ਰੱਬ, ਅਦਾਲਤ ਤੇ ਡਾਕਟਰ ਨਾਲ ਪੰਗਾਂ ਨਾਂ ਲਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਸਿਆਣੇ ਕਹਿੰਦੇ ਹਨ, " ਕਿਸੇ ਉਤੇ ਜਹਿਮਤ, ਕੇਸ ਤੇ ਬਿਮਾਰੀ ਨਾਂ ਪਵੇ। ਇਹ ਬੰਦੇ ਨੂੰ ਤਬਾਹ ਕਰ ਦਿੰਦੇ ਹਨ। " ਰੱਬ, ਅਦਾਲਤ, ਡਾਕਟਰ ਨਾਲ ਪੰਗਾਂ ਨਾਂ ਲਈਏ। ਰੱਬ ਨੂੰ ਬਹੁਤਾ ਵੀ ਨਹੀਂ ਮੰਨਣਾਂ ਚਾਹੀਦਾ। ਜਦੋਂ ਦੁੱਖ ਪੈਂਦਾ ਹੈ। ਰੱਬ ਨੂੰ ਹੀ ਬੰਦਾ ਦੁਰਕਾਰਨ ਲੱਗ ਜਾਦਾ ਹੈ। ਜਿਸ ਉਤੇ ਜ਼ੋਰ ਚਲਦਾ ਹੈ। ਬੰਦਾ ਉਸੇ ਨੂੰ ਬੂਰਾ ਭਲਾ ਕਹਿੰਦਾ ਹੈ। ਰੱਬ ਨੇ ਕਿਹੜਾ ਮੋੜ ਕੇ ਜੁਆਬ ਦੇਣਾ ਹੈ? ਤਾਂਹੀਂ ਤਾਂ ਬੰਦਾ ਆਪਣਿਆਂ ਅੱਗੇ ਤਾਂ ਹਰ ਗੱਲ ਕਹਿ ਦਿੰਦਾ ਹੈ। ਆਪਣਿਆਂ ਨਾਲ ਲੜ ਵੀ ਲੈਂਦਾ ਹੈ। ਪਰ ਬੇਗਾਨੇ ਅੱਗੇ ਜਾ ਕੇ ਬੋਲਤੀ ਬੰਦ ਹੋ ਜਾਂਦੀ ਹੇ। ਤਾਂਹੀਂ ਤਾਂ ਕਹਿੰਦੇ ਹਨ, " ਆਪਣੇ ਅੱਗੇ ਹੀ ਤਾਗੜਨ ਜੋਗਾ ਹੈ। ਆਪਦੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ। " ਪਤਾ ਉਦੋਂ ਲੱਗਦਾ ਹੈ। ਜਦੋਂ ਮਸੀਬਤ ਪੈਂਦੀ ਹੈ। ਰੱਬ ਨੂੰ ਬਹੁਤਾ ਮੰਨਣਾਂ ਨਹੀਂ ਚਾਹੀਦਾ। ਕਈ ਰੱਬ ਨੂੰ ਬਹੁਤ ਮੰਨਦੇ ਹਨ। ਮਸੀਬਤ ਸਮੇਂ ਦੁਰਕਾਰਦੇ ਹਨ। ਮਰਨਾ ਹਰ ਇੱਕ ਨੇ ਹੈ। ਸੁਖਾ ਨਾਲ ਦੁੱਖਾਂ ਨੇ ਆਉਣਾਂ ਹੈ। ਰੱਬ ਆਪਣੇ ਬਹੁਤਾ ਮੰਨਣ ਵਾਲਿਆ ਦੀ ਵੀ ਧੋਣ ਹੀ ਮੋਰੜਦਾ ਹੈ। ਫਿਰ ਧਰਤੀ ਉਤੇ ਪੈਰ ਨਹੀਂ ਲੱਗਦਾ। ਰੱਬ ਕਰੂਪ ਹੁੰਦਾ ਹੈ। ਬੰਦੇ ਉਤੇ ਜ਼ਹਿਮਤ ਪੈਂਦੀ ਹੈ। ਇਸ ਲਈ ਕਿਸੇ ਬੰਦੇ ਨੂੰ ਰੱਬ ਬਿਲਕੁਲ ਨਾਂ ਸਮਝ ਲੈਣਾਂ। ਰੱਬ ਤਾਂ ਹਲੇ ਲਿਹਾਜ਼ ਕਰਦਾ ਹੈ। ਖਾਣ-ਪੀਣ, ਪਹਿਨਣ, ਰਹਿੱਣ ਲਈ ਧਰਤੀ ਦਿੰਦਾ ਹੈ। ਜੇ ਬੰਦੇ ਨੂੰ ਰੱਬ ਸਮਝ ਬੈਠੇ। ਹੱਥ ਤੋਂ ਰੋਂਟੀ ਚੱਕ ਸਕਦਾ ਹੈ। ਨੰਗੇ ਕਰਕੇ ਦੁਨੀਆਂ ਉਤੇ ਘੁੰਮਾਂ ਸਕਦਾ ਹੈ। ਸ਼ੜਕ ਉਤੇ ਬਠਾ ਸਕਦਾ ਹੈ। ਕਿਸੇ ਤੋਂ ਰਹਿਮਤ ਦੀ ਭੀਖ ਬਿਲਕੁਲ ਮੰਗਣ ਦੀ ਆਸ ਮੱਤ ਕਰਨਾਂ। ਜੈਸੇ ਵੀ ਹੋ, ਆਪਣੇ ਆਪ ਨੂੰ ਗੁਜ਼ਰ ਕਰਨਾਂ ਸਿੱਖਣਾਂ ਚਾਹੀਦਾ ਹੈ। ਜੇ ਅੱਜ ਮਹਿਲਾਂ ਵਿੱਚ ਹੋ। ਕੀ ਕੱਲ ਨੂੰ ਝੌਪੜੀ ਵਿੱਚ ਰਹਿੱਣ ਦਾ ਸਬਰ ਹੈ। ਗਰੀਬੀ ਅਮੀਰੀ ਜਰੂਰੀ ਨਹੀਂ ਬੰਦੇ ਦੇ ਸਾਰੀ ਉਮਰ ਪੱਲੇ ਪਈ ਰਹੇ। ਦਿਨ ਫਿਰਦਿਆਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ। ਰੱਬ ਕੋਲੋ ਡਰ ਕੇ ਹੀ ਰਹਿੱਣਾਂ ਚਾਹੀਦਾ ਹੈ। ਪਤਾ ਨਹੀਂ ਇਕੋ ਝੱਟਕੇ ਨਾਲ ਕੋਈ ਸਿਆਪਾ ਪੈ ਜਾਂਦਾ ਹੈ। ਕੋਈ ਪੰਗਾਂ ਖੜ੍ਹਾ ਹੋ ਜਾਂਦਾ ਹੈ। ਅਗਰ ਰੱਬ ਤੋਂ ਦੂਰ ਹੋਵਾਗੇ। ਕੋਈ ਮਸੀਬਤ ਪੈਣ ਉਤੇ, ਇੰਨਾਂ ਤਾ ਸ਼ਿਕਵਾ ਨਹੀਂ ਹੋਵੇਗਾ। ਆਪਣਾਂ ਬੱਣਾ ਕੇ ਰੱਬ ਧੋਖਾ ਦੇ ਗਿਆ। ਬੇਗਾਨਿਆਂ ਨਾਲ ਵਧੀਕੀ ਸਾਰੀ ਦੁਨੀਆਂ ਕਰਦੀ ਹੈ। ਜਦੋਂ ਕੋਈ ਆਪਣਾ ਬੱਣਾਂ ਕੇ, ਤਬਾਅ ਕਰਨ ਉਤੇ ਆ ਜਾਵੇ। ਉਸ ਤੋਂ ਬੱਚਣ ਦਾ ਇਕੋਂ ਤਰੀਕਾ ਹੈ। ਉਸ ਕੋਲੋਂ ਦੂਰੀ ਕਰੀਏ। ਦੂਰੀ ਹੋਵੇਗੀ ਤਾ ਬਚਾ ਹੋ ਸਕਦਾ ਹੈ। ਜਿੰਨਾਂ ਛੂਰੀ, ਦੇ ਨੇੜੈ ਹੋਵਾਂਗੇ। ਫੱਟ ਉਨਾਂ ਹੀ ਵੱਧ ਲੱਗੇਗਾ। ਘਰ ਵਿੱਚ ਕੁੱਤਾ ਪਾਲਿਆ ਹੀ ਨਹੀਂ ਹੈ। ਕੋਈ ਖ਼ਤਰਾ ਨਹੀਂ ਹੈ। ਹੱਲਾਂ ਕੇ, ਮਾਲਕ ਨੂੰ ਵੱਡ ਖਾਵੇਗਾ। ਬੰਦਾ ਆਪਣਿਆਂ ਦੀ ਹੀ ਚਿੰਤਾ, ਜਹਿਮਤਾ ਦਾ ਮਾਰਿਆ ਬਿਮਾਰ ਹੋ ਜਾਂਦਾ ਹੈ।
ਬੰਦਾ ਬਿਮਾਰ ਹੋ ਜਾਂਦਾ ਹੈ। ਡਾਕਟਰ ਕੋਲ ਜਾਂਣਾਂ ਪੈਦਾ ਹੈ। ਅੱਜ ਕੱਲ ਦੇ ਡਾਕਟਰ ਵੀ ਐਸੇ ਹਨ। ਮੈਨੂੰ ਕਿਸੇ ਹੋਰ ਦੇ ਨਾਂਮ ਉਤੇ ਹੀ ਦੇਖ ਲਿਆ। ਕ੍ਰਿਸਟਰੋਲ ਦੀਆਂ ਗੋਲ਼ੀਆਂ ਦੇ ਦਿੱਤੀਆਂ। ਮੈਂ ਹੈਰਾਨ ਹੁੰਦੇ ਹੋਏ ਪੁੱਛਿਆ, " ਇਹ ਕਾਹਦੀਆਂ ਗੋਲੀਆਂ ਹਨ। ਮੈਂ ਤਾਂ ਕਦੇ ਇਹ ਦੁਵਾਈ ਖਾਂਦੀ ਨਹੀਂ ਹੈ। ਇਹ ਮੈਨੂੰ ਕਿਉਂ ਦੇ ਦਿੱਤੀਆਂ? " ਡਾਕਟਰ ਨੇ ਦੱਸਿਆ, ਤੇਰੇ ਬੱਲਡ ਦੀ ਰਿਪੋਟ ਆ ਗਈ ਹੈ। ਤੈਨੂੰ ਅਗਰ ਇਹ ਗੋਲੀਆਂ ਖਾਂਣ ਲਈ ਨਾਂ ਦਿੱਤੀਆਂ। ਤੇਰੀਆਂ ਹੱਡੀਆਂ ਵਿੱਚ ਚਿਕਨਾਹਟ ਚਰਬੀ ਵੱਧ ਜਾਵੇਗੀ। ਬਹੁਤੀ ਚਰਬੀ ਵੱਧਣ ਨਾਲ ਦੌਰਾ ਪੈ ਸਕਦਾ ਹੈ। " ਮੈਂ ਕਿਹਾ, " ਮੈਂ ਬੱਲਡ ਚੈਕ ਹੀ ਨਹੀਂ ਕਰਾਇਆ। ਰਿਪੋਟ ਕਿਥੋਂ ਆ ਗਈ? " ਉਸ ਡਾਕਟਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਦੋਂ ਮੇਰੀ ਜਨਮ ਤਰੀਕ, ਫੋਨ ਨੰਬਰ, ਐਡਰਸ ਦੇਖਿਆ। ਉਹ ਹੋਰ ਬੌਦਲ ਗਈ। ਉਹ ਫ਼ਾਈਲ ਕਿਸੇ ਹੋਰ ਦੀ ਸੀ। ਫਿਰ ਜਾ ਕੇ ਆਪਦੀ ਸੈਕਟਰੀ ਦੇ ਮਗਰ ਪੈ ਗਈ। ਇਹ ਤਾ ਗੋਲੀਆਂ ਸਨ। ਮੈਂ ਦੇਖ ਲਿਆ। ਡਾਕਟਰ ਟੀਕਾ ਕਿਹੜਾ ਦਿਖਾ ਕੇ ਭਰਦੇ ਹਨ? ਰੱਬ ਜਾਂਣੇ ਪਾਣੀ ਦੇ ਹੀ ਟੀਕੇ ਲਗਾਈ ਜਾਂਦੇ ਹਨ। ਇਸ ਤਰਾਂ ਦੇ ਡਾਕਟਰ ਗੱਲ਼ਤ ਬੰਦੇ ਦੇ ਨਾਂਮ ਦਾ ਗੱਲ਼ਤ ਟੀਕਾ ਲੱਗਾ ਦੇਣ ਕੀ ਬੱਣੇਗਾ? ਬੰਦਾ ਆਰ-ਪਾਰ ਹੋ ਜਾਵੇਗਾ। ਜਿਸ ਦੀ ਸੂਗਰ ਵੱਧ ਨਹੀਂ ਹੈ। ਠੀਕ ਹੈ। ਗੋਲੀਆਂ ਸ਼ੂਗਰ ਘੱਟ ਜਾਂ ਵੱਧ ਦੀਆਂ ਦਿੱਤੀਆਂ ਜਾਂਣ, ਤਾ ਬੰਦੇ ਦੀ ਖੈਰ ਨਹੀਂ ਹੈ। ਡਾਕਟਰ ਤੋਂ ਵੀ ਦੂਰ ਹੀ ਰਹਿੱਣਾ ਚਾਹੀਦਾ ਹੈ। ਜਿਸ ਤੋਂ ਜਾਨ ਬੱਚਾਉਣੀ ਹੈ। ਉਸ ਕੋਲ ਦੂਰ-ਦੂਰ ਰਹੀਦਾ ਹਜ਼ੂਰ। ਇੱਕ ਹੋਰ ਡਾਕਟਰ ਦੇ ਮੈਂ ਬੈਠੀ ਸੀ। ਉਸ ਦੀ ਸੈਕਟਰੀ ਨੇ 80 ਸਾਲਾਂ ਦੇ ਬੰਦੇ ਦੀ ਫਾਈਲ ਉਤੇ 25 ਸਾਲਾਂ ਦਾ ਨੌਜੁਵਾਨ ਡਾਕਟਰ ਕੋਲ ਭੇਜ ਦਿੱਤਾ। ਡਾਕਟਰ ਸਿਆਣਾ ਸੀ। ਇਸ ਤਰਾਂ ਡਾਕਟਰ ਕਿਸੇ ਹੋਰ ਦਾ ਅਪ੍ਰੇਸ਼ਨ ਕਰਨ ਦੀ ਥਾਂ ਕਿਸੇ ਹੋਰ ਨੂੰ ਵੀ ਚੀਰ-ਫਾੜ ਕਰ ਸਕਦਾ ਹੈ। ਉਸ ਨੂੰ ਪਤਾ ਲੱਗ ਗਿਆ। ਇਸ ਲਈ ਕਿਸੇ ਪੰਗੇ ਵਿੱਚ ਪੈਣ ਤੋਂ ਪਹਿਲਾਂ ਬਾਰ-ਬਾਰ ਸੋਚਿਆ ਜਾਵੇ। ਹਰ ਗੱਲ ਦੀ ਪਰਖ ਕੀਤੀ ਜਾਵੇ।
ਅਦਾਲਤ ਬਾਰੇ ਤਾਂ ਲੋਕ ਜਾਂਣਦੇ ਹਨ। ਇਹ ਜੱਜ, ਵਕੀਲ, ਪੁਲੀਸ ਵਾਲੇ ਚੱਕਰ ਮੁਕਣ ਹੀ ਨਹੀਂ ਦਿੰਦੇ। ਤਰੀਕਾ ਪਾਈ ਰੱਖਦੇ ਹਨ। ਬੰਦਾ ਮੁੱਕ ਜਾਦਾ ਹੈ। ਪੈਸਾ, ਜ਼ਮੀਨ ਸਬ ਲੇਖੇ ਲੱਗ ਜਾਂਦੇ ਹਨ। ਪਰ ਅਦਾਲਤ ਦੇ ਚੱਕਰ ਵਿਚੋਂ ਜਾਨ ਨਹੀਂ ਛੁੱਟਦੀ। ਸਿਆਣਾਂ ਬੰਦਾ ਇਸ ਤਰਾਂ ਦਾ ਪੰਗਾਂ ਨਹੀਂ ਲੈਦਾ। ਹਰ ਵੀ ਮਸੀਬਤ ਪੁੱਛ ਕੇ ਨਹੀਂ ਆਉਂਦੀ।

Comments

Popular Posts