ਸਿੱਖ ਤਰਸ-ਦਿਆ ਦੇ ਪਾਤਰ ਬੱਣੇ ਹੋਏ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕੀ ਸ਼ਬਦ ਪੜ੍ਹਨ ਲਈ ਹੈ? ਜਾਂ ਅਸੀ ਸੱਚ ਮੁੱਚ ਰੱਬ ਦੇ ਦਰ ਉਤੇ ਪ੍ਰਵਾਨ ਹੋਣ ਲਈ ਤਿਆਰ ਹਾਂ? ਕਬੀਰ ਨਾ ਮੋੁਹਿ ਛਾਨਿ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨਾਉ ੬੦ ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ  ਹਰਿ ਕੈ ਦੁਆਰ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ੬੧ {ਪੰਨਾ 1367}

ਆਮ ਹੀ ਸਿੱਖ ਪ੍ਰਚਾਰਕਿ ਹਰ ਗੁਰਦੁਆਰੇ ਸਾਹਿਬ ਵਿੱਚ ਪ੍ਰੁਰਾਤਨ ਸਿੱਖਾਂ ਦੀਆ ਬਹਾਦਰੀਆਂ ਸੁਣਾਂ ਰਹੇ ਹੁੰਦੇ ਹਨ। ਗੁਰੂਆਂ ਦੀਆਂ ਹੋਈਆਂ ਜੰਗਾਂ ਵਿੱਚ ਹੋ ਰਹੇ ਕੌਤਕ ਗਾ ਰਹੇ ਹਨ। ਡੁਲ ਰਹੇ ਖੂਨ ਉਤੇ, ਗੀਤ ਬੱਣਾਂ ਕੇ, ਅੱਡੀਆਂ ਚੱਕ-ਚੱਕ ਸੁਣਾਂ ਰਹੇ ਹੁੰਦੇ ਹਨ। ਅੱਗ ਦੂਜੇ ਦੇ ਲੱਗੇ, ਬੰਸਤਰ ਲਗਦੀ ਹੁੰਦੀ ਹੈ। ਪਤਾ ਉਦੋਂ ਲੱਗਦਾ ਹੈ। ਜਦੋਂ ਅੱਗ ਆਪਣੇ ਘਰ ਲੱਗਦੀ ਹੈ। ਅੱਗ ਦਾ ਸੇਕ ਵੀ ਹੁੰਦਾ ਹੈ। ਆਪਣੇ ਬਾਰੇ ਬਹਾਦਰੀ ਕਿਥੇ ਗਈ ਹੈ? ਲੋਕਾਂ ਨੂੰ ਇਹ ਕਿਉਂ ਲੱਗਦਾ ਹੈ? ਉਹ ਗੁਰਦੁਆਰੇ ਸਾਹਿਬ ਵਿੱਚ ਮਾਰੇ ਗਏ ਹਨ। ਕਿਉਂ ਲੱਗਦਾ ਹੈ, ਪ੍ਰਧਾਂਨ ਗ੍ਰੰਥੀ ਗੋਰੇ ਦੇ ਹੀ ਹੱਮਲੇ ਦਾ ਸ਼ਿਕਾਰ ਹੋਏ ਹਨ। ਇਉਂ ਕਿਉਂ ਨਹੀਂ ਲੱਗਦਾ, ਉਹ ਸੰਗਤ ਨੂੰ ਬੱਚਾਉਣ ਲਈ, ਗੋਰੇ ਨੂੰ ਰੋਕਣ ਲਈ, ਆਪ ਮਰ ਗਏ ਹੋਣਗੇ? ਕੀ ਪਤਾ ਪ੍ਰਧਾਂਨ ਗ੍ਰੰਥੀਆਂ ਨੇ ਮੂਹਰੇ ਹੋ ਕੇ ਜਾਂਨ ਦਿੱਤੀ ਹੋਵੋਗੀ? ਹੋਰ ਕੀ ਕਾਰਨ ਹੋ ਸਕਦਾ ਹੈ। ਕੀ ਇਹ ਬਹਾਦਰੀ ਨਹੀਂ ਹੈ? ਲੋਕ ਬਹੁਤ ਸਿਆਣੇ ਹਨ। ਜੰਨਤਾ ਸਬ ਜਾਂਣਦੀ ਹੈ। ਅੱਜ ਦੇ ਜ਼ਮਾਨੇ ਵਿੱਚ ਕਿਹੜਾ ਕਿਸੇ ਦੂਜੇ ਲਈ ਮਰਦਾ ਹੈ? ਜਾਂ ਕੀ ਪ੍ਰਧਾਂਨ ਗ੍ਰੰਥੀਆਂ ਹੀ ਚੁਣ ਕੇ ਮਾਰੇ ਗਏ ਹਨ? ਸਿੱਖ ਤਰਸ-ਦਿਆ ਦੇ ਪਾਤਰ ਬੱਣੇ ਹੋਏ ਹਨ। ਹਰ ਪਾਸੇ ਇੱਕੋ ਗੱਲ ਛਿੜੀ ਹੋਈ ਹੈ। ਸੋਗ ਮਨਾਏ ਜਾ ਰਹੇ ਹਨ।
ਅੱਜ ਦੇ ਸਿੱਖਾਂ ਨੂੰ ਦੂਜੇ ਲੋਕ ਕੰਮਜ਼ੋਰ ਕਿਉਂ ਸਮਝਣ ਲੱਗ ਗਏ ਹਨ? ਪਹਿਲਾਂ ਦਿੱਲੀ ਵਿੱਚ ਸਿੱਖਾਂ ਦਾ ਕੱਤਲਿਆਮ ਹੋਇਆ। ਉਥੇ ਵੀ ਕੋਈ ਸਿੱਖ ਵਿਚੋਂ ਦੋ ਹੱਥ ਕਰਨ ਵਾਲਾ ਨਹੀਂ ਨਿੱਤਰਿਆ। ਸਿਰਫ਼ ਸਿੱਖਾ ਦੀਆਂ ਲਾਸ਼ਾਂ ਦੇ ਹੀ ਢੇਰ ਲੱਗੇ ਸਨ। ਸਿੱਖਾਂ ਨੇ ਕੋਈ ਹੋਰ ਮਾਰਿਆ ਹੋਵੇ। ਐਸਾ ਕੁੱਝ ਨਹੀਂ ਹੋਇਆ। ਅੰਮ੍ਰਿਤਸਰ ਹਰਿਮੰਦਰ ਸਾਹਿਬ ਤੇ ਹੋਰਾਂ ਪੰਜਾਬ ਤੇ ਬਾਹਰਲੇ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਸਿੱਖ ਹੀ ਸਿੱਖ ਨਾਲ ਲੜੀ ਜਾ ਰਹੇ ਹਨ। ਕੁੱਟਦੇ ਮਾਰਦੇ ਹਨ। ਤਲਵਾਰਾਂ ਨਾਲ ਸਿੱਖ ਹੀ ਸਿੱਖਾਂ ਨੂੰ ਮਾਰ ਰਹੇ ਹਨ। ਇੱਕ ਦੂਜੇ ਨੂੰ ਗੁਰਦੁਆਰਿਆਂ ਵਿੱਚੋਂ ਬੇਦਖ਼ਲ ਕਰ ਰਹੇ ਹਨ। ਆਪ ਨੂੰ ਛੋਟੇ ਵੱਡੇ ਧਰਮਿਕ ਲੀਡਰ ਰੱਬ ਸਮਝਦੇ ਹਨ। ਇਹ ਖ਼ਬਰਾਂ ਦੇਸ਼ਾਂ ਬਦੇਸ਼ਾਂ ਵਿੱਚ ਹਰ ਤਰਾਂ ਦਾ ਮੀਡੀਆਂ ਪੰਜਾਬੀ ਹਿੰਦੀ, ਅੰਗਰੇਜੀ ਤੇ ਹੋਰ ਭਸ਼ਾਵਾਂ ਵਿੱਚ ਦੇ ਰਿਹਾ ਹੈ। ਕਿਸੇ ਘਰ ਵਿੱਚ ਲੜਾਈ ਹੋਵੇ। ਬਾਹਰ ਦੇ ਆਂਢ-ਗੁਆਂਢ ਦੇ ਲੋਕ ਹੋਰ ਸਬ ਮਜ਼ੇ ਲੈ ਕੇ ਸੁਣਦੇ ਹਨ। ਬਹੁਤੇ ਲੜਾਈ ਦਾ ਫ਼ੈਇਦਾ ਵੀ ਲੈ ਜਾਂਦੇ ਹਨ। ਕਈ ਲੜਾਈ ਹੋਰ ਵੀ ਵੱਧਾ ਦਿੰਦੇ ਹਨ। ਘਰ ਨੂੰ ਸ਼ਾਂਤ ਰੱਖਣ ਲਈ ਘਰ ਦੇ ਮੈਂਬਰਾਂ ਨੂੰ ਮਿਲ ਕੇ ਰਹਿੱਣਾਂ ਪੈਂਦਾ ਹੈ। ਉਹੀ ਹਾਲ ਸਿੱਖ ਕੌਮ ਦਾ ਹੈ। ਕੌਮ ਵਿਖਰਦੀ ਜਾ ਰਹੀ ਹੈ। ਇੱਕ ਦੂਜੇ ਲਈ ਆਪ ਹੀ ਖ਼ਤਰਾ ਬੱਣੇ ਹੋਏ ਹਨ। ਕੋਈ ਬਾਹਰ ਦਾ ਨੁਕਸਾਨ ਨਹੀਂ ਕਰਾ ਸਕਦਾ ਹੁੰਦਾ। ਕੋਈ ਆਪਣਾਂ ਹੀ ਬੇਈਮਾਨ ਹੁੰਦਾ ਹੈ। ਉਹ ਬਾਹਰ ਦੇ ਬੰਦੇ ਨੂੰ ਭੇਤ ਦਿੰਦਾ ਹੈ। ਅੰਦਰੋਂ ਹੀ ਦੁਸ਼ਮੱਣ ਕੋਈ ਆਪਣਾਂ ਹੁੰਦਾ ਹੈ।
ਕਈ ਸ਼ੈਤਾਨ ਲੋਕਾਂ ਨੇ ਅੱਗ ਹੋਰ ਭੜਕਾਉਣ ਲਈ ਅਮਰੀਕਾ ਦੇ ਝੰਡੇ ਫੂਕਣੇ ਸ਼ੁਰੂ ਕਰ ਦਿੱਤੇ ਹਨ। ਕੀ ਇਹ ਪੱਗਾਂ ਵਾਲੇ ਫਿਰਕਾ ਪਸੰਦ ਸਿੱਖ ਕੌਮ ਦਾ ਸਨਮਾਨ ਦੁਨੀਆਂ ਵਾਲਿਆ ਅੱਗੇ ਵੱਧਾ ਰਹੇ ਹਨ? ਜਾਂ ਦੱਸ ਰਹੇ ਹਨ। ਅਸੀਂ ਅੱਗ ਲਗਾ ਕੇ ਕੱਪੜੇ ਦੇ ਉਤੇ ਗੁੱਸਾ ਕੱਢ ਕੇ, ਮਨ ਠਾਰਦੇ ਹਾਂ। ਭੱਖਦੇ ਮਨ ਨੂੰ ਠੰਡਾ ਕਰਨ ਦਾ ਇਹ ਸੌਖਾ ਤਰੀਕਾ ਹੈ। ਜੇ ਫਿਰ ਕਿਤੇ ਸਿੱਖਾਂ ਨਾਲ ਧੱਕਾ ਹੋ ਗਿਆ। ਉਸ ਦੇਸ਼ ਦੇ ਝੰਡੇ ਫੂਕ ਕੇ, ਨੰਗੀਆਂ ਕਿਰਪਾਨਾਂ ਦੇ ਜਲਸੇ ਸ਼ੜਕਾਂ ਉਤੇ ਕੱਢਣਗੇ। ਬਦਮਾਸ਼ੀ ਦੇ ਮੁਜ਼ਾਰੇ ਦੇ ਟੀਵੀ, ਰੇਡੀਉ, ਅਖ਼ਬਾਰਾਂ, ਇੰਟਰਨੈਟ ਮੀਡੀਏ ਵਿੱਚ ਫੋਟੋ ਲਗਾਉਣ ਤੋਂ ਬਗੈਰ ਹੋਰ ਕੀ ਕਰਨ ਜੋਗੇ ਹਨ? ਜੋ ਫੋਟੋ ਮੀਡੀਏ ਵਿੱਚ ਲੱਗੀਆਂ ਹਨ। ਉਸ ਵਿੱਚ ਉਹ ਇੱਕ ਭੜਕਾਊ ਗੁਰਪ ਤੋਂ ਬਿਨਾਂ ਕੁੱਝ ਖ਼ਾਸ ਪ੍ਰਭਾਵ ਨਹੀਂ ਪਾ ਰਹੇ ਹਨ। ਸ਼ਕਲਾਂ ਬਹੁਤ ਡਰਾਉਣੀਆਂ ਲੱਗਦੀਆਂ ਹਨ। ਬੱਸ ਚੱਲੇ ਇਹ ਵੀ ਬੰਦੇ ਮਾਰਨ ਲਈ ਘੱਟ ਨਾਂ ਗੁਜ਼ਰਨ। ਦੰਦੀਆਂ ਇਸ ਤਰਾਂ ਪੀਂਹਦੇ ਹਨ। ਬੰਦਾ ਕੱਚਾ ਚਬਾ ਜਾਂਣਗੇ। ਇਸ ਤਰਾਂ ਦੀ ਇਹ ਆਪਣੀ ਪਹਿਚਾਣ ਦੁਨੀਆਂ ਨੂੰ ਦਿæਖਾ ਰਹੇ ਹਨ। ਹੁਣ ਵੀ ਲੋਕਾਂ ਤੋਂ ਤਰਸ-ਦਿਆ ਕਰਾ ਕੇ ਸੋਗ ਮਨਾਏ ਜਾ ਰਹੇ ਹਨ। ਕੀ ਸੋਗ ਮੰਨਾਉਣਾਂ ਸਿੱਖ ਧਰਮ ਵਿੱਚ ਮਾਨਤ ਹੈ। ਸੋਗ ਮਨਾਉਣ ਨਾਲ ਕੀ ਬੱਦਲਣ ਵਾਲਾ ਹੁੰਦਾ ਹੈ?
ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ। ਗੁਰੂ ਜੀ ਵੀ ਸ਼ਹੀਦ ਹੋਏ ਹਨ। ਉਨਾਂ ਦੀਆਂ ਸ਼ਹੀਦੀਆਂ ਉਤੇ ਮਾਂਣ ਕੀਤਾ ਜਾਂਦਾ ਹੈ। ਕਿਉਂ ਕਿ ਉਹ ਅੱਖਾ ਨਾਲ ਨਹੀਂ ਦੇਖਿਆ। ਇਹ ਅੱਖਾਂ ਮੂਹਰੇ ਹੋਇਆ ਹੈ। ਅੱਤਿਆਚਾਰ ਲੱਗਦਾ ਹੈ। ਕੁਰਬਾਨੀਆਂ ਇਤਹਾਸ ਸਿਰਜਦੀਆਂ ਹਨ। ਦੂਜਿਆ ਲਈ ਸਾਡਾ ਦੇਖਣ ਦਾ ਨਜ਼ਰੀਆਂ ਬਦਲਦਾ ਕਿਉਂ ਰਹਿੰਦਾ ਹੈ? ਆਪਣੇ ਕਿਸੇ ਸ਼ਹੀਦੀ ਮੌਤ ਲੱਗਦੀ ਹੈ। ਦੂਜੇ ਕਿਸੇ ਦੀ ਸ਼ਹੀਦੀ ਉਤੇ ਮੇਲੇ ਲਗਾਉਂਦੇ ਹਨ।

Comments

Popular Posts