ਬੈਕਟੀਰੀਆ ਤੋਂ ਅਸੀਂ ਬੱਚ ਨਹੀਂ ਸਕਦੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਸਾਨੂੰ ਸੇਹਿਤ ਵੱਲ ਧਿਆਨ ਦੇਣਾਂ ਚਾਹੀਦਾ ਹੈ। ਸਰੀਰ ਰੋਗਾਂ ਦੁੱਖਾਂ ਤੋਂ ਬੱਚਿਆ ਹੈ। ਤਾਂ ਸਾਰਾ ਕੁੱਝ ਚੰਗਾ ਲੱਗਦਾ ਹੈ। ਬੰਦਾ ਬਿਮਾਰ ਹੈ। ਸਰੀਰ ਠੀਕ ਨਹੀਂ ਹੈ। ਕੁੱਝ ਵੀ ਚੰਗਾ ਨਹੀਂ ਲੱਗਦਾ। ਸੇਹਿਤ ਦਾ ਧਿਆਨ ਅਸੀਂ ਤਾਂ ਰੱਖ ਸਕਦੇ ਹਾਂ। ਸਾਨੂੰ ਆਪ ਨੂੰ ਪਤਾ ਹੋਣਾਂ ਚਾਹੀਦਾ ਹੈ। ਕਿਹੜੀ ਖਾਂਣ ਵਾਲੀ ਚੀਜ਼ ਫ਼ੈਇਦੇ ਵਾਲੀ ਹੈ? ਕਿਸ ਨਾਲ ਮਾੜਾ ਅਸਰ ਹੁੰਦਾ ਹੈ? ਡਾਕਟਰ ਸਾਡੀ ਸੇਹਿਤ ਤੰਦਰੁਸਤ ਨਹੀਂ ਕਰ ਸਕਦਾ। ਸਾਨੂੰ ਆਪ ਨੂੰ ਖਿਆਲ ਕਰਨਾਂ ਪੈਣਾਂ ਹੈ। ਜੇ ਚੰਗਾ ਭੋਜਨ ਖਾਵਾਂਗੇ। ਤਾਕਤ ਮਿਲਦੀ ਰਹੇਗੀ। ਇਸ ਲਈ ਦਿਨ ਵਿੱਚ ਇਕੋਂ ਤਰਾਂ ਦਾ ਭੋਜਨ ਨਹੀਂ ਖਾਣਾਂ ਚਾਹੀਦਾ। ਜਦੋਂ ਆਟੇ ਤੋਂ ਬੱਣਿਆ ਹੀ ਬਹੁਤਾ ਖਾਂਦਾ ਜਾਂਦਾ ਹੈ। ਇਹ ਸੁੱਕਾ ਹੁੰਦਾ ਹੈ। ਆਟੇ ਤੋਂ ਬੱਣੀਆਂ ਖਾਂਣ ਵਾਲੀਆਂ ਚੀਜ਼ਾਂ ਵਿੱਚ ਪਾਣੀ ਘੱਟ ਹੁੰਦਾ ਹੈ। ਭੋਜਨ ਨੂੰ ਹਜ਼ਮ ਕਰਨ ਲਈ ਪਾਣੀ, ਦੁੱਧ, ਜੂਸ ਦੀ ਬਹੁਤ ਲੋੜ ਹੈ। ਜੇ ਭੋਜਨ ਵਿੱਚ ਤਰਲ ਪਦਾਰਥ ਨਹੀਂ ਹੋਵੇਗਾ। ਉਸ ਨੂੰ ਪਚਾਉਣਾਂ ਔਖਾ ਹੋਵੇਗਾ। ਇਸੇ ਲਈ ਡਾਕਟਰ ਵੱਧ ਤੋਂ ਵੱਧ ਪਾਣੀ ਤੇ ਤਰਲ ਪੀਣ ਲਈ ਕਹਿੰਦੇ ਹਨ। ਪਰ ਕਈ ਪਾਣੀ ਨੂੰ ਪੀਣ ਤੋਂ ਰੋਕਦੇ ਹਨ। ਜੋ ਸਰੀਰ ਲਈ ਬਹੁਤ ਹਾਨੀਕਾਰਕ ਹੈ। ਸਰੀਰ ਵਿੱਚ ਤਰਲ ਨਹੀਂ ਹੋਵੇਗਾ। ਭੋਜਨ ਖਾਂਣ ਨਾਲ ਢਿੱਡ ਵਿੱਚ ਦਰਦ ਹੋਵੇਗਾ। ਸਿਰ ਦੁੱਖੇਗਾ। ਕਬਜ਼ ਹੋ ਜਾਵੇਗੀ। ਕਬਜ਼ ਸਾਰੀਆਂ ਬਿਮਾਰੀਆਂ ਦੀ ਜੜ ਹੈ। ਜੇ ਕੋਈ ਬੰਦਾ ਚਿੜਚੜਾ, ਦੁੱਖੀ ਜਿਹਾ ਲੱਗਦਾ ਹੈ। ਮੱਥੇ ਉਤੇ ਛੱਤੀ ਤਿਉੜੀਆਂ ਪਾਈਆਂ ਹੋਣ, ਉਸ ਬਾਰੇ ਕਿਹਾ ਜਾਂਦਾ ਹੈ, " ਇਸ ਬੰਦੇ ਨੂੰ ਕਬਜ਼ ਹੋਈ ਲੱਗਦੀ ਹੈ। " ਇਸ ਨਾਲ ਨਜ਼ਰ ਕੰਮਜ਼ੋਰ, ਬਵਾਸੀਰ, ਸਿਰ ਦਰਦ, ਪੇਟ ਦਰਦ ਰਹਿੰਦਾ ਹੈ। ਖੂਨ ਦਾ ਵਹਾ ਠੀਕ ਨਹੀਂ ਰਹਿੰਦਾ। ਜੇ ਪੇਟ ਦੀ ਸਫ਼ਾਈ ਹਰ ਰੋਜ਼ ਨਹੀਂ ਹੁੰਦੀ। ਬੰਦੇ ਕੋਲੋ ਸਰੀਰ ਤੇ ਮੂੰਹ ਵਿੱਚੋਂ ਗੰਧ ਆਉਣ ਲੱਗ ਜਾਂਦੀ ਹੈ। ਅੱਖਾਂ ਦੁਆਲੇ, ਮੂੰਹ ਉਤੇ ਕਾਲੇ ਦਾਗ਼ ਪੈ ਜਾਦੇ ਹਨ। ਲੋਕ ਵਾਲਾਂ, ਚੰਮੜੀ ਨੂੰ ਨਿਖਾਰਨ ਲਈ ਦੁਵਾਈਆਂ, ਤੇਲ, ਕਰੀਮਾਂ ਉਤੇ ਬਹੁਤ ਪੈਸਾ ਖ਼ਰਾਬ ਕਰਦੇ ਹਨ। ਚਿਕਨਾਹਟ ਵਾਲੀਆਂ ਕਰੀਮਾਂ ਤੇਲ ਜ਼ਿਆਦਾ ਮਾਤਰਾਂ ਵਿੱਚ ਲਗਾਉਣ ਨਾਲ ਚੰਮੜੀ ਉਤੇ ਫਿਣਸੀਆਂ ਨਿੱਕਲਣ ਲੱਗ ਜਾਂਦੀਆਂ ਹਨ। ਚੰਮੜੀ ਨੂੰ ਸਾæਫ ਕਰਨ ਲਈ ਬਹੁਤੀਆਂ ਮਹਿੰਗੀਆਂ ਕਰੀਮਾਂ ਲਗਾਉਣ ਦੀ ਲੋੜ ਨਹੀਂ ਹੈ। ਅੱਧਾ ਚਮਚਾ ਵੇਸਣ ਚੁਟਕੀ ਹਲਦੀ ਵਿੱਚ ਨੇਬੂ ਦੇ ਰਸ ਦੀ ਲੇਟੀ-ਪੇਸਟ ਬਣਾ ਕੇ 15 ਮਿੰਟ ਲਗਾ ਕੇ ਧੋ ਦਿੱਤਾ ਜਾਵੇ। ਪਰ ਬਹੁਤੇ ਲੋਕ ਖਾਂਣ ਵੱਲ ਧਿਆਨ ਨਹੀਂ ਦਿੰਦੇ। ਜੇ ਭੋਜਨ ਪੂਰੇ ਤੱਤਾਂ ਵਾਲਾ ਖਾਦਾ ਜਾਵੇਗਾ। ਬਾਕੀ ਸਬ ਆਪੇ ਪੂਰੇ ਤੱਤ ਮਿਲਣ ਨਾਲ ਚੰਮੜੀ ਨਿਖ਼ਰ ਆਵੇਗੀ। ਇਸ ਲਈ ਆਟੇ ਵੱਲੋ ਥੋੜਾ ਧਿਆਨ ਘੱਟ ਕੀਤਾ ਜਾਵੇ। ਕੱਚੀਆਂ ਸਬਜ਼ੀਆਂ, ਦੁੱਧ, ਜੂਸ, ਫ਼ੱਲ ਭੋਜਨ ਵਿੱਚ ਖਾਦੇ ਜਾਂਣ। ਹੋ ਸਕੇ ਨਾਸ਼ਤੇ ਵਿੱਚ ਫ਼ੱਲ ਦਹੀਂ ਦੁੱਧ ਲੈਣਾਂ ਚਾਹੀਦਾ ਹੈ। ਹਰ ਰੋਜ਼ ਬਦਾਮ ਜਾਂ ਮੂੰਗਫ਼ਲੀ, ਸੇਬ, ਕੇਲਾ, ਮੁੱਠੀ ਅੰਗੂਰ, ਮੁੱਠੀ ਕੱਚਾ ਸਲਾਦ, ਦਹੀਂ, ਦੁੱਧ, ਜੂਸ, ਸਬਜ਼ੀ, ਦਾਲ ਖਾਂਣ-ਪੀਣ ਨਾਲੇ ਨੂੰ ਕਬਜ਼ ਉਮਰ ਭਰ ਨਹੀਂ ਹੋ ਸਕਦੀ। ਜੋ ਇਸ ਤਰਾ ਦਾ ਖਾਣਗੇ, ਸਿਰ ਦਰਦ, ਨਜ਼ਰ ਕੰਮਜ਼ੋਰ, ਬਵਾਸੀਰ, ਪੇਟ ਦਰਦ ਦੀ ਤਕਲੀਫ਼ ਤੋਂ ਬੱਚ ਜਾਂਣਗੇ। ਤੰਦਰੁਸਤ ਬੱਣ ਜਾਂਣਗੇ।
ਬੈਕਟੀਰੀਆ ਤੋਂ ਅਸੀਂ ਬੱਚ ਨਹੀਂ ਸਕਦੇ। ਸਬਜ਼ੀਆਂ, ਦਾਲਾਂ ਹਰ ਖਾਂਣ-ਪੀਣ ਵਾਲੀਆਂ ਚੀਜ਼ਾਂ ਵਿੱਚ ਬੈਕਟੀਰੀਆ ਹੈ। ਸਾਡੇ ਆਪਣੇ ਸਰੀਰ ਵਿੱਚ ਬਹੁਤ ਬੈਕਟੀਰੀਆ ਹਨ। ਸਾਰੇ ਸਰੀਰ ਦੇ ਬਾਹਰ ਅਨੇਕਾਂ ਬੈਕਟੀਰੀਆ ਹਨ। ਸਾਨੂੰ ਉਨਾਂ ਚਿਰ ਭੋਜ਼ਨ ਵਿੱਚ ਵੀ ਬੈਕਟੀਰੀਆ ਨਹੀਂ ਦਿਸਦਾ। ਜਦੋਂ ਇਹ ਖਾਣ ਵਾਲੀਆਂ ਚੀਜ਼ਾਂ ਖ਼ਰਾਬ ਹੋ ਕੇ ਸੜਾਦ ਮਾਰਨ ਲੱਗ ਜਾਂਦੀਆਂ ਹਨ। ਜਿਹੜੇ ਲੋਕ ਮੀਟ ਖਾਂਦੇ ਹਨ। ਉਨਾਂ ਨੂੰ ਆਪ ਹੀ ਪਤਾ ਹੋਣਾਂ ਚਾਹੀਦਾ। ਮੀਟ ਦੀ ਬੋਟੀ ਖੂਨ ਨਾਲ ਭਿੱਜੀ ਹੋਈ ਹੈ। ਪੂਰੀ ਬੋਟੀ ਬੈਕਟੀਰੀਆ ਹੀ ਹੈ। ਇਹ ਕਿਵੇਂ ਬੈਕਟੀਰੀਆ ਤੋਂ ਬੱਚ ਸਕਦੀ ਹੈ? ਯੂ-ਟਿਊਬ ਉਤੇ ਵੀਡੀਉ ਖ਼ਬਰ ਲੱਗੀ ਸੀ। ਬੰਦਗੋਭੀ ਕਾਲੀ ਹੋਈ ਦਿਖਾਈ ਗਈ ਸੀ। ਪੱਤੇ ਵਾਲੀਆਂ ਸਬਜ਼ੀਆਂ ਮਿਲਦੀਆ ਹੀ ਐਸੀਆਂ ਹਨ। ਇੱਕ ਦੋ ਪੱਤੇ ਲਾਹ ਕੇ ਸਿੱਟਣੇ ਪੈਂਦੇ ਹਨ। ਮੀਟ ਦੇ ਰੈਸਟੋਰਿੰਟ ਬਾਰੇ ਵੀਡੀਉ ਇਸ ਤਰਾਂ ਦਿਖਾਈ ਗਈ ਸੀ। ਕਿ ਉਥੇ ਬਹੁਤ ਗੰਧ ਤੇ ਬੈਕਟੀਰੀਆ ਹੈ। ਮਰੇ ਮੀਟ ਨੂੰ ਠੰਡੇ ਥਾਂ ਫ੍ਰਿਜ਼, ਫਰੀਜ਼ਰ ਵਿੱਚ ਰੱਖਣਾਂ ਪੈਂਦਾ ਹੈ। ਫਰੀਜ਼ਰ ਵਿੱਚ ਰੱਖਣ ਨਾਲ ਸਗੋਂ ਭੋਜਨ ਦੇ ਤੱਤ ਮਰ ਜਾਂਦੇ ਹਨ। ਜਦੋਂ ਪੰਜਾਬ ਵਿੱਚ ਬਿੱਜਲੀ ਹੀ ਨਹੀਂ ਆਉਂਦੀ। ਉਥੇ ਤਾਂ ਜਿਉਂਦੇ ਜੀਅ ਗਰਮੀ ਨਾਲ ਭੁਜ ਰਹੇ ਹਨ। ਗਰਮੀ ਨਾਲ ਬੰਦਿਆਂ ਵਿੱਚੋਂ ਸੜਾਦ ਮਾਰਦੀ ਹੈ। ਮਰੇ ਮੀਟ ਵਿੱਚ ਕੁੱਝ ਹੀ ਸੈਕਿੰਡਾਂ ਵਿੱਚ ਬੈਕਟੀਰੀਆ ਦੂਗਣੇ ਬੱਣਨ ਲੱਗ ਜਾਂਦੇ ਹਨ। ਬੈਕਟੀਰੀਆ ਵੀ ਮੀਟ ਹੈ। ਜੇ ਮੀਟ ਖਾਂਦੇ ਹੋ। ਬੈਕਟੀਰੀਆ ਖਾਂਣ ਨਾਲ ਕੀ ਫ਼ਰਕ ਪੈਦਾ ਹੈ? ਬੈਕਟੀਰੀਆ ਨਾਲ ਤਾਂ ਹੋਰ ਮਜ਼ੇਦਾਰ ਬੱਣਦਾ ਹੋਵੇਗਾ। ਮੀਟ ਵਿੱਚ ਜਿੰਨੇ ਮਸਾਲੇ ਵੱਧ ਹੋਣਗੇ। ਉਨਾਂ ਹੀ ਸੁਆਦ ਲੱਗੇਗਾ। ਜਿਸ ਬੰਦੇ ਦੇ ਮਰੇ ਜਾਨਵਰ ਦਾ ਮੀਟ ਪੱਚਦਾ ਹੈ। ਉਹ ਬੈਕਟੀਰੀਆ ਵੀ ਅਸਾਨੀ ਨਾਲ ਪੱਚਾ ਸਕਦਾ ਹੈ। ਲੋਕ ਜੋ ਐਸਾ ਮੀਟ ਖਾਂਦੇ ਹਨ। ਹਜ਼ਮ ਕਰ ਹੀ ਰਹੇ ਹਨ। ਬੰਦੇ ਨੂੰ ਜੋ ਸੁਆਦ ਲੱਗਦਾ ਹੈ। ਉਸ ਨੂੰ ਔਖਾ-ਸੌਖਾ ਹਜ਼ਮ ਕਰ ਹੀ ਲੈਂਦਾ ਹੈ। ਭਾਵੇਂ ਸੇਹਿਤ ਖ਼ਰਾਬ ਹੋ ਜਾਵੇ। ਹੁਣ ਤੱਕ ਲੋਕ ਉਥੋਂ ਛੱਕੀ ਜਾਂਦੇ ਸੀ। ਜਿਥੇ ਬੱਕਰੇ, ਮੁਰਗੇ, ਗਾਂਵਾਂ, ਸੂਰ, ਕੁੱਤੇ ਵੱਡਦੇ ਹਨ। ਉਥੇ ਦਾ ਕਦੇ ਖ਼ਬਰਾਂ ਵਿੱਚ ਜ਼ਿਕਰ ਨਹੀਂ ਆਇਆ। ਦੁਕਾਨਾਂ ਉਤੇ ਇਹ ਮਰੇ ਜਾਨਵਰ, ਕਈ ਦਿਨ ਲੰਮਕਦੇ ਰਹਿੰਦੇ ਹਨ। ਅੱਗ ਉਤੇ ਪੱਕ ਕੇ, ਬੈਕਟੀਰੀਆ ਵੀ ਮਰ ਜਾਂਦਾ ਹੈ। ਦੋ ਚਾਰ ਬੋਟੀਆਂ ਖਾਂਣ ਨਾਲ ਕੀ ਫ਼ਰਕ ਪੈਂਦਾ ਹੈ? ਬੰਦਾ ਤਾਂ ਹੋਰ ਬਹੁਤ ਕੁੱਝ ਹਜ਼ਮ ਕਰ ਲੈਂਦਾ ਹੈ।
ਇਸ ਲਈ ਮੀਟ ਵਾਲੀ ਥਾਂ ਨੂੰ ਸਾਫ਼ ਕਰਨ ਲਈ ਕਈ ਕੈਮੀਕਲ ਹਨ। ਜੋ ਸਾਡੇ ਭੋਜ਼ਨ ਖਾਂਣ ਨਾਲ ਸਰੀਰ ਵਿੱਚ ਜਾਂਦੇ ਹਨ। ਉਹ ਹੋਰ ਵੀ ਨੁਕਸਾਨ ਕਰਦੇ ਹਨ। ਸਬਜ਼ੀਆਂ, ਦਾਲਾਂ, ਅਨਾਜ਼ ਉਤੇ ਵੀ ਕੀੜੇ ਮਾਰ ਤੇ ਫਸਲ ਪਰਫੁੱਲਤ ਕਰਨ ਵਾਲੀਆਂ ਦੁਵਾਈਆਂ ਛਿੜਕੀਆਂ ਜਾਂਦੀਆਂ ਹਨ। ਜੋ ਸੇਹਤ ਲਈ ਹੋਰ ਵੀ ਨੁਕਸਾਨ ਪਹੁੰਚੋ ਆਉਂਦੀਆਂ ਹਨ। ਅੰਨਾਜ਼ ਜੈਸਾ ਵੀ ਹੈ, ਹਜ਼ਮ ਕਰਨਾਂ ਪੈਣਾਂ ਹੈ।

Comments

Popular Posts