ਚੰਗੇ ਬੰਦਿਆਂ ਨੂੰ ਦੁਨੀਆਂ ਯਾਦ ਕਰਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਦੁਨੀਆਂ ਉਤੇ ਵਧੀਆ ਕੰਮ ਕਰੀਏ। ਕਿਸੇ ਵੀ ਕੰਮ ਨੂੰ ਵਿਗਾੜਨ ਲਈ ਸਮਾਂ ਬਹੁਤਾ ਨਹੀਂ ਲੱਗਦਾ। ਅੱਖ ਝੱਪਣ ਜਿੰਨਾਂ ਸਮਾਂ ਲੱਗਦਾ ਹੈ। ਪਰ ਇੱਜ਼ਤ ਬਣਾਉਣ ਨੂੰ ਬਹੁਤ ਸਮਾਂ ਲੱਗਦਾ ਹੈ। ਇਸ ਲਈ ਜਿੰਦਗੀ ਵਿੱਚ ਚੰਗੇ ਹੀ ਕੰਮ ਕਰਨੇ ਚਾਹੀਦੇ ਹਨ। ਮੂੰਹ ਨਾਲ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ। ਚੰਗਈਆਂ ਕਰਕੇ ਦਿਖਾਉਣੀਆਂ ਬਹੁਤ ਔਖੀਆਂ ਹਨ। ਮਨ ਮਾਰ ਕੇ ਵਧੀਆਂ ਕੰਮ ਕੀਤੇ ਜਾਂਦੇ ਹਨ। ਆਪਣਾਂ ਨਫ਼ਾ ਨੁਕਸਾਨ ਨਹੀਂ ਦੇਖਿਆ ਜਾਂਦਾ। ਦੁਨੀਆਂ ਵਿੱਚ ਦੋ ਤਰਾਂ ਦੇ ਲੋਕ ਹਨ। ਇੱਕ ਬਹੁਤ ਚੰਗੇ ਹਨ। ਜੋ ਆਪਣੀ ਕਿਰਤ ਕਰਕੇ ਖਾਂਦੇ ਹਨ। ਦੂਜਿਆਂ ਦੀ ਵੀ ਮੱਦਦ ਕਰਦੇ ਹਨ। ਭਾਵੇਂ ਗਰੀਬੀ ਵਿੱਚ ਜਿੰਦਗੀ ਗੁਜ਼ਾਰਦੇ ਹਨ। ਕਿਸੇ ਨੂੰ ਦੁੱਖ ਨਹੀਂ ਦਿੰਦੇ। ਚੰਗੇ ਬੰਦਿਆਂ ਨੂੰ ਦੁਨੀਆਂ ਯਾਦ ਕਰਦੀ ਹੈ। ਮੈਂ ਦੋ ਕੁ ਦਿਨਾਂ ਤੋਂ ਦੇਖ ਰਹੀ ਸੀ। ਮੇਰੇ ਗੁਆਂਢੀਆਂ ਦੇ ਬਹੁਤ ਚੁੱਪ ਜਿਹੀ ਲੱਗਦੀ ਸੀ। ਘਰ ਦੇ ਪਰਦੇ ਵੀ ਬੰਦ ਸਨ। ਘਰ ਦਾ ਦਰਵਾਜਾ ਵੀ ਖੁੱਲਦਾ ਨਹੀਂ ਦੇਖਿਆ ਸੀ। ਮਾਂ-ਧੀ ਹੀ ਇੱਕ ਸਾਥ ਰਹਿੰਦੀਆਂ ਹਨ। ਹਰ ਰੋਜ਼ ਬਹੁਤ ਖਿੜੇ ਚੇਹਰੇ ਨਾਲ ਮਿਲਦੀਆਂ ਹਨ। ਮੈਂ ਜਾਨਣ ਲਈ ਆਖ਼ਰ ਕੀ ਗੱਲ ਹੈ? ਉਨਾਂ ਦਾ ਦਰਵਾਜ਼ਾ ਖੜਕਾ ਦਿੱਤਾ। ਮਾਂ ਨੇ ਦਰਵਾਜ਼ਾ ਖੋਲ ਦਿੱਤਾ। ਜਦੋਂ ਮੈਂ ਅੰਦਰ ਲੰਘ ਗਈ। ਪੂਰੇ ਘਰ ਵਿੱਚ ਹਨੇਰਾ ਸੀ। ਉਸ ਨੇ ਦੱਸਿਆ, " ਉਹ ਦੋ ਦਿਨ ਤੋਂ ਮੰਜ਼ੇ ਤੋਂ ਨਹੀਂ ਉਠੀ। ਬਿਮਾਰ ਹੈ। " ਮੈਂ ਉਸ ਨੂੰ ਪੁੱਛਿਆ ਕੀ ਬਿਮਾਰੀ ਹੈ? " ਉਹ ਰੋਣ ਲੱਗ ਗਈ। ਉਸ ਨੇ ਰੋਂਦੇ ਹੋਏ ਦੱਸਿਆ, " 10 ਸਾਲ ਪਹਿਲਾਂ ਅਗਸਤ ਦੇ ਦੂਜੇ ਹਫ਼ਤੇ 29 ਸਾਲ ਦਾ ਮੇਰਾ ਬੇਟਾ ਰੇਲ ਤੇ ਕਾਰ ਦੀ ਟੱਕਰ ਵਿੱਚ ਮਰ ਗਿਆ ਸੀ। ਅਗਸਤ ਵਿੱਚ ਮੈਂ ਬਿਮਾਰ ਤੇ ਉਦਾਸ ਰਹਿੰਦੀ ਹੈ। " ਮੈਨੂੰ ਉਸ ਨਾਲ ਬਹੁਤ ਹਮਦਰਦੀ ਮਹਿਸੂਸ ਹੋਈ। ਮੈਂ ਉਸ ਨੂੰ ਰੋਂਣਾ ਬੰਦ ਕਰਨ ਲਈ ਕਿਹਾ, " ਰੋਣ ਨਾਲ ਤੇਰੀ ਨਜ਼ਰ ਖਰਾਬ ਹੋ ਜਾਵੇਗੀ। ਅੰਦਰ ਪੈ ਕੇ ਤੇਰੀ ਸੇਹਿਤ ਖ਼ਰਾਬ ਹੋ ਜਾਵੇਗੀ। ਕੱਲੇ ਬੰਦੇ ਦਾ ਸਮਾਂ ਵੀ ਨਹੀਂ ਗੁਜ਼ਰਦਾ। ਇਸ ਤੋਂ ਚੰਗਾ ਹੈ। ਬਾਹਰ ਦੀ ਤਾਜ਼ੀ ਹਵਾ ਤੇ ਰੋਸ਼ਨੀ ਵਿੱਚ ਤੁਰ ਕੇ, ਆਪਣੇ ਮਨ ਨੂੰ ਤੱਕੜਾ ਕਰ। ਤੇਰੀ ਰੀਸ ਨਾਲ ਤੇਰੀ ਬੇਟੀ ਵੀ ਪਈ ਹੈ। ਉਹ ਕੰਮ ਉਤੇ ਨਹੀਂ ਗਈ। ਜੋ ਦੁਨੀਆਂ ਛੱਡ ਗਿਆ। ਨਾਂ ਤਾਂ ਉਸ ਨੇ ਪਿਛੇ ਮੁੜ ਦੇ ਦੇਖਣ ਆਉਣਾਂ ਹੈ। ਕਿ ਤੂੰ ਉਸ ਲਈ ਕਿੰਨਾਂ ਕੁ ਰੋਂਦੀ ਹੈ? ਸਾਰੇ ਲੋਕਾਂ ਦਾ ਕੋਈ ਨਾਂ ਕੋਈ ਮਰ ਗਿਆ ਹੈ। ਮਰਨ ਵਾਲੇ ਨਾਲ ਮਰਿਆ ਵੀ ਨਹੀਂ ਜਾਂਦਾ। ਦੁਨੀਆਂ ਚਲਦੀ ਰਹਿੰਦੀ ਹੈ। " ਉਹ ਉਸ ਦੀਆਂ ਗੱਲਾਂ ਕਰਨ ਲੱਗ ਗਈ, " ਮੇਰੇ ਚਾਰਾ ਬੱਚਿਆਂ ਵਿਚੋਂ ਇਹ ਮੇਰੀ ਧੀ ਤੇ ਮਰਨ ਵਾਲਾ ਬੇਟਾ ਖਿਆਲ ਰੱਖਦੇ ਸਨ। ਜਦੋਂ ਮੈਂ ਬਿਮਾਰ ਹੋ ਜਾਂਦੀ ਸੀ। ਕੰਮ ਉਤੇ ਨਹੀਂ ਜਾ ਸਕਦੀ ਸੀ। ਮੇਰੀ ਬੇਟੀ ਤੇ ਉਹੀ ਬੇਟਾ ਘਰ ਦੇ ਖ਼ਰਚੇ ਚਲਾਉਂਦੇ ਸੀ। ਦੂਜੇ ਦੋ ਮੁੰਡੇ ਮੇਰੀ ਪ੍ਰਵਾਹ ਨਹੀਂ ਕਰਦੇ। " ਮੈਂ ਦੇਖਿਆ ਉਸ ਨੇ ਮੇਰੇ ਨਾਲ ਗੱਲਾਂ ਕਰਦੇ ਹੋਏ। ਪਰਦੇ ਖੋਲ ਦਿੱਤੇ ਸਨ। ਗੱਲ ਕਰਕੇ ਉਸ ਦਾ ਦਿਲ ਹੋਲਾਂ ਹੋ ਗਿਆ ਸੀ। ਫਿਰ ਉਸ ਨੇ ਆਪਣੇ ਪਤੀ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ, " ਮੇਰਾ ਪਤੀ ਬਹੁਤ ਸ਼ਰਾਬ ਪੀਂਦਾ ਸੀ। ਮੈਨੂੰ ਤੇ ਬੱਚਿਆਂ ਨੂੰ ਬਹੁਤ ਮਾਰਦਾ ਸੀ। ਅਖੀਰ ਦੁੱਖੀ ਹੋ ਕੇ, ਮੈਂ ਉਸ ਨੂੰ ਛੱਡ ਦਿੱਤਾ। ਉਸ ਨੇ 50 ਸਾਲਾਂ ਦੀ ਉਮਰ ਵਿੱਚ ਦੂਜਾ ਵਿਆਹ ਕਰਾ ਲਿਆ। 58 ਸਾਲਾਂ ਦਾ ਹੋ ਕੇ ਹੋ ਮਰ ਗਿਆ। ਇੰਨਾਂ ਦੋਨਾਂ ਬੱਚਿਆਂ ਤੋਂ ਬਗੈਰ ਦੂਜੇ ਬੱਚੇ ਵੀ ਅੱਲਗ-ਅੱਲਗ ਹੋ ਗਏ। "
ਦੂਜੇ ਸਰੀਫ਼ ਨੂੰ ਤੰਗ ਕਰਨ ਵਾਲੇ ਲੋਕ ਹਨ। ਜੋ ਹੋਰਾਂ ਦਾ ਹੱਕ ਦੱਬਣ ਵਾਲੇ ਹਨ। ਤੱਕੜਾ ਮਾੜੇ ਨੂੰ ਦਬਾਉਂਦਾ ਹੈ। ਉਸ ਦਾ ਪਤੀ ਸ਼ਰਾਬ ਬਹੁਤ ਪੀਦਾ ਸੀ। ਮਾਰਦਾ ਸੀ। ਉਸ ਨੇ ਦੱਸਿਆ, " ਮੈਂ ਸ਼ਰਾਬੀਆਂ, ਨਸ਼ੇ ਖਾਂਣ ਵਾਲੇ ਲੋਕਾਂ ਲਈ ਕੰਮ ਕਰਦੀ ਸੀ। ਮੈਂ ਨਸ਼ੇ ਸ਼ਰਾਬ ਛੱਡਣ ਦੀ ਲੋਕਾਂ ਨੂੰ ਸਿੱਖਿਆ ਦਿੰਦੀ ਸੀ। ਨਸ਼ੇ ਸ਼ਰਾਬ ਖਾਂਣ ਵਾਲਿਆਂ ਵਿਚੋਂ ਅਨੇਕਾ ਲੋਕ ਸੁਧਰ ਗਏ ਸਨ। ਨਸ਼ੇ ਸ਼ਰਾਬ ਛੱਡ ਗਏ ਸਨ। ਦੂਜੀ ਨੌਕਰੀ ਔਰਤਾਂ ਲਈ ਕਰਦੀ ਸੀ। ਜਿੰਨਾਂ ਨੂੰ ਮਰਦ ਕੁੱਟ ਕੇ ਘਰੋਂ ਕੱਢ ਦਿੰਦੇ ਸਨ। ਪਤੀਆਂ ਦੀਆਂ ਮਾਰੀਆਂ ਕੁੱਟੀਆਂ ਔਰਤਾਂ ਲਈ ਸ਼ੋਸ਼ਲ ਕੰਮ ਕਰਦੀ ਸੀ। ਉਨਾਂ ਲਈ ਅਦਾਲਤ ਵੀ ਜਾਂਦੀ ਸੀ। ਦੋਂਨੇ ਨੌਕਰੀਆਂ ਲੋਕ ਸੇਵਾ ਲਈ ਕਰਦੀ ਸੀ। ਘਰ ਉਹੀ ਕੁੱਝ ਘਰ ਵਿੱਚ ਬਰਦਾਸਤ ਕਰਦੀ ਸੀ। ਜਿਸ ਦਿਨ ਦਾ ਪਤੀ ਤੋਂ ਖਹਿੜਾ ਛੁੱਟਾ ਹੈ। ਮੇਰੀ ਜਿੰਦਗੀ ਸੁਧਰ ਹਈ ਹੈ। ਉਹ ਕਦੇ ਯਾਦ ਨਹੀਂ ਆਇਆ। ਪੁੱਤਰ ਕਦੇ ਭੁੱਲਿਆ ਨਹੀਂ ਹੈ। "

Comments

Popular Posts