ਅਮਰੀਕਾ ਵਾਸਿੰਗਟਨ ਦੇ ਉਕਕ੍ਰੀਕ ਸ਼ਹਿਰ ਦੇ ਗੁਰਦੁਆਰੇ ਸਾਹਿਬ ਵਿੱਚ ਅੰਨ੍ਹੇਵਾਹ ਗੋਲ਼ੀਆਂ ਚਲੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਬਹੁਤ ਦੁੱਖ ਦੀ ਗੱਲ ਹੈ। ੳ ਅੱਖਰ ਉਤੇ ਗ੍ਰਹਿ ਮੰਡਲਾ ਰਹੇ ਹਨ। ਕੱਲ ਉਤਰ ਖੰਡ ਵਿੱਚ ਬੱਦਲ ਫੱਟ ਗਿਆ। ਉਤਰ ਕੋਰੀਆਂ ਵਿੱਚ ਹੜ੍ਹ ਆ ਗਿਆ। ਬਹੁਤ ਭਾਰੀ ਨੁਕਸਾਨ ਹੋ ਗਿਆ। ਅੱਜ ਐਤਵਾਰ ਸਵੇਰੇ 5 ਅਗਸਤ 2012 ਨੂੰ ਅਮਰੀਕਾ ਵਾਸਿੰਗਟਨ ਦੇ ਉਕਕ੍ਰੀਕ ਸ਼ਹਿਰ ਦੇ ਗੁਰਦੁਆਰੇ ਸਾਹਿਬ ਵਿੱਚ ਅੰਨ੍ਹੇਵਾਹ ਗੋਲ਼ੀਆਂ ਚਲਦੀਆਂ ਰਹੀਆ ਹਨ। ਸੰਗਤ ਉਤੇ ਗੋਲ਼ੀ ਚਲਾਈਆ ਗਈਆ ਹਨ। ਇਹ ਸੰਗਤ ਸੀ ਜਾਂ ਇੱਕ ਦੂਜੇ ਨਾਲ ਭਿੜਨ ਵਾਲੇ ਦੋ ਧੜੇ ਹਨ। 7 ਮੌਤਾਂ ਹੋ ਗਈਆਂ ਹਨ। 4 ਅੰਦਰ ਮਾਰੇ ਗਏ ਹਨ। ਤਿੰਨ ਬਾਹਰ ਮਾਰ ਦਿੱਤੇ ਹਨ। ਇੱਕ ਗੰਨਮੈਨ ਮਰ ਗਿਆ ਹੈ। ਸ਼ਇਦ ਪੁਲੀਸ ਨੇ ਇੱਕ ਨੂੰ ਮਾਰ ਦਿੱਤਾ ਹੈ। ਹੋਰ ਵੱਡਾ ਸੁਆਲ ਹੈ। 30 ਜਖ਼ਮੀ ਹਨ। ਮੌਕੇ ਉਤੇ ਗੁਰਦੁਆਰੇ ਸਾਹਿਬ ਦੁਆਲੇ ਹੈਲੀਕਾਪਟਰ, ਪੁਲੀਸ, ਐਬੂਲੈਸ ਸਮੇਤ ਕਰਮਚਾਰੀ ਪਹੁੰਚ ਗਏ। ਅਜੇ ਸੰਗਤ ਅੰਦਰ ਹੱਥਿਆਰਿਆਂ ਦੇ ਕਬæਜ਼ੇ ਵਿੱਚ ਦੱਸੀ ਗਈ ਹੈ। ਕੀ ਨਿਜ਼ੀ ਲਾਗਡਾਟ ਗੁਰਦੁਆਰੇ ਸਾਹਿਬ ਵਿੱਚ ਹੀ ਕੱਢਣੀ ਹੁੰਦੀ ਹੈ? ਉਥੇ ਛੋਟੇ ਬੱਚੇ ਵੀ ਹੁੰਦੇ ਹਨ। ਇਹ ਸੰਗਤ ਦੇ ਹੱਥ ਵਿੱਚ ਹੈ। ਇੰਨਾਂ ਮਦਾਰੀਆਂ ਅੱਗੇ ਸੰਗਤ ਪੈਸਾ ਸਿੱਟਦੀ ਹੇ। ਆਪ ਤਮਾਸ਼ਾਂ ਦੇਖਣ ਵਿੱਚ ਜੰਨਤਾ ਦਾ ਹੱਥ ਹੈ। ਲੋਕਾਂ ਨੇ ਸੀ੍ਰ ਗੁਰੂ ਗ੍ਰੰਥਿ ਸਾਹਿਬ ਨੂੰ ਭਿਖਾਰੀ ਸਮਝ ਰੱਖਿਆ ਹੈ। ਦੱਮੜੀ, ਇੱਕ-ਇੱਕ ਪੈਸਾ ਉਸ ਅੱਗੇ ਵਗਾਹ ਮਾਰਦੇ ਹਨ। ਕਿਉਂ ਕਿ ਕੋਈ ਕੰਮ ਤਾਜ਼ਾ ਸਿਰੇ ਚੜ੍ਹਇਆ ਹੋਣਾਂ ਹੈ। ਪੁੱਤ ਜੰਮਿਆ ਹੋਣਾ ਹੇ। ਨੌਕਰੀ ਲੱਗੀ ਹੋਣੀ ਹੈ। ਘਰ ਖ੍ਰਦਿਆ ਹੋਣਾਂ ਹੈ। ਬੱਚੇ, ਕੁੱਲੀ, ਜੁੱਲੀ, ਗੁੱਲੀ ਜਾਨਵਰ, ਪੱਸ਼ੂਆ ਨੂੰ ਵੀ ਮਿਲੀ ਜਾਂਦੀ ਹੈ। ਉਹ ਤਾਂ ਮੈਂ ਕਦੇ ਸੀ੍ਰ ਗੁਰੂ ਗ੍ਰੰਥਿ ਸਾਹਿਬ ਜੀ ਦੇ ਅੱਗੇ ਧੇਲੇ ਸਿੱਟਦੇ ਨਹੀਂ ਦੇਖੇ। ਸੀ੍ਰ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਲਈ ਹੈ। ਨਾਂ ਕਿ ਵੱਡੇ ਭੀਖ ਦੇ ਢੋਲ ਨੂੰ ਰੱਖ ਕੇ ਭਰਨ ਨੂੰ ਹੈ। ਇਸ ਨੂੰ ਵੰਡਣ ਪਿਛੇ ਇੱਕ ਦੂਜੇ ਨਾਲ ਜੂਡੋ-ਜੂਡੀ ਹੁੰਦੇ ਹਨ। ਇੱਕ ਦੂਜੇ ਦੀਆਂ ਦਾੜ੍ਹੀਆਂ ਪੱਟਦੇ ਹਨ। ਪੱਗਾ ਲਹਾਉਂਦੇ ਹਨ। ਉਸ ਅੱਗੇ ਪੈਸੇ ਦੇ ਹੱਥਿਆਰ ਹੀ ਖ੍ਰੀਦੇ ਜਾਂਣੇ ਹਨ। ਪਹਿਲੇ ਕਮੇਟੀ ਵਾਲੇ ਦੂਜੇ ਕਮੇਟੀ ਵਾਲਿਆਂ ਨੇ ਇੱਕ ਦੂਜੇ ਉਤੇ ਤਾਣੀ ਰੱਖਣੇ ਹਨ। ਕਈ ਬੇਕਸੂਰ ਤੁਹਾਡੇ ਵਿਚੋਂ ਵੀ ਮਰਦੇ ਰਹਿੱਣੇ ਹਨ। ਤੁਹਾਡੇ ਇੱਕਠੇ ਹੋਏ ਪੈਸੇ ਨਾਲ ਇਹ ਲੋਕ ਰੱਜ ਕੇ ਐਸ਼ ਕਰਦੇ ਹਨ। ਗੁਰਦੁਆਰੇ ਸਾਹਿਬ ਦੇ ਨਾਂਮ ਥੱਲੇ 5 ਸਟਾਰ ਹੋਟਲਾਂ ਵਾਂਗ ਰਹਿੰਦੇ ਹਨ। ਕਬਾਬ, ਸ਼ਰਾਬ, ਪੀਜ਼ੇ ਬਰਗਰ ਸਬ ਚਲਦੇ ਹਨ। ਜੇ ਗੋਲੀæੀਂ ਚਲਦੀ ਹੈ ਤਾ ਇੰਨਾਂ ਨੂੰ ਹੋਰ ਕਾਸੇ ਦੀ ਕੀ ਸ਼ਰਮ ਹੈ? ਜੇ ਧਰਮ ਨਾਲ ਸੀ੍ਰ ਗੁਰੂ ਗ੍ਰੰਥਿ ਸਾਹਿਬ ਜੀ ਨਾਲ ਇੰਨਾਂ ਮੋਹ-ਪਿਆਰ ਹੈ। ਸੀ੍ਰ ਗੁਰੂ ਗ੍ਰੰਥਿ ਸਾਹਿਬ ਬਹੁਤਾ ਮਹਿੰਗਾ ਨਹੀਂ ਹੈ। ਸਿਰਫ਼ 100 ਡਾਲਰ ਦਾ ਖ੍ਰੀਦ ਕੇ, ਘਰ ਵਿੱਚ ਮੰਦਰ ਕਿਉਂ ਨਹੀਂ ਬੱਣਾਂ ਲੈਂਦੇ? ਗੁਰਦੁਆਰੇ ਸਾਹਿਬ ਵਿੱਚ ਜਾ ਕੇ ਕਿਹੜਾ ਪੜ੍ਹਦੇ ਹੋ? ਉਥੇ ਮੱਥਾ ਜਾ ਕੇ ਦੂਰੋਂ ਹੀ ਟੇਕਦੇ ਹੋ। ਜਾਂਦੇ ਤਾ ਲੋਕਾਂ ਨੂੰ ਦੇਖਣ ਹੋ। ਅੱਜ ਕਿਹੜਾ ਗੁਰਦੁਆਰੇ ਸਾਹਿਬ ਵਿੱਚ ਆਇਆ ਹੈ? ਬੰਦਰ ਦਾ ਤਮਾਸ਼ਾ ਦੇਖਣ ਵਾਲੇ ਬਹੁਤੇ ਜਾਂਦੇ ਹਨ। ਅੱਜ ਗੁਰਦੁਆਰੇ ਸਾਹਿਬ ਵਿੱਚ ਕਿਹੜੀ ਗੱਲ ਪਿੱਛੇ ਝੱਜੂ ਪਵੇਗਾ? ਜਦੋਂ ਰੌਲਾ-ਰੱਪਾ ਪੈਂਦਾ ਹੈ। ਹੋਰਾਂ ਨੂੰ ਵੀ ਫੋਨ ਕਰਕੇ ਸੱਦਦੇ ਹਨ। ਬਹੁਤੇ ਪੈਸੇ ਦੇ ਜ਼ੋਰ ਵਾਲੇ ਦਾਨੀ ਜਾਂਦੇ ਹਨ। ਜੋ ਹਰ ਥਾਂ ਉਤੇ ਸਿਆਪਾ ਪਾਈ ਰੱਖਦੇ ਹਨ। ਪਰ ਲੋਕਾਂ ਨੂੰ ਸੀ੍ਰ ਗੁਰੂ ਗ੍ਰੰਥਿ ਸਾਹਿਬ ਨਾਲ ਕੋਈ ਪਿਆਰ ਨਹੀਂ ਹੈ। ਗੁਰਦੁਆਰੇ ਸਾਹਿਬ ਵਿੱਚ ਮੇਲਾ ਲਗਾਉਣ ਜਾਂਦੇ ਹਨ। ਲੰਗਰ ਚਲਾਉਣ ਜਾਂਦੇ ਹਨ। ਆਪੇ ਦੇਖੋ ਤੁਹਾਡੇ ਲੰਗਰ ਲਾਏ। ਕਿੰਨੇ ਕੁ ਗਰੀਬ ਲੋਕ ਖਾਂਦੇ ਹਨ? ਜਿਸ ਕੋਲ ਘਰ-ਨੌਕਰੀ ਨਹੀਂ ਹੈ। ਉਸ ਨੂੰ ਸਾਡੇ ਲੋਕਲ ਗੁਰਦੁਆਰੇ ਸਾਹਿਬ ਵਿੱਚ ਵ੍ਹੜਨ ਨਹੀਂ ਦਿੰਦੇ। ਉਸ ਨੇ ਕਿਹੜਾ ਕੁੱਝ ਗੋਲਕ ਵਿੱਚ ਪਾਉਣਾਂ ਹੈ?ਗੁਰਦੁਆਰੇ ਸਾਹਿਬ ਵਿੱਚ ਸਾਹਿਬ ਵਿੱਚ ਕੀ ਸਿੱਖਿਆ ਮਿਲਦੀ ਹੈ? ਕੀ ਐਸੇ ਲੋਕਾਂ ਨੂੰ ਰੱਬ ਦਾ ਡਰ ਹੈ? ਜਿਉਂ ਹੀ ਸਾਡੇ ਲੋਕਲ ਗੁਰਦੁਆਰੇ ਸਾਹਿਬ ਵਿੱਚ ਉਪਰ ਵਾਲੀ ਖ਼ਬਰ ਦਿੱਤੀ ਗਈ। ਲੋਕ ਸਾਰੇ ਉਠ ਕੇ ਚਲੇ ਗਏ। ਜਿਵੇਂ ਗੋਲੀæ ਇਥੇ ਚੱਲੀ ਹੋਵੇ। ਪੰਗਾਂ ਲੈਣ ਵਾਲੇ ਬਹੁਤ ਹੁੰਦੇ ਹਨ। ਵਰਦੀਆਂ ਵਿੱਚ ਕੋਈ ਨਹੀਂ ਖੜ੍ਹਦਾ।
ਸੀ੍ਰ ਗੁਰੂ ਗ੍ਰੰਥਿ ਸਾਹਿਬ ਦੀ ਹਜ਼ੂਰੀ ਵਿੱਚ ਗੁਰਦੁਆਰੇ ਸਾਹਿਬ ਵਿੱਚ ਗੋਲ਼ੀਆਂ ਚਲਦੀਆਂ ਹਨ। ਇਸ ਦਾ ਮੱਤਲੱਬ ਮਨੁੱਖ ਦਾ ਕੋਈ ਧਰਮ ਨਹੀਂ ਹੈ। ਧਰਮ ਹੋਵੇ ਤਾ ਧਰਮ ਦਾ ਡਰ ਵੀ ਹੋਣਾਂ ਚਾਹੀਦਾ ਹੈ। ਸਾਰੇ ਸ਼ਿਆਸ਼ਤ ਦੇ ਅੱਡੇ ਹਨ।

Comments

Popular Posts