ਕੀ ਰੱਬ ਦੇ ਬੱਣਾਏ ਬੰਦਿਆਂ ਨੂੰ ਮਾਰਨਾਂ, ਬਨਸਤਪਤੀ ਨੂੰ ਅੱਗ ਲਗਾ ਕੇ ਫੂਕਣਾਂ ਬਹੁਤ ਵੱਡੀ ਦਲੇਰੀ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਤੱਰਕੀ ਕਰਨ ਵਾਲੇ ਲੋਕ ਕਹਿੰਦੇ ਹਨ। ਅਸੀਂ ਅੱਜ ਵਿੱਚ, ਹੁਣ ਚਲ ਰਹੇ ਸਮੇਂ ਨਾਲ ਜਿਉਣਾਂ ਸਿੱਖੀਏ। ਸਾਡੇ ਆਪਣੇ ਨਾਲ ਗੁਜ਼ਰੇ ਭੂਤਕਾਲ ਉਤੇ ਮਿੱਟੀ ਪਾਈਏ। ਅਸੀਂ ਤਾਂ ਲੋਕਾਂ ਦੇ ਭੂਤਕਾਲ ਦੇ ਗੋਗੇ ਗਾਈ ਜਾਂਦੇ ਹਾਂ। ਗੁਰਦੁਆਰੇ ਸਾਹਿਬ ਵਿੱਚ ਪ੍ਰਚਾਰਕਿ ਢਾਂਢੀ, ਗਿਆਨੀ, ਸਾਧ ਕਹਿੰਦੇ ਸੁਣੇ ਜਾਂਦੇ ਹਨ। ਫਲਾਣਾ ਸਾਡੇ ਧਰਮ ਵਿੱਚ ਇਹ ਤੀਰ ਮਾਰ ਗਿਆ। ਫੈਲਾਣੇ ਨੇ ਫਲਾਣੇ ਨੂੰ ਗੱਡੀ ਚੜ੍ਹਾ ਦਿੱਤਾ। ਅੱਜ ਉਸ ਜੋਧੇ ਦੀ ਬਰਸੀ ਹੈ। ਕੀ ਇਹ ਬੰਦੇ ਮਾਰਨੇ ਧਰਮ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਿੱਖਾਉਦਾ ਹੈ? ਕੀ ਜੀਵ ਹੱਤਿਆ, ਸਮਾਜ ਦਾ ਮਾਲੀ ਨੁਕਸਾਨ ਕਰਨਾਂ ਸੂਰਮਤਾ ਹੈ?ਆਪ ਤੋਂ ਭਾਵੇਂ ਮੱਖੀ, ਮੱਛਰ ਨਾਂ ਮਰੇ। ਸਾਨੂੰ ਮਾਂਣ ਹੈ, ਸਾਡੀ ਕੌਮ ਦੇ ਵੱਡੇ ਖੂਨਖਾਰ ਹੋਏ ਹਨ। ਉਨਾਂ ਨੇ ਭੜੇ ਬੰਦੇ ਮਾਰੇ ਤੇ ਮਰਵਾਏ ਹਨ। ਕੀ ਰੱਬ ਦੇ ਬੱਣਾਏ ਬੰਦਿਆਂ ਨੂੰ ਮਾਰਨਾਂ, ਬਨਸਤਪਤੀ ਨੂੰ ਅੱਗ ਲਗਾ ਕੇ ਫੂਕਣਾਂ ਬਹੁਤ ਵੱਡੀ ਦਲੇਰੀ ਹੈ? ਜਦੋਂ ਕੋਈ ਦੂਜਾ ਬੰਦੇ ਮਾਰਦਾ ਹੈ। ਉਹ ਕਾਤਲ, ਗੁੰਡਾ, ਹੱਥਿਆਰਾ ਦਿੱਸਦਾ ਹੈ। ਕੀ ਬੰਦੇ ਮਾਰਨਾਂ ਬਹੁਤ ਵੱਡੀ ਸੂਰਮਤਾ ਹੈ? ਸਿੱਖ ਧਰਮ ਵਿੱਚ ਦੇਖਣ ਸੁਣਨ ਨੂੰ ਇਹੀ ਬਾਕੀ ਰਹਿ ਗਿਆ ਹੈ। ਗਿਆਨੀ ਪ੍ਰਚਾਰਕ, ਪ੍ਰਬੰਧਕ ਆਪ ਬਿੱਲੀ ਕੁੱਤੇ ਦੀ ਛਿੱਕ ਮਾਰੀ ਤੋਂ ਵਾਹੋ ਦਾਹੀ ਜਾਨ ਬੱਚਉਣ ਨੂੰ ਭੱਜ ਜਾਂਦੇ ਹਨ। ਇਕ ਦੂਜੇ ਦੇ ਪਿਛੇ, ਤੱਖ਼ਤਿਆਂ ਉਹਲੇ ਲੁੱਕ ਜਾਂਦੇ ਹਨ। ਸ੍ਰੀ ਗੁਰਦੁਆਰੇ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਸ਼ਬਦਾ ਦਾ ਘੱਟ ਹੀ ਪ੍ਰਚਾਰ ਹੁੰਦਾ ਹੈ। ਬਹੁਤੇ ਗੁਰਦੁਆਰੇ ਸਾਹਿਬ ਵਿੱਚ ਗੱਪਾਂ ਮਾਰਨ ਵਾਲੇ, ਚਲਾਕੀਆਂ, ਸ਼ਰਾਰਤਾਂ ਘੜਨ ਵਾਲੇ ਲੋਕਾਂ ਦੇ ਅੱਡੇ, ਡੇਰੇ ਬੱਣ ਗਏ ਹਨ।
ਸਾਨੂੰ ਚਾਹੀਦਾ ਤਾ ਇਹ ਹੈ, ਆਉਣ ਵਾਲੇ ਕੱਲ ਦੀ ਫ਼ਿਕਰ ਕਰੀਏ। ਉਸ ਲਈ ਅੱਗਾ ਸੁਮਾਰੀਏ। ਬੀਤ ਗਏ ਕੱਲ ਨੂੰ ਸਾਡੇ ਸਿੱਖ ਨਹੀਂ ਭੁੱਲਦੇ। ਝੂਠੀਆਂ ਸੱਚੀਆਂ ਕਹਾਣੀਆਂ ਇਸ ਤਰਾਂ ਪ੍ਰਚਾਰਕਿ ਢਾਂਢੀ, ਗਿਆਨੀ, ਸਾਧ ਇਸ ਤਰਾਂ ਸੁਣਾਊਨਦੇ ਹਨ। ਲੋਕੀਂ ਆਪਣੇ ਆਪ ਜੇਬਾ ਇੰਨਾਂਂ ਅੱਗੇ ਢੇਰੀ ਕਰ ਦਿੰਦੇ ਹਨ। ਇਹ ਗੋਲਕਾਂ ਦੇ ਨੋਟ ਪੰਡਾਂ ਬੰਨ ਕੇ, ਸੰਭਾਲ ਲੈਂਦੇ ਹਨ। ਆਪਦੇ ਅੱਛੇ ਖ਼ਾਸੇ ਬਿਜ਼ਨਸ ਖੋਲ ਲੈਂਦੇ ਹਨ। ਬਾਹਰਲੇ ਦੇਸ਼ਾਂ ਵਿੱਚ ਕਈਆ ਨੇ ਹੋਟਲ-ਮੋਟਲ, ਖਾਂਣ ਵਾਲੇ ਸੌਦਿਆਂ, ਟਰੱਕਾਂ, ਘਰ ਬੱਣਾਉਣ ਵਾਲਿਆਂ ਨੇ ਵੱਡੇ ਬਿਜਲਨਸ ਖੋਲੇ ਹਨ। ਇਹ ਸਾਰੇ ਗੋਲਕ ਚੋਰਾਂ ਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਗੋਲਕ ਅੱਗੇ, ਭਿਖਾਰੀ ਬੱਣਾ ਕੇ, ਗੁਰਦੁਆਰੇ ਸਾਹਿਬ ਦੀ ਬਿਲਡਿੰਗ ਵਿੱਚ ਰੱਖਿਆ ਹੈ। ਲੋਕੀ ਨੋਟ ਦਿੰਦੇ ਹਨ। ਇਹ ਆਪਣਾਂ ਰੁਜ਼ਗਾਰ ਦਾਲ-ਰੋਟੀ ਤੋਰੀ ਜਾਦੇ ਹਨ। ਸ਼ਾਬਸ਼ੇ ਲੋਕਾਂ ਨੂੰ ਦੇਣੀ ਬੱਣਦੀ ਹੈ। ਇਹ ਤੁਹਾਡਾ ਖਾ ਕੇ, ਧਰਮ ਦਾ ਡੰਕਾਂ ਵੱਜਾ ਕੇ, ਜਾਤ-ਪਾਤ ਉਤੇ ਚੰਗਾ ਖ਼ਾਸਾ ਧੂਤਕੜਾ ਪਾਈ ਰੱਖਦੇ ਹਨ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ
ਗੁਰਾ ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਜਾਈ

ਬਾਬਾ ਅੰਨਦ ਸਿੰਘ ਕਲੇਰਾਂ ਨਾਨਕਸਰ ਵਾਲਿਆਂ ਦੀ ਬਰਸੀ ਮੰਨਾਈ ਜਾ ਰਹੀ ਹੈ। ਇਹ ਮੰਨਾਉਣ ਵਲਿਆ ਪ੍ਰਬੰਧਕਾਂ, ਪ੍ਰਚਾਰਕਾਂ ਨੇ ਕਦੇ ਇਹ ਨਹੀਂ ਦੱਸਿਆ, " ਮੇਰੇ ਮਾਂ-ਪਿਉ, ਦਾਦਾ ਇਸ ਦਿਨ ਮਰੇ-ਜੰਮੇ ਹਨ। ਇਸ ਦਿਨ ਅੱਗਲੀ ਬਰਸੀ ਹੈ। ਇਸ ਬਰਸੀ ਉਤੇ ਵੀ ਮੇਲਾ ਰੌਣਕਾ ਲਗਾਇਉ। " ਇਹ ਜਾਂਣਦੇ ਹਨ। ਮਾਂ-ਪਿਉ, ਦਾਦੇ ਦੀਆਂ ਹਰ ਵਰੇ ਬਰਸੀਆਂ ਮੰਨਾਉਣ ਨਾਲ ਜੇਬਾਂ ਵਿਚੋਂ ਪੈਸੇ ਖ਼ਰਚੇ ਜਾਂਣਗੇ। ਜੰਨਤਾ ਨੂੰ ਮਗਰ ਲਾਉਣ ਲਈ ਸੁਖਮਣੀ ਸਾਹਿਬ ਸੁਣਾਂ ਕੇ ਸੰਤ ਦੀ ਮਹਿਮਾਂ ਲੋਕਾਂ ਅੱਗੇ ਗਾਈ ਜਾਂਦੀ ਹੈ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ 1

 ਪ੍ਰਚਾਰਕ, ਪ੍ਰਬੰਧਕ ਦੀਆਂ ਗੋਲਕਾਂ, ਜੇਬਾਂ ਭਰਾਈਆ ਜਾਂਦੀਆਂ ਹਨ। ਫਿਰ ਕਿਸੇ ਸੰਤ ਦੇ ਨਾਂਮ ਨੂੰ ਲੈ ਕੇ, ਉਨਾਂ ਦੇ ਜਨਮ-ਮਰਨ ਦਿਨ ਮਨਾਏ ਜਾਂਦੇ ਹਨ। ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਜਨਮ-ਮਰਨ ਦਿਨ ਮਨਾਉਣ ਲਈ ਲਿਖਿਆ ਗਿਆ ਹੈ। ਆਪ ਹੀ ਪ੍ਰਚਾਰਕ ਕਹਿੰਦੇ ਹਨ, " ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ। ਮੇਰੇ ਪਿਛੋਂ ਸਗੋਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਹੀ ਮੰਨਣਾ ਹੈ। ਇਹੀ ਗੁਰੂ ਹੈ। " ਇਸ ਦਾ ਮੱਤਲੱਬ ਹਰ ਬੰਦਾ ਇਹੀ ਕਹਿੰਦਾ ਹੈ, ਮੇਰੇ ਬਗੈਰ ਦੁਜੇ ਦੀ ਪੂਜਾ ਨਹੀਂ ਕਰਨੀ। " ਆਪਦੀ ਪੂਜਾ ਹਰ ਕੋਈ ਕਰਾਉਣੀ ਚਹੁੰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਮਾੜੀਆ ਦੀ ਪੂਜਾ ਕਰਨ ਦੀ ਮੁਨਾਹੀ ਹੈ। ਇੰਨਾਂ ਪ੍ਰਚਾਰਕਾਂ, ਢਾਡੀਆਂ ਤੇ ਕਥਾ ਵਾਚਕ ਨੂੰ ਇਹ ਤਾ ਭੋਰਾ ਸ਼ਰਮ ਨਹੀਂ ਹੈ। ਸੰਗਤ ਨੂੰ ਗੱਲ਼ਤ ਰਸਤਾ ਦਿਖਾਉਣਾਂ, ਇਹ ਬਰਸੀਆਂ ਮਨਾਉਣੀਆਂ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਵਿਰੋਧ ਵਿੱਚ ਹਨ। ਸਾਦ ਦੀ ਬਰਸੀ-ਜਨਮ ਦਿਨ ਮਨਾਉਣ ਨਾਲ ਲੋਕ 60 ਹਜ਼ਾਰ ਡਾਲਰ ਗੋਲਕ ਵਿੱਚ ਪਾ ਜਾਦੇ ਹਨ। ਪ੍ਰਚਾਰਕਾਂ, ਢਾਡੀਆਂ ਤੇ ਕਥਾ ਵਾਚਕਾਂ ਦੀਆਂ ਜੇਬਾਂ ਭਰ ਜਾਂਦੀਆਂ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਕਿਹੜਾ ਲੋਕ ਆਪ ਪੜ੍ਹਦੇ ਹਨ। ਇਸ ਨੂੰ ਲਿਖਣ ਵਾਲੇ ਭਾਈ ਗੁਰਦਾਸ ਜੀ ਆਪਣੀਆਂ 32 ਵੀ ਬਾਰ ਦੁਆਰਾ ਲਿਖਦੇ ਹਨ।ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੇਮਿਲੇ ਵਡੀ ਆਰਜਾ ਬਿਸੀਅਰੁ ਵਿਹੁ ਲੂਹੇ ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ ਕੰਦ ਮੂਲ ਚਿਤੁ ਲਾਈਐ ਅਈਅੜ ਵਣੁ ਧੂਹੇ ਵਿਣੁ ਗੁਰ ਮੁਕਤਿ ਹੋਵਈ ਜਿਉ ਘਰੁ ਵਿਣੁ ਬੂਹੇ ੧੩
ਜਾਂ ਤਾ ਇਹ ਬਰਸੀਆਂ ਮੰਨਾਉਣ ਵਾਲੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਸਾਹਿਬ ਨੂੰ ਨਹੀਂ ਮੰਨਦੇ। ਇਹ ਤਾ ਸਿਰਫ਼ ਪੈਸੇ ਇੱਕਠ ਕਰਨ ਦਾ ਢੰਗ ਹੈ। ਜੇ ਮੰਨ ਵੀ ਲਈਏ ਮਰੇ ਜਾਂ ਜਿਉਂਦੇ ਸਾਧ ਰੱਬ ਦੇ ਵੀ ਪਿਉ ਹਨ। ਭਗਤੀ, ਸ਼ਕਤੀ ਦੇ ਮਹਾਤਮਾਂ ਹਨ। ਇੰਨਾਂ ਨੂੰ ਮੰਨਣ ਵਾਲਿਆਂ ਨੇ ਆਪ ਕੀ ਮੱਲ ਮਾਰੀ ਹੈ? ਇਹ ਦੂਜਿਆ ਦੀ ਵਾਹੁ-ਵਾਹੁ ਕਰਨ ਦਾ ਤੁਹਾਨੂੰ ਕੀ ਲਾਭ ਹੈ? ਤੁਸੀਂ ਆਪ ਕੀ ਕੀਤਾ ਹੈ? ਕੀ ਕਰਨ ਜੋਗੇ ਹੋ? ਜਿਸ ਦਾ ਤੁਹਾਨੂੰ ਕੋਈ ਲਾਭ ਹੋ ਸਕੇ।ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਸ਼ਬਦ ਨੂੰ ਗੁਰੂ ਕਿਹਾ ਹੈ। ਜਿਸ ਦੀ ਸੇਧ ਮੀਡੀਆ ਅਖ਼ਬਾਰ, ਇੰਟਰਨੈਟ, ਰੇਡੀਉ, ਟੀਵੀ ਦੇ ਕੇ, ਗਿਆਨ ਵੰਡ ਰਹੇ ਹਨ।
ਬਾਬਾ ਅੰਨਦ ਸਿੰਘ ਕਲੇਰਾਂ ਨਾਨਕਸਰ ਵਾਲਿਆਂ ਦਾ ਠਾਠ, ਡੇਰਾ ਜਗਰਾਉ ਕੋਲ ਫਰੋਜ਼ਪੁਰ ਰੋਡ ਉਤੇ ਹੀ ਹੈ। ਇਥੇ ਲੰਗਰ ਨਹੀਂ ਬੱਣਦਾ। ਲੰਗਰ ਲੋਕੀ ਘਰਾਂ ਤੋਂ ਬੱਣਾਂ ਕੇ ਲੈ ਕੇ ਜਾਂਦੇ ਹਨ। ਅਖੇ ਇਥੇ ਚੂਲਾ ਨਹੀਂ ਤੱਪਦਾ। ਦੁੱਧ ਤੱਤਾ ਕਰਨ ਨੂੰ ਚੌਲਿਆਂ ਵਾਲੇ ਭੱਠੀਆਂ ਮੱਚਾਈ ਬੈਠੈ ਹਨ। ਖੌਆ ਕੱਢ ਕੇ ਸਣੇ ਮਲਾਈ ਖਾਂਦੇ ਹਨ। ਮਿਸਰੀ ਦਾ ਪ੍ਰਸ਼ਾਂਦ ਚੜ੍ਹਦਾ ਹੈ। ਪੈਸੇ ਮੱਥਾ ਨਹੀਂ ਟੇਕੇ ਜਾਦੇ। ਪਰ ਕੋਠੀਆਂ ਵਿੱਚ ਬੈਠੈ ਸਾਧ ਚੈਕ ਤੇ ਵੱਡੀ ਰਕਮ ਕੈਸ਼ ਲੈਂਦੇ ਹਨ। ਕੋਈ ਜਾਂਣ ਪਛਾਂਣ ਵਾਲੇ ਉਨਾਂ ਤੱਕ ਲੈ ਕੇ, ਜਾਂਦੇ ਹਨ। ਭੋਰੇ ਵਿੱਚ ਬਾਬਾ ਅੰਨਦ ਸਿੰਘ ਕਲੇਰਾਂ ਵਾਲਿਆਂ ਦੀਆਂ ਫੋਟੋਂ , ਖੜਮਾਂ, ਚੌਲਿਆਂ ਨੂੰ ਮੱਥੇ ਟੇਕਦੇ ਹਨ।
ਗੁਰ ਕੀ ਮੂਰਤਿ ਮਨ ਮਹਿ ਧਿਆਨੁ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ਗੁਰ ਕੇ ਚਰਨ ਰਿਦੈ ਲੈ ਧਾਰਉ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ

ਕਲੇਰਾਂ ਨਾਨਕਸਰ ਇਸ ਦਾ ਠਾਂਠ ਦਾ ਮੁੱਲ ਅਰਬਾ ਹੋਵੇਗਾ। ਇਹੋ ਜਿਹੇ ਹੋਰ ਬਹੁਤ ਡੇਰੇ ਪੰਜਾਬ ਤੇ ਬਦੇਸ਼ਾਂ ਵਿੱਚ ਬੱਣ ਚੁਕੇ ਹਨ। ਤਾਜਮਹਿਲ ਵਾਂਗ, ਹੋਰ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਵਾਂਗ ਮਣਾਂਮੂਹੀ ਪੱਥਰ ਸੰਗਮਰਮਰ ਲਗਾਇਆ ਗਿਆ ਹੈ। ਇਸ ਦਾ ਫ਼ੈਇਦਾ ਰੱਬ ਜਾਂਣੇ ਕੀ ਹੈ? ਇਹ ਗਰਮੀਆਂ ਨੂੰ ਮੱਚਦਾ ਹੈ। ਸਰਦੀਆਂ ਨੂੰ ਠੰਡਾ ਸੀਤ ਹੁੰਦਾ ਹੈ। ਪੈਰ ਉਤੇ ਰੱਖਣਾਂ ਬਹੁਤ ਔਖਾਂ ਹੁੰਦਾ ਹੈ। ਇਥੋਂ ਬੰਦਾ ਸ਼ਾਂਤੀ ਲੱਭਣ ਗਿਆ। ਠੰਡ, ਗਰਮੀ ਨਾਲ ਮਰ ਜਾਂਦਾ ਹੈ। ਬਾਬਾ ਅੰਨਦ ਸਿੰਘ ਕਲੇਰਾਂ ਨਾਨਕਸਰ ਵਾਲਿਆਂ ਵਾਰੇ ਪ੍ਰਚਾਰਕ, ਪ੍ਰਬੰਧਕ ਇਸ ਤਰਾਂ ਕਹਿੰਦੇ ਹਨ , " ਇਹ ਸ੍ਰੀ ਗੁਰੂ ਨਾਨਕ ਦੇਵ ਦਾ ਚੇਲਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਨੂੰ ਦਰਸ਼ਨ ਪ੍ਰਤੱਖ ਹੁੰਦੇ ਸਨ। ਗੁਰੂ ਜੀ ਇਸ ਦੇ ਸਹਮਣੇ ਆ ਜਾਂਦੇ ਸਨ। ਇਹ ਸਾਧ ਨੇ ਘਰ ਬਾਰ ਨਹੀਂ ਵੱਸਾਇਆ। ਕੁੱਝ ਕੁ ਦਿਨ ਛੇ ਮਹੀਨੇ ਕਿਸੇ ਥਾਂ ਉਤੇ ਰਹਿੰਦਾ ਸੀ। ਝੂੱਗੀ ਬੱਣਾਂ ਲੈਂਦਾ ਸੀ। ਉਥੋਂ ਜਾਂਣ ਲੱਗਾ ਝੂੱਗੀ ਨੂੰ ਅੱਗ ਲੱਗਾ ਕੇ ਫੂਕ ਦਿੰਦਾ ਸੀ। " ਪਬਲਿਕ ਨੂੰ ਮੇਰਾ ਸੁਆਲ ਹੈ , " ਇਹ ਸਾਧ ਛੱੜਾ ਸੀ। ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਉਤੇ ਚੱਲਣ ਵਾਲਾ ਛੱੜਾ ਹੋ ਸਕਦਾ ਹੈ? ਗੁਰੂ ਜੀ ਨੇ ਆਪ ਵਿਆਹ ਕਰਾਇਆ ਸੀ। ਕਰਤਾਰਪੁਰ ਵਿੱਚ ਆਪਣਾ ਘਰ ਵਸਾਇਆ ਸੀ। ਹੱਥੀ ਕਿਰਤ ਕੀਤੀ ਸੀ। ਕਿਤੇ ਕਿਸੇ ਵੀ ਗੁਰੂ ਜੀ ਨੇ ਘਰ ਨੂੰ ਅੱਗ ਲੱਗਾ ਕੇ, ਫੂਕਿਆ ਨਹੀਂ ਸੀ। ਉਹ ਤਾ ਹਰ ਘਰ ਨੂੰ ਗੁਰਬਾਣੀ ਵਿੱਚ ਧਰਮਸਾਲਾਂ ਬੱਣਾਉਣ ਨੂੰ ਕਹਿ ਕੇ ਗਏ ਹਨ। ਤਾਂ ਕੇ ਬੇਘਰੇ ਲੋਕ, ਜੀਵ ਪੰਛੀ ਆ ਕੇ ਸਿਰ ਲੁਕਾ ਸਕਣ। ਇਹ ਸਾਧ ਝੂੱਗੀ ਨੂੰ ਅੱਗ ਲੱਗ ਦਿੰਦਾ ਸੀ। ਇਹ ਕਿਧਰ ਦੀ ਸਮਾਜ ਸੇਵਾ ਹੈ। ਰੱਬ ਦੀ ਬੱਣਾਈ ਬਨਸਪਤੀ ਲੱਕੜੀ ਦਾ ਘਰ ਬੱਣਾਂ ਕੇ, ਉਸ ਨੂੰ ਅੱਗ ਲੱਗ ਸੁਆਹ ਕਰ ਦੇਵੋ। ਕਿਧਰ ਦਾ ਬ੍ਰਹਿਮ ਗਿਆਨ ਹੈ। ਵਿਆਹ ਨਾਂ ਕਰਾਉ, ਬੱਚੇ ਨਾਂ ਜੰਮੋ, ਘਰ ਨੂੰ ਅੱਗ ਲਾ ਕੇ ਫੂਕ ਦਿਉ। " ਇਹ ਬਹਾਦਰੀ ਅੱਜ ਲੋਕਲ ਗੁਰਦੁਆਰੇ ਸਾਹਿਬ ਤੋਂ ਬਾਬਾ ਅੰਨਦ ਸਿੰਘ ਕਲੇਰਾਂ ਨਾਨਕਸਰ ਵਾਲਿਆਂ ਪ੍ਰਚਾਰਕਾਂ, ਢਾਡੀਆਂ ਤੇ ਕਥਾ ਵਾਚਕ ਨੇ ਸੁਣਾਈ ਹੈ। ਇੱਕ ਪਾਸੇ ਇਹ ਗੱਪਾਂ ਮਾਰ ਰਹੇ ਹਨ। ਦੂਜੇ ਪਾਸੇ ਠਾਂਠ ਦਾ ਮੁੱਲ ਅਰਬਾ ਕੋੜਾਂ ਦੇ ਬਣੇ ਹੋਏ ਹਨ। ਇਹੋ ਜਿਹੇ ਹੋਰ ਬਹੁਤ ਡੇਰੇ ਪੰਜਾਬ ਤੇ ਬਦੇਸ਼ਾਂ ਵਿੱਚ ਬੱਣ ਚੁਕੇ ਹਨ। ਤਾਜਮਹਿਲ ਵਾਂਗ, ਹੋਰ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਵਾਂਗ ਮਣਾਂਮੂਹੀ ਪੱਥਰ ਸੰਗਮਰਮਰ ਲਗਾਇਆ ਗਿਆ ਹੈ। ਸਦਕੇ ਜਾਈਏ, ਇਹ ਕੌਮ ਦੇ, ਪ੍ਰਚਾਰਕ, ਢਾਡੀ ਤੇ ਕਥਾ ਵਾਚਕ ਸਾਧਾਂ ਬਾਰੇ ਪ੍ਰਚਾਰ ਇਹ ਕਰਦੇ ਹਨ। ਜਦੋਂ ਇਹੀ ਪ੍ਰਚਾਰਕ, ਢਾਡੀ ਤੇ ਕਥਾ ਵਾਚਕ ਗੁਰੂਆ ਦੀ ਸਿੱਖਿਆ ਸੁਣਾਉਦੇ ਹਨ। ਗ੍ਰਹਿਸਤੀ, ਕਿਰਤੀ ਬਣੋ। ਕਿਰਤ ਕਰੋ। ਛੜੇ ਤੇ ਬਾਲ ਬੱਚੇ ਜੰਮਣ ਦੇ ਦੋਂਨੇ ਰਾਹ ਖੁੱਲੇ ਹਨ।
ਇਹ ਕੌਮ ਨੂੰ ਲੋਕਾਂ ਨੂੰ ਕਦੋਂ ਸੁਰਤ ਆਵੇਗੀ। ਦੋਂਨੇ ਤਰਾਂ ਛੱੜਿਆ ਤੇ ਗ੍ਰਹਿਸਤੀ, ਕਿਰਤੀ ਬਣੋ ਪ੍ਰਚਾਰ ਕਰਕੇ, ਲੋਕਾਂ ਨੂੰ ਲੁੱਟੀ ਜਾਂਦੇ ਹਨ। ਲੋਕ ਬੈਠੇ ਵਾਹੁ-ਵਾਹੁ, ਧੰਨ-ਧੰਨ ਕਰੀ ਜਾਂਦੇ ਹਨ। ਇਹ ਕਥਾਂ-ਕਹਾਣੀਆਂ ਸੁਣਾਉਣ ਵਾਲੇ ਆਪ ਵੀ ਸਾਰੇ ਛੱੜੇ ਹਨ। ਪਤਨੀਆਂ ਇੰਡੀਆ ਵਿੱਚ ਮੌਜ਼ ਮਾਰਦੀਆਂ ਹਨ। ਇਹ ਬਾਹਰਲੇ ਦੇਸ਼ਾਂ ਵਿੱਚ ਗੱਪਾਂ ਜਾਂ ਵਾਹਿਗੁਰੂ-ਵਾਹਿਗੁਰੂ ਸੁਣਾ ਰਹੇ ਹਨ। ਜਿਸ ਵਿਚੋਂ ਕੋਈ ਵੀ ਗਿਆਨ ਦੀ ਗੱਲ ਨਹੀਂ ਹੈ। ਪ੍ਰਚਾਰਕਾਂ, ਢਾਡੀਆਂ ਤੇ ਕਥਾ ਵਾਚਕ 400 ਸਾਲ ਪਹਿਲਾਂ ਦੀਆਂ ਗੱਪਾ ਸੁਣਾ ਰਹੇ ਹਨ। ਫਲਾਂਣਾਂ ਮੁਸਲਮਾਨ ਫਲਾਣੇ ਜੰਗ ਵਿੱਚ ਸੀ। ਉਸ ਸਮੇਂ ਦੇ ਇੰਨਾਂ ਨੂੰ ਉਨੇ ਸਿੱਖਾਂ ਦੇ ਨਾਂਮ ਨਹੀਂ ਆਉਂਦੇ। ਜਿੰਨੀਆ ਜਬਲੀਆਂ ਮੁਸਲਮਾਨਾਂ ਦੇ ਨਾਂਮ ਦੀਆਂ ਸੁਣਾਉਂਦੇ ਹਨ। ਕਈ ਤਾਂ ਉਵੀਂ ਸ਼ਰਾਬੀਆਂ ਵਾਂਗ ਦਹਾੜਾਂ, ਲਲਕਾਰੇ ਮਾਰ ਕੇ, ਦੰਦੀਆਂ ਹੀ ਪੀਹੀ ਜਾਂਦੇ ਹਨ। ਸੰਗ ਪਾੜੀ ਜਾਂਦੇ ਹਨ। ਪੱਲੇ ਕੁੱਝ ਨਹੀਂ ਲੈਦਾ। ਇੰਨਾਂ ਨੂੰ ਪੁੱਛ ਲਿਆ ਕਰੋ। 400 ਸਾਲ ਪਹਿਲਾਂ ਤੇਰੀ ਵੰਨਸ਼ ਦੇ ਬੰਦੇ ਦਾ ਕੀ ਨਾਂਮ ਸੀ? ਉਨਾਂ ਦੇ ਇੰਨੇ ਚਿਰ ਪਹਿਲਾਂ ਮਰੇ ਬੁੱਢੇ ਨੇ ਕਿਹੜਾ ਦੰਮੜੇ ਨੋਟ ਦੇਣੇ ਹਨ। ਇਸ ਤਰਾਂ ਦੇ ਪ੍ਰਚਾਰਕਾਂ, ਢਾਡੀਆਂ ਤੇ ਕਥਾ ਵਾਚਕ ਦੇ ਆਪਣੇ ਪਰਿਵਾਰ ਧੱਕੇ ਖਾਂਦੇ ਫਿਰਦੇ ਹਨ। ਇੱਕ ਬਹੁਤ ਵੱਡਾ ਪ੍ਰਚਾਰਕ ਹੈ। ਆਪ ਅੱਜ ਕੱਲ ਗੋਰੀ ਨਾਲ ਐਸ਼ ਕਰਦਾ ਹੈ। ਆਪਣੀਆਂ ਤਿੰਨ ਕੁੜੀਆ ਪੰਜਾਬੀ ਪਤਨੀ ਉਸ ਨੂੰ ਸੁਰਤ ਹੀ ਨਹੀਂ ਕਿਥੇ ਹਨ? ਪਤਨੀ ਮਸਾਂ ਘਰ ਦਾ ਗੁਜ਼ਰਾ ਚਲਾ ਰਹੀ ਹੈ। ਕੀ ਇਹ ਸਿੱਖਾਂ ਦੇ ਲੱਛਣ ਹਨ? ਉਹ ਮਸਾਂ ਆਪਣੀ ਜੂਨ ਭੋਗ ਰਹੀਆਂ ਹਨ। ਧੀਆਂ ਅਜੇ ਨਾਂ ਹੀ ਵਿਆਹ ਦੇ ਜੋਗ ਹਨ। ਨਾਂ ਹੀ ਨੌਕਰੀ ਕਰ ਸਕਦੀਆਂ ਹਨ। ਪੜ੍ਹਾਈ ਦਾ ਖ਼ਰਚਾ ਹੀ ਪੂਰਾ ਨਹੀਂ ਹੁੰਦਾ। ਉਹ ਬਦੇਸ਼ੀ ਗੌਰਮਿੰਟ ਦਿੰਦੀ ਹੈ। ਫਿਰ ਕਹਿੰਦੇ ਹਨ।, " ਬਦੇਸ਼ ਵਿੱਚ ਪੰਜਾਬੀ ਆਉਣੇ ਬੰਦ ਕਰ ਰਹੇ ਹਨ। " ਇਸ ਤਰਾਂ ਦੇ ਪੰਜਾਬੀਆ ਤੋਂ ਕਰਾਉਣਾਂ ਹੀ ਕੀ ਹੈ? ਇਹ ਬੁੱਧੀਜੀਵੀ ਪ੍ਰਚਾਰਿਕ ਛੱੜਾ ਬੱਣ ਕੇ ਗੋਰੀ ਨਾਲ ਰੰਗ ਰਲੀਆਂ ਮੰਨਾਉਂਦਾ ਫਿਰਦਾ ਹੈ। ਕੀ ਇਹ ਸਾਡੇ ਸਾਧ ਪ੍ਰਚਾਰਕ, ਢਾਡੀ ਤੇ ਕਥਾ ਵਾਚਕ ਮਹਾਤਮਾਂ ਬੁੱਧ ਤੋਂ ਘੱਟ ਹਨ। ਬਦੇਸ਼ੀ ਪੰਜਾਬੀ ਨਵੀ ਪਨੀਰੀ ਦੇ ਲੋਕਾਂ ਨੂੰ ਨਾਂ ਤਾ ਕੋਈ ਗੱਲ ਸਮਝ ਲੱਗਦੀ ਹੈ। ਅੱਜ ਦੀ ਪੀੜੀ ਨਾਂ ਪੰਜਾਬੀ ਬੋਲੀ ਜੋਗੀ ਹੈ। ਇੰਨਾਂ ਪਤਾ ਹੈ। ਗੁਰਦੁਆਰੇ ਸਾਹਿਬ ਜਾਂਣਾ ਹੈ। ਮੱਥਾ ਟੇਕ ਕੇ, ਪੈਸੇ ਗੋਲਕ ਤੇ ਬਾਜਾਂ ਤੂਬੀ ਵਜਾਉਣ ਵਾਲਿਆਂ ਨੂੰ ਦੇਣੇ ਹਨ। ਚਾਰ ਲੋਖਾ ਵਿੱਚ ਆਪਣੀ ਸ਼ਕਲ ਦਿਖਾ ਕੇ, ਆਪਣਾ ਕੰਮ ਕਰਨਾਂ ਹੈ। ਕੰਨ ਵਿੱਚ ਕੋਈ ਉਥੋਂ ਦੀ ਗੱਲ ਨਹੀਂ ਸੁਣਨੀ। ਉਹ ਲੋਕ ਕਹਿ ਕੀ ਰਹੇ ਹਨ?
ਕੀ ਰਕਤੁ ਪਿਤਾ ਬਿਦੁ ਧਾਰਾ ਮੂਰਤਿ ਸੂਰਤਿ ਕਰਿ ਆਪਾਰਾ ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ।।

Comments

Popular Posts