ਕੁੱਝ ਸਮਾਂ ਆਪਣੇ ਉਤੇ ਧਿਆਨ ਟੱਕਾ ਕੇ ਦੇਖਣਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਜਿਸ ਤਰਾਂ ਦੇ ਅਸੀਂ ਹਾਂ। ਰੱਬ ਨੇ ਸਾਨੂੰ ਬਹੁਤ ਖੂਬਸੂਰਤ ਬੱਣਾਇਆ ਹੈ। ਕਿੰਨੀਆਂ ਚੀਜ਼ਾਂ ਸਾਡੇ ਸਰੀਰ ਵਿੱਚ ਪਾਈਆਂ ਹਨ। ਸਾਇੰਸ ਨੇ ਬਹੁਤ ਤੱਰਕੀ ਕੀਤੀ ਹੈ। ਬੰਦਾ ਅਜੇ ਤੱਕ ਆਪ ਹੱਥਾਂ ਨਾਲ ਐਸਾ ਪੁੱਤਲਾ ਨਹੀਂ ਬੱਣਾ ਸਕਿਆ। ਬੱਣਉਣ ਵਾਲੇ ਨੇ ਸਰੀਰ ਨੂੰ ਸਾਰੀਆਂ ਖੂਬਸੂਰਤ ਚੀਜ਼ਾ ਲਾਈਆਂ ਹਨ। ਕੁੱਝ ਸਮਾਂ ਆਪਣੇ ਉਤੇ ਧਿਆਨ ਟੱਕਾ ਕੇ ਦੇਖਣਾਂ। ਜੇ ਕੱਦ ਛੋਟਾ ਹੈ। ਉਸ ਉਤੇ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਕੱਦ ਵੱਡੇ ਛੋਟੇ ਦਾ ਬਹੁਤਾ ਫ਼ਰਕ ਨਹੀਂ ਹੁੰਦਾ। ਜੇ ਕੰਮ ਉਚੇ ਸੋਹਣੇ ਕਰੀਏ। ਬੰਦੇ ਦਾ ਕੱਦ ਆਪੇ ਉਚਾ ਹੋ ਜਾਂਦਾ ਹੈ। ਊਚੀ ਅੱਡੀ ਦੀ ਜੁੱਤੀ ਪਾ ਕੇ ਵੀ ਸਰ ਸਕਦਾ ਹੈ। ਇੱਕ 4 ਕੁ ਫੁੱਟ ਦੀ ਔਰਤ ਦੋ ਮੁੰਡਿਆਂ, ਇੱਕ ਧੀ ਦੀ ਮਤ੍ਰੇਈ ਮਾਂ ਵਿਆਹ ਕੇ ਲੈ ਕੇ ਆਂਦੀ ਸੀ। ਉਹ ਔਰਤ ਕਮਾਲ ਦੀ ਸੀ। ਉਹ ਸਾਰੇ ਰਿਸ਼ਤੇਦਾਰਾਂ ਨੂੰ ਸਕੀ ਮਾਂ ਵਾਂਗ ਮੋਹ ਕਰਦੀ ਸੀ। ਆਂਢ ਗੁਆਂਢ ਨੂੰ ਵੀ ਲੱਗਦਾ ਸੀ। ਇਸ ਨੂੰ ਸਦੀਆਂ ਤੋਂ ਜਾਂਣਦੇ ਹਨ। ਮਰੀ ਮਾਂ ਬੱਚਿਆਂ ਨੂੰ ਕਦੇ ਉਸ ਦੇ ਹੁੰਦਿਆਂ ਚੇਤੇ ਨਹੀਂ ਆਈ ਸੀ। ਕਿਸੇ ਨੇ ਕਦੇ ਉਸ ਦਾ ਕੱਦ ਨਹੀਂ ਦੇਖਿਆ ਸੀ। ਉਸ ਦੀ ਅੱਕਲ ਦੀ ਪ੍ਰਸੰਸਾ ਕਰਦੇ ਸਨ। ਸਰੀਰ ਮੋਟਾ ਜਾਂ ਪਤਲਾ ਹੈ। ਇਹ ਵੀ ਖ਼ੁਰਾਕ ਵੱਲ ਧਿਆਨ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਬਾਹਰ ਦੇ ਸਰੀਰਕ ਨੁਕਸ ਛੱਡ ਕੇ, ਆਪਣੇ ਅੰਦਰ ਦੀ ਤਾਕਤ ਨੂੰ ਇੱਕਠਾ ਕਰੀਏ। ਆਪਣੇ ਵੱਲ ਧਿਆਨ ਦੇਈਏ। ਆਪਣੇ ਮਨ ਦੇ ਡਰ, ਨੁਕਸ ਕੱਢ ਕੇ ਠੀਕ ਕਰੀਏ। ਜੋ ਸਾਡੇ ਚੰਗੇ ਗੁਣ ਹਨ। ਉਨਾਂ ਨਾਲ ਹੋਰ ਉਭਰਨ ਦਾ ਜ਼ਤਨ ਕਰੀਏ। ਆਪ ਨੂੰ ਕਾਮਜ਼ਾਬ ਬੱਣਾਉਣ ਦਾ ਜ਼ਤਨ ਕਰੀਏ। ਜੋ ਅਸੀਂ ਆਪ ਕਰ ਸਕਦੇ ਹਾਂ। ਉਹ ਦੂਜਾ ਨਹੀਂ ਕਰ ਸਕਦਾ। ਆਪਣੇ ਆਪ ਨੂੰ ਅੱਖੋਂ ਪਰੋਖੇ ਨਾਂ ਕਰੀਏ। ਆਪਣੀ ਇੱਜ਼ਤ ਕਰਨੀ ਪੈਣੀ ਹੈ। ਆਪਣੇ ਵੱਲ ਧਿਆਨ ਦੇਣਾਂ ਪੈਣਾ ਹੈ। ਆਪਣੇ-ਆਪ ਨੂੰ ਪਿਆਰ ਕਰੀਏ। ਜੋ ਲੋਕ ਆਪ ਨੂੰ ਪਿਆਰ ਕਰਦੇ ਹਨ। ਉਹੀ ਲੋਕਾਂ ਨੂੰ ਪਿਆਰ ਕਰ ਸਕਦੇ ਹਨ। ਪਿਆਰ ਸਮਾਜ਼ ਨੂੰ ਜੋੜਦਾ ਹੈ। ਨੁਕਤਾ ਚੀਨੀ, ਨਫ਼ਰਤ ਸਮਾਜ ਨਾਲੋਂ ਦੂਰ ਕਰਦੇ ਹਨ। ਬਖੇੜਾ ਖੜਾ ਕਰਦੇ ਹਨ। ਅਸੀਂ ਆਪ ਵੀ ਤੇ ਬਹੁਤੇ ਲੋਕ ਨੁਕਤਾ ਚੀਨੀ, ਨਫ਼ਰਤ ਪਸੰਦ ਨਹੀਂ ਕਰਦੇ।
ਰੱਬ ਨੇ ਸਾਨੂੰ ਬਹੁਤ ਵਧੀਆ ਬੱਣਾਇਆ ਹੈ। ਅਸੀਂ ਸੋਹਣੇ ਹਾਂ, ਜਾਂ ਆਪ ਨੂੰ ਬਦਸੂਰਤ ਸਮਝਦੇ ਹਾਂ। ਚਾਹੇ ਲੋਕ ਕੁੱਝ ਵੀ ਕਹੀ ਜਾਂਣ। ਆਪਣੇ-ਆਪ ਨੂੰ ਪ੍ਰਵਾਨ ਕਰਨਾਂ ਸਿੱਖ ਲਈਏ। ਆਪਣੀ ਜਾਨ, ਆਪ ਨੂੰ ਕੀਮਤੀ ਬੱਣਾਉਣ ਲਈ ਸੋਹਣੇ ਕੰਮ ਕਰੀਏ। ਸਮਾਜ ਸੁਧਾਰ ਲਈ ਅੱਗੇ ਆਈਏ। ਲੋਕ ਸੇਵਾ ਕਰੀਏ। ਪਤਾ ਨਹੀਂ ਕੱਲ ਨੂੰ ਕਿਹਨੇ ਸਾਥ ਦੇਣਾਂ ਹੈ। ਬੱਚਿਆਂ ਲਈ ਜਾਨਵਰ ਵੀ ਉਹੀ ਕਰਦੇ ਹਨ। ਭੋਜਨ ਇੱਕਠ ਕਰਦੇ ਹਨ। ਸਾਡੇ ਵਾਲੇ ਕੰਮ ਕਰਦੇ ਹਨ। ਬੱਚੇ ਜੰਮਦੇ ਹਨ। ਚੋਗ ਖ਼ਲਾ, ਦੁੱਧ ਚੂੰਗਾ ਕੇ ਬੱਚੇ ਪਾਲਦੇ ਹਨ। ਕੱਲ ਮੈਂ ਇੱਕ ਖ਼ਰਗੋਸ਼ ਘਾਹ ਉਤੇ ਟਪੂਸੀਆਂ ਮਾਰਦਾ ਦੇਖਿਆ। ਉਸ ਨਾਲ ਪਾਈਆ ਕੁ ਦਾ ਉਸ ਦਾ ਬੱਚਾ, ਉਸ ਦੀ ਚਾਲ ਨਾਲ ਛਾਲਾਂ ਮਾਰਦਾ ਘੁੰਮ ਰਿਹਾ ਸੀ। ਉਹ ਮੈਨੂੰ ਦੇਖ ਕੇ, ਉਸ ਖ਼ਰਗੋਸ਼ ਦੇ ਥੱਲੇ ਜਾ ਕੇ, ਲੁੱਕ ਗਿਆ। ਮੈਂ ਉਨਾਂ ਨੂੰ ਹੋਰ ਦੇਖਣ ਲਈ ਰੁੱਕ ਗਈ। ਉਹ ਬਾਰ-ਬਾਰ ਇਸ ਤਰਾਂ ਕਰ ਰਿਹਾ ਸੀ। ਮੈਂ ਸੋਚ ਰਹੀ ਸੀ। ਉਸ ਨੂੰ ਜਾਨ ਕਿੰਨੀ ਪਿਆਰੀ ਸੀ। ਧਿਆਨ ਮੇਰੇ ਵਿੱਚ ਰੱਖ ਕੇ, ਆਪਣਾਂ-ਆਪ ਬਚਾ ਰਿਹਾ ਸੀ। ਅਸੀਂ ਬਿਲਕੁਲ ਉਲਟ ਹਾਂ। ਸਾਡਾ ਆਪਣਾਂ ਆਪ ਭਾਵੇਂ ਗੁੰਮ ਜਾਵੇ। ਆਪਣੇ ਵਿੱਚ ਕੋਈ ਗੱਲ਼ਤ ਗੱਲ ਨਹੀਂ ਲੱਗਦੀ। ਆਪਣੇ ਲਈ ਸਮਾਂ ਹੀ ਨਹੀਂ ਹੈ। ਦਿਜਆਂ ਨੂੰ ਸੁਧਾਰਨ ਲੱਗੇ ਰਹਿੰਦੇ ਹਾਂ। ਜੋ ਗੱਲਾਂ ਆਪਣੇ ਲਈ ਠੀਕ ਲੱਗਦੀਆਂ ਹਨ। ਉਹੀ ਦੂਜੇ ਲਈ ਗੱਲ਼ਤ ਲੱਗਦੀਆਂ ਹਨ। ਆਪਦੇ ਲਈ ਕੋਈ ਬੰਦਸ਼ ਨਹੀਂ ਹੈ। ਕੋਈ ਰੋਕ-ਟੋਕ ਨਹੀਂ ਹੈ। ਪੂਰੇ ਅਜ਼ਾਦ ਹਾਂ। ਦੂਜੇ ਲਈ ਹਰ ਕਨੂੰਨ ਸਖ਼ਤ ਤੇ ਪੱਕਾ ਹੈ। ਕੋਈ ਮੁਆਫ਼ੀ ਨਹੀਂ ਹੈ।
ਸਬ ਤੋਂ ਵੱਧ ਧਰਮੀ ਬੰਦੇ ਆਮ ਲੋਕਾਂ ਨੂੰ ਨਿੰਦਦੇ ਹਨ। ਪ੍ਰਚਾਰਕਾਂ ਵੱਲੋਂ ਧਰਮਿਕ ਥਾਵਾਂ ਉਤੇ ਬੰਦਿਆਂ ਨੂੰ ਕੋਸਿਆ ਜਾਂਦਾ ਹੈ। ਕਹਿੰਦੇ ਹਨ, " ਤੁਸੀਂ ਧੋਖੇ ਨਾਲ ਕਮਾਈ ਕਰਦੇ ਹੋ। ਤੁਸੀਂ ਪਾਪੀ ਹੋ। ਇੱਕ ਦੂਜੇ ਨੂੰ ਨਫ਼ਰਤ ਕਰਦੇ ਹੋ। ਧਰਮਰਾਜ ਤੱਤੇ ਕੜਾਹੇ ਵਿੱਚ ਸਿੱਟੇਗਾ। ਜੂਨਾਂ ਵਿੱਚ ਪੈਣਾ ਪਵੇਗਾ। ਜੰਮਦੂਤਾਂ ਕੋਲੋ ਸਜ਼ਾ ਮਿਲੇਗੀ। " ਬੰਦਾ ਡਰਦਾ, ਜਿੰਨੇ ਜੇਬ ਵਿੱਚ ਹੁੰਦੇ ਹਨ। ਇੰਨਾਂ ਨੂੰ ਦੇ ਜਾਦਾ ਹੈ। ਦੇਣ ਵਾਲਾ ਸੋਚਦਾ ਹੈ, " ਆ ਲੈ ਹਿੱਸਾ। ਤੂੰ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ। ਤੈਨੂੰ ਵੀ ਆਪਣੇ ਪਾਪਾ ਦਾ ਭਾਈਵਾਲ ਬੱਣਾ ਲਿਆ ਹੈ। ਹੁਣ ਇੱਕਠੇ ਧਰਮਰਾਜ ਕੋਲ ਭੁਗਤਾਂਗੇ। " ਪਾਪ ਤਾ ਇਥੇ ਹੀ ਦੁਨੀਆ ਵਿੱਚ ਭੁਗਤਣੇ ਹਨ। ਕਈ ਅੱਡੀਆਂ ਰੱਬੜ ਕੇ ਮਰਦੇ ਦੇਖੇ ਹੋਣੇ ਹਨ। ਦੁੱਖ ਬੰਦਾ ਇਸੇ ਦੁਨੀਆਂ ਵਿੱਚ ਭੋਗਦਾ ਹੈ। ਜਿੰਨੇ ਲੋਕਾਂ ਨਾਲ ਦੇਣ ਲੈਣ ਵੱਧ ਹੋਵੇਗਾ। ਉਨਾਂ ਹੀ ਬੰਦਾ ਅਸ਼ਾਂਤ ਹੋਵੇਗਾ। ਉਨਾਂ ਹੀ ਸਿਰ ਉਤੇ ਬੋਝ ਵੱਧ ਹੋਵੇਗਾ। ਉਨੇ ਲੋਕਾਂ ਦੀ ਪ੍ਰਵਾਹ ਕਰਨੀ ਪੈਣੀ ਹੈ। ਸਾਰਿਆਂ ਉਤੇ ਸਮਾਂ ਲਗਉਣਾਂ ਪੈਣਾਂ ਹੈ। ਸਾਰਿਆਂ ਨੂੰ ਖੁਸ਼ ਕਰਨਾਂ ਪੈਣਾ ਹੈ। ਇਸ ਤੋਂ ਚੰਗਾ ਹੈ। ਆਪਣੇ-ਆਪ ਵਿੱਚ ਜਿਉਣਾਂ ਸਿੱਖੀਏ। ਹੋਰਾਂ ਲੋਕਾਂ ਦਾ ਖਹਿੜਾ ਛੱਡ ਕੇ ਜਿਉਂ ਕੇ ਦੇਖਣਾਂ। ਕੁੱਝ ਕੁ ਦਿਨ ਆਪਣੇ ਉਤੇ ਧਿਆਨ ਟੱਕਾ ਕੇ ਦੇਖਣਾਂ। ਲੋਕਾਂ ਪਿਛੇ ਨਾਂ ਭੱਜੀਏ।

Comments

Popular Posts