ਸ਼ਹੀਦਾਂ ਨੇ ਦੇਸ਼ ਕੌਮ ਧਰਮ ਦੀ ਸੇਵਾ ਕਰਦੇ ਹੋਏ, ਅਜ਼ਦੀ ਦੀ ਪ੍ਰਪਤੀ ਕੀਤੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਭਗਤ ਸਿੰਘ, ਚੰਦਰ ਸ਼ੇਖ਼ਰ, ਕਰਤਾਰ ਸਿੰਘ ਸਰਾਬਾ ਹੋਰ ਸ਼ਹੀਦ ਜਾਂਨਾਂ ਦੇ ਗਏ। ਅਸਲੀ ਸੂਰਮੇ ਮੌਤ ਤੋਂ ਨਹੀਂ ਡਰਦੇ। ਉਨਾਂ ਲਈ ਬਹੁਤਾ ਜਿਉਣਾ ਸਰਾਪ ਬੱਣ ਜਾਂਦਾ ਹੈ। ਉਹ ਮਰ-ਮਰ ਕੇ ਸਿਰ ਝੁਕਾ ਕੇ ਜੀਣ ਨਾਲੋਂ ਟੱਕਰ ਲੈ ਕੇ ਮਰਨਾਂ ਪਸੰਦ ਕਰਦੇ ਹਨ। ਜੂਝਣਾਂ ਅੱਣਖੀ ਲੋਕਾਂ ਦਾ ਇਹ ਜਲਵਾ ਵੀ ਹੁੰਦਾ ਹੈ। ਇਹ ਉਹੀਂ ਕਰ ਸਕਦਾ ਹੈ। ਜਿਸ ਵਿੱਚ ਜੋਸ਼ ਹੋਵੇਗਾ। ਉਹ ਭਾਰਤ ਅਜ਼ਾਦ ਕਰਾ ਗਏ ਹਨ। ਬਹੁਤੇ ਲੋਕ ਵਾਹੁ-ਵਾਹੁ ਦੂਜੇ ਦੀ ਮੌਤ ਉਤੇ ਕਰਨ ਜੋਗੇ ਹਨ। ਸਰੋਤੇ ਬੱਣ ਕੇ ਤਾੜੀਆਂ ਮਾਰਨ ਜੋਗੇ ਹਨ। ਆਪਣੇ ਬਾਰੀ ਮੌਤ ਗਾਲ਼ ਲੱਗਦੀ ਹੈ। ਤਾਂਹੀਂ ਤਾਂ ਕਹਿੰਦੇ ਹਨ, " ਕਰੋੜਾਂ ਵਿੱਚੋ ਇੱਕ ਸੂਰਮਾਂ ਹੁੰਦਾ ਹੈ। " ਕਹਿੰਦੇ ਇੱਕ ਕਿਸੇ ਸ਼ਰਾਰਤੀ ਨੇ ਲੋਕਾਂ ਨੂੰ ਕਿਹਾ," ਪਿੰਡ ਵਿੱਚ ਮੌਤ ਆ ਵੜੀ ਹੈ। ਪਤਾ ਨਹੀਂ ਕਿਹਦੀ ਬਾਰੀ ਆ ਗਈ ਹੈ। ਸਾਰਿਆ ਨੇ ਆਪਣੇ ਬੂਹੇ ਭੇੜ ਲਏ। ਇੱਕ ਕਾਹੜਨੀ ਵਿੱਚ ਦੁੱਧ ਤੱਤਾ ਧਰਨ ਵਾਲੇ ਕਾਲੇ ਹੋਏ ਹਾਰੇ ਵਿੱਚ ਲੁੱਕ ਗਿਆ। ਸਾਰੀ ਰਾਤ ਉਥੇ ਬੈਠਾ ਰਿਹਾ। ਸਵੇਰੇ ਦਿਨ ਚੜ੍ਹੇ ਬਾਹਰ ਨਿੱਕਲਿਆ। ਲੋਕਾਂ ਨੇ ਉਸ ਨੂੰ ਕਾਲਾ ਹੋਇਆ ਦੇਖ ਕੇ, ਮੌਤ ਦਾ ਜੰਮਦੂਤ ਸਮਝ ਕੇ, ਕੁੱਟ-ਕੁੱਟ ਮਾਰ ਦਿੱਤਾ। ਜੇ ਲੋਕ ਜੰਮਦੂਤ ਨੂੰ ਨਾਂ ਮਾਰਦੇ। ਉਹ ਉਨਾਂ ਨੂੰ ਮਾਰ ਦਿੰਦਾ" ਕੀ ਕੱਲਾਂ ਭਿੰਡਰਾਂ ਵਾਲਾ ਹੀ ਸੂਰਮਾਂ ਸੀ? ਬਾਕੀ ਭੇਡਚਾਲ ਬੱਚੀ ਹੈ। ਭਿੰਡਰਾਂ ਵਾਲੇ ਦੀਆਂ ਫੋਟੋ ਲਾ ਕੇ, ਨਾਂ ਹੀ ਭਿੰਡਰਾਂ ਵਾਲਾ ਕੋਈ ਬੱਣ ਸਕਦਾ। ਉਸ ਦੀ ਫੋਟੋ ਅੱਗੇ ਪਿਛੇ ਲਗਾਉਣ ਨਾਲ ਵੀ ਕੰਮਜ਼ੋਰ ਦਿਲ ਦੇ ਲੋਕ ਕੋਈ ਤੀਰ ਨਹੀਂ ਮਾਰ ਸਕਦੇ। ਬਹੁਤੇ ਲੋਕ ਸੁੱਕੇ ਹੀ ਭਿੰਡਰਾਂ ਵਾਲੇ ਦੇ ਨਾਹਰੇ ਲਗਾਈ ਜਾਂਦੇ ਹਨ। ਰਹਿੱਣੀ ਬਹਿੱਣੀ, ਸ਼ਕਲ ਸੂਰਤ, ਬਾਣੇ, ਜੁਬਾਨ ਵਿੱਚ ਵੀ ਉਸ ਵਰਗੇ ਨਹੀਂ ਹਨ। ਉਨਾਂ ਦੀ ਨਾਂ ਹੀ ਰੀਸ ਕਰ ਸਕਦੇ ਹਨ। ਉਨਾਂ ਵਰਗੇ ਬੱਣਨਾਂ ਪੈਣਾਂ ਹੈ। ਫੋਟੋਆ ਨੇ ਕੁੱਝ ਨਹੀਂ ਕਰਨਾਂ। ਇਸ ਲਈ ਮਨ ਬਲਵਾਨ ਹੋਣਾਂ ਚਾਹੀਦਾ ਹੈ। ਕਿਸੇ ਦੇ ਚਪੇੜ ਵੀ ਮਾਰਨੀ ਹੋਵੇ। ਹੱਥ ਚੱਕਣ ਦੀ ਹਿੱਮਤ ਹੋਣੀ ਚਾਹੀਦੀ ਹੈ। ਉਹ ਵੀ ਬਾਲ ਬੱਚੇ ਵਾਲਾ ਸੀ। ਕੀ ਕਦੇ ਸੋਚਿਆ ਹੈ? ਉਹ ਵੀ ਜਿਉਣਾਂ ਚਹੁੰਦਾ ਸੀ। ਜੇ ਤੁਸੀਂ ਜਿਉਣਾਂ ਚਹੁੰਦੇ ਹੋ। ਭਿੰਡਰਾਂ ਵਾਲਾ ਵੀ ਹੋਰ ਜਿਉਂ ਸਕਦਾ ਸੀ। ਕਿਆ ਬਾਤ ਹੈ। ਬੱਣੇ ਉਸ ਦੇ ਉਪਆਸ਼ਕ ਹਨ। ਗੱਲਾਂ ਕਰਦੇ ਹਨ। ਮੌਤ ਔਖੀ ਖੇਡ ਹੈ। ਜਿਸ ਦਿਨ ਆ ਗਈ। ਬਾਕੀ ਸਬ ਖੇਡਾਂ ਥਾਏ ਰਹਿ ਜਾਂਣੀਆਂ ਹਨ। ਚਾਹੇ ਮੌਤ ਬਿਮਾਰ ਪੈ ਕੇ ਆਵੇ। ਜਾਂ ਗੋਲ਼ੀ ਸਿਰ ਵਿੱਚ ਦੀ ਲੰਘ ਜਾਵੇ। ਲੋਕ ਮੌਤ ਤੋਂ ਬਹੁਤ ਡਰਦੇ ਹਨ। ਆਪ ਹੀ ਦੱਸਦੇ ਹਨ। ਲੋਕ ਕਿੰਨਾਂ ਸੱਚ ਬੋਲਦੇ ਹਨ? ਇੱਕ ਦੂਜੇ ਨੂੰ ਪੁੱਛਦੇ ਹਨ, " ਜੇ ਤੇਰੇ ਸਿਰ ਉਤੇ ਗੰਨ ਲੱਗੀ ਹੋਵੇ। ਹੱਮਲਾਵਰ ਦੀਆਂ ਮਿੰਨਤਾਂ ਕਰਨੀਆਂ ਪੈਣੀਆਂ ਹਨ। " ਕਿੰਨੀ ਜ਼ਮੀਰ ਗਿਰ ਗਈ ਹੈ। ਕੁੱਤੇ ਦੇ ਸੋਟੀ ਮਾਰੀਏ। ਉਹ ਘੂਰਕੀ ਲੈ ਕੇ ਪੈਂਦਾ ਹੈ। ਉਸ ਕੋਲ ਸਟੇਨ ਗੰਨ ਨਹੀਂ ਹੁੰਦੀ। ਉਹ ਵੀ ਦੰਦਾਂ ਨਾਲ ਬੰਦੇ ਨੂੰ ਵੱਡ ਖਾਂਦਾ ਹੈ। ਬਿੱਲੀ ਨਾਲ ਪੰਗਾਂ ਲੈ ਕੇ ਦੇਖ ਲੈਣਾਂ। ਉਹ ਸੰਘੀ ਫੜ ਲੈਦੀ ਹੈ। ਬੰਦੇ ਨੂੰ ਚੂੰਬੜ ਜਾਂਦੀ ਹੈ। ਬੰਦੇ ਨੂੰ ਦੰਦਾਂ ਨਾਲ ਖਾਂ ਜਾਂਦੀ ਹੈ। ਬੰਦੇ ਨੂੰ ਆਪਣੀ ਜਾਨ ਦੀ ਪੈ ਜਾਂਦੀ ਹੈ। ਕਿਤੇ ਹੱਲਕ ਹੀ ਨਾਂ ਜਾਵਾਂ। ਡਾਕਟਰੀ ਇਲਾਜ਼ ਕਰਾਉਂਦਾ ਭੱਜਾ ਫਿਰਦਾ ਹੈ।
ਉਹ ਸਿੱਖ ਨਹੀਂ ਹੈ। ਜੋ ਦੁਸ਼ਮੱਣ ਅੱਗੇ ਦੇਖ ਕੇ, ਜਾਨ ਲੁੱਕਉਂਦਾ ਹੈ। ਉਸ ਤੋਂ ਜਾਨ ਦੀ ਭੀਖ ਮੰਗਦਾ ਹੈ। ਸਗੋਂ ਦੁਸ਼ਮੱਣ ਉਤੇ ਟੁੱਟ ਕੇ ਪੈ ਜਾਂਣਾਂ ਚਾਹੀਦਾ ਹੈ। ਕੁੱਝ ਤਾ ਉਸ ਦਾ ਨੁਕਸਾਨ ਹੋਵੇਗਾ। ਕਈਆਂ ਨੇ ਕਿਹਾ ਹੈ, " ਗੱਲਾਂ ਕਰਨੀਆਂ ਸੌਖੀਆਂ ਹਨ। " ਜਾਨ ਸਬ ਨੂੰ ਪਿਆਰੀ ਹੈ। ਸੂਰਮੇ ਹੋਰ ਹੀ ਹੁੰਦੇ ਹਨ। ਉਹੀ ਤਾਂ ਹੈ ਕੀ ਗਿੱਦੜ ਬੱਵਕੀਆਂ ਹੀ ਦੇਣੀਆਂ ਆਉਂਦੀਆਂ ਹਨ? ਕਈ ਡਰਪੋਕ ਲੋਕਾਂ ਦੀ ਅੱਕਲ ਬਾਰੇ ਫੇਸਬੁੱਕ ਉਤੇ ਰਾਏ ਪੜ੍ਹ ਕੇ, ਹੈਰਾਨੀ ਹੋਈ। ਮੌਤ ਤੋਂ ਲੋਕ ਕਿੰਨਾਂ ਡਰਦੇ ਹਨ? ਕਿਸੇ ਨੇ ਅਖ਼ੀਰ ਜਿੰਦਾ ਨਹੀਂ ਬੱਚਣਾਂ, ਇਹ ਵੀ ਪੱਤਾ ਹੈ। ਹੁਣ ਤਾਂ ਸ਼ੱਕ ਹੋਣ ਲੱਗ ਗਿਆ ਹੈ। ਜੋ ਪੁਲੀਸ ਹੱਥੌ ਮਾਰੇ ਜਾ ਚੁੱਕੇ ਹਨ। ਸ਼ਇਦ ਉਹ ਵੀ ਮੌਤ ਨਾਲ ਪੰਗਾਂ ਲੈ ਕੇ ਪਛਾਤਾਉਂਦੇ ਹੋਣੇ ਹਨ। ਇੱਕ ਹੋ ਤਾ ਚੁੱਕਾ ਹੈ, ਬੇਗਾਨੇ ਪੁੱਤ ਬੰਬ ਨਾਲ ਮਾਰ ਦਿੱਤੇ। ਜਦੋਂ ਆਪਣੀ ਬਾਰੀ ਆਈ, ਸਾਰੀ ਕੌਮ ਵਿੱਚ ਧੂਤਕੱੜਾ ਪਾ ਦਿੱਤਾ। ਕੌਮ ਵਿੱਚ ਹੇਠਲੀ ਉਤਲੀ ਲਿਆ ਦਿੱਤੀ। ਲੋਕ ਹੋਸ਼ ਖੋ ਬੈਠੇ। ਸਗੋਂ ਹੋਰ ਮਾਵਾਂ ਦੇ ਪੁੱਤਰ ਮਰਵਾ ਦਿੱਤੇ। ਕਿੰਨੇ ਜਖ਼ਮੀ ਹੋਏ। ਦੇਸ਼ ਦਾ ਨੁਕਸਾਨ ਹੋਇਆ। ਸੱਚੀ ਆਪਣੀ ਜਾਨ ਸਬ ਨੂੰ ਪਿਆਰੀ ਹੈ। ਸ਼ੈਤਾਨ ਧਰਮ ਦੇ ਨਾਂਮ ਉਤੇ ਸਿੱਖਾਂ ਕੌਮ ਨੂੰ ਬੇਵਕੂਫ਼ ਬੱਣਾਉਣਾ ਚੰਗੀ ਤਰਾਂ ਜਾਣਦੇ ਹਨ। ਕਈ ਐਸੇ ਵੀ ਹਨ। ਜੋ ਗੁਰਦੁਆਰੇ ਸਾਹਿਬ ਜਾਂਦੇ ਹੀ ਨਹੀਂ। ਜੇ ਜਾਂਦੇ ਹਨ। ਸੈਰ ਕਰਕੇ, ਰੋਟੀਆਂ ਖਾ ਕੇ ਆ ਜਾਂਦਾ ਹੈ। ਸਮਝਣਾਂ, ਪੜ੍ਹਨਾਂ ਕੁੱਝ ਨਹੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖਿਆ ਕੀ ਹੈ? ਸੁਣਨਾਂ ਪੜ੍ਹਨਾਂ ਪ੍ਰਚਾਰਕਾਂ ਦਾ ਕੰਮ ਹੈ। ਉਹੀ ਅੰਮ੍ਰਿਤ ਛੱਕਣ, ਦਾੜ੍ਹੀਆਂ ਮੂੱਛਾਂ ਲੰਬੀਆਂ ਕਰ ਲੈਣ। ਹੋਰਾਂ ਲੋਕਾਂ ਨੇ ਕੀ ਲੈਣਾਂ ਹੈ? ਉਹ ਗੱਲਾਂ ਬਾਤਾ ਲਗਾਉਣ ਨੂੰ ਹਨ। ਕਈ ਬਿੱਲੀਆ ਦੇ ਬੰਦਰ ਵਾਂਗ ਜਿਧਰ ਖਾਂਣਾਂ ਮਿਲਦਾ ਹੈ। ਉਧਰ ਉਸ ਪੱਲੜੇ ਵੱਲ ਦੇ ਹੋ ਜਾਂਦੇ ਹਨ। ਉਧਰ ਦੀ ਬੋਲੀ ਬੋਲਦੇ ਹਨ। ਸਿੱਖ ਹੋ ਕੇ, ਗੂਝੀ ਛੁਰੀ ਚਲਾ ਜਾਂਦੇ ਹਨ। ਬਾਜੀ ਪਾਉਣ ਵਾਲੇ ਵਾਗ ਸਿੱਖ ਕੌਮ ਨੂੰ ਆਪਣ ਿਮਰਜ਼ੀ ਨਾਲ ਨੱਚਾ ਰਹੇ ਹਨ। ਕਈ ਗੱਲਾਂ ਬਹੁਤ ਧਰਮ ਦੀਆਂ ਕਰਦੇ ਹਨ। ਗੱਲਾਂ ਨਾਲ ਕੋਈ ਧਰਮ ਨਹੀਂ ਚੱਲਿਆ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਬਹੁਤ ਵੱਡਾ ਗ੍ਰੰਥਿ ਹੈ। ਦੇਖ ਕੇ ਹੀ ਦੂਰੋਂ ਮੱਥਾ ਟੇਕ ਦਿੰਦੇ ਹਨ। ਉਸ ਉਤੇ ਕੱਪੜਾ ਹੋਰ-ਹੋਰ ਉਤੋਂ ਦੀ ਪਾ ਦਿੰਦੇ ਹਨ। 50 ਘੰਟੇ ਕਿਹੜਾ ਬੈਠ ਕੇ ਪੜ੍ਹੇਗਾ? ਉਨੀ ਦੇਰ ਨੂੰ ਪੂਰੀ ਪੇ-ਚੈਕ ਬੱਣ ਜਾਂਦੀ ਹੈ। ਅਖ਼ਬਾਰ, ਇੰਟਰਨੈਂਟ, ਰੇਡੀਉ, ਟੀਵੀ ਮੀਡੀਏ ਦੇ ਬਹੁਤ ਧੰਨਵਾਦੀ ਹਾਂ। ਜੋ ਹਰ ਖ਼ਬਰ ਨੂੰ ਤਨ, ਮਨ, ਧੰਨ ਲਗਾ ਕੇ, ਲੋਕਾਂ ਅੱਗੇ ਰੱਖਦੇ ਹਨ। ਕਈ ਤਾਂ ਮੀਡੀਏ ਵਾਲੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਖ਼ਬਰ ਤੱਕ ਪਹੁੰਚਦੇ ਹਨ। ਸ਼ਹੀਦਾਂ ਨੇ ਦੇਸ਼ ਕੌਮ ਧਰਮ ਦੀ ਸੇਵਾ ਕਰਦੇ ਹੋਏ, ਅਜ਼ਦੀ ਦੀ ਪ੍ਰਪਤੀ ਕੀਤੀ ਹੈ। ਸਾਨੂੰ ਅਜ਼ਾਦ ਹੋ ਕੇ ਜੀਣਾਂ ਸਿੱਖਾਇਆ ਹੈ। ਜਿੰਦਾਂ ਦਿਲ ਲੋਕਾਂ ਨੂੰ ਮੇਰਾ ਸਿਰ ਝੁੱਕਦਾ ਹੈ। ਸ਼ਹੀਦਾਂ ਨੂੰ ਸ਼ਰਦਾ ਦੇ ਬੋਲ ਲਿਖੇ ਹਨ।

Comments

Popular Posts