ਕੀ ਕਿਸੇ ਨੂੰ ਜਾਨ ਤੋਂ ਮਾਰ ਦੇਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਮੰਨ ਲਵੋਂ ਕਿਸੇ ਨੇ ਬੇਇੱਜ਼ਤੀ ਕਰ ਦਿੱਤੀ। ਥੱਪੜ ਮਾਰ ਦਿੱਤਾ ਹੈ। ਹੱਕ ਮਾਰ ਲਿਆ ਹੈ। ਕਿਸੇ ਜਾਂਣ ਪਛਾਂਣ ਵਾਲੇ ਆਪਣੇ ਕੱਤਲ ਵੀ ਕਰ ਦਿੱਤਾ ਹੋਣਾਂ ਹੈ। ਕੀ ਕਿਸੇ ਨੂੰ ਜਾਨ ਤੋਂ ਮਾਰ ਦੇਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ? ਕੱਤਲ ਕਰਨ ਪਿਛੋਂ ਬੰਦਾ ਭਵੱਤਰ ਜਾਂਦਾ ਹੈ। ਇੱਕ ਕੱਤਲ ਪਿਛੋ ਉਸ ਨੂੰ ਛੁੱਪਾਉਣ ਲਈ, ਗੁਆਹ ਮਿਟਾਉਣ ਨੂੰ ਹੋਰ ਕੱਤਲ ਕਰਦਾ ਹੈ। ਲਾਸ਼ ਤੋਂ ਕੁੱਝ ਘੰਟੇ ਬਹੁਤੀ ਦੂਰ ਨਹੀਂ ਜਾ ਸਕਦਾ। ਮਨਸਿਕ ਸਿਥੀਤੀ ਖ਼ਰਾਬ ਹੋ ਜਾਂਦੀ ਹੈ। ਇਸ ਤਰਾਂ ਦੇ ਲੋਕ ਪਾਗਲ ਹੋ ਜਾਂਦੇ ਹਨ। ਕਿਸੇ ਦੀ ਜਾਨ ਲੈਣੀ ਬਹਤ ਔਖੀ ਹੈ। ਕਈਆਂ ਦਾ ਕੱਤਲ ਕਰਨ ਦਾ ਕਿੱਤਾ ਬੱਣ ਜਾਂਦਾ ਹੈ। ਕਈ ਇੱਕ ਬਾਰ ਗੱਲ਼ਤੀ ਕਰਕੇ ਮੁੜ ਕੇ, ਕੱਤਲ ਨਹੀਂ ਕਰਦੇ। ਤੋਬਾ ਕਰ ਲੈਂਦੇ ਹਨ। ਉਨਾਂ ਦੇ ਦਿਮਾਗ ਵਿੱਚ ਉਹ ਝੱਲਕੀ ਫਸੀ ਰਹਿੰਦੀ ਹੈ। ਕੱਲਕੱਤੇ ਤੋਂ ਬਾਹਰ ਇੱਕ ਬੰਦਾ ਕੱਲੇ ਟਰੱਕ ਨੂੰ ਦੇਖ ਕੇ, ਸ਼ੜਕ ਉਤੇ ਕੁੱਝ ਸਿੱਟ ਕੇ ਰਾਹ ਰੋਕ ਲੈਂਦਾ ਸੀ। ਡਰਾਇਵਰ ਨੂੰ ਬੰਨ ਕੇ ਕੁੱਟਦਾ ਸੀ। ਸਣੇ ਟਰੱਕ ਮਾਲ ਲੁੱਟ ਲੈਂਦਾ ਸੀ। ਇਹ ਘੱਟਨਾਂ ਬਹੁਤ ਸਾਰੇ ਟਰੱਕ ਵਾਲਿਆਂ ਨਾਲ ਬੀਤੀ। ਉਹ ਅੱਕ ਗਏ। ਇੱਕ ਦਿਨ ਇੱਕਠੇ ਹੋ ਕੇ, ਉਥੇ ਜਾਂਣ ਦਾ ਫ਼ੈਸਲਾ ਕੀਤਾ। ਉਸ ਕੋਲ ਜਾ ਕੇ ਉਸ ਨੂੰ ਮਾਰਨ ਦੀ ਬਜਾਏ। ਪੁਲੀਸ ਨੂੰ ਦੱਸਿਆ ਜਾ ਸਕਦਾ ਸੀ। ਕੁੱਟਣਾ ਵੀ ਠੀਕ ਨਹੀ ਸੀ। ਜ਼ਿਆਦਾ ਸੱਟ ਲੱਗਣ ਨਾਲ ਬੰਦਾ ਮਰ ਸਕਦਾ ਹੈ। ਪਹਿਲਾਂ ਇੱਕ ਡਰਾਇਵਰ ਆਇਆ। ਉਸ ਨੇ ਆਦਤ ਮੁਤਾਬਕਿ ਉਸ ਨੂੰ ਬੰਨ ਕੇ ਕੁੱਟਣ ਹੀ ਲੱਗਾ ਸੀ। ਬਾਕੀ ਦੇ ਡਰਾਇਵਰ ਵੀ ਆ ਗਏ। ਡਰਾਇਵਰਾਂ ਨੂੰ ਇੰਨਾਂ ਗੁੱਸਾ ਸੀ। ਉਨਾਂ ਨੇ ਉਸ ਲੁੱਟੇਰੇ ਨੂੰ ਪਹਿਲਾਂ ਬਹੁਤ ਕੁੱਟਿਆ। ਫਿਰ ਭੋਰਾ ਭੋਰਾ ਕਰਕੇ ਵੱਡ ਦਿੱਤਾ। ਮਾਮਲਾ ਸ਼ੜਕ ਵਿਚਕਾਰ ਨਜਿੱਠ ਰਹੇ ਸਨ। ਕਿਸੇ ਨੇ ਪੁਲੀਸ ਨੂੰ ਦੱਸ ਦਿੱਤਾ। ਪੁਲੀਸ ਨੇ 6 ਡਰਾਇਵਰਾਂ ਨੂੰ ਫੜ੍ਹ ਲਿਆ। ਕੇਸ ਵਿੱਚ ਬੰਦੇ ਬਹੁਤੇ ਸਨ। ਇਸ ਲਈ 3 ਬੰਦਿਆਂ ਨੂੰ ਇੱਕ ਸਾਲ ਦੀ ਸਜਾ ਹੋਈ। 3 ਬੰਦਿਆਂ ਨੂੰ 2 ਸਾਲ ਦੀ ਸਜਾ ਹੋਈ। ਉਨਾਂ ਦੇ ਜੇਲ ਵਿੱਚ ਹੋਣ ਨਾਲ ਬੱਚੇ ਪਤਨੀਆਂ ਨੇ ਜੋ ਮਸੀਬਤ ਝੱਲੀ ਉਹ ਬਹੁਤ ਦੁੱਖੀ ਕਰਨ ਵਾਲੀ ਗੱਲ ਹੈ। ਇਕ ਦੇ ਮਾਂ-ਬਾਪ ਹੀ ਮਰ ਗਏ। ਇੱਕ ਦੇ ਬੇਟਾ ਹੋ ਕੇ ਮਰ ਗਿਆ। ਕਾਤਲ ਕਰਕੇ, ਇੱਕ ਦਾ ਵਿਆਹ ਹੀ ਨਹੀਂ ਹੋਇਆ ਸੀ। ਇੱਕ ਦੇ ਦਿਮਾਗ ਵਿੱਚ ਫ਼ਰਕ ਪੈ ਗਿਆ ਸੀ। ਉਹ ਜੇਲ ਵਿੱਚ ਹੈ। ਜਾਂ ਬਾਹਰ ਹੈ, ਉਸ ਨੂੰ ਪਤਾ ਹੀ ਨਹੀਂ ਸੀ। ਇੱਕ ਸ਼ਰਮ ਦਾ ਮਾਰਾ ਜੇਲ ਕੱਟਣ ਪਿਛੋਂ ਪਤਾ ਹੀ ਨਹੀਂ ਲੱਗਾ। ਕਿਥੇ ਚਲਾ ਗਿਆ ਹੈ। ਇੱਕ ਨੇ ਆਪ ਲੁੱਟਾ-ਮਾਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇੰਨਾਂ ਵਿਚੋਂ ਤਿੰਨਾਂ ਨੂੰ ਮੈਂ ਮਿਲੀ ਹਾਂ। ਹੁਣ ਮਰ ਗਏ ਹਨ। ਉਹ ਇਹ ਵੱਕਿਆ ਨਹੀਂ ਭੁੱਲ ਸਕੇ ਸਨ । ਜਦੋਂ ਗੱਲ ਕਰਦੇ ਸਨ। ਮੂੰਹ ਦੇ ਹਾਵ-ਭਾਵ ਗੁੱਸੇ ਵਾਲੇ ਹੋ ਜਾਂਦੇ ਸਨ। ਬੰਦਾ ਕੱਤਲ ਕਰਨ ਦੇ ਬਾਅਦ ਵੀ ਉਸ ਲਈ ਬਹੁਤ ਗੁੱਸਾ ਸੀ। ਜੇ ਉਹ ਲੁੱਟਰਾ ਜਿਉਂਦਾ ਵੀ ਰਹਿੰਦਾ। ਕੋਈ ਬਹੁਤਾ ਫ਼ਰਕ ਨਹੀਂ ਪੈਣਾਂ ਸੀ। ਕੱਤਲ ਕਰਨ ਪਿਛੋਂ ਵੀ ਗੁੱਸਾ ਠੰਡਾ ਨਹੀਂ ਹੋਇਆ ਸੀ। ਉਨਾਂ ਦੇ ਸੁਭਾਅ ਜਰੂਰ ਹੋਰ ਗੁੱਸੇ ਵਾਲੇ ਹੋ ਗਏ ਸਨ। ਕਿਸੇ ਦੇ ਥੱਪੜ ਮਾਰਨ ਨੂੰ ਬਿੰਦ ਲਗਾਉਂਦੇ ਸਨ। ਐਸੇ ਲੋਕਾਂ ਤੋਂ ਦੂਰ ਰਹਿੱਣਾਂ ਠੀਕ ਹੈ ਜੋ ਬੰਦਾ ਇੱਕ ਕੱਤਲ ਕਰ ਸਕਦਾ ਹੈ। ਉਸ ਲਈ 10 ਕੱਤਲ ਕਰਨੇ ਵੀ ਬਹੁਤੀ ਦਿਕੱਤ ਦੀ ਗੱਲ ਨਹੀ ਹੈ। ਐਸੇ ਲੋਕਾਂ ਨੂੰ ਬੰਦੇ ਸਬਜ਼ੀ-ਆਲੂ ਵਰਗੇ ਲੱਗਦੇ ਹਨ।
ਪਰ ਲੋਕ ਕੱਤਲ ਕਿਉਂ ਕਰਦੇ ਹਨ? ਜਰੂਰ ਉਨਾਂ ਦਾ ਮਾਨਸਿਕ ਸੰਤੁਲਨ ਵਿਗੜਿਆ ਹੋਵੇਗਾ। ਕਿਸੇ ਪਾਸਿਉ ਪ੍ਰੇਸ਼ਾਨੀ ਹੋਈ ਹੋਵੇਗੀ। ਨਿਰਾਸ਼ਗੀ ਦਾ ਸਹਮਣਾਂ ਕਰਨਾਂ ਪਿਆ ਹੋਣਾਂ ਹੈ। ਇਸ ਤਰਾਂ ਦੇ ਕਦਮ ਪੱਟਣ ਤੋਂ ਪਹਿਲਾਂ ਗੱਲਬਾਤ ਕੀਤੀ ਜਾਵੇ। ਕਿਸੇ ਨੂੰ ਆਪਣੀ ਹਾਲਤ ਦੱਸ ਦਿੱਤੀ ਜਾਵੇ, ਜਰੂਰ ਕੋਈ ਹੋਰ ਰਸਤਾ ਨਿੱਕਲ ਸਕਦਾ ਹੈ। ਬੰਦਾ ਆਪ ਵੀ ਤੇ ਦੂਜੇ ਵੀ ਹੋਰ ਮੁਸ਼ਕਲਾਂ ਤੋਂ ਬੱਚ ਸਕਦੇ ਹਨ। ਬੰਦਾ ਮਾਰਨਾ ਔਖਾ ਹੋਵੇਗਾ। ਉਸ ਵਿੱਚ ਵੀ ਬਰਾਬਰ ਦੀ ਤਾਕਤ ਹੁੰਦੀ ਹੈ। ਹੱਥਿਆਰ ਬੰਦ ਅੱਗੇ ਨਿਹੱਥੇ ਦੀ ਕੀ ਚਲਦੀ ਹੈ? ਬਹੁਤੇ ਗੁੱਸੇ ਵਾਲੇ ਬੰਦੇ ਕੋਲ ਖੜ੍ਹਨ ਦੀ ਲੋੜ ਨਹੀਂ ਹੈ। ਬਹਿਸ ਵੀ ਕਰਨ ਦੀ ਦੀ ਲੋੜ ਨਹੀਂ ਹੈ। ਇਸ ਤਰਾਂ ਦੇ ਬੰਦੇ ਤੋਂ ਲੈਣਾਂ ਹੀ ਕੀ ਹੈ? ਨਾਂ ਹੀ ਕਿਸੇ ਦੀ ਲੜਾਈ ਵਿੱਚ ਪੈਣ ਦੀ ਲੋੜ ਹੈ। ਲੜਨ ਵਾਲੇ ਛੱਡਾਉਣ ਵਾਲੇ ਨੂੰ ਚੰਬੜ ਜਾਂਦੇ ਹਨ। ਪਰ ਜੇ ਸਾਨੂੰ ਲੱਗਦਾ ਹੈ। ਕੋਈ ਬੰਦਾ ਪ੍ਰਸ਼ਾਨ ਹੈ। ਅਸੀਂ ਉਸ ਦੀ ਮੱਦਦ ਕਰ ਸਕਦੇ ਹਾਂ। ਜਾਂ ਪੁਲੀਸ ਆਂਢ-ਗਆਂਢ ਨੂੰ ਦੱਸਣ ਨਾਲ ਮਮਲਾ ਠੀਕ ਹੁੰਦਾ ਹੈ। ਤਾਂ ਮਦੱਦ ਜਰੂਰ ਕਰਨੀ ਚਾਹੀਦੀ ਹੈ। ਕਈ ਬਾਰ ਡੁਬਦੇ ਨੂੰ ਤਿਨਕੇ ਦਾ ਸਹਾਰਾ ਮਿਲ ਜਾਦਾ ਹੈ। ਜੇ ਅਸੀਂ ਕਿਸੇ ਦੀ ਜਿੰਦਗੀ ਸੁਧਾਰ ਸਕੀਏ। ਸਹਾਇਤਾ ਕਰਨੀ ਠੀਕ ਹੈ। ਕੱਲਾ ਬੰਦਾ ਵੀ ਪ੍ਰੇਸ਼ਾਨ ਹੋ ਜਾਂਦਾ ਹੈ। ਕੋਈ ਉਸ ਨਾਲ ਦੋ ਗੱਲਾਂ ਕਰਨ ਸੁਣਨ ਵਾਲਾ ਹੋਵੇ। ਬੰਦਾ ਕਾਫ਼ੀ ਰਾਹਤ ਮਹਿਸੂਸ ਕਰਦਾ ਹੈ। ਚੇਤੇ ਰੱਖੀਏ। ਕਦੇ ਕਿਸੇ ਦਾ ਦਿਲ ਨਾਂ ਹੀ ਦੁੱਖਾਈਏ। ਨਾਂ ਹੀ ਕਿਸੇ ਨੂੰ ਨੀਚਾ ਦਿਖਾਈਏ। ਸਬ ਨੂੰ ਬਾਰਬਰੀ ਦਾ ਹੱਕ ਦੇਈਏ। ਕਿਸੇ ਦਾ ਹੱਕ ਨਾਂ ਖੋਈਏ। ਆਪਣੀ ਕੀਤੀ ਕਮਾਈ ਖਾਈਏ। ਦੂਜਿਆਂ ਦਾ ਹੱਕ ਖੋ ਕੇ ਖਾਣ ਵਾਲਿਆਂ ਨੂੰ ਵੀ ਮੁਆਫ਼ੀ ਨਹੀਂ ਮਿਲਦੀ। ਸਭ ਨੂੰ ਪਿਆਰ ਕਰੀਏ। ਕਦੇ ਵੀ ਕੋਈ ਤੁਹਾਨੂੰ ਨਫ਼ਰਤ ਨਹੀਂ ਕਰੇਗਾ। ਨਾਂ ਹੀ ਕੋਈ ਦੁਸ਼ਮੱਣ ਪੈਦਾ ਹੋਵੇ।

Comments

Popular Posts