ਪਾਠਕਾਂ ਅਖ਼ਬਾਰਾਂ, ਇੰਟਰਨੈਟ, ਰੇਡੀਉ ਮੀਡੀਏ ਨੇ ਮੈਨੂੰ ਲਿਖਣ ਲਈ ਬਹੁਤ ਉਤਸਾਹਤ ਕੀਤਾ ਹੈ
ਜੈਸਾ ਬੰਦਾ ਹੁੰਦਾ ਹੈ, ਵੈਸੀ ਪ੍ਰਰੇਨਾਂ ਦਿੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਸੰਗਤ ਦੀ ਰੰਗਤ ਚੜ੍ਹਦੀ ਹੈ। ਜਿਸ ਤਰਾਂ ਦੇ ਲੋਕਾਂ ਨਾਲ ਅਸੀਂ ਮਿਲਦੇ ਹਾਂ। ਉਸ ਦਾ ਅਸਰ ਦਿਮਾਗ ਵਿੱਚ ਆਪੇ ਹੋ ਜਾਂਦਾ ਹੈ। ਮੇਰਾ ਲਿਖਣ ਵੱਲ ਹੋਰ ਧਿਆਨ ਦੁਵਾਉਣ ਲਈ ਲੋਕਾਂ ਦਾ ਹੱਥ ਰਿਹਾ ਹੈ। ਮੀਡੀਏ ਨੇ ਬਹੁਤ ਸਾਥ ਦਿੱਤਾ ਹੈ। ਮੇਰੇ ਅੱਗੇ ਕਿਸੇ ਵੀ ਭਾਸ਼ਾ ਦਾ ਪੇਪਰ ਹੋਵੇ। ਮੈਂ ਉਸ ਨੂੰ ਦੇਖਦੀ ਜਰੂਰ ਹਾਂ। ਕਈ ਬਾਰ ਜਦੋਂ ਡਾਕਟਰ ਦੇ ਵੀ ਬੈਠੇ ਹੁੰਦੀ ਹਾਂ। ਹੱਥ ਆਪਣੇ ਆਪ ਮੈਗਜ਼ੀਨ ਅਖ਼ਬਾਰ ਫੋਲਣ ਲੱਗ ਜਾਂਦੇ ਹਨ। ਲਿਖਣ ਲਈ ਹੋਰ ਪਾਠਕਾਂ ਨੂੰ ਪੜ੍ਹਨਾਂ ਬਹੁਤ ਜਰੂਰੀ ਹੈ। ਸ਼ੁਰੂ ਤੋਂ ਹੀ ਮੈਨੂੰ ਸਵੇਰੇ ਉਠ ਕੇ ਅਖ਼ਬਾਰ ਪੜ੍ਹਨ ਦੀ ਆਦਤ ਬਣੀ ਹੈ। ਹੁਣ ਤਾਂ ਇੰਟਰਨੈਂਟ ਉਤੇ ਸਭ ਖ਼ਬਰਾਂ ਮਿਲ ਜਾਂਦੀ ਹਨ। ਪਾਠਕਾਂ ਅਖ਼ਬਾਰਾਂ, ਇੰਟਰਨੈਂਟ, ਰੇਡੀਉ ਮੀਡੀਏ ਨੇ ਮੈਨੂੰ ਲਿਖਣ ਲਈ ਬਹੁਤ ਉਤਸ਼ਾਹਤ ਕੀਤਾ ਹੈ। ਜੋ ਵੀ ਮੈਂ ਰੱਬ ਦੀ ਕਿਰਪਾ ਨਾਲ ਲਿਖਦੀ ਰਹੀ ਹਾਂ। ਮੀਡੀਏ ਨੇ ਉਵੇਂ ਹੀ ਛਾਪਿਆ ਹੈ। ਸੰਨ 2009 ਦੇ ਸਿਆਲਾਂ ਦੀ ਰੁੱਤ ਸੀ। ਜਦੋਂ ਸ਼ਰਨਜੀਤ ਬੈਂਸ ਵੀਰ ਜੀ ਦਾ ਟਾਇਮਜ਼ ਔਫ਼ ਪੰਜਾਬ ਦੇ ਸੰਪਾਦਕ ਜੀ ਦਾ ਮੈਂਨੂੰ ਫੋਨ ਆਇਆ। ਉਨਾਂ ਨੂੰ ਮੈਂ ਲੇਖ ਘੱਲਦੀ ਰਹਿੰਦੀ ਸੀ। ਸਾਡੀ ਗੱਲ ਬਾਤ ਵਿੱਚ ਸ਼ਰਨਜੀਤ ਬੈਂਸ ਜੀ ਨੇ ਕਿਹਾ, " ਹਰ ਰੋਜ਼ ਇੱਕ ਆਰਟੀਕਲ ਭੇਜ ਦਿਆ ਕਰ। " ਮੈਂ ਹਰ ਰੋਜ਼ ਲੇਖ ਭੇਜਣ ਦੀ ਹਾਮੀ ਭਰੀ। ਉਦੋਂ ਮੈਂ ਸਮਾਂ ਲੱਗਣ ਉਤੇ ਲਿਖਦੀ ਸੀ। ਸ਼ਰਨਜੀਤ ਬੈਂਸ ਜੀ ਦੇ ਇੰਨਾਂ ਬੋਲਾ ਨੇ ਮੇਰੇ ਉਤੇ ਐਸਾ ਜਾਦੂ ਕੀਤਾ। ਫਿਰ ਮੈਂ ਲਿਖਣ ਲਈ ਸਮਾਂ ਲੱਭਣ ਲੱਗੀ। ਨੇਮ ਬੱਣਾਇਆ, ਕੋਈ ਟੌਪਕ ਲੱਭ ਜਾਵੇ ਸਹੀਂ। ਉਸ ਉਤੇ ਲਿਖ ਕੇ ਹੀ ਦਮ ਲੈਣਾ ਹੈ। ਜੈਸਾ ਬੰਦਾ ਹੁੰਦਾ ਹੈ, ਵੈਸੀ ਪ੍ਰਰੇਨਾਂ ਦਿੰਦਾ ਹੈ। ਉਹੋ ਜਿਹੀ ਅੱਕਲ ਦਿੰਦਾ ਹੈ। ਜੋ ਬੰਦੇ ਦੇ ਦਿਮਾਗ ਵਿੱਚ ਚਲਦਾ ਹੈ। ਉਹ ਬੁੱਲਾਂ ਉਤੇ ਆ ਹੀ ਜਾਂਦਾ ਹੈ। ਮਨ ਦੇ ਬਲਬਲੇ ਬਹੁਤਾ ਚਿਰ ਛੂਪੇ ਨਹੀ ਰਹਿੰਦੇ। ਮੇਰੇ ਲੇਖ ਉਦੋਂ ਦੇ ਹੀ ਟਾਇਮਜ਼ ਔਫ਼ ਪੰਜਾਬ ਵਿੱਚ ਲੱਗਦੇ ਆ ਰਹੇ ਹਨ। ਮੈਨੂੰ ਮਾਂਣ ਹੈ। ਮੀਡੀਏ ਉਤੇ, ਬਹੁਤ ਸਾਰੇ ਡੇਲੀ ਹਰ ਰੋਜ਼ ਪੇਪਰ ਛਾਪਣ ਵਾਲੇ ਸਪਾਦਿਕ ਮਾਂਣ ਬਖ਼ਸ਼ ਰਹੇ ਹਨ। ਪੰਜਾਬੀ ਲੇਖਕ ਡਾਟ ਕਮ ਵੀ ਲਗਾਤਾਰ ਮੇਰੀਆਂ ਲਿਖਤਾ ਛਾਪ ਰਿਹਾ ਹੈ। ਅੰਮ੍ਰਿਤਸਰ ਤੋਂ ਅੰਮ੍ਰਿਤਸਰ ਐਕਸ ਪ੍ਰੈਸ ਸੰਪਾਦਕ ਜੀ ਸਵਰਨ ਸਿੰਘ ਕਾਲਜ਼ ਪੜ੍ਹਨ ਵਾਲਾ ਮੁੰਡਾ ਹਰ ਰੋਜ਼ ਇੰਟਰਨੈਟ, ਅæਖਬਾਰ ਕੱਢ ਰਿਹਾ ਹੈ। ਉਸ ਨੇ ਮੈਨੁੰ ਫੇਸ ਬੁੱਕ ਵਿੱਚ ਸਨੇਹਾ ਭੇਜਿਆ। ਲਿਖਿਆ ਸੀ, " ਮੈਂ ਤੇਰੇ ਲੇਖ ਬਹੁਤ ਦੇਰ ਤੋਂ ਪੜ੍ਹਦਾ ਹਾਂ। ਆਪਦੇ ਅਖ਼ਬਾਰ ਵਿੱਚ ਤੇਰੀਆਂ ਲਿਖਤਾਂ ਲਗਉਣੀਆਂ ਚਹੁੰਦਾ ਹਾਂ। ਕੀ ਲਗਾ ਸਗਦਾਂ ਹਾਂ। " ਮੈਂ ਉਸ ਨੂੰ ਫੋਨ ਕੀਤਾ, " ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ? ਛੱਪਣ ਲਈ ਤਾਂ ਲਿਖਦੀ ਹੈ। ਖੁੱਲੀ ਛੁੱਟੀ ਹੈ ਜੀ। ਜੋ ਮਰਜ਼ੀ ਛਾਪੀ ਚੱਲੋ। " ਮੈਨੂੰ ਜਦੋਂ ਪਤਾ ਲੱਗਾ ਉਹ 20 ਕੁ ਸਾਲਾਂ ਦਾ ਨੌਜੁਵਾਨ ਹੈ। ਬਹੁਤ ਚੰਗਾ ਲੱਗਾ। ਜੇ ਨੌਜਵਾਨਾਂ ਨੇ ਪੰਜਾਬੀ ਬੋਲੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਫਿਰ ਸਾਨੂੰ ਬਹੁਤ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਮੇਰੇ ਪਤੀ ਅੰਗਰੇਜ਼ੀ ਤੇ ਹਿੰਦੀ ਸਕੂਲ ਦੇ ਪੜ੍ਹੇ ਹੋਏ ਹਨ। ਉਹ ਮੇਰੀਆ ਲਿਖਤਾਂ ਕਰਕੇ ਪੰਜਾਬੀ ਪੜ੍ਹ ਲੈਂਦੇ ਹਨ। ਹੁਣ ਝੱਟ ਦੱਸ ਦਿੰਦੇ ਹਨ। ਇਥੇ ਤੇਰਾ ਲੇਖ ਲੱਗਾ ਹੈ। ਉਸ ਦੇ ਦੋਸਤ ਵੀ ਅਖ਼ਬਾਰਾਂ ਨੂੰ ਸੰਭਾਲੀ ਫਿਰਦੇ ਹਨ। ਕਈ ਪਾਠਕ ਮੈਨੂੰ ਗੁਰਦੁਆਰੇ ਸਾਹਿਬ ਰੋਕ ਕੇ, ਹੋਰ ਵਧੀਆ ਲਿਖਣ ਦਾ ਜਰੂਰ ਅਸ਼ੀਰਵਾਦ ਦਿੰਦੇ ਹਨ। ਕਈ ਟੌਪਕ ਤਾ ਮੇਰੇ ਬੱਚਿਆਂ ਨੇ ਮੈਨੂੰ ਲਿਖਣ ਲਈ ਦੱਸੇ ਹਨ।
ਸਾਡਾ ਲੋਕਲ ਮੀਡੀਆ ਸਿੱਖ, ਵਿਰਸਾ, ਦੇਸ਼ ਪੰਜਾਬ, ਪੰਜਾਬੀ ਲਿੰਕ, ਨਵਾ ਜ਼ਮਾਨਾਂ, ਦੇਸ ਬਦੇਸ ਟਾਈਮਜ਼, ਟਰਾਂਟੋ ਵਿੱਚ ਪੰਜਾਬੀ ਡੇਲੀ, ਸਿਰਜਨਾਂ, ,ਵੈਨਕੂਵਰ ਵਿੱਚ ਟ੍ਰਿਬੂਊਨ, ਪੰਜਾਬੀ ਗਾਰਡੀਅਨ ਵਿੱਚ ਮੇਰੇ ਲੇਖ ਛੱਪਦੇ ਰਹਿੰਦੇ ਹਨ। ਅਮਰੀਕਾ ਵਿੱਚ ਪੰਜਾਬੀ ਮੇਲ, ਆਪਣਾਂ ਪੰਜਾਬ, ਜ਼ਰਮਨ ਵਿੱਚ ਮੀਡੀਆ ਪੰਜਾਬ, ਆਸਟ੍ਰੇਲੀਆਂ ਵਿੱਚ, ਦਾ ਪੰਜਾਬ, ਭਾਰਤ ਵਿੱਚ ਪੰਜਾਬੀ ਨਿਊਜ਼ ਲਈਨ, ਡੇਲੀ ਪ੍ਰੈਸ ਪਬਲਿਕ , ਅੱਜ ਦਾ ਵਿਚਾਰ, ਮੁਲਾਕਾਤ ਵੀਕਲੀ, ਪੰਜਾਬੀ ਜਾਗਰਣ, ਜੱਗਬਾਣੀ ਵਿੱਚ ਲੇਖ ਲੱਗੇ ਹਨ। ਹੋਰ ਰੱਬ ਤੇ ਮੀਡੀਏ ਵਾਲੇ ਵੀਰ ਭੈਣ ਤੇ ਪਾਠਕ ਜਾਣਦੇ ਹਨ। ਜੋ ਲਿਖਤਾ ਛਾਪਦੇ ਤੇ ਪੜ੍ਹਨ ਵਾਲੇ ਹਨ। ਇਸੇ ਤਰਾਂ ਪਾਠਕਾਂ, ਮੀਡੀਏ ਤੇ ਮੇਰਾ ਪ੍ਰੇਮ ਬੱਣਿਆ ਰਹੇ। ਆਪਣਾ ਹੱਥ ਮੇਰੇ ਸਿਰ ਉਤੇ ਅਸ਼ੀਸ਼ਵਾਦ ਲਈ ਉਠਾਉਂਦੇ ਰਹੋਂ। ਮੇਰੀ ਕਲਮ ਤੁਹਾਡੀ ਹੱਲਾਂਸ਼ੇਰੀ ਦੀ ਤਾਕਤ ਬੱਣ ਕੇ, ਚਲਦੀ ਰਹੇ। ਜਿਹੜੇ ਲੋਕ ਮੇਰੇ ਕੈਲਗਰੀ ਸ਼ਹਿਰ ਦੇ ਕਦੇ ਮੈਨੂੰ ਮਿਲੇ ਨਹੀਂ। ਕਈ ਬਾਰ ਉਹ ਮੈਨੂੰ ਦੇਖ ਕੇ ਪਿਛੋਂ ਮੇਰਾ ਨਾਂਮ ਲੈ ਕੇ ਅਵਾਜ਼ ਮਾਰਦੇ ਹਨ। ਉਹ ਕਹਿੰਦੇ ਹਨ, " ਸਾਨੂੰ ਲੱਗਦਾ ਤਾ ਸੀ। ਸੱਤੀ ਹੈ। ਅਵਾਜ਼ ਤਾਂ ਮਾਰੀ ਜੇ ਸਾਡੀ ਲੇਖਕ ਸੱਤੀ ਹੋਈ। ਅਵਾਜ਼ ਸੁਣ ਕੇ, ਪਿਛੇ ਮੁੜ ਕੇ ਦੇਖੇਗੀ। " ਉਦੋਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਕੁੱਤੇ ਨੂੰ ਵੀ ਪਿਆਰ ਨਾਲ ਪੁਚਾਕਾਰੀਏ ਪੂਛ ਮਾਰਨ ਲੱਗ ਜਾਂਦਾ ਹੈ। ਤੁਹਾਡਾ ਪਿਆਰ ਹੀ ਇਹ ਸਬ ਕੁੱਝ ਲਿਖਾ ਰਿਹਾ ਹੈ। ਹੋਰ ਕੋਈ ਕੰਮ ਕਰਨ ਵਾਲਾ ਬੱਚਿਆ ਹੀ ਨਹੀ ਹੈ।
ਫੇਸ ਬੁੱਕ ਉਤੇ ਹੋਰਾਂ ਭੈਣ, ਭਰਾਵਾਂ, ਦੋਸਤਾਂ ਵਾਂਗ ਪਰਮਜੀਤ ਦੁਸਾਝ ਵੀਰ ਨੇ ਮੈਨੂੰ ਬਹੁਤ ਉਤਸ਼ਾਹਤ ਕੀਤਾ ਹੈ। ਫੇਸ ਬੁੱਕ ਵੀ ਸ਼ਬਦਾ ਦਾ ਗਿਆਨ ਲੈਣ ਨੂੰ ਬਹੁਤ ਵਧੀਆਂ ਸਾਧਨ ਹੈ। ਫੇਸ ਬੁੱਕ ਵਾਲੇ ਦੋਸਤਾਂ ਨੇ ਬਹੁਤ ਸਾਥ ਦਿੱਤਾ ਹੈ। ਹਰ ਲੇਖ ਉਤੇ ਲਿਖਤੀ ਰੂਪ ਵਿੱਚ ਆਪਣੀ ਰਾਏ ਦਿੰਦੇ ਹਨ। ਕਈ ਬਾਰ ਮੈਨੂੰ ਆਪ ਨੂੰ ਲੱਗਦਾ ਹੈ। ਇਹ ਸੱਚੀ ਤਰੀਫ਼ ਕਰ ਰਹੇ ਹਨ। ਜਾਂ ਮਜਾਂਕ ਹੀ ਕਰੀ ਜਾਂਦੇ ਹਨ। ਕਈ ਭਾਵੇਂ ਉਦਾਂ ਵੀ ਬਗੈਰ ਪੜ੍ਹੇ ਪਸੰਦ ਉਤੇ ਠੀਕਾ ਮਾਰ ਦਿੰਦੇ ਹਨ। ਉਸ ਦਾ ਵੀ ਬਹੁਤ ਹੋਸਲਾ ਹੋ ਜਾਂਦਾ ਹੈ। ਜਿਵੇਂ ਬੱਦਲ ਭਾਵੇਂ ਨਾਂ ਬਰਸਣ, ਪੰਛੀ ਮੋਰ, ਬੱਦਲ ਦੇਖ ਕੇ ਹੀ ਕੂਕ ਕੇ ਪਹਿਲਾਂ ਪਾਉਣ ਲੱਗ ਜਾਦੇ ਹਨ। ਮੀਂਹ ਭਾਵੇਂ ਨਾਂ ਪਵੇ, ਬੱਦਲਾਂ ਉਤੇ ਹੀ ਪੰਛੀ ਤੇ ਲੋਕ, ਫਸਲਾਂ ਸਬ ਝੂਮਣ ਲੱਗ ਜਾਂਦੇ ਹਨ।
ਜੋ ਦੋਸਤ ਫੋਨ ਵੀ ਕਰਦੇ ਹਨ। ਕਈ ਤਾਂ ਉਹ ਇਹੀ ਕਹਿੱਣ ਨੂੰ ਫੋਨ ਕਰਦੇ ਹਨ, " ਤੂੰ ਸਮਾਜਕ ਵਿਸ਼ਿਆਂ ਉਤੇ ਅੱਛਾ ਲਿਖਦੀ ਹੈ। ਹੁਣ ਤਾ ਬਹੁਤ ਕਿਤਾਬਾਂ ਛਾਪਣ ਦੇ ਜਗੋ ਹੋ ਗਈਆਂ ਹਨ। ਕਿਤਾਬਾ ਛੱਪਾ ਦੇ। " ਮੇਰਾ ਸਬ ਨੂੰ ਇਹੀ ਕਹਿੱਣਾਂ ਹੁੰਦਾ ਹੈ। ਅਜੇ ਲੋੜ ਮਹਿਸੂਸ ਨਹੀਂ ਹੈ। ਮੀਡੀਆ ਮੇਰਾ ਸਾਥ ਦੇ ਰਿਹਾ ਹੈ। ਹਰ ਰੋਜ਼ ਤਾਜ਼ੀ ਲਿਖਤ ਛਾਪ ਹੀ ਦਿੰਦੇ ਹਨ। ਮੇਰੀਆਂ ਸਾਰੀਆ ਲਿਖਤਾਂ ਲੋਕਾਂ ਦੇ ਹੱਥਾਂ ਵਿੱਚ ਆ ਚੁਕੀਆਂ ਹਨ। ਪਾਠਕ ਹੋਰ ਅੱਛਾ ਲਿਖਣ ਲਈ ਆਪਣੀ ਰੂਹ ਦੀ ਸਿਆਹੀ ਮੇਰੇ ਅੰਦਰ ਘਲਦੇ ਰਹਿੰਦੇ ਹਨ। ਮੈਨੂੰ ਹੌਸਲਾ ਦਿੰਦੇ ਰਹਿੰਦੇ ਹਨ। ਕਈ ਬਾਰ ਘਰ ਦੇ ਕੰਮ ਵੀ ਵਿਚੇ ਪਏ ਰਹਿ ਜਾਂਦੇ ਹਨ। ਕੰਮਾਂ ਤੋਂ ਪਿਆਰਾ ਲਿਖਣਾਂ ਬੱਣ ਗਿਆ ਹੈ। ਮੈਂ ਕੁੱਝ ਵੀ ਲੋਕਾਂ ਤੋਂ ਲਕੋ ਕੇ ਨਹੀਂ ਲਿਖਦੀ। ਕਿ ਇਹ ਫਲਾਣੀ ਕਿਤਾਬ ਵਿੱਚ ਛਪਾਉਣਾਂ ਹੈ। ਪਹਿਲਾਂ ਬਹੁਤ ਸ਼ਰਮਾਉਂਦੀ ਸੀ। ਕਿæਤਾਂ ਲਿਖ ਕੇ ਰੱਖ ਲੈਂਦੀ ਸੀ। ਹੁਣ ਹਰ ਲੇਖ ਮੀਡੀਏ ਵਿੱਚ ਲੇਖ ਮੈਂ ਛਪਾਉਣ ਦੀ ਕੋਸ਼ਸ ਕਰਦੀ ਹਾਂ। ਕਾਵਿਤਾਵਾਂ ਜ਼ਿਆਦਾ ਤਰ ਰੇਡੀਉ ਉਤੇ ਸੁਣਾਉਂਦੀ ਹਾਂ। ਲੋਕਾਂ ਦੇ ਈਮੇਲ ਉਤੇ ਵੀ ਬਹੁਤ ਸੁਨੇਹੇ ਆਉਂਦੇ ਹਨ। ਤਾਂਹੀਂ ਹੋਰ ਲਿਖਣ ਨੂੰ ਜੀਅ ਕਰਦਾ ਹੈ। ਮੈਨੂੰ ਲਿਖਣ ਦੀ ਲਗਨ ਲਗਾਉਣ ਲਈ, ਤੇ ਪਾਠਕਾਂ ਦੇ ਪੜ੍ਹ ਲਈ, ਸੁਝਅ ਦੇਣ ਲਈ ਸਬ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਰੱਬ ਸਬ ਨੂੰ ਸਿਧੇ ਰਸਤੇ ਦਿਖਾਵੇ।

Comments

Popular Posts