ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਜ ਜਿਉਂਦੇ ਹੁੰਦੇ
, ਉਨਾਂ ਨੇ ਅਮਰੀਕਾ ਦੇ ਗੁਰਦੁਆਰੇ ਸਹਿਬ ਉਤੇ ਹੋਏ ਹੱਮਲੇ ਬਾਰੇ ਲੱਖ ਲਾਹਨਤਾਂ ਪਾਉਣੀਆਂ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਕੀ ਕੱਲਾਂ ਭਿੰਡਰਾਂ ਵਾਲਾ ਹੀ ਹੱਥਿਆਰ ਬੰਬ ਸ੍ਰੀ ਹਰਿਮੰਦਰ ਹੋਰ ਗੁਰਦੁਆਰੇ ਸਹਿਬ ਵਿੱਚ ਰੱਖ ਸਕਦਾ ਸੀ? ਜਦੋਂ ਹੈਰਾਨੀ-ਜੰਨਕ ਮਾਤਰਾਂ ਵਿੱਚ ਹੱਥਿਆਰ ਬੰਬ ਸ੍ਰੀ ਹਰਿਮੰਦਰ ਵਿੱਚੋਂ ਰੱਖ ਸਕਦਾ ਸੀ। ਇਸੇ ਕਰਕੇ ਹੋਰਾਂ ਗੁਰਦੁਆਰੇ ਸਹਿਬ ਵਿੱਚ ਵੀ ਸਰਕਾਰ ਨੇ ਅਟੈਕ ਕੀਤਾ ਹੋਣਾਂ ਹੈ। ਕਨੇਡਾ ਵਿੱਚ ਇੱਕ ਘਰ ਨੂੰ ਅੱਗ ਲੱਗ ਜਾਏ ਆਲੇ-ਦੁਆਲੇ ਦੇ ਦੂਰ ਤੱਕ ਘਰ ਖਾਲੀ ਕਰਾਏ ਜਾਂਦੇ ਹਨ ਜਦੋਂ ਕਿਸੇ ਤੇ ਉਤੇ ਸ਼ੱਕ ਹੋ ਜਾਏ, ਸ਼ੱਕ ਹੀ ਤਬਾਹੀ ਲੈ ਆਉਂਦੀ ਹੈ। ਸ਼ੱਕ ਨੇ ਬਹੁਤ ਲੋਕਾਂ ਨੂੰ ਤਬਾਅ ਕਰ ਦਿੱਤਾ ਹੈ। ਇੱਕ ਬਾਰ ਸ਼ੱਕ ਹੋ ਜਾਏ, ਕਿਵੇਂ ਵਿਸ਼ਵਾਸ਼ ਕਰੋਗੇ? ਅੱਗਲਿਆ ਕੋਲ ਉਥੇ ਹੋਰ ਕੀ ਸੀ, ਕੀ ਵਿਸ਼ਵਾਸ਼ ਹੈ? ਲੋਕਾਂ ਦਾ ਕਹਿਣਾਂ ਹੈ, " ਅਮਰੀਕਾ ਦੇ ਗੁਰਦੁਆਰੇ ਸਹਿਬ ਵਿੱਚ ਸੰਗਤ ਕੀਰਤਨ ਸੁਣਨ ਜਾਂਦੀ ਹੈ। 1984 ਵਿੱਚ ਕੀ ਲੋਕ ਹਰਿਮੰਦਰ ਸਾਹਿਬ ਵਿੱਚ ਜੰਗ ਲੜਨ ਜਾਂਦੇ ਸੀ? ਉਥੇ ਹੱਥਿਆਰ ਬੰਬ ਕਾਹਦੇ ਲਈ ਲੈ ਕੇ ਗਏ ਸੀ। ਭਿੰਡਰਾਂ ਵਾਲੇ ਦੇ ਬਹੁਤ ਆਸ਼ਕ ਦਿਖਾਵਾਂ ਕਰਦੇ ਹਨ। ਉਸ ਵਰਗੇ ਬੱਣਕੇ ਦਿਖਾਉਣਾਂ ਚਹੁੰਦੇ ਹਨ। ਜਿੰਨਾਂ ਨੇ ਕਦੇ ਰਿਵਾਲਵਰ ਦਾ ਲੈਈਸੈਂਸ ਵੀ ਨਹੀਂ ਦੇਖਿਆ ਹੋਣਾਂ।
ਚੇਲੇ ਕਹਾਉਣ ਵਾਲੇ ਕਈ ਆਪਣੇ ਕੋਲ ਹੱਥਿਆਰ ਨਹੀਂ ਰੱਖ ਸਕਦੇ। ਉਸ ਦੇ ਚੇਲੇ ਹੋ ਕੇ, ਹੋਰ ਸਾਰੇ ਆਪ ਨੂੰ ਚੰਗੇ ਨਾਗਰਿਕ ਕਹਾਉਣਾਂ ਚਹੁੰਦੇ ਹਨ ਇਸ ਲਈ ਬਹੁਤੇ ਲੋਕ ਡਰਦੇ ਕੋਲ ਅਸਲਾ ਨਹੀਂ ਰੱਖ ਸਕਦੇ ਕਈ ਦਿਲ ਦੇ ਵੀ ਕਮਜ਼ੋਰ ਹੁੰਦੇ ਹਨ ਅਸਲੀ ਹੱਥਿਆਰ ਦੇਖ ਕੇ ਉਝ ਹੀ ਗੱਸ਼ ਕਾ ਕੇ ਡਿੱਗ ਪੈਂਦੇ ਹਨ ਕਿਉਂਕਿ ਇਹ ਕਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ। ਕਈ ਕਹਿੰਦੇ ਹਨ, " ਇੰਧਰਾ ਗਾਂਧੀਂ ਹੱਥਿਆਰ ਬੰਬ ਸ੍ਰੀ ਹਰਿਮੰਦਰ ਹੋਰ ਗੁਰਦੁਆਰੇ ਸਹਿਬ ਵਿੱਚ ਵਾੜ ਕੇ ਆਈ ਹੈ। ਫਿਰ ਤਾਂ ਲੋਕਾਂ ਨੂੰ ਪਤਾ ਹੋਣਾਂ ਹੈ। ਕੀ ਇੰਧਰਾ ਗਾਂਧੀਂ ਨਾਲ ਭਿੰਡਰਾਂ ਵਾਲੇ ਦਾ ਬਿਜ਼ਨਸ ਸਾਂਝਾਂ ਹੋਣਾਂ ਹੈ? " ਬਹੁਤੇ ਆਸ਼ਕ ਉਸ ਦੇ ਬੱਣੇ ਫਿਰਦੇ ਹਨ। ਕੁੱਤੇ ਦੇ ਮਾਰਨ ਨੂੰ ਕੋਲ ਸੋਟੀ ਨਹੀਂ ਹੁੰਦੀ। ਨਾਂ ਹੀ ਕਦੇ ਕੁੱਤੇ ਦੇ ਸੋਟੀ ਮਾਰ ਸਕਦੇ ਹਨ। ਸ਼ੇਰ ਨਾਲ ਯਾਰੀ ਲਗਾਉਣ ਨੂੰ ਦਿਲ ਉਸ ਵਰਗਾ ਚਾਹੀਦਾ ਹੈ। ਨਾਂ ਹੀ ਗਿੱਦੜ ਸ਼ੇਰ ਦੀ ਯਾਰੀ ਲੱਗਦੀ ਹੈ। ਗਿੱਦੜ ਅਵਾਜ਼ ਤੋਂ ਹੌਕਣ ਲੱਗ ਜਾਂਦਾ ਹੈ। ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਜ ਜਿਉਂਦੇ ਹੁੰਦੇ, ਉਨਾਂ ਨੇ ਅਮਰੀਕਾ ਦੇ ਗੁਰਦੁਆਰੇ ਸਹਿਬ ਉਤੇ ਹੋਏ ਹੱਮਲੇ ਬਾਰੇ ਲੱਖ ਲਾਹਨਤਾਂ ਪਾਉਣੀਆਂ ਸੀ। ਸਾਰੇ ਜਾਂਣਦੇ ਹਨ। ਪੂਰੀ ਦੁਨੀਆਂ ਹੈਰਾਨ ਕਰ ਦਿੱਤੀ ਸੀ। ਭਾਰਤ ਸਰਕਾਰ ਨਾਲ ਜੰਮ ਕੇ, ਟੱਕਰ ਲਈ ਸੀ। ਪ੍ਰਧਾਂਨ ਜਾਂ ਕਿਸੇ ਹੋਰ ਮੈਬਰ ਕੋਲੋ ਕੋਈ ਚੱਜਦਾ ਹੱਥਿਆਰ ਨਾਂ ਚੱਲਿਆ। ਬਹੁਤ ਕੀਮਤੀ ਮੌਕਾ ਅਮਰੀ ਸਿੱਖਾਂ ਨੇ ਹੱਥੋਂ ਕੱਢ ਦਿੱਤਾ ਹੈ। ਜਦੋਂ ਕਿ ਭਿੰਡਰਾਂ ਵਾਲੇ ਨੇ 35 ਸਾਲ ਪਹਿਲਾਂ ਬਦੂੰਕਾਂ, ਰਿਵਾਲਵਰ ਚੰਗੇ ਹੱਥਿਆਰ ਤੇ ਗੱਡੀਆਂ ਰੱਖਣ ਨੂੰ ਕਿਹਾ ਸੀ। ਪਰ ਲੋਕਾਂ ਦਾ ਆਤਮਿਕ ਰੱਖਿਆ ਵੱਲ ਕੋਈ ਧਿਆਨ ਨਹੀਂ ਹੈ। ਜ਼ਮੀਨਾਂ-ਘਰ ਵੱਲ ਸੁਰਤ ਹੈ। ਬੈਂਕਾਂ ਵਿੱਚ ਪੈਸਾ ਚਾਹੀਦਾ ਹੈ। ਜਾਨ ਦਾ ਕੋਈ ਫ਼ਿਕਰ ਨਹੀਂ ਹੈ। ਜਾਨ ਦੀ ਰੱਖਿਆ ਲਈ, ਕੋਲ ਕੋਈ ਚੱਜ ਦਾ ਹੱਥਿਆਰ ਚਾਹੀਦਾ ਹੈ। ਸਿਆਣੇ ਕਹਿੰਦੇ ਹਨ," ਜੁੱਤੀ ਸੋਟੀ ਬਗੈਰ ਨਾਂ ਤੁਰੀਏ। " ਜੁੱਤੀਆਂ ਤਾ ਬਥੇਰੀਆਂ ਇੱਕਠੀਆਂ ਕਰੀ ਜਾਦੇ ਹਨ। ਕਈ ਤਾਂ ਗੁਰਦੁਆਰੇ ਸਹਿਬ ਵਿੱਚੋਂ ਮਨ ਭਾਉਂਦੀਆਂ ਜੁੱਤੀਆਂ ਇੱਕਠੀ ਕਰ ਲੈਂਦੇ ਹਨ। ਅੱਜ ਕੱਲ ਸੋਟੀ ਦਾ ਜ਼ਮਾਨਾਂ ਨਹੀਂ ਹੈ। ਕੋਲ ਅਸਲਾ ਚਾਹੀਦਾ ਹੈ। ਜੇ ਜਾਨ ਉਤੇ ਬੱਣ ਜਾਵੇ। ਇਹ ਨਹੀਂ ਸੋਚੀਦਾ, ਕਨੂੰਨ ਪੁਲੀਸ ਕੀ ਕਹਿੱਣਗੇ? ਜਾਂ ਪੁਲੀਸ ਵਾਲੇ ਆ ਕੇ ਹੀ ਤੁਹਾਡੀ ਜਾਨ ਬੱਚਾਉਣਗੇ। ਉਹ ਵੀ ਬੰਦੇ ਹਨ। ਉਨਾਂ ਨੂੰ ਵੀ ਜਾਨ ਪਿਆਰੀ ਹੈ। ਉਹ ਵੀ ਆਪਣੇ ਆਪ ਨੂੰ ਵੱਰਦੀਆਂ ਗੋਲੀਆਂ ਅੱਗੇ ਨਹੀਂ ਕਰਦੇ। ਜੇ ਕੋਈ ਬਹੁਤਾ ਹੀ ਗਰਮ ਖੂਨ ਵਾਲਾ ਨੌਜੁਵਾਨ ਜਾਂ ਨਵਾਂ ਬੰਦਾ ਹੋਵੇਗਾ। ਉਹੀ ਅੱਗੇ ਆਉਂਦਾ ਹੈ। ਤੁਸੀਂ ਆਪ ਕਿਉਂ ਨਹੀਂ ਪੁਲੀਸ ਵਾਲੇ ਵਾਂਗ ਦਲੇਰ ਬੱਣਦੇ? ਹਰ ਸਮੇਂ ਮਸੀਬਤ ਨਾਲ ਲੜਨ ਲਈ ਤਿਆਰ ਰਹਿੰਦੇ। ਜੇ ਆਪਦੇ ਘਰ ਚੋਰ ਆ ਜਾਵੇ, ਕੀ ਮੂੰਹ ਉਤੇ ਲੀੜਾ ਖਿੱਚ ਕੇ, ਸੌਂ ਜਾਵੋਂਗੇ? ਤਾਂਹੀ ਤਾਂ ਵਾਰਦਾਤਾਂ ਦੁਨੀਆਂ ਉਤੇ ਵੱਧ ਹੁੰਦੀਆਂ ਹਨ। ਪੰਗਾਂ ਪਾਉਣ ਵਾਲਾ, ਚੋਰ, ਕਾਤਲ, ਬਲਾਤਕਾਰ ਕਰਨ ਵਾਲਾ ਇੱਕ ਹੁੰਦਾ ਹੈ। 100 ਸਮਾਜ ਦੇ ਨਾਗਰਿਕ ਸਹਮਣੇ ਕਾਰਾ ਕਰਕੇ ਨਿੱਕਲ ਜਾਂਦਾ ਹੈ। ਹਰ ਕੋਈ ਸੋਚਦਾ ਹੈ। ਅਸੀਂ ਕੀ ਲੈਣਾਂ ਹੈ? ਕੋਈ ਬਾਤ ਨਹੀਂ ਜੇ ਇਹੀ ਸੋਚੀ ਗਏ। ਕੱਲ ਨੂੰ ਕਿਸੇ ਦੀ ਵੀ ਬਾਰੀ ਆ ਸਕਦੀ ਹੈ। ਅੱਜ ਇੱਕ ਸਾਡੇ ਖਿਲਾਫ਼ ਉਠਿਆ ਹੈ। ਕੱਲ ਨੂੰ ਹੋਰ ਵਾਰਦਾਤ ਹੋ ਸਕਦੀ ਹੈ। ਲੰਗੜੇ ਲੂਲੇ ਬੱਣ ਕੇ, ਤਰਸ ਦੀ ਭੀਖ ਮੰਗਣ ਨਾਲ, ਕਈ ਲੋਕ ਨਫ਼ਰਤ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਸਮਾਜ ਉਨਾਂ ਨੂੰ ਬਰਾਬਤਾ ਦਿੰਦਾ ਹੈ। ਜੋ ਆਪਣਾਂ ਹੱਕਾਂ ਲੈਣੇ ਜਾਂਣਦੇ ਹਨ। ਹੱਕਾਂ ਦੀ ਰਾਖੀ ਕਰਨੀ ਜਾਂਣਦੇ ਹਨ। ਗੁਰੂ ਗੋਬਿੰਦ ਸਿੰਘ ਜੀ ਵੇਲੇ ਵੀ ਵਧੀਆਂ ਹੱਥਿਆਰ ਹੁੰਦੇ ਸਨ। ਹੁਣ ਤਾਂ ਜ਼ਮਾਨਾਂ ਵੀ ਕਮਾਲ ਦਾ ਹੈ। ਚਾਹੇ ਜੇਬ ਵਿੱਚ ਰੱਖੋ। ਕਿਸੇ ਨੂੰ ਪਤਾ ਨਹੀਂ ਲੱਗਦਾ।
ਤਾਂਹੀਂ ਬਹੁਤੇ ਲੋਕ ਕੋਲ ਹੱਥਿਆਰ ਨਹੀਂ ਰੱਖਦੇ ਹੈ। ਸਬ ਨੂੰ ਪੱਤਾ ਹੈ, ਹੱਥਿਆਰ ਕੋਲ ਹੋਵੇ, ਮਾੜੀ ਜਿਹੀ ਤਿੜਫਿੜ ਹੋਵੇ, ਚਲ ਜਾਂਦਾ ਹੈ। 1970 ਵਿੱਚ ਸਾਡੇ ਪਿੰਡ ਇਕ ਬਾਰ ਕੁੱਝ ਗੁੰਡੇ ਬ੍ਰਹਮਣਾਂ ਦੀ ਕੁੜੀ ਚੱਕਣ ਆ ਗਏ ਸਨ। ਉਸ ਦਾ ਭਰਾ ਚੋਰ ਸੀ। ਲੋਕਾਂ ਦੀਆ ਕੁੜੀਆਂ ਛੇੜਦਾ ਸੀ। ਉਸ ਨੇ ਬਹੁਤ ਅੱਤ ਚੱਕੀ ਹੋਈ ਸੀ। ਪਰ ਲੋਕਾਂ ਨੂੰ ਕੀ ਪਤਾ ਸੀ? ਇਹ ਕੌਣ ਹਨ? ਉਹ ਕੰਧ ਟੱਪ ਕੇ, ਉਨਾਂ ਦੇ ਅੰਦਰ ਜਾਂਣ ਲੱਗੇ। ਕੰਧ ਉਤੇ ਪਏ, ਫੁੱਲਾਂ ਦੇ ਗਮਲੇ ਗੁਆਂਢੀਆਂ ਦੇ ਜਾ ਡਿੱਗੇ। ਫੁੱਲਾਂ ਵੀ ਆਪਣੇ ਮਾਲਕ ਨੂੰ ਆਪਣੇ ਪਾਲਣ ਦਾ ਮੁੱਲ ਦੇ ਗਏ। ਗਰਮੀਆਂ ਦੇ ਦਿਨ ਸਨ। ਲੋਕ ਵਿਹੜਿਆਂ ਵਿੱਚ ਹੀ ਸੁੱਤੇ ਪਏ ਸਨ। ਗਮਲੇ ਖੜ੍ਹਕਾ ਸੁਣ ਕੇ, ਗੁਆਂਢੀਂਆਂ ਨੇ ਚੋਰ ਚੋਰ ਦਾ ਰੌਲਾ ਪੈ ਦਿੱਤਾ। ਪਾਪਾ ਜੀ ਤੇ ਤਾਇਆ ਜੀ ਨੇ ਗੋਲੀਆਂ ਚਲਾ ਦਿੱਤੀਆਂ। ਲੋਕਾਂ ਵਿੱਚ ਐਨੀ ਹਿੰਮਤ ਆ ਗਈ। ਰਸਤਿਆਂ ਵਿੱਚ ਕੁੱਝ ਸਿੱਟ ਕੇ ਸਾਰੇ ਰਸਤੇ ਬੰਦ ਕਰ ਦਿੱਤੇ। ਉਹ ਬੰਦੇ ਫੜ ਕੇ ਬਹੁਤ ਕੁੱਟੇ। ਅੱਜ ਤੱਕ ਸਾਡੇ ਪਿੰਡ ਵਿੱਚ ਚੋਰ, ਕਾਲੇ ਕੱਛਿਆਂ ਵਾਲੇ ਜਾਂ ਪੁਸੀਸ ਦੇ ਲੁੱਟੇਰੇ ਨਹੀਂ ਵੜੇ। ਕਿਉਂਕੇ ਭੇਤ ਬਗੈਰ ਚੋਰੀ ਨਹੀਂ ਹੁੰਦੀ। ਜੇ ਆਲੇ-ਦਆਲੇ ਨੁੰ ਪਤਾ ਹੈ। ਇਥੇ ਦੇ ਲੋਕ ਜਾਗਰਤ ਹਨ। ਦਲੇਰ ਹਨ। ਭੱਜੇ ਜਾਂਦੇ ਨੁੰ ਡਾਂਗ ਮਾਰ ਕੇ ਸਿੱਟ ਲੈਂਦੇ ਹਨ। ਕੋਈ ਪੰਗਾਂ ਨਹੀਂ ਲੈਂਦਾ।
ਇੱਕ ਬਾਰ ਚਾਰ ਮੁੰਡੇ ਜਰੂਰ ਪਿੰਡ ਦੇ ਸਰਪੰਚ ਨੂੰ ਮਾਰ ਗਏ ਸਨ। ਸਰਪੰਚ ਦੇ ਚਾਲੇ ਠੀਕ ਨਹੀਂ ਸਨ। ਚਾਰੇ ਸਟੇਨਗੰਨ ਦੀਆਂ ਗੋਲੀਆਂ ਉਸ ਵਿੱਚ ਦਾਗ਼ ਗਏ ਸਨ। ਉਸ ਨੂੰ ਕੋਈ ਹੱਥ ਨਹੀਂ ਲੱਗਾਉਂਦਾ ਸੀ। ਉਸ ਦੇ ਆਪਣੇ ਦੋ ਮੁੰਡੇ ਵੀ ਨੇੜੇ ਨਹੀਂ ਲੱਗੇ ਸਨ। ਖੂਨ ਵਹੀ ਜਾਂਦਾ ਸੀ। ਸਾਡੇ ਘਰਾਂ ਕੋਲ ਹੀ ਮਾਰਇਆ ਸੀ। ਉਸ ਨੂੰ ਪਾਪਾ ਜੀ ਨੇ ਜੱਫ਼ਾਂ ਮਾਰਿਆ। ਆਪਦੇ ਟਰੱਕ ਵਿੱਚ ਪਿਛੇ ਸਿੱਟ ਕੇ, ਹਸਪਤਾਲ ਲੈ ਗਏ। ਸਾਰੇ ਪਾਸੇ ਖੂਨ ਹੀ ਖੂਨ ਪਿਆ ਸੀ। ਪਰ ਉਹ ਮਰ ਗਿਆ ਸੀ। ਜੋ ਲੋਕ ਪਿੰਡ ਵਿੱਚ ਹੀ ਰਹਿੰਦੇ ਸਨ। ਉਹ ਰੌਲਾਂ ਪਾ ਰਹੇ ਸਨ," ਜੇ ਇਹ ਮਰ ਗਿਆ। ਤੇਰੇ ਸਿਰ ਖੂਨ ਪੈ ਜਾਵੇਗਾ। " ਕੋਈ ਖੂਨ ਸਿਰ ਨਹੀਂ ਪਿਆ। ਸਗੋਂ ਬਾਅਦ ਵਿੱਚ ਬਹਾਦਰੀ ਦੀਆਂ ਗੱਲਾਂ ਲੋਕ ਆਪ ਹੀ ਕਰ ਰਹੇ ਸਨ। ਘਰ ਵਿਚੋਂ ਹੀ ਸਾਨੂੰ ਆਦਤਾਂ ਮਿਲਦੀਆਂ ਹਨ। ਜੈਸਾ ਕੁੱਝ ਕਰਦੇ ਮਾਪਿਆਂ ਨੂੰ ਦੇਖਦੇ ਹਾਂ। ਉਹੀਂ ਕਰਦੇ ਹਾਂ। ਮਾਂਪੇ ਦਲੇਰ ਹਨ। ਬੱਚੇ ਜਰੂਰ ਬਹਾਦਰ ਬੱਣਦੇ ਹਨ।

Comments

Popular Posts