ਅਮਰੀਕਾ ਦਾ ਝੰਡਾ ਤੇ ਸਿੱਖ ਕੌਮ ਦਾ ਸਿਰ ਝੁਕਣ ਦੀ ਬਜਾਏ, ਨਿਸ਼ਾਨ ਸਹਿਬ ਵਾਂਗ ਊਚਾ ਹੁੰਦਾ
-
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਅਮਰੀਕਾ ਦਾ ਝੰਡਾ ਤੇ ਕੌਮ ਦਾ ਸਿਰ ਝੁਕਣ ਦੀ ਬਜਾਏ
, ਨਿਸ਼ਾਨ ਸਹਿਬ ਵਾਂਗ ਊਚਾ ਹੁੰਦਾ। ਅੱਜ ਲੋਕ ਤਰਸ ਭਰੀਆਂ ਨਜ਼ਰਾਂ ਨਾਲ ਸਾਡੀ ਕੌਮ ਵੱਲ ਨਾਂ ਦੇਖਦੇਜੇ ਸੱਪ ਆਪ ਮਾਰ ਦਿੱਤਾ ਹੁੰਦਾ। ਉਸ ਨੇ ਜ਼ਹਿਰ ਦਾ ਡੰਗ ਤਾਂ ਜਿੰਨਾਂ ਦੇ ਮਾਰਨਾਂ ਸੀ। ਉਨਾਂ ਦੇ ਮਾਰਨਾ ਹੀ ਸੀ। ਧੰਨ ਕੋਲ ਸੱਪ ਆ ਜਾਂਦੇ ਹਨ। ਐਡੀਆ ਵੱਡੀਆਂ ਗੋਲਕਾਂ ਹਜ਼ਮ ਕਰਨ ਵਾਲਿਆ ਕੋਲ ਸੱਪ ਆ ਜਾਵੇ। ਕੋਈ ਵੱਡੀ ਅਚੰਬੇ ਦੀ ਗੱਲ ਨਹੀਂ ਹੈ। ਸਾਰੀ ਸੰਗਤ ਦੀ ਮੇਹਰਬਾਨੀ ਹੈ। ਜਿੰਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਭੀਖਰੀ ਸਮਝ ਕੇ ਪੈਸੇ, ਉਸ ਅੱਗੇ ਵਗਾ ਮਾਰਨਗੇ। ਉਨੇ ਜਿਆਦਾ ਵੱਡੇ ਸੱਪ ਗੋਲਕ ਦੁਆਲੇ ਆਉਣਗੇ। ਇੱਕ ਦੂਜੇ ਨਾਲ ਲੜਨਗੇ। ਗੋਰਾ ਆਪ ਮਰਿਆ ਹੈ ਜਾਂ ਪੁਲੀਸ ਨੇ ਜਾਂ ਉਸ ਨੂੰ ਉਸ ਤੋਂ ਇਹ ਕੰਮ ਕਰਾਉਣ ਵਾਲੇ, ਹੈਅਰ ਕਰਨ ਵਾਲੇ ਨੇ ਹੀ ਮਾਰ ਦਿੱਤਾ। ਜੇ ਸਿੱਖ ਉਸ ਨੂੰ ਦਬੋਚ ਕੇ ਹੀ ਮਾਰ ਦਿੰਦੇ ਆਲ੍ਹਣੇ ਕੋਲ ਆਏ ਸੱਪ ਨੂੰ ਵੀ ਜਾਨਵਰ ਠੂਗਾਂ ਮਾਰ ਕੇ ਮਾਰ ਦਿੰਦੇ ਹਨ। ਸੱਪ ਦੀ ਖੁਡ ਵਿੱਚ ਵੜੀ ਤੇਜ ਭੱਜਣ ਵਾਲੀ ਚੂਹੀ ਸੱਪ ਕੋਲੋ ਬੱਚ ਨਹੀਂ ਸਕਦੀ। ਇੰਨਾਂ ਜਾਨਵਰਾਂ ਕੋਲ ਕਿਹੜੀ ਸਟੇਨਗੰਨ ਹੁੰਦੀ ਹੈ। ਮੈਂ ਕੱਲਕੱਤੇ ਦੀ ਜੰਮਪਲ ਹਾਂ। ਉਥੇ ਕਿਸੇ ਬੰਗਾਲੀ ਦੇ ਮੋਡਾ ਵੀ ਗੱਲ਼ਤੀ ਨਾਲ ਕਿਸੇ ਕੋਲੋ ਬੱਜ ਜਾਵੇ। ਬੰਗਾਲੀ ਧੱਕੇ ਮਾਰ-ਮਾਰ ਬੰਦੇ ਨੂੰ ਬੰਦਲਾ ਦਿੰਦੇ ਹਨ। ਨਾਲੇ ਕਹਿੰਦੇ ਹਨ, " ਮੇਰੇ ਕੋ ਧੱਕ ਮਾਰਾ, ਜੇ ਮੈਂ ਗਿਰ ਜਾਤਾ, ਤੋਂ ਮੈਂ ਮਰ ਜਾਤਾ। " ਅੱਗਲਾ ਹੱਥ ਬੰਨ ਕੇ ਛੁੱਟਦਾ ਹੈ।
ਕਈ ਮੱਤਾ ਦਿੰਦੇ ਹਨ। ਸਮਝ ਨਹੀਂ ਲੱਗਦੀ, ਕੌਣ ਹਨ? ਪਹਿਲਾਂ ਸਿੰਘ ਹੀ ਸੱਜ ਜਾਵੋ
ਸਿਰੋਂ ਗੰਝੀ ਕੱਛ ਵਿੱਚ ਕੰਘੀ ਕਈਆਂ ਨੇ ਸਿੱਖੀ ਪਾਲੀ ਨਹੀਂ। ਮੱਤਾ ਦੇ ਰਹੇ ਹਨ। ਅਮਰੀਕਾ ਜੰਗ ਲੱਗੀ ਹੈ ਆ ਜਾਉ ਖੁੱਲਾ ਸੱਦਾ ਹੈ ਗੱਲੀ ਬਾਤੀ ਮੈਂ ਵੱਡੀ, ਕਰਤੂਤੀ ਵੱਡੀ ਜਠਾਂਣੀ ਆਪਣੀ ਮੌਤ ਮਰਨਾਂ ਬਹੁਤ ਔਖਾ ਹੈ। ਉਨਾਂ ਨੂੰ ਆ ਕੇ ਪੁੱਛ ਲਵੋਂ। ਜਿੰਨਾਂ ਨੇ ਹੁਣੇ-ਹੁਣੇ ਅਮਰੀਕਾ ਵਿੱਚ ਲੁੱਕ ਕੇ ਜਾਨਾਂ ਬੱਚਾਈਆਂ ਹਨ। ਜਿੰਨਾਂ ਦੇ ਬੰਦੇ ਮਰੇ ਹਨ। ਬੱਚੇ ਅਨਾਂਥ ਹੋ ਗਏ ਹਨ। ਕਈ ਦੂਜੇ ਨੂੰ ਉਗ਼ਲ ਲਗਾਉਣ ਜੋਗੇ ਹਨ। ਗੱਲਾਂ ਕਰਨ ਜੋਗੇ ਹਨ, " ਸਿੱਖ ਬਹਾਦਰ ਹਨ। ਮਰਨ ਤੋਂ ਨਹੀਂ ਡਰਦੇ। " ਧਰਮਿਕ ਚਲਾਕ ਚੌਧਰੀ ਕਿਸੇ ਗਰਮ ਸੁਭਾਅ ਦੇ ਬੰਦੇ ਨੂੰ ਮਰਨ ਲਈ ਅੱਗੇ ਕਰ ਦਿੰਦੇ ਹਨ। ਜੇ ਸਾਹਿਬਜਾਂਦੇ ਅਜੀਤ ਸਿੰਘ ਤੇ ਜ਼ੂਝਾਰ ਸਿੰਘ ਸਾਹਿਬਜਾਂਦੇ ਲੱਖਾਂ ਨਾਲ ਲੜ ਸਕਦੇ ਹਨ ਕੀ ਉਹ ਬੱਚੇ ਸਨ? ਜੋ ਇਹ ਇਕ ਗੋਰੇ ਨਾਲ ਜੰਗ ਨਹੀਂ ਲੜ ਸਕੇ ਜਿੰਨਾਂ ਨੂੰ ਬਹੁਤੇ ਸਿੱਖ ਗੈਰਤਮੰਦ ਨਹੀਂ ਸਮਝਦੇ।
ਉਥੇ ਹੀ ਸਾਡੀ ਜੰਗ ਸ਼ੁਰੂ ਹੋ ਜਾਂਦੀ ਹੈ। ਜਿਥੇ ਸਾਡੇ ਕਿਸੇ ਉਤੇ ਹੱਮਲਾ ਹੁੰਦਾ ਹੈ। ਬੰਦੇ ਨੂੰ ਚਾਹੀਦਾ ਹੈ। ਪਹਿਲਾਂ ਬਾਰ ਨਹੀਂ ਕਰਨਾਂ। ਜੇ ਕੋਈ ਹੱਮਲਾਵਰ, ਪਹਿਲਾਂ ਬਾਰ ਕਰ ਦਿੰਦਾ ਹੈ। ਉਸ ਦੀਆਂ ਬੋਟੀਆਂ ਸਾਬਤ ਨਹੀਂ ਬੱਚਣੀਆਂ ਚਾਹੀਦੀਆਂ। ਚਿਥੜਾ-ਚਿਥੜਾ ਕਰ ਦੇਣੀਆਂ ਚਾਦੀਆਂ ਹਨ। ਡੰਕੇ ਉਤੇ ਚੋਟ, ਦੁਸ਼ਮੱਣ ਦੇਖ ਕੇ ਬੱਜਦੀ ਹੈ ਜਿਸ ਨੇ ਅੰਮ੍ਰਿਤ ਛੱਕ ਕੇ, 5 ਕਕਾਰ ਰੱਖੇ ਹਨ ਉਹ ਸਿਰ ਧੜ ਦੀ ਬਾਜ਼ੀ ਲਗਾ ਜਾਂਦੇ ਹਨ ਕਈਆਂ ਨੇ ਕਿਹਾ ਹੈ, " ਕਿਰਪਾਨਾਂ ਬਦੂਕ ਅੱਗੇ ਕੀ ਕਰ ਸਕਦੀਆਂ ਹਨ? " ਕੀ ਇਹ ਮਾਂਜ਼ ਕੇ ਚੱਮਕਾਉਣ ਨੂੰ ਹਨ? ਕਿਰਪਾਨਾਂ ਤੋਂ ਨਹੀ ਕੁੱਝ ਹੁੰਦਾ ਤਾਂ ਕੀ ਸਿੱਖ ਸ਼ੜਕਾਂ ਉਤੇ ਕਿਰਪਾਨਾਂ ਡੰਗਰ ਵੰਡਣ ਨੂੰ ਲੈ ਕੇ ਜਲਸੇ, ਮੁਜ਼ਾਰੇ ਕਰਦੇ ਹਨ? ਮਾਤਾ ਭਾਗ ਕੌਰ ਬਾਰੇ ਦੁਨੀਆਂ ਜਾਂਣਦੀ ਹੈ। ਉਸ ਨੇ ਮੁਕਤਸਰ ਜੰਗ ਦੀ ਮੁੱਠ ਭੇੜ ਆਪ 40 ਸਿੰਘਾਂ ਤੋਂ ਮੂਹਰੇ ਹੋ ਕੇ ਕੀਤੀ। ਜੰਗ ਵਿੱਚ ਜ਼ਖ਼ਮੀ ਹੋ ਗਈ। 40 ਸਿੰਘਾਂ ਨੂੰ ਲਲਕਾਰ ਕੇ, ਆਪਣੇ ਪਿਛੇ ਲਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਨਾਲ 40 ਸਿੰਘਾਂ ਦੀ ਟੁੱਟੀ ਗੰਡੀ। 40 ਸਿੰਘ ਜੰਗ ਵਿੱਚ ਲੜ ਕੇ ਮੁਕਤ ਹੋ ਗਏ। 28 ਮਈ 2003 ਈਸਵੀ ਨੂੰ ਦੋ ਅੰਮ੍ਰਿਤਧਾਰੀ ਕੁੜੀਆਂ ਰੇਲ ਦੀ ਉਡੀਕ ਵਿੱਚ ਅੰਨਦਪੁਰ ਸਟੇਸ਼ਨ ਉਤੇ ਬੈਠੀਆਂ ਸਨ। ਉਨਾਂ ਦੀ ਦੋ ਪੰਜਾਬ ਪੁਲੀਸ ਵਾਲਿਆਂ ਨੇ ਇੱਜ਼ਤ ਲੁੱਟਣ ਲੱਗੇ ਸਨ। ਤਿੰਨ ਇੰਚੀ ਸ੍ਰੀ ਸਾਹਿਬ ਨਾਲ ਉਨਾਂ ਨੇ ਪੁਲੀਸ ਵਾਲਿਆਂ ਨਾਲ ਮੁਕਾਬਲਾ ਕੀਤਾ। ਇੱਕ ਪੁਲੀਸ ਵਾਲਾ ਬੁਰੀ ਤਰਾਂ ਜਖ਼ਮੀ ਕਰ ਦਿੱਤਾ। ਇੱਕ ਪੁਲੀਸ ਵਾਲਾ ਭੱਜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਵੇਲੇ, ਇੱਕ ਹੋਰ ਬੀਬੀ ਦੀਪ ਕੌਰ ਨੂੰ ਅੰਨਦਪੁਰ ਚਾਰ ਪਠਾਣਾਂ ਨੇ ਘੇਰ ਲਿਆ। ਉਸ ਬੀਬੀ ਨੇ ਚਾਰਾਂ ਨੂੰ ਮਾਰ ਦਿੱਤਾ। ਚਮਕੌਰ ਦੀ ਲੜਾਈ ਵਿੱਚ ਜੰਗ ਸਮੇਂ ਸਿੰਘ ਸ਼ਹੀਦ ਹੋ ਗਏ। ਬੀਬੀ ਸ਼ਰਨ ਕੌਰ ਨੇ ਕੱਲੇ-ਕੱਲੇ ਸ਼ਹੀਦਾ ਨੂੰ ਇੱਕਠੇ ਕੀਤਾ। ਆਪ ਲੱਕੜੀਆਂ ਇੱਠੀਆਂ ਕੀਤੀਆਂ। ਸ਼ਹੀਦਾ ਦਾ ਸੰਸਕਾਰ ਕੀਤਾ। ਉਥੇ ਹੀ ਬੀਬੀ ਸ਼ਰਨ ਕੌਰ ਨੂੰ ਜਿਉਂਦੀ ਨੂੰ ਦੁਸ਼ਮੱਣ ਨੇ, ਉਸੇ ਅੱਗ ਵਿੱਚ ਸਿੱਟ ਦਿੱਤਾ। ਜਿਸ ਕੌਮ ਦੀਆਂ ਬੀਬੀਆਂ ਇੰਨੀਆਂ ਦਲੇਰ ਹਨ। ਉਦੋਂ ਮਰਦ ਵੀ ਬਹੁਤ ਦਲੇਰ ਹੁੰਦੇ ਸਨ। 40 ਸਿੰਘਾਂ ਨੂੰ ਲਲਕਾਰ ਕੇ ਮਾਤਾ ਭਾਗ ਕੌਰ ਔਰਤ ਦੀ ਅਵਾਜ਼ ਨੇ ਜਗਾ ਦਿੱਤਾ ਸੀ।
ਅੱਜ ਕੱਲ ਸਿੱਖਾਂ ਨੂੰ ਸਟੇਨਗੰਨ ਦੀਆਂ ਗੋਲ਼ੀਆਂ ਨਹੀਂ ਹਲੂਣਾਂ ਦੇ ਸਕਦੀਆਂ। ਲੋਕ ਸਿਆਣੇ ਹੋ ਗਏ ਹਨ। ਸੋਚਦੇ ਹਨ, " ਦੇਖੀ ਜਾਵੇਗੀ, ਜਿਸ ਦੇ ਗੋਲ਼ੀ ਵੱਜੇਗੀ। ਜੇ ਕੋਈ ਮਰਦਾ ਹੈ। ਮਰ ਜਾਵੇ। ਆਪਣੇ ਆਪ ਨੂੰ ਮੈਦਾਨ ਵਿੱਚੋਂ ਭੱਜ ਕੇ, ਟੇਬਲ ਥੱਲੇ ਵੱੜ ਕੇ, ਸਟੋਰ ਰੂਮ ਵਿੱਚ ਬੰਦ ਕਰਕੇ, ਆਪਦੀ ਜਾਨ ਬਚਾਵੋ। ਜਾਨ ਬੱਚਾਈ। ਲੱਖਾ ਪਾਏ। ਜਾਨ ਹੈ ਤਾਂ ਜਹਾਨ ਹੈ। ਦੂਜਾ ਢੱਠੇ ਖੂਹ ਵਿੱਚ ਜਾਵੇ। ਗੋਰੇ ਦੁਆਰਾ ਗੋਲੀਆਂ ਚਲਦੀਆਂ ਦੇਖ ਕੇ, ਗੋਲੀਆਂ ਲੱਗ ਕੇ, ਦੋ ਬੰਦੇ ਧਰਤੀ ਤੇ ਡਿੱਗੇ ਛੱਡ ਕੇ, ਜੋ ਬੰਦਾ ਕਾਰ ਲੈ ਕੇ ਕਾਰ ਪਾਰਕਿੰਗ ਵਿਚੋਂ ਭੱਜ ਗਿਆ। ਸਾਡੇ ਲੋਕਲ ਰੇਡੀਉ ਉਤੇ ਹੋਸਟ ਉਸ ਨਾਲ ਗੱਲਾਂ ਕਰ ਰਿਹਾ ਸੀ। ਉਸ ਨੂੰ ਹੋਸਟ ਨੇ ਕਿਹਾ, " ਤੇਰੇ ਦਿਮਾਗ ਵਿੱਚ ਇਹ ਨਹੀਂ ਆਇਆ ਤੂੰ ਗੋਰੇ ਵਿੱਚ ਕਾਰ ਮਾਰਦਾ। ਤੇਰੇ ਕੋਲ ਕਾਰ ਸੀ। " ਭੱਜਣ ਵਾਲੇ ਬੰਦੇ ਦਾ ਜੁਆਬ ਸੀ , " ਮੈਂ ਡਰ ਗਿਆ ਸੀ। ਉਦੋਂ ਤਾਂ ਇਹੀ ਔੜੀ। ਮੈਂ ਕਾਰ ਪਾਰਕਿੰਗ ਵਿਚੋਂ ਲੈ ਕੇ ਭੱਜ ਜਾਵਾਂ। " ਇਸ ਤਰਾਂ ਦੇ ਬੰਦੇ ਆਪਣੀ ਬਹਾਦਰੀ ਦੇ ਕਿੱਸੇ ਰੇਡੀਉ ਉਤੇ ਸੁਣਾਉਣ ਆਉਂਦੇ ਹਨ। ਜੋ ਮੌਕੇ ਉਤੇ ਮੋਕ ਵਾਹ ਜਾਂਦੇ ਹਨ। ਉਸ ਗੋਰੇ ਨੇ ਗੋਲੀਆਂ ਨਾਲ ਬੰਦੇ ਮਾਰੇ। ਜੇ ਇੰਨਾਂ ਨੇ ਮਰਨਾਂ ਹੀ ਸੀ। ਮਰਨ ਵਾਲਿਆਂ ਵਿੱਚੋਂ ਕੋਈ ਸੂਰਮਾਂ ਇਕ ਫੱਟ ਵੀ ਉਸ ਗੋਰੇ ਦੇ ਪਿੰਡੇ ਉਤੇ ਲਗਾ ਦਿੰਦਾ। ਅਮਰੀਕਾ ਦਾ ਝੰਡਾ ਤੇ ਸਿੱਖ ਕੌਮ ਦਾ ਸਿਰ ਝੁਕਣ ਦੀ ਬਜਾਏ, ਨਿਸ਼ਾਨ ਸਹਿਬ ਵਾਂਗ ਊਚਾ ਹੁੰਦਾ। ਸਿੱਖ ਗਰਬ ਸਮਝਦੇ ਹਨ। ਬਈ ਸਿੱਖਾਂ ਕਰਕੇ ਅਮਰੀਕਾ ਦਾ ਝੰਡਾ ਝੁਕ ਗਿਆ। ਬਹੁਤ ਸ਼ਰਮ ਦੀ ਗੱਲ ਹੈ। ਸਿੱਖਾਂ ਨੇ ਇਤਹਾਸ ਬੱਣਾ ਦਿੱਤਾ ਹੈ। ਅੱਜ ਤੱਕ ਅਮਰੀਕਾ ਤੇ ਅਮਰੀਕਾ ਦਾ ਝੰਡਾ ਕਿਸੇ ਅੱਗੇ ਨਹੀਂ ਝੁਕਿਆ ਸੀ। ਇਹ ਬਹਾਦਰ ਸਿੱਖ ਕੌਮ ਦੀ ਬਦੌਲਤ ਹੋਇਆ ਹੈ। ਹੁਣ ਪ੍ਰਚਾਰਿਕ ਇਸ ਉਤੇ ਵੀ ਵਾਰਾਂ ਗਾਇਆ ਕਰਨਗੇ। ਬਈ ਅਟੈਕ ਬਾਅਦ ਵਿੱਚ ਲੋਕਾਂ ਨੇ ਬਹੁਤ ਤਰਸ-ਦਿਆ ਦਿਖਾਇਆ ਹੈ। ਸਾਡੇ ਕਰਕੇ ਅਮਰੀਕਾ ਦਾ ਝੰਡਾ ਝੂਕ ਗਿਆ। ਅਸੀਂ ਅਮਰੀਕਾ ਦਾ ਝੰਡਾ ਝੁਕਾ ਦਿੱਤਾ। ਗੁਰਦੁਆਰੇ ਸਾਹਿਬ ਦੇ ਵਿੱਚ ਲੋਕਾਂ ਦੁਆਰਾ ਮੋਮਬੱਤੀਆਂ ਜਗਾਉਣੀਆਂ, ਕੀ ਇਹ ਸਿੱਖ ਧਰਮ ਦੇ ਲੱਛਣ ਹਨ? ਕੀ ਮੋਮਬੱਤੀਆਂ ਜਗਾਉਣ ਨਾਲ ਮਰੇ ਜਿੰਦਾ ਕਰ ਦੇਣਗੇ? ਕੀ ਮਰੇ ਬੰਦੇ ਵਿੱਚ ਜੋਤ ਆ ਜਾਵੇਗੀ? ਗਿਆਨੀਆਂ, ਪ੍ਰਚਾਰਕਾਂ ਨੂੰ ਅਖੰਡ ਪਾਠ ਅੱਗੇ ਜੋਤ ਜਗਉਣੀ ਬ੍ਰਹਮਣਵਾਦ ਲੱਗਦੀ ਹੈ। ਜੋ ਬਿੱਜਲੀ ਜਾਂਣ ਤੇ ਪਾਠ ਪੜ੍ਹਨ ਲਈ ਜਾਂ ਹੋਰ ਦੀਵਾ ਲੱਭਣ ਲਈ ਕੰਮ ਆ ਸਕਦੀ ਹੈ। ਕਿਸੇ ਦੇ ਮਰਨ ਉਤੇ ਮੋਮਬੱਤੀਆਂ ਜਗਾਉਣੀਆਂ, ਇਹ ਕੋਈ ਫਿਲਮੀ ਸੀਨ ਲੱਗਦਾ ਹੈ। ਜਾਂ ਕੀ ਇਹ ਮੋਮਬੱਤੀਆਂ ਜਗਾਉਣ ਨਾਲ ਸਵਰਗ ਦਾ ਦਿਵਾਰ ਦਿਸ ਜਾਵੇਗਾ? ਜਿੰਨਾਂ ਪਖੰਡ ਸਿੱਖ ਅੰਮ੍ਰਿਤਧਾਰੀ ਕਰਦੇ ਹਨ। ਰੱਬ ਬਚਾਏ। ਅਸੀਂ ਆਪਣੇ ਆਪ ਸਹੀ ਰਸਤਾ ਚੁਣੀਏ। ਇੰਨਾਂ ਤੋਂ ਬੱਚ ਜਾਈਏ। ਇੰਨਾਂ ਵਿੱਚ ਨਾਂ ਆਈਏ। ਸਾਰੇ ਗੋਲਕਾਂ ਦੇ ਰੌਲੇ ਹਨ। ਜਿਸ ਨੇ ਗੋਲਕ ਵੰਡਣੀ ਹੈ। ਉਹ ਆਪੇ ਵੰਡਾ ਲਵੇਗਾ। ਲਿਖਾਰੀਆਂ, ਸੰਪਾਦਕਾਂ, ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈਟ ਮੀਡੀਏ ਨੇ ਕੌਮ ਵਿੱਚ ਜਾਗਰਤੀ ਸ਼ਬਦਾਂ ਦੇ ਗਿਆਨ ਨਾਲ ਲਿਉਣੀ ਹੈ ਅਸੀਂ ਗੁਰਦੁਆਰੇ ਸਾਹਿਬ ਦੇ ਲੋਕਾਂ ਵਾਂਗ ਪੱਖੰਡ ਕਰਨ ਨੂੰ ਮੋਮਬੱਤੀਆਂ ਨਹੀਂ ਜਗਾਉਣੀਆਂ ਜਦੋਂ ਤੁਸੀਂ ਮੈਨੂੰ ਪਹਿਲਾਂ ਵੀ ਦੋਸਤਾਂ ਨੇ ਹਮੇਸ਼ਾਂ ਹੀ ਹੌਸਲਾ ਦਿੱਤਾ ਹੈ ਜੀ ਦੋਸਤਾਂ ਦਾ ਹੌਸਲਾ ਨਸ਼ੇ ਤੋਂ ਵੱਧ ਕੰਮ ਦਿੰਦਾ ਹੈ

Comments

Popular Posts