ਗੋਲੀ ਕਾਂਡ ਵਿੱਚ ਪੁਲੀਸ ਹੱਥਿਆਰੇ ਨੂੰ ਜਾਨੋਂ ਕਿਉਂ ਮਾਰ ਦਿੰਦੀ ਹੈ?
ਪੁਲੀਸ ਵਾਲੇ ਹੱਥਿਆਰੇ ਨੂੰ ਜਾਨੋਂ ਮਾਰਕੇ ਸਬ ਗੱਲਾਂ ਉਤੇ ਪਰਦੇ ਪਾ ਦਿੰਦੇ ਹਨ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਿਤੇ ਕੋਈ ਵਾਰਦਾਤ ਹੁੰਦੀ ਹੈ। ਕੋਈ ਕੱਤਲ ਕਰ ਵੀ ਦਿੰਦਾ ਹੈ। ਪੁਲੀਸ ਮੋਕੇ ਤੇ ਗੋਲੀਂਆਂ ਚਲਦੀਆ ਉਤੇ ਪਹੁੰਚ ਜਾਦੀ ਹੈ। ਪੁਲੀਸ ਵਾਲੇ ਉਸ ਹੱਥਿਆਰੇ ਦੇ ਮੋਂਡੇ, ਲੱਤ ਬਾਂਹ ਉਤੇ ਗੋਲੀ ਮਾਰ ਸਕਦੇ ਹਨ। ਮੋਂਡੇ, ਲੱਤ ਬਾਂਹ ਉਤੇ ਗੋਲੀਂ ਲੱਗਦੀ ਹੈ। ਬੰਦਾ ਬੌਦਲ ਜਾਦਾ ਹੈ। ਉਸ ਦੀ ਮਾਨਸਿਕ ਹਾਲਤ ਛੰਡੀ ਹੋ ਜਾਂਦੀ ਹੈ। ਤਾਕਤ ਬਾਕੀ ਨਹੀਂ ਰਹਿੰਦੀ। ਜਖ਼ਮੀ ਹਾਲਤ ਵਿੱਚ ਉਹ ਹੋਰ ਬਾਰ ਨਹੀਂ ਕਰ ਸਕਦਾ। ਬੌਦਲ ਜਾਂਦਾ ਹੈ। ਧਿਆਨ ਆਪਣੇ ਜਖ਼ਮਾਂ ਉਤੇ ਖਿਚਿਆ ਜਾਂਦਾ ਹੈ। ਆਪਦਾ ਖੂਨ ਦੇਖ ਜੇ ਜ਼ਜ਼ਬਾਤ ਹੋਰ ਹੁੰਦੇ ਹਨ। ਬੰਦਾ ਢਹਿ ਜਾਂਦਾ ਹੈ। ਜਦੋਂ ਦੂਜੇ ਦਾ ਖੂਨ ਵਹਿੰਦਾ ਹੈ। ਕਈਆਂ ਨੂੰ ਸੁਆਦ ਆਉਂਦਾ ਹੈ। ਕੋਈ ਪਿਛਲਾ ਬਦਲਾ ਪੂਰਾ ਹੁੰਦਾ ਹੈ। ਉਹ ਖ੍ਰੀਦੇ ਹੁੰਦੇ ਹਨ। ਸੋ ਚੁਕਾਈ ਕੀਮਤ ਲਹਿੰਦੀ ਹੈ। ਹਰ ਗੋਲੀ ਕਾਂਡ ਵਿੱਚ ਪੁਲੀਸ ਵਾਲੇ ਹੱਥਿਆਰੇ ਨੂੰ ਜਾਨੋਂ ਕਿਉਂ ਮਾਰ ਦਿੰਦੇ ਹਨ? ਜਿਵੇਂ ਭਾਰਤ ਵਿੱਚ ਚੋਰਾਂ, ਕਾਤਲਾਂ, ਬਲੈਕੀਆਂ ਮੁਜ਼ਰਮਾਂ ਨਾਲ ਪੁਲੀਸ ਦੀ ਆਮ ਹੀ ਜੋਟੀ ਹੁੰਦੀ ਹੈ। ਜਿੰਨਾਂ ਚਿਰ ਪੁਲੀਸ ਨੂੰ ਖਾਣ ਨੂੰ ਮਿਲਦਾ ਹੈ। ਧੰਦਾ ਖੂਬ ਜੰਮਦਾ ਹੈ। ਜਦੋਂ ਵੀ ਖ਼ਤਰਾ ਦਿਸੇ ਪੁਲੀਸ ਵਾਲੇ, ਮੁਜ਼ਰਮ ਦਾ ਇੰਨਕਾਊਟਰ ਕਰ ਦਿੰਦੇ ਹਨ। ਉਹੀ ਕੁੱਝ ਹਰ ਥਾਂ, ਹਰ ਦੇਸ਼ ਵਿੱਚ ਹੋਣ ਲੱਗ ਗਿਆ ਹੈ। ਭਾਰਤ ਥੋੜਾ ਜਿਹਾ ਜ਼ਿਆਦਾ ਬਦਨਾਂਮ ਹੈ। ਪੱਛਮੀ ਦੇਸ਼ਾਂ ਉਤੇ ਕੋਈ Aੁਂਗਲ਼ ਨਹੀ ਕਰਦਾ। ਇਹ ਪਾਵਰਫੁਲ ਉਸੇ ਦਾ ਸੀਨਾਂ ਛਨਨੀ ਕਰ ਦੇਣਗੇ। ਜੋ ਬੰਦੇ ਹੱਥਿਆਰਿਆਂ ਜਾਂ ਪੁਲੀਸ ਵਾਲੇ ਮਾਰਦੇ ਹਨ। ਇੰਨਾਂ ਲਈ ਹਿਊਮਨ ਰਾਈਟ ਕਿਥੇ ਹੈ? ਬਾਹਰਲੇ ਦੇਸ਼ਾਂ ਨੇ ਕੀ ਤੱਰਕੀ ਕੀਤੀ ਹੈ? ਜਦੋਂ ਉਥੋਂ ਦੇ ਨਾਗਰਿਕ ਸੁਰੱਖਿਤ ਨਹੀਂ ਹਨ। ਲੋਕ ਦੇਸ਼ਾ ਪ੍ਰਦੇਸ਼ਾਂ ਵਿੱਚੋਂ ਮਰਨ ਥੋੜੀ ਆਉਂਦੇ ਹਨ। ਚੰਗਾ ਜੀਵਨ ਵਸਰ ਕਰਨ ਆਉਂਦੇ ਹਨ। ਹਰ ਰੋਜ਼ ਬਦੇਸ਼ਾਂ ਵਿੱਚ ਪ੍ਰਦੇਸੀ ਬੇਗੁਨਾਅ ਮਾਰੇ ਜਾਂਦੇ ਹਨ। ਕੀ ਹਰ ਦੇਸ਼ ਵਿੱਚ ਲੋਕਾਂ ਦੇ ਮਰਨ ਉਤੇ, ਹਰ ਬਾਰ ਝੰਡੇ ਨੀਵੇ ਕੀਤੇ ਜਾਂਦੇ ਹਨ? ਕੀ ਕੱਪੜੇ ਦੇ ਕੁੱਝ ਮੀਟਰ ਝੰਡੇ ਨੀਵੇ ਕਰਨ ਨਾਲ ਹੋਈਆਂ ਮੌਤਾਂ ਵਿੱਚ ਜਾਨ ਪੈ ਜਾਵੇਗੀ? ਕੀ ਮਰੇ ਹੋਏ ਲੋਕਾਂ ਦਾ ਸਿਰ ਉਚਾ ਹੋ ਜਾਵੇਗਾ? ਕੀ ਹੋਏ ਅੱਤਿਆਚਾਰ ਦਾ ਬੱਦਲਾ ਮਿਲ ਜਾਵੇਗਾ? ਇਕ ਖ਼ਾਸ ਕੌਮ ਲਈ ਝੰਡੇ ਨੀਵੇ ਕਰ ਦਿੱਤੇ। ਬੇਗੁਨਾਅ ਹਰ ਰੋਜ਼ ਮਰਦੇ ਹਨ। ਥੇਟਰ ਵਿੱਚ ਕਿੰਨੇ ਲੋਕ ਮਰੇ। ਕੱਲ ਅਮਰੀਕਾ ਨੇ 4 ਹੋਰ ਮਾਰ ਦਿੱਤੇ ਹਨ। ਹੁਣ ਝੰਡੇ ਨੀਵੇ ਕਿਉਂ ਨਹੀਂ ਹੋਏ? ਕੀ ਇੰਨਾਂ ਦੀ ਕੋਈ ਜਾਤ-ਬਰਾਦਰੀ ਨਹੀਂ ਹੈ? ਦਾਲ ਵਿੱਚ ਕੁੱਝ ਕਾਲਾ ਹੈ। ਲੋਕਾਂ ਨੂੰ ਬੇਵਕੂਫ਼ ਬੱਣਾਇਆ ਜਾ ਰਿਹਾ ਹੈ। ਅਮਰੀਕਾ ਵਿੱਚ ਕਿਤੇ ਹੱਥਿਆਰਿਆਂ ਵੱਲੋਂ, ਕਦੇ ਪੁਲੀਸ ਵਾਲੋ ਗੋਲੀਆਂ ਚਲਾਈਆਂ ਜਾਂਦੀਆਂ ਹਨ। ਖ਼ਾਸ ਕਰਕੇ ਅਮਰੀਕਾ ਵਿੱਚ ਇਹ ਗੋਲੀ ਕਾਂਡ ਵਿੱਚ ਪੁਲੀਸ ਵਾਲਿਆਂ ਹੱਥਿਆਰੇ ਨੂੰ ਜਾਨੋਂ ਮਾਰਨ ਦਾ ਧੰਦਾ ਜ਼ਿਆਦਾ ਹੀ ਹੋ ਰਿਹਾ ਹੈ। ਜੇ ਇਹ ਚਹੁਉਣ ਤਾਂ ਜਿਉਂਦਾ ਬੰਦਾ ਫੜ ਸਕਦੇ ਹਨ। ਅੱਥਰੂ ਗੈਸ, ਪੇਪਰ ਸਪਰੇ ਕਰ ਸਕਦੇ ਹਨ। ਬਹੁਤ ਹੋਰ ਤਰੀਕੇ ਹਨ। ਪੁਲੀਸ ਵਾਲੇ ਹੱਥਿਆਰੇ ਨੂੰ ਮਾਰ ਕੇ ਮੁਦਾ ਹੀ ਮੁੱਕ ਦਿੰਦੇ ਹਨ। ਨਾਂ ਬੰਦਾ ਜਿਉਂਦਾ ਫੜਨ, ਨਾਂ ਕੋਈ ਕੇਸ ਚੱਲੇ। ਨਾਂ ਕੋਈ ਪੁੱਛ ਦੱਸ ਹੋਵੇ। ਨਾਂ ਹੀ ਛਾਣ-ਬੀਣ ਹੋਵੇਗੀ। ਨਾਂ ਪੜ੍ਹਦੇ ਫੋਲੇ ਜਾਂਣਗੇ। ਨਾਂ ਭੇਤ ਸਮਹਣੇ ਆਉਣਗੇ। ਪੁਲੀਸ ਵਾਲੇ ਹੱਥਿਆਰੇ ਨੂੰ ਜਾਨੋਂ ਮਾਰਕੇ ਸਬ ਗੱਲਾਂ ਉਤੇ ਪਰਦੇ ਪਾ ਦਿੰਦੇ ਹਨ। ਜੇ ਇਸੇ ਤਰਾਂ ਪੁਲੀਸ ਵਾਲੇ ਹੱਥਿਆਰਿਆਂ ਨੂੰ ਜਾਨੋਂ ਮਾਰਦੇ ਰਹਿੱਣਗੇ। ਗੈਂਗਸਟਰਾਂ ਤੇ ਐਸੇ ਲੋਕਾਂ ਨੂੰ ਹੱਮਲਾਵਰ ਦੇ ਖ੍ਰੀਦਦਾਰਾਂ ਵਿੱਚ ਹੋਰ ਖੁੱਲ ਖੇਡ ਹੋ ਜਾਵੇਗੀ। ਇਹ ਬੰਦੇ ਖ੍ਰੀਦੇ ਹੋਏ ਹੁੰਦੇ ਹਨ। ਇਹ ਜੰਨਤਾ ਨੇ ਸੋਚਣਾਂ ਹੈ। ਇਹ ਕਿਹਦੀ ਕਰਤੂਤ ਹੈ। ਨਾਂਮ ਲਿਖਣ ਦੀ ਬਹੁਤੀ ਜਰੂਰਤ ਨਹੀਂ ਹੈ। ਬਹੁਤੀ ਦੂਰ ਜਾਂਣ ਦੀ ਵੀ ਲੋੜ ਨਹੀਂ ਹੈ। ਜੰਨਤਾ ਦੇ ਹੱਮਲਾਵਰ ਨੇੜੇ ਤੇੜੇ ਹੀ ਹਨ। ਪੁਲੀਸ ਨੂੰ ਖ਼ਬਰ ਕਰਨ ਦੀ ਬਜਾਏ, ਜੰਨਤਾ ਨੂੰ ਆਪ ਹੱਥਿਆਰਿਆਂ ਨਾਲ ਨਿੱਜਠਣਾਂ ਪੈਣਾਂ ਹੈ। ਸਮਾਂ ਆ ਗਿਆ ਹੈ। ਆਪਣੀ ਰਾਖੀ ਆਪ ਕਰਨ ਦੀ ਲੋੜ ਹੈ। ਜੇ ਆਪਣੀ ਰਾਖੀ ਹੀ ਨਹੀਂ ਹੁੰਦੀ। ਹੋਰ ਕੀ ਕਰਨ ਜੋਗੇ ਹੋ। ਦੁਜਾ ਬੰਦਾ ਤੁਹਡੀ ਕੀ ਰਾਖੀ ਕਰੇਗਾ? ਪੁਲੀਸ ਨੂੰ ਗੌਰਮਿੰਟ ਤੱਨਖ਼ਾਹ ਦਿੰਦੀ ਹੈ। ਉਹ ਉਸ ਮੁਤਾਬਕਿ ਚੱਲਣਗੇ। ਜੋ ਹੋਰਾਂ ਦੇਸ਼ਾਂ ਵਿੱਚ ਘੁਸ ਕੇ, ਉਥੇ ਨਾਗਰਕਿ ਮਾਰਦੇ ਰਹੇ ਹਨ। ਉਨਾਂ ਦੇਸ਼ਾਂ ਦੇ ਲੋਕ ਮਾਰ ਕੇ, ਹਾਲ ਦੁਹਾਈ ਚੀਕਾਂ ਪੁਆ ਸਕਦੇ ਹਨ। ਦੂਜੇ ਦੇਸ਼ ਦੇ ਵਸਨੀਕਾਂ ਸ਼ਾਂਤੀ ਭੰਗ ਕਰਨ ਵਿੱਚ ਮਾਹਰ ਹਨ। ਅੱਜ ਆਪਣੇ ਹੀ ਦੇਸ਼ ਵਿੱਚ ਪਰਜਾ ਨੂੰ ਮਾਰ ਰਹੇ ਹਨ। ਇੰਨਾਂ ਨੂੰ ਕਿਸੇ ਧਰਮ ਜਾਤ ਨਾਲ ਕੋਈ ਹਮਦਰਦੀ, ਲਗਾਉ ਨਹੀਂ ਹੈ। ਖੂਨ ਮੂੰਹ ਨੂੰ ਲੱਗ ਗਿਆ ਹੈ। ਅਮਰੀਕਾ ਨੂੰ ਮਿਲਟਰੀ ਦੂਜੇ ਦੇਸ਼ਾਂ ਵਿੱਚ ਚੜਾ ਕੇ ਬੰਦੇ ਮਾਰਨ ਦੀ ਆਦਤ ਪੈ ਗਈ ਹੈ। ਉਹੀ ਮਿਲਟਰੀ ਦੇ ਟ੍ਰੇਡ ਔਫ਼ੀਸਰ ਹੁਣ ਅਮਰੀਕਾ ਵਿੱਚ ਲੋਕਾਂ ਦੀ ਜਾਨ ਲੈਣ ਤੇ ਖੂਨ ਡੋਲਣ ਦੀ ਖੇਡ, ਖੇਡ ਰਹੇ ਹਨ। ਮਾਂ ਵੀ ਬੱਚੇ ਦੀ ਬਹੁਤੀ ਸੰਭਾਲ ਦੁੱਧ ਚੁੰਗਾਂਣ ਤੇ ਉਸ ਦੇ ਰਿੜਨ ਤੱਕ ਕਰਦੀ ਹੈ। ਜਦੋਂ ਬੱਚਾ ਰੋਟੀ ਦੀ ਬੁਰਕੀ ਖੋਹਣ ਲੱਗ ਜਾਵੇ। ਬੱਚਾ ਗੋਡਨੀਆਂ ਉਤੇ ਰੁੜਨ ਲੱਗ ਜਾਵੇ। ਮਾਂ ਨਿਵੇਕਲੀ ਹੋ ਜਾਂਦੀ ਹੈ। ਰਾਹਤ ਮਹਿਸੂਸ ਕਰਦੀ ਹੈ। ਉਸ ਨੂੰ ਲੱਗਦਾ ਹੈ। ਮੇਰਾ ਬੱਚਾ ਹੁਸ਼ਿਆਰ ਹੋ ਗਿਆ ਹੈ। ਬੱਚੇ ਤੁਰਦੇ ਨੂੰ ਦੇਖ ਕੇ, ਹੋਰ ਵੀ ਖੁਸ਼ ਹੁੰਦੀ। ਕਈ ਜਦੋਂ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਦੇ ਕਾਬਲ ਹੋ ਜਾਂਦੇ ਹਨ। ਕਮਾਂ ਕੇ ਖਾ ਸਕਦੇ ਹਨ। ਉਹ ਉਦੋਂ ਵੀ ਬੱਚੇ ਹੀ ਬੱਣੇ ਰਹਿੰਦੇ ਹਨ। ਜਿਵੇਂ ਕੋਈ ਦੁਨੀਆਂ ਦੀ ਸੂਝ-ਬੂਝ ਨਾਂ ਹੋਵੇ। ਸਾਵਧਾਨ ਹੋਣ ਦੀ ਲੋੜ ਹੈ। ਜੇ ਹੋਰ ਨਹੀਂ ਕਰ ਸਕਦੇ। ਹਾਲ ਦੁਹਾਈ ਤਾ ਪਾ ਸਕਦੇ ਹੋ। ਇਹ ਦੁਨੀਆਂ ਉਤੇ ਬੇਇਨਸਾਫ਼ੀ ਹੋ ਰਹੀ ਹੈ। ਰੌਲਾ, ਚੀਕ-ਚਿਹਾੜਾ ਸੁਣ ਕੇ, ਆਪੇ ਲੋਕਾਂ ਦਾ ਇੱਕਠ ਬੱਝ ਜਾਂਦਾ ਹੁੰਦਾ ਹੈ।

Comments

Popular Posts