ਝੱਟ ਹੋ ਜਾਂਦੇ ਬੇਗਾਨੇ ਮੈਂ ਦੇਖੇ ਆਪਣੇ ਬੱਣਾਂਕੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਜਿਹੜੇ ਸਾਡੇ ਦਿਲ ਵਿੱਚ ਬੈਹਿਗੇ ਸੀ ਵੜਕੇ, ਹੁਣ ਸਾਡੇ ਕੋਲੋ ਲੰਘ ਪਾਸਾ ਵੱਟ ਕੇ।
ਭਾਵੇਂ ਬੈਠ ਗਏ ਉਹ ਸਾਡੇ ਦਿਲ ਮੱਲਕੇ, ਸਾਨੂੰ ਵੀ ਲੰਘਣਾਂ ਪੈਂਦਾ ਪਰੇ ਨੂੰ ਹੱਟਕੇ।
ਯਾਰੀ ਟੁੱਟੀ ਵਿੱਚ ਦੁਸ਼ਮੱਣ ਬੱਣਕੇ, ਸੱਜਣ ਹੀ ਲੁੱਟ ਲੈਂਦੇ ਰਹਿਣਾਂ ਪੈਂਦਾ ਬੱਚਕੇ।
ਰਹਿੱਣਾਂ ਪੈਂਦਾ ਧੋਖੇ ਬਾਜ ਤੋਂ ਬੱਚਕੇ, ਬਹਿ ਨਾਂ ਜਾਂਣ ਦਿਲ ਗੁਆਚੇ ਦਾ ਪਰਚਾ ਕੱਟਕੇ।
ਟੇਡੇ-ਟੇਡੇ ਝਾਕਦੇ ਅੱਖਾਂ ਦੇ ਤੀਰ ਕੱਸਕੇ, ਸੱਤੀ ਡਿੱਗ ਨਾਂ ਜਾਇਉ ਕਿਤੇ ਗਸ਼ ਖਾਕੇ।
ਕਿਤੇ ਬੈਠ ਨਾਂ ਜਾਂਣ ਜਾਲ ਵਿੱਚ ਫਸਾਕੇ, ਸਤਵਿੰਦਰ ਨਿੱਕਲ ਚੱਲ ਤੂੰ ਜਾਨ ਬੱਚਾਕੇ।
ਚੱਲੀਏ ਆਪਣੇ-ਆਪ ਆਚਲ ਬੱਚਾਕੇ, ਕਿਤੇ ਲੈ ਨਾਂ ਜਾਂਣ ਕਨੇਡਾ ਦੇ ਵਿੱਚ ਉਡਾਕੇ।
ਲੋਕੀ ਹੱਸਦੇ ਹਾਲ-ਚਾਲ ਸਾਡਾ ਪੁੱਛਕੇ, ਝੱਟ ਹੋ ਜਾਂਦੇ ਬੇਗਾਨੇ ਮੈਂ ਦੇਖੇ ਆਪਣੇ ਬੱਣਾਂਕੇ।

Comments

Popular Posts