ਚੰਦ
-ਸਤਵਿੰਦਰ ਕੌਰ ਸੱਤੀ ( ਕੈਲਗਰੀ) ਕਨੇਡਾ

ਰੋਜ਼ੋ ਕਾ ਮਹੀਨਾਂ ਮੁੱਬਾਰਕ ਹੋ।
ਆਪ ਸਭ ਕੋ ਈਦ ਮੁੱਬਾਰਕ ਹੋ।
ਈਦ ਕਾ ਚਾਂਦ ਮੁੱਬਾਰਕ ਹੋ।
ਆਪ ਕਾ ਹਰ ਦਿਨ ਈਦ ਹੋ।
ਆਜ ਤੋਂ ਅਸਮਾਨ ਮੇ ਦੋ-ਦੋ ਚਾਂਦ ਨਿੱਕਲੇ ਹੈ।
ਏਕ ਛੱਤ ਪੇ ਦੂਸਰੇ ਅਸਮਾਨ ਪੇ ਛਾਏ ਹੈ।
ਇਸੀ ਲੀਏ ਅਸਮਾਨ ਪੇ ਚਿੱਟੇ ਦਿਨ ਨਿੱਖਰੇ ਹੈ।
ਹਮਾਰੇ ਚਾਂਦ ਭੀ ਈਦ ਕੇ ਚਾਂਦ ਜੈਸੇ ਨਿਖਰੇ ਹੈ।
ਬੋ ਚਾਂਦ ਕੀ ਰੋਸ਼ਨੀ ਤੋਂ ਸਭੀ ਕੇ ਹਿੱਸੇ ਦੇਤਾ ਹੈ।
ਰੱਬ ਕਿਸੀ ਕੋ ਚਾਂਦ ਕਿਸੀ ਕੋ ਚਾਂਦਨੀ ਦੇਤਾ ਹੈ।
ਚੰਦਾ ਤੇਰੀ ਰੋਸ਼ਨੀ ਅੱਗੇ ਅਸੀ ਫਿਕੇ ਜਿਹੇ ਪੈ ਗਏ।
ਤੈਨੂੰ ਚਾਹੁਣ ਵਾਲੇ ਬਹੁਤੇ ਅਸੀਂ ਪਿੱਛੇ ਰਹਿ ਗਏ।
ਤੂੰ ਚੜਿਆਂ ਅਸਮਾਨੀ ਅਸੀਂ ਭੂਜੇ ਖੜੇ ਰਹਿ ਗਏ।
ਆ ਕੇ ਕਨੇਡਾ ਤੇਰੇ ਦਰਸ਼ਨਾਂ ਤੋਂ ਵੀ ਰਹਿ ਗਏ।
ਮਿੱਠੀ ਝਾਤ ਚੰਦ ਨੇ ਜਦੋਂ ਸਾਡੇ ਉਤੇ ਪਾਈ।
ਦੁਨੀਆਂ ਚੰਦ ਨਾਲ ਅੰਦਰ ਬਾਹਰ ਰੌਸ਼ਨਾਈ।
ਦੁੱਧ ਚਿੱਟੀ ਚਾਂਦਨੀ ਧਰਤੀ ਤੇ ਫੈਲਾਈ।
ਸਤਵਿੰਦਰ ਬੈਠੀ ਚੰਦ ਉਤੇ ਅੱਖਾਂ ਟਕਾਈ।
ਠੰਡੀ ਮਿੱਠੀ ਚਾਂਦਨੀ ਨੇ ਠੰਡਕ ਹੈ ਪਾਈ।
ਚੰਦ ਦੀ ਸੰਦਰਤਾਂ ਨੇ ਹੈਰਾਨ ਕਰ ਬੈਠਾਈ।

Comments

Popular Posts