ਕੀ ਸਿੱਖਾਂ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਆਪਣੀ ਇੱਜ਼ਤ ਕਰਾਉਣੀ ਔਰਤ ਹੱਥ ਹੈ। ਔਰਤ ਆਪਣੇ ਹੱਕ ਮੰਗਣ ਜੋਗੀ ਨਹੀਂ ਹੋਈ ਹੈ। ਇਸ ਨੂੰ ਮਰਦ ਦੇ ਥੱਲੇ ਲੱਗ ਕੇ ਰਹਿੱਣ ਵਿੱਚ ਸੁਆਦ ਆਉਣ ਲੱਗ ਗਿਆ ਹੈ। ਕਦੋਂ ਜਾਗੇਗੀ? ਕਦੋ ਤੱਕ ਆਪਣੀ ਬੇਇੱਜ਼ਤੀ ਸਹੇਗੀ? ਕਦੋਂ ਅਵਾਜ਼ ਖੋਲੇਗੀ? ਮਰਦ ਇਸ ਵਿਚੋਂ ਹੀ ਜੰਮ ਕੇ ਇਸ ਨੂੰ ਗੁਲਾਮ ਬੱਣਾਂ ਰਹੇ ਹਨ। ਆਖਰ ਪੈਦਾ ਤਾਂ ਔਰਤ ਨੇ ਹੀ ਕੀਤੇ ਹਨ। ਅਖੇ, '' ਠਾਂਣੇਦਾਰ ਬੱਣਿਆਂ, ਪਹਿਲਾਂ ਮਾਂ ਨੂੰ ਹੀ ਘੱਟਨਾਂ ਲਵਾਂਗਾ। ਹੋਰ ਤਾ ਕੋਈ ਛੇਤੀ ਹੱਥ ਨਹੀਂ ਲੱਗਣਾਂ। '' ਔਰਤ ਮਰਦ ਤੋਂ ਖੂੰਬ-ਠੱਪ ਕਰਾ ਕੇ ਅੰਦਰ ਵੜ ਜਾਂਦੀ ਹੈ। ਸਿੱਖ ਜਾਤ ਪਾਤ ਉਤੇ ਠੋਕ ਕੇ ਪਹਿਰਾ ਦੇ ਰਹੇ ਹਨ। ਬਹੁਤੇ ਆਮ ਹੀ ਕਹਿੱਣ ਵਿੱਚ ਕਹਿੰਦੇ ਹਨ, " ਅਸੀਂ ਫਲਾਣੇ ਹੁੰਦੇ ਹਾਂ। ਬੜੇ ਅੜਬ ਹਾਂ। ਸਾਡੇ ਵਰਗਾ ਕੋਈ ਦੁਸ਼ਮੱਣ ਵੀ ਨਹੀਂ ਬੱਣ ਸਕਦਾ। ਜੇ ਮੈਂ ਇਹ ਨਾਂ ਕੀਤਾ ਮੇਰਾ ਨਾਂਮ ਵੱਟਾ ਦੇਣਾ। ਮੈਂ ਆਪਣੀ ਦਾੜੀ ਮਨਾ ਦਿਆਗਾ। ਅਸੀਂ ਬੰਦਾ ਮਾਰ ਕੇ ਖਪਾ ਦੀਏ। " ਵਾਕਿਆ ਕੋਈ ਸ਼ੱਕ ਨਹੀਂ ਹੈ। ਅਜੇ ਜਾਨਵਰ, ਪੱਸ਼ੂਆਂ ਤੋਂ ਉਨਾਂ ਖ਼ਤਰਾ ਨਹੀਂ ਹੈ। ਜਿੰਨਾ ਜਾਤ ਨੂੰ ਲੈ ਕੇ ਬਖੇੜਾ ਸਿੱਖਾਂ ਵਿੱਚ ਹੈ। ਹੋਰ ਧਰਮਾਂ ਵਿੱਚ ਨਹੀਂ ਹੈ। ਹਰੀਜ਼ਨਾਂ, ਤੱਰਖਾਂਣਾਂ, ਜੱਟਾਂ ਨੇ ਆਪਣੀ ਅੱਲਗ ਜਾਤ ਆਪ ਸਵੀਕਾਰ ਕਰ ਕੇ, ਅੱਲਗ ਗੁਰਦੁਆਰੇ ਸਾਹਿਬ ਬੱਣਾਂ ਲਏ ਹਨ। ਭਾਵੇਂ ਸੀ੍ਰ ਗੁਰੂ ਗ੍ਰੰਥਿ ਸਾਹਿਬ ਵਿੱਚ ਅੱਲਗ-ਅੱਲਗ ਕਿੱਤਿਆਂ ਵਾਲਿਆਂ ਦੀ ਬਾਣੀ ਇੱਕ ਜੋਤ ਹੋਣ ਕਰਕੇ, ਬਾਬੇ ਨਾਨਕ ਦੀ ਬਾਣੀ ਦੇ ਨਾਲ ਲਿਖੀ ਗਈ ਹੈ। ਕਿਸੇ ਹੋਰ ਧਰਮ ਵਿੱਚ ਦੂਜੇ ਲੋਕਾਂ ਦਾ ਅੱਲਗ-ਅੱਲਗ ਚਰਚ ਨਹੀਂ ਹੋਏ। ਨਾਂ ਹੀ ਹਿੰਦੂਆਂ ਦਾ ਨੀਚ ਜਾਤ ਲਈ ਅੱਲਗ ਮੰਦਰ ਬੱਣਿਆ ਹੈ। ਬੰਦਿਆ ਦੀ ਜਾਤ ਵਾਂਗ ਔਰਤ ਨੂੰ ਵੀ ਸਿੱਖ ਮਰਦ ਨੀਚ ਜਾਤ ਸਮਝਦੇ ਹਨ। ਬਰਾਬਰ ਦਾ ਦਰਜਾ ਨਹੀਂ ਦਿੰਦੇ। ਸੀ੍ਰ ਗੁਰੂ ਗ੍ਰੰਥਿ ਸਾਹਿਬ ਨੂੰ ਰੋਜ਼ ਮੱਥੇ ਟੇਕਦੇ ਹਨ। ਉਸ ਵਿੱਚ ਲਿਖੇ ਇਸ ਸ਼ਬਦ ਦੀ ਬਾਰ-ਬਾਰ ਤਹੀਨ ਕਰਦੇ ਹਨ।
ਸੋ ਕਉਿ ਮੰਦਾ ਆਖੀਐ ਜਤੁ ਜੰਮਹ ਿਰਾਜਾਨ॥
ਕੀ ਸਿੱਖਾਂ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ? ਜੇ ਔਰਤਾਂ ਸਿੱਖ ਧਰਮ ਵਿੱਚ ਬਾਰਬਰ ਹਨ। ਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਿਉਂ ਨਹੀ ਕਰਨ ਦਿੱਤਾ ਜਾਂਦਾ? ਇਸ ਦਾ ਸਹੀ ਮੱਤਲੱਬ ਇਹੀ ਹੈ। ਸਿੰਘ ਸਾਹਿਬਾਨ ਬਿਲਕੁਲ ਨਹੀਂ ਚਹੁੰਦੇ। ਬੀਬੀਆਂ ਸੀ੍ਰ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹਨ। ਕੀਰਤਨ ਸੀ੍ਰ ਗੁਰੂ ਗ੍ਰੰਥਿ ਸਾਹਿਬ ਦੇ ਵਿਚੋਂ ਕੀਤਾ ਜਾਦਾ ਹੈ। ਔਰਤਾਂ ਮਰਦਾ ਵਾਂਗ ਮਿੱਠੀ ਅਵਾਜ਼ ਵਿੱਚ ਕੀਰਤਨ-ਬਾਣੀ ਪੜ੍ਹਦੀਆਂ ਹਨ। ਔਰਤਾਂ ਕੀਰਤਨ ਨਹੀਂ ਕਰ ਸਕਦੀਆਂ। ਇੰਨਾਂ ਨੂੰ ਪ੍ਰਸ਼ਾਦੇ ਦੁੱਧ ਖੀਰਾ-ਪੂਰੀਆਂ ਬੱਣਾਂ ਕੇ ਖਲਾ ਸਕਦੀਆਂ ਹਨ। ਨਜ਼ਇਜ਼ ਤਰੀਕੇ ਨਾਲ ਬਿਸਤਰ ਗਰਮ ਕਰ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਗ੍ਰਹਿਸਤੀ ਅਸੂਲ ਦੇ ਖਿਲਾਫ਼ ਗੁਰਦੁਆਰੇ ਸਾਹਿਬ ਵਿੱਚ ਗ੍ਰੰਥੀ, ਪ੍ਰਚਾਰਕਿ ਛੜੇ ਹਨ। ਇਹ ਸਰੀਰਕ ਕਿਰਿਆ ਕਿਸ ਨਾਲ ਕਰਦੇ ਹਨ? ਛੜੇ ਹੀ ਗੁਰਦੁਆਰੇ ਸਾਹਿਬ ਵਿੱਚ ਕਾਲਜ਼ੀਏਟਾਂ ਵਾਂਗ ਹੇੜੀਆਂ ਦਿੰਦੇ ਫਿਰਦੇ ਹਨ। ਫਿਰ ਬੀਬੀਆਂ ਨੂੰ ਗੁਰਦੁਆਰੇ ਸਾਹਿਬ ਦੀਆ ਕਮੇਟੀਆਂ ਵਿੱਚ ਕਿਉਂ ਰੱਖਦੇ ਹਨ? ਮਹਿਫ਼ਲ ਰਗੀਨ ਬੱਣਾਉਣ ਨੂੰ ਰੱਖਦੇ ਹੋਣੇ ਹਨ। ਜਦੋਂ ਮੈਂ ਇਸ 6 ਕੁ ਸਾਲ ਪਹਿਲਾਂ ਪਿੰਡ ਗਈ ਸੀ। ਪਤਾ ਲੱਗਾ। ਗੁਰਦੁਆਰੇ ਸਾਹਿਬ ਦਾ ਪ੍ਰਧਾਂਨ ਉਹ ਹੈ। ਜਿਸ ਨੂੰ ਲੋਕ ਜੁਬਾਨੀ ਵਿੱਚ ਟੂਡੀਲਾਡ ਕਹਿੰਦੇ ਸਨ। ਐਸਾ ਬੰਦਾ ਸੀ੍ਰ ਗੁਰੂ ਗ੍ਰੰਥਿ ਸਾਹਿਬ ਆਪ ਚੱਕ ਕੇ ਪ੍ਰਕਾਸ਼ ਕਰਕੇ ਪੜ੍ਹ ਨਹੀਂ ਸਕਦਾ। ਇਹ ਤਾਂ ਸਕੂਲ ਹੀ ਨਹੀਂ ਗਿਆ ਸੀ। ਉਸ ਦਾ ਦੂਜਾ ਸੱਜਾ ਹੱਥ ਨਹੀਂ ਸੀ। ਉਹ ਛੜਾ ਹੀ ਸੀ। ਦਰਵਾਜ਼ੇ ਬੈਠਾ ਕੁੜੀਆ ਛੇੜਦਾ ਰਹਿੰਦਾ ਸੀ। ਉਸ ਦੀ ਭੈਣ ਵੀ ਨਹੀਂ ਵਿਆਹੀ ਸੀ।
ਔਰਤਾਂ ਕੀਰਤਨ ਨਹੀਂ ਕਰ ਸਕਦੀਆਂ। ਸੀ੍ਰ ਗੁਰੂ ਗ੍ਰੰਥਿ ਸਾਹਿਬ ਵਿੱਚ ਕਿਥੇ ਲਿਖਿਆ ਹੈ? ਜੇ ਨਹੀਂ ਲਿਖਿਆ, ਬੀਬੀਆਂ ਨੂੰ ਕੀਰਤਨ ਕਰਨ ਤੋਂ ਹਟਾਉਣ ਵਾਲੇ ਸਿੰਘ ਸਾਹਿਬਾਨ ਹੁੰਦੇ ਕੌਣ ਹਨ? ਇਸ ਦਾ ਮੱਤਲੱਬ ਗੁਰੂਆਂ ਨੂੰ ਇਹ ਟਿੱਚ ਨਹੀਂ ਸਮਝਦੇ। ਇਹ ਆਪ ਰੱਬ ਹਨ। ਗੁਰਦੁਆਰੇ ਸਾਹਿਬ ਇੰਨਾਂ ਦੇ ਕਬæਜ਼ੇ ਵਿੱਚ ਹਨ। ਜੋ ਇੰਨਾਂ ਦਾ ਹੁਕਮ ਹੈ। ਲੋਕਾਂ ਸੰਗਤ ਨੂੰ ਮੰਨਣਾਂ ਪਵੇਗਾ। ਸੰਗਤ ਕਹਿੱਣ ਨੂੰ ਹੈ। ਆਮ ਜੰਨਤਾਂ ਨੂੰ ਇਹ ਚਾਹੁਉਣ ਤਾਂ 1984 ਵਾਂਗ ਦੜਲ ਦੇਣ। ਆਪ ਰਾਜ ਕਰਨ। ਇਹ ਤਾਂ ਮੁਸਲਮਾਨਾਂ ਤੋਂ ਵੀ ਕੱਟੜ ਬੱਣੇ ਬੈਠੈ ਹਨ। ਹਰ ਰੋਜ਼ ਸਿੱਖ ਕੌਮ ਵਿੱਚ ਕੋਈ ਨਾਂ ਕੋਈ ਸੁਰਲੀ ਚਲਾਈ ਰੱਖਦੇ ਹਨ। ਇਸ ਦਾ ਮੱਤਲੱਬ ਕਿਸੇ ਵਿੱਚ ਦਮ ਨਹੀਂ ਹੈ। ਸਿਰਫ਼ ਪੇਸੇ ਚੜ੍ਹਾ ਕੇ ਇੰਨਾਂ ਨੂੰ ਪੂਜਣ ਜੋਗੇ ਹੋ। ਪੈਸੇ ਚੜ੍ਹਾਉਣ ਬੰਦ ਕਰ ਦਿਉ। ਕਿਸੇ ਗਰੀਬ ਨੂੰ ਰੋਰੀ ਦੇ ਦੇਵੋ। ਘਰ ਛੱਤ ਬੱਣਾ ਦਿਉ। ਸਾਡੇ ਲੋਕਲ ਗੁਰਦੁਆਰੇ ਸਾਹਿਬ ਵਿੱਚ 5 ਸਾਲਾਂ ਤੋਂ ਇੱਕ ਬੀਬੀ ਰਾਜਵੀਰ ਕੌਰ ਗ੍ਰੰਥੀ ਦੀ ਸੇਵਾ ਕਰ ਰਹੀ ਹੈ। 4ਵਜੇ ਤੋਂ 11ਵਜੇ ਤੱਕ, ਕਈ ਬਾਰ ਪੂਰੀ ਰਾਤ ਉਥੇ ਹੀ ਹੁੰਦੀ ਹੈ। ਉਸ ਨੂੰ ਤਾਂ ਕੋਈ ਡਾਕਾ ਨਹੀਂ ਪਿਆ। ਔਰਤ ਨੂੰ ਮਰਦ ਕੰਮਜ਼ੋਰ ਸਮਝਦੇ ਹਨ। ਇਧਰ ਕੋਈ ਧਿਆਨ ਨਹੀਂ ਹੈ। ਹਰ ਰੋਜ਼ ਕਿਤੇ ਨਾਂ ਕਿਤੇ ਗੁਰਦੁਆਰੇ ਸਾਹਿਬ ਵਿੱਚ ਗੋਲੀਆਂ ਚਲਦੀਆਂ ਹਨ। ਪੱਗਾਂ ਲਹਿੰਦੀਆਂ ਹਨ। ਸਾਧ, ਸਿੰਘ, ਗ੍ਰੰਥੀ, ਪ੍ਰਚਾਰਕਿ ਔਰਤਾਂ ਦੀ ਇੱਜ਼ਤ ਨਾਲ ਖੇਡਦੇ ਹਨ।
90 ਕੁ ਸਾਲਾਂ ਦੀ ਔਰਤ ਦੱਸ ਰਹੀ ਸੀ, " ਮੇਰਾ ਵੱਡਾ ਜੇਠ ਵਿਆਹਿਆ ਨਹੀਂ ਹੋਇਆ ਸੀ। ਉਹ ਮੇਰਾ ਬਿਸਤਰਾਂ ਆਪਦੇ ਬਿਸਤਰੇ ਨਾਲ ਲੱਗਣ ਨਹੀਂ ਦਿੰਦਾ ਸੀ। " ਉਸ ਦੀ ਇਹ ਗੱਲ ਸੁਣਦੇ ਮੇਰਾ ਦਿਲ ਗੱਦ-ਗੱਦ ਹੋ ਕੇ ਚਾਮਲ ਗਿਆ। ਮੈਂ ਉਸ ਨੂੰ ਪੁੱਛਿਆ, " ਐਸਾ ਛੜਾ ਜੇਠ ਤੂੰ ਕਾਸ ਨੂੰ ਨਾਲ ਰੱਖਿਆ ਹੋਇਆ। ਬਿਸਤਰਾਂ ਤਾਂ ਹੋਰਾਂ ਨੂੰ ਦਿਖਾਉਣ ਨੂੰ ਨਾਲ ਨਹੀਂ ਰੱਖਣ ਦਿੰਦਾ। ਰਾਤ ਨੂੰ ਕੌਣ ਦੇਖਣ ਆਉਂਦਾ ਹੈ? ਬਿਸਤਰਾਂ ਭਾਵੇਂ ਇੱਕ ਹੀ ਹੋਵੇ। ਕੋਈ ਵੀ ਮਰਦ ਕੱਲਾਂ ਰਾਤਾਂ ਕਿਥੇ ਕੱਟਦਾ ਹੈ? ਬੰਦਾ ਤਾ ਰਾਤ ਨੂੰ ਮੁੱਲ ਦੀ ਤੀਵੀਂ ਲੈ ਆਉਂਦਾ ਹੈ। ਤੂੰ ਤਾਂ ਘਰ ਵਿੱਚ ਹੀ ਗੰਗਾ ਸੀ। ਵਹਿੰਦੀ ਗੰਗਾ ਵਿੱਚ ਹਰ ਕੋਈ ਨਹ੍ਹਾ ਲੈਂਦਾ ਹੈ। ਤੈਨੂੰ ਤਾ ਨਾਲ ਲਗਾ ਲੈਂਦਾ ਹੋਣਾਂ ਹੈ। ਜਦ ਤੂੰ ਘਰ ਵਿੱਚ ਸੀ। ਤਾਂਹੀਂ ਉਸ ਨੇ ਵਿਆਹ ਨਹੀਂ ਕਰਾਇਆ। ਛੜੇ ਤੇ ਬਾਕੀ ਮਰਦ ਜੁਬæਾਨ ਨਾਲ ਹੀ ਜ਼ਨਾਨੀ ਨੂੰ ਦੁਰਕਾਰਦੇ ਹਨ। ਸੁਰਤ ਤਾਂ ਔਰਤਾਂ ਵਿੱਚ ਫਸੀ ਰਹਿੰਦੀ ਹੈ। " ਉਹ ਬੁੱਢੀ ਮਚਲਾ ਜਿਹਾ ਕੇ ਹੱਸੀ। ਮੈਨੂੰ ਕਿਹਾ, " ਅੱਜ ਕੱਲ ਦੀਆਂ ਕੁੜੀਆਂ ਕਿਵੇਂ ਜੁਬਾਨ ਨੁੰ ਚਲਾਉਂਦੀਆਂ ਹਨ? ਮੈਂ ਕਦੇ ਉਸ ਮੂਹਰੇ ਨਹੀਂ ਬੋਲੀ ਸੀ। " ਮੇਰੇ ਕੋਲੋ ਚੁਪ ਨਾਂ ਰਿਹਾ ਗਿਆ। ਮੈਂ ਕਿਹਾ, " ਸਿਆਣੇ ਕਹਿੰਦੇ ਹਨ, " ਗੂੰਗੇ ਹੇਹੇ ਦਾ ਭੇਤ ਨਹੀਂ ਹੁੰਦਾ। ਪਰ ਵੱਧ ਫ਼ੈਇਦਾ ਲੈ ਜਾਂਦਾ ਹੈ। ਮਾਲਕ ਰੋਜ ਹੀ ਸੰਗਲ ਫੜੀ ਆਸ ਲੁਉਣ ਤੁਰਿਆ ਰਹਿੰਦਾ ਹੈ। " ਬਗੈਰ ਲੋੜ ਤੋਂ ਬੰਦਾ ਨੱਕ ਉਤੇ ਮੱਖੀ ਨਹੀਂ ਬੈਠਣ ਦਿੰਦਾ। ਤੂੰ ਤਾਂ ਬੰਦਾ ਹਿੱਕ ਉਤੇ ਬੈਠਾਈ ਬੈਠੀ ਸੀ। ਦੋ ਖ਼ਸਮਾਂ ਦੀ ਕਮਾਂਈ ਘਰ ਆਉਂਦੀ ਸੀ। "
ਬਹੁਤੇ ਘਰਾਂ ਵਿੱਚ ਅੋਰਤਾਂ ਦੀ ਹਾਲਤ ਇਹੀ ਹੈ। ਇੱਕ ਔਰਤ ਨੇ ਦੱਸਿਆ, " ਜੇ ਉਸ ਦਾ ਸੌਹੁਰਾ ਸਹਮਣੇ ਬੈਠਾ ਹੈ। ਸਾਨੂੰ 3 ਨੂੰਹਾਂ ਨੂੰ ਭੂਜੇ ਬੈਠਣਾਂ ਪੈਦਾ ਹੈ। ਸੋਫ਼ੇ ਉਤੇ ਨਹੀਂ ਬੈਠ ਸਕਦੀਆਂ। " ਇੱਕ ਹੋਰ ਔਰਤ ਨੇ ਦੱਸਿਆ," ਕੁੱਝ ਆਪਣੀ ਮਰਜ਼ੀ ਨਾਲ ਖਾਂਣ, ਪਹਿਨਣ ਲਈ ਨਹੀਂ ਖ੍ਰੀਦ ਸਕਦੀਆਂ। ਅਸੀਂ ਨੌਕਰੀ ਕਰਦੀਆਂ ਹਾਂ। ਪਰ ਬੈਂਕ ਨਹੀਂ ਜਾ ਸਕਦੀਆਂ। ਨਾ ਹੀ ਕੋਈ ਪੈਸਾ ਬੈਂਕ ਵਿੱਚ ਰੱਖਦੇ ਹਨ। ਸੌਹੁਰੇ ਸੱਸ ਨੂੰ ਚੈਕ ਦਿੰਦੀਆਂ ਹਾਂ। ਪਿੰਡ ਹੋਰ ਜ਼ਮੀਨ ਖ੍ਰੀਦ ਰਹੇ ਹਨ। ਪਿਛੇ ਬਹੁਤ ਜ਼ਮੀਨ ਹੈ। ਕਿਤੇ ਉਸ ਵਿੱਚੋਂ ਬੇਦਖ਼ਲ ਨਾਂ ਕਰ ਦੇਣ। "

Comments

Popular Posts