ਜਦੋਂ ਕੋਈ ਹੋਰ ਸਹਾਰਾ ਨਜ਼ਰ ਨਹੀਂ ਆਉਂਦਾ ਤਾ ਰੱਬ ਨਜ਼ਰ ਆਉਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਸੁੱਖਾਂ ਵਿੱਚ ਰੱਬ ਯਾਦ ਨਹੀਂ ਆਉਂਦਾ। ਜਦੋਂ ਸਾਰੇ ਸਹਾਰੇ ਟੁੱਟ ਜਾਂਦੇ ਹਨ। ਤਾਂ ਰੱਬ ਦਾ ਸਹਾਰਾ ਦਿਸਦਾ ਹੈ। ਰੱਬ ਬਿਪਤਾ ਪਈ ਤੋਂ ਨਜ਼ਰ ਆਉਂਦਾ ਹੈ। ਜਦੋਂ ਕੋਈ ਹੋਰ ਬਿਪਤਾ ਵਿੱਚ ਕੋਲ ਨਹੀਂ ਖੜ੍ਹਦਾ। ਤਾ ਰੱਬ ਬੌੜਉਂਦਾ ਹੈ। ਡੁੱਬਦੇ ਨੂੰ ਸਹਾਰਾ ਦੇ ਕੇ ਬਚਾ ਲੈਂਦਾ ਹੈ। ਜਦੋਂ ਬਿਪਤਾ ਪੈਂਦੀ ਹੈ। ਸਬ ਸਾਥ ਛੱਡ ਜਾਂਦੇ ਹਨ। ਇੱਕ ਰੱਬ ਹੀ ਹੈ। ਜੋ ਗਰੀਬ ਬੰਦੇ ਦਾ ਵੀ ਸਾਥ ਦਿੰਦਾ ਹੈ। ਉਸ ਲਈ ਸਾਰੇ ਇੱਕ ਬਰਾਬਰ ਹਨ। ਜਦੋਂ ਕੋਈ ਹੋਰ ਸਹਾਰਾ ਨਜ਼ਰ ਨਹੀਂ ਆਉਂਦਾ ਤਾ ਰੱਬ ਨਜ਼ਰ ਆਉਂਦਾ ਹੈ। ਬਹੁਤੇ ਲੋਕ ਰੱਬ ਵਿੱਚ ਅੰਨੀ ਸ਼ਰਦਾ ਰੱਖਦੇ ਹਨ। ਉਹ ਕੱਟੜ ਧਰਮੀ ਲੋਕ ਹਨ। ਇਹ ਸ਼ਰਦਾ ਨਹੀਂ ਰੱਬ ਨੂੰ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ। ਰੱਬ ਨੂੰ ਕਹਿੰਦੇ ਹਨ। ਜੇਬ ਤੇਰੀ ਹੱਥ ਮੇਰਾ ਹੈ। ਸਾਰੇ ਪਾਸੇ ਹੁੰਝਾ ਮਾਰੀ ਜਾਂਦੇ ਹਨ। ਆਲੇ ਦੁਆਲੇ ਜੋ ਮਾਲ ਹੈ। ਉਹ ਆਪਣੀ ਜਾਇਦਾਦ ਸਮਝਦੇ ਹਨ। ਤਾਂਹੀਂ ਤਾਂ ਰੱਬ ਦੇ ਨਾਂਮ ਉਤੇ ਲਿਖੇ ਧਰਮ ਦੇ ਗ੍ਰੰਥਿ ਪੜ੍ਹਨ ਵਾਲੇ ਰੱਬ ਤੋਂ ਨਹੀਂ ਡਰਦੇ। ਉਹ ਜਾਂਣਦੇ ਹਨ। ਰੱਬ ਨੇ ਸਾਰਾ ਕੁੱਝ ਵਰਤਣ ਲਈ ਬੱਣਾਇਆ ਹੈ। ਜੋ ਬੱਣਾਇਆ ਹੈ। ਉਸ ਦਾ ਗੋਡੀਆਂ ਲਾ ਕੇ, ਮਜ਼ਾ ਲੁੱਟਣਾਂ ਚਾਹੀਦਾ ਹੈ। ਧਰਮੀ ਲੋਕਾਂ ਦਾ ਧੰਨ ਆਪਣਾਂ ਸਮਝਦੇ ਹਨ। ਸਰੀਰ ਸਬੰਧ ਬੱਣਾਉਣ ਵਿੱਚ ਵੀ ਪੁੰਨ ਹੀ ਸਮਝਦੇ ਹਨ। ਇਸ ਤਰਾਂ ਦੇ ਖੇੱਲੇ ਸਬੰਧਾਂ ਨਾਲ ਬਾਲ ਬੱਚਾ ਹੋ ਜਾਵੇ, ਔਰਤਾਂ ਪ੍ਰਸਾਦ ਸਮਝ ਕੇ, ਪਾਲਦੀਆਂ ਹਨ। ਨਹੀਂ ਜ਼ਹਿਰ ਖਾਂ ਕੇ ਮਰ ਜਾਂਦੀਆਂ ਹਨ। ਇਹ ਲੋਕਾਂ ਦਾ ਅਧਾਰ ਕਰਨ ਆਏ ਹਨ। ਇਹ ਚਿੱਟੇ ਕੱਪੜੇ ਆਪਣੇ ਦਾਗ ਲੁਕੋਂਉਣ ਨੂੰ ਪਾਉਂਦੇ ਹਨ।
ਇੱਕ ਉਹ ਲੋਕ ਹਨ। ਜੋ ਰੱਬ ਤੋਂ ਬਹੁਤ ਡਰਦੇ ਹਨ। ਵਿੱਸ਼ਵਾਸ਼ ਬਹੁਤ ਰੱਖਦੇ ਹਨ। ਮੈਂ ਇੱਕ ਕੁੜੀ ਨੂੰ ਜਾਂਣਦੀ ਹਾਂ। ਜਦੋਂ ਵੀ ਉਸ ਦਾ ਕੋਈ ਕੰਮ ਬੱਣਦਾ ਹੈ। ਉਹ ਆਪਣੇ ਘਰ ਵਿੱਚ ਲੱਗੀਆਂ ਗੁਰੂਆਂ ਦੀਆਂ ਫੋਟੋ ਮੂਹਰੇ ਹੱਥ ਬੰਨ ਕੇ ਖੜ੍ਹ ਜਾਂਦੀ ਹੈ। ਕਈ ਬਾਰ ਮੈਨੂੰ ਫੋਨ ਕਰ ਲੈਂਦੀ ਹੈ। ਕੱਲ ਉਸ ਨੇ ਦੱਸਿਆ, " ਉਸ ਦੇ ਪਤੀ ਨੂੰ ਉਹੀ ਕੰਮ ਲੱਭ ਗਿਆ ਹੈ। ਜਿਹੜਾ ਉਸ ਦਾ ਪਤੀ ਕਰਨਾਂ ਚਹੁੰਦਾ ਸੀ। " ਮੈਂ ਉਸ ਨੂੰ ਕਿਹਾ, " ਅਸੀਂ ਜੋ ਸੁਪਨਾਂ ਦੇਖਦੇ ਹਾਂ। ਸੋਚਦੇ ਹਾਂ। ਜੇ ਕਰਨਾਂ ਮਿਥ ਲਈਏ। ਉਸ ਕੰਮ ਦੇ ਪਿਛੇ ਪੈ ਜਾਈਏ, ਉਹ ਨਪੇਰੇ ਚਾੜ੍ਹ ਸਕਦੇ ਹਾਂ। " ਉਸ ਨੇ ਕਿਹਾ, " ਰੱਬ ਤਾਂ ਕਿਤੇ ਸੱਚੀ ਐਗਾ ਹੈ। ਉਹੀ ਸਬ ਕੁੱਝ ਕਰਦਾ ਹੈ। ਮੇਰੇ ਸਾਰੇ ਕੰਮ ਹੋਈ ਜਾਂਦੇ ਹਨ। ਪਿਛਲੇ ਹਫ਼ਤੇ ਮੁੰਡਾ ਆਪਣੇ ਡੈਡੀ ਨਾਲ ਚੁੰਬੜ ਗਿਆ। ਉਹ ਹੇਠਾ ਉਤੇ ਹੋ ਗਏ। ਮੈਂ ਤਾਂ ਡਰਦੀ ਵਿੱਚ ਨਾਂ ਗਈ। ਕਿਤੇ ਮੇਰਾ ਹੀ ਕੁੱਝ ਤੋੜ ਨਾਂ ਦੇਣ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਅੱਗੇ ਹੱਥ ਬੰਨ ਕੇ, ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਗਈ। ਇੰਨੇ ਨੂੰ ਮੁੰਡੇ ਨੇ ਜ਼ੋਰ-ਜ਼ੋਰ ਦੀ ਚਿੱਕਾਂ ਮਾਰੀਆਂ। ਜਦੋਂ ਮੈਂ ਕੋਲੋ ਗਈ। ਉਸ ਦੀ ਉਗ਼ਲੀ ਲੰਮਕ ਰਹੀ ਸੀ। ਰੱਬ ਨੇ ਬੱਚਾ ਲਿਆ। ਅਜੇ ਉਗ਼ਲੀਂ ਹੀ ਟੁੱਟੀ ਹੈ। " ਉਸ ਨੂੰ ਮੈਂ ਪੁੱਛ ਲਿਆ, " ਚੰਗਾ ਕੀਤਾ ਤੂੰ ਉਸ ਨੂੰ ਬੱਚਾ ਲਿਆ। ਕੀ ਪਤਾ ਉਸ ਦਾ ਡੈਡੀ ਮੁੰਡੇ ਦੀ ਗਰਦਨ ਹੀ ਮਰੋੜ ਦਿੰਦਾ। ਇਸ ਨਾਲੋ ਚੰਗਾ ਹੁੰਦਾ, ਜੇ ਤੂੰ ਆਪ ਵਿੱਚ ਦੋਂਨਾਂ ਦੇ ਦਖ਼ਲ ਦਿੰਦੀ। ਮੁੰਡੇ ਦੀ ਉਗ਼ਲੀਂ ਟੁੱਟਣ ਤੋਂ ਬੱਚ ਜਾਂਦੀ। ਸ਼ਇਦ ਤੇਰੇ ਕੋਈ ਝਰੀਟ ਆ ਜਾਂਦੀ। " ਉਸ ਨੇ ਕਿਹਾ, " ਸਾਨ੍ਹਾਂ ਦੇ ਭੇੜ ਵਿੱਚ ਆ ਕੇ ਮਰਨਾ ਹੈ। ਮੈਂ ਨਹੀਂ ਨੇੜੇ ਜਾਂਦੀ। ਆਪੇ ਹੌਕ ਕੇ, ਬੈਠ ਗਏ। ਮੈਂ ਤਾ ਰੱਬ ਅੱਗੇ ਅਰਦਾਸਾਂ ਹੀ ਕਰਨ ਜੋਗੀ ਹਾਂ। " ਮੈਂ ਉੇਸ ਨੂੰ ਕਿਹਾ, " ਰੱਬ ਅੱਗੇ ਅਰਦਾਸਾਂ ਚਾਲੂ ਹੀ ਰੱਖਿਆ ਕਰ। ਆਪ ਕੋਈ ਕੰਮ ਨਾਂ ਕਰੀਂ। ਸਾਰੇ ਕੰਮ ਰੱਬ ਤਾ ਆਪੇ ਕਰ ਹੀ ਦਿੰਦਾ ਹੈ। ਜਦੋਂ ਘਰਦੇ ਮੈਂਬਰ ਕੰਮ ਪਿਆ ਦੇਖਦੇ ਹਨ। ਉਨਾਂ ਨੂੰ ਪਤਾ ਹੈ। ਤੈਂ ਤਾਂ ਕੋਈ ਕੰਮ ਨਹੀਂ ਕਰਨਾਂ। ਰੱਬ ਦੀਆਂ ਦਿੱਤੀਆਂ ਖਾਣ ਵਾਲੀ ਹੈ। ਬਿਚਾਰੇ ਅੱਕੇ ਹੋਏ ਆਪ ਹੀ ਕੰਮ ਕਰ ਲੈਂਦੇ ਹਨ। ਤੇਰੀਆਂ ਕਰਤੂਤਾਂ ਧੰਨੇ ਜੱਟ ਵਰਗੀਆਂ ਹਨ। " ਪਰ ਇਹ ਸੱਚੀ ਗੱਲ ਹੈ। ਜਿਥੇ ਬੰਦਾ ਹੰਕਾਰ, ਮੈਂ-ਮੈ ਦੀ ਹਾਰ ਮੰਨ ਲਵੇ, ਸੱਚੀ ਕੌਤਕ ਵਰਤ ਜਾਂਦਾ ਹੈ। ਸ਼ਕਤੀਆ ਆਪੇ ਆਉਣ ਲੱਗ ਜਾਂਦੀਆਂ ਹਨ। ਹਵਾ ਦੇ ਫੁਰਨੇ ਨਾਲ ਕੰਮ ਹੁੰਦੇ ਹਨ। ਮਨ ਖੂਬਸੂਰਤ ਗੱਲਾਂ ਕਰਨ ਲੱਗਦਾ ਹੈ। ਉਸ ਅੰਦਰ ਰੱਬ ਸੁੱਤਾ ਹੋਇਆ ਜਾਗ ਜਾਂਦਾ ਹੈ। ਘਰ ਦੇ ਜੀਆਂ ਤੇ ਲੋਕਾਂ ਨੂੰ ਪਿਆਰ ਕਰਦਾ ਹੈ। ਸਾਰੇ ਮਿਲ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ।
ਤੀਜੇ ਲੋਕ ਉਹ ਹਨ। ਜੋ ਰੱਬ ਦੀ ਹੋਦ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ, " ਸਾਰੇ ਕੰਮ ਬੰਦਾ ਆਪ ਕਰਦਾ ਹੈ। ਆਪਣੀ ਸਫ਼ਲਤਾ ਮੇਹਨਤ ਨਾਲ ਫ਼ਲ ਹਾਂਸਲ ਕਰਦਾ ਹੈ। ਸਾਇੰਸ ਦਾ ਯੁੱਗ ਹੈ। ਸਾਇੰਸ ਦੀ ਸੋਚ ਨਾਲ ਸਾਰ ਸੁੱਖ ਮਿਲੇ ਹਨ। ਬੰਦਾ ਚੰਦ ਤੱਕ ਪਹੁੰਚ ਸਕਦਾ ਹੈ। " ਸਾਇੰਸ ਤਾ ਇਕ ਰਸਤਾ ਦੱਸਦੀ ਹੈ। ਮੰਜ਼ਲ ਤੱਕ ਪਹੁੰਚਣ ਦਾ, ਸਾਰੀ ਪ੍ਰਕਿਰਤੀ ਦਾ ਮਾਲਕ ਸ਼ਕਤੀਸ਼ਾਲੀ ਤਾਕਤ ਦਾ ਮਾਲਕ ਕੋਈ ਹੋਰ ਹੀ ਹੈ। ਜਿਸ ਨੇ ਦੁਨੀਆਂ ਬੱਣਾਈ ਹੈ। ਇੰਨੀਆਂ ਕੀਮਤੀ ਸੋਹਣੀਆਂ ਚੀਜ਼ਾਂ, ਹਵਾ, ਪਾਣੀ, ਧਰਤੀ, ਅਕਾਸ਼ , ਜੀਵ ਧਾਤਾਂ ਬੱਣਾਈਆਂ ਹਨ। ਸਾਡੀਆਂ ਅੱਖਾਂ ਨੇ ਅਜੇ ਤਾਂ ਬਹੁਤਾ ਕੁੱਝ ਦੇਖਿਆ ਹੀ ਨਹੀਂ ਹੈ। ਡੋਬੇ ਦੇ ਡੱਡੂ ਵਾਗ ਗਿੱਣਤੀ ਦੀਆਂ ਧਰਤੀ ਦੇਖ ਕੇ ਕਹਿੱਣ ਲੱਗ ਜਾਂਦੇ ਹਾਂ। ਅਸੀਂ ਸਾਰੀ ਪ੍ਰਕਿਰਤੀ ਦੇਖ ਲਈ ਹੈ। ਅਜੇ ਤਾਂ ਚੱਖੀ ਹੀ ਹੈ। ਇਸ ਨੂੰ ਬੱਣਾਉਣ ਵਿੱਚ ਕੋਈ ਕੰਮ ਨਹੀਂ ਕੀਤਾ। ਜੋ ਕਰਦਾ ਹੈ। ਉਸ ਦਾ ਕਦੇ ਵਰਨਣ ਨਹੀਂ ਕੀਤਾ। ਇੱਕ ਥਾਂ ਉਤੇ ਖੜ੍ਹੇ ਅਕਾਸ਼ ਦੇਖ ਕੇ ਅੰਨਦਾਜ਼ਾ ਲੱਗਾ ਲੈਂਦੇ ਹਾਂ। ਅਸਮਾਨ ਉਥੇ ਤੱਕ ਹੈ। ਚੰਦ ਸੂਰਜ ਅਕਾਸ਼ ਵਿੱਚ ਚੜ੍ਹਦਾ ਹੈ। ਸੰਸਾਰ ਦਾ ਅੰਤ ਨਹੀਂ ਪਾ ਸਕਦੇ। ਦੱਸ ਹੀ ਨਹੀਂ ਸਕਦੇ। ਕੀ ਕੁੱਝ ਦੁਨੀਆਂ ਉਤੇ ਹੈ। ਕਿੰਨੇ ਰੰਗਾਂ ਰੂਪਾਂ ਦੇ ਜੀਵ, ਜੰਤੂੰ, ਦਰਖੱਤ ਹਨ। ਨਵੇਂ ਥਾਂ ਉਤੇ ਜਾਂਦੇ ਹਾਂ। ਨਵੀ ਨਸਲ ਮਿਲਦੀ ਹੈ। ਜਦੋਂ ਪੂਰਾ ਬ੍ਰਹਿਮੰਡ ਦਾ ਅੁਨਮਾਨ ਨਹੀਂ ਲੱਗ ਸਕਿਆ। ਰੱਬ ਲੱਭਣ, ਜਾਂ ਮੰਨਣ ਦੀ ਕਿਵੇਂ ਹਿੰਮਤ ਕਰਾਂਗੇ? ਇਹ ਤਾਂ ਉਸ ਦੇ ਕੰਮਾਂ ਦੀ ਪ੍ਰਸੰਸਾ ਕਰਕੇ, ਉਸ ਦੀ ਯਾਂਦ ਮਨ ਵਿੱਚ ਰੱਖੀ ਜਾ ਸਕਦੀ ਹੈ। ਪਰ ਬੰਦਾ ਕਹਿੰਦਾ ਹੈ, " ਦੁਨੀਆਂ ਮੈਂ ਆਪ ਆਪਣੇ ਹੱਥਾਂ ਉਤੇ ਚੱਕੀ ਹੈ। ਮੈਂ ਸਾਰਾ ਕੁੱਝ ਕਰ ਸਕਦਾ ਹਾਂ। "



Comments

Popular Posts