ਫੇਸ ਬੁੱਕ ਉਤੋਂ ਸ਼ਰਾਰਤੀਆਂ ਨੂੰ ਬਲੋਕ ਕਰ ਦਿੱਤਾ ਜਾਵੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਫੇਸ ਬੁੱਕ ਉਤੇ ਜਾਂਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਉਥੇ ਵੀ ਲੋਕ ਵੱਡੇ ਅਟੈਕ ਕਰਦੇ ਹਨ। ਮੇਰੇ ਮੈਸਜ਼ ਉਤੇ ਹਰਜਿੰਦਰ ਹੂੰਡਾ ਬਾਰ-ਬਾਰ ਲਿਖ ਹਿੰਦੀ ਭਾਂਸ਼ਾ ਦੇ ਸ਼ਬਦ ਅੰਗਰੇਜ਼ੀ ਵਿੱਚ ਲਿਖ ਰਿਹਾ ਸੀ। ਇਸ ਤਰਾਂ ਦੀ ਭਾਸ਼ਾ ਵਿੱਚ ਮੇਰਾ ਕੋਈ ਬਹੁਤਾ ਧਿਆਨ ਨਹੀਂ ਹੁੰਦਾ। ਲਿਖਦਾ ਸੀ, " ਮੇਰੇ ਨਾਲ ਗੱਲ ਕਰੋ। ਬਹੁਤ ਜਰੂਰੀ ਬਾਤ ਕਰਨੀ ਹੈ। " ਮੈਂ ਐਸੇ ਲੋਕਾਂ ਦੇ ਘੱਟ ਹੀ ਜੁਆਬ ਦਿੰਦੀ ਹਾਂ। ਇਹ ਵਿਹਲੇ ਲੋਕਾਂ ਦਾ ਕੰਮ ਹੈ। ਹੋਰ ਕੁੱਝ ਫੇਸ ਬੁੱਕ ਉਤੇ ਲਿਖਣਾਂ ਨਹੀਂ ਆਉਂਦਾ। ਸਤਿ ਸ੍ਰੀ ਅਕਾਲ ਹੀ ਸਵੇਰੇ ਸ਼ਾਮ ਲਿਖੀ ਜਾਂਦੇ ਹਨ। ਮੈਂ ਸੋਚਿਆ ਇਸ ਬੰਦੇ ਦਾ ਸਿਰ ਫਿਰ ਗਿਆ ਹੈ। ਦੋ ਦਿਨ ਪਹਿਲਾਂ ਫਿਰ ਉਵੇਂ ਸੁਨੇਹਾ ਆਇਆ ਹੋਇਆ ਸੀ। ਮੈਂ ਲਿਖ ਦਿੱਤਾ ਦੱਸੋ ਕੀ ਗੱਲ ਹੈ। ਉਸ ਨੇ ਪੁੱਛਿਆ, " ਕੀ ਮੈਂ ਤੈਨੂੰ ਡੀਅਰ ਲਿਖ ਸਕਦਾ ਹਾਂ। " ਇੱਕ ਬਾਰ ਦਿਮਾਗ ਵਿੱਚ ਆਇਆ ਮਜਾਂਕ ਕਰਦਾ ਹੈ। ਮੇਰਾ ਨਾਂ ਹਿਰਨ ਕਿਉਂ ਲਿਖਣਾਂ ਚਹੁੰਦਾ ਹੈ? ਪਰ ਮੈਂ ਗੱਲ ਦਾ ਪਾਸਾ ਪਲਟਦੇ ਕਿਹਾ। ਕੋਈ ਧਰਮ ਨਫ਼ਰਤ ਨੂੰ ਕਬੂਲ ਨਹੀਂ ਕਰਦਾ। ਨਫ਼ਰਤ ਨੂੰ ਛੱਡ ਕੇ ਸਾਨੂੰ ਚੰਗੇ ਇਨਸਾਨ ਬੱਣਨਾਂ ਚਾਹੀਦਾ ਹੈ। " ਉਸ ਨੇ ਦੂਜੀ ਗੱਲ ਕੀਤੀ, " ਵਿਆਹੇ ਹੋਏ ਹੋ ਜਾਂ ਨਹੀਂਂ। " ਇਹ ਬੰਦਾ ਹਰ ਰੋਜ਼ ਮੇਰੇ ਲਿਖੇ ਆਰਟੀਕਲ ਉਤੇ ਪਸੰਦ ਦਾ ਠੀਕਾ ਮਾਰਦਾ ਹੈ। ਜੋ ਬੰਦਾ ਮੇਰੇ ਲਿਖੇ ਆਰਟੀਕਲ ਪੜ੍ਹਦਾ ਹੈ। ਉਸ ਨੂੰ ਮੇਰੇ ਬਾਰੇ ਪੁੱਛਣ ਦੀ ਜਰੂਰਤ ਨਹੀਂ ਹੈ। ਮੈਂ ਸਾਰਾ ਕੁੱਝ ਆਪਣੀ ਜਿੰਦਗੀ ਬਾਰੇ, ਆਰਟੀਕਲਾਂ ਵਿੱਚ ਲਿਖਦੀ ਰਹਿੰਦੀ ਹੈ। ਮੈਨੂੰ ਸ਼ੱਕ ਹੋ ਗਿਆ ਸੀ। ਇੱਕ ਦਿਨ ਮੈਂ 8 ਲਿਖਤਾ ਫੈਸ ਬੁੱਕ ਉਤੇ ਪਾਈਆਂ। ਇਹ ਦੇਖਣ ਲਈ ਕੌਣ ਸਾਰੇ ਲੇਖ ਪੜ੍ਹੇਗਾ? ਇੱਕ ਨੂੰ ਪੜ੍ਹਨ ਲਈ 3 ਮਿੰਟ ਲੱਗਦੇ ਹਨ। ਇਸ ਨੇ ਇੱਕ ਸੈਕਿੰਡ ਵਿੱਚ ਸੱਭ ਉਤੇ ਪਸੰਦ ਦੇ ਠੀਕੇ ਲਗਾ ਦਿੱਤੇ। ਉਦੋਂ ਮੈਂ ਫੇਸ ਬੁੱਕ ਦੇਖ ਰਹੀ ਸੀ। ਇਸ ਨੂੰ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ ਸੀ। ਇੱਕ ਗੱਲ ਦਾ ਪਤਾ ਸੀ। ਜਿਹੜਾ ਪੱਥਰ ਦੀਆਂ ਮੂਰਤੀ ਨੂੰ ਨਿਹਲਾ-ਧੋ ਕੇ, ਧੂਪ ਦਿੰਦਾ ਹੈ। ਪੱਥਰ ਦੇ ਸ਼ਿਵ ਲਿੰਗ ਦੁੱਧ ਨਾਲ ਧੋਦਾ ਹੈ। ਉਸ ਦਾ ਦਿਮਾਗ ਕਿੰਨਾਂ ਕੁ ਗਿਆਨ ਵਾਲਾ ਹੈ? ਐਸੇ ਬੰਦੇ ਦਾ ਫੇਸ ਬੁੱਕ ਉਤੇ ਅਸਲੀ ਨੱਕਲੀ ਫੋਟੋ ਨੂੰ ਡੀਅਰ ਕਹਿੱਣਾਂ, ਕੋਈ ਅਚੰਬੇ ਵਾਲੀ ਗੱਲ ਨਹੀਂ ਹੈ। ਇੰਨਾਂ ਚੰਗਾ ਹੈ। ਅਵਾਰਾ ਕੁੱਤਿਆ ਲਈ ਦਰ ਬੰਦ ਕੀਤੇ ਜਾਂਦੇ ਹਨ। ਉਵੇਂ ਇਸ ਤਰਾਂ ਦੇ ਮੂਰਖ ਬੰਦਿਆ ਲਈ ਫੇਸ ਬੁੱਕ ਬਲੋਕ ਕੀਤੀ ਜਾਂਦੀ ਹੈ। ਅਸਲੀ ਮੂਰਤੀਆ ਕੁੜੀਆਂ ਨੂੰ ਮਾਰੀ ਜਾਂਦੇ ਹਨ। ਉਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਇਹ ਪੱਥਰ ਦੇ ਬੁੱਤਾਂ ਨੂੰ ਪ੍ਰਸ਼ਾਦ ਚੜ੍ਹਾ ਰਹੇ ਹਨ। ਅਸਲੀ ਲਿੰਗਾਂ ਨੂੰ ਏਡਜ਼ ਹੁੰਦੀ ਜਾ ਰਹੀ ਹੈ। ਉਨਾਂ ਦੀ ਸਫ਼ਾਈ ਨਹੀਂ ਹੁੰਦੀ। ਉਹ ਪਾਣੀ ਨਾਲ ਨਹੀਂ ਧੋਤੇ ਜਾਂਦੇ। ਲਿੰਗ ਵਰਗਾ ਪੱਥਰ ਕਿਤੇ ਵੀ ਮਿਲ ਜਾਵੇ। ਉਸ ਨੂੰ ਦੁੱਧ ਨਾਲ ਇਸ਼ਨਾਨ ਕਰਾਉਂਦੇ ਹਨ। ਪੱਥਰ ਨੂੰ ਧੋਣ ਦੀ ਕੀ ਲੋੜ ਹੈ? ਉਹ ਤਾ ਪੱਥਰ ਹੈ। ਉਸ ਉਤੇ ਕਿਹੜਾ ਕੋਈ ਅਸਰ ਹੁੰਦਾ ਹੈ। ਪੱਥਰ ਨਾਂ ਹੀ ਸੁਣਦਾ, ਬੋਲਦਾ, ਦੇਖਦਾ, ਚਲਦਾ, ਨਾਂ ਇਹ ਪੜ੍ਹ ਹੁੰਦਾ ਬਗੈਰ ਕਿਸੇ ਦੀ ਸਹਾਇਤਾ ਹਿਲਦਾ ਵੀ ਨਹੀਂ ਹੈ। ਹੈ। ਜਿਸ ਨੂੰ ਪੱਥਰਾਂ, ਮੂਰਤੀਆਂ ਵਾਰੇ ਇੰਨਾਂ ਇਲਮ ਨਹੀਂ ਹੈ। ਉਸ ਨੂੰ ਇਹ ਵੀ ਫ਼ਰਕ ਨਹੀਂ ਪੈਂਦਾ। ਫੇਸ ਬੁੱਕ ਵਾਲਾ ਬੰਦਾ ਪੂਰਬ ਵਿੱਚ ਹੈ ਜਾਂ ਪੱਛਮ ਵਿੱਚ ਹੈ। ਰੁਮਾਸ ਕਰਨ ਕੋਈ ਔਰਤ ਮਰਦ ਚਾਹੀਦਾ ਹੈ।
ਫੇਸ ਬੁੱਕ ਸ਼ਬਦਾ ਦਾ ਜੋੜ ਹੈ। ਇਹ ਜਿਸ ਨੇ ਬੱਣਾਈ ਹੈ। ਉਸ ਨੇ ਤਾਂਹੀਂ ਬੱਣਾਈ ਸੀ। ਲੋਕ ਇੱਕ ਦੂਜੇ ਤੋਂ ਗਿਆਨ ਦੀ ਜਾਂਣਕਾਰੀ ਪ੍ਰਪਤ ਕਰਕੇ, ਆਪਣਾ ਕੋਈ ਮਸਲਾ ਹੱਲ ਕਰ ਸਕਣ। ਪੜ੍ਹਨ ਲਿਖਣ ਵਾਲੇ ਲੋਕਾਂ ਲਈ ਬੱਣਾਈ ਗਈ ਸੀ। ਉਸ ਨੂੰ ਇਸ ਦੀ ਆਪ ਨੂੰ ਲੋੜ ਮਹਿਸੂਸ ਹੋਈ ਸੀ। ਇਸ ਵਿੱਚ ਖ਼ਬਰਾਂ ਦੇਣ ਵਾਲਾ ਮੀਡੀਆਂ ਘੱਟ ਹੈ। ਇੱਕ ਦੂਜੇ ਤੋਂ ਨੱਕਲ ਮਾਰਨ ਵਾਲੇ ਹਨ। ਜੇ ਇੱਕ ਨੇ ਕੋਈ ਗੱਲ ਲੱਭ ਕੇ, ਲਗਾ ਦਿੱਤੀ ਹੈ। ਉਸ ਨੂੰ 100 ਤੋਂ ਵੀ ਵੱਧ ਬੰਦੇ ਫੱਟਾ ਫੱਟ ਆਪਣੇ ਨਾਂਮ ਨਾਲ ਜੋੜ ਕੇ ਲਗਾ ਦਿੰਦੇ ਹਨ। ਇਕੋਂ ਫੋਟੋ ਨੂੰ ਫੇਸਬੁੱਕ ਉਤੇ ਅੱਣਗਿਣਤ ਬਾਰ ਅੱਲਗ-ਅੱਲਗ ਲੋਕਾਂ ਦੁਆਰਾ ਲੱਗਾਇਆ ਜਾਂਦਾ ਹੈ। ਨੱਕਲ ਮਾਰਨ ਦੀ ਆਦਤ ਪੱਕ ਗਈ ਹੈ। ਮਰਦ ਦੂਜੇ ਦੀ ਔਰਤ ਲਈ ਬੜੇ ਰੋਮਟਿੱਕ ਹੁੰਦੇ ਹਨ। ਇਹ ਤਾਂ ਰਾਹ ਜਾਂਦੀ ਵੱਲ ਤਾਕ ਝਾਕ ਕਰਨੋਂ ਨਹੀਂ ਹੱਟਦੇ। ਫੇਸਬੁੱਕ ਉਤੇ ਤਾਂ ਔਰਤਾਂ ਆਪ ਆਪਣੀਆਂ ਤਰਾਂ-ਤਰਾ ਦੀਆਂ ਫੋਟੋ ਲਗਾਉਂਦੀਆਂ ਰਹਿੰਦੀਆਂ ਹਨ। ਕਈ ਮਨ ਪ੍ਰਚਾਉਣ ਲਈ ਫੇਸਬੁੱਕ ਉਤੇ ਔਰਤਾਂ ਦੀਆਂ ਫੋਟੋ ਦੇਖਦੇ ਰਹਿੰਦੇ ਹਨ। ਜੋ ਲੋਕ ਇਸ ਤਰਾ ਦੇ ਹਨ। ਉਨਾਂ ਦੀ ਪਹਿਚਾਣ ਆ ਜਾਂਦੀ ਹੈ। ਉਹ ਕੋਈ ਨਾਂ ਕੋਈ ਪੁੱਠੀ ਹਰਕੱਤ ਕਰ ਬੈਠਦੇ ਹਨ। ਇਸ ਤਰਾ ਦੇ ਲੋਕਾਂ ਕੋਲੋ ਬਲੈਕ ਮੇਲ ਹੋਣ ਨਾਲੋ, ਹਰ ਰੋਜ਼ ਗੁਲਾਮ ਹੋ ਕੇ ਰਹਿੱਣ ਨਾਲੋਂ, ਇੰਨਾਂ ਸ਼ਰਾਰਤੀਆਂ ਨੂੰ ਬਲੋਕ ਕਰ ਦਿੱਤਾ ਜਾਵੇ। ਇਹ ਕਿਹੜਾ ਕੋਈ ਜਰਨਲ ਨੌਲਜ਼ ਦੀ ਗੱਲ ਕਰਦੇ ਹਨ। ਹੈਲੋ, ਹਾਏ ਲਿਖੀ ਜਾਂਦੇ ਹਨ। ਹਾਲ ਹੀ ਪੁੱਛੀ ਜਾਂਦੇ ਹਨ। ਜਿਵੇਂ ਜੇ ਕੋਈ ਕਹਿ ਦੇਵੇ, " ਮੈਂ ਬਿਮਾਰ ਹਾਂ। " ਇਹ ਆਪਣੀ ਡਾਕਟਰੀ ਕਿੱਟ ਲੈ ਕੇ ਦਿਲ ਦਾ ਇਲਾਜ਼ ਕਰਨ ਪਹੁੰਚ ਜਾਂਣਗੇ।

Comments

Popular Posts