ਬੰਦਾ ਹੋਈ ਬੇਇੱਜ਼ਤੀ ਨੂੰ ਭੁੱਲਾ ਨਹੀ ਸਕਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਲੋਕ ਕਹੀ ਜਾਂਦੇ ਹਨ। ਗਲ਼ਤੀ ਕੋਈ ਵੀ ਕੀਤੀ ਹੋਵੇ, ਬੰਦੇ ਨੂੰ ਮੁਆਫ਼ ਕਰ ਦੇਣਾਂ ਚਾਹੀਦਾ ਹੈ। ਮੁਆਫ਼ ਕਰਨ ਵਾਲਾ ਰੱਬ ਹੁੰਦਾ ਹੈ। ਕੀ ਸੱਚ ਮੁੱਚ ਮੁਆਫ਼ ਕਰਨ ਨਾਲ ਗੱਲ ਦਿਮਾਗ ਵਿਚੋਂ ਹੋਈ ਗੱਲਤ ਗੱਲ ਸਾਫ਼ ਹੋ ਜਾਂਦੀ ਹੈ। ਕੋਈ ਭਰੀ ਮਹਿਫ਼ਲ ਵਿੱਚ ਲਾਹ-ਪਾਹ ਕਰ ਦੇਵੇ। ਚੰਗੀਆਂ ਮੋਟੀਆਂ ਤਾਜ਼ੀਆਂ ਗਾਲਾਂ ਕੱਢ ਦੇਵੇ। ਪੱਗ ਉਤਾਰ ਦੇਵੇ। ਦੋ ਧੱਪੜ ਮਾਰ ਦੇਵੇ। ਕਿਸੇ ਨੂੰ ਧੀ-ਭੈਣ ਦੇ ਸੱਚੇ ਝੂਠੇ ਮੇਹਣੇ ਮਾਰ ਦੇਵੇ। ਬੰਦਾ ਕੱਤਲ ਕਰ ਦੇਵੇ। ਜਾਇਦਾਦ ਭੰਨ ਤੋੜ ਦੇਵੇ। ਜੇ ਇਹ ਸਾਰੀਆਂ ਗੱਲਾਂ ਬੀਤ ਜਾਂਣ। ਇਸ ਤਰਾਂ ਕਰਨ ਵਾਲਾ ਆ ਕੇ ਕਹੇ, " ਮੇਰੇ ਕੋਲੋ ਗੱਲ਼ਤੀ ਹੋ ਗਈ। ਅੱਗੇ ਨੂੰ ਇਸ ਤਰਾਂ ਦੀ ਗੱਲ਼ਤੀ ਨਹੀਂ ਹੋਵੇਗੀ। ਮੈਨੂੰ ਮੁਆਫ਼ੀ ਦੇ ਦਿਉ। " ਮੁਆਫ਼ੀ ਤਾਂ ਦੇਣੀ ਪਵੇਗੀ। ਕਿਉਂ ਕਿ ਉਸ ਨੇ ਕਿਹਾ ਹੈ, " ਅੱਗੇ ਨੂੰ ਇਸ ਤਰਾਂ ਦੀ ਗੱਲ਼ਤੀ ਨਹੀਂ ਹੋਵੇਗੀ। " ਜੇ ਨਾਂ ਮੁਆਫ਼ੀ ਦਿੱਤੀ ਗਈ। ਉਸ ਨੂੰ ਹੋਰ ਗੱਲ਼ਤੀਆਂ ਕਰਨ ਵਿੱਚ ਝਿੱਜ਼ਕ ਨਹੀਂ ਹੋਵੇਗੀ। ਇਸ ਲਈ ਮੁਆਫੀ ਦੇਣੀ ਲਾਜ਼ਮੀ ਹੈ। ਮੰਨੋਂ ਕੇ, ਆਪਣੀ ਬੇਜ਼ਤੀ ਕਰਾਉਣ ਪਿਛੋਂ ਮੁਆਫ਼ੀ ਮੰਗਣਾਂ ਧੱਕੇਸ਼ਾਹੀ ਹੈ। ਬੰਦਾ ਹੋਈ ਬੇਇੱਜ਼ਤੀ ਦੀ ਮੁਆਫ਼ੀ ਤਾਂ ਦੇ ਸਕਦਾ ਹੈ। ਪਰ ਭੁੱਲਾ ਨਹੀ ਸਕਦਾ। ਇਨਸਾਨ ਆਪਣੀ ਹੋਈ ਬੇਇੱਜ਼ਤੀ ਨੂੰ ਭੁੱਲਾ ਨਹੀ ਸਕਦਾ। ਠੋਕਰ ਨੂੰ ਅਰਾਮ ਇੱਕ ਦਮ ਨਹੀਂ ਆਉਂਦਾ। ਜਖ਼ਮ ਭਰਨ ਨੂੰ ਸਮਾਂ ਲੱਗਦਾ ਹੈ। ਜਖ਼ਮ ਦਾਗ ਦਾ ਕਦੇ ਨਹੀਂ ਮਿਟਦਾ। ਗੱਲ ਰੱੜਕਦੀ ਰਹਿੰਦੀ ਹੈ। ਕੋਈ ਵੀ ਗੱਲ ਛੇਤੀ ਦਿਮਾਗ ਵਿੱਚੋਂ ਨਹੀਂ ਨਿੱਕਦੀ। ਇਹ ਸਾਰੀਆ ਗੱਲਾਂ ਬੰਦੇ ਦੇ ਦਿਮਾਗ ਦਿਲ ਉਤੇ ਠੋਕਰਾਂ ਮਾਰਦੀਆਂ ਹਨ। ਦਿਮਾਗ ਦਿਲ ਉਤੇ ਹੋਏ ਜਖ਼ਮ ਬੰਦੇ ਨੂੰ ਜਿੰਦਗੀ ਭਰ ਸਿਤਾਉਂਦੇ ਹਨ। ਸਿਆਣੇ ਕਹਿੰਦੇ ਹਨ, " ਤਲਵਾਰ ਦਾ ਫੱਟ ਮਿਲ-ਜੁੜ ਜਾਦਾ ਹੈ। ਬੋਲ-ਕਬੋਲ ਨਹੀਂ ਭੁੱਲਦੇ। " ਜਗਾ ਜਾਂ ਉਸ ਬੰਦੇ ਨੂੰ ਦੇਖਦੇ ਹੀ ਸਾਰਾ ਖਾਤਾ ਦੁਆਰਾ-ਦੁਆਰਾ ਖੁੱਲਦਾ ਰਹਿੰਦਾ ਹੈ। ਬਦਲੇ ਦੀ ਅੱਗ ਅੰਦਰ ਧੁਖਦੀ ਰਹਿੰਦੀ ਹੈ। ਅੱਗਲੇ ਤੋਂ ਕਿਸੇ ਵੀ ਤਰੀਕੇ ਨਾਲ ਬਦਲਾ ਲਿਆ ਜਾਂਦਾ ਹੈ। ਕੱਤਲ ਬਾਅਦ ਹੋਰ ਬਦਲੇ ਵਿੱਚ ਕੱਤਲ ਹੁੰਦੇ ਹਨ। ਇਸੇ ਲਈ ਕਾਤਲ ਨੂੰ ਜੇਲ ਵਿੱਚ ਡੱਕਿਆ ਜਾਂਦਾ ਹੈ। ਦੂਜੇ ਪਾਲਟੀ ਤੋਂ ਇੱਕ ਤਾਂ ਉਸ ਦੀ ਜਾਨ ਜੇਲ ਵਿੱਚ ਸੁਰੱਖਿਅਤ ਹੁੰਦੀ ਹੈ। ਦੂਜਾ ਉਹ ਜੇ ਬਾਹਰ ਰਹਿ ਗਿਆ, ਹੋਰ ਵਾਰਦਾਤ ਕਰ ਸਕਦਾ ਹੈ।
ਕਈ ਬੰਦੇ ਦੋਸਤਾਂ ਰਿਸ਼ਤੇਦਾਰ ਨਾਲ ਮਿਲ-ਵਰਤਨ ਵੀ ਜੋੜੀ ਰੱਖਦੇ ਹਨ। ਦਾਅ ਲੱਗਦੇ ਹੀ ਕਹਿੰਦੇ ਹਨ, " ਲੋਕ ਦਿਖਾਵੇ ਲਈ ਇਸ ਨਾਲ ਬੋਲ-ਚਾਲ ਰੱਖਣੀ ਪੈਂਦੀ ਹੈ। ਇਸ ਨੇ ਮੇਰੇ ਨਾਲ ਬਥੇਰੀਆਂ ਕੀਤੀ ਹਨ। ਪਰਦੇ ਫੋਲਾਂਗੇ, ਆਪਣਾ ਢਿੱਡ ਨੰਗਾਂ ਹੁੰਦਾ ਹੈ। " ਐਸੀ ਵੀ ਸਿਰ ਉਤੇ ਕਿਹੜੀ ਤਲਵਾਰ ਰੱਖੀ ਹੁੰਦੀ ਹੈ? ਜੋ ਮਨੋਂ ਨਾਂ ਚਹੁੰਦੇ ਹੋਏ। ਲੋਕ ਦਿਖਾਵਾ ਕਰਨ ਲਈ, ਕੋਈ ਕੰਮ ਮਜ਼ਬੂਰਨ ਕਰਨਾਂ ਪੈਦਾ ਹੈ। ਕਿਸੇ ਨਾਲ ਮੱਲੋ-ਮੱਲੀ ਹੱਸਣਾ ਪੈਂਦਾ ਹੈ। ਲੋਕਾਂ ਨੂੰ ਦਿਖਾਉਣ ਲਈ ਵਰਤਣਾਂ ਪੈਦਾ ਹੈ। ਜਿਸ ਬੰਦੇ ਨੂੰ ਭੁੱਲਾਉਣਾਂ ਹੋਵੇ। ਉਸ ਨੂੰ ਦੇਖਣਾਂ ਛੱਡ ਦੇਈਏ। ਉਸ ਕੋਲ ਜਾਂਣਾਂ ਛੱਡ ਦੇਈਏ। ਸਹਮਣੇ ਨਹੀਂ ਆਵਾਂਗੇ। ਅੱਖਾਂ ਨਹੀਂ ਮਿਲਣਗੀਆਂ। ਦੁਆ-ਸਲਾਮ ਨਹੀਂ ਹੋਵੇਗੀ। ਬਾਤ ਭੁੱਲ ਜਾਵੇਗੀ। ਇਸੇ ਲਈ ਬਹੁਤੇ ਲੋਕ ਅੱਕ ਕੇ ਜਗਾ ਵੀ ਛੱਡ ਦਿੰਦੇ ਹਨ। ਜਗਾ-ਥਾਂ ਵੀ ਯਾਦਾ ਨੂੰ ਦੁਹਾਰਾਉਂਦੇ ਹਨ। ਅੱਗਰ ਉਸ ਜਗਾ ਤੋਂ ਅੱਲਗ ਹੋਇਆ ਜਾਵੇ। ਮਨ ਆਪੇ ਦੂਜੀ ਥਾਂ ਨਵੇਂ ਲੋਕਾਂ ਨਾਲ ਬਹਿਲ ਜਾਂਦਾ ਹੈ। ਜਦੋਂ ਕਿਤੇ ਵਿੱਚੇ ਫਸੇ ਰਹਿੰਦੇ ਹਾਂ। ਕਿਤੇ ਨਾ ਕਿਤੇ ਟੱਕਰ ਹੋ ਜਾਂਦੀ ਹੈ। ਭਖੇੜਾ ਖੜ੍ਹਾ ਹੋ ਜਾਦਾ ਹੈ। ਇਸੇ ਖਾਰ ਨੂੰ ਲੈ ਕੇ। ਪਿੰਡਾਂ ਵਿੱਚ ਜਾਂਣ ਬੁੱਝ ਕੇ ਲੋਕਾਂ ਨੂੰ ਬੱਕਰੇ ਬੁਲਾਉਂਦੇ ਦੇਖਿਆ ਹੋਣਾਂ ਹੈ। ਕਈ ਇੱਕ ਦੁਜੇ ਨੂੰ ਅੱਖਾਂ ਦਿਖਾ ਕੇ ਲੰਘਦੇ ਹਨ। ਘੂੰਗੂਰੇ ਮਾਰਦੇ ਹਨ। ਬਾਹਰਲੇ ਦੇਸ਼ਾਂ ਵਿੱਚ ਕੰਮਾਂ-ਕਾਰ ਕਰਕੇ, ਲੋਕ ਇੱਕ ਦੂਜੇ ਨੂੰ ਬਹੁਤ ਘੱਟ ਮਿਲਦੇ ਹਨ। ਅੱਗਲੇ ਅੱਧੀ ਰਾਤ ਨੂੰ ਬਾਰ-ਬਾਰ ਪ੍ਰਾਈਵੇਟ ਫੋਨ ਕਰਕੇ, ਛੇੜਿਆ ਜਾਂਦਾ ਹੈ। ਫੋਨ ਕਰਨ ਵਾਲਾ ਫੋਨ ਕਰਦਾ ਹੈ। ਪਰ ਬੋਲਦਾ ਨਹੀਂ ਹੈ। ਸਮਝਣ ਵਾਲਾ ਸਮਝ ਜਾਂਦਾ ਹੈ। ਇਹ ਫੋਨ ਕੌਣ ਕਰ ਰਿਹਾ ਹੈ? ਇਸ ਤਰਾਂ ਦੀਆਂ ਨੀਚ ਹਰਕਤਾਂ ਕੌਣ ਕਰ ਸਕਦਾ ਹੈ? ਅਗਰ ਕੋਈ ਵੱਡਾ ਘਰ ਲੈ ਲੈਂਦਾ ਹੈ। ਘਰ ਦੀ ਰੋਟੀ ਭਾਵੇ ਬੰਦ ਹੋ ਜਾਵੇ। ਪਰ ਬਰਾਬਰ ਉਹੋਂ ਜਿਹਾ ਹੀ ਘਰ ਖ੍ਰੀਦ ਲਿਆ ਜਾਂਦਾ ਹੈ। ਇੱਕ ਬੰਦੇ ਨੇ ਨਵੀ ਕਾਰ ਲਈ ਸੀ। ਉਹ ਵੀ ਜਾਂਣਦਾ ਸੀ। ਜਿਸ ਨਾਲ ਬੋਲਚਾਲ ਨਹੀਂ ਹੈ। ਉਹ ਜਰੂਰ ਕਾਰ ਦੇਖਣ ਆਵੇਗਾ। ਉਹ ਉਸ ਦੀ ਝਾਕ ਵਿੱਚ ਬਾਰੀ ਵਿੱਚ ਬੈਠ ਗਿਆ। ਜਿਉਂ ਹੀ ਹਨੇਰਾ ਹੋਇਆ। ਸੱਚੀ ਉਹ ਆ ਗਿਆ। ਉਸ ਕੋਲ ਲੋਹੇ ਦੀ ਤਾਰ ਸੀ। ਉਸ ਤਾਰ ਨਾਲ ਕਾਰ ਉਤੇ ਝਰੀਟਾਂ ਮਾਰ ਦਿੱਤੀਆਂ। ਜਦੋਂ ਉਹ ਝਰੀਟਾਂ ਮਾਰ ਰਿਹਾ ਸੀ। ਕਾਰ ਵਾਲਾ ਉਸ ਦੀ ਮੂਵੀ ਬੱਣਾਈ ਜਾਂਦਾ ਸੀ। ਕਾਰ ਵਾਲੇ ਨੇ ਉਸੇ ਵੇਲੇ ਪੁਲੀਸ ਨੂੰ ਘਰ ਸੱਦ ਕੇ, ਮੂਵੀ ਦੇ ਦਿੱਤੀ। ਝਰੀਟਾਂ ਮਾਰਨ ਵਾਲੇ ਬੰਦੇ ਨੂੰ ਅਦਾਲਤ ਵੱਲੋਂ ਜ਼ੁਰਮਾਨਾਂ ਕੀਤਾ ਗਿਆ। ਉਸ ਨੂੰ 4000 ਡਾਲਰ ਕਾਰ ਦੇ ਰੰਗ ਦਾ ਦੇਣਾਂ ਪਿਆ।

Comments

Popular Posts