ਬਹਾਦਰ ਕੌਮ ਦੇ ਸਿੱਖ ਬੰਦਿਆਂ ਕੋਲੋ, ਇੱਕ ਬੰਦਾ ਜਿਉਦਾ ਕਾਬੂ ਨਹੀਂ ਹੋਇਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਬਹੁਤ ਦੁੱਖ ਭਰੀ ਘੱਟਨਾਂ ਵਾਪਰੀ ਹੈ। ਜੇ ਤਿਆਰੀ ਲੜਾਈ ਕਰਨ ਦੀ ਨਹੀਂ ਹੋਵੇਗੀ ਤਾਂ ਕੋਈ ਆ ਕੇ ਸਿੱਖ ਨੂੰ ਦਬੋਚ ਸਕਦਾ ਹੈ। ਅਮਰੀਕਾ ਵਾਸਿੰਗਟਨ ਦੇ ਉਕਕ੍ਰੀਕ ਦੇ ਗੁਰਦੁਆਰੇ ਸਾਹਿਬ ਅੰਦਰ ਹਮਲੇ ਵਿੱਚ ਉਸ ਗੋਰੇ ਨੇ ਸਾਰੀ ਸੰਗਤ ਵਿਚੋਂ ਸਿਰਫ਼ ਪ੍ਰਧਾਂਨ, ਗ੍ਰੰਥੀ, ਕੀਰਤਨ ਕਰਨ ਵਾਲੇ ਨੂੰ ਹੀ ਨਿਸ਼ਾਨ ਕਿਉਂ ਬੱਣਾਇਆ? ਇਹ ਅੰਮ੍ਰਿਤਧਾਰੀ ਸਨ। ਇੰਨਾਂ ਦੀਆਂ ਪਾਈਆਂ ਕਿਰਪਾਨਾਂ ਕਾਸ ਲਈ ਸਨ? ਇਹ ਸਿਰਫ਼ ਪੁਰਾਣੀਆਂ ਇਤਹਾਸਕਿ ਵਾਰਾਂ ਹੀ ਗਾਉਣ ਜੋਗੇ ਹਨ। ਵਾਰ ਹੀ ਨਾ ਗਾਈਏ। ਆਪ ਨੂੰ ਵੀ ਬਾਹਦਰ ਬੱਣਾਈਏ। ਆਪਦੀ ਤੇ ਹੋਰਾ ਦੀ ਰੱਖਿਆ ਕਰ ਸਕੀਏ। ਆਪ ਕੀ ਕਰਨ ਜੋਗੇ ਹਾਂ? ਕੀ ਇੱਕ ਨਾਲ ਪੰਜ ਵੀ ਲੜਨ ਜੋਗੇ ਨਹੀਂ ਸੀ। ਹੋਰ ਸੰਗਤ ਵੀ ਤਾਂ ਬਹਾਦਰ ਕੌਮ ਵਿਚੋਂ ਹੀ ਸੀ। ਜੋ ਕਹਿੰਦੇ ਹਨ, " ਆਪ ਨੂੰ ਸਟੋਰ ਵਿੱਚ ਬੰਦ ਕਰਕੇ ਮਸਾਂ ਜਾਨ ਬੱਚਾਈ ਹੈ। " 100 ਬਹਾਦਰ ਕੌਮ ਦੇ ਸਿੱਖ ਬੰਦਿਆਂ ਕੋਲੋ, ਇੱਕ ਬੰਦਾ ਜਿਉਦਾ ਕਾਬੂ ਨਹੀਂ ਹੋਇਆ। ਉਹ ਘੱਟ ਤੋਂ ਘੱਟ 20 ਮਿੰਟ ਸਿੱਖਾਂ ਦੇ ਖੂਨ ਦੀ ਹੋਲੀ ਖੇਡਦਾ ਰਿਹਾ। ਕੋਈ ਉਸ ਦੇ ਇੱਕ ਝਰੀਟ ਨਹੀਂ ਮਾਰ ਸਕਿਆ। ਉਸ ਨੇ ਆਪੇ ਗੋਲ਼ੀ ਮਾਰ ਕੇ ਆਪਦੀ ਜਾਨ ਲਈ ਹੈ। ਕੀ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਹੀ ਸਨ? ਕੀ ਉਨਾਂ ਬਾਰੇ ਹੀ ਪ੍ਰਚਾਰਕਿ ਦੱਸਣ ਜੋਗੇ ਹਨ? ਇੰਨਾਂ ਆਪ ਨੂੰ ਚਾਹੇ ਕੋਈ ਆ ਕੇ, ਮਾਰ ਦੇਵੇ। ਇਹ ਆਤਮ ਰੱਖਿਆ ਕਰਨ ਜ਼ੋਗੇ ਨਹੀਂ ਹਨ। ਆਤਮ ਰੱਖਿਆ ਕਰਨ ਨਾਲ ਕਿਸੇ ਹਮਲਾਵਰ ਬੰਦੇ ਨੂੰ ਕੱਤਲ ਕਰਨ ਤੇ ਕਨੂੰਨ ਮੁਆਫ਼ੀ ਦੇ ਦਿੰਦਾ ਹੈ। ਕੋਈ ਸਾਡੇ ਘਰ ਵਿੱਚ ਮਾਰਨ ਆ ਜਾਵੇ। ਵਾਰ ਨੂੰ ਰੋਕਣ ਲਈ, ਅਸੀਂ ਆਤਮ ਰੱਖਿਆ ਕਰ ਸਕਦੇ ਹਾਂ। ਉਸ ਬੰਦੇ ਉਤੇ ਹੱਮਲਾ ਕਰ ਸਕਦੇ ਹਾਂ। ਹਰ ਗੁਰਦੁਆਰੇ ਸਾਹਿਬ ਵਿੱਚ ਥਾਂ-ਥਾਂ ਸ਼ਾਸ਼ਤਰ ਨੰਗੀਆਂ ਕਿਰਪਾਨਾਂ ਪਈਆਂ ਹੁੰਦੀਆਂ ਹਨ। ਕੀ ਕਿਰਪਾਨਾਂ ਦਿਖਾਵੇ ਲਈ ਹਨ? ਕੀ ਨਗਰ ਕੀਰਤਨ ਉਤੇ ਨੰਗੀਆਂ ਕਿਰਪਾਨਾਂ ਕੱਢ ਕੇ ਤੁਰਨ ਲਈ ਹਨ? ਇਸ ਤਰਾਂ ਨੰਗੀਆਂ ਕਿਰਪਾਨਾਂ ਕੱਢ ਕੇ ਤੁਰਦੇ ਦੇਖ ਕੇ, ਲੋਕ ਸਾਨੂੰ ਮਾੜੀ ਨਜ਼ਰ ਨਾਲ ਦੇਖਣ। ਇਕ ਦਿਖਾ ਕੇ, ਅਸੀਂ ਖੂਨਖੋਰ ਹਾਂ। ਕੀ ਇਹ ਸਾਬਤ ਕਰਨ ਜ਼ੋਗੇ ਹਾਂ? ਉਹ ਬੰਦਾ ਆਪ ਨੂੰ ਆਪੇ ਗੋਲੀ ਮਾਰ ਕੇ, ਆਪ ਨੂੰ ਮਰ ਲੈਂਦਾ ਹੈ।
ਇਹ ਸਿੱਖਾਂ ਦੇ ਮੁਖੀ ਮਾਰੇ ਗਏ ਹਨ। ਇਹ ਉਹ ਹਨ। ਜੋ ਸਿੱਖ ਕੌਮ ਦੇ ਪ੍ਰਚਾਰਕਿ ਹਨ। ਪ੍ਰਧਾਂਨ, ਗ੍ਰੰਥੀ, ਕੀਰਤਨ ਕਰਨ ਵਾਲੇ ਹਨ। ਹਰ ਰੋਜ਼ ਪ੍ਰਚਾਰ ਕਰਦੇ ਹਨ। ਸਵਾ ਲੱਖ ਸੇ ਏ ਲੜਾਊ। ਇਹ ਕਹਾਣੀਆਂ ਹੀ ਸੁਣਾ ਸਕਦੇ ਹਨ। ਕਹਾਣੀਆਂ ਸੁਣਾਂ ਕੇ ਮਾਇਆ ਇੱਕਠੀ ਕਰਦੇ ਹਨ। ਸੂਰਬੀਰਤਾ ਦਾ ਆਪਣੇ ਉਤੇ ਕੋਈ ਅਸਰ ਨਹੀਂ ਹੈ। ਜੋ ਹੋਇਆ ਹੈ, ਲੋਕਾਂ ਦੇ ਸਹਮਣੇ ਹੈ। ਗੋਰਿਆਂ ਨੂੰ ਕਈ ਐਸਾ-ਬੈਸਾ ਹੀ ਸਮਝਦੇ ਹਨ। ਪਰ ਇਸ ਗੋਰੇ ਨੇ ਸਾਰੀ ਬਹਾਦਰ ਸਿੱਖ ਕੌਮ ਨੂੰ ਝੌਜੜ ਕੇ ਰੱਖ ਦਿੱਤਾ ਹੈ। ਐਤਵਾਰ ਸਵੇਰੇ 5 ਅਗਸਤ 2012 ਨੂੰ ਅਮਰੀਕਾ ਵਾਸਿੰਗਟਨ ਦੇ ਉਕਕ੍ਰੀਕ ਸ਼ਹਿਰ ਦੇ ਗੁਰਦੁਆਰੇ ਸਾਹਿਬ ਵਿੱਚ ਅੰਨ੍ਹੇਵਾਹ ਗੋਲ਼ੀਆਂ ਚਲਦੀਆਂ ਰਹੀਆ ਹਨ। ਸੰਗਤ ਉਤੇ ਗੋਲ਼ੀ ਚਲਾਈਆ ਗਈਆ ਹਨ। ਬਹੁਤ ਮਾੜੀ ਗੱਲ ਹੈ।
ਹਰ ਰੋਜ਼ ਉਸੇ ਉਕਕ੍ਰੀਕ ਗੁਰਦੁਆਰੇ ਸਾਹਿਬ ਆਉਣ ਵਾਲਾ ਇਕ ਸਿੱਖ ਬੰਦਾ ਸਾਡੇ ਲੋਕਲ ਰੇਡੀਉ ਉਤੇ ਕਹਿੰਦਾ ਹੈ, " ਮੇਰੀਆਂ ਅੱਖਾਂ ਅੱਗੇ ਦੋ ਬੰਦੇ ਬਾਹਰ ਕਾਰ ਪਾਰਕਿੰਗ ਵਿੱਚ ਮਾਰ ਦਿੱਤੇ। ਗੋਰਾ ਗੁਰਦੁਆਰੇ ਸਾਹਿਬ ਅੰਦਰ ਨੂੰ ਭੱਜਿਆ ਜਾ ਰਿਹਾ ਸੀ। ਮੈਂ ਡਰ ਗਿਆ। ਆਪਣੀ ਜਾਨ ਬਚਾ ਕੇ ਕਾਰ ਗੁਰਦੁਆਰੇ ਸਾਹਿਬ ਦੀ ਕਾਰ ਪਾਰਕਿੰਗ ਵਿੱਚੋਂ ਬਾਹਰ ਕਰ ਲਈ। ਮੈਂ ਪੁਲੀਸ ਨੂੰ ਫੋਨ ਕਰਦਾ ਰਿਹਾ। ਲਈਨ ਨਹੀਂ ਲੱਗੀ। " ਜਦੋ ਕਿ ਐਮਰਜੈਂਸੀ 911 ਫੋਨ ਲਾਈਨ ਕਦੇ ਵੀ ਬੀਜ਼ੀ ਨਹੀਂ ਹੁੰਦੀ। ਇਹ ਲਈਨਾਂ ਤਾ ਐਸੀਆਂ ਹਨ। ਇੱਕ ਬਾਰ ਗੱਲ਼ਤੀ ਨਾਲ ਵੀ ਫੋਨ ਘੁੰਮ ਜਾਵੇ। ਪੁਲੀਸ, ਐਬੀਲੈਂਸ, ਫੈਅਰ ਈਜ਼ਨ ਆ ਜਾਂਦੇ ਹਨ। ਕੀ ਇਹ ਸਿੱਖ ਨੇ ਕਦੇ ਭਾਈ ਘੰਨੇਈਆਂ ਬਾਰੇ ਨਹੀਂ ਸੁਣਇਆ ਹੋਣਾਂ? ਉਸੇ ਦੇ ਦੱਸਣ ਮੁਤਾਬਿਕ ਉਹ ਗੋਰਾ ਤਾ ਗੁਰਦੁਆਰੇ ਸਾਹਿਬ ਅੰਦਰ ਨੂੰ ਭੱਜਿਆ ਜਾ ਰਿਹਾ ਸੀ। ਗੋਲ਼ੀ ਲੱਗੀ ਵਾਲੇ ਦੋਂਨਾਂ ਸਿੱਖਾਂ ਨੂੰ ਦੇਖਦਾ। ਮੂੰਹ ਵਿੱਚ ਪਾਣੀ ਪਾਉਂਦਾ। ਕੀ ਇਸ ਸਿੱਖ ਦਾ ਫ਼ਰਜ਼ ਨਹੀਂ ਸੀ। ਸਿੱਖ ਆਪਣੇ-ਆਪ ਨੂੰ ਆਪਣੇ ਮੂੰਹ ਨਾਲ ਡਰਪੋਕ ਕਹਿੰਦਾ ਹੈ। ਉਹ ਸਿੱਖ ਨਹੀਂ ਹੈ। ਹਰ ਰੋਜ਼ ਸੀ੍ਰ ਗੁਰੂ ਗ੍ਰੰਥਿ ਸਾਹਿਬ ਦੇ ਦਰਸ਼ਨ ਕਰਨ ਵਾਲਾ, ਗੁਰਦੁਆਰੇ ਸਾਹਿਬ ਵਿੱਚ ਆਉਣ ਵਾਲਾ ਬੰਦਾ ਡਰਪੋਕ ਕਿਵੇਂ ਹੋ ਸਕਦਾ ਹੈ? ਹਰ ਬੰਦੇ ਕੋਲ ਆਪਣੇ ਲੋਕਲ ਗੁਰਦੁਆਰੇ ਸਾਹਿਬ ਦਾ ਫੋਨ ਨੰਬਰ ਜਰੂਰ ਹੁੰਦਾ ਹੈ। ਉਹ ਫੋਨ ਕਰਕੇ ਵੀ ਉਨਾਂ ਨੂੰ ਸੂਚਤ ਕਰ ਸਕਦਾ ਸੀ। ਪਰ ਬਹੁਤੇ ਲੋਕ ਸੀ੍ਰ ਗੁਰੂ ਗ੍ਰੰਥਿ ਸਾਹਿਬ ਦੇ ਦਰਸ਼ਨ ਨਹੀਂ ਕਰਨ ਜਾਂਦੇ। ਸਿਰਫ਼ ਚਾਹ, ਲੰਗਰ ਹੀ ਛੱਕਣ ਜਾਂਦੇ ਹਨ। ਸ਼ਕਤੀ ਕਿਥੋਂ ਮਿਲਣੀ ਹੈ। ਸ਼ਕਤੀ, ਦਲੇਰੀ ਤਾਂ ਸੀ੍ਰ ਗੁਰੂ ਗ੍ਰੰਥਿ ਸਾਹਿਬ ਦੂਰੋਂ ਮੱਥੇ ਟੇਕਨ ਨਾਲ ਨਹੀਂ ਮਿਲਦੀ। ਉਸ ਨੂੰ ਪੜ੍ਹਨ ਨਾਲ ਆਤਮਕਿ ਸ਼ਕਤੀ, ਦਲੇਰੀ ਮਿਲਦੀ ਹੈ।
ਇੱਕ ਔਰਤ ਨੇ ਰੇਡੀਉ ਉਤੇ ਦੱਸਿਆ ਹੈ, " ਉਹ ਕਿਸੇ ਬੱਚੇ ਦੇ ਜਨਮ ਦਿਨ ਉਤੇ ਲੰਗਰ ਬੱਣਾਉਣ ਦੀ ਸੇਵਾ ਕਰਾਉਣ ਆਈ ਸੀ। ਉਹ ਸਾਰੇ ਸੇਵਾ ਕਰਨ ਵਾਲੇ ਇੱਕ ਸਟੋਰ ਵਿੱਚ ਲੁੱਕ ਗਏ। " ਇੱਕ ਹੋਰ ਔਰਤ ਨੇ ਦੱਸਿਆ, " ਦੋ ਬੱਚਿਆਂ ਨੇ ਆ ਕੇ ਲੰਗਰ ਹਾਲ ਵਿੱਚ ਸਾਨੂੰ ਦੱਸਿਆ, " ਬਾਹਰ ਗੋਰਾ ਗੋਲ਼ੀਆਂ ਚਲਾ ਰਿਹਾ ਹੈ। ਦੋ ਬੰਦਿਆਂ ਨੂੰ ਸੈਰ ਕਰਦਿਆਂ ਨੂੰ ਗੋਲ਼ੀ ਮਾਰਕੇ ਮਾਰ ਦਿੱਤਾ ਹਨ। " ਉਨਾਂ ਦੇ ਦੱਸਣ ਨਾਲ ਅਸੀਂ ਚੁਕੰਨੇ ਹੋ ਗਏ। ਲੰਗਰ ਹਾਲ ਦੀਆਂ ਵਿਡੋ-ਖਿੜਕੀਆਂ ਬੰਦ ਲਾਕ ਕਰ ਲਈਆਂ। ਅਸੀਂ ਲੰਗਰ ਦੇ ਸਟੋਰ ਹਾਲ ਵਿੱਚ, ਆਪਣੇ-ਆਪ ਨੂੰ ਲੁਕੋ ਕੇ ਆਪਣੀ ਜਾਨ ਬੱਚਾਈ। ਦੋ ਔਰਤਾਂ ਟੇਬਲ ਥੱਲੇ ਲੁੱਕ ਗਈਆਂ। 911 ਫੋਨ ਕੀਤਾ। 15 ਬੰਦੇ ਰਸੋਈ ਵਿੱਚ ਸਨ। 15 ਬੇਸਮਿੰਟ ਵਿੱਚ ਸਨ। ਜਿਥੇ ਰਹਿਸ਼ ਕਰਕੇ ਗ੍ਰੰਥੀ ਰਹਿੰਦੇ ਹਨ। ਉਹ ਉਥੇ ਗਿਆ ਸੀ। ਉਥੇ ਜਾ ਕੇ ਮਾਰੇ ਹਨ। ਪੁਲੀਸ ਨੇ ਗੁਰਦੁਆਰੇ ਸਾਹਿਬ ਦਾ ਪਾਣੀ ਬਿੱਜਲੀ ਬੰਦ ਕਰ ਦਿੱਤੇ ਸੀ। ਸਵੇਰੇ 10:30 ਤੋਂ 11:30 ਗੋਲੀਆਂ ਚਲਦੀਆਂ ਰਹੀਆਂ ਸਨ। ਸੰਗਤ ਦੀਆਂ ਚੀਕਾਂ ਸੁਣਦੀਆਂ ਰਹੀਆਂ ਹਨ। ਸਾਡੀ ਪੁਲੀਸ, ਰਿਡਕਰੋਸ ਨੇ ਬਹੁਤ ਮਦੱਦ ਕੀਤੀ ਹੈ। " ਇਹ ਬੀਬੀ ਤੇ ਬੱਚੇ "ਅਮਾਨ "ਤੇ "ਅਬੈ" ਬਹੁਤ ਦਲੇਰ ਹਨ।

Comments

Popular Posts