ਔਰਤ ਵੀ ਮਰਦ ਵਾਂਗ ਅਜ਼ਾਦ ਜਿਉਵੇਗੀ, ਉਹ ਦਿਨ ਕਦੋਂ ਆਵੇਗਾ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮੈਂ ਇਸ ਔਰਤ ਨੂੰ ਜਦੋਂ ਵੀ ਦੇਖਦੀ ਹਾਂ। ਇਸ ਦਾ ਧਿਆਨ ਆਪਣੇ ਕੰਮ ਵਿੱਚ ਹੁੰਦਾ ਹੈ। ਨੌਕਰੀ ਵੀ ਕਰਦੀ ਹੈ। ਕਈ ਬਾਰ ਉਹ ਕਾਰ ਵਿਚੋਂ ਖਾਂਣ ਦਾ ਸਮਾਨ, ਸੌਦੇ ਕੱਢਦੀ ਹੁੰਦੀ ਹੈ। ਉਸ ਨੂੰ ਘਰ ਦੇ ਬਾਹਰ ਕਾਰ ਧੌਂਦੀਂ ਨੂੰ ਦੇਖਿਆ ਹੈ। ਮਸ਼ੀਨ ਨਾਲ ਘਾਹ ਵੀ ਆਪ ਹੀ ਕੱਟਦੀ ਹੈ। ਆਪਣੇ ਕੰਮ ਵਿੱਚ ਹੀ ਮਸਤ ਹੁੰਦੀ ਹੈ। ਇਸ ਦਾ ਪਤੀ ਕਦੇ ਵੀ ਇਸ ਨਾਲ ਕੋਈ ਕੰਮ ਕਰਾਉਂਦਾ ਨਹੀਂ ਦੇਖਿਆ। ਨਾਂ ਹੀ ਉਸ ਬੰਦੇ ਨੂੰ ਕਦੇ ਨੌਕਰੀ ਕਰਨ ਲਈ ਜਾਂਦੇ ਦੇਖਿਆ ਹੈ। 4 ਕੁ ਮਹੀਨੇ ਕੰਮ ਕਰਕੇ, ਪੂਰਾ ਸਾਲ ਗੌਰਮਿੰਟ ਤੋਂ ਪੈਸੇ ਲੈਂਦਾ ਹੈ। ਜਦੋਂ ਵੀ ਸਵੇਰ ਤੋ ਹੀ ਦੇਖ ਲਵੋਂ। ਕਦੇ ਸੋਫ਼ੀ ਨਹੀਂ ਹੁੰਦਾ। ਨਸ਼ੇ ਵਿੱਚ ਝੂਲਦਾ ਰਹਿੰਦਾ ਹੈ। ਘਰ ਵਿੱਚ ਬੁੱਢਾ ਬੰਦਾ ਹੈ। ਜੋ ਕੌਲਿਆ ਨਾਲ ਬੈਠ ਕੇ। ਲੰਘਦੇ ਲੋਕਾਂ ਨਾਲ ਗੱਲਾਂ ਮਾਰਦਾ ਰਹਿੰਦਾ ਹੈ। ਇੱਕ ਇਥੇ ਕੈਲਗਰੀ ਵਿੱਚ ਸੀਨੀਅਰ ਲਈ ਬੈਠਣ ਲਈ ਜਗਾ ਬਣੀ ਹੈ। ਉਥੇ ਦੂਜੇ ਬੁੱਢਿਆਂ ਨਾਲ ਗੱਪਾਂ ਮਾਰਨ ਚੱਲਿਆ ਜਾਂਦਾ ਹੈ। ਸ਼ਾਮ ਦੇ ਸਮੇਂ ਸ਼ਰਾਬ ਨਾਲ ਰੱਜ ਕੇ ਘਰ ਆ ਜਾਂਦਾ ਹੈ। ਇੱਕ ਹੋਰ ਨੌਜੁਵਾਨ ਮੁੰਡਾ ਹੈ। ਜੋ ਜਿਸ ਘਰ ਦਾ ਵਾਰਸ ਲਗਦਾ ਹੈ। ਉਸ ਨੂੰ ਜਦੋਂ ਵੀ ਦੇਖੋ, ਉਸ ਤੋਂ ਪੈਰਾਂ ਉਤੇ ਨਹੀਂ ਖੜ੍ਹ ਹੋ ਹੁੰਦਾ। ਪੁਲੀਸ ਦੀਆਂ ਕਾਰਾਂ ਦਰਾਂ ਮੂਹਰੇ ਖੜ੍ਹੀਆਂ ਰਹਿੰਦੀਆਂ ਹਨ। ਘਰ ਅੰਦਰੋਂ ਇੱਕ ਦੂਜੇ ਨਾਲ ਲੜਨ ਦੀਆਂ ਅਵਾਜ਼ਾਂ ਆਉਂਦੀਆਂ ਹਨ। ਗੁਆਂਢੀਂ ਹੀ ਫੋਨ ਕਰ ਦਿੰਦੇ ਹਨ। ਪੁਲੀਸ ਨੂੰ ਕੋਈ ਵੀ ਫੋਨ ਕਰ ਦੇਵੇ। ਇਹ ਝੱਟ ਆ ਜਾਂਦੇ ਹਨ। 10 ਫੋਨ ਵਿਚੋਂ 1 ਨੂੰ ਹੀ ਸ਼ਇਦ ਜਾਨ ਦਾ ਖ਼ਤਰਾ ਹੋਵੇ। ਉਥੇ ਪੁਲੀਸ ਵਾਲੇ ਸਮੇਂ ਸਿਰ ਨਹੀਂ ਪਹੁੰਚਦੇ। ਅੱਗਲਾ ਦਮ ਤੋੜ ਜਾਂਦਾ ਹੈ। ਪੁਲੀਸ ਨੂੰ ਫੋਨ ਕਰਨ ਪਿਛੋਂ ਕਾਤਲ ਦੂਜੇ ਨੂੰ ਫੋਨ ਕਰਨ ਵਾਲੇ ਨੂੰ ਮਾਰ ਦਿੰਦਾ ਹੈ। ਸ਼ਰਾਬੀਆਂ ਦਾ ਮਾਮਲਾ ਹੋਵੇ ਪੁਲੀਸ ਵਾਲੇ ਝੱਟ ਪਹੁੰਚ ਜਾਂਦੇ ਹਨ। ਪਤਾ ਹੁੰਦਾ ਹੈ। ਇਥੇ ਕੋਈ ਖ਼ਤਰਾ ਨਹੀਂ ਹੈ। ਸ਼ਰਾਬੀਆਂ ਨੇ ਜਬਲ਼ੀਆਂ ਹੀ ਮਾਰਨੀਆਂ ਹੁੰਦੀਆਂ ਹਨ। ਸਮਾਂ ਪਾਸ ਕਰਨ ਲਈ ਸ਼ਰਾਬੀਆਂ ਨਾਲ ਗੱਪਾ ਸੁਣ ਕੇ, ਸੋਹਣਾ ਸਮਾਂ ਗੁਜ਼ਰ ਜਾਂਦਾ ਹੈ।
ਕਦੇ ਪਿਉ ਪੁੱਤਰ ਲੜ ਪੈਂਦੇ ਹਨ। ਦੋਂਨਾਂ ਵਿਚੋਂ ਇੱਕ ਜਾਂਣਾਂ ਪੁਲੀਸ ਨੂੰ ਫੋਨ ਕਰ ਦਿੰਦਾ ਹੈ। ਪੁਲੀਸ ਵਾਲੇ ਇੱਕ ਨੂੰ ਘਰੋਂ ਕੱਢ ਦਿੰਦੇ ਹਨ। ਕਦੇ ਪਤੀ-ਪਤਨੀ ਦਾ ਝਗੜਾ ਹੋ ਜਾਂਦਾ ਹੈ। ਪਤਨੀ ਸ਼ਰਾਬੀਆਂ ਤੋਂ ਜਾਨ ਬੱਚਾਉਣ ਦੀ ਮਾਰੀ ਪੁਲੀਸ ਨੂੰ ਫੋਨ ਕਰ ਦਿੰਦੀ ਹੈ। ਪਿੰਡਾਂ ਵਿੱਚ ਸਰਪੰਚ ਜਾਂ ਗੁਆਂਢੀਂਆਂ ਦੀ ਸ਼ਰਮ ਹੁੰਦੀ ਹੈ। ਕਨੇਡਾ, ਅਮਰੀਕਾ ਵਿੱਚ ਇੱਕ ਪੁਲੀਸ ਹੀ ਹੈ। ਜਿਸ ਤੋਂ ਲੋਕ ਡਰਦੇ ਹਨ। ਜਿਸ ਘਰ ਹਰ ਰੋਜ਼ ਪੁਲੀਸ ਵਾਲੇ ਆਉਣ ਲੱਗ ਜਾਂਣ। ਉਨਾਂ ਨੂੰ ਕਿਸੇ ਦਾ ਡਰ ਬਾਕੀ ਨਹੀਂ ਬੱਚਦਾ। ਜਿਸ ਕੋਲ ਕਾਰ ਦਾ ਡਰਾਇਵਰ ਲਾਈਲੈਂਸ ਹੈ। ਉਹੀ ਡਰਦਾ ਹੈ। ਸ਼ੜਕ ਦੇ ਨਿਯਮਾਂ ਵਿੱਚ ਕਨੂੰਨ ਦੀ ਉਲਘਣਾਂ ਨਹੀਂ ਕਰਦਾ। ਕਾਰ ਤੇਜ ਨਹੀਂ ਚਲਾਉਂਦਾ। ਐਕਸੀਡੈਂਟ ਤੋ ਆਪ ਨੂੰ ਬੱਚਾਉਂਦਾ ਹੈ। ਜਿਸ ਕੋਲ ਡਰਾਇਵਰ ਲਾਈਲੈਂਸ ਹੀ ਨਹੀਂ ਬੱਚਦਾ। ਉਹ ਡਰਾਇਵਰ ਲਾਈਲੈਂਸ ਨਾਂ ਵੀ ਹੋਵੇ। ਗੱਡੀ ਚਲਾਈ ਫਿਰਦਾ ਹੈ। ਕਨੂੰਨ ਪੁਲੀਸ ਵਾਲੇ ਚਾਹੇ 10 ਬਾਰ ਜੇਲ ਵਿੱਚ ਪਾ ਦੇਣ। ਉਹ ਬਾਰ-ਬਾਰ ਜਾਂਣ ਕੇ ਇਹ ਗੱਲ਼ਤੀ ਕਰਦਾ ਹੈ। ਕਿਸੇ ਕਾਰਨ ਬਹੁਤੀ ਬਾਰ ਇਹ ਤਿੰਨੇ ਮਰਦ ਅਟੈਚੀਆਂ-ਸੂਟਕੇਸ ਬਾਹਰ ਨੂੰ, ਜਾਂ ਅੰਦਰ ਨੂੰ ਚੱਕੀ ਜਾਂਦੇ ਦਿਸਦੇ ਹਨ। ਮੈਂ ਇੱਕ ਦਿਨ ਹਿੰਮਤ ਕਰਕੇ, ਉਨਾਂ ਦੇ ਘਰ ਦੀ ਬਿਲ ਮਾਰ ਦਿੱਤੀ। ਉਹ ਔਰਤ ਨੇ ਦਰਵਾਜ਼ਾ ਖੋਲ ਦਿੱਤਾ। ਜਿਉਂ ਹੀ ਦਰ ਖੁੱਲਿਆ ਅੰਦਰੋਂ ਸ਼ਰਾਬ ਦੀ ਹਵਾੜ ਆਈ। ਸ਼ਇਦ ਕੋਈ ਤਾਜ਼ੀ ਤਾਜ਼ੀ ਸ਼ਰਾਬ ਪੀ ਰਿਹਾ ਸੀ। ਮੈਨੂੰ ਧੁੜਧੁੜੀ ਆਈ। ਮੈਂ ਉਸ ਦੇ ਘਰ ਨੂੰ ਧਿਆਨ ਨਾਲ ਦੇਖ ਰਹੀ ਸੀ। ਘਰ ਦੀਆਂ ਕੰਧਾਂ ਵਿੱਚ ਕਈ ਥਾਵਾਂ ਉਤੇ ਗਲ਼ੀਆਂ-ਮੋਰੀਆਂ ਹੋਈਆਂ ਸਨ। ਮੈਂ ਉਧਰ ਦੇਖ ਰਹੀ ਸੀ। ਉਹ ਆਪ ਹੀ ਬੋਲ ਪਈ, " ਕੀ ਦੇਖ ਰਹੀ ਹੈ। ਇਹ ਸ਼ਰਾਬੀ ਹੋ ਕੇ ਕੰਧਾਂ ਵਿੱਚ ਸਿਰ ਮੁੱਕੀਆਂ ਮਾਰਦੇ ਹਨ। ਸਾਰੀਆਂ ਕੰਧਾਂ ਭੰਨੀਆਂ ਪਈਆਂ ਹਨ। ਤੁਹਾਨੂੰ ਪੀਣ ਨੂੰ ਕੀ ਦੇਵਾਂ? " ਮੈਂ ਉਸ ਨੂੰ ਕਿਹਾ ਕੁੱਝ ਨਹੀਂ ਪੀਣਾਂ। ਮੇਰਾ ਸਾਉਣ ਦਾ ਸਮਾਂ ਹੈ। ਮੈਂ ਤਾਂ ਅੰਦਰ ਆਈ ਹਾਂ। ਕਈ ਦਿਨਾਂ ਤੋਂ ਤੈਨੂੰ ਦੇਖਿਆ ਨਹੀਂ। ਕੀ ਗੱਲ ਤੂੰ ਬਿਮਾਰ ਹੈ? " ਉਸ ਨੇ ਆਪਦੀ ਬਾਂਹ ਅੱਗੇ ਕਰਦੇ ਕਿਹਾ, " ਮੇਰੇ ਪਤੀ ਨੇ ਮੈਨੂੰ ਪਿਛਲੇ ਹਫ਼ਤੇ ਬਹੁਤ ਮਾਰਿਆ। ਜਿਸ ਵਿੱਚ ਮੇਰੀ ਕੂਹਣੀ ਨਿੱਕਲ ਗਈ ਹੈ। ਡਾਕਟਰ ਨੇ ਪਲਸਤਰ ਲਗਾ ਦਿੱਤਾ ਹੈ। ਮੇਰੇ ਕੋਲੋ ਕੋਈ ਵੀ ਕੰਮ ਨਹੀਂ ਹੁੰਦਾ। " ਉਸ ਨੇ ਫ੍ਰਿਜ਼ ਖੋਲੀ ਹੋਈ ਸੀ। ਸ਼ਇਦ ਕੁੱਝ ਪੀਣ ਲਈ ਲੱਭ ਰਹੀ ਸੀ। ਉਸ ਦੀ ਫ੍ਰਿਜ਼ ਖਾਲੀ ਪਈ ਸੀ। ਮੈਂ ਉਸ ਨੂੰ ਸੁਆਲ ਕੀਤਾ, " ਇਹ ਹਰ ਰੋਜ਼ ਤੁਹਾਡੇ ਘਰ ਪੁਲੀਸ ਵਾਲੇ ਆਏ ਰਹਿੰਦੇ ਹਨ। ਉਹ ਤਾਂ ਸਾਰੇ ਸ਼ਰਾਬੀ ਹਨ। ਕੀ ਤੈਨੂੰ ਦੁੱਖ ਨਹੀਂ ਲੱਗਦਾ? " ਉਸ ਦੀਆ ਅੱਖਾਂ ਵਿੱਚ ਪਾਣੀ ਆ ਗਿਆ। ਉਹ ਬੋਲੀ, " ਮੈਂ ਕੀ ਕਰ ਸਕਦੀ ਹਾਂ? ਮੇਰੇ ਹੱਥ ਬੱਸ ਕੁੱਝ ਵੀ ਨਹੀਂ ਹੈ। ਪਿਛਲੇ ਹਫ਼ਤੇ ਛੋਟਾ ਤਾਂ ਇੰਡੀਆ ਨੂੰ ਚਲਾ ਗਿਆ ਹੈ। ਕੁੱਝ ਸਾਹ ਸੌਖੇ ਹੋ ਗਏ ਹਨ। ਉਸ ਦਾ ਪਿਉ, ਉਸ ਤੋਂ ਵੀ ਪਹਿਲਾਂ ਲੜ ਕੇ, ਮੇਰੀ ਬਾਂਹ ਤੋੜ ਕੇ ਆਪਦੀ ਭੈਣ ਦੇ ਜਾ ਬੈਠਾ ਹੈ। ਬਾਬਾ ਸਵੇਰ ਦਾ ਘਰ ਨਹੀਂ ਵੱੜਿਆ। ਉਸ ਦੇ ਦੋਸਤ ਚੰਮਕੌਰ ਨੇ ਘਰ ਦੀ ਸ਼ਰਾਬ ਪਾਈ ਸੀ। ਉਸ ਦੇ ਸਿਰਹਾਣੇ ਬੈਠਾ ਹੋਣਾਂ ਹੈ। ਸਵੇਰ ਤੋਂ ਸ਼ਰਾਬ ਪੀ ਕੇ, ਡਰਾਮਾਂ ਬਹੁਤ ਕਰਦੇ ਹਨ। ਘਰ ਦੀ ਤਬਾਹੀ ਲਿਆਦੀਂ ਹੋਈ ਹੈ। ਤਿੰਨ ਸ਼ਰਾਬੀਆਂ ਵਿੱਚ ਰਹਿੱਣਾਂ ਬਹੁਤ ਔਖਾ ਹੈ। ਦਿਨ ਕੱਟੀ ਤਾਂ ਕਰਨੀ ਹੈ। ਕਿਧਰ ਨੂੰ ਚਲੀ ਜਾਂਵਾਂ? ਬੰਦਿਆਂ ਦੇ ਹੁੰਦੇ ਹੋਏ, ਬਾਹਰ ਲੋਕ ਟਿਚਰਾਂ ਕਰਦੇ ਹਨ। ਜੇ ਇੰਨਾਂ ਤੋਂ ਪਰੇ ਵੀ ਹੋ ਜਾਂਵਾਂ। ਫਿਰ ਕੀ ਹਾਲ ਹੋਵੇਗਾ? ਕੱਲੀ ਔਰਤ ਦਾ ਸਮਾਜ ਵਿੱਚ ਰਹਿੱਣਾਂ ਬਹੁਤ ਮੁਸ਼ਕਲ ਹੈ। " ਮੈਨੂੰ ਉਸ ਉਪਰ ਬਹੁਤ ਤਰਸ ਆ ਰਿਹਾ ਸੀ। ਮੈਂ ਉਸ ਵੱਲ ਦੇਖ ਰਹੀ ਸੀ। ਫਿਰ ਵੀ ਉਹ ਬਹੁਤ ਦਲੇਰ ਸੀ। ਮੈਂ ਉਸ ਨੂੰ ਪੁੱਛਿਆ, " ਜੇ ਤੂੰ ਡਾਕਟਰ ਦੇ ਜਾਂਣਾਂ ਹੈ। ਮੈਂ ਲੈ ਚਲਦੀ ਹਾਂ। ਜੇ ਕੋਈ ਮੇਰੇ ਲਾਈਕ ਕੰਮ ਹੁੰਦਾ ਹੈ। ਦੱਸ ਦਿਆ ਕਰੋ। " ਉਸ ਨੇ ਕਿਹਾ, " ਮੇਰਾ ਡਾਕਟਰ ਨੇੜੇ ਹੀ ਹੈ। ਮੈਂ ਤੁਰ ਕੇ ਜਾ ਸਕਦੀ ਹਾਂ। ਮੇਰਾ ਸ਼ੁਰੂ ਤੋਂ ਇਹੀ ਹਾਲ ਹੈ। ਹੋਰ ਕੋਈ ਘਰ ਨੂੰ ਘਰ ਨਹੀਂ ਸਮਝਦਾ। ਸਾਰਾ ਬੋਝ ਮੇਰੇ ਸਿਰ ਉਤੇ ਹੈ। ਸ਼ਇਦ ਮੁੰਡੇ ਦੀ ਥਾਂ ਮੇਰੇ ਕੁੜੀ ਜੰਮ ਪੈਂਦੀ। ਇੱਕ ਸ਼ਰਾਬ ਪੀਣ ਵਾਲਾ ਬੰਦਾ ਤਾ ਘੱਟਦਾ। ਮੈਂ ਆਪਣੀ ਧੀ ਨਾਲ ਦੁੱਖ-ਸੁਖ ਕਰਦੀ। ਕੋਈ ਦਿਲ ਹੋਲਾ ਕਰਨ ਵਾਲ ਗੱਲਾਂ ਕਰਨ ਵਾਲਾ ਵੀ ਨਹੀਂ ਹੈ। " ਮੈਂ ਉਸ ਕੋਲ ਰੁਕ ਕੇ, ਮਣਾ ਮੂਹੀਂ ਬੋਝ ਦਿਮਾਗ ਉਤੇ ਪਾ ਲਿਆ ਸੀ। ਅੱਜ ਦੇ ਸਮੇਂ ਵਿੱਚ ਵੀ ਔਰਤ ਸਮਾਜ ਘਰ-ਬਾਹਰ ਦੇ ਮਰਦਾਂ ਦੇ ਡਰ ਦੇ ਬੋਝ ਥੱਲੇ ਦੱਬੀ ਪਈ ਹੈ। ਔਰਤ ਵੀ ਮਰਦ ਵਾਂਗ ਅਜ਼ਾਦ ਜਿਉਵੇਗੀ, ਉਹ ਦਿਨ ਕਦੋਂ ਆਵੇਗਾ? ਨਸ਼ੇ, ਸ਼ਰਾਬ ਖਾਂਣਾਂ-ਪੀਣਾਂ ਕੋਈ ਦਲੇਰੀ, ਅਜ਼ਾਦੀ ਨਹੀਂ ਹੈ। ਅਜ਼ਾਦੀ ਸੋਹਣੇ ਮਹੌਲ ਤੇ ਬਿਚਾਰਾਂ ਦੀ ਹੁੰਦੀ ਹੈ।

Comments

Popular Posts