ਸ੍ਰੀ ਗੁਰੂ ਗ੍ਰੰਥਿ ਸਾਹਿਬ ਗੁਰੂ ਕਿਵੇ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com

ਅੱਜ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਦੁਆਰਾ, ਕਬੀਰ ਜੀ ਦੇ ਅਰਥ ਸੁੱਖ ਸਾਗਰ ਰੇਡੀਓ ਉਤੇ ਸਿੱਖਨਿਟ ਰਾਹੀਂ ਸੁਣ ਰਹੇ ਸੀ। ਸਿੱਖ ਨਿਟ ਵਾਲੇ ਸਾਰੇ ਰੇਡੀਉ ਦੇ ਬਹੁਤ ਵਧੀਆਂ ਪ੍ਰੋਗ੍ਰਾਮ ਦਿੰਦੇ ਹਨ। ਠਾਕਰ ਸਿੰਘ ਜੀ ਅਰਥ ਕਰਦੇ ਵਿਚੇ ਕਹਿੱਣ ਲੱਗੇ," ਕਈ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਕਿਤਾਬ ਕਹਿੰਦੇ ਹਨ। ਉਨਾਂ ਨੂੰ ਕੁੱਝ ਸਮਝ ਨਹੀਂ ਹੈ।" ਅਸੀਂ ਆਪ ਭਲੀ-ਭਾਤ ਜਾਣਦੇ ਹਾਂ। ਦੁਨੀਆਂ ਦੇ ਜਿੰਨੇ ਵੀ ਧਰਮ ਹਨ। ਉਨਾਂ ਬਾਰੇ ਜੋ ਵੀ ਗਿਆਨ ਮਿਲਦਾ ਹੈ। ਉਹ ਲਿਖਤਾਂ ਦੁਆਰਾਂ ਹੀ ਮਿਲਦਾ ਹੈ। ਸਭ ਦੇ ਧਰਮ ਬਾਰੇ ਜਾਣ ਕਾਰੀ ਪੇਪਰ ਉਤੇ ਸਿਆਹੀ ਨਾਲ ਹੀ ਲਿਖੀ ਮਿਲਦੀ ਹੈ। ਗੀਤਾ, ਬਈਬਲ, ਕੁਰਾਨ ਹੋਰ ਬਥੇਰੇ ਧਰਮ ਹਨ। ਜਿੰਨਾਂ ਨੂੰ ਅਸੀਂ ਪਵਿੱਤਰ ਮੰਨਦੇ ਹਾਂ। ਉਸ ਵਿੱਚ ਗਿਆਨ ਦੀਆਂ ਗੱਲਾਂ ਲਿਖੀਆਂ ਗਈਆਂ ਹਨ। ਸਭ ਧਰਮਾਂ ਦੇ ਗੰਥਾਂ ਵਿੱਚ ਮਾੜੇ ਕੰਮਾਂ ਨੂੰ ਬੁਰੀ ਤਰਾਂ ਭੰਡਿਆਂ ਗਿਆ ਹੈ। ਅਸੀਂ ਉਸ ਸੱਚ ਨੂੰ ਸਿਰ ਝੁਕਾਉਂਦੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਗੁਰੂ ਕਿਵੇ ਹੈ? ਗੁਰੂ ਉਹ ਹੁੰਦਾ ਹੈ। ਜਿਸ ਨੂੰ ਅਸੀਂ ਆਪ ਤੋਂ ਉਚਾ ਸਮਝਦੇ ਹਾਂ। ਜਾਣੀਦੀ ਸਤਿਕਾਰ ਕਰਦੇ ਹਾਂ। ਜਿਸ ਦੇ ਬਚਨ ਮੰਨਣ ਲਈ ਅਸੀਂ ਅੰਦਰੋਂ ਤਿਆਰ ਹੁੰਦੇ ਹਾਂ। ਜੋ ਉਹ ਕਹੇ ਕਬੂਲ ਹੁੰਦਾ ਹੈ। ਉਸ ਨੂੰ ਪਿਆਰ ਕਰਦੇ ਹਾਂ। ਉਸ ਨੂੰ ਸੀਸ ਝੁੱਕਦਾ ਹੈ। ਸਾਨੂੰ ਲੱਗਦਾ ਹੈ। ਇਸ ਕੋਲ ਐਸਾ ਭੰਡਾਰ ਹੈ। ਜਿਸ ਨਾਲ ਅਸੀਂ ਜਿੰਦਗੀ ਦੀ ਸੇਧ ਲੈ ਸਕਾਂਗੇ। ਕੁੱਝ ਸਿੱਖ ਕੇ ਮਨ ਸੋਧ ਕੇ ਸੇਧ ਲਵਾਂਂਗੇ। ਗੁਰੂ ਤੋਂ ਆਉਣ ਵਾਲੀ ਜਿੰਦਗੀ ਲਈ ਕੁੱਝ ਸਿੱਖ ਸਕਾਂਗੇ। ਉਸ ਤੋਂ ਕੁੱਝ ਸੁਣ ਕੇ ਪੱਲੇ ਬੰਨ ਸਕਾਂਗੇ। ਉਸ ਦਾ ਹਰ ਬਚਨ ਅਨਮੋਲ ਹੈ। ਹੁਣ ਦੱਸੋ, ਕਿੰਨੇ ਕੁ ਹਨ? ਜਿਹੜੇ ਉਸ ਦੀ ਗੱਲ ਮੰਨਦੇ ਹਨ। ਉਸ ਕੋਲ ਜਾ ਕੇ ਕੀ ਅਸਰ ਹੁੰਦਾ ਹੈ? ਕੀ ਕੋਈ ਬਾਣੀ ਦੀ ਤੁਕ ਯਾਦ ਹੁੰਦੀ ਹੈ? ਕਿੰਨੇ ਕੁ ਸ਼ਬਦ ਜਣਦੇ ਹੋ, ਬਈ ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਹਨ? ਇੰਨਾਂ ਦੀ ਮੁਨਾਹੀ ਕੀਤੀ ਗਈ ਹੈ। ਕਿਹੜੇ ਕੰਮ ਕਰਨ ਨੂੰ ਕਿਹਾ ਗਿਆ ਹੈ? ਕਿਹੜਾ ਬਚਨ ਯਾਦ ਹੁੰਦਾ ਹੈ? ਕੀ ਕਦੇ ਕੋਈ ਪੰਗਤੀ ਆਪ ਅੱਖਾਂ ਨਾਲ ਪੜ੍ਹੀ ਹੈ? ਜਾਂ ਚਮਕਣੇ ਰੁਮਾਲਿਆਂ ਵੱਡੀਆਂ ਬਿਲਡਿੰਗਾਂ ਨੂੰ ਹੀ ਗੁਰੂ ਸਮਝ ਲਿਆ ਹੈ। ਲੱਗਦਾ ਹੋਣਾਂ ਹੈ। ਇਨਾਂ ਉਤੇ ਵੱਧ ਚੜ੍ਹ ਕੇ ਨੋਟ ਖ਼ਰਚੋਂ, ਗੁਰੂ ਤੁਹਾਡੀ ਜੇਬ ਵਿੱਚ ਹੈ। ਕੀ ਗੁਰੂ ਕੋਲ ਕਦੇ ਆਪ ਬੈਠੇ ਹੋ? ਕਿੰਨਾਂ ਕੁ ਸਮਾਂ ਗੁਰੂ ਤੋਂ ਕੁੱਝ ਸਿੱਖਣ ਲਈ ਲਗਾਉਂਦੇ ਹੋ? ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਗੁਰਦੁਆਰੇ ਸਾਹਿਬ ਦੀਆਂ ਬਿੰਲਡਿੰਗਾਂ, ਪ੍ਰਬੰਧਕਿ ਕਮੇਟੀਆਂ ਦੇ ਮੈਂਬਰ ਗਿਆਨੀਆਂ, ਕੀਰਤਨੀਏ, ਕਥਾ-ਵਾਚਕਾਂ ਯੋਗਾ ਹੀ ਹੈ? ਕੀ ਸਾਰੀ ਸੇਵਾ ਸੰਭਾਲ ਦਾ ਠੇਕਾ ਇੰਨਾਂ ਦਾ ਹੀ ਹੈ। ਜਿੰਨਾਂ ਨੇ ਆਪਣੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਗੀਤਾ, ਬਈਬਲ, ਕੁਰਾਨ ਨੂੰ ਘਰ ਰੱਖਿਆ ਹੈ। ਕਿੰਨੇ ਕੁ ਹਨ? ਕੀ ਉਸ ਤੋਂ ਆਗਿਆ ਲੈ ਕੇ ਆਪਣੇ ਪੂਰੇ ਦਿਨ ਦੇ ਕੰਮ ਤੇ ਹਰ ਕੰਮ ਸ਼ੁਰੂ ਕਰਦੇ ਹੋ? ਕੀ ਮਾੜੇ ਕੰਮਾਂ ਦੀ ਉਸ ਅੱਗੇ ਕਦੇ ਤੋਬਾ ਕੀਤੀ ਹੈ?
ਅੱਜ ਕੱਲ ਕੋਈ ਸਕੇ ਬਾਪ ਨੂੰ ਤਾਂ ਬਾਪ ਕਹਿੱਣ ਨੂੰ ਤਿਆਰ ਨਹੀਂ ਹੈ। ਉਸ ਬਾਪ ਦੀ ਗੱਲ ਨਹੀਂ ਮੰਨਦੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਗੁਰੂ ਕਿਵੇ ਮੰਨਣਗੇ? ਉਸ ਕੋਲ ਕੋਈ ਵਿਰਲਾ ਹੀ ਜਾਂਦਾ ਹੈ। ਬਾਕੀ ਤਾਂ ਸਾਰੇ ਪਿਕਨਿਕ ਮੰਨਾਉਣ ਜਾਂਦੇ ਹਨ। ਘਰ ਕੋਈ ਕੰਮ ਨਹੀਂ ਹੈ। ਤਾਂ ਗੁਰਦੁਆਰੇ ਸਾਹਿਬ ਦਾ ਹੀ ਟੂਰ ਕੱਢ ਆਵੋਂ। ਬੱਚਿਆਂ ਨੂੰ ਆਊਟਿੰਗ ਚਾਹੀਦੀ ਹੈ। ਸਾਡੇ ਕਨੇਡਾ ਵਿੱਚ ਤਾ ਗੁਰਦੁਆਰੇ ਸਾਹਿਬ ਲੋਕ ਮੱਥਾਂ ਟੇਕਦੇ ਹਨ। ਦੋਸਤਾਂ ਨੂੰ ਫੋਨ ਕਰਦੇ ਹਨ। ਗੁਰਦੁਆਰੇ ਸਾਹਿਬ ਮਿਲਣ ਦਾ ਹੀ ਸਮਾਂ ਦਿੰਦੇ ਹਨ। ਛੁੱਟੀ ਵਾਲੇ ਦਿਨ ਖਾਂਣਾਂ ਨਾਂ ਬਣਾਉਣ ਦੀ ਵੀ ਛੁੱਟੀ ਕਰਦੇ ਹਨ। ਉਥੇ ਹੀ ਗੁਰਦੁਆਰੇ ਸਾਹਿਬ ਪ੍ਰਸ਼ਾਦੇ ਛੱਕਦੇ ਹਨ। ਫਿਰ ਪੂਰੇ ਹਫ਼ਤੇ ਦਾ ਮਾਲ ਸਟੋਰਾਂ ਵਿਚੋਂ ਖ੍ਰੀਦਣ ਚਲੇ ਜਾਂਦੇ ਹਨ। ਕਈ ਕੁੜੀਆਂ ਮੁੰਡਿਆਂ ਨੂੰ ਮੁੰਡੇ ਕੁੜੀਆਂ ਨਾਲ ਗੁਰਦੁਆਰੇ ਸਾਹਿਬ ਹੀ ਆਸ਼ਕੀ ਕਰਦੇ ਹਨ। ਜੇ ਘਰਦੇ ਵਿਆਹ ਲਈ ਨਾਂ ਮੰਨਣ ਘਰ ਛੱਡ ਕੇ, ਭੱਜ ਜਾਂਦੇ ਹਨ। ਜੋ ਗਿਆਨੀ, ਕੀਰਤਨੀਏ, ਕਥਾ-ਵਾਚਕ ਬਾਣੀ ਸੁਣਾਂਉਂਦੇ ਕਹਿੰਦੇ ਹਨ। ਤੁਹਾਨੂੰ ਕੋਈ ਸਮਝ ਨਹੀਂ ਲੱਗਦੀ। ਇਨਾਂ ਉਤੇ ਸਾਰੇ ਗੁਰੂ ਪ੍ਰੇਮੀਆਂ ਦੇ ਕਹਿੱਣ ਮੁਤਾਬਕ ਬਾਣੀ ਬੜੀ ਔਖੀ ਹੈ। ਕੁੱਝ ਸਮਝ ਨਹੀਂ ਲੱਗਦੀ। ਗੁਰੂ ਮੰਨਦੇ ਹੋਈਏ। ਉਸ ਖ਼ਸਮ ਤੋਂ ਇਹ ਕਹਿ ਕੇ ਖਹਿੜਾ ਛੱਡਾ ਲਈਏ। ਤੇਰੀ ਕੋਈ ਗੱਲ ਪੱਲੇ ਨਹੀਂ ਪੈਂਦੀ। ਗੰਦੇ ਗਾਣੇ ਬਥੇਰੇ ਬਾਰ ਬਾਰ ਸੁਣਦੇ ਹਨ। ਸੁਣ ਕੇ ਸਮਝ ਲੱਗਦੇ ਹਨ। ਉਹੀ ਭਾਸ਼ਾ ਗੁਰੂ ਬੋਲਦਾ ਹੈ। ਉਹ ਸਮਝ ਨਹੀਂ ਲੱਗਦੀ। ਬਸ ਲੋਕਾਂ ਨਾਲ ਧਰਮਕਿ ਗ੍ਰੰਥਾਂ ਪਿਛੇ ਲੜਨ ਯੋਗੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਗੀਤਾ, ਬਈਬਲ, ਕੁਰਾਨ ਨੂੰ ਇਹ ਕਿਉਂ ਕਹਿੰਦੇ ਹੋ? ਉਹ ਕਿਉਂ ਕਹਿੰਦੇ ਹੋ? ਪ੍ਰਬੰਧਕਿ ਕਮੇਟੀਆਂ ਦੇ ਮੈਂਬਰ ਗਿਆਨੀ, ਕੀਰਤਨੀਏ, ਕਥਾ-ਵਾਚਕ ਹੀ ਸਮਝੀ ਜਾਣ। ਤਾਂਹੀ ਉਨਾਂ ਅੱਗੇ ਨੋਟਾਂ ਦੇ ਢੇਰ ਲਾ ਦਿੰਦੇ ਹਨ। ਪ੍ਰਬੰਧਕਿ ਕਮੇਟੀਆਂ ਦੇ ਮੈਂਬਰ ਗਿਆਨੀ, ਕੀਰਤਨੀਏ, ਕਥਾ-ਵਾਚਕ ਵੀ ਚਹੁੰਦੇ ਹਨ। ਆਮ ਬੰਦਾ ਇਸ ਨੂੰ ਕੰਨ ਵਿੱਚ ਨਾਂ ਹੀ ਪਾਵੇ, ਆਮ ਬੰਦੇ ਦੀ ਬੁੱਧੀ ਚੱਲ ਪਵੇਗੀ। ਜੇ ਜਣੇ ਖਣੇ ਨੂੰ ਆਪੇ ਗੁਰੂ ਦਾ ਗਿਆਨ ਹੋ ਗਿਆ। ਫਿਰ ਨੋਟਾਂ ਦੇ ਢੇਰ ਕੌਣ ਲਾਵੇਗਾ? ਤਾਂਹੀ ਤਾਂ ਉਸ ਨੂੰ ਰੁਮਾਲਿਆਂ ਵਿੱਚ ਲੁੱਕੋ ਕੇ ਰੱਖਦੇ ਹਨ। ਕਿਤੇ ਕੋਈ ਨੇੜੇ ਨਾਂ ਲੱਗ ਜਾਵੇ। ਤੁਸੀਂ ਕਿੰਨੇ ਗੁਰਦੁਆਰੇ ਸਾਹਿਬ ਵਿੱਚ ਗਏ ਹੋ? ਕਿੰਨੀ ਵਾਰ ਕਿਸੇ ਗੁਰਦੁਆਰੇ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ ਦੀ ਹਿੰਮਤ ਕੀਤੀ ਹੈ? ਕੀ ਗੱਲ ਜਿਸ ਨੂੰ ਗੁਰੂ ਕਹਿੰਦੇ ਹੋ। ਕੀ ਉਸ ਤੋਂ ਹੀ ਸ਼ਰਮ ਆਉਂਦੀ ਹੈ? ਜਾਂ ਲੋਕਾਂ ਤੋਂ ਸ਼ਰਮ ਆਉਂਦੀ ਹੈ। ਜਾਂ ਫਿਰ ਇਹ ਪ੍ਰਬੰਧਕਿ ਕਮੇਟੀਆਂ ਦੇ ਮੈਂਬਰ ਗਿਆਨੀਆਂ, ਕੀਰਤਨੀਏ, ਕਥਾ-ਵਾਚਕਾਂ ਤੋ ਡਰਦੇ ਨੇੜੇ ਨਹੀਂ ਲੱਗਦੇ। ਜਾਂ ਨੇੜੇ ਲੱਗਣ ਨਹੀਂ ਦਿੰਦੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਗੀਤਾ, ਬਈਬਲ, ਕੁਰਾਨ ਨੂੰ ਪ੍ਹੜਨ ਵਾਲਿਆਂ ਉਤੇ ਕਿੰਨਾਂ ਕੁ ਇਸ ਦਾ ਅਸਰ ਹੁੰਦਾ ਹੈ? 10 ਸਾਲਾਂ ਤੋਂ ਵੀ ਵੱਧ ਸਾਰੀ ਉਮਰ ਪੜ੍ਹਦਿਆਂ ਨੂੰ ਹੋ ਜਾਂਦੀ ਹੈ। ਫਿਰ ਵੀ ਮੂੰਹ ਉਤੇ ਮੱਖੀਆਂ ਭਿਣਕਦੀ ਰਹਿੰਦੀਆਂ ਹਨ। ਜ਼ਨਾਨੀਆਂ ਬੱਚਿਆਂ ਦੇ ਰੇਪ ਕਰਨ ਵਿੱਚ ਅਦਾਲਤਾਂ ਦੁਆਰਾ ਸਜ਼ਾ ਭੁਗਤਦੇ ਹਨ। ਗੁਰੂ ਕਾਸ ਲਈ ਧਾਰਿਆ ਜਾਂਦਾ ਹੈ। ਕੀ ਤਾਂ, ਬਈ ਉਸ ਦੀ ਓਟ ਲੈ ਕੇ ਦੁਨੀਆਂ ਦੇ ਸਾਰੇ ਗੱਲ਼ਤ ਕੰਮ ਕੀਤੇ ਜਾਣ।
ਆਮ ਬੰਦਾ ਦੁਨੀਆਂ ਦਾ ਉਸ ਦੇ ਨੇੜੇ ਨਹੀਂ ਲੱਗਦਾ। ਡਰ ਲਗਦਾ ਹੋਣਾਂ ਹੈ। ਕੀ ਗੁਰੂ ਕੋਈ ਹਊਆ ਹੈ? ਤੁਹਾਨੂੰ ਨੇੜੇ ਲੱਗਿਆਂ, ਹੱੜਪ ਜਾਵੇਗਾ। ਜਿਸ ਦੇ ਤੁਸੀਂ ਨੇੜੇ ਲੱਗ ਨਹੀਂ ਸਕਦੇ। ਉਹ ਤੁਹਾਡਾ ਜਾਂ ਮੇਰਾ ਗੁਰੂ ਹੋ ਕਿਵੇ ਸਕਦਾ ਹੈ? ਆਪਣਾ ਉਹੀਂ ਹੈ। ਜਿਸ ਨੂੰ ਅਸੀਂ ਧਾਰਨ ਕਰਦੇ ਹਾਂ। ਜਿੰਦ ਜਾਨ ਦਿੰਦੇ ਹਾਂ। ਆਪਣਾਂ ਆਪ ਦਿੰਦੇ ਹਾਂ। ਕੀ ਆਪੋ-ਆਪਣੇ ਧਰਮਿਕ ਸ਼ਬਦਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਗੀਤਾ, ਬਈਬਲ, ਕੁਰਾਨ ਨੂੰ ਦਿਲੋਂ ਸਵੀ ਕਾਰਇਆ ਹੈ ਜਾਂ ਦੂਰੋਂ ਮੱਥਾਂ ਠੱਮ ਦਿੰਦੇ ਹੋ? ਵੈਸੇ ਹੀ ਗੁਰੂ-ਗੁਰੂ ਦੀ ਰੱਟ ਲਾਈ ਹੈ। ਜੈਸਾ ਗੁਰੂ ਨੂੰ ਸਮਝਿਆ ਹੈ। ਵੈਸਾ ਹੀ ਫ਼ਲ ਮਿਲੇਗਾ।

Comments

Popular Posts