ਇੰਡੀਆ ਤੋਂ ਮੁੰਡਾ ਜਾਨ ਬੱਚਾਉਣ ਲਈ ਕਨੇਡਾ ਭੱਜ ਆਇਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇੱਕ ਦੁਨੀਆਂ ਉਤੇ ਨਵੀਂ ਤਰਾ ਦੀ ਘੱਟਨਾ ਵਰਤੀ ਹੈ। ਕਨੇਡਾ ਦੀ ਤਾਜ਼ੀ ਖ਼ਬਰ ਹੈ। ਖ਼ਬਰ ਮੁਤਾਬਕ ਔਰਤਾਂ ਮਰਦਾਂ ਤੋਂ ਘੱਟ ਨਹੀਂ ਹਨ। ਇੱਕ ਪੰਜਾਬੀ ਕੁੜੀ ਦਾ ਪਹਿਲਾ ਪਤੀ ਮਰ ਗਿਆ ਸੀ। ਪਤੀ ਦੇ ਮਾਸੀ ਦੇ ਪੋਤੇ ਨਾਲ ਉਸ ਦੀ ਰਿਸਤੇਦਾਰੀ ਵਿੱਚ ਹੀ ਆਪ ਤੋਂ 20 ਸਾਲ ਛੋਟੇ ਮੁੰਡੇ ਨਾਲ ਵਿਆਹ ਕਰ ਲਿਆ। ਜੋ 13 ਸਾਲ ਤੋਂ ਕਨੇਡਾ ਵਿੱਚ ਹੀ ਰਹਿ ਰਿਹਾ ਸੀ। 3 ਸਾਲ ਇੱਕਠੇ ਰਹੇ। ਹੁਣ ਉਹ ਇੰਡੀਆਂ ਗਿਆ ਸੀ। ਉਸ ਔਰਤ ਨੇ ਆਪਣੇ ਪਤੀ ਨੂੰ ਮਰਵਾਉਣ ਲਈ ਸਪਾਰੀ ਦਿੱਤੀ। ਮਾਰਨ ਮੁੰਡੇ ਨੂੰ ਆਏ ਸਨ। ਜਿਸ ਵਿੱਚ ਉਹ ਮੁੰਡਾ ਬੱਚ ਗਿਆ। ਉਸ ਦੀ ਦਾਦੀ ਮਰ ਗਈ। ਅਜੇ ਦਾਦੀ ਮਰੀ ਹੀ ਸੀ। ਉਸ ਨੇ ਆਪਣਾ ਪਤੀ ਨੂੰ ਉਸੇ ਵਕਤ ਕਨੇਡਾ ਬੁਲਾ ਲਿਆ। ਉਸ ਮੁੰਡੇ ਦੀ ਬਿਮਾ ਦੀ ਰਕਮ 5 ਲੱਖ ਡਾਲਰ ਸੀ। ਰੇਡੀਉ ਉਤੇ ਪੰਜਾਬ ਪੁਲੀਸ ਵਾਲੇ ਦੇ ਕਹਿੱਣ ਮੁਤਾਬਕ, " ਉਸ ਕੁੜੀ ਨੇ ਸਪਾਰੀ ਦੇਣ ਦੇ ਪੈਸੇ ਭੁਗਤਾਏ ਹਨ। " ਉਸ ਕੁੜੀ ਨੇ ਪਤੀ ਨੂੰ ਕਨੇਡਾ ਇੱਕ ਦਮ ਕਿਉਂ ਸੱਦ ਲਿਆ? ਉਸ ਨੂੰ ਆਪ ਕਿਉਂ ਏਅਰਪੋਰਟ ਤੋਂ ਲੈਣ ਗਈ? ਸਮਝ ਤੋਂ ਬਾਹਰ ਦੀ ਗੱਲ ਹੈ। ਉਸ ਦਾ ਪਤੀ ਜ਼ਕੀਨ ਨਹੀਂ ਕਰ ਰਿਹਾ। ਉਸ ਦੀ ਪਤਨੀ ਐਸਾ ਕਰਕੇ ਮਰਵਾਉਣ ਬਾਰੇ ਸੋਚ ਸਕਦੀ ਹੈ। ਪੰਜਾਬ ਪੁਲੀਸ ਨੂੰ ਬੋਟੀ ਸਿੱਟ ਕੇ, ਕੁੱਝ ਵੀ ਕਰਾ ਲਵੋ। ਇਹ ਕੁੱਝ ਕੁ ਪੈਸਿਆਂ ਪਿਛੇ ਵਿੱਕ ਜਾਂਦੇ ਹਨ। ਕਨੇਡਾ ਦੇ ਬੱਚੇ ਬਹੁਤ ਅਜ਼ਾਦ ਹਨ। ਪਿਛਲੇ ਸਾਲ ਦੀ ਗੱਲ ਹੈ। ਠਾਂਣੇਦਾਰ ਦਾ 12 ਕੁ ਸਾਲਾਂ ਦਾ ਭਤੀਜਾ ਕਨੇਡਾ ਤੋਂ ਗਿਆ ਹੋਇਆ ਸੀ। ਉਹ ਠਾਂਣੇਦਾਰ ਘਰ ਵਿੱਚ ਵੀ ਠਾਂਣੇਦਾਰ ਬੱਣਿਆ ਰਹਿੰਦਾ ਹੈ। ਭਤੀਜੇ ਨੂੰ ਕੰਟਰੌਲ ਕਰਨ ਲੱਗਾ। ਇਹ ਨਹੀਂ ਕਰਨਾਂ। ਉਹ ਨਹੀਂ ਕਰਨਾਂ। ਭੀਤੀਜਾ ਸਿਧੇ ਘੜ-ਘੜ ਕੇ ਉਸ ਨੂੰ ਜੁਆਬ ਸੁਆਲ ਕਰਨ ਲੱਗ ਗਿਆ। ਠਾਂਣੇਦਾਰ ਕਹਿੰਦਾ, " ਮੁੰਡੇ ਦੇ ਦਿਮਾਗ ਵਿੱਚ ਫ਼ਰਕ ਹੈ। ਇਹ ਮੇਰਾ ਵੀ ਲਿਹਾਜ਼ ਨਹੀਂ ਕਰਦਾ। " ਭਤੀਜੇ ਨੂੰ ਦਿਮਾਗ ਦੇ ਡਾਕਟਰ ਕੋਲ ਲੈ ਗਇਆ। ਡਾਕਟਰ ਨੇ ਚੈਕਅੱਪ ਕਰਕੇ ਕਿਹਾ, " ਮੁੰਡਾ ਬਿਲਕੁਲ ਠੀਕ ਹੈ। ਭਤੀਜੇ ਉਤੇ ਠਾਂਣੇਦਾਰ ਬੱਣਨਾਂ ਛੱਡ ਦੇ, ਇਹ ਤੇਰਾ ਸਤਿਕਾਰ ਕਰਨ ਲੱਗ ਜਾਵੇਗਾ। " ਇਸ ਗੱਲ ਦੀ ਠਾਂਣੇਦਾਰ ਨੂੰ ਬਹੁਤ ਢਾਅ ਲੱਗੀ। ਬੱਦਲਾ ਲੈਣ ਲਈ ਡਾਕਟਰ ਦੀ ਕਾਰ ਦਾ ਨੰਬਰ ਲੈ ਆਇਆ। ਆਪਣੇ ਭਤੀਜੇ ਨੂੰ ਕਹਿੰਦਾ, " ਇਹ ਡਾਕਟਰ ਤੇ ਮੈਂ ਲੁਧਿਆਣੇ ਵਿੱਚ ਹੀ ਹਾਂ। ਇੰਨੇ ਚਲਾਣ ਕੱਟਾਂਗਾਂ। ਠਾਂਣੇਦਾਰ ਨਾਲ ਗੱਲ ਕਰਨ ਦੀ ਅੱਕਲ ਸਿੱਖਾ ਦਿਆਂਗਾ। "
ਰੇਡੀਉ ਉਤੇ ਇਸ ਮੁੰਡੇ ਦੇ ਪਿਤਾ ਨੇ ਜਿਸ ਤਰਾਂ ਗੱਲ ਕੀਤੀ ਹੈ। ਲਫ਼ਜ਼ਾਂ ਵਿਚੋਂ ਕੁੜੀ ਲਈ ਨਫ਼ਰਤ ਭਰੀ ਪਈ ਹੈ। ਉਸ ਨੇ ਉਸ ਕੁੜੀ ਉਤੇ ਇਲਜ਼ਾਮ ਲਾਇਆ ਹੈ, " ਪਹਿਲੇ ਪਤੀ ਨੂੰ ਵੀ ਕੁੱਝ ਦੇ ਕੇ ਮਾਰ ਦਿੱਤਾ ਹੋਣਾਂ ਹੈ। " ਹੋਸਟ ਨੇ ਪੁੱਛਿਆ, " ਤੇਰੇ ਕੋਲ ਠੋਸ ਸਬੂਤ ਹਨ। " ਉਸ ਦੀ ਜੁਬਾਨ ਥਿੜਕ ਗਈ। ਉਸ ਨੇ ਕਿਹਾ, " ਅੰਨਦਾਜ਼ਾ ਹੀ ਹੈ। " ਸ਼ਇਦ ਉਹ ਨਹੀਂ ਚਹੁੰਦਾ ਸੀ। ਉਸ ਦਾ ਮੁੰਡਾ, ਇਸ ਕੁੜੀ ਨਾਲ ਵਿਆਹ ਕਰਾਉਂਦਾ। ਕੁੜੀ ਉਮਰ ਵਿੱਚ ਵੱਡੀ ਹੈ। ਲੱਗਦਾ ਹੈ। ਇੰਨਾਂ ਦਾ ਆਪਸ ਵਿੱਚ ਪ੍ਰੇਮ ਵਿਆਹ ਹੈ। ਇਸ ਲਈ ਉਮਰ ਵਿੱਚ 20 ਸਾਲ ਦਾ ਫ਼ਰਕ ਹੈ। ਇਹ ਵੀ ਹੋ ਸਕਦਾ ਹੈ। ਇਸ ਗੱਲ ਪਿਛੇ, ਮੁੰਡੇ ਦੇ ਇੰਡੀਆ ਗਏ ਤੋਂ ਘਰ ਵਿੱਚ ਬਖੇੜਾ ਸ਼ਰੂ ਹੋਇਆ। ਘਰ ਹੱਥਿਆਰ ਹੋਣਾਂ ਹੈ। ਧੱਕਮ-ਧੱਕੇ ਵਿੱਚ ਚੱਲ ਗਿਆ। ਗੋਲ਼ੀ ਲੱਗਣ ਨਾਲ ਮਾਤਾ ਚੱਲ ਵੱਸੀ। ਇੰਡੀਆ ਤੋਂ ਮੁੰਡਾ ਜਾਨ ਬੱਚਾਉਣ ਲਈ ਕਨੇਡਾ ਭੱਜ ਆਇਆ। ਜੇ ਇਹ ਮਰ ਜਾਂਦਾ। ਗੁੱਥੀ ਹੋਰ ਉਲਝ ਜਾਂਣੀ ਸੀ। ਅਸਲ ਦੁਸ਼ਮੱਣ ਕੌਣ ਹੈ? ਕੀ ਉਹ ਘਰ ਵਿੱਚ ਹੀ ਹੈ ਜਾਂ ਬਾਹਰ ਹੈ? ਕਈ ਬਾਰ ਪਿਉ ਪੁੱਤਰ ਨੂੰ ਪੁੱਤਰ ਪਿਉ ਨੂੰ ਅੱਣਖ ਪਿਛੇ ਮਾਰ ਦਿੰਦਾ ਹੈ। ਬਾਹਰ ਦੇ ਕਿਸੇ ਕੋਲੋ ਖ਼ਤਰਾ ਨਹੀਂ ਹੈ। ਆਪਣੇ ਤੋਂ ਘਰ ਦੇ ਅੰਦਰੋਂ ਖ਼ਤਰਾ ਹੈ।
ਕਈ ਆਮ ਹੀ ਬਾਹਰੋਂ ਗਏ ਬੰਦੇ ਨੂੰ ਮਰਵਾਉਣ ਲਈ ਫਿਰਦੇ ਹੁੰਦੇ ਹਨ। ਐਨ ਆਈ ਬੰਦੇ ਕੋਲ ਜਾਇਦਾਦ ਪੰਜਾਬ ਪਈ ਹੈ। ਲੋਕਾਂ ਨੇ ਉਸ ਉਪਰ ਕਬਜ਼ਾ ਕੀਤਾ ਹੋਇਆ ਹੈ। ਕਬਜ਼ਾ ਕਰਨ ਵਾਲੇ ਆਪਣੇ ਭਰਾ-ਭੈਣ ਰਿਸ਼ਤੇਦਾਰ ਜਾਂ ਕਿਰਾਏਦਾਰ ਹਨ। ਕਬਜ਼ਾ ਛੁਡਾਉਣ ਲਈ ਨਾਂ ਤਾਂ ਸਰਕਾਰ ਮੱਦਦ ਕਰਦੀ ਹੈ। ਸਮਾਂ ਨਾਂ ਹੋਣ ਕਾਰਨ, ਨਾਂ ਹੀ ਬਦੇਸ਼ੀ ਬੰਦੇ ਕੁੱਝ ਕਰ ਸਕਦੇ ਹਨ। ਅਦਾਲਤਾਂ ਵਿੱਚ ਕੇਸ ਚਲਦੇ ਨੂੰ ਦਹਾਕੇ ਬੀਤ ਜਾਂਦੇ ਹਨ। ਪਟਵਾਰੀ, ਮੁਨਸ਼ੀ, ਜੱਜ, ਵਕੀਲ, ਪੁਲੀਸ ਵਾਲੇ ਬਦਲ ਜਾਂਦੇ ਹਨ। ਮਰ ਜਾਂਦੇ ਹਨ। ਕੇਸ ਦਰਜ਼ ਕਰਨ ਵਾਲੇ ਪਿਉ ਦਾਦੇ ਮਰ ਜਾਂਦੇ ਹਨ। ਕੇਸ ਚਲਦਾ ਰਹਿੰਦਾ ਹੈ। ਬਾਹਰੋਂ ਗਏ ਨਾਲ ਪੰਜਾਬ ਰਹਿੱਣ ਵਾਲੇ ਹੋਰ ਬਥੇਰੇ ਬਖੇੜੇ ਖੜ੍ਹੇ ਕਰ ਲੈਂਦੇ ਹਨ। ਆਪ ਪੰਜਾਬ ਰਹਿੱਣ ਵਾਲੇ, ਬਾਹਰਲੇ ਦੇਸ਼ ਆਉਣ ਲਈ, ਬਦੇਸ਼ੀਆਂ ਨਾਲ ਲੜਦੇ-ਝਗੜਦੇ ਹਨ। ਅਸਲੀ ਰਿਸ਼ਤਿਆਂ ਬਾਰੇ ਬਾਹਰਲੇ ਦੇਸ਼ ਵਿੱਚ ਆ ਕੇ ਪਤਾ ਲੱਗਦਾ ਹੈ। ਜਦੋਂ ਆਪਣੇ ਦੇ ਮੋਹ ਕਰਕੇ, ਉਨਾਂ ਨੂੰ ਮਿਲਣ ਬਾਹਰਲੇ ਦੇਸ਼ਾਂ ਵਿਚੋਂ ਹੋ ਕੇ ਮੁੜ ਕੇ ਜਾਂਦੇ ਹਨ। ਕਈਆਂ ਨਾਲ ਆਪਣੇ ਹੀ ਬਹੁਤ ਕੁੱਤੇ ਖਾਣੀ ਕਰਦੇ ਹਨ। ਬੰਦੇ ਦੇ ਪਿਆਰ ਦੀਆਂ ਧæੰਦਾ ਟੁੱਟ ਜਾਂਦੀਆਂ ਹਨ। ਉਸ ਦੀ ਕੋਈ ਪੇਸ਼ ਨਹੀਂ ਚਲਦੀ। ਜਦੋਂ ਆਪਣੇ ਹੀ ਘਰ ਜਾਇਦਾਦ ਦੀ ਵੰਡ ਨੂੰ ਲੈ ਕੇ ਦੁਸ਼ਮੱਣ ਬੱਣ ਜਾਂਦੇ ਹਨ। ਆਪਣਾ ਹਿੱਸਾ ਵੰਡਾਉਣ ਲਈ ਸਰਕਾਰ ਵੀ ਬਦੇਸ਼ੀਆਂ ਦੀ ਗੱਲ ਨਹੀਂ ਸੁਣਦੀ।

Comments

Popular Posts