ਡਿੱਗਣਾਂ ਆਮ ਗੱਲ ਹੈ ਸੰਭਲਣਾਂ ਖੂਬੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਬੰਦਾ ਠੋਕਰਾਂ ਖਾਦਾ ਰਹਿੰਦਾ ਹੈ। ਜੋ ਚੱਲੇਗਾ, ਉਹੀ ਠੋਕਰ ਵੀ ਖਾਵੇਗਾ। ਠੋਕਰ ਹੀ ਅੱਗੇ ਨੂੰ ਖ਼ਬਰਦਾਰ ਕਰਦੀਆਂ ਹਨ। ਅੱਗੇ ਨੂੰ ਉਸ ਤੋਂ ਬੱਚਣਾਂ ਸਿਆਣਪ ਹੈ। ਸਰੀਰਕ ਪੱਖੋਂ ਡਿੱਗਣ ਨਾਲ ਸੱਟ ਵੀ ਲੱਗ ਜਾਵੇ। ਸੱਟ ਠੀਕ ਹੋ ਕੇ ਭਰ ਜਾਂਦੀ ਹੈ। ਤੱਰਕੀ ਕਰਨ ਲਈ ਕੁੱਝ ਨੁਕਸਾਨ ਉਠਾਉਣਾਂ ਪੈਂਦਾ ਹੈ। ਫਿਰ ਵੀ ਅੱਗੇ ਵਧਣ ਵਾਲੇ ਕਦਮ ਨਹੀਂ ਰੁਕਦੇ। ਬਹੁਤੀ ਬਾਰ ਬੰਦਾ ਮਨ ਦੇ ਮਗਰ ਲੱਗ ਕੇ, ਨੀਚ ਹਰਕੱਤਾਂ ਵੀ ਕਰਦਾ ਰਹਿੰਦਾ ਹੈ। ਜ਼ਮੀਰ ਤੋਂ ਡਿੱਗ ਜਾਂਦਾ ਹੈ। ਲੋਕਾਂ ਵਿੱਚ ਜ਼ਾਹਰ ਵੀ ਹੋ ਜਾਂਦਾ ਹੈ। ਇੱਕ ਬੰਦੇ ਨੂੰ ਬਾਹਰ ਦੀਆਂ ਔਰਤਾਂ ਦਾ ਭੁਸ ਪੈ ਗਿਆ। ਐਸੀਆਂ ਕਾਲੀਆਂ ਕਰਤੂਤਾਂ ਦਾ ਲੋਕਾਂ ਨੂੰ ਰਾਤ ਦੇ ਹਨੇਰੇ ਵਿੱਚ ਕਿਹੜਾ ਪਤਾ ਲੱਗਦਾ ਹੈ? ਜੋ ਦੱਸੇਗੀ, ਉਹ ਆਪਣੀ ਮਿੱਟੀ ਵੀ ਪੱਟੇਗੀ। ਇਸ ਤਰਾਂ ਦੇ ਲੋਕਾਂ ਦਾ ਖਾਨਦਾਨ ਹੀ ਇੱਕ ਦੂਜੇ ਤੋਂ ਘੱਟ ਨਹੀਂ ਹੁੰਦਾ। ਇੰਡੀਆਂ ਵਿੱਚ ਬੱਤੀ ਵੀ ਗੁੱਲ ਰਹਿੰਦੀ ਹੈ। ਇੱਕ ਰਾਤ ਉਹ ਹਨੇਰੇ ਵਿੱਚ ਇੱਕ ਔਰਤ ਨੂੰ ਮਿਲਿਆ। ਉਸ ਨਾਲ ਆਪਣੇ ਸਰੀਰ ਦੀ ਭੁੱਖ ਮਿੱਟਾ ਰਿਹਾ ਸੀ। ਬਿਜਲੀ ਆ ਗਈ। ਉਸ ਨੂੰ ਪਤਾ ਲੱਗਾ। ਇਹ ਤਾਂ ਉਸ ਦੀ ਆਪਣੀ ਬੇਟੀ ਹੈ। ਸ਼ਰਮ ਦਾ ਮਾਰਾ ਉਠਣ ਜੋਗਾ ਨਹੀਂ ਰਿਹਾ। ਆਪਦੇ-ਆਪੇ ਗੋਲ਼ੀ ਮਾਰ ਲਈ। ਇੰਨਾਂ ਵੀ ਨਾਂ ਬੰਦਾ ਗਿਰ ਜਾਵੇ। ਕਿਤੇ ਮੂੰਹ ਦਿਖਾਉਣ ਜੋਗਾ ਹੀ ਨਾਂ ਰਹੇ। ਪਰ ਕਈ ਸ਼ੈਤਾਨ ਆਪ ਨੂੰ ਖ਼ਤਮ ਕਰਨ ਦੀ ਥਾਂ ਦੂਜੇ ਨੂੰ ਕੱਤਲ ਕਰ ਦਿੰਦੇ ਹਨ। ਐਸੇ ਮਾਮਲੇ ਬਗੈਰ ਗੁਆਹ ਦੇ ਬੋਲਣ ਤੋਂ ਕਨੂੰਨ ਦੀ ਸਮਝ ਵਿੱਚ ਵੀ ਨਹੀਂ ਆਉਂਦੇ। ਐਸੀਆਂ ਭੇਤ ਭਰੀਆਂ ਲਾਸ਼ਾ ਮਿਲਦੀਆਂ ਰਹਿੰਦੀਆਂ ਹਨ। ਬਹੁਤ ਚਲਾਕੀ ਨਾਲ ਚਲਾਕ ਲਾਸ਼ਾਂ ਨੂੰ ਸਿਰੇ ਲਗਾ ਦਿੰਦੇ ਹਨ। ਬਹੁਤ ਚਲਾਕੀ ਨਾਲ ਆਪ ਬੱਚ ਜਾਂਦੇ ਹਨ।
ਡਿੱਗਣਾਂ ਆਮ ਗੱਲ ਹੈ। ਸੰਭਲਣਾਂ ਖੂਬੀ ਹੈ। ਕੋਈ ਵੀ ਹੋਵੇਗਾ। ਜਿਸ ਨੇ ਗੱਲ਼ਤੀ ਨਾਂ ਕੀਤੀ ਹੋਵੇ। ਕਈ ਬਾਰ ਗੱਲ਼ਤੀ ਬਾਰੇ ਸੋਚਦੇ ਗੱਲ਼ਤੀ ਹੋ ਜਾਂਦੀ ਹੈ। ਥੋੜਾ ਜਿਹਾ ਖੁੰਝਣ ਨਾਲ ਬੰਦੇ ਹੱਥੋਂ ਤੀਰ ਨਿੱਕਲ ਜਾਂਦਾ ਹੈ। ਪਤਾ ਹੁੰਦੇ ਹੋਏ, ਕੰਮ ਖ਼ਰਾਬ ਹੋ ਜਾਂਦਾ ਹੈ। ਉਸ ਨੂੰ ਠੀਕ ਕਰ æਲੈਣਾਂ, ਗੱਲ਼ਤੀ ਨੂੰ ਮੰਨ ਲੈਣਾਂ ਬਹੁਤ ਦਲੇਰੀ ਦਾ ਕੰਮ ਹੈ। ਗੱਲ਼ਤੀ ਉਤੇ ਸੋਚਣਾਂ, ਸੁਧਾਰਨਾਂ ਹੋਰ ਵੀ ਚੰਗਾ ਕੰਮ ਹੈ। ਬੰਦਾ ਅੱਗੇ ਨੂੰ ਬੱਚ ਜਾਦਾ ਹੈ। ਗੱਲ਼ਤੀਆਂ ਤੋਂ ਹੀ ਅੱਕਲ ਆਉਂਦੀ ਹੈ। ਪਰ ਜੋ ਲੋਕ ਇਨਸਾਨੀਅਤ ਤੋਂ ਗਿਰ ਗਏ ਹਨ। ਆਪਣੇ ਬੱਚਿਆਂ ਨੂੰ ਆਪ ਵਿਆਹੇ ਹੋਏ ਜੋੜੇ ਮਰਾ ਰਹੇ ਹਨ। ਜਿਸ ਵਿੱਚ 100% ਕੁੜੀਆ ਹੀ ਨਹੀਂ ਹੁੰਦੀਆਂ ਹਨ। ਆਪਣਾਂ ਬਿਜਨਸ ਵਧਾਉਣ ਲਈ ਡਾਕਟਰ ਬੱਚੇ ਗਰਭ ਵਿੱਚ ਗਰਭਪਾਤ ਕਰੀ ਜਾਂਦੇ ਹਨ। ਡਾਕਟਰ ਤੇ ਮਾਂਪੇ ਜ਼ਮੀਰ ਤੋਂ ਗਿਰ ਗਏ ਹਨ। ਕਿਸ ਦਿਨ ਆਪਣੀ ਸੋਚ ਨੂੰ ਉਚਾ ਚੁਕਣਗੇ? ਸਰਕਾਰ ਨੂੰ ਗਰਭ ਚੈਕ ਕਰਨ ਦੇ ਅਲਟਰਾ ਸਾਂਊਡ ਕੇਂਦਰ ਬਿਲਕੁਲ ਬੰਦ ਕਰਨੇ ਪੈਣੇ ਹਨ। ਸਖ਼ਤ ਕਨੂੰਨ ਬਣਾਉਣੇ ਪੈਣੇ ਹਨ। ਤਾਂ ਅਸੀ ਇਨਸਾਨਾਂ ਦੇ ਬੱਚਿਆਂ ਨੂੰ ਬੱਚਾ ਸਕਦੇ ਹਾਂ।
ਕਦੇ ਵੀ ਢੇਰੀ ਢਾਹ ਕੇ, ਨਹੀਂ ਬੈਠਣਾਂ ਚਾਹੀਦਾ। ਡਿੱਗੇ ਹਾਂ, ਉਠਣਾਂ ਆਪ ਨੂੰ ਪੈਣਾਂ ਹੈ। ਕੋਈ ਹੀ ਹੋਵੇਗਾ। ਡਿੱਗੇ ਨੂੰ ਬਾਂਹ ਫੜ ਕੇ ਉਠਾਲ ਦੇਵੇ। ਬਹੁਤੇ ਲੋਕ ਲੜਾੜ ਕੇ ਲੰਘਣ ਵਾਲੇ ਹੁੰਦੇ ਹਨ। ਬਹੁਤ ਲੋਕ ਅਰਥਕਿ ਤੌਰ ਤੇ ਵੀ ਡਿੱਗਦੇ ਹਨ। ਕਿਸਾਨਾਂ ਦੇ ਨਾਲ ਐਸਾ ਆਮ ਹੀ ਹੁੰਦਾ ਹੈ। ਕਦੇ ਰੱਬ ਵੱਲੋਂ ਗੜੇ ਪੈ ਜਾਂਦੇ ਹਨ। ਕਿਤੇ ਵੱਧ ਮੀਂਹ ਪੈ ਜਾਂਦਾ ਹੈ। ਕਿਤੇ ਸੋਕੇ ਨਾਲ ਫ਼ਸਲ ਮਰ ਜਾਂਦੀ ਹੈ। ਕਈ ਲੋਕ ਲੁੱਟਾ ਕਰਨ ਵਾਲੇ, ਖੜ੍ਹੀ ਫ਼ਸਲ ਤਬਾਅ ਕਰੀ ਜਾਦੇ ਹਨ। ਬਿੱਜਲੀ ਨਹੀਂ ਆਉਂਦੀ। ਲੋੜ ਮੁਤਾਬਕ ਕਿਸਾਨ ਫ਼ਸਲ ਨੂੰ ਪਾਣੀ ਨਹੀਂ ਦੇ ਸਕਦੇ। ਜੋ ਬੱਚ ਜਾਂਦਾ ਹੈ। ਉਹ ਆੜਤੀਏ ਚੂਡ ਕੇ ਖਾ ਜਾਂਦੇ ਹਨ। ਅਨਾਜ਼ ਮੰਡੀਆਂ ਵਿੱਚ ਰੁਲਦਾ ਰਹਿੰਦਾ ਹੈ। ਮਨ ਮਰਜ਼ੀ ਦਾ ਭਾਅ ਲਗਾਉਂਦੇ ਹਨ। ਕਿਸਾਨਾਂ ਨੂੰ ਬੀਜ ਵੀ ਪੱਲੇ ਮਸਾਂ ਪੈਂਦਾ ਹੈ। ਕਿਸਾਨ ਹਰ ਵਾਰ ਮੂੰਹ ਦੀ ਖਾਂਦੇ ਹਨ। ਜਿੰਦਗੀ ਦੀਆਂ ਮੁਸ਼ਕਲਾਂ ਦੀ ਪ੍ਰਵਾਹ ਨਹੀਂ ਕਰਦੇ। ਦੁੱਖਾਂ ਮਸੀਬਤਾਂ ਨੂੰ ਗਲੇ ਲਗਾਈ ਰੱਖਣਾਂ ਵੀ ਅੱਕਲ ਦੀ ਗੱਲ ਨਹੀਂ ਹੈ।
ਕਈ ਲੋਕਾਂ ਦੇ ਸਿਰ ਉਤੇ ਛੱਡ ਵੀ ਨਹੀਂ ਹੁੰਦੀ। ਝੂਗੀਆਂ ਵਾਲੇ ਗਰੀਬੀ ਵਿੱਚ ਗੁਜ਼ਰ ਕਰਦੇ ਹਨ। ਹਰ ਰੋਜ਼ ਅਮੀਰ ਲੋਕਾਂ ਦੇ ਕਠੋਰ ਬੋਲਾਂ ਨਾਲ ਠੋਕਰਾਂ ਖਾਂਦੇ ਹਨ। ਕੋਈ ਕੌੜੇ ਬੋਲ, ਬੋਲ ਦੇਵੇ। ਮਨ ਨੂੰ ਤੱਸਲੀ ਨਹੀਂ ਆਉਂਦੀ। ਜੇ ਪਲਟ ਕੇ ਉਸ ਨੂੰ ਚਾਰ ਗਾਲਾਂ ਨਾਂ ਕੱਢੀਆਂ ਜਾਣ। ਇਹ ਗਰੀਬ ਲੋਕ ਦੱਬ ਦੇ ਸਲਵਾੜ ਵਾਗ, ਹਰ ਰੋਜ਼ ਅਮੀਰਾਂ ਵੱਲੋ ਲਤਾੜੇ ਜਾਂਦੇ ਹਨ। ਅਮੀਰਾਂ ਦੀ ਆਪਣੀ ਜ਼ਮੀਰ ਮਰੀ ਹੁੰਦੀ ਹੈ। ਗਰੀਬਾਂ ਨੂੰ ਵੀ ਜਿਉਣ ਨਹੀਂ ਦਿੰਦੇ। ਗਰੀਬੀ ਬੰਦੇ ਨੂੰ ਘਾਹ ਵਰਗਾ ਬੱਣਾ ਦਿੰਦੀ ਹੈ। ਝੁੱਕ ਵੀ ਜਾਂਦੇ ਹਨ। ਚਲਦੇ ਵੀ ਰਹਿੰਦੇ ਹਨ। ਇੰਨਾਂ ਦੀ ਨਾਂ ਤਾਂ ਜਨਮ ਤਰੀਕ ਦਰਜ਼ ਕਰਾਉਂਦੇ ਹਨ। ਇੰਨਾਂ ਨੂੰ ਨਾਂ ਕਿਸੇ ਸਕੂਲ ਵਿੱਚ ਦਾਖਲਾ ਮਿਲਦਾ ਹੈ। ਕੋਈ ਬਰਾਬਰਤਾ ਨਹੀਂ ਦੇਣਾਂ ਚਹੁੰਦਾ। ਇੰਨਾਂ ਦਾ ਨਾਂ ਹੀ ਮਰਨ ਦਾ ਸਰਟੀਫਕੇਟ ਬੱਣਉਂਦੇ ਹਨ। ਸਾਰੀ ਉਮਰ ਠੇਡੇ ਸਹਿੰਦੇ ਰਹਿੰਦੇ ਹਨ। ਜਿੰਦਗੀ ਜਿਉਂਦੇ ਰਹਿੰਦੇ ਹਨ। ਜਿਵੇਂ ਉਹ ਇਨਸਾਨ ਨਹੀਂ ਹਨ। ਜਾਨਵਰਾਂ ਦੀ ਵੀ ਸੇਵਾ ਸੰਭਾਲ ਹੁੰਦੀ ਹੈ। ਗਰੀਬ ਬੰਦਿਆਂ ਨੂੰ ਸਰਕਾਰ ਵੀ ਨਹੀਂ ਪੁੱਛਦੀ। ਸਰਕਾਰ ਵੋਟਾ ਲੈਣ ਲਈ ਅਮਲੀਆਂ ਨੂੰ ਤਾਂ ਨਸ਼ੇ ਵੰਡਦੀ ਹੈ। ਗਰੀਬ ਲੋਕ ਰੋਟੀ, ਕੱਪੜੇ, ਮਕਾਨ ਤੋਂ ਬਗੈਰ ਹੀ ਜਿਉਂਦੇ ਹਨ। ਇਹ ਔਕੜਾ ਸਹਿ ਕੇ ਵੀ ਹਾਰਦੇ ਨਹੀਂ ਹਨ। ਬੱਚੇ ਪਾਲਦੇ ਹਨ। ਡਿੱਗਦੇ ਢਹਿੰਦੇ ਤੁਰੇ ਜਾਂਦੇ ਹਨ। ਇੰਨਾਂ ਦੇ ਵੀ ਖਾਨਦਾਨ ਤੁਰੀ ਜਾਂਦੇ ਹਨ। ਪਰ ਤੱਰਕੀ ਵਿੱਚ ਵਾਧਾ ਨਹੀਂ ਹੁੰਦਾ।

Comments

Popular Posts