ਨਸ਼ੇ ਖਾਂਣ ਵਾਲੀਆਂ ਔਰਤਾਂ ਦਾ ਪਤੀ ਨਾਲ ਮੁਕਾਬਲਾ ਚੱਲੂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਸਰਕਾਰ ਚਾਹੇ ਸਾਰੇ ਨਸ਼ੇ ਬੈਨ ਕਰ ਸਕਦੀ ਹੈ। ਪਰ ਸਰਕਾਰ ਕਿਉਂ ਰੋਕ ਲਗਾਵੇ? ਇਹੀ ਤਾਂ ਜੰਨਤਾਂ ਨੂੰ ਮੂਰਖ ਬੱਣਾਉਣ ਦਾ ਇਕੋਂ ਢੰਗ ਹੈ। ਇਹੀ ਤਾਂ ਵੋਟਾਂ ਲੈਣ ਵਿੱਚ ਸਬ ਤੋਂ ਵੱਧ ਫ਼ੈਇਦੇ ਮੰਦ ਹਨ। ਸਰਕਾਰ ਵੀ ਕੋਈ ਚੰਗਾ ਕੰਮ ਨਹੀਂ ਕਰ ਰਹੀ। ਹਰ ਦੇਸ਼ਾਂ ਦੀਆਂ ਸਰਕਾਰਾਂ ਨੇ ਨਸ਼ਿਆ ਤੋਂ ਅੱਛਾ ਖ਼ਾਸਾ ਬਿਜ਼ਨਸ ਕੀਤਾ ਹੈ। ਕਰ ਰਹੀਆਂ ਹਨ। ਨਸ਼ਿਆਂ ਲਈ ਸਰਕਾਰਾਂ ਫੈਕਟਰੀਆ, ਦੁਕਾਨਾਂ ਖੋਲਣ ਦੇ ਲਾਈਸੈਂਸ ਪਰਮਿੰਟ ਦਿੰਦੀਆ ਹਨ। ਪਹਿਲਾਂ ਲੋਕਾਂ ਨੂੰ ਸ਼ਰਾਬੀ ਤੇ ਨਸ਼ੇ ਵਿੱਚ ਕਰਦੇ ਹਨ। ਫਿਰ ਅਦਾਲਤਾਂ ਵਿੱਚ ਘੜੀਸਦੇ ਹਨ। ਨਸ਼ੇ ਖਾਂਣ ਵਾਲੇ ਲੋਕ ਗੱਲ਼ਤੀਆਂ ਕਰਦੇ ਹਨ। ਲੋਕਾਂ ਨਾਲ ਜੇਲਾਂ ਭਰਦੇ ਹਨ। ਸਰਕਾਰੀ ਵਕੀਲ, ਜੱਜ, ਪੁਲੀਸ ਵਾਲੇ ਕਰਤੇ ਨਾ ਸਾਰੇ ਮਾਲੋ-ਮਾਲ। ਸਾਰਿਆਂ ਦੇ ਹੱਥ ਰੰਗੇ ਗਏ। ਆਮ ਜੰਨਤਾ ਲੁੱਟੀ ਪੱਟੀ ਗਈ। ਲੋਕਾਂ ਦੀ ਉਮਰ ਲੰਬੀ ਕਰਨ ਦਾ ਤੇ ਘਰ ਵਸਾਉਣ ਦਾ, ਕੀ ਸਰਕਾਰ ਨੇ ਠੇਕਾ ਲਿਆ? ਮਰ ਜਾਂਣ, ਲੋਕ ਮਰਦੇ ਹਨ। ਅਬਾਦੀ ਘੱਟੇਗੀ। ਸਰਕਾਰਾਂ ਤਾਂ ਚੱਲੀ ਜਾਂਦੀਆਂ ਹਨ। ਨਸ਼ਿਆਂ ਤੋਂ ਸਬ ਤੋਂ ਵੱਧ ਅਮਦਨ ਹਰ ਦੇਸ਼ ਦੀਆਂ ਸਰਕਾਰਾਂ ਨੂੰ ਹੈ। ਲੋਕਾਂ ਦਾ ਹਿੰਦੀ ਤੇ ਪੰਜਾਬੀ ਫਿਲਮਾਂ ਨੇ ਬਹੁਤ ਘਾਣ ਕੀਤਾ ਹੈ। ਨਸ਼ੇ ਖਾਂਣ, ਵੇਚਣ, ਖ੍ਰੀਦਣ ਦੇ ਸਾਰੇ ਢੰਗ ਲੋਕਾਂ ਨੂੰ ਦੱਸੀ ਜਾਂਦੇ ਹਨ। ਕਿਵੇਂ ਇਸ ਵਿੱਚੋਂ ਪੈਸਾ ਬੱਣਾਉਣਾਂ ਹੈ? ਕਿਹੜੇਂ ਢੰਗ ਨਾਲ ਡੱਰਗ ਦੀ ਸਮਗਲਿੰਗ ਕਰਨੀ ਹੈ? ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਦੱਸਦੇ ਹਨ, ਬਲੈਕ ਵਿੱਚ ਪੈਸਾ ਬਹੁਤ ਬੱਚਦਾ ਹੈ। ਜੇ ਕਿਸੇ ਨੂੰ ਮਾਰਨਾਂ ਹੈ। ਅੋਵਰਡੋਜ਼ ਦੇ ਦੇਵੋ। ਸਾਡੇ ਦੁਨੀਆਂ ਭਰ ਵਿੱਚ ਨੌਜਵਾਨ ਬਹੁਤੇ ਨਸ਼ੇ ਖਾਂਣ ਨਾਲ ਲੜਾਈਆਂ ਕਰਦੇ ਹਨ। ਬਹੁਤ ਮਰ ਗਏ ਹਨ। ਕੁੱਝ ਕਾਰ ਐਕਸੀਡੈਂਟ ਕਰ ਕੇ, ਮਰ ਗਏ ਹਨ। ਜਾਂ ਬਹੁਤ ਲੱਤਾਂ ਬਾਂਹਾਂ ਤੜਵਾਈ ਬੈਠੇ ਹਨ। ਬਹੁਤੇ ਜੇਲ ਵਿੱਚ ਬੰਦ ਹਨ।
ਹਰ ਕੋਈ ਨਸ਼ੇ ਵਿੱਚ ਚੱਕਵੇਂ ਪੈਰੀਂ ਫਿਰਦਾ ਹੈ। ਪੁਲੀਸ ਵਾਲੇ, ਵਕੀਲ , ਕਿਸਾਨ, ਮਜ਼ਦੂਰ, ਡਾਕਟਰ, ਬਹੁਤੇ ਉਪਰ ਦੀ ਸ੍ਰੀ ਸਾਹਿਬ ਕਿਰਪਾਨ ਪਾਉਣ ਵਾਲੇ ਕੋਈ ਨਸ਼ੇ ਖਾਂਣ ਤੋਂ ਪਿਛੇ ਨਹੀਂ ਰਹੇ। ਸ਼ਰਾਬ, ਜ਼ਰਦਾ, ਸੁੱਖਾ, ਅਫ਼ੀਮ, ਸਿਗਰਟ ਹੋਰ ਵੀ ਬਥੇਰੇ ਹਨ। ਚਾਹੇ ਕੋਈ ਨਸ਼ਾਂ ਕਰਨ। ਇਹ ਗਾਂਣੇ ਲਿਖਣ ਗਾਉਣ ਵਾਲਿਆਂ ਨੇ ਬਹੁਤ ਗੰਦ ਪਾਇਆ ਹੋਇਆ ਹੈ। ਆਪ ਪਤਾ ਨਹੀਂ ਘੁੱਟ ਪੀਂਦੇ ਹਨ ਜਾਂ ਨਹੀਂ। ਕਿਉਂਕਿ ਇਹ ਪਚਦੀ ਬਹੁਤ ਘੱਟ ਲੋਕਾਂ ਦੇ ਹੈ। ਜਾਂ ਲਿਖਦੇ ਗਾਉਂਦੇ ਵੀ ਨਸ਼ੇ ਖਾ ਕੇ ਹਨ। ਹਰ ਨਵੀਂ ਸੀਡੀ, ਕੈਸਟ ਵਿੱਚ ਕੱਚ ਦੀ ਗਲਾਸੀ ਖੜ੍ਹਕਾ ਦਿੰਦੇ ਹਨ। ਇਹ ਹੈ ਵੀ ਬਹੁਤੇ ਦੇਖਣ ਨੂੰ ਅਮਲੀ ਲੱਗਦੇ ਹਨ। ਕੋਈ ਖਾੜੇ ਦਾ ਪਹਿਲਵਾਨ ਨਹੀਂ ਦਿੱਸਦਾ।
ਸਾਡੀ ਕੌਮ ਵਿੱਚ ਅੱਜ ਤੱਕ ਤਾਂ ਪੰਜਾਬ ਵਿੱਚ ਤੇ ਹਰ ਥਾਂ ਉਤੇ ਪੰਜਾਬੀ ਮਰਦ ਹੀ ਕੱਲੇ ਨਸ਼ਿਆਂ ਨੂੰ ਖਾਦੇ ਸਨ। ਬਹੁਤਿਆਂ ਵਿਚੋਂ ਸਬ ਸ਼ਰਾਬ ਨੂੰ ਪੀਂਦੇ ਸਨ। ਸ਼ਇਦ ਔਰਤਾਂ ਚੋਰੀ ਨਸ਼ੇ ਖਾਂਦੀਆਂ ਹੋਣ। ਹੁਣ ਖੁਲ ਕੇ ਅੱਗੇ ਆ ਰਹੀਆਂ ਹਨ। ਇਹ ਜੋ ਪੰਜਾਬੀ ਆਪ ਨਸ਼ੇ ਨਾਲ ਧੁਤਤ ਹੋ ਕੇ ਵੜਕਾਂ ਮਾਰਦੇ ਸਨ। ਸਾਡੀਆਂ ਔਰਤਾਂ ਬੜੀਆਂ ਸਰੀਫ਼ ਹਨ। ਕਦੇ ਬੀਅਰ, ਵਿਸਕੀ ਨਹੀਂ ਪੀਂਦੀਆਂ। ਬਦੇਸ਼ੀ ਔਰਤਾਂ ਹੀ ਦਾਰੂ ਪੀਂਦੀਆਂ ਹਨ। ਹੁਣ ਬੇਫ਼ਿਕਰ ਹੋ ਜਾਵੋ। ਹੁਣ ਨਸ਼ੇ ਖਾਂਣ ਵਾਲੀਆਂ ਔਰਤਾਂ ਦਾ ਪਤੀ ਨਾਲ ਮੁਕਾਬਲਾ ਚੱਲੂਗਾ। ਪਤਨੀਆਂ ਚੰਡੀਗੜ੍ਹ ਤੇ ਬਦੇਸ਼ਾਂ ਵਿੱਚ ਪੜ੍ਹੀਆਂ ਹੋਈਆਂ ਹਨ। ਨਸ਼ੇ ਖਾ ਕੇ ਬਰਾਬਰ ਥਾਪੀਆਂ ਲੱਗਣਗੀਆਂ। ਇਹ ਨਹੀ ਕਿ ਔਰਤ ਸ਼ਰਾਬੀ ਪਤੀ ਤੋਂ ਗੁੱਤ ਪਟਾ ਕੇ, ਕੁੱਟ ਖਾ ਕੇ, ਝੱਗ ਵਾਂਗ ਬੈਠ ਨਹੀਂ ਜਾਂਣਗੀਆ। ਹੁਣ ਅੱਗਲੀ ਨੇ ਸੰਘੀ ਉਤੇ ਚੜ੍ਹ ਕੇ ਬੈਠ ਜਾਂਣਾਂ ਹੈ। ਇਸ ਤਰਾਂ ਦੀਆਂ ਬਹੂਆਂ ਕੋਲੋ, ਸੱਸਾ ਨੱਣਦਾ ਵੀ ਦੱਬਕੇ ਰਹਿੱਣ ਗੀਆਂ। ਆਪਣੇ ਮੁੰਡੇ ਭਰਾ ਨੂੰ ਕਹਿੱਣਗੀਆਂ, " ਬੱਚ ਕੇ, ਤੂੰ ਉਸ ਦੇ ਅੱਗੇ ਊਚੀ ਨਾਂ ਬੋਲੀ। ਉਹ ਪੀ ਬੈਠੀ ਹੈ। " ਪਰ ਜੇ ਸੱਸ ਨੱਣਦਾ, ਜੇਠਾਂਣੀਆਂ, ਦੇਵਰਾਣੀਆਂ ਦੀ ਬਰਾਬਰ ਪੀਤੀ ਹੋਈ ਹੋਵੇਗੀ। ਤਾਂ ਮਾਮਲਾ ਹੀ ਪੁੱਠਾ ਪੈ ਜਾਂਣਾਂ ਹੈ। ਖਾੜਾ ਬਹੁਤ ਮਗ ਜਾਂਣਾਂ ਹੈ। ਕੋਈ ਸੜਕ ਉਤੇ ਰੁੜੀ ਪਈ ਹੋਵੇਗੀ। ਮਰਦਾਂ ਵਾਂਗ ਪੀ ਕੇ ਚਲਾਉਂਦੀ ਔਰਤ ਨੂੰ ਪੁਲੀਸ ਫੜੇਗੀ। ਜਿਵੇ ਚੰਡੀਗੜ੍ਹ ਤੇ ਬਾਹਰਲੇ ਦੇਸ਼ਾਂ ਵਿੱਚ ਪੀਤੀ-ਖਾਦੀ ਵਿੱਚ ਫੜੀਆਂ ਜਾਂਦੀਆਂ ਹਨ। ਫਿਰ ਔਰਤਾਂ ਵੀ ਪੀ ਕੇ ਐਕਸੀਡੈਨਟ ਕਰਨ ਗੀਆ। ਔਰਤਾਂ ਜੇਲ ਜਾਣ ਲੱਗਣ ਗੀਆਂ। ਹੁਣ ਤੱਕ ਜੇਲ ਜਾਂਣ ਦੀ ਮਰਦਾਂ ਦੀ ਔਸਤ ਹੀ ਵੱਧ ਹੈ। ਇਸ ਲਈ ਬੱਚਕੇ, ਇਹ ਹਲਾਤ ਆਉਣ ਤੋਂ ਪਹਿਲਾਂ ਰੋਕ-ਥਾਮ ਕਰ ਲਵੋਂ। ਨਾਂ ਆਪ ਨਸ਼ੇ ਖਾਵੋ। ਨਾਂ ਦੂਜਿਆ ਨੂੰ ਖਾਂਣ ਦਿਉ। ਹੋ ਸਕੇ ਘਰ ਹੀ ਨਾਂ ਵਾੜੋ। ਬੰਦਾ ਘਰ ਤੋਂ ਹੀ ਹਰ ਕੰਮ ਸ਼ੁਰੂ ਕਰਦਾ ਹੈ। ਜੇ ਘਰ ਦਾ ਦੁੱਧ ਘਿਉ ਹੋਵੇਗਾ ਤਾਂ ਘਰ ਦੇ ਜੀਅ ਉਹ ਖਾਣਗੇ। ਪੰਜਾਬ ਵਿੱਚ ਦੁੱਧ ਤਾਂ ਡੈਅਰੀ ਵਿੱਚ ਪਾ ਦਿੰਦੇ ਹਨ। ਘਰ ਦਾ ਦੇਸੀ ਘਿਉ ਕਈਆਂ ਨੇ, ਦੇਖਿਆ ਹੀ ਨਹੀਂ ਹੈ। ਜੇ ਸ਼ਰਾਬ ਭੁੱਕੀ, ਅਫੀਮ ਹੀ ਘਰ ਵਿੱਚੋਂ ਲੱਭੇਗੀ। ਔਰਤਾਂ ਵੀ ਭੋਰਾ ਖਾ ਲੈਣ, ਕੀ ਫ਼ਰਕ ਪੈਂਦਾ ਹੈ? ਜੇ ਮਰਦਾ ਨੂੰ ਨਸ਼ੇ ਖਾਂਦੇ ਹੋਏ ਸ਼ਰਮ ਨਹੀਂ ਹੈ। ਔਰਤਾਂ ਦੇ ਨਸ਼ੇ ਖਾਣ ਵਿੱਚ ਕਿਉਂ ਸ਼ਰਮਾਈ ਜਾਂਦੇ ਹੋ? ਇੰਨੀ ਹੀ ਸ਼ਰਮ ਆਉਂਦੀ ਹੈ। ਆਪ ਵੀ ਸ਼ਰਾਬ ਨਸ਼ੇ ਛੱਡ ਦਿਉ। ਕਿਉਂ ਇੰਨਾਂ ਨਾਲ ਆਪਣੀ ਤੇ ਆਪਣੇ ਪਰਿਵਾਰ ਦਾ ਜਿਉਂਣਾਂ ਦੂਬਰ ਕਰਦੇ ਹੋ? ਆਪ ਪੀ ਕੇ ਮਰੀ ਜਾਂਦੇ ਹੋ। ਜਿੰਨਾਂ ਘਰਾਂ ਵਿੱਚ ਇਹ ਮਿਲਦੀ ਹੈ। ਕਈ ਔਰਤਾਂ ਬੱਚੇ ਨੂੰ ਬਿਮਾਰ ਹੋਣ ਉਤੇ, ਬੱਚਾ ਨਾਂ ਸੌਂਵੇਂ, ਖੰਘਦਾ ਹੋਵੇ ਅਫੀਮ, ਸ਼ਰਾਬ ਦੇ ਦਿੰਦੀਆਂ ਹਨ। ਐਸਾ ਨਹੀਂ ਹੈ, ਕਿ ਇਹ ਨਸ਼ੇ ਸ਼ਰਾਬ ਸਿਰਫ਼ ਮਰਦਾ ਲਈ ਹਨ। ਜੇ ਨਸ਼ੇ ਨਾਂ ਛੱਡੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਗੱਲਾਂ ਹੋਣਗੀਆ।
ਸੌਹੁਰਾ ਜੀ ਲੋਕਾਂ ਨੂੰ ਕਹੇਗਾ, " ਮੇਰਾ ਪੁੱਤਰ ਤਾ ਪੀਂਦਾ ਸੀ। ਨੂੰਹੁ ਵੀ ਸ਼ਰਾਬੀ ਹੋਈ ਬੈਠੀ ਹੈ। ਜਦੋਂ ਪਿੱਗ ਪੀਂਦੀ ਹੈ। ਸਿਗਰਟ ਵੀ ਲਗਾਉਂਦੀ ਹੈ। ਮੈਂ ਆਪ ਸ਼ਰਮ ਦੇ ਮਾਰੇ ਨੇ ਪੀਣੀ ਛੱਡ ਦਿੱਤੀ ਹੈ। " ਦੂਜਾ ਕੋਲ ਬੈਠਾ ਕਹੇਗਾ, " ਸਾਡੀ ਬਹੂ ਨੇ ਆਪਣੀ ਸੱਸ ਵੀ ਪੀਣ ਲੱਗਾ ਲਈ ਹੈ। ਹੁਣ ਤਾਂ ਉਹ ਦੋਂਨੇਂ ਮੋਟਰਸਾਇਕਲ ਉਤੇ ਠੇਕੇ ਤੋਂ ਆਪ ਹੀ ਬੋਤਲ ਚੱਕ ਲਿਉਂਦੀਆਂ ਹਨ। ਪੀ ਕੇ ਰਾਤ ਨੂੰ ਭੱਗੜਾ ਪਾਉਂਦੀਆਂ ਹਨ। ਬੀਹੀਂ ਦੀਆਂ ਹੋਰ ਸ਼ਰਾਬੀ ਔਰਤਾਂ ਨਾਲ ਗੁੱਤੋ-ਗੁੱਤੀ ਹੁੰਦੀਆਂ ਹਨ। " ਹੋਰ ਕੋਈ ਹੁੰਗਾਰਾ ਭਰਦਾ ਕਹੇਗਾ, " ਸਾਡੀਆਂ ਔਰਤਾਂ ਤਾਂ ਪੈਲਸ ਵਿੱਚ ਵਿਆਹ ਉਡੀਕਦੀਆਂ ਰਹਿੰਦੀਆਂ ਹਨ। ਹਰ ਵਿਆਹ ਵਿੱਚ ਭੱਜੀਆਂ ਜਾਂਦੀਆਂ ਹਨ। ਮੁੜਦੀਆਂ ਹੋਈਆਂ ਟੱਲੀ ਹੋ ਕੇ ਆਉਂਦੀਆਂ ਹਨ। ਨਾਂ ਕਿਸੇ ਡੰਗਰ ਵੱਛੇ, ਪੱਸ਼ੂ ਦਾ ਫ਼ਿਕਰ ਹੈ। ਨਾਂ ਕੋਈ ਜੁਆਕ ਸੰਭਾਂਲਦੀਆਂ ਹਨ। ਸਾਰਾ ਸਿਆਪਾ ਮੈਨੂੰ ਆਪ ਕਰਨਾਂ ਪੈਂਦਾ ਹੈ। ਮੈਂ ਆਪਦੀ ਬੋਤਲ ਲੁੱਕੋ ਕੇ ਰੱਖਦਾ ਹਾਂ। ਜਦੋਂ ਮੇਰੀ ਬੋਤਲ ਮੰਜੇ ਥੱਲੇ ਰਹਿ ਜਾਂਦੀ ਹੈ। ਸਾਡੇ ਜੁਆਕ ਹੀ ਨਹੀਂ ਛੱਡਦੇ। ਬੜੇ ਦੁੱਖੀ ਹੋਏ ਹਾਂ। ਹੁਣ ਪੀਣ ਦਾ ਸੁਆਦ ਵੀ ਨਹੀਂ ਆਉਂਦਾ। ਚੜਨੋਂ ਹੱਟ ਗਈ ਹੈ। ਦਾਰੂ ਨਸ਼ਾਂ ਨਹੀਂ ਦਿੰਦੀ।"
ਮੈਂ ਆਪਣੀ ਬੇਟੀ ਨਾਲ ਰੈਟੋਰਿੰਟ ਵਿੱਚ ਗਈ ਸੀ। ਅੱਜ ਹੀ ਮੈਂ ਇੱਕ ਪੰਜਾਬੀ ਜੋੜਾ ਦੇਖਿਆ। ਉਹ ਕੁੜੀ ਤੇ ਮੁੰਡਾ 25 ਕੁ ਸਾਲਾਂ ਦੇ ਸੀ। ਉਨਾਂ ਕੋਲ 3 ਸਾਲਾਂ ਦਾ ਬੱਚਾ ਸੀ। ਮੁੰਡਾ ਤਾਂ ਠੀਕ ਠਾਕ ਹੀ ਸੀ। ਆਪਣਾਂ ਆਪ ਸੰਭਾਲ ਰਿਹਾ ਸੀ। ਕੁੜੀ ਨੇ ਬਹੁਤ ਜ਼ਿਆਦਾ ਪੀਤੀ ਹੋਈ ਸੀ। ਬੱਚਾ ਵੀ ਇਧਰ ਉਧਰ ਭੱਜਿਆ ਫਿਰਦਾ ਸੀ। ਮੁੰਡਾ ਕਮਲਾ ਹੋਇਆ ਪਿਆ ਸੀ। ਕਦੇ ਆਪਣੇ ਬੱਚੇ ਨੂੰ ਚੱਕਣ ਜਾਦਾ ਸੀ। ਉਸ ਨੂੰ ਫੜ੍ਹ ਕੇ ਆਪਣੇ ਕੋਲ ਬੈਠਾਉਂਦਾ ਸੀ। ਕਦੇ ਆਪਣੀ ਉਲਰ ਰਹੀ ਪਤਨੀ ਨੂੰ ਸੰਭਾਂਲਦਾ ਸੀ। ਉਸ ਦੀ ਪਤਨੀ ਨੇ ਮਾਰਿਆ ਹੱਥ, ਸਬ ਕੁੱਝ ਟੇਬਲ ਤੋਂ ਭੂਜੇ ਸਿੱਟ ਦਿੱਤਾ। ਕਦੇ ਸਾਨੂੰ ਉਸ ਉਤੇ ਤਰਸ ਆ ਰਿਹਾ ਸੀ। ਕਦੇ ਹਾਸਾ ਆ ਰਿਹਾ ਸੀ। ਉਨਾਂ ਨੇ ਆਪਣਾਂ ਬਹੁਤ ਜਲੂਸ ਕੱਢਿਆ। ਆਪਣੀ ਕਾਰ ਉਥੇ ਹੀ ਛੱਡ ਗਏ। ਟੈਕਸੀ ਕਰਕੇ ਚਲੇ ਗਏ। ਅਗਰ ਇਸ ਤਰਾ ਦੇ ਲੋਕ ਕਾਰ ਵੀ ਚਲਾਉਂਦੇ ਹਨ। ਸੋਫ਼ੀ ਬੰਦੇ ਹੀ ਮਾਰੇ ਜਾਂਣਗੇ। ਪਿਛਲੇ ਹਫ਼ਤੇ ਹੀ ਬਹੁਤ ਅਮੀਰ ਪੰਜਾਬੀ 35 ਕੁ ਸਾਲਾਂ ਦੇ ਮੁੰਡੇ ਨੇ ਆਪਣੀ ਬਹੁਤ ਮਹਿੰਗੀ ਕਾਰ, ਗੋਰੇ ਦੇ ਟਰੱਕ ਵਿੱਚ ਮਾਰੀ ਸੀ। ਗੋਰੀ ਉਥੇ ਹੀ ਮਰ ਗਈ। ਗੋਰੇ ਦੀਆਂ ਲੱਤਾਂ ਬਾਂਹਾਂ ਤੋੜ ਦਿੱਤੀਆਂ ਹਨ। ਆਪ ਜੇਲ ਵਿੱਚ ਬੈਠਾ ਹੈ। ਜੇ ਆਪ ਨਸ਼ੇ ਖਾ-ਪੀ ਕੇ ਮਰਨਾਂ ਹੈ। ਮਰੋ, ਪਰ ਦੂਜੇ ਲੋਕਾਂ ਨੂੰ ਨਾਂ ਮਾਰੋ। ਇਸ ਤਰਾਂ ਦੇ ਲੋਕਾਂ ਦੀਆਂ ਕਾਰਾਂ ਵਿੱਚ ਡਰਗ ਟੈਸਟ ਕਰਨ ਵਾਲਾ ਜਰੂਰ ਲੱਗਣਾ ਚਾਹੀਦਾ ਹੈ। ਇਹ ਡਰਗ ਟੈਸਟ ਕਰਨ ਦੀ ਮਸ਼ੀਨ ਹੈ। ਉਹ ਕਾਰ ਵਿੱਚ ਲਗਾਈ ਜਾਵੇ। ਕਾਰ ਚਲਾਉਣ ਤੋਂ ਪਹਿਲਾਂ ਫੂਕ ਮਾਰੀ ਜਾਦੀ। ਜੇ ਨਸ਼ਾਂ ਕੀਤਾ ਹੁੰਦਾ ਹੈ। ਕਾਰ ਸਟਾਰਟ ਨਹੀਂ ਹੁੰਦੀ। ਸਰਕਾਰ ਇਸ ਫੈਲ ਰਹੇ ਜ਼ਿਹਰ ਤੋਂ ਲੋਕਾਂ ਨੂੰ ਬੱਚਾ ਸਕਦੀ ਹੈ। ਸਖ਼ਤ ਕਨੂੰਨ ਲਾਗੂ ਕਰਨ ਦੀ ਲੋੜ ਹੈ।

Comments

Popular Posts