ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਹਨ, ਲੋਕਾਂ ਦੇ ਦੋਂਨੇ ਪਾਸੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ। ਇੰਨਾਂ ਦੇ ਬੋਲ ਪਾਣੀ ਦੇ ਹੜ੍ਹ ਵਰਗੇ ਹੁੰਦੇ ਹਨ। ਕਦੇ ਕਿਧਰ ਦੀਆਂ ਗੱਲਾਂ ਕਰਦੇ ਹਨ। ਕਦੇ ਕਿਸੇ ਹੋਰ ਪਾਸੇ ਹੋ ਜਾਂਦੇ ਹਨ। ਤੱਕੜੀ ਦੇ ਪਾਸਕ ਵਰਗੇ ਹੁੰਦੇ ਹਨ। ਪਲ਼ਾਂ ਵਿੱਚ ਪਤਾ ਨਹੀਂ ਕਿਧਰ ਨੂੰ ਬਦਲ ਜਾਂਣ। ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਹਨ, ਲੋਕਾਂ ਦੇ ਦੋਂਨੇ ਪਾਸੇ ਦੰਦ ਹਨ। ਫੇਸ ਬੁੱਕ ਉਤੇ ਬਹੁਤ ਇਸ ਤਰਾ ਦੀਆਂ ਸਾਈਡਾ ਹਨ। ਜੋ ਸੰਤਾਂ, ਬਾਬਿਆ, ਗੋਲਕ ਲੁਟੇਰਿਆਂ ਬਾਰੇ ਦੁਹਾਈ ਪਾਉਂਦੀਆਂ ਹਨ। ਸੰਤਾਂ ਦੇ ਕੌਤਕ ਇੰਨਾਂ ਪਿਛੇ ਉਝ ਡਾਂਗਾਂ ਚੱਕੀ ਫਿਰਦੇ ਹਨ। ਪਰ ਜੋ ਆਪਣੇ ਵਾਲਾ ਸੰਤ ਹੈ। ਉਹ ਸਬ ਤੋਂ ਚੰਗਾ ਹੈ। ਪਿਆਰਾ ਹੈ। ਸਾਫ਼ ਸੁਥਰਾ ਹੈ। ਗੋਲਕ ਖਾਂਦਾ ਹੈ। ਉਨਾਂ ਖਿਲਾਉਣ ਵਾਲਿਆਂ ਦੀ ਸਹਿਮਤੀ ਹੈ। ਉਹ ਮਾਇਆ ਦਿੰਦੇ ਹਨ। ਉਹ ਵਿਲਹਾ ਬੈਠਾ ਖਾ ਕੇ ਪੇਟ ਵੱਧਾ ਰਿਹਾ ਹੈ। ਦੂਜੇ ਸਾਧ ਦੀ ਲੋਕ ਬਹੁਤ ਖਿੱਲੀ ਉਡਾਉਦੇ ਹਨ। ਜ਼ਿਆਦਾਤਰ ਤਾਕਤਵਰ ਲੋਕਾਂ ਨੂੰ ਹਰ ਡੇਰੇ ਗੁਰਦੁਆਰਿਆ ਸਾਹਿਬ ਉਤੇ 10, 20 ਸਾਲ ਕਾਬਜ਼ ਹੋਇਆ ਨੂੰ ਹੋ ਗਏ ਹਨ। ਲੋਕਾਂ ਨੂੰ ਇਹ ਮੁੰਡੇ ਹੋਣ ਦਾ ਅਸ਼ੀਰ ਵਾਦ ਦਿੰਦੇ ਹਨ। ਕੁੜੀਆਂ ਨੂੰ ਬੱਚੇ ਠਹਿਰਾ ਦਿੰਦੇ ਹਨ। ਕੁੜੀਆ ਮਾਰਦੇ ਹਨ। ਸੰਗਤ ਦਾ ਪੈਸਾ ਖਾਂਦੇ ਹਨ। ਬੜੀ ਦੁਹਾਈ ਚੱਕੀ ਹੋਈ ਹੈ। ਇੱਕ ਗੋਲਕ ਚੋਰ ਸਾਧ ਦੇ ਡੇਰੇ ਵਿੱਚ ਕੁੱਝ ਲੋਕ ਵੜ ਜਾਂਦੇ ਹਨ। ਉਨਾਂ ਨੂੰ ਸੋਧਣ ਲਈ, ਗੋਲੀਆ ਚਲਾਉਂਦੇ ਹਨ। ਇਸ ਵਿੱਚ ਕੁੱਝ ਕੁ ਗਿੱਣਤੀ ਦੇ ਲੋਕ ਮਰ ਜਾਂਦੇ ਹਨ। ਕਿਸੇ ਨੇ ਉਹ ਹਮਲਾਵਰ ਵੀ ਗੋਲ਼ੀਆਂ ਮਾਰ ਕੇ ਮਾਰ ਦਿੱਤੇ। ਇਸ ਤਰਾਂ ਦੇ ਬੰਦੇ ਦਾ ਅੰਤ ਇਹੀ ਹੁੰਦਾ ਹੈ। ਅੱਗਲਾ ਵਾਰਦਾਤ ਕਰਾਉਣ ਸਮੇਂ ਹੋਰ ਗੱਲਾਂ ਕਰਦਾ ਹੈ। ਤੱਰਕੀਆਂ, ਜਾਇਦਾਦ ਪੈਸੇ ਦੇਣ ਦੇ ਵਾਦੇ ਹੁੰਦੇ ਹਨ। ਉਸ ਨੂੰ ਮੌਤ ਤੋਂ ਬਗੈਰ ਕੁੱਝ ਹਾਂਸਲ ਨਹੀਂ ਹੁੰਦਾ। ਥਾਂ ਉਤੇ ਹੀ ਮਾਰੇ ਜਾਂਦੇ ਹਨ। ਐਸੀਆਂ ਵਾਰਦਾਤਾਂ ਪਿਛੇ ਇੱਕ ਬੰਦੇ ਦਾ ਦਿਮਾਗ ਨਹੀਂ ਹੁੰਦਾ। ਪਿਛੇ ਕੋਈ ਹੋਰ ਕਰਾ ਰਿਹਾ ਹੁੰਦਾ ਹੈ। ਕਾਤਲ ਦਾ ਕੋਈ ਮੂਦਾ ਹੀ ਨਹੀਂ ਛੱਡਦੇ। ਕੇਸ ਉਥੇ ਹੀ ਸ਼ੁਰੂ ਹੋ ਕੇ, ਉਥੇ ਹੀ ਬੰਦ ਹੋ ਜਾਂਦਾ ਹੈ। ਪੁਲੀਸ ਕਿਸ ਕੋਲੋ ਪੁੱਛ ਗਿੱਛ ਕਰੇਗੀ? ਵਾਰਦਾਤ ਕਰਨ ਵਾਲੇ ਕਰ ਗਏ। ਮਰਨ ਵਾਲੇ ਮਰ ਗਏ। ਲੋਕ ਐਵੇਂ ਅਫ਼ਸੋਸ ਕਰਦੇ ਫਿਰਦੇ ਹਨ। ਜਿਵੇਂ ਇਸ ਤਰਾਂ ਕਰਨ ਨਾਲ ਮਰਿਆਂ ਨੂੰ ਪਤਾ ਲੱਗ ਜਾਵੇਗਾ। ਲੋਕ ਪਿਛੇ ਬਹੁਤ ਦੁੱਖ ਮਨਾ ਰਹੇ ਹਨ। ਜਾ ਫਿਰ ਆਪਣੀ ਮੌਤ ਤੋਂ ਡਰਦੇ ਰਸਮਾਂ ਕਰਦੇ ਹਨ।
ਇੱਕ ਸਾਧ ਦੇ ਡੇਰੇ ਵਿੱਚ ਇੱਕ ਧਮਾਕੇ ਨਾਲ ਡਰ ਕੇ ਕਿੰਨੇ ਲੋਕ ਮਿਧੇ ਜਾਣ ਨਾਲ ਜਖ਼ਮੀ ਹੋ ਗਏ ਸਨ। ਕਈ ਮਾਰੇ ਵੀ ਗਏ ਸਨ। ਉਸ ਬਾਰੇ ਕੀ ਕਾਰਬਾਈ ਹੋਈ ਹੈ? ਹਰ ਰੋਜ ਉਥੋਂ ਮਾੜੀਆਂ ਘੱਟਨਾਵਾਂ ਸ਼ਰੇਅਮ ਹੁੰਦੀਆਂ ਹਨ। ਲੋਕ ਅੰਦਰੋਂ ਆ ਕੇ ਪਿੱਟਦੇ ਹਨ। ਉਹੀ ਮਾਰੇ ਜਾਂਦੇ ਹਨ। ਉਸ ਬਾਰੇ ਲੋਕ ਕਿਉਂ ਨਹੀਂ ਬੋਲਦੇ? ਕੀ ਉਨਾਂ ਗਰੀਬ ਆਮ ਲੋਕਾਂ ਦੀ ਮੌਤ ਦਾ ਕੋਈ ਦੁੱਖ ਨਹੀਂ ਹੈ। ਇਹ ਵੱਡੇ ਲੋਕਾਂ ਨੂੰ ਪਿੱਟਣ ਜਾਣਦੇ ਹਨ। ਇੱਕ ਹੋਰ ਸਾਧ ਦੇ ਡੇਰੇ ਵਿੱਚ ਕੁੜੀ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਉਸ ਕੁੜੀ ਦੀ ਮੌਤ ਦਾ ਕਿਸੇ ਡੇਰੇ ਗੁਰਦੁਆਰਿਆ ਸਾਹਿਬ ਦੇ ਮੁੱਖੀਆਂ, ਮੈਂਬਰਾਂ ਨੇ ਕੁੱਤੇ ਦੇ ਮਰਨ ਜੋਗਾ ਅਫ਼ਸੋਸ ਨਹੀਂ ਕੀਤਾ। ਅਖ਼ਬਾਰ, ਟੀਵੀ, ਰੇਡੀਉ, ਇੰਟਰਨੈਟ ਮੀਡੀਏ ਨੇ ਬਹੁਤ ਉਛਾਲਣ ਦੀ ਕੋਸ਼ਸ਼ ਕੀਤੀ। ਪਰ ਜੇ ਲੋਕ ਸਾਥ ਨਹੀਂ ਦਿੰਦੇ। ਮੀਡੀਆ ਕੀ ਕਰੇਗਾ? ਇਹ ਤਾਂ ਲੋਕਾਂ ਨੇ ਸੋਚਣਾਂ ਹੈ। ਜਿੰਦਗੀ ਕਿਵੇਂ ਜਿਉਣੀ ਹੈ? ਕੀ ਇੰਨਾਂ ਮੌਤਾਂ ਨੂੰ ਲੋਕ ਐਵੇਂ ਹੀ ਸਮਝਦੇ ਹਨ? ਇਸੇ ਦੇ ਚੇਲੇ ਨੇ ਅਮਰੀਕਾ ਵਿੱਚ ਕੁੜੀ ਨਾਲ ਮੂੰਹ ਕਾਲਾ ਕੀਤਾ ਹੈ। ਉਹ ਕੁੜੀ ਮਰ ਵੀ ਸਕਦੀ ਸੀ। ਭਾਵੇ ਚੇਲੇ ਕੱਲੇ ਦਾ ਕਸੂਰ ਨਹੀਂ ਸੀ। ਕੁੜੀ ਵੀ ਬਰਾਬਰ ਦੀ ਕਸੂਰਬਾਰ ਸੀ। ਹਰ ਕੇਸ ਵਿੱਚ ਦੋਂਨੇ ਔਰਤ ਮਰਦ ਬਰਾਬਰ ਦੇ ਹਿੱਸੇਦਾਰ ਹੁੰਦੇ ਹਨ। ਚਲਾਕ ਬੰਦਾ ਮੌਜ਼ ਲੁੱਟ ਕੇ ਨਿੱਕਲ ਜਾਂਦਾ ਹੈ। ਸਾਧ ਫਸ ਜਾਂਦਾ ਹੈ। ਉਸ ਦੀ ਐਸੀ ਦੀ ਤੈਸੀ ਲੋਕ ਕਰ ਦਿੰਦੇ ਹਨ। ਅਜੇ ਇਹ ਸਾਧ ਜ਼ਨਾਨੀ ਦੇ ਨੇੜੇ ਨਹੀਂ ਲੱਗਦੇ। ਔਰਤ ਕੋਲੋ ਉਦਾ ਹੀ ਡਰੀ ਜਾਂਦੇ ਹਨ। ਇੰਨਾਂ ਬੱਚੂਆਂ ਨੂੰ ਇਹ ਨਹੀਂ ਪਤਾ ਔਰਤ ਨਾਲ ਕੀ ਖੇਡ ਹੁੰਦੀ ਹੈ? ਸਾਧ ਵਿਗੜੇ ਹੋਏ, ਬੱਚੇ ਵਾਂਗ ਅੱਣਜਾਨ ਬੱਣਦੇ ਹਨ। ਕੱਲ ਨੂੰ ਕਿਸੇ ਹੋਰ ਦੀ ਧੀ ਨਾਲ ਇਹ ਕੌਤਕ ਹੋ ਸਕਦਾ ਹੈ। ਆਪਣੇ ਉਤੇ ਬੀਤੇ ਤਾ ਬੰਦਾ ਪਿੱਟਦਾ ਹੈ। ਕਿਹੜਾ ਦੂਜੇ ਕਿਸੇ ਤੋਂ ਕੜੀ ਲੈਣੀ ਹੈ?
ਇੱਕ ਡੇਰੇ ਦੇ ਸਾਧ ਨੂੰ ਬੜਾ ਵਧੀਆ ਕਹਿੰਦੇ ਹਨ। ਉਸ ਦੀ ਕਿਰਪਾ ਸਦਕਾ, ਕੌਮ ਅੱਧੀ ਤੋਂ ਵੱਧ ਉਜਾੜ ਦਿੱਤੀ। ਪੰਜਾਬ ਤੋਂ ਬਾਹਰ ਦੇ ਸਿੱਖਾਂ ਦੇ 50 ਸਾਲਾਂ ਦੇ ਬਿਜ਼ਨਸ ਬੰਦ ਕਰਾ ਦਿੱਤੇ। ਉਥੋਂ ਦੇ ਲੋਕਾਂ ਨੂੰ ਘਰੋਂ ਬੇਘਰ ਕਰਾ ਦਿੱਤਾ। ਸਾਡੇ ਆਪਣੇ 20 ਘਰ ਦਿੱਲੀ ਅੰਮ੍ਰਿਤਸਰ, ਭੂਪਾਲ ਤੋਂ ਸਮਾਨ ਨਾਲ ਭਰੇ ਘਰ, ਜਾਇਦਾਦ ਛੱਡ ਕੇ ਆ ਗਏ। ਦੁਕਾਨਾਂ ਟਰੱਕਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ। ਸਾਰੇ ਸ਼ਹਿਰਾਂ ਪਿੰਡਾਂ ਵਿੱਚ ਦਹਾਕਿਆਂ ਤੋਂ ਬਣੇ ਆਂਢ ਗੁਆਂਢ ਵਿੱਚ ਜ਼ਹਿਰ ਘੋਲ ਦਿੱਤਾ। ਜਾਤ-ਪਾਤ ਦਾ ਵਿਤਕਰਾਂ ਪਾ ਕੇ, ਬੰਦੇ ਮਰਵਾ ਦਿੱਤੇ। ਇਸ ਡੇਰੇ ਦੇ ਸਾਧ ਅੱਜ ਵੀ ਜਾਤ-ਪਾਤ ਦਾ ਖੂਬ ਡੰਕਾ ਵਜਾ ਰਹੇ ਹਨ। ਪੂਰੇ ਦੇ ਪੂਰੇ ਪਿੰਡਾਂ ਦੀਆਂ ਔਰਤਾਂ ਰੰਡੀਆਂ ਕਰਾਵਾ ਦਿੱਤੀਆਂ। ਭੈਣਾਂ ਦੇ ਭਾਈ, ਮਾਵਾਂ ਦੇ ਪੁੱਤ, ਬੱਚਿਆਂ ਦੇ ਬਾਪ ਮਰਾ ਦਿੱਤੇ। ਬੱਚੇ ਬੁੱਢੇ ਨੌਜਵਾਨ ਮਰਾ ਕੇ ਪੂਰੀ ਤਰਾਂ ਖੂਨ ਦੀ ਹੋਲੀ ਖੇਡੀ ਗਈ। ਧਰਤੀ ਉਤੇ ਇੰਨਾਂ ਖੂਨ ਕਿਸੇ ਜੰਗ ਸਮੇਂ ਨਹੀਂ ਡੂਲਿਆ। ਇਤਹਾਸਕ ਗੁਰਦੁਆਰੇ ਸਾਹਿਬ ਢਹਿ-ਢੇਰੀ ਕਰਾ ਦਿੱਤੇ। ਅਨੇਕਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗ ਲਗਾ ਸੁੜਵਾ ਦਿੱਤੇ। ਗੋਲ਼ੀਆਂ ਵਿੱਚ ਦੀ ਕੱਢਵਾਂ ਦਿੱਤੀਆਂ। ਉਹ ਸਿੱਖ ਕੌਮ ਦਾ ਆਗੂ, ਹਿਰੋ ਬੱਣ ਗਿਆ। ਕਈ ਮੀਡੀਏ ਨੇ ਫੋਟੋ ਸਣੇ ਲਾਸ਼ ਪ੍ਰਕਾਸ਼ਤ ਕੀਤੀ ਸੀ। ਇੱਕ ਵੀ ਬੰਦਾ ਉਸ ਦੀ ਲਾਸ਼ ਲੈਣ ਲਈ ਅੱਗੇ ਨਹੀਂ ਹੋਇਆ। ਇਸੇ ਡੇਰੇ ਦੇ ਆਗੂ ਮੂਕਰ ਗਏ। ਕਹਿੰਦੇ, " ਇਹ ਸਾਡਾ ਬੰਦਾ ਹੀ ਨਹੀਂ ਹੈ। ਉਹ ਤਾ ਪਾਕਸਤਾਨ ਭੱਜ ਗਿਆ। " ਕੌਮ ਨੂੰ ਅੱਗ ਵਿੱਚ ਝੋਕ ਕੇ, ਸਾਧਾਂ ਨੇ ਹੱਥ ਖੜ੍ਹੇ ਕਰ ਦਿੱਤੇ। ਸਿੱਖ ਕੌਮ ਵਿੱਚ ਜਿਹੜਾ ਬੰਦਾ ਬੰਦੇ ਮਾਰੇ, ਮਰਵਾਵੇ, ਉਸੇ ਨੂੰ ਲੋਕ æਪੂਜਣ ਲੱਗ ਜਾਂਦੇ ਹਨ। ਸ਼ਇਦ ਉਸ ਤੋਂ ਡਰਦੇ, ਉਸ ਮੂਹਰੇ ਮੱਥੇ ਟੇਕਨ ਲੱਗ ਜਾਂਦੇ ਹਨ। ਜਿਵੇਂ ਸੱਪ ਨੂੰ ਦੇਖਣ ਤੋਂ ਪਹਿਲਾਂ ਹੀ ਉਸ ਦੀ ਖੁਡ ਨੂੰ ਦੇਖ ਕੇ, ਉਸ ਨੂੰ ਦੁੱਧ ਭੇਟ ਕਰਦੇ ਹਨ। ਸੇਵੀਆਂ ਚੜ੍ਹਾਉਂਦੇ ਹਨ। ਮੱਥੇ ਖੁਡ ਨੂੰ ਹੀ ਟੇਕੀ ਜਾਂਦੇ ਹਨ। ਉਹ ਸੱਪ ਆਪ ਭਾਵੇਂ ਇੰਨਾਂ ਦੇ ਪਿਛੇ ਦੀ ਡੰਗ ਮਾਰ ਜਾਵੇ। ਜ਼ਹਿਰ ਨਾਂ ਵੀ ਚੜੇ, ਬੰਦਾ ਹਾਏਦਈਏ ਨਾਲ ਹੀ ਮਰ ਜਾਂਦਾ ਹੈ। ਇਸੇ ਲਈ ਤੱਕੜੇ ਦਾ ਸੱਤੀ ਬੀਹੀਂ 100 ਹੁੰਦਾ ਹੈ। ਵੈਸੇ 5 ਬੀਹ ਦੇ ਨੋਟ ਹੋਣ 100 ਹੁੰਦਾ ਹੈ। ਉਹੀ ਲੋਕਾਂ ਲਈ ਕਾਤਲ ਦੇਵਤਾ ਬੱਣ ਜਾਂਦਾ ਹੈ। ਜੇ ਆਪਣਾਂ ਆਪਣੀ ਜਾਤ ਦਾ ਕੋਈ ਬੰਦਾ ਦੂਜੀ ਜਾਤ ਦੇ ਨੂੰ ਮਾਰ ਕੇ ਆਉਂਦਾ ਹੈ। ਉਹ ਸੂਰਮਾਂ ਬੱਣ ਜਾਂਦਾ ਹੈ। ਸਿੱਖ ਕੌਮ ਦਾ ਆਗੂ ਬੱਣ ਜਾਂਦਾ ਹੈ। ਜੇ ਉਥੇ ਹੀ ਮਾਰਨ ਗਿਆ, ਮਰ ਜਾਵੇ ਸ਼ਹੀਦ ਕਹਿੱਣ ਲੱਗ ਜਾਂਦੇ ਹਨ। ਜੇ ਵਾਰਦਾਤ ਕੋਈ ਦੂਜਾ ਕਰ ਜਾਵੇ, ਉਹ ਹੱਮਲਾਵਰ ਲੱਗਦਾ ਹੈ। ਉਸ ਨੂੰ ਸੂਰਮਾਂ ਨਹੀਂ ਕਹਿੰਦੇ। ਕਾਤਲਾਂ ਨੂੰ ਅਦਾਲਤਾਂ ਸਜਾ ਦਿੰਦੀਆਂ ਹਨ। ਹਰ ਬੰਦੇ ਦਾ ਦੂਜੇ ਦੀ ਤਰਫ਼ ਨਜ਼ਰੀਆ ਬਦਲ ਜਾਂਦਾ ਹੈ। ਉਸੇ ਦੀ ਗੱਦੀ ਉਤੇ ਹੋਰ ਸਾਧ ਬੈਠੇ ਹਨ। ਗੱਦੀ ਇਕੋ ਹੈ। ਕਈਆਂ ਨੂੰ ਉਹ ਗੱਪਾਂ ਮਾਰਦੇ ਲੱਗਦੇ ਹਨ। ਇੱਕ ਤਾ ਰੰਧਾਵੇ, ਜੱਟਾਂ ਨੂੰ ਬਹੁਤ ਊਚੀ ਜਾਤ ਕਹਿੰਦਾ ਹੈ। ਉਹ ਆਪ ਇਹੀ ਹੈ। ਘੁਮਆਰੀ ਆਪਣਾਂ ਭੰਡਾਂ ਸਲਾਹੁਉਂਦੀ ਹੈ। ਗੱਲ ਬਿਲਕੁਲ ਸਹੀ ਹੈ। ਸੱਚੀ ਮੁੱਚੀ ਲੋਕ ਭੇਡਚਾਲ ਹਨ। ਜੋ ਇੱਕ ਨੇ ਕਹਿ ਦਿੱਤਾ। ਉਸੇ ਦੇ ਮਗਰ ਸਾਰੇ ਹੋਏ-ਹੋਏ ਕਰਦੇ ਤੁਰ ਪੈਂਦੇ ਹਨ।
ਕੱਲ ਇੱਕ ਬੱਸ ਹਿਮਾਚਲ ਪ੍ਰਦੇਸ ਚੰਬਾ ਕਸਬੇ ਨੂੰ ਜਾ ਰਹੀ ਸੀ। ਉਸ ਦਾ ਟਾਇਰ ਫਟਣ ਨਾਲ 52 ਲੋਕ ਮਾਰੇ ਗਏ। 46 ਗਭੀਰ ਜਖ਼ਮੀ ਹੋ ਗਏ ਹਨ। ਕਿਸੇ ਸਿੱਖ ਹਿੰਦੂ ਦਾ ਅਫ਼ਸੋਸ ਵਿੱਚ ਇੱਕ ਵੀ ਬਿਆਨ ਨਹੀਂ ਆਇਆ। ਕੀ ਕਿਸੇ ਖਲਾਸ ਜਾਤ ਨਾਲ ਸਬੰਧਤ ਲੋਕਾਂ ਦਾ ਹੀ ਅਫ਼ਸੋਸ ਕੀਤਾ ਜਾਂਦਾ ਹੈ? ਬਿਆਨ ਦਿੱਤੇ ਜਾਂਦੇ ਹਨ। ਕੀ ਗਰੀਬ ਲੋਕਾਂ ਤੇ ਊਚੇ ਔਹੁਦੇ ਦੇ ਬੰਦੇ ਮਰਨ ਵਿੱਚ ਵੀ ਫ਼ਰਕ ਹੁੰਦਾ ਹੈ। ਅਨੇਕਾਂ ਲੋਕ ਬੰਬ ਬਲਾਸ ਵਿੱਚ ਮਰਦੇ ਹਨ। ਜ਼ਹਾਜ਼ ਡਿੱਗ ਪੈਂਦੇ ਹਨ। ਕੋਈ ਸਿੱਖ ਹਿੰਦੂ ਦਾ ਆਗੂ ਅਫ਼ਸੋਸ ਨਹੀਂ ਕਰਦਾ। ਸਗੋਂ ਕੈਂਡਲ ਡਿਨਰ ਕਰਦੇ ਹਨ।

Comments

Popular Posts