15 ਅਗਸਤ 1947 ਨੂੰ ਭਾਰਤ ਦੇਸ਼ ਮਹਾਨ ਸੁਤੰਤਰ ਹੋਇਆ ਸੀ
ਜਿਥੇ ਰਹਿੰਦੇ ਹਾਂ ਉਹੀ ਆਪਣਾਂ ਘਰ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
15 ਅਗਸਤ 1947 ਨੂੰ ਭਾਰਤ ਦੇਸ਼ ਮਹਾਨ ਸੁਤੰਤਰ ਹੋਇਆ ਸੀ। ਰੱਬ ਕਰੇ ਭਾਰਤ ਬਹੁਤ ਤਰੱਕੀਆਂ ਕਰੇ। ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰੇ। ਕਿਸੇ ਦੀ ਇਸ ਉਤੇ ਮਾੜੀ ਨਜ਼ਰ ਨਾਂ ਪਵੇ। ਲੋਕ ਇਮਾਦਾਰ, ਮੇਹਨਤੀ ਤੇ ਤੰਦਰੁਸਤ ਬੱਣਨ। ਭਾਰਤ ਸਫ਼ਲਤਾਂ ਦੀਆਂ ਬੁਲੰਦੀਆਂ ਉਤੇ ਪਹੁੰਚੇ। 65 ਸਾਲ ਭਾਰਤ ਦੇਸ਼ ਨੂੰ ਅਜ਼ਾਦ ਹੋਏ ਨੂੰ ਹੋ ਗਏ। ਕੀ ਭਾਰਤ ਦੇਸ਼ ਮਹਾਨ ਹੈ? ਬਦਨਾਂਮ ਹਰ ਪਾਸੇ ਤੋਂ ਹੋ ਰਿਹਾ ਹੈ। ਆਪਣੇ ਹੀ ਦੇਸ਼ ਦੇ ਵਾਸੀ ਲੋਕਾਂ ਵਿੱਚ ਜਾਤ-ਪਾਤ ਦੀਆਂ ਵੰਡੀਆਂ ਪਾਈ ਬੈਠੇ ਹਨ। ਦੇਸ਼ ਅੰਦਰ ਹੀ ਜੰਗ ਲੱਗੀ ਹੋਈ ਹੈ। 1947 ਵਾਂਗ ਲੋਕ ਅੱਜ ਵੀ ਘਰ ਪਰਿਵਾਰ ਵੱਲੋਂ ਉਜੜ ਰਹੇ ਹਨ। ਉਸ ਪਿਛੋਂ ਵੀ ਅੱਜ ਤੱਕ ਛੋਟੇ ਵੱਡੇ ਜਾਤਾਂ ਦੇ ਅਧਾਰ ਉਤੇ ਹਮਲੇ ਹੋਏ ਹਨ। ਇਹ ਮੇਹਰਬਾਨੀ ਅਮੀਰ, ਧਰਮੀ ਲੋਕਾਂ ਤੇ ਪੁਲੀਸ ਦੀ ਹੈ। ਅੱਜ ਵੀ ਘਰ Aਜਾੜੇ ਜਾ ਰਹੇ ਹਨ, ਬਿਜ਼ਨਸਾਂ, ਬੱਸਾਂ ਟੱਰਕਾਂ ਦੁਕਾਨਾਂ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ। ਆਮ ਹੀ ਲੋਕਾਂ ਦੇ ਕਤਲ ਕੀਤੇ ਜਾਂਦੇ ਹਨ। ਧਰਮੀ ਲੀਡਰਾਂ ਮਗਰ ਲੱਗ ਕੇ, ਜਾਨਵਰਾਂ ਪੱਸ਼ੂਆਂ ਵਾਂਗ ਲੋਕ ਕਰਦੇ ਹਨ। ਬਹੁਤ ਆਪਣੇ ਹੀ ਦੇਸ਼ ਦੇ ਵਾਸੀਆਂ ਨੂੰ ਬਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਬਲੈਕ ਲਿਸਟ ਵਿੱਚ ਕੀਤਾ ਹੋਇਆ ਹੈ। ਕਿਸੇ ਦੇ ਚੁਗਲੀ ਕਰਨ ਨਾਲ ਕਿਸੇ ਨੂੰ ਬਲੈਕ ਲਿਸਟ ਵਿੱਚ ਕੀਤਾ ਜਾਂਦਾ ਹੈ। ਕਈਆਂ ਨੁੰ ਏਅਰਪੋਰਟ ਉਤੋਂ ਬੇਰਿੰਗ ਮੋੜ ਦਿੱਤਾ ਜਾਂਦਾ ਹੈ। ਕਈ ਏਅਰਪੋਰਟ ਅਧਿਕਾਰੀ, ਬੰਦੇ ਤੋਂ ਪੈਸੇ ਲੈਣ ਲਈ ਵੀ ਕਹਿੰਦੇ ਹਨ, " ਤੈਨੂੰ ਬਲੈਕ ਲਿਸਟ ਵਿੱਚ ਕੀਤਾ ਹੋਇਆ ਹੈ। ਤੇਰੀ ਸ਼ਕਲ ਅੱਤਵਾਦੀਆਂ ਵਰਗੀ ਹੈ। " ਪੈਸੇ ਲੈ ਲੈਂਦੇ ਹਨ। ਜੋ ਬਦੇਸ਼ੀਆਂ ਨਾਲ ਨਾਂ ਇਨਸਾਫ਼ੀ ਹੈ। ਭਾਰਤ ਦੇਸ਼ ਉਨਾਂ ਦਾ ਵੀ ਘਰ ਹੈ। Aੇਹ ਵੀ ਸੁੱਖ ਦਾ ਸਾਹ ਅਜ਼ਾਦ ਹੋ ਕੇ ਲੈਣਾਂ ਚਹੁੰਦੇ ਹਨ। ਕਿੰਨਾਂ ਕੁ ਚਿਰ ਬਦੇਸ਼ਾਂ ਵਿੱਚ ਰਹਿੰਦੇ ਰਹਿੱਣਗੇ? ਹੰਡ ਬੰਨਵੀ ਮੇਹਨਤ ਕਰਦੇ ਰਹਿੱਣਗੇ। " ਜੋ ਸੁਖ ਰੱਜੂ ਦੇ ਚੁਬਾਰੇ, ਉਹ ਬਲਖ਼ ਨਾਂ ਭਖਾਰੇ। " ਉਹ ਵੀ ਆਪਣੇ ਘਰਾਂ ਨੂੰ ਪਰਤਣਾਂ ਚਹੁੰਦੇ ਹਨ। ਕੋਈ ਕਿੰਨਾਂ ਚਿਰ ਪਰਾਏ ਥਾਂ, ਪਰਾਏ ਘਰ ਵਿੱਚ ਖੁਸ਼ ਰਹਿ ਸਕਦਾ ਹੈ। ਹਰ ਬੰਦੇ ਨੂੰ ਆਪਣੇ ਦੇਸ਼ ਵਾਲਾ ਘਰ ਪਿਆਰਾ ਹੁੰਦਾ ਹੈ। ਬਲੈਕ ਲਿਸਟ ਵਿੱਚ ਕੀਤੇ ਹੋਏ ਬਦੇਸ਼ੀਆ ਨੂੰ ਭਾਂਰਤ ਆਉਣ ਲਈ ਰਾਹ ਖੁੱਲ ਜਾਵੇਂ ਤਾਂ ਉਹ ਭਾਰਤ ਵਿੱਚ ਨਵੇਂ ਘਰ ਬਣਾਉਣਗੇ। ਬਿਜ਼ਨਸ ਖੋਲਣਗੇ। ਭਾਰਤ ਦੇਸ਼ ਹੋਰ ਵੀ ਮਹਾਨ ਬੱਣ ਜਾਵੇਗਾ। ਉਨਾਂ ਨੂੰ ਵੀ ਰਾਹਤ ਮਿਲੇਗੀ।
ਆਪਣੇ ਪੜ੍ਹੇ-ਲਿਖੇ ਲੋਕਾਂ ਲਈ ਨੌਕਰੀਆਂ ਨਹੀਂ ਹਨ। ਲੋਕ ਜ਼ਮੀਨਾਂ ਵੇਚ ਰਹੇ ਹਨ। ਭਿਸ਼ਟਾਚਾਰ ਰਿਸ਼ਵਤ ਖੋਰ, ਕਾਤਲ ਬਲਾਤਕਾਰੀ ਭਾਰਤੀ ਬੰਦੇ ਹਨ। ਬਿੱਜਲੀ ਨਹੀਂ ਆਊਂਦੀ। ਜਿਸ ਕਰਕੇ ਫ਼ਸਲਾਂ ਵੱਧ ਫੈਲ ਨਹੀਂ ਸਕਦੀਆਂ। ਝਾਂੜ ਵੱਧ ਨਹੀਂ ਸਕਦਾ। ਦੇਸ਼ ਤੇ ਲੋਕ ਤੱਰਕੀ ਕਿਵੇਂ ਕਰਨਗੇ? ਗਰੀਬ ਹੋਰ ਗਰੀਬ ਹੋ ਰਿਹਾ ਹੈ। ਅਮੀਰ ਹੋਰ ਅਮੀਰ ਬੱਣ ਰਿਹਾ ਹੈ। ਭਾਰਤ ਦੇਸ਼ ਮਹਾਨ ਦੀ ਅੱਧੀ ਅਬਾਦੀ ਗਰੀਬ ਕਿਸਾਨ ਮਜ਼ਦੂਰ ਅੱਧੇ ਭੁੱਖੇ ਸੌਂਦੇ ਹਨ। ਉਨਾਂ ਨੇ ਕਦੇ ਮਨ ਭੌਉਂਦਾ ਖਾਕੇ ਨਹੀਂ ਦੇਖਿਆਂ। ਤਾਂਹੀਂ ਲੋਕ ਭੁੱਖੇ ਮਰਦੇ ਬਦੇਸ਼ਾਂ ਵਿੱਚ ਨਿੱਕਲ; ਰਹੇ ਹਨ। ਭਾਰਤ ਦੇਸ਼ ਮਹਾਨ ਵਿੱਚ ਝੂਗੀਆਂ ਗੱਡੀਆਂ ਵਾਲੇ ਵੀ ਕਿਹੋ ਜਿਹੀ ਜੂਨ ਭੋਗਦੇ ਹਨ। ਪਾਣੀ ਦੀਆਂ ਪਾਈਪਾਂ ਵਿੱਚ ਸੌਂਦੇ ਹਨ। ਕਈ ਕੱਪੜੇ ਤਾਣ ਕੇ, ਪਰਦਾ ਕਰ ਲੈਂਦੇ ਹਨ। ਕਈ ਬਹੁਤ ਜ਼ਿਆਦਾ ਚਲਦੀਆਂ ਸ਼ੜਕਾਂ ਦੇ ਕਿਨਾਰੇ ਸੁੱਤੇ ਹੁੰਦੇ ਹਨ। ਲੋਕਾਂ ਦੀ ਝੂਠ ਖਾਂਦੇ ਹਨ। ਇੰਨਾਂ ਉਤੇ ਸਾਡੀ ਭਾਰਤ ਦੀ ਗੌਰਮਿੰਟ ਦੀ ਨਜ਼ਰ ਨਹੀਂ ਜਾਂਦੀ। ਇੰਨਾਂ ਨੂੰ ਦਿਸਦਾ ਨਹੀਂ ਹੈ। ਛੋਟੇ-ਛੋਟੇ ਕੰਮਰੇ ਬੱਣਾਂ ਦੇਣ। ਇੰਨਾਂ ਦੇ ਰੁਜ਼ਗਾਰ ਦੀ ਕੀਮਤ ਬੰਨੀ ਜਾਵੇ। ਸਾਰਿਆਂ ਨੁੰ ਬਰਾਬਰ ਦੀ ਮਜ਼ਦੂਰੀ ਮਿਲੇ। ਇਹ ਬੇਘਰ ਲੋਕ ਵੀ ਘਰ ਬੰਨ ਸਕਣ। ਕਈ ਅਮੀਰ ਲੋਕ ਹੁੰਦੇ ਹਨ। ਬੰਦੇ ਦੋ ਹੁੰਦੇ ਹਨ। ਤਿੰਨ ਮੰਜ਼ਲੀ ਕੋਠੀ ਹੁੰਦੀ ਹੈ। ਘਰ ਵਿੱਚ ਚਾਰ ਕੰਮਰੇ ਖਾਲੀ ਪਏ ਹੁੰਦੇ ਹਨ। ਇੱਕ ਬੰਦੇ ਨੇ ਦੱਸਿਆ ਉਹ ਪਾਣੀ ਦੇ ਛਿੱਪ ਵਿੱਚ ਇੱਟਲੀ ਕੰਮ ਕਰਦਾ ਸੀ। ਉਹ ਛੇ ਮਹੀਨੇ ਉਸੇ ਛਿੱਪ ਵਿੱਚ ਰਿਹਾ। ਉਸ ਲਈ ਉਹੀ ਸਾਰੀ ਦੁਨੀਆਂ ਸੀ। ਉਸੇ ਵਿੱਚ ਸੌਂਦਾ ਸੀ। ਘਰ ਉਹੀ ਹੈ। ਜਿਥੇ ਅਰਾਮ ਨਾਲ ਰਹਿੰਦੇ ਹਾਂ। ਮਨ ਮਰਜ਼ੀ ਦਾ ਖਾਂਦੇ ਪੀਂਦੇ ਹਾਂ। ਘਰ ਮਹਿਲ ਵਰਗਾ ਹੋਵੇ, ਜਰੂਰੀ ਨਹੀਂ ਹੈ। ਜਿਥੇ ਰਹਿੰਦੇ ਹਾਂ ਉਹੀ ਆਪਣਾਂ ਘਰ ਹੈ। ਕਈ ਲੋਕ ਜੰਮਦੇ ਕਿਤੇ ਹਨ। ਪਲਦੇ ਕਿਤੇ ਹਨ। ਪੜ੍ਹਦੇ ਹੋਰ ਥਾਂ ਉਤੇ ਹਨ। ਵਿਆਹ ਕਰਕੇ ਜਾਂ ਨੌਕਰੀ ਕਰਕੇ ਰਹਿੰਦੇ ਕਿਤੇ ਹੋਰ ਹਨ। ਕਈ ਪਰਿਵਾਰ ਦੇ ਨਾਲ ਰਹਿੱਣ ਲਈ, ਮਜ਼ਬੂਰਨ ਘਰ ਨਵਾਂ ਬੱਣਾਉਣਾਂ ਪੈਂਦਾ ਹੈ। ਕਈ ਬਾਰ ਮਾਂ-ਬਾਪ ਦਾ ਘਰ ਅੱਲਗ ਹੁੰਦਾ ਹੈ। ਦਾਦੇ, ਨਾਨੇ ਦੇ ਘਰ ਵੀ ਰਹਿੱਣਾਂ ਪੈਂਦਾ ਹੈ। ਬੰਦਾ ਬਹੁਤ ਸਾਰੇ ਘਰ ਆਪਣੇ ਬੱਣਾਉਂਦਾ ਹੈ। ਸਮੇਂ-ਸਮੇਂ ਨਾਲ ਘਰ ਬੱਦਲਦੇ ਰਹਿੰਦੇ ਹਨ। ਇੱਕ ਔਰਤ ਨੇ ਦੱਸਿਆ, " ਮੇਰਾ ਪਤੀ ਵੱਡੇ ਟਰੱਕ ਟ੍ਰੇਲਰ ਦਾ ਡਰਾਇਵਰ ਹੈ। ਮੇਰਾ ਆਪਣਾਂ ਵੀ ਘਰ ਵੱਡਾ ਟਰੱਕ ਟ੍ਰੇਲਰ ਹੀ ਹੈ। ਦੋ ਸਾਲਾਂ ਤੋਂ ਟਰੱਕ ਟ੍ਰੇਲਰ ਦੇ ਨਾਲ ਜਾਂਦੀ ਹਾਂ। ਉਸੇ ਟਰੱਕ ਵਿੱਚ ਸੌਂਦੇ ਹਾਂ। ਹੁਣ ਇਹੀ ਘਰ ਹੈ। ਪਤੀ ਨੂੰ ਥਾਂ-ਥਾਂ ਜਾਂਣਾਂ ਪੈਂਦਾ ਹੈ। ਅਮਰੀਕਾ, ਕਨੇਡਾ ਸਾਰੇ ਥਾਂ ਤੁਰੇ ਫਿਰਦੇ ਹਾਂ। ਇਹੀ ਚਲਦਾ ਫਿਰਦਾ ਸਾਡਾ ਘਰ ਹੈ। "
ਮੈਂ ਜਿਹੜੇ ਰਸਤੇ ਤੋਂ ਦੀ ਲੰਘਦੀ ਸੀ। -20 ਦੀ ਠੰਡ ਵਿੱਚ ਇੱਕ ਔਰਤ ਹਰ ਰੋਜ਼ ਇੱਕੋ ਥਾਂ ਬਾਹਰ ਗਲ਼ੀ ਵਿੱਚ ਬੈਠੀ ਹੁੰਦੀ ਸੀ। ਉਥੇ ਗਲ਼ੀ ਦੇ ਬਾਹਰ ਗਰਮ ਹਵਾ ਆਉਣ ਵਾਲ ਝਰਨਾਂ ਸੀ। ਉਸ ਜਾਲੀ ਰਾਹੀਂ ਇੱਕੋ ਪਾਸੇ ਹਵਾ ਲੱਗਦੀ ਸੀ। ਦੂਜੇ ਪਾਸੇ ਠੰਡੀ ਬਰਫ਼ ਜੰਮਣ ਵਾਰਗੀ ਹਵਾ ਚਲਦੀ ਸੀ। ਪਰ ਇਹ ਲੋਕ ਕਨੇਡਾ ਦੇ ਮੂਲ ਵਾਸੀ ਹਨ। ਇੰਨਾਂ ਨੂੰ ਠੰਡ ਨਹੀਂ ਲੱਗਦੀ। ਰੱਬ ਨੇ ਇੰਨਾਂ ਲੋਕਾਂ ਦੀ ਚਮੜੀ ਵੀ ਆਂਮ ਲੋਕਾਂ ਨਾਲੋ ਮੋਟੀ ਲਗਾਈ ਹੈ। ਬਹੁਤੇ ਸ਼ਰਾਬ ਨਸ਼ੇ ਖਾ-ਪੀ ਕੇ ਮੌਜ਼-ਮਸਤੀ ਵਿੱਚ ਰਹਿੱਣ ਵਾਲੇ ਲੋਕ ਹਨ। ਇਹ ਸ਼ੁਰੂ ਤੋਂ ਹੀ ਬਰਫ਼ ਦੇ ਘਰਾਂ ਵਿੱਚ ਰਹਿੰਦੇ ਰਹੇ ਹਨ। ਬਰਫ਼ ਦਾ ਘਰ ਬੱਣਇਆ ਹੋਵੇ। ਆਲੇ ਦੁਆਲੇ ਹੋਰ ਬਰਫ਼ ਹੋਵੇ। ਹਵਾਂ ਅੰਦਰ ਨਾਂ ਜਾਵੇ। ਇਹ ਢੱਲਦੀ ਨਹੀਂ ਹੈ। ਇਹ ਲੋਕ ਉਵੇ ਹੀ ਹਨ। ਜਿਵੇਂ ਸਾਡੇ ਝੂਗੀਆਂ ਗੱਡੀਆਂ ਵਾਲੇ ਟੱਪਰੀ ਵਾਸ ਹਨ। ਇਹ ਇੱਕ ਥਾਂ ਉਤੇ ਘਰ ਨਹੀਂ ਬੱਣਾਉਂਦੇ। ਭਾਵੇ ਗੌਰਮਿੰਟ ਇੰਨਾਂ ਨੂੰ ਗੁਜ਼ਾਰੇ ਜੋਗਾ ਭੱਤਾ ਦਿੰਦੀ ਹੈ। ਫਿਰ ਵੀ ਇਧਰ-ਉਧਰ ਲੱਗ ਕੇ ਦਿਨ ਕੱਟੀ ਕਰਦੇ ਹਨ। ਬਹੁਤੀ ਠੰਡ ਹੋਣ ਨਾਲ ਗੌਰਮਿੰਟ ਇੰਨਾਂ ਨੂੰ ਸ਼ੈਲਟਰ ਰਹਿੱਣ ਲਈ ਘਰ ਜਾਂ ਹੋਟਲ ਲੈ ਕੇ ਦਿੰਦੀ ਹੈ। ਅੱਜ ਕੱਲ ਨਵੀਂ ਪੀੜ੍ਹੀ ਪੜ੍ਹ ਲਿਖ ਰਹੀ ਹੈ। ਘਰ ਵੱਸਾ ਰਹੀ ਹੈ।

Comments

Popular Posts