ਬਿੱਜਲੀ ਦੀ ਘਾਟ ਕਿਉਂ ਮਹਿਸੂਸ ਹੁੰਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਇੱਕ ਦਿਨ ਐਸਾ ਸੀ। ਬਿੱਜਲੀ ਬਿਲਕੁਲ ਨਹੀਂ ਚਾਹੀਦੀ ਸੀ। ਜਿੰਦਗੀ ਵਿੱਚ ਅੱਜ ਵਾਲੀਆਂ ਦੁਰਘੱਟਾਵਾਂ ਨਹੀਂ ਹੁੰਦੀਆਂ ਸਨ। ਲੋਕਾਂ ਦੀ ਬਿੱਜਲੀ ਲੱਗਣ ਜਾਂ ਕਾਰ ਐਕਸੀਡੈਟ, ਕੀੜੇ ਮਾਰ ਦੁਵਾਈ ਖਾਂਣ ਨਾਲ ਮੌਤ ਵੀ ਨਹੀਂ ਹੁੰਦੀ ਸੀ। ਅਖ਼ਬਾਰਾਂ ਵਿੱਚ ਪੜ੍ਹੀਦਾ ਹੈ। ਪਿੰਡਾਂ ਵਿੱਚ ਸਬ ਤੋਂ ਵੱਧ ਅੱਣਹੋਣੀਆਂ ਮੌਤਾਂ ਹੁੰਦੀਆ ਹਨ। ਐਸੀਆਂ ਨਿਆਈ ਮੌਤ ਨਾਲ ਬਾਹਰਲੇ ਦੇਸ਼ਾਂ ਵਿੱਚ ਬਹੁਤ ਘੱਟ ਲੋਕ ਮਰਦੇ ਹਨ। ਮੇਰੇ ਪਿੰਡ ਇਕੋ ਘਰ ਦੇ ਪਿਉ ਤੇ ਦੋ ਪੁੱਤਰ ਮਰ ਗਏ। ਬਿੱਜਲੀ ਦੀ ਮੋਟਰ ਬੋਰ ਵਿੱਚ ਥੱਲੇ 20 ਫੁੱਟ ਡੂੰਘੀ ਸੀ। ਇੱਕ ਪੁੱਤਰ ਬੋਰ ਵਿੱਚ ਉਤਰਿਆ ਸੀ। ਕੰਰਟ ਲੱਗਣ ਨਾਲ ਉਹ ਉਥੇ ਹੀ ਲੁੱਟਕ ਗਿਆ। ਫਿਰ ਦੂਜਾ ਭਰਾ ਉਸ ਨੂੰ ਦੇਖਣ ਗਿਆ। ਉਹ ਵੀ ਨਾਂ ਮੁੜਿਆ, ਤਾ ਉਨਾਂ ਦਾ ਡੈਡੀ ਬੋਰ ਵਿੱਚ ਉਤਰ ਗਿਆ। ਦਿਵਾਲੀ ਵਾਲੇ ਦਿਨ ਇਕੋਂ ਘਰ ਦੇ ਤਿੰਨ ਚਰਾਗ ਬੁੱਝ ਗਏ ਸਨ। ਘਰ ਖਾਲੀ ਹੋ ਗਿਆ। ਲੋਕਾਂ ਦਾ ਜੀਵਨ ਸੀਮਤ ਸੀ। ਲੋਕ ਸ਼ਹਿਨਸ਼ੀਲਤਾ ਵਾਲੇ ਸਨ। ਬਹੁਤੇ ਰੋਗਾ ਬਾਰੇ ਵੀ ਜਾਂਣਕਾਰੀ ਨਹੀਂ ਸੀ। ਪੁਰਾਣੇ ਲੋਕ ਅਜ਼ਾਦ ਜਿਉਂਦੇ ਸਨ। ਗਰਮੀਆਂ ਨੂੰ ਦਰਖੱਤਾਂ ਥੱਲੇ ਕੁਦਰਤੀ ਹਵਾ ਵਿੱਚ ਬੈਠਦੇ ਸਨ। ਉਮਰਾਂ ਲੰਬੀਆਂ ਸਨ। ਪੁਰਾਣੇ ਲੋਕ ਦਿਨ ਦੇ ਚਾਨਣ ਵਿੱਚ ਕੰਮ ਨਬੇੜ ਕੇ ਬੈਠ ਜਾਦੇ ਸੀ। ਰੋਟੀ ਦਾਲ ਦਾ ਤੇ ਹੋਰ ਸਾਰਾ ਕੰਮ ਨਿਬੜ ਜਾਂਦਾ ਸੀ। ਚੰਦ ਦੀ ਚਾਦਨੀ ਵਿੱਚ ਵੀ ਕੰਮ ਕੀਤੇ ਜਾਦੇ ਸਨ। ਕਨੇਡਾ ਵਿੱਚ ਵੀ ਦਿਨ ਦੇ ਚਾਨਣ ਦਾ ਵੱਧ ਫੈæਇਦਾ ਲਿਆ ਜਾਂਦਾ ਹੈ। ਗਰਮੀਆਂ ਸਰਦੀਆਂ ਨੂੰ ਸੂਰਜ ਦੇ ਚੜ੍ਹਨ ਦੇ ਨਾਲ ਘੰਟਾ ਅੱਗੇ ਪਿਛੇ ਘੜੀ ਦੀਆ ਸੂਈਆਂ ਨੂੰ ਕੀਤਾ ਜਾਂਦਾ ਹੈ। ਗਰਮੀ ਨੂੰ ਅਪੈਰਲ ਤੋਂ ਨਵੰਬਰ ਤੱਕ ਕੈਲਗਰੀ ਵਿੱਚ 6 ਵਜੇ ਦਿਨ ਚੜ੍ਹ ਜਾਂਦਾ ਹੈ। ਰਾਤ ਨੂੰ 10 ਵਜੇ ਤੱਕ ਦਿਨ ਨਹੀਂ ਛਿੱਪਦਾ। ਸ਼ੀਸ਼ੇ ਦੇ ਘਰ ਦਫ਼ਤਰ ਬੱਣਾਏ ਜਾਂਦੇ ਹਨ। ਛੱਤਾਂ ਵਿੱਚ ਵੀ ਸ਼ੀਸਾਂ ਲਾਇਆ ਜਾਦਾ ਹੈ। ਬਿੱਜਲੀ ਦੀ ਵਰਤੋਂ ਘਟਾਈ ਜਾਂਦੀ ਹੈ। ਬਿੱਲ ਦੇ ਵਿੱਚ ਨੋਟਸ ਭੇਜੇ ਜਾਂਦੇ ਹਨ। ਬੱਲਬ ਘੱਟ ਜਗਾਵੋ। ਬਹੁਤੇ ਲੋਕ ਬੱਚਤ ਕਰਨ ਲਈ ਜਿਥੇ ਬੈਠਦੇ ਹਨ। ਉਥੇ ਹੀ ਬੱਤੀ ਜਗਾਉਂਦੇ ਹਨ। ਭਾਰਤ ਵਿੱਚ ਤਕਰੀਬਨ ਸਾਰੇ ਲੋਕ ਹੀ ਇੱਕ ਬਾਰ ਬੱਲਬ ਜਗਾ ਕੇ, ਦਿਨੇ ਵੀ ਬੰਦ ਨਹੀਂ ਕਰਦੇ। ਪੁੱਛੋ ਤਾ ਕਹਿੰਦੇ ਹਨ, " ਮੀਟਰ ਖੜ੍ਹਾ ਹੈ। " ਬੱਤੀਆਂ ਜਗਾਈ ਜਾਵੋ। ਬਿੱਲ ਪ੍ਰਕਾਸ਼ ਸਿੰਘ ਬਾਦਲ ਜੀ ਦੇਵੇਗਾ।
ਅਸੀਂ ਬਿੱਜਲੀ ਉਤੇ ਨਿਰਭਰ ਹੋ ਗਏ ਹਾਂ। ਹਰ ਕੰਮ ਬਿੱਜਲੀ ਉਤੇ ਹੁੰਦਾ ਹੈ। ਜਿਥੇ ਕਾਰਖਾਨਿਆਂ ਵਿੱਚ ਬੰਦੇ ਕੰਮ ਕਰ ਸਕਦੇ ਸਨ। ਪਰ ਕਈ ਬੰਦਿਆਂ ਦਾ ਕੰਮ ਇੱਕ ਮਸ਼ੀਨ ਕਰ ਦਿੰਦੀ ਹੈ। ਬੰਦਿਆਂ ਦੀ ਜਗਾ ਬਿੱਜਲੀ ਵਾਲੀਆਂ ਮਸ਼ੀਨਾਂ ਨੇ ਲੈ ਲਈ ਹੈ। ਰਸੋਈ ਦੇ ਮਸਾਲੇ ਹੱਥਾਂ ਨਾਲ ਪੀਸੇ ਜਾਂਦੇ ਸੀ। ਹੁਣ ਬਿੱਜਲੀ ਵਾਲੀਆਂ ਮਸ਼ੀਨਾਂ ਦੀ ਵਰਤੋਂ ਪਿਆਜ਼, ਚੱਟਣੀ ਪੀਸਣ ਲਈ ਕੀਤੀ ਜਾਂਦੀ ਹੈ। ਘਰਾਂ ਵਿੱਚ ਧਰਤੀ ਵਿੱਚੋਂ ਪਾਣੀ ਕੱਢਣ ਲਈ ਨੱਲਕਿਆ ਉਤੇ ਮੋਟਰਾਂ ਲੱਗੀਆਂ ਹਨ। ਬਿੱਜਲੀ ਨਹੀਂ ਆਵੇਗੀ। ਪਾਣੀ ਨਹੀਂ ਹੋਵੇਗਾ। ਲੋਕ ਹੱਥਾਂ ਨਾਲ ਨੱਲਕਾ ਨਹੀਂ ਗੇੜਦੇ। ਜਦੋਂ ਬਿੱਜਲੀ ਦੀ ਮੋਟਰ ਪਾਣੀ ਕੱਢਦੀ ਹੈ। ਇੱਕ ਬਾਲਟੀ ਪਾਣੀ ਦੀ ਲੋੜ ਹੁੰਦੀ ਹੈ। 10 ਬਾਲਟੀਆਂ ਪਾਣੀ ਦੀਆਂ ਰੋੜ ਦਿੱਤੀਆਂ ਜਾਂਦੀਆਂ ਹਨ। ਅੱਗੇ ਲੋਕ ਚਲਦੇ ਟਿਊਬਲ ਉਤੇ ਕੱਪੜੇ ਧੋ ਲੈਂਦੇ ਸੀ। ਹੁਣ ਉਹ ਵੀ ਬਿੱਜਲੀ ਦੀਆਂ ਮਸ਼ੀਨਾਂ ਧੋਦੀਆਂ ਹਨ। ਧਰਤੀ ਵਿੱਚੋਂ ਬਿੱਜਲੀ ਦੀ ਸਹਾਇਤਾ ਨਾਲ ਫਾਲਤੂ ਪਾਣੀ ਕੱਢਿਆ ਜਾਂਦਾ ਹੈ। ਉਸ ਤੋਂ ਬਗੈਰ ਅੱਗੇ ਲੋਕ ਥੋੜੇ ਪਾਣੀ ਸਾਰੀ ਜਾਂਦੇ ਸੀ। ਵਧੀਆ ਸਰੀ ਜਾਂਦਾ ਸੀ। ਕੋਈ ਪਿਆਸਾ ਨਹੀਂ ਮਰਦਾ ਸੀ। ਹੁਣ ਬਿੱਜਲੀ ਨਹੀਂ ਹੋਵੇਗੀ ਤਾ ਸਰਕਾਰੀ ਟੈਂਕੀ ਵਿੱਚ ਵੀ ਪਾਣੀ ਨਹੀਂ ਆਵੇਗਾ। ਲੋਕ ਪਿਆਸ ਨਾਲ ਮਰ ਜਾਂਣਗੇ। ਬੰਦੇ ਨੇ ਆਪ ਕੰਮ ਕਰਨੇ ਛੱਡ ਦਿੱਤੇ ਹਨ। ਸਾਰਾ ਕੁੱਝ ਬਿੱਜਲੀ ਉਤੇ ਛੱਡ ਦਿੱਤਾ ਹੈ।
ਬਿੱਜਲੀ ਦੀ ਘਾਟ ਕਿਉਂ ਮਹਿਸੂਸ ਹੁੰਦੀ ਹੈ? ਬਿੱਜਲੀ ਨਹੀਂ ਹੋਵੇਗੀ ਟੀਵੀ, ਰੇਡੀਉ, ਕੰਪਿਊਟਰ ਨਹੀਂ ਚੱਲਣਗੇ। ਬੰਦੇ ਨੂੰ ਕਰਨ ਨੂੰ ਕੁੱਝ ਨਹੀਂ ਬੱਚਿਆ। ਉਹ ਤਾ ਇੱਕ ਬਿੱਜਲੀ ਦਾ ਬਟਨ ਦਬਾਉਣ ਜੋਗਾ ਹੀ ਹੈ। ਜੇ ਬਿੱਜਲੀ ਨਹੀਂ ਆਉਂਦੀ। ਬੰਦਾ ਸਾਰੇ ਕੰਮ ਛੱਡ ਕੇ, ਦਰਾਂ ਵਿੱਚ ਬੈਠਾ ਬਿੱਜਲੀ ਉਡੀਕਦਾ ਹੈ। ਦੇਖਦਾ ਰਹਿੰਦਾ ਹੈ, ਕਿਤੇ ਆਢ-ਗਆਂਢ ਆ ਕੇ, ਬੱਜਲੀ ਨਾਂ ਮੁੜ ਜਾਵੇ। 40 ਕੁ ਸਾਲ ਪਹਿਲਾਂ ਬੱਜਲੀ ਦੀ ਇੰਨੀ ਲੋੜ ਨਹੀਂ ਸੀ। ਫ੍ਰਿਜ਼ਰੇਟਰ ਤੋਂ ਬਗੈਰ ਸਰਦਾ ਸੀ। ਫ੍ਰਿਜ਼ ਨਹੀਂ ਸੀ। ਲੋਕ ਤਾਜ਼ਾ ਭੋਜਨ ਬੱਣਾ ਕੇ ਖਾਂਦੇ ਸਨ। ਹੁਣ ਵੀ ਪਿੰਡਾ ਵਿੱਚ ਫ੍ਰਿਜ਼ ਖਾਲੀ ਹੁੰਦੀ ਹੈ। ਕਈ ਤਾਂ ਸਿਰਫ਼ ਬਰਫ਼ ਬੱਣਾਉਣ ਲਈ ਵਰਤਦੇ ਹਨ। ਜਦੋਂ ਹੀ ਠੰਡੀ ਹੋ ਜਾਂਦੀ ਹੈ। ਆਪ ਹੀ ਸਵਿੱਚ ਬੰਦ ਕਰ ਦਿੰਦੇ ਹਨ। ਜੋ ਸਮਾਂ ਟੀਵੀ ਅੱਗੇ ਬੈਠ ਕੇ ਸੀਰੀਅਲ ਦੇਖਣ ਲਈ ਖ਼ਰਾਬ ਕੀਤਾ ਜਾਂਦਾ ਹੈ। ਉਸ ਸਮੇਂ ਵਿੱਚ ਅੱਣਗਿੱਣਤ ਕੰਮ ਕੀਤੇ ਜਾ ਸਕਦੇ ਹਨ। ਸੀਰੀਅਲ ਦੇਖਣ ਨਾਲ ਘਰਾਂ ਵਿੱਚ ਡਰਾਮਾਂ ਖੇਡਣ ਦੇ ਨੁਕਤੇ ਲੱਭਦੇ ਹਨ। ਕੋਈ ਸਿੱਖਿਆ ਵਾਲੀ ਗੱਲ ਨਹੀਂ ਹੁੰਦੀ। ਡਰਾਮੇ ਵਿੱਚ ਕਿਸੇ ਦੇ ਬੱਚੇ ਵਿਗੜੇ ਹਨ। 4 ਕੁ ਡਰਾਮਿਆਂ ਵਿੱਚ ਕਿਸੇ ਔਰਤ ਦਾ ਪਤੀ ਹੋਰ ਔਰਤਾਂ ਲਈ ਫਿਰਦਾ ਹੈ। ਬੱਚੇ ਮਾਂ-ਬਾਪ ਦਾ ਕਤਲ ਕਰ ਦਿੰਦੇ ਹਨ। ਇੱਕ ਸੀਰੀਅਲ ਵਿੱਚ ਮਾਂ ਦੇ ਦੋ ਮੁੰਡੇ ਮਾਂ ਦਾ ਵਿਆਹ, ਉਸ ਦੇ ਕਾਲਜ਼ ਦੇ ਵਿੱਚ ਪੜ੍ਹਦੇ ਬੰਦੇ ਨਾਲ ਕਰਨਾਂ ਚਹੁੰਦੇ ਹਨ। ਉਹ ਇੱਕ ਦੂਜੇ ਨੂੰ 30 ਸਾਲਾਂ ਬਾਅਦ ਮਿਲੇ ਹਨ। ਜੇ ਸਮਾਜ ਨੇ ਐਸੀ ਤੱਰਕੀ ਕਰਨੀ ਹੈ। ਬਿੱਜਲੀ ਨਾਂ ਆਵੇ।
ਧਰਤੀ ਛੇਤੀ ਠੰਡੀ ਨਹੀਂ ਹੁੰਦੀ। ਨਾਂ ਹੀ ਧਰਤੀ-ਮਿੱਟੀ ਛੇਤੀ ਗਰਮ ਹੁੰਦੀ ਹੈ। ਸੰਗਮਰਮਰ ਹਵਾ ਆਰ-ਪਾਰ ਨਹੀਂ ਹੁੰਦੀ। ਘਰਾਂ ਨੂੰ ਸੰਗਮਰਮਰ ਨਾਲ ਜੜ ਲਿਆ ਹੈ। ਸੰਗਮਰਮਰ ਇੰਨਾਂ ਠੰਡਾ, ਗਰਮ ਹੁੰਦਾ ਹੈ। ਪੈਰ ਨਹੀਂ ਰੱਖ ਹੁੰਦਾ। ਸਰਦੀਆ ਨੂੰ ਸੰਗਮਰਮਰ ਠੰਡਾ ਹੁੰਦਾ ਹੈ। ਇਸ ਤੋਂ ਬੱਚਣ ਲਈ ਹੀਟਰ ਚਲਾਏ ਜਾਂਦੇ ਹਨ। ਸੰਗਮਰਮਰ ਗਰਮੀਆਂ ਨੂੰ ਛੇਤੀ ਗਰਮ ਹੁੰਦਾ ਹੈ। ਘਰਾਂ ਵਿੱਚ ਏ ਸੀ ਪੱਖੇ ਚਲਦੇ ਹਨ। ਪਾਣੀ ਡੋਲ ਕੇ ਠੰਡਾ ਰੱਖਣ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਬਿੱਜਲੀ ਆਵੇਗੀ, ਤਾਂਹੀਂ ਐਸੇ ਚੋਜ਼ ਕੀਤੇ ਜਾਂਣਗੇ। ਐਸੇ ਤੱਪਦੇ, ਠਰਦੇ ਘਰਾਂ ਵਿੱਚ ਬੰਦਾ ਕਿਵੇਂ ਸ਼ਾਂਤ ਬੈਠ ਸਕਦਾ ਹੈ? ਗਰਮੀਆਂ ਵਿੱਚ ਬਾਰ-ਬਾਰ ਨਹ੍ਹਾਇਆ ਜਾ ਸਕਦਾ ਹੈ। ਸੌਣ ਵੇਲੇ ਗਿੱਲਾ ਕੱਪੜਾ ਤਾਣ ਕੇ, ਉਪਰ ਲਿਆ ਜਾ ਸਕਦਾ ਹੈ। ਜਦੋਂ ਮੋਟਰ ਨੇ ਪਾਣੀ ਨਹੀਂ ਕੱਢਣਾਂ। ਬੰਦੇ ਨੇ ਪਾਣੀ ਦਾ ਨੱਲਕਾ ਨਹੀਂ ਗੇੜਨਾਂ। ਇਹ ਵੀ ਮੁਸ਼ਕਲ ਹੈ। ਬਿੱਜਲੀ ਤੇ ਪੋਟਰੌਲ ਵਾਲੀਆਂ ਮਸ਼ੀਨਾਂ ਦੀ ਸਹਾਇਤਾ ਕਰਕੇ ਫ਼ਸਲਾਂ ਬੀਜੀਆਂ ਤੇ ਪਾਲੀਆਂ ਜਾਂਦੀ ਹਨ। ਅੱਗੇ ਲੋਕ ਇੰਨਾਂ ਸਹੂਲਤਾਂ ਤੋਂ ਬਗੈਰ ਸਾਰੀ ਜਾਂਦੇ ਸੀ। ਲੋੜਾ ਸੀਮਤ ਸਨ। ਦੁਨੀਆਂ ਨੇ ਕਿਹੜੀ ਤੱਰਕੀ ਕੀਤੀ ਹੈ? ਇਸ ਤਰਾਂ ਬੰਦੇ ਆਪ ਨਿਕਾਰਾ ਹੋ ਗਏ ਹਨ। ਸਾਰੇ ਕੰਮ ਬਿੱਜਲੀ ਉਤੇ ਛੱਡੇ ਹੋਏ ਹਨ। ਬਿੱਜਲੀ ਦੀ ਹੋਦ ਕਰਕੇ, ਮਾਂਵਾਂ ਧੀਆਂ-ਪੁੱਤ ਸੀਮਤ ਦੇ ਸਰਫ਼ੇ ਨਾਲ ਜੰਮਦੀਆਂ ਹਨ। ਕਿਹੜਾ ਕਿਸੇ ਨੂੰ ਖੂਹ ਉਤੇ ਬੱਲਦ ਹੱਕਣ , ਨੱਕੇ ਮੋੜਨ ਭੇਜਣਾਂ ਹੈ? ਬਿੱਜਲੀ ਦਾ ਬੱਟਨ ਦੱਬਣ ਲਈ, ਇੱਕ ਪੁੱਤਰ ਬਹੁਤ ਹੈ। ਸਾਰੇ ਕੰਮ ਬਿੱਜਲੀ ਕਰ ਦਿੰਦੀ ਹੈ। ਜੇ ਬਿੱਜਲੀ ਨਹੀਂ ਆਵੇਗੀ। ਦੁਨੀਆਂ ਦੇ ਸਾਰੇ ਕੰਮ ਠੱਪ ਹੋ ਜਾਂਣਗੇ। ਚੰਗਾ ਹੋਵੇਗਾ। ਪੁਰਾਣੇ ਅੰਨਪੜ੍ਹ ਲੋਕਾਂ ਦੇ ਨੁਕਤੇ ਵੀ ਨਾਲ ਨਾਲ ਵਰਤੀ ਜਾਈਏ। ਜਿੰਦਗੀ ਸੁਖੀ ਬੱਣ ਸਕਦੀ ਹੈ। ਬਿੱਜਲੀ ਦੇ ਝੱਟਕੇ ਲੱਗਣ ਤੋਂ ਬੱਚ ਸਕਦੇ ਹਾਂ। ਜਦੋਂ ਬਿੱਜਲੀ ਆਉਂਦੀ ਜਾਂਦੀ ਹੈ। ਝੱਟਕੇ ਹੀ ਲੱਗਦੇ ਹਨ।

Comments

Popular Posts