ਜੋ ਠੋਕਰਾਂ ਮਾਰਦਾ ਹੈ, ਧਿਆਨ ਉਸੇ ਵਿੱਚ ਰਹਿੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਦੁੱਖਦੇ ਥਾਂ ਉਤੇ ਠੋਕਰ ਮੱਲੋ-ਮੱਲੀ ਲੱਗ ਹੀ ਜਾਂਦੀ ਹੈ। ਜਖ਼ਮ ਨੂੰ ਜਿੰਨਾਂ ਬੱਚਾ ਕੇ ਰੱਖੀਏ। ਸੱਟ ਵੱਜ ਹੀ ਜਾਂਦੀ ਹੈ। ਸੱਟ ਵੱਲ ਧਿਆਨ ਰਹਿੰਦਾ ਹੈ। ਉਵੇਂ ਹੀ ਜੋ ਠੋਕਰਾਂ ਮਾਰਦਾ ਹੈ, ਧਿਆਨ ਉਸੇ ਵਿੱਚ ਰਹਿੰਦਾ ਹੈ। ਦੁੱਖੀ ਕਰਨ ਵਾਲੇ, ਠੋਕਰਾਂ ਮਾਰਨ ਵਾਲੇ ਬੰਦੇ ਨੂੰ ਪਿਆਰ ਤਾਂ ਕਰ ਨਹੀਂ ਹੋ ਸਕਦਾ। ਇਹ ਨਫ਼ਰਤ ਦਾ ਪਾਤਰ ਜਰੂਰ ਬੱਣ ਜਾਂਦਾ ਹੈ। ਕਈ ਲੋਕ ਜਾਂਣ ਬੁੱਝ ਕੇ, ਕਿਸੇ ਨੂੰ ਛੇੜਦੇ ਹਨ। ਦੁੱਖੀ ਕਰਦੇ ਹਨ। ਅਸੀਂ ਆਪ ਦੇਖਣਾਂ ਹੈ। ਇਸ ਤਰਾਂ ਦੇ ਲੋਕਾ ਤੋਂ ਚੁਕੰਨੇ ਹੋਣਾਂ ਹੈ। ਆਪਣੇ ਆਪ ਨੂੰ ਬਹਾਦਰ ਬੱਣਾਂ ਕੇ, ਇੰਨਾਂ ਲੋਕਾਂ ਨਾਲ ਮੁਕਾਬਲਾ ਕਰਨਾਂ ਹੈ। ਜਾਂ ਇੰਨਾਂ ਲੋਕਾਂ ਦੀਆਂ ਵਧੀਕੀਆਂ ਨੂੰ ਸਹਿੱਣਾਂ ਹੈ। ਜਾਂ ਇੰਨਾਂ ਤੋਂ ਡਰਨਾਂ ਹੈ। ਮੁਕਾਬਲਾ ਕਰਨ ਦੇ ਦੋਂ ਢੰਗ ਹਨ। ਇੱਕ ਤਾਂ ਬਿਲਕੁਲ ਕੋਰਾ ਤੇ ਖਰਾ ਤਰੀਕਾ ਹੈ। ਜਖ਼ਮਾਂ ਉਤੇ ਲੂਣ ਛਿੜਕਣ ਵਾਲੇ ਬੰਦਿਆਂ ਤੋਂ ਪਾਸਾ ਵੱਟ ਲਿਆ ਜਾਵੇ। ਉਨਾਂ ਤੋਂ ਪਰੇ ਰਿਹਾ ਜਾਵੇ। ਸਿਧੇ ਸ਼ਬਦਾਂ ਵਿੱਚ ਮੱਥੇ ਹੀ ਨਾਂ ਲੱਗਿਆ ਜਾਵੇ। ਜੇ ਇਸ ਤਰਾਂ ਦੇ ਖਾਰ ਖਾਣ ਵਾਲੇ ਲੋਕਾਂ ਨੂੰ ਮਿਲਦੇ ਰਹਾਂਗੇ। ਉਨਾਂ ਦੀਆਂ ਗੱਲਾਂ ਸੁਣ ਕੇ, ਖੂਨ ਜਲਾਉਂਦੇ ਰਹਾਂਗੇ। ਆਪਣੀ ਜਾਨ ਨੂੰ ਬਾਰ-ਬਾਰ ਜੋਖ਼ਮ ਵਿੱਚ ਪਾਉਣ ਦੀ ਕੀ ਲੋੜ ਹੈ? ਜੋ ਲੋਕ ਆਪ ਦੁੱਖੀ ਰਹਿੰਦੇ ਹਨ। ਉਹ ਦੂਜਿਆਂ ਨੂੰ ਦੁੱਖੀ ਦੇਖਣਾਂ ਚਹੁੰਦੇ ਹਨ। ਉਹ ਹਰ ਹਿਲਾ ਕਰਦੇ ਹਨ। ਪੰਗੇ ਲੈਂਦੇ ਰਹਿੰਦੇ ਹਨ। ਦੂਜਾ ਢੰਗ ਇਹ ਹੈ ਜੈਸੇ ਨੂੰ ਤੈਸਾ ਜੁਆਬ ਦਿੱਤਾ ਜਾਵੇ। ਜੋ ਜਿਸ ਤਰਾਂ ਦਾ ਵਰਤਾਵਾ ਕਰਦਾ ਹੈ। ਉਸ ਨਾਲ ਉਵੇਂ ਹੀ ਕੀਤਾ ਜਾਵੇ। ਇਸ ਲਈ ਸ਼ਕਤੀ ਵੱਧ ਚਾਹੀਦੀ ਹੈ। ਆਪ ਨੂੰ ਵੀ ਦੂਜੇ ਬੰਦੇ ਵਾਂਗ ਉਵੇਂ ਹੀ ਉਨਾਂ ਨੀਚ ਬੱਣਨਾਂ ਪਵੇਗਾ। ਪਰ ਇਹ ਕੋਈ ਸੋਭਾ ਦੀ ਗੱਲ ਨਹੀਂ ਹੈ। ਆਮ ਹੀ ਦੇਖਿਆ ਹੋਣਾਂ ਹੈ। ਕਿਤੇ ਵੀ ਜਦੋਂ ਦੁਸ਼ਮੱਣੀ ਵਿੱਚ ਇੱਕ ਕੱਤਲ ਹੁੰਦਾ ਹੈ। ਦੂਜੇ ਬੰਦੇ ਉਦੋਂ ਹੀ ਦੂਜੇ ਪਾਸੇ ਦਾ ਬੰਦਾ ਮਾਰ ਦਿੰਦੇ ਹਨ। ਕਈ ਲੋਕ ਲਗਦੇ ਖੇਤ ਵਾਲੇ ਬਹੁਤ ਬੇਈਮਾਨ ਹੁੰਦੇ ਹਨ। ਧੱਕੇ ਨਾਲ ਪਾਣੀ ਵੱਡ ਲੈਂਦੇ ਹਨ। ਫ਼ਸਲ ਤਬਾ ਕਰ ਦਿੰਦੇ ਹਨ। ਦੂਜੇ ਬੰਦੇ ਨੂੰ ਰਾਖੀ ਬੈਠਣਾਂ ਪੈਂਦਾ ਹੈ। ਪਾਣੀ ਪਿਛੇ ਹੀ ਲੜਦੇ ਹੋਏ, ਉਸੇ ਕਹੀਂ ਨਾਲ ਗੱਲ ਉਤਾਰ ਦਿੰਦੇ ਹਨ। ਗਰੀਬ ਕੰਮਜ਼ੋਰ ਬੰਦਾ ਚੁਪ ਕਰ ਜਾਂਦਾ ਹੈ। ਪਰ ਤੱਕੜਾ ਬੰਦਾ ਬਰਾਬਰ ਕਰ ਦਿੰਦਾ ਹੈ। ਚੰਗਾ ਇਸੇ ਵਿੱਚ ਹੈ। ਇਸ ਤਰਾਂ ਦੇ ਲੋਕਾਂ ਨਾਲ ਉਲਝਿਆ ਨਾਂ ਜਾਵੇ। ਜੇ ਮਾੜੀ ਨੀਅਤ ਦਾ ਪਤਾ ਲੱਗ ਜਾਵੇ, ਸਗੋਂ ਕਨੂੰਨ ਨੂੰ ਦੱਸ ਦੇਣਾਂ ਚਾਹੀਦਾ ਹੈ।
ਜੇ ਕੁੱਝ ਵੀ ਨਹੀਂ ਕਰ ਸਕਦੇ। ਫਿਰ ਜਿਵੇਂ ਜਿੰਦਗੀ ਚਲਦੀ ਹੈ। ਚੱਲੀ ਜਾਣ ਦੇਈਏ। ਲੋਕਾਂ ਵਿਚੋਂ ਜੇ ਕੋਈ ਤੰਗ ਕਰਦਾ ਹੈ। ਉਸ ਦੇ ਧੱਕੇ ਨੂੰ ਸਹੀ ਜਾਈਏ। ਇਸ ਤਰਾਂ ਬੰਦਾ ਡਰ ਕੇ ਜਿੰਦਗੀ ਜਿਉਂਦਾ ਹੈ। ਗੁਲਾਮੀ ਸਹਿੱਣ ਲੱਗ ਜਾਂਦਾ ਹੈ। ਗੁਲਾਮ- ਸਾਊ ਬੰਦੇ ਨੂੰ ਉਹ ਖੂਨ ਖੋਰ ਸ਼ੇਰ ਵਰਗਾ ਲੱਗਦਾ ਹੈ। ਉਹ ਆਪਣੀ ਅਜ਼ਾਦੀ ਭੁੱਲ ਜਾਂਦਾ ਹੈ। ਉਸ ਦਾ ਸੋਚਣ ਢੰਗ ਗੁਲਾਮਾਂ ਵਾਲਾ ਹੋ ਜਾਂਦਾ ਹੈ। ਉਸ ਨੂੰ ਉਹੀ ਜਿੰਦਗੀ ਅਸਲੀ ਜਿੰਦਗੀ ਲੱਗਦੀ ਹੈ। ਇਹ ਜਿੰਦਗੀ ਗਰੀਬ ਲੋਕ ਕੱਟੀ ਜਾ ਰਹੇ ਹਨ। ਉਹ ਅਮੀਰ ਲੋਕਾਂ ਲਈ ਕੰਮ ਵੀ ਕਰੀ ਜਾਂਦੇ ਹਨ। ਉਨਾਂ ਤੋਂ ਵੱਖ ਨਹੀਂ ਹੋ ਸਕਦੇ। ਮਜ਼ਦੂਰਾਂ ਰੋਟੀ ਕਿਥੋਂ ਖਾਂਣਗੇ? ਉਨਾਂ ਨੂੰ ਪਤਾ ਹੈ ਮਜ਼ਦੂਰੀ ਕਰਨ ਲਈ ਹੋਰ ਕੋਈ ਥਾਂ ਟਿਕਾਣਾ ਵੀ ਨਹੀਂ ਹੈ। ਉਨਾਂ ਦੀ ਇਹ ਮਜ਼ਬੂਰੀ ਬੱਣ ਗਈ ਹੈ। ਉਹ ਅਮੀਰ ਤਾਕਤਬਾਰ ਬੰਦਿਆਂ ਤੋਂ ਟੁੱਟ ਕੇ ਨਹੀਂ ਬੈਠ ਸਕਦੇ। ਕਨੇਡਾ ਵਿੱਚ ਵੀ ਬਹੁਤ ਲੋਕ ਵਰਕ-ਪ੍ਰਮਿੰਟ ਉਤੇ ਆਉਂਦੇ ਹਨ। ਇਹ ਬਿਜ਼ਨਸ ਚਲਾਉਣ ਵਾਲੇ ਆਪ ਬੰਦੇ ਲੈ ਕੇ ਆਉਂਦੇ ਹਨ। ਬਹੁਤੇ ਬਿਜ਼ਨਸ ਵਾਲੇ ਸਸਤੀ ਕੀਮਤ ਨਾਲ ਕੰਮ ਕਰਾਉਂਦੇ ਹਨ। ਵੱਧ ਘੰਟੇ ਵੀ ਕੰਮ ਕਰਾਉਂਦੇ ਹਨ। ਕਈ ਮਾਲਕ 6 ਜਾਂ 8 ਡਾਲਰ ਪੇ ਦੇ ਕੇ, ਬੰਦੇ ਦਾ ਲਹੂ ਚੂਸਣ, ਵੱਧ ਤੋਂ ਵੱਧ ਕੰਮ ਲੈਣ ਦੀ ਕੋਸ਼ਸ਼ ਕਰਦੇ ਹਨ। ਇੱਕ ਥਾਂ ਉਤੇ ਵਰਕ ਪ੍ਰਮਿੰਟ-ਉਤੇ ਆਏ ਬੰਦਿਆਂ ਦੀ ਹਾਲਤ ਦੇਖੀ ਹੈ। ਉਹ ਸਵੇਰੇ 10 ਵਜੇ ਤੋਂ ਰਾਤ ਦੇ 12 ਵਜੇ ਤੱਕ ਦੁਕਾਨ ਉਤੇ ਕੰਮ ਕਰਦੇ ਸਨ। ਸਮਾਨ ਤਿਆਰ ਕਰਦੇ ਸਨ। ਵੇਚਦੇ ਸਨ। ਸਫ਼ਾਈਆਂ ਕਰਦੇ ਸਨ। ਉਸ ਪਿਛੋ ਵੀ ਰਾਤ ਨੂੰ ਹੋਰ ਵੱਡੀ ਮਾਤਰਾ ਵਿੱਚ ਖਾਣ ਵਾਲੀਆਂ ਚੀਜ਼ਾ ਬੱਣਾਉਂਦੇ ਸਨ। 3 ਕੁ ਘੰਟੇ ਮਸਾ ਸੌਉਂਦੇ ਸਨ। ਕਈ ਤਾਂ ਮਾਲਕਾਂ ਤੋਂ ਚੋਰੀ ਬਾਥਰੂਮ ਵਿੱਚ ਜਾ ਕੇ, ਸੌਂ ਜਾਂਦੇ ਸਨ। ਜਦੋਂ ਕੋਈ ਹੋਰ ਬਾਥਰੂਮ ਜਾਂਦਾ ਸੀ। ਤਾਂ ਉਠ ਜਾਂਦੇ ਸਨ। ਉਨਾਂ ਨੂੰ 3 ਡਾਲਰ ਘੰਟੇ ਦੇ ਵੀ ਨਹੀਂ ਪੈਦੇ ਸਨ। ਉਨਾਂ ਦੇ ਰਹਿੱਣ ਖਾਣ ਵਿੱਚ ਸਾਰੀ ਕਮਾਈ ਕੱਟੀ ਜਾਦੇ ਸਨ। ਕਈਆਂ ਦਾ ਵਰਕ-ਪ੍ਰਮਿੰਟ ਦੁਆਰਾ ਨਹੀਂ ਬੱਣਾਇਆ ਜਾਂਦਾ। ਇਸ ਲਈ ਉਹ ਮਾਲਕਾਂ ਦੇ ਬਾਰੇ ਵਿੱਚ ਮੂੰਹ ਨਹੀਂ ਖੋਲ ਸਕਦੇ। ਨਾਂ ਪਿਛੇ ਮੁੜ ਸਕਦੇ ਹਨ। ਕਿਉਂ ਕਿ ਕੋਲ ਪੱਲੇ ਕੁੱਝ ਨਹੀਂ ਹੈ। ਤੱਨਖ਼ਾਹ ਹੀ ਨਹੀਂ ਦਿੱਤੀ ਜਾਂਦੀ। ਇਹ ਤਾਂ ਗੌਰਮਿੰਟ ਨੂੰ ਚਾਹੀਦਾ ਹੈ। ਇੰਨਾਂ ਗਰੀਬ ਲੋਕਾਂ ਨੂੰ ਦਫ਼ਤਰ ਸੱਦ ਕੇ, ਜਾਂ ਆਪਣੇ ਕਰਮਚਾਰੀ ਭੇਜ ਕੇ ਸਾਰ ਲੈ ਸਕਣ। ਰੱਬ ਹੀ ਜਾਂਣਦਾ ਹੈ। ਉਨਾਂ ਦੇ ਦਿਲ ਕਿੰਨੇ ਕੁ ਦੁੱਖੀ ਹਨ। ਉਹ ਕਿਵੇਂ ਪ੍ਰਦੇਸ ਵਿੱਚ ਜਿਉਂ ਰਹੇ ਹਨ? ਆਪਣਾਂ ਦੇਸ਼ ਛੱਡ ਕੇ, ਆਏ ਹੋਏ, ਨਾਂ ਤਾਂ ਕਮਾਈ ਪਿਛੇ ਭੇਜ ਸਕਦੇ ਹਨ। ਨਾਂ ਹੀ ਚੱਜਦੀ ਦੀ ਨੀਂਦ ਸੌਂ ਸਕਦੇ ਹਨ। ਕਈ ਤਾਂ ਡਾਕਟਰੀ ਸਹਾਇਤਾ ਵੀ ਨਹੀਂ ਲੈ ਸਕਦੇ। ਵਰਕ-ਪ੍ਰਮਿੰਟ ਵਾਲਿਆ ਦੀ ਡਾਕਟਰੀ ਮੁਫ਼ਤ ਨਹੀਂ ਹੈ। ਇੱਕ ਬੰਦਾ ਜਲੇਬੀਆਂ ਬੱਣਾ ਰਿਹਾ ਸੀ। ਉਸ ਦੀ ਪੂਰੀ ਬਾਂਹ ਮੋਂਡੇ ਤੋਂ ਉਂਗਲਾਂ ਤੱਕ ਤੇਲ ਨਾਲ ਮੱਚ ਗਈ। ਮਾਲਕਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਉਹ ਉਵੇਂ ਹੀ ਜਲੇਬੀਆਂ ਕੱਢਦਾ ਰਿਹਾ। ਤੇਲ ਨਾਲ ਮੱਚਿਆ ਬੰਦਾ ਤੇਲ ਦੇ ਸੇਕ ਉਤੇ ਕੰਮ ਕਰ ਰਿਹਾ ਸੀ। ਉਸ ਦਾ ਅੰਦਰ ਦਾ ਲਾਲ ਮਾਸ ਦਿਸ ਰਿਹਾ ਸੀ। ਮੇਰੀ ਕਾਰ ਵਿੱਚ ਮੈਡੀਕਲ ਕਿੱਟ ਸੀ। ਮੈਂ ਉਸ ਦੀ ਪੂਰੀ ਬਾਂਹ ਉਤੇ ਤਿੰਨ ਦਿਨ ਪੱਟੀ ਕਰਦੀ ਰਹੀ। ਚਾਕੂ ਲੱਗਣ ਉਤੇ ਇਹ ਗਰੀਬ ਲੋਕ ਕਨੇਡਾ ਵਿੱਚ ਉਂਗਲ ਉਤੇ ਪਲਸਟਿੱਕ ਬੰਨ ਲੈਂਦੇ ਹਨ। ਬੇਰੀ ਤੋੜਨ ਵਾਲਿਆ ਦਾ ਹੋਰ ਵੀ ਮੰਦਾ ਹਾਲ ਹੈ। ਇਹ ਕਨੇਡਾ ਵਾਲੇ ਮਜ਼ਦੂਰਾਂ ਦਾ ਹਾਲ ਹੈ। ਐਸੇ ਮਜ਼ਦੂਰਾਂ ਦੀ ਕੋਈ ਛੁੱਟੀ ਨਹੀਂ ਹੈ। ਕੋਈ ਬਰੇਕ ਨਹੀਂ ਹੈ। ਇੰਨਾਂ ਦੇ ਜਖ਼ਮ ਕੌਣ ਦੇਖੇਗਾ? ਇੰਨਾਂ ਦੀ ਹਿਊਮਨ ਰਾਈਟ ਕਿਥੇ ਹੈ?

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

Comments

Popular Posts