ਜੋ ਮਰਦ ਔਰਤਾਂ ਕਨੇਡਾ, ਅਮਰੀਕਾ, ਬਦੇਸ਼ਾਂ ਆਉਣ ਲਈ ਹੀ ਧੋਖੇ ਨਾਲ ਵਿਆਹ ਕਰਦੇ ਹਨ, ਉਨਾਂ ਨੂੰ ਵਾਪਸ ਹੀ ਮੋੜਿਆ ਜਾਵੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਕੁੱਝ ਜੁ ਦਿਨ ਪਹਿਲਾਂ ਦੀ ਗੱਲ ਹੈ। ਮੈਨੂੰ ਕਿਸੇ ਨੇ ਫੇਸ ਬੁੱਕ ਉਤੇ ਦੱਸਿਆ। ਕੈਲਗਰੀ ਦੀ ਇੱਕ ਕੁੜੀ ਨੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਤੂੰ ਉਸ ਦੀ ਮਦੱਦ ਕਰ। ਮੈਂ ਆਪਦਾ ਫੋਨ ਨੰਬਰ ਲਿਖ ਕੇ ਭੇਜ ਦਿੱਤਾ। ਜਦੋਂ ਉਸ ਦਾ ਫੋਨ ਆਇਆ, ਮੈਂ ਦੂਜੀ ਲਾਈਨ ਉਤੇ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ। ਇਸ ਲਈ ਮੈਨੂੰ ਆਪ ਦੁਆਰਾ ਫੋਨ ਕਰਨਾਂ ਪਿਆ। ਉਸ ਮਰਦ ਨੇ ਦੱਸਿਆ, " ਜੋ ਕੁੜੀ ਘਰੋਂ ਕੱਢੀ ਹੈ। ਉਹ ਉਸ ਦੀ ਨੂੰਹ ਦੀ ਸਹੇਲੀ ਹੈ। ਉਹ ਰਾਤ ਦੀ ਸ਼ੈਲਟਰ ਵਿੱਚ ਹੈ। ਉਹ 8 ਮਹੀਨੇ ਪਹਿਲਾਂ ਕਨੇਡਾ ਆਈ ਹੈ। ਉਸ ਨੂੰ ਪਤੀ ਵੱਲੋਂ ਘਰ ਬਹੁਤ ਤੰਗ ਕੀਤਾ ਜਾ ਰਿਹਾ ਸੀ। ਤੈਨੂੰ ਅਸੀਂ ਵਿਸਟਨ-ਯੂਨੀਅਨ ਰਾਹੀਂ 200 ਡਾਲਰ ਭੇਜ ਰਹੇ ਹਾਂ। ਤੂੰ ਉਸ ਨੂੰ ਜਾ ਕੇ ਪੈਸੇ ਦੇਦੇ। ਉਨਾਂ ਨੂੰ ਫੋਨ ਕਾਡ ਲਈ ਤੇ ਖਾਂਣ ਲਈ ਪੈਸੇ ਚਾਹੀਦੇ ਹਨ। ਦੋ ਕੰਮਰਿਆਂ ਵਾਲਾ ਘਰ ਲੱਭਦੇ। " ਮੈਂ ਉਸ ਬੰਦੇ ਨੂੰ ਜੁਆਬ ਦਿੱਤਾ, " ਫੋਨ ਕਾਡ ਲਈ ਤੇ ਖਾਂਣ ਲਈ ਪੈਸੇ ਮੈਂ ਵੀ ਦੇ ਸਕਦੀ ਹਾਂ। ਪਰ ਗੌਰਮਿੰਟ ਸ਼ੈਲਟਰ ਵਾਲੇ ਸਬ ਕੁੱਝ ਦਿੰਦੇ ਹਨ। ਜੇ ਸ਼ੈਲਟਰ ਵਿੱਚ ਜਗਾ ਨਹੀਂ ਹੈ। ਹੋਟਲ ਵਿੱਚ ਰਹਿੱਣ ਨੂੰ ਤੇ ਖਾਂਣ ਨੂੰ ਦਿੰਦੇ ਹਨ। ਜੇ ਕੋਈ ਰਿਸ਼ਤੇਦਾਰ ਸ਼ਹਿਰ ਤੋਂ ਬਾਹਰ ਹੈ। ਉਸ ਨੂੰ ਵੀ ਫੋਨ ਕਰਨ ਕਹਿੰਦੇ ਹਨ। ਗੌਰਮਿੰਟ ਸ਼ੈਲਟਰ ਵਾਲੇ ਸਾਰੇ ਬਿੱਲ ਆਪ ਦਿੰਦੇ ਹਨ। ਤੇਰੇ 200 ਡਾਲਰ ਦਾ ਕੀ ਬੱਣਨਾਂ ਹੈ? 2 ਬੰਦਿਆ ਦਾ ਘਰ, ਲੂਣ ਤੇਲ ਚਲਾਂਉਣ ਨੂੰ ਘੱਟ ਤੋਂ ਘੱਟ 2000 ਡਾਲਰ ਚਾਹੀਦਾ ਹੈ। ਪਰ ਮੈਨੂੰ ਸਹੀ ਗੱਲ ਦਾ ਪਤਾ ਲੱਗਣਾਂ ਚਾਹੀਦਾ ਹੈ। ਤਾਂ ਮੈਂ ਕੁੱਝ ਕਰ ਸਕਦੀ ਹਾਂ। ਮੈਨੂੰ ਪੂਰੀ ਗੱਲ ਦੱਸੋ। " ਇਹ ਬੰਦਾ ਉਹੀਂ ਸੀ। ਜਿਸ ਨੇ ਇੱਕ ਦਿਨ ਮੈਨੂੰ ਫੇਸ ਬੁੱਕ ਉਤੇ ਸੁਨੇਹਾ ਭੇਜਿਆ। ਤੂੰ ਕੁੜੀਆਂ ਦੀ ਭਰੂਣ ਹੱਤਿਆ ਬਾਰੇ ਲਿਖ। ਇਹ ਮੈਨੂੰ ਇਸ ਟੌਪਿਕ ਉਤੇ ਲਿਖਣ ਲਈ ਕਹਿੱਣ ਵਾਲਾ, ਇਹ ਨਹੀਂ ਜਾਂਣਦਾ ਸੀ। ਮੈਂ ਬਹੁਤ ਲੇਖਾਂ ਵਿੱਚ ਇਸ ਬਾਰੇ ਲਿਖ ਚੁਕੀ ਹਾਂ। ਹਰ ਲੇਖ ਕੁੜੀਆਂ ਦੇ ਪੱਖ ਵਿੱਚ ਹੁੰਦਾ ਹੈ। ਮੈਂ ਇਸ ਨੂੰ ਕੋਈ ਜੁਆਬ ਨਾਂ ਦਿੱਤਾ। ਉਸ ਦਿਨ ਮੈਂ 1984 ਉਤੇ ਲਿਖ ਰਹੀ ਸੀ। ਕੁੱਝ ਕੁ ਘੰਟਿਆਂ ਪਿਛੋਂ , ਫੇਸਬੁੱਕ ਉਤੇ ਹੋਰ ਸੁਨੇਹਾ ਆ ਗਿਆ। ਲਿਖਿਆ ਸੀ, " ਤੂੰ ਹੀ ਕੁੜੀਆਂ ਮਾਰਨ ਵਾਲਿਆਂ ਵਿਚੋਂ ਲਗਦੀ ਹੈ। "
ਉਸ ਪਿਛੋਂ ਉਸ ਦੀ ਨੂੰਹ ਨੇ ਫੋਨ ਫੜ੍ਹ ਲਿਆ। ਇੰਨਾਂ ਦੀ ਕਹਾਣੀ ਬੱਦਲਣ ਲੱਗੀ। ਕੁੜੀ ਤੋਂ ਉਹ ਔਰਤ ਬੱਣ ਗਈ। ਉਸ ਦੀ ਕੁਛੜ 17 ਸਾਲਾਂ ਦੀ ਕੁੜੀ ਵੀ ਸੀ। ਘਰੋਂ ਕੱਢਣ ਦੀ ਥਾਂ, ਪਤੀ ਦੀ ਗੈਰ ਹਾਜ਼ਰੀ ਵਿੱਚ ਉਹ ਆਪ ਟੈਕਸੀ ਲੈ ਕੇ ਗਈ ਸੀ। ਟੈਕਸੀ ਦੇ ਸ਼ੈਲਟਰ ਵਾਲਿਆਂ ਨੇ ਪੈਸੇ ਦਿੱਤੇ ਸਨ। ਉਸ ਔਰਤ ਨੇ ਦੱਸਿਆ, " ਇਹ ਔਰਤ ਮੇਰੇ ਨਾਲ ਪੰਜਾਬ ਵਿੱਚ ਪੜ੍ਹਦੀ ਸੀ। ਉਸ 37 ਸਾਲਾ, ਔਰਤ ਨਾਲ 17 ਸਾਲਾਂ ਦੀ ਕੁੜੀ ਹੈ। ਇਹ ਪਹਿਲਾਂ ਵੀ ਵਿਆਹੀ ਸੀ। ਜਿਸ ਦੀ ਇਹ ਕੁੜੀ ਹੈ। ਉਹ ਪਤੀ ਵੀ ਬਹੁਤ ਤੰਗ ਕਰਦਾ ਸੀ। ਇਸ ਨੇ 2010 ਵਿੱਚ ਵਿਆਹ ਕਰਾਇਆ ਸੀ। ਹੁਣ ਵਾਲੇ ਪਤੀ ਦੇ ਪਹਿਲੀ ਪਤਨੀ ਤੋਂ 3 ਬੱਚੇ ਹਨ। ਇਸ ਨੂੰ ਘਰ ਵਿੱਚ ਬਹੁਤ ਤੰਗ ਕੀਤਾ ਜਾਂਦਾ ਸੀ। ਪਤੀ ਘਰ ਨਹੀਂ ਰਹਿੰਦਾ। ਬਾਹਰ ਨੌਕਰੀ ਕਰਦਾ ਹੈ। ਹਫ਼ਤੇ ਪਿਛੋਂ 2 ਦਿਨਾਂ ਲਈ ਘਰ ਆਉਂਦਾ ਹੈ। ਇਸ ਨੂੰ ਨੌਕਰੀ ਨਹੀਂ ਕਰਨ ਦਿੰਦਾ। ਬੱਚਿਆਂ ਦੀ ਨੈਨੀ ਬੱਣਾਂ ਕੇ ਰੱਖਿਆ ਹੈ। ਰਾਤ ਪਤੀ ਘਰ ਨਹੀਂ ਸੀ। ਸੱਸ, ਨੱਣਦਾ ਨਾਲ ਲੜਾਈ ਹੋ ਗਈ। ਇਸ ਨੇ ਸਾਨੂੰ ਫੋਨ ਕਰ ਦਿੱਤਾ। ਅੱਗੇ ਵੀ ਉਸ ਦੇ ਐਸੇ ਫੋਨ ਆਉਂਦੇ ਰਹਿੰਦੇ ਹਨ। ਅਸੀਂ ਸਲਾਹ ਦਿੱਤੀ। ਪੁਲੀਸ ਨੂੰ ਸੱਦ ਲੈ। ਪੁਲੀਸ ਆਈ। ਉਸ ਨੂੰ ਟੈਕਸੀ ਕਰਕੇ, ਸੈਲਟਰ ਭੇਜ ਦਿੱਤਾ ਸੀ। " ਇਸ ਨੇ ਮੇਰੇ ਨਾਲ 30 ਮਿੰਟ ਗੱਲਾਂ ਕੀਤੀਆਂ। ਆਪਣਾਂ ਨਾਂਮ ਨਹੀਂ ਦੱਸਿਆ। ਮੈਂ ਗੱਲ ਕੱਟ ਕੇ ਕਿਹਾ, " ਇਸ ਔਰਤ ਨੇ 3 ਬੱਚਿਆਂ ਦੇ ਬਾਪ ਨਾਲ ਵਿਆਹ ਕਰਾਇਆ। ਇਸ ਨੂੰ ਪਤਾ ਹੋਣਾਂ ਚਾਹੀਦਾ ਸੀ। ਉਸ ਬੰਦੇ ਨੂੰ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਔਰਤ ਚਾਹੀਦੀ ਹੈ। ਫਿਰ ਉਹ ਬਾਹਰ ਨੌਕਰੀ ਕਰਨ ਨਹੀਂ ਭੇਜਦਾ। ਉਹ ਬੱਚਿਆਂ ਨੂੰ ਠੀਕ ਤਰਾਂ ਸੰਭਾਲ ਸਕੇ। ਉਸ ਔਰਤ ਦੀ ਜੁਬਾਨ ਧੀ ਹੁੰਦੇ ਹੋਏ, ਬੰਦੇ ਨੇ ਵਿਆਹ ਕਰਾਇਆ ਹੈ। ਦੋਂਨਾਂ ਮਾਵਾਂ ਧੀਆਂ ਨੂੰ ਖਾਂਣ ਨੂੰ ਵੀ ਦੇ ਰਿਹਾ ਹੈ। ਮੈਨੂੰ ਬੰਦੇ ਵਿੱਚ ਇੱਕ ਵੀ ਨੁਕਸ ਨਹੀਂ ਦਿੱਸਦਾ। ਉਹ ਘਰ ਛੱਡ ਗਈ। ਜਦੋਂ ਪਤੀ ਘਰ ਨਹੀਂ ਸੀ। ਇਹ ਕਿਥੋਂ ਦੀ ਸਿਆਣਪ ਹੈ? " ਉਸ ਔਰਤ ਨੇ ਕਿਹਾ, " ਉਸ ਦਾ ਪਤੀ ਨੌਕਰੀ ਨਹੀਂ ਕਰਨ ਦਿੰਦਾ। ਪੈਸੇ ਵੀ ਨਹੀਂ ਦਿੰਦਾ। ਉਸ ਨਾਲ ਪਿਆਰ ਨਾਲ ਬੋਲਦਾ ਵੀ ਨਹੀਂ ਹੈ। ਉਸ ਨੂੰ ਕਨੇਡਾ ਆਈ ਨੂੰ ਵੀ 8 ਮਹੀਨੇ ਹੋਏ ਹਨ। ਕਿਤੇ Aੁਸ ਨੂੰ ਪਿਛੇ ਤਾਂ ਨਹੀਂ ਮੋੜ ਦੇਣਗੇ। ਕਿਤੇ ਇਹ ਕਨੂੰਨ ਤਾਂ ਲਾਗੂ ਨਹੀਂ ਹੋ ਗਿਆ? ਉਝ ਤਾਂ ਅਸੀਂ ਵਕੀਲ ਨੂੰ ਪੁੱਛਿਆ ਹੈ। ਉਸ ਨੇ ਕਿਹਾ ਹੈ, " ਜੇ ਇਹ ਕੈਲਗਰੀ ਹੀ ਰਹਿੰਦੀ ਹੈ। ਤਾਂ ਕਨੂੰਨ ਇਸ ਦਾ ਪੱਖ ਕਰ ਸਕਦਾ ਹੈ। ਜੇ ਵੈਨਕੂਵਰ ਸੱਦ ਲੈਂਦੇ ਹੋ। ਔਰਤ ਦਾ ਨੁਕਸਾਨ ਹੋਵੇਗਾ। ਇਸ ਨੂੰ ਕਨੂੰਨੀ ਭੱਤਾ ਨਹੀਂ ਮਿਲੇਗਾ। ਪਤਾ ਉਦੋਂ ਲੱਗੇਗਾ। ਜਦੋ ਇਸ ਦੇ ਪਤੀ ਨੂੰ 10 ਸਾਲ ਬੈਠੀ ਨੂੰ ਭੱਤਾ ਭਰਨਾਂ ਪਿਆ। "
ਮੇਰਾ ਹਾਸਾ ਨਿੱਕਲਦਾ ਮਸਾਂ ਬੱਚਿਆ। ਜਿਹੜਾ ਬੰਦਾ ਕਨੇਡਾ ਵਿੱਚ ਪਤਨੀ ਨੂੰ ਕਨੇਡਾ ਤੋਂ ਬਾਹਰੋ ਕਿਤੋਂ ਅਪਲਾਈ ਕਰਕੇ, ਸੱਦਦਾ ਹੈ। ਉਹਦੀ ਕੋਈ ਜੁੰਮੇਬਾਰੀ ਨਹੀਂ ਹੈ। ਜੇ ਉਹ ਅੱਲਗ-ਅੱਲਗ ਹੋ ਜਾਂਦੇ ਹਨ। ਗੌਰਮਿੰਟ ਜਾਂਣਦੀ ਹੈ। ਇਥੇ ਪਤੀ-ਪਤਨੀ ਦੇ ਤਲਾਕ ਬਹੁਤ ਛੇਤੀ ਹੋ ਜਾਂਦੇ ਹਨ। 10 ਸਾਲਾਂ ਦੀ ਜੁੰਮੇਬਾਰੀ ਸਿਰਫ਼ ਮਾਪਿਆਂ ਦੀ ਤੇ ਉਨਾਂ ਨਾਲ ਆਉਣ ਵਾਲੇ ਭੈਣ-ਭਰਾਵਾਂ ਦੀ ਹੁੰਦੀ ਹੈ। ਜੇ ਇਹ ਕੰਮ ਦੇ ਜੋਗ ਨਹੀਂ ਹਨ। ਸੱਦਣ ਵਾਲੇ ਬੰਦੇ ਨੂੰ ਇੰਨਾਂ ਨੂੰ ਸੰਭਾਲਣਾਂ ਪੈਣਾਂ ਹੈ। ਜੇ ਗੌਰਮਿੰਟ ਤੋਂ ਭੱਤਾ ਬਿਲਫੇਅਰ ਲੈਣਾਂ ਹੈ। ਤਾਂ ਇੰਨਾਂ ਨੂੰ ਕਨੇਡਾ ਵਿੱਚ ਸੱਦਣ ਵਾਲੇ ਬੰਦੇ ਨੂੰ ਲਿਖਤੀ ਰੂਪ ਵਿੱਚ ਪੇਪਰ ਦੇਣਾਂ ਪੈਦਾ ਹੈ। ਮੈਂ ਇੰਨਾਂ ਨੂੰ ਸੰਭਾਲ ਨਹੀਂ ਸਕਦਾ। ਇਸ ਦੇ ਖਾਤੇ ਵਿੱਚ ਲਿਖ ਦਿੰਦੇ ਹਨ। ਇਹ ਹੋਰ ਕੋਈ ਬੰਦਾ ਬਾਹਰਲੇ ਦੇਸ਼ ਵਿਚੋਂ ਸੱਦ ਨਹੀਂ ਸਕਦਾ। ਮਾਂਪਿਆਂ ਜਾਂ ਭੈਣ-ਭਰਾਵਾਂ ਨੂੰ ਗੌਰਮਿੰਟ ਭੱਤਾ ਬਿਲਫੇਅਰ ਲਗਾ ਦਿੰਦੀ ਹੈ। ਪਤੀ-ਪਤਨੀ ਲਈ ਇਹ ਲਾਗੂ ਨਹੀਂ ਹੈ। ਮੈਨੂੰ ਗੁੱਥੀ ਸੁਲਝਦੀ ਲੱਗੀ। ਵਕੀਲ ਦੀ ਸਲਾਹ ਨਾਲ ਇੰਨਾਂ ਦਾ ਮਾਵਾਂ ਦੀਆਂ ਘਰੋਂ ਭਜਾਉਣ ਵਿੱਚ ਪੂਰਾ ਹੱਥ ਹੈ। ਇੰਨਾਂ ਦੇ ਨੇੜੇ ਦੀ ਰਿਸ਼ਤੇਦਾਰਨੀ ਹੈ। ਜੁਵਾਨ ਧੀ ਦੇ ਹੁੰਦੇ ਹੋਏ, ਔਰਤ ਨੇ ਵਿਆਹ ਸਿਰਫ਼ ਕਨੇਡਾ ਆਉਣ ਲਈ ਕਰਾਇਆ ਹੈ। ਇਸ ਨੂੰ ਪਤਾ ਸੀ। 3 ਬੱਚਿਆਂ ਦਾ ਬਾਪ ਇਸ ਨੂੰ ਹਰ ਰੋਜ਼ ਹਨੀਮੂਨ ਮਨਾਉਣ ਉਤੇ ਨਹੀਂ ਰੱਖ ਸਕਦਾ। ਜਿਉਂ ਹੀ ਮੈਂ ਗੋਤ ਪੁੱਛਿਆ। ਜੋ ਗੋਤ ਉਸ ਨੇ ਦੱਸਿਆ। ਮੈਂ ਝੱਟ ਕਹਿ ਦਿੱਤਾ, " ਇਥੇ ਤਾਂ ਉਸ ਗੋਤ ਦੇ ਗਿੱਣਤੀ ਦੇ ਹੀ ਘਰ ਹਨ। " ਇੰਨਾਂ ਨੂੰ ਲੱਗਾ। ਮੈਂ ਇਸ ਔਰਤ ਦੇ ਪਰਿਵਾਰ ਨੂੰ ਜਾਂਣਦੀ ਹਾਂ। 20 ਕੁ ਮਿੰਟਾਂ ਪਿਛੋਂ ਫੋਨ ਕਰਕੇ ਮੈਨੂੰ ਦੱਸ ਦਿੱਤਾ, " ਉਸ ਨੂੰ ਮਦੱਦ ਕਰਨ ਲਈ ਸਾਡੇ ਹੋਰ ਬੰਦੇ ਪਹੁੰਚ ਗਏ ਹਨ। ਉਸ ਨੂੰ ਘਰ ਵੀ ਲੱਭ ਗਿਆ ਹੈ। ਤੂੰ ਹੁਣ ਉਥੇ ਨਾਂ ਜਾਵੀਂ। "
ਕੋਈ ਵੀ ਗੱਲ ਸੱਜਦੀ ਨਹੀਂ ਲੱਗੀ। ਜੋ ਉਸ ਦੇ ਦੂਜੇ ਪਤੀ ਦੇ ਖਿਲਾਫ਼ ਲੱਗੇ। ਪਤੀ ਘਰ ਵੀ ਨਹੀਂ ਸੀ। ਇਹ 37 ਸਾਲਾਂ ਦੀ ਜ਼ਨਾਨੀ ਕੋਈ ਬੱਚੀ ਸੀ। ਜੋ ਸੱਸ ਨਾਲ ਲੜ ਕੇ, ਪਤੀ ਦੀ ਗੈਰਹਾਜ਼ਰੀ ਵਿੱਚ ਨਿੱਕੇ ਬੱਚੇ ਘਰ ਛੱਡ ਕੇ ਆਪ ਟੈਕਸੀ ਕਰਕੇ ਨਿੱਕਲ ਗਈ। ਸਕੀ ਮਾਂ ਹੁੰਦੀ, ਕਨੇਡਾ ਦੇ ਕਨੂੰਨ ਨੂੰ ਚੇਤੇ ਰੱਖਦੀ। ਨਿੱਕੇ ਬੱਚੇ 13 ਸਾਲਾਂ ਤੱਕ ਕੱਲੇ ਘਰ ਨਹੀਂ ਛੱਡੇ ਜਾਂਦੇ। ਇਹ ਮਾਂ ਦੀ ਜੁੰਮੇਬਾਰੀ ਹੈ। ਬਹੁਤ ਮਾਪਿਆਂ ਨੂੰ ਇਸ ਗੱਲ ਉਤੇ ਸਜ਼ਾ ਮਿਲ ਚੁੱਕੀ ਹੈ। ਕਈ ਜੇਲ ਵਿੱਚ ਬੈਠੇ ਹਨ। ਬੁੱਢੀ ਔਰਤ ਸੱਸ ਚੂੰਨੀ ਚੱਕ ਕੇ ਧੀਆਂ ਦੇ ਜਾਂ ਸਕਦੀ ਸੀ। ਬੁੱਢੀ ਔਰਤ ਦਾ ਕੀ ਹੈ? ਪਿਛੋਂ ਬੱਚਿਆਂ ਨੂੰ ਕੌਣ ਦੇਖਦਾ? ਸਗੋਂ ਐਸੀ ਔਰਤ ਉਤੇ ਬੱਚੇ ਕੱਲੇ ਘਰੇ ਛੱਡਣ ਦਾ ਕੇਸ ਠੁਕਣਾਂ ਚਾਹੀਦਾ ਹੈ। ਕੁੱਤੇ ਨੂੰ ਬਾਰ ਬਾਰ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਪੈ ਜਾਂਦੀ ਹੈ। ਇਕ ਪਤੀ ਛੱਡਿਆ, ਦੂਜਾ ਵੀ ਛੱਡ ਦਿੱਤਾ। ਕੋਈ ਸ਼ਰਮ ਹੀ ਨਹੀਂ ਬੱਚੀ। ਲੋਕ ਕਿੰਨੇ ਗਿਰ ਗਏ ਹਨ। ਹੁਣ ਔਰਤਾਂ ਨੇ ਵੀ ਕਨੇਡਾ ਅਮਰੀਕਾ ਆਉਣ ਲਈ, ਮਰਦਾਂ ਦੇ ਬਿਸਤਰ ਗਰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਸਾਲ ਦੋ ਸਾਲ ਕਿਸੇ ਮਰਦ ਨਾਲ ਸੈਕਸ ਦੀ ਭੁੱਖ ਵੀ ਪੁਰੀ ਕਰਦੀਆਂ ਹਨ। ਨਾਲ ਹੀ ਇਥੇ ਰਹਿੱਣ ਦਾ ਠੱਪਾ ਲੁਆ ਲੈਂਦੀਆਂ ਹਨ। ਫਿਰ ਉਸ ਨੂੰ ਛੱਡ ਦਿੰਦੀਆਂ ਹਨ। ਜੋ ਮਰਦ ਔਰਤਾਂ ਕਨੇਡਾ, ਅਮਰੀਕਾ, ਬਦੇਸ਼ਾਂ ਵਿੱਚ ਆਉਣ ਲਈ ਹੀ ਧੋਖੇ ਨਾਲ ਵਿਆਹ ਕਰਦੇ ਹਨ। ਉਨਾਂ ਨੂੰ ਵਾਪਸ ਹੀ ਮੋੜਿਆ ਜਾਵੇ। ਕੋਈ ਇੱਜ਼ਤ ਦੀਨ, ਧਰਨ, ਸ਼ਰਮ ਨਹੀਂ ਹੈ।

Comments

Popular Posts