ਜੋ ਰਹਿਮਤ ਕਰਦਾ ਹੈ। ਉਸੇ ਉਤੇ ਜਹਿਮਤ ਬੱਣ ਜਾਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com


ਸਾਡੀ ਕੌਮ ਬਹੁਤ ਜ਼ਿਆਦਾ ਹੁਸ਼ਿਆਰ ਹੈ। ਅਫ਼ਵਾਵਾਂ ਬਹੁਤ ਫੈਲਾਉਂਦੇ ਹਨ। ਭੇਡਚਾਲ ਵਾਂਗ ਸਾਰੇ ਮਗਰ ਲੱਗ ਜਾਦੇ ਹਨ। ਜੋ ਇੱਕ ਕਰਦਾ ਹੈ। ਪੂਰਾ ਲਾਣਾਂ ਉਵੇਂ ਕਰਦਾ ਹੈ। ਸੋਚਦੇ ਹੀ ਨਹੀਂ ਇਸ ਵਿੱਚ ਕੀ ਨਵਾਂ ਹੈ? ਕੀ ਸਹੀ, ਗੱਲ਼ਤ ਹੈ। ਡਾਕਟਰ ਕਹਿੰਦੇ ਹਨ। ਬਹੁਤਾ ਘਿਉ, ਆਟਾ, ਮਿੱਠਾ ਖਾਂਣਾਂ ਸੇਹਿਤ ਲਈ ਬਹੁਤਾ ਹਾਨੀਕਾਰਾਕ, ਜਾਨੀਕਾਰਕ ਹੈ। ਸੂਗਰ, ਨਾਲ ਨਾਂੜਾਂ ਬੰਦ ਹੋ ਜਾਂਦੀਆਂ ਹਨ। ਇਸ ਨਾਲ ਖੂਨ ਦਾ ਦੌਰਾ ਬਹੁਤ ਵੱਧ ਜਾਂਦਾ ਹੈ। ਕਦੇ ਬਹੁਤ ਘੱਟ ਜਾਂਦਾ ਹੈ। " ਕਹਿੰਦੇ ਹਨ, " ਤਿੰਨ ਮੇਲ ਦਾ ਖੰਡ ਦਾ ਕੜ੍ਹਾ ਗੋਡੀਆਂ ਲਾ ਕੇ ਛੱਕੋ। " ਤਾਂਹੀ ਦਿਮਾਗ ਬਲੌਕ ਹੋ ਗਏ ਹਨ। ਗ੍ਰੰਥੀਆਂ, ਗਿਆਨੀਆਂ ਵਾਂਗ ਜੰਨਤਾਂ ਨੇ ਵੀ ਮਨ ਘੜਤ ਕਹਾਣੀਆ ਸ਼ੁਰੂ ਕਰ ਦਿੱਤੀਆ ਹਨ। ਕਨੇਡਾ, ਅਮਰੀਕਾ ਤੇ ਹੋਰ ਵੀ ਕਈ ਦੇਸ਼ਾਂ ਵਿੱਚ ਕਿਸੇ ਦਾ ਵੀ ਕੋਈ ਮਰ ਜਾਵੇ। 4 ਦਿਨ ਤੋਂ 10 ਦਿਨਾਂ ਵਿੱਚ ਵਿਜ਼ਾ ਮਿਲ ਜਾਂਦਾ ਹੈ। ਆਏ ਤਾਂ ਹਰੇਕ ਬੰਦਾ ਆਪਣੇ ਉਤੇ ਗੋਲੀਆਂ ਦਾ ਅਟੈਕ ਕਰਾ ਕੇ ਘਰ ਦੇ ਦਸ ਜੀਆਂ ਨੂੰ ਗਰੀਨ ਕਾਡ ਦੁਆ ਸਕਦਾ ਹੈ। ਜੋ ਸੱਚ ਨਹੀ ਹੈ। ਘਰ ਰਹਿੱਣ ਲਈ ਅਮਰੀਕਾ ਦੇ ਰਾਸ਼ਟਰ ਪਤੀ ਨੇ ਦੇ ਦੇਣੇ ਹਨ। ਵੈਸੇ ਜੇ ਸੱਚ ਹੋ ਜਾਵੇ। ਕਿੰਨੇ ਲੋਕਾਂ ਦੇ ਪਰਿਵਾਰਾਂ ਦਾ ਭਲਾ ਹੋ ਜਾਵੇਗਾ। ਜੋ ਲੁੱਕ-ਲੁੱਕ ਕੇ ਅਮਰੀਕਾ ਵਿੱਚ ਦਿਨ ਕਟੀ ਕਰਦੇ ਹਨ। ਪੱਕੇ ਤੌਰਤੇ ਰਹਿੱਣ ਲਈ 10 ਸਾਲਾਂ ਤੋਂ ਵੀ ਵੱਧ ਕੇਸ ਲੜ ਰਹੇ ਹਨ। ਮਰਨ ਵਾਲਿਆਂ ਵਿਚੋਂ ਵੀ ਸਾਰੇ ਪੱਕੇ ਨਹੀਂ ਸਨ। ਗੱਪਾਂ ਵਿੱਚ ਪੰਜਾਬੀ ਸਭ ਤੋਂ ਉਪਰ ਵਾਲੇ ਨੰਬਰਾਂ ਵਿੱਚ ਆ ਰਹੇ ਹਨ। ਕਰਨੀ ਵਿੱਚ ਪਿਛੇ ਹੱਟਦੇ ਜਾ ਰਹੇ ਹਨ। ਐਸੇ ਸਮੇਂ ਵਿੱਚ ਹਰ ਕੋਈ ਰਹਿੱਣ ਨੂੰ ਥਾਂ ਦੇ ਦਿੰਦਾ ਹੈ। ਪਤਾ ਉਦੋਂ ਲੱਗਣਾ ਹੈ। ਜਦੋਂ ਇਹ ਸਿਰ ਦਰਦੀ ਬੱਣ ਜਾਂਦੇ ਹਨ। ਜੋ ਰਹਿਮਤ ਕਰਦਾ ਹੈ। ਉਸੇ ਉਤੇ ਜਹਿਮਤ ਬੱਣ ਜਾਂਦੇ ਹਨ।
ਨਾ ਕਿ ਮਰਨੇ ਉਤੇ ਪੱਕਾ ਰਹਿੱਣ ਦਾ ਕਾਡ ਮਿਲਦਾ ਹੈ। ਇਹ ਵਿਜ਼ਾ ਤਾ ਹਰਇੱਕ ਨੂੰ ਮਿਲ ਜਾਂਦਾ ਹੈ। ਬਦੇਸ਼ਾਂ ਦਾ ਕੁੱਤਾ ਵੀ ਮਰ ਜਾਵੇ। ਉਸ ਦੇ ਵੀ ਮਰਨ ਦੇ ਰਸਮੋ-ਰਿਵਾਜ਼ ਬੰਦੇ ਵਾਂਗ ਹੁੰਦੇ ਹਨ। ਉਹ ਵੀ ਚਾਹਣ ਤਾ ਉਨਾਂ ਦੇ ਰਿਸ਼ਤੇਦਾਰ ਵੀ ਸਾਰੇ ਦੇ ਸਾਰੇ ਕਨੇਡਾ ਅਮਰੀਕਾ ਆ ਸਕਦੇ ਹਨ। ਇਸ ਨਾਲ ਬਦੇਸ਼ਾਂ ਦਾ ਬਿਜ਼ਨਸ ਵੀ ਵੱਧਦਾ ਹੈ। ਅੱਜ ਕੱਲ ਮੀਡੀਕਲ ਕਾਡ ਦੇ ਖ਼ੱਰਚ ਦਾ ਇੰਨਸ਼ੌਰੈਂਸ ਸਾਲ ਦਾ ਪਹਿਲਾਂ ਰੱਖਵਾ ਲੈਂਦੇ ਹਨ। ਪੰਜਾਬੀਆਂ ਵਿਚੋਂ 99% ਲੋਕ ਮਰੇ ਦੇ ਹੰਗਾਮੇ ਉਤੇ ਆਏ ਵਾਪਸ ਇੰਡੀਆ ਨਹੀਂ ਮੁੜਦੇ। ਦੌਰੇ ਪੈਣ, ਬਿਮਾਰ ਦਾ ਬਹਾਨਾਂ ਲਾ ਕੇ, ਵਿਜ਼ਾ ਅੱਗੇ ਕਰਾ ਲੈਂਦੇ ਹਨ। ਬਹੁਤੇ ਰਿਫੀਊਜ਼ੀ ਦਾ ਕੇਸ ਠੋਕ ਦਿੰਦੇ ਹਨ। ਅਮਰੀਕਾ ਵਿੱਚ ਤਾਂ ਗਿਆਨੀ, ਬਾਬੇ, ਸੰਤ, ਹੋਰ ਪਬਲਿਕ ਰਹਿੰਦੀ ਹੀ ਜਾਹਲੀ ਹੈ। ਅੱਧੇ ਲੋਕਾਂ ਕੋਲ ਗਰੀਨ ਕਾਡ ਨਹੀਂ ਹੈ। ਕੰਮ ਸਾਰੇ ਕਰਦੇ ਹਨ। ਲੁੱਕ ਕੇ ਰਹਿੰਦੇ ਹਨ। ਤਾਂ ਕੀ ਗੌਰਮਿੰਟ ਨੂੰ ਦਿਸਦਾ ਨਹੀਂ ਹੈ? ਗੌਰਮਿੰਟ ਦੀਆਂ ਜਾਂਣ ਬੁੱਝ ਕੇ ਅੱਖਾਂ ਮਿਚੀਆਂ ਹਨ। ਕਨੇਡਾ ਵਿੱਚ ਕਨੇਡਾ ਗੌਰਮਿੰਟ ਤੋਂ ਬਿਲਫੇਅਰ ਭੱਤਾ ਲੈਣ ਲੱਗ ਜਾਂਦੇ ਹਨ। ਬੰਦੇ ਦਾ ਸਾਰਾ ਖ਼ੱਰਚਾ ਰੋਟੀ ਦੁਆਵੀਆਂ ਗੌਰਮਿੰਟ ਦਿੰਦੀ ਹੈ। ਸਾਰਾ ਬੋਝ ਗੌਰਮਿੰਟ ਸਿਰ ਪੈ ਜਾਦਾ ਹੈ। ਇਹੀ ਨਹੀਂ ਕੱਲੇ ਮਰਨ ਤੇ ਆ ਕੇ ਕੌਮ ਦਾ ਨਾਂਮ ਨਹੀਂ ਕੱਢਦੇ। ਕਈ ਆਪਣੇ ਮਾਂਪੇ, ਪਤੀ-ਪਤਨੀ ਨੂੰ ਵੀ ਬਿਲਫੇਅਰ ਭੱਤਾ ਲੈਣ ਉਤੇ ਲੱਗਾ ਦਿੰਦੇ ਹਨ। ਤਾਂਹੀਂ ਕਨੇਡਾ ਵਿੱਚ ਹੁਣ ਮਾਂਪੇ ਆਉਣ ਨੂੰ 10 ਸਾਲ ਲੱਗਣਗੇ। ਜਿਹੜਾ ਪਤੀ-ਪਤਨੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਾਉਣਾਂ ਚਾਹੇ, ਉਹ ਵੀ ਤਲਾਕ ਤੋਂ ਬਾਅਦ 5 ਸਾਲ ਨਵੇਂ ਪਤੀ-ਪਤਨੀ ਦੀ ਐਪਲੀਕੇਸ਼ਨ ਨਹੀਂ ਭਰ ਸਕਦਾ।
ਕੈਲਗਰੀ ਵਿੱਚ 15 ਕੁ ਸਾਲ ਪਹਿਲਾਂ ਇੱਕ ਬੰਦਾ ਮਰ ਗਿਆ ਸੀ। ਸਾਰਾ ਪਰਿਵਾਰ ਕੋਲ ਸੀ। ਇੱਕ ਭੈਣ ਹੀ ਪੰਜਾਬ ਵਿੱਚ ਸੀ। ਉਹ 55 ਕੁ ਸਾਲ ਦੀ ਸੀ। ਬੱਚਾ ਕੋਈ ਨਹੀਂ ਸੀ। ਉਸ ਭੈਣ ਤੇ ਉਸ ਦੇ ਪਤੀ ਨੂੰ 7 ਕੁ ਦਿਨਾਂ ਵਿੱਚ ਕਨੇਡਾ ਦਾ ਵਿੱਜਾ 6 ਮਹੀਨੇ ਦਾ ਮਿਲ ਗਿਆ ਸੀ। ਉਹ ਭਰਾ ਦੀ ਲਾਸ਼ ਉਤੇ ਰੋਂਦੀ ਪਿਟਦੀ ਆਈ। ਦਾਗ਼ ਪਿਛੋਂ ਸਬ ਰਸਮੋਂ ਰਿਵਾਜ਼ ਹੋ ਗਏ। ਸ਼ਸਕਾਰ ਪਿਛੋਂ ਅਖੰਡਪਾਠ ਜਾਂ ਸਹਿਜਪਾਠ ਦਾ ਨਾਲ ਹੀ ਭੋਗ ਪਾ ਦਿੰਦੇ ਹਨ। ਬੰਦਾ ਸਾਰੀ ਉਮਰ ਕੰਮ ਕਰਦਾ ਹੈ। ਦੂਜੀ ਬਾਰ ਇੱਕਠੇ ਨਾਲੋਂ ਇਕੋ ਬਾਰ ਕੰਮ ਨਬੇੜ ਦਿੰਦੇ ਹਨ। ਅੱਗਲਿਆਂ ਨੇ ਵੀ ਸ਼ਮਾ ਜਾਂ ਦੂਜੇ ਦਿਨ ਨੂੰ ਦਿਹਾੜੀ ਲਗਾਉਣੀ ਹੁੰਦੀ ਹੈ। ਲੋਕਾਂ ਨੇ ਇਸ ਭੈਣ ਨੂੰ ਸਲਾਅ ਦਿੱਤੀ, " ਤੇਰੇ ਬੱਚਾ ਨਹੀਂ ਹੈ। ਕਨੇਡਾ ਵਿੱਚ ਬਹੁਤ ਵਧੀਆ ਇਲਾਜ਼ ਹੈ। ਬੱਚਾ ਪੈਦਾ ਕਰਨ ਦੀ ਟਰਾਈ ਮਾਰ ਲੈ। ਬੱਚਾ ਇਥੇ ਪੈਦਾ ਹੋ ਜਾਵੇ। ਤੇਰੇ ਲਈ ਰਸਤਾ ਖੁੱਲ ਜਾਵੇਗਾ। " ਕਨੇਡਾ ਵਿੱਚ ਉਸ ਦਾ ਬਹੁਤ ਇਲਾਜ਼ ਕਰਾਇਆ ਸਬ ਡਾਕਟਰਾਂ ਨੇ ਜੁਆਬ ਦੇ ਦਿੱਤਾ। ਮਰਦ ਦੇ ਬੱਚਾ ਹੋਣ ਦੇ ਸ਼ੱਕਰਾਣੂ ਨਹੀਂ ਬੱਣਦੇ। ਵਕੀਲਾਂ ਨੇ ਇਸ ਨੂੰ ਕਨੇਡਾ ਪੱਕੇ ਹੋਣ ਦੇ ਦਾਅ-ਪੇਚ ਦੱਸੇ। 5 ਸਾਲਾਂ ਵਿੱਚ ਇਸ ਨੂੰ ਕਨੇਡਾ ਰਹਿੱਣ ਦਾ ਪਰਮਿੰਟ ਮਿਲ ਗਿਆ। ਉਸ ਪਿਛੋਂ ਪੰਜਾਬ ਚਲੀ ਗਈ। ਭਾਰਤ ਵਿੱਚ ਬਹੁਤ ਇਮਾਨਦਾਰ ਡਾਕਟਰਾਂ ਦੀ ਮੇਹਰਬਾਨੀ, ਰੱਬ ਜਾਣੇ ਕਿਹਦਾ ਬੱਚਾ ਇਸ ਅੰਦਰ ਰੱਖ ਦਿੱਤਾ। ਕਨੇਡੀਅਨ ਔਰਤ ਕੁੱਝ ਵੀ ਕਰ ਸਕਦੀ ਹੈ। ਤਿੰਨ ਮਹੀਨੇ ਬਆਦ ਪਤਾ ਲੱਗਾ। 6 ਬੱਚੇ ਪੈਦਾ ਹੋਣ ਵਾਲੇ ਹਨ। ਸਬ ਨੂੰ ਹੱਥਾਂ ਪੈਰਾ ਦੀ ਪੈ ਗਈ। 65 ਸਾਲਾਂ ਦੀ ਬੁੱਢੀ 6 ਬੱਚੇ ਪੈਦਾ ਕਰਦੀ ਮਰ ਜਾਵੇਗੀ। 4 ਬੱਚੇ ਖੱਤਮ ਕਰਨੇ ਪਏ। 2 ਮੁੰਡਿਆ ਨੇ ਕਨੇਡਾ ਆ ਕੇ ਜਨਮ ਲਿਆ। ਇਕ ਭਰਾ ਦੀ ਮੌਤ ਨੇ ਇਸ ਦੀ ਜਿੰਦਗੀ ਵਿੱਚ ਜੋਤ ਜਗਾ ਦਿੱਤੀ। ਆਪ ਇਹ ਕਾਰੇ ਕੀਤੇ। ਭਰਜਾਈ ਨੇ ਵਿਆਹ ਹੋਰ ਕਰਾ ਲਿਆ ਤਾਂ ਉਸ ਨਾਲੋਂ ਰਿਸ਼ਤਾ ਤੋੜ ਲਿਆ। ਜਿਸ ਦੇ ਪੈਰੋਂ ਇਹ ਭੈਣ ਜੀ ਕਨੇਡਾ ਆਈ। 65 ਸਾਲਾਂ ਦੀ ਬਾਝ, ਦੋ ਪੁੱਤਰਾਂ ਦੀ ਮਾਂ ਬੱਣ ਗਈ। 30% ਤੋਂ ਜ਼ਿਆਦਾ ਲੋਕ ਮਰੇ ਹੋਇਆ ਦੀ ਮੇਹਰਬਾਨੀ ਨਾਲ ਬਦੇਸ਼ਾਂ ਵਿੱਚ ਵੱਸ ਰਹੇ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਇੱਕ ਬੰਦਾ ਟਰਾਂਟੋਂ ਵਿੱਚ ਆਪਣੇ ਪੁੱਤਰ ਦੀ ਮੌਤ ਉਤੇ ਆਇਆ ਸੀ। ਅੱਜ ਤੱਕ ਅੱਦਾਲਤਾ ਵਿੱਚ ਫਿਰਦਾ ਹੈ। ਪੱਕੇ ਤੋਰ ਉਤੇ ਰਹਿੱਣ ਦੀ ਅਜਾæਜਤ ਲੈਣ ਲਈ, ਅਜੇ ਤੱਕ ਗੌਰਮਿੰਟ ਨਾਲ ਝਗੜ ਰਿਹਾ ਹੈ। ਗੌਰਮਿੰਟ ਨੂੰ ਕਨੇਡਾ ਵਾੜਨ ਦਾ ਚੰਗਾ ਸਿਲਸਲਾ ਦੇ ਰਿਹਾ ਹੈ।

Comments

Popular Posts