ਲੋਕ ਹੀ ਸਹਾਇਤਾ, ਲੋਕ ਹੀ ਨੁਕਸਾਨ ਕਰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਬੰਦਾ ਕੱਲਾ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਇੱਕ ਦੂਜੇ ਦਾ ਸਹਾਰਾ ਚਾਹੀਦਾ ਹੁੰਦਾ ਹੈ। ਜਿੰਦਗੀ ਵਿੱਚ ਦੂਜਿਆਂ ਦੀ ਮਦੱਦ ਜਰੂਰ ਕਰੀਏ। ਲੋੜ ਪੈਣ ਉਤੇ ਆਪ ਵੀ ਸਹਾਇਤਾ ਲੈ ਲਈਏ। ਇੱਕ ਦੂਜੇ ਦੀ ਮਦੱਦ ਕਰਨ ਕਰਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਮਸੀਬਤ ਵਿੱਚ ਪੈਣ ਤੋਂ ਪਹਿਲਾਂ, ਹੋਰਾਂ ਤੋਂ ਸਹਾਇਤਾ ਲੈ ਲੈਣੀ ਠੀਕ ਹੈ। ਅਗਰ ਕੋਈ ਮਦੱਦ ਕਰਨ ਤੋਂ ਜੁਆਬ ਦਿੰਦਾ ਹੈ। ਬੇਝਿੱਜਕ ਦੂਜੇ, ਤੀਜੇ, ਚੌਥੇ ਨੂੰ ਦੱਸਿਆ ਜਾਵੇ। ਕਈ ਲੋਕ ਵੀ ਸ਼ਮਾਕਲ ਹੁੰਦੇ ਹਨ। ਬਗੈਰ ਕਹੇ ਕੋਲ ਨਹੀਂ ਆਉਂਦੇ। ਨਾਂ ਹੀ ਬੁਲਾਉਂਦੇ ਹਨ। ਆਪ ਪਹਿਲ ਕਰ ਦਈਏ। ਤਾਂ ਹੈਰਾਨੀ ਹੁੰਦੀ ਹੈ। ਇਹ ਉਹੀ ਬੰਦਾ ਹੈ। ਦੁਨੀਆਂ ਉਤੇ ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ। ਕਈ ਚੰਗੇ ਲੋਕ ਵੀ ਹਨ। ਜੋ ਮਦੱਦ ਕਰਕੇ, ਸਹਾਰਾ ਬੱਣ ਜਾਂਦੇ ਹਨ। ਕਿਸੇ ਨੂੰ ਮਸੀਬਤ ਵਿਚੋਂ ਬਾਹਰ ਕਰ ਦਿੰਦੇ ਹਨ। ਕਈ ਕਹੇ ਤੋਂ ਮਦੱਦ ਕਰ ਹੀ ਦਿੰਦੇ ਹਨ। ਉਹ ਕਹਾਉਣਾ ਚਹੁੰਦੇ ਹਨ। ਸਾਡੇ ਕੋਲੋ ਸਹਾਇਤਾ ਮੰਗੀ ਜਾਵੇ। ਇੱਕ ਬਾਰ ਕਹਿ ਦੇਈਏ। ਮੈਨੂੰ ਤੇਰੀ ਮਦੱਦ ਚਾਹੀਦੀ ਹੈ। ਤੇਰੇ ਬਗੈਰ ਇਹ ਕੰਮ ਨਹੀਂ ਹੋ ਸੱਕਣਾਂ। ਇੰਨਾਂ ਕਹਿੱਣ ਨਾਲ ਕਈ ਲੋਕ ਬਹੁਤ ਖੁਸ਼ ਹੋ ਜਾਂਦੇ ਹਨ। ਆਪਣਾਂ ਕੰਮ ਵਿਚੇ ਛੱਡ ਕੇ, ਝੱਟ ਅੱਗੇ ਹੋ ਕੇ, ਅੱਗਲੇ ਦਾ ਕੰਮ ਪੂਰਾ ਕਰ ਦਿੰਦੇ ਹਨ। ਮੇਰੇ ਕੰਮ ਉਤੇ ਹੁਣੇ ਹੀ ਪਾਣੀ ਪੀਣ ਵਾਲੀ ਮਸ਼ੀਨ ਵਿਚੋਂ ਪਾਣੀ ਚੋਣ ਲੱਗ ਗਿਆ। ਇਸ ਉਪਰ 20 ਕਿਲੋਗ੍ਰਾਮ ਦੀ ਵੱਡੀ ਬੋਤਲ ਪਈ ਸੀ। ਉਹੀ ਕਿਤੋਂ ਲੀਕ ਕਰ ਰਹੀ ਸੀ। ਮੈਨੂੰ ਸਮਝ ਲੱਗ ਗਈ ਸੀ। ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਮੈਂ ਵੀ ਬੋਤਲ ਉਤੋਂ ਚੱਕ ਸਕਦੀ ਸੀ। ਪਰ ਇੰਨੇ ਨੂੰ ਮੈਂ ਦੇਖਿਆ ਬਾਹਰ ਦੋ ਟਰੱਕ ਡਰਾਇਵਰ ਖੜ੍ਹੇ ਗੱਲਾਂ ਕਰ ਰਹੇ ਹਨ। ਮੈਂ ਸੋਚਿਆ ਇੰਨਾਂ ਨੂੰ ਕਹਿ ਕੇ, ਬੋਤਲ ਉਤੋਂ ਚੱਕਵਾ ਦਿੰਦੀ ਹਾਂ। ਦੋਨਾਂ ਨੂੰ ਦੱਸਿਆ, " ਮਸ਼ੀਨ ਲੀਕ ਕਰ ਰਹੀ ਹੈ। " ਉਹ ਦੋਂਨੇ ਔਫੀਸ ਵਿੱਚ ਆਏ। ਇੱਕ ਨੇ ਮਸ਼ੀਨ ਉਤੋਂ ਬੋਤਲ ਚੱਕ ਕੇ ਸਿੱਧੀ ਖੜ੍ਹੀ ਕਰ ਦਿੱਤੀ। ਦੂਜੇ ਨੇ ਡੁੱਲੇ ਪਾਣੀ ਉਤੇ ਪੋਚਾ ਮਾਰ ਦਿੱਤਾ। ਦੋਂਨੇ ਹੀ ਬਹੁਤ ਖੁਸ਼ ਸਨ। ਕਿ ਇਸ ਨੇ ਸਾਨੂੰ ਇੰਨੇ ਕੰਮ ਦੇ ਜੋਗ ਸਮਝਿਆ। ਕਈਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਮੁਸ਼ਕਲ ਹੁੰਦੀ ਹੈ। ਹਰ ਤਰਾਂ ਦੀ ਬੋਲੀ ਵਾਲੇ ਬਹੁਤ ਲੋਕ ਇਥੇ ਕਨੇਡਾ ਵਿੱਚ ਵੀ ਮੱਦਦ ਕਰ ਹੀ ਦਿੰਦੇ ਹਨ। ਕe ਿਤਾ ਨੌਕਰੀ ਲੱਭਣ ਵਿੱਚ ਵੀ ਸਹਾਇਤਾ ਕਰਦੇ ਹਨ। ਲੋਕ ਹੀ ਸਹਾਇਤਾ, ਲੋਕ ਹੀ ਨੁਕਸਾਨ ਕਰਦੇ ਹਨ
ਇੱਕ ਉਹ ਲੋਕ ਹਨ। ਜੋ ਕਿਸੇ ਨੂੰ ਦੱਸਦੇ ਹੀ ਨਹੀਂ। ਮਲਕ ਦੇਣੇ ਸਹਾਇਤਾ ਕਰ ਜਾਂਦੇ ਹਨ। ਇੱਕ ਬੁੱਢੀ ਔਰਤ ਦੱਸ ਰਹੀ ਸੀ, " ਮੈਂ ਬੱਚਾ ਪੈਦਾ ਨਹੀ ਕਰ ਸਕੀ। ਮੇਰਾ ਪਤੀ ਮਰ ਗਿਆ। ਉਦੋਂ 45 ਸਾਲਾਂ ਦੀ ਸੀ। ਇੱਕ ਦਿਨ ਮੇਰਾ ਦਰਵਾਜ਼ਾ ਖੜਕਿਆ। ਮੈਂ ਬੂਹਾ ਖੋਲਿਆ। ਮੇਰੇ ਦਰ ਦੇ ਬਾਹਰ ਇੱਕ ਨਵ ਜੰਮੀ ਬੱਚੀ ਪਈ ਸੀ। ਨਾਲ 20 ਹਜ਼ਾਰ ਰੂਪਿਆ ਪਿਆ ਸੀ। ਜਦੋਂ ਉਹ ਵਿਆਹ ਕਰਨ ਦੇ ਯੋਗ ਹੋਈ। ਉਦੋਂ ਵੀ ਇੱਕ ਦਿਨ ਫੇਰ ਮੇਰਾ ਦਰਵਾਜ਼ਾ ਖੜਕਿਆ। ਮੈਂ ਬਾਹਰ ਦੇਖਿਆ। 5 ਲੱਖ ਰੂਪਿਆ ਮੇਰੇ ਦਰ ਉਤੇ ਕੋਈ ਰੱਖ ਗਿਆ ਸੀ। ਮੈਂ ਆਪਣੀ ਬੇਟੀ ਲਈ ਵਰ ਲੱਭਣ ਲੱਗੀ। ਇੱਕ ਮੁੰਡਾ ਕੰਮ ਦੀ ਭਾਲ ਵਿੱਚ ਮੇਰੇ ਘਰ ਆਇਆ। ਅਸੀਂ ਜ਼ੀਮੀਦਾਰ ਹਾਂ। ਘਰ ਕੋਈ ਮਰਦ ਜ਼ਮੀਨਾਂ ਸੰਭਾਲਣ ਵਾਲਾ ਨਹੀ ਸੀ। ਲੜਕੀ ਵਿਆਹ ਕਰਕੇ ਘਰੋਂ ਤੋਰਨੀ ਸੀ। ਮੈਨੂੰ ਉਹ ਨੌਜੁਵਾਨ ਮੇਰੇ ਪੁੱਤਰ ਵਰਗਾ ਲੱਗਾ। ਮੇਰਾ ਸਹਾਰਾ ਲੱਗਾ। ਮੈਂ ਉਸ ਨੂੰ ਕੰਮ ਉਤੇ ਰੱਖ ਲਿਆ। ਹੈਰਾਨੀ ਉਦੋਂ ਹੋਈ, ਜਦੋਂ ਮੇਰੀ ਬੇਟੀ ਨੇ ਉਸ ਨੂੰ ਸ਼ਾਂਦੀ ਕਰਨ ਲਈ ਮਨਜ਼ੂਰ ਕਰ ਲਿਆ। ਮੈਨੂੰ ਸਬ ਕੁੱਝ ਬਗੈਰ ਮੰਗੇ ਮਿਲਿਆ ਹੈ। ਜਦੋਂ ਰੱਬ ਦੇਣ ਉਤੇ ਆ ਜਾਵੇ, ਉਹ ਆਪੇ ਝੋਲੀ ਵਿੱਚ ਸਿੱਟ ਦਿੰਦਾ ਹੈ। " ਹੁਣੇ ਲੋਕਲ ਰੇਡੀਉ ਉਤੇ ਗੁਰਵਿੰਦਰ ਸਿੰਘ ਧਾਲੀਵਾਲ ਦੱਸ ਰਹੇ ਸਨ, " ਇੱਕ ਲੁਟੇਰੇ ਨੇ ਇੱਕ ਔਰਤ ਦਾ ਪਰਸ ਖੋ ਲਿਆ। ਉਸ ਔਰਤ ਨੇ ਰੋਲਾ ਪਾ ਦਿੱਤਾ। ਇੱਕ ਮੁੰਡੇ ਦੁਸਾਂਝ ਨੇ ਬਹਾਦਰੀ ਦਿਖਾਈ। ਉਹ ਲੁਟੇਰੇ ਦੇ ਪਿਛੇ ਭੱਜਿਆ। ਉਸ ਲੁਟੇਰੇ ਨੂੰ ਦਬੋਚ ਲਿਆ। ਪੁਲੀਸ ਦੇ ਆਉਣ ਤੱਕ ਢਾਹੀ ਰੱਖਿਆ। " ਇਸ ਤਰਾਂ ਦੇ ਰੱਬ ਬੱਣ ਕੇ ਆਉਣ ਵਾਲੇ ਵੀ ਲੋਕ ਇਸੇ ਦੁਨੀਆਂ ਵਿੱਚ ਰਹਿੰਦੇ ਹਨ।
ਲੋਕ ਹੀ ਬਹੁਤੀ ਬਾਰ ਮਸੀਬਤਾਂ ਵਿੱਚ ਪਾਉਂਦੇ ਹਨ। ਲੋਕਾਂ ਵਿਚੋਂ ਕਈਆਂ ਨੂੰ ਕਿਸੇ ਨੂੰ ਮਸੀਬਤਾਂ ਵਿੱਚ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ। ਉਹ ਜਾਂਣ ਬੁੱਝ ਕੇ, ਦੂਜਿਆਂ ਨੂੰ ਤਕਲੀਫ਼ ਦਿੰਦੇ ਹਨ। ਇਹ ਵੀ ਨਾਂ ਸਮਝਣਾਂ ਇਸ ਤਰਾਂ ਦੇ ਲੋਕ ਆਪਣਾਂ ਭਲਾ ਛੱਡ ਕੇ, ਦੂਜੇ ਦਾ ਭਲਾ ਕਰਨਗੇ। ਇਹ ਆਪਣਾਂ ਫ਼ੈਇਦਾ ਪਹਿਲਾਂ ਦੇਖਦੇ ਹਨ। ਦੂਜਾ ਬੰਦਾ ਮਰਦਾ ਹੈ। ਮਰ ਜਾਵੇ। ਇਹ ਬੰਦੇ ਜ਼ਿਆਦਾ ਮਾਤਰਾ ਵਿੱਚ ਹਨ। ਹਰ ਬੰਦਾ ਆਪਣਾਂ ਕੰਮ ਠੀਕ ਰੱਖਣਾਂ ਚਹੁੰਦਾ ਹੈ। ਆਮ ਹੀ ਕਈ ਗੁਆਂਢੀ ਆਪਣਾਂ ਕੂੜਾ ਦੂਜੇ ਵੱਲ ਨੂੰ ਕਰ ਦਿੰਦੇ ਹਨ। ਕਨੇਡਾ ਵਿੱਚ ਵੀ ਕਈ ਲੋਕ ਆਪਣਾਂ ਘਾਹ ਕੱਟਦੇ ਹਨ। ਘਾਹ ਨੂੰ ਇੱਕਠਾ ਨਹੀਂ ਕਰਦੇ। ਉਹ ਹਵਾ ਨਾਲ ਉਡ ਕੇ ਦੂਜੇ ਲੋਕਾਂ ਦੇ ਘਰਾਂ ਵੱਲ ਉਡ ਜਾਂਦਾ ਹੈ। ਪਾਣੀ ਵਾਲੀ ਨਾਲੀਆਂ ਬੰਦ ਕਰ ਦਿੰਦਾ ਹੈ। ਨੌਕਰੀ ਉਤੇ ਵੀ ਹਰ ਬੰਦਾ ਆਪਣੀ ਨੌਕਰੀ ਸੰਭਾਲਣੀ ਚਹੁੰਦਾ ਹੈ। ਕਈ ਬੰਦੇ ਉਹੀ ਕੰਮ ਕਰਦੇ ਹੁੰਦੇ ਹਨ। ਨਵੇਂ ਲੱਗੇ ਬੰਦੇ ਨੂੰ ਕਹਿੰਦੇ ਹਨ, " ਤੂੰ ਪੜ੍ਹਇਆ ਲਿਖਿਆ ਕਿਉਂ ਇਹ ਕੰਮ ਕਰਨ ਲੱਗ ਗਿਆ? ਇਹ ਵੀ ਕੋਈ ਕੰਮ ਹੈ? ਮੈਂ ਆਪ ਇਹ ਕੰਮ ਛੱਡ ਹੀ ਦੇਣਾਂ ਹੈ। " ਦੂਜੇ ਪਾਸੇ ਮਾਲਕਾਂ ਨੂੰ ਉਹੀ ਬੰਦਾ ਇਸ ਤਰਾ ਕਹਿੰਦਾ ਹੈ, " ਇਸ ਬੰਦੇ ਤੋਂ ਕਿਥੇ ਕੰਮ ਹੋਣਾਂ ਹੈ? ਇਹ ਤਾਂ ਹੱਥ ਹੀ ਨਹੀਂ ਚੱਜ ਨਾਲ ਹਿਲਾਉਂਦਾ।
ਕਈ ਲੋਕ ਹੀ ਮਸੀਬਤਾਂ ਵਿੱਚ ਛੱਡ ਕੇ ਤੁਰ ਜਾਂਦੇ ਹਨ। ਇਸ ਤਰਾ ਦੇ ਆਪਣੇ ਬਹੁਤਾ ਨੇੜੇ ਦੇ ਹੁੰਦੇ ਹਨ। ਪਿਆਰ ਕਰਨ ਵਾਲੇ ਬਾਅਦ ਵਿੱਚ ਇੱਕ ਦੂਜੇ ਨੂੰ ਦੁਰਕਾਰਦੇ ਹਨ। ਰਿਸ਼ਤਿਆਂ ਤੋਂ ਪਰੇ ਜਾਂਦੇ ਹਨ। ਅੱਜ ਕੱਲ ਦੇ ਪੁੱਤਰ ਮਾਂ-ਬਾਪ ਨਾਲ ਇਹ ਕਰ ਰਹੇ ਹਨ। ਪਤੀ-ਪਤਨੀ ਵੀ ਇੱਕ ਦੂਜੇ ਤੋਂ ਉਕਤਾ ਜਾਂਦੇ ਹਨ। ਜਦੋਂ ਕੋਈ ਮੋਂਡਿਆਂ ਉਤੇ ਹੀ ਬੈਠਾ ਰਹੇਗਾ। ਕੋਈ ਜੁੰਮੇਬਾਰੀ ਨਹੀਂ ਨਿਭਾਵੇਗਾ। ਦੂਜਾ ਬੰਦਾ ਕਿੰਨਾ ਚਿਰ ਸਹੇਗਾ। ਹੁਣ ਵੀ ਮਾਹਾਤਮਾਂ ਬੁੱਧ ਵਰਗੇ ਪਤੀ ਹਨ। ਜੋ ਘਰ ਦੀਆਂ ਜੁੰਮੁਬਾਰੀਆਂ ਤੋਂ ਭੱਜ ਜਾਂਦੇ ਹਨ। ਪਤਨੀ ਪਿਛੇ ਬੱਚੇ ਪਾਲਦੀ ਹੈ। ਭਾਰਤ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਏ। ਕੋਈ ਹੱਥ ਨਹੀਂ ਲਗਾਉਂਦਾ। ਲੋਕ ਕੋਲੋ ਦੀ ਲੰਘੀ ਜਾਂਦੇ ਹਨ। ਕਨੇਡਾ ਵਿੱਚ ਕਿਸੇ ਦੀ ਕਾਰ ਵੀ ਸ਼ੜਕ ਕਿਨਾਰੇ ਖੜ੍ਹੀ ਹੋਵੇ। ਆਪਣੇ ਆਪ ਮਦੱਦ ਕਰਨ ਵਾਲੇ ਰੁਕ ਜਾਂਦੇ ਹਨ। ਅੱਗਲੇ ਦੀ ਹਰ ਤਰਾਂ ਸਹਾਇਤਾ ਕਰਦੇ ਹਨ। ਟਾਇਰ ਫੈਂਚਰ ਹੋਵੇ ਬਦਲ ਦਿੰਦੇ ਹਨ। ਅੱਗਲੇ ਨੂੰ ਘਰ ਜਾਂ ਕੰਮ ਉਤੇ ਜਾਂ ਜਿਥੇ ਵੀ ਜਾਂਣਾਂ ਹੁੰਦਾ ਹੈ, ਛੱਡ ਕੇ, ਆਉਂਦੇ ਹਨ। ਇਹ ਸੇਵਾ ਮੁਫ਼ਤ ਕਰਦੇ ਹਨ।

Comments

Popular Posts