ਪੂਰੇ ਪਰਿਵਾਰ ਨੂੰ ਔਰਤਾਂ ਪੂਰਾ ਜੀਅ ਲਾ ਕੇ, ਪਿਆਰ ਕਰਦੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਘਰ ਦੇ ਕੰਮ ਕਰਦੀ ਦੇ ਔਰਤ ਦੇ ਪੈਰਾਂ ਦੇ ਤਲੇ ਘੱਸ ਜਾਂਦੇ ਹਨ। ਹੱਥਾਂ ਦੀਆ ਲਕੀਰਾਂ ਫੀਕੀਆਂ ਪੈ ਜਾਂਦੀ ਹਨ। ਆਪਣੀ ਸਾਰੀ ਉਮਰ, ਸਾਰੀਆਂ ਖੁਸ਼ੀਆਂ ਔਰਤ ਇੱਕ ਔਰਤ ਪਰਿਵਾਰ ਉਤੇ, ਲਗਾ ਦਿੰਦੀ ਹੈ। ਘਰ ਦੇ ਦਸ ਜੀਆਂ ਨੂੰ ਖਾਂਣਾਂ ਬੱਣਾਂ, ਪੱਕਾ ਕੇ, ਖਲਾ ਸਕਦੀਆਂ ਹਨ। ਪਰ ਘਰ ਦੇ ਦਸ ਬੰਦੇ ਮਿਲ ਕੇ ਬੁੱਢੀ ਔਰਤ ਦਾ ਧਿਆਨ ਨਹੀਂ ਰੱਖ ਸਕਦੇ। ਉਹ ਪੂਰੇ ਪਰਿਵਾਰ ਦੀ ਦੇਖ-ਭਾਲ ਕਰਦੀ ਹੈ। ਪੂਰੇ ਪਰਿਵਾਰ ਨੂੰ ਔਰਤਾਂ ਪੂਰਾ ਜੀਅ ਲਾ ਕੇ, ਪਿਆਰ ਕਰਦੀਆਂ ਹਨ। ਕੀ ਔਰਤ ਨੂੰ ਲੋੜ ਸਮੇਂ ਪਰਿਵਾਰ ਵੱਲੋਂ ਉਹੀ ਪਿਆਰ ਮਿਲਦਾ ਹੈ? ਬਹੁਤ ਔਰਤਾਂ ਉਦਾਸ ਦੇਖੀਆਂ ਹਨ। ਜਿੰਨਾਂ ਦੇ ਬੱਚੇ ਤੇ ਪਤੀ ਸਾਥ ਛੱਡ ਗਏ ਹਨ। ਜੋ ਨਾਲ ਵੀ ਰਹਿੰਦੇ ਹਨ। ਉਹ ਬਹੁਤੀ ਪ੍ਰਵਾਹ ਨਹੀਂ ਕਰਦੇ। ਬੁੱਢਾਪੇ ਵੱਲ ਜਾ ਰਹੀ ਔਰਤ ਨੂੰ ਨਮੋਸ਼ੀ ਦਾ ਸਹਮਣਾਂ ਕਰਨਾਂ ਪੈ ਰਿਹਾ ਹੈ। ਕਈ ਤਾਂ ਜੂਨ ਹੀ ਭੋਗ ਰਹੀਆਂ ਹਨ। ਮਰਨ ਦੀ ਉਡੀਕ ਕਰ ਰਹੀਆਂ ਹਨ। ਕਈ ਕਹਿਰੇ, ਛੋਟੇ, ਪਰਿਵਾਰਾਂ ਵਾਲੀਆਂ ਬਹੁਤ ਦੁੱਖੀ ਹੋਈਆਂ ਹਨ। ਉਹ ਬੱਚਿਆਂ ਤੇ ਪਤੀ ਤੋਂ ਅੱਲਗ ਰਹਿ ਰਹੀਆਂ ਹਨ। ਜ਼ਿਆਦਾ ਪੁੱਤਰ-ਧੀਆਂ ਹੋਣਗੇ। ਇੱਕ ਦੂਜੇ ਤੋਂ ਵੱਧ ਕੇ, ਮਾਂਪਿਆਂ ਦਾ ਧਿਆਨ ਰੱਖਣਗੇ। ਜੇ ਇੱਕ ਪੁੱਤਰ ਹੋਵੇਗਾ। ਜੇ ਉਹ ਚੱਜਦਾ ਨਾਂ ਨਿੱਕਲਿਆ। ਮਾਂਪੇ ਕਿਸ ਦਾ ਪੱਲਾ ਫੜਨਗੇ। ਅੱਗੇ ਔਰਤ ਦੇ 13 ਤੋਂ ਉਪਰ ਬੱਚੇ ਪੈਦਾ ਹੁੰਦੇ ਸੀ। ਕੋਈ ਹਿਸਾਬ ਨਹੀਂ ਰੱਖਿਆ ਜਾਂਦਾ ਸੀ। ਕਿੰਨੇ ਮੁੰਡੇ ਜਾਂ ਕੁੜੀਆਂ ਹਨ? ਕਈ ਗੋਰੇ ਤੋਂ ਜ਼ਮੀਨ ਦਾ ਮੁਰਾਬਾ 12 ਕਿੱਲੇ ਲੈਣ ਲਈ 12 ਮੁੰਡੇ ਜੰਮਣ ਲਈ ਗਿੱਣਤੀ ਹੀ ਭੁੱਲ ਜਾਂਦੇ ਸਨ। ਕੁੜੀਆਂ ਵੀ ਜੰਮੀ ਜਾਂਦੀਆਂ ਸਨ। ਕੋਈ ਪ੍ਰਵਾਹ ਨਹੀਂ ਸੀ। ਜ਼ਿਆਦਾ ਨੌਜੁਵਾਨ ਫੌਜ਼ ਵਿੱਚ ਭਰਤੀ ਹੁੰਦੇ ਸਨ। ਪਤਨੀਆਂ ਮਾਪਿਆਂ ਦੀ ਸੇਵਾ ਕਰਦੀਆਂ ਸਨ। ਮਾਪਿਆਂ ਨੂੰ ਬੱਚੇ ਹੱਥੀ ਛਾਵਾਂ ਕਰਦੇ ਸਨ। ਇਕ ਦੂਜੇ ਤੋਂ ਮੂਹਰੇ ਹੋ ਕੇ, ਸੇਵਾ ਕਰਦੇ ਸਨ। ਮਾਪਿਆਂ ਨੂੰ ਵੱਡੇਰੇ ਸਮਝ ਕੇ, ਸਤਿਕਾਰ ਕੀਤਾ ਜਾਂਦਾ ਸੀ। ਪਰ ਅੱਜ ਗੱਲ ਇੱਕ ਮੁੰਡੇ ਉਤੇ ਆ ਕੇ ਰੁਕ ਗਈ ਹੈ। ਇੱਕ ਮੁੰਡਾ ਜੰਮਣ ਲਈ, ਕਿੰਨੀਆਂ ਕੁੜੀਆਂ ਮਾਰੀਆਂ ਜਾਂਦੀਆਂ ਹਨ? ਅੱਜ ਦੀਆਂ 70% ਔਰਤਾਂ ਕੁੜੀ ਜੰਮਣਾਂ ਨਹੀਂ ਚਹੁੰਦੀਆਂ। ਕੁੜੀਆਂ, ਧੀਆਂ ਨੂੰ ਮਾਰੀ ਜਾਂਦੀਆਂ ਹਨ। 30 % ਔਰਤਾਂ ਦੇ ਇੱਕ ਤੋਂ ਵੱਧ ਕੁੜੀਆਂ ਹਨ। ਮਰਨ ਪਿਛੋਂ ਕਿਹਨੇ ਦੇਖਣਾਂ ਹੈ? ਜੋ ਔਰਤਾਂ ਮੁੰਡੇ ਹੀ ਜੰਮਦੀਆਂ ਹਨ। ਉਨਾਂ ਨੂੰ ਇੱਕ ਰਾਏ ਹੈ। ਇੰਨਾਂ ਪੁੱਤਰਾਂ, ਪਤੀ, ਭਰਾ, ਡੈਡੀ ਸੌਹੁਰੇ ਮਰਦਾ ਅੱਗੇ ਇੱਕ ਡਰਾਮਾਂ ਕਰਕੇ ਦੇਖਣਾਂ। ਕੁੱਝ ਦਿਨਾਂ ਲਈ ਬਿਮਾਰ ਪੈ ਜਾਂਣਾਂ। ਦੇਖਣਾਂ ਇੰਨਾਂ ਵਿਚੋਂ ਕਿਹੜਾ ਸਾਥ ਦਿੰਦਾ ਹੈ? ਕੌਣ ਤੁਹਾਡੀ ਸੇਹਿਤ ਵੱਲ ਧਿਆਨ ਦਿੰਦੇ ਹੈ? ਇਹ ਕੁੱਝ ਹੀ ਦਿਨਾਂ ਵਿੱਚ ਅੱਕ ਥੱਕ ਜਾਂਦੇ ਹਨ। ਬਹੁਤਾਂ ਚਿਰ ਔਰਤਾਂ ਨੂੰ ਪਿਲੋਸਣ ਦਾ ਕੰਮ ਨਹੀਂ ਕਰ ਸਕਦੇ। ਇੱਕ ਔਰਤ ਦੱਸ ਰਹੀ ਸੀ। ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਉਹ ਹੌਕੇਂ ਨਾਲ ਬਿਮਾਰ ਪੈ ਗਈ। ਘਰ ਵਿੱਚ ਹੋਰ ਕੋਈ ਔਰਤ ਨਹੀਂ ਸੀ। ਉਸ ਦਾ ਪੁੱਤਰ ਤੇ ਪਤੀ ਸਨ। ਕੁੱਝ ਦਿਨ ਬਹੁਤ ਦੇਖ-ਭਾਲ ਕੀਤੀ। ਜੇ ਉਹ ਘਰ ਕੁੱਝ ਨਹੀਂ ਬੱਣਾਉਂਦੇ ਸਨ। ਬਾਹਰੋਂ ਭੋਜਨ ਲਿਆ ਕੇ ਗੁਜ਼ਾਰਾ ਕਰ ਲੈਂਦੇ ਸਨ। ਅੰਤ ਨੂੰ ਦੋਂਨਾਂ ਨੇ ਹਾਰ ਮੰਨ ਲਈ। ਉਹ ਔਰਤ ਆਂਡਾਂ ਮੀਟ ਨਹੀਂ ਖਾਂਦੀ ਸੀ। ਉਨਾਂ ਨੂੰ ਹਰ ਰੋਜ਼ ਵੈਜ਼ੀ ਖਾਂਣਾਂ ਪਸੰਧ ਨਹੀਂ ਸੀ। ਇਸ ਲਈ ਦੋਂਨੇ ਜੁਆਬ ਦੇ ਗਏ। ਪੁੱਤਰ ਨੇ ਕਹਿ ਦਿੱਤਾ, " ਸਾਡੇ ਕੋਲੋ ਇੱਕੋ ਤਰਾਂ ਦਾ ਭੋਜਨ ਖ੍ਰੀਦਿਆ ਜਾ ਸਕਦਾ ਹੈ। ਬਹੁਤੇ ਨਖ਼ਰੇ ਨਹੀਂ ਉਠਾਏ ਜਾਂਣੇ। ਸਾਡੇ ਕੋਲ ਆਪਣੇ ਬਹੁਤ ਕੰਮ ਹਨ। " ਪਤੀ ਨੇ ਵੀ ਕਹਿ ਦਿੱਤਾ, " ਭਰਾ ਦੇ ਮਰਨ ਦਾ ਤੂੰ ਬਹੁਤ ਅਫ਼ਸੋਸ ਜ਼ਾਹਰ ਕਰ ਦਿੱਤਾ ਹੈ। ਇਸ ਲਈ ਹੁਣ ਘਰ ਦੇ ਕੰਮ ਕਰਨੇ ਸ਼ੁਰੂ ਕਰਦੇ। ਘਰ ਸਾਰਾ ਖਿਲਾਰਾ ਖਿੰਡਾਇਆ ਪਿਆ ਹੈ। ਕੱਪੜੇ ਧੋਣ ਵਾਲੇ ਪਏ ਹਨ। ਕੰਮ ਕਰੇਗੀ ਆਪੇ ਠੀਕ ਹੋ ਜਾਵੇਂਗੀ। ਕੰਮ ਕਰਨ ਨਾਲ ਮਨ ਆਪੇ ਪਰਚ ਜਾਵੇਗਾ। " ਇੱਕ ਹੋਰ ਔਰਤ ਨੇ ਦੱਸਿਆ, " ਮੈਂ ਮੁੰਡੇ ਦਾ ਮੁੰਹ ਛੇ ਕੁੜੀਆਂ ਪਿਛੋਂ ਦੇਖਿਆ ਸੀ। ਕੁੜੀਆਂ ਆਪੋ-ਆਪਣੇ ਘਰੀ ਵੱਸਦੀਆਂ ਹਨ। ਮੈਂ ਤੇ ਮੇਰਾ ਪਤੀ ਮੁੰਡੇ ਦੇ ਬੱਸ ਪਏ ਹਾਂ। ਮੈਨੂੰ ਮਹੀਨੇ ਦੀ 1300 ਡਾਲਰ ਪੈਨਸ਼ਨ ਲੱਗੀ ਹੋਈ ਹੈ। ਪਤੀ ਨੂੰ ਵੀ ਇੰਨੀ ਪੈਨਸ਼ਨ ਲੱਗੀ ਹੋਈ ਹੈ। ਸਾਰੇ ਪੈਸੇ ਮੁੰਡਾ ਕਬਜ਼æੇਵਿੱਚ ਕਰ ਲੈਂਦਾ ਹੈ। ਮੈਂ ਮੀਟ ਨਹੀਂ ਖਾਂਦੀ। ਦੋਂਂਨੇ ਪਿਉ ਪੁੱਤਰ ਬਾਹਰੋਂ ਮੀਟ ਵਾਲਾ ਪੀਜ਼ਾ ਲੈ ਕੇ ਆਉਂਦੇ ਹਨ। ਮੇਰੇ ਲਈ ਵੈਜ਼ੀ ਪੀਜ਼ਾ ਲੈਣ ਲਈ 12 ਡਾਲਰ ਹੋਰ ਲੱਗਦੇ ਹਨ। ਮੇਰੇ ਲਈ 12 ਡਾਲਰ ਪੀਜ਼ੇ ਉਤੇ ਨਹੀਂ ਲਗਾਉਂਦੇ। ਆਪ ਮੀਟ ਦੀਆਂ ਬੋਟੀਆ ਚੂੰਡਦੇ ਰਹਿੰਦੇ ਹਨ। ਮੈਂ ਦਾਲ ਨਾਲ ਮੱਥਾਂ ਮਾਰਦੀ ਹਾਂ। ਸਬਜ਼ੀਆਂ ਵੀ ਕਦੇ ਹੀ ਆਪਣੀ ਮਰਜ਼ੀ ਨਾਲ ਲੈ ਕੇ ਆਉਂਦਾ ਹੈ। ਕਨੇਡਾ ਆ ਕੇ ਖਾਂਣ-ਪੀਣ ਨੂੰ ਤਰਸ ਗਈ ਹਾਂ। ਕਾਰ ਮੈਨੂੰ ਨਹੀਂ ਚਲਾਉਣੀ ਆਉਂਦੀ। ਬੈਂਕ ਜਾ ਕੇ ਮੈਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਮੁੰਡੇ ਦੇ ਬਸ ਪਈ ਹਾਂ। ਨਾਂ ਇਹ ਆਪਣੀ ਪਤਨੀ ਨੂੰ ਲੈ ਕੇ ਆਉਂਦਾ ਹੈ। ਉਸ ਨਾਲ ਲੜਿਆ ਹੋਇਆ ਹੈ। ਉਹ ਆਪਣੇ ਮਾਂਪਿਆਂ ਦੇ ਬੈਠੀ ਹੈ। ਉਸ ਦੇ ਦੋ ਬੱਚੇ ਹਨ। ਸਗੋਂ ਇੰਡੀਆ ਜਾ ਕੇ, ਹੋਰ ਵਿਆਹ ਕਰਾ ਆਇਆ ਹੈ। ਉਹ ਉਥੇ ਬੈਠੀ ਹੈ। " ਇਹ ਔਰਤ ਮੈਨੂੰ ਆਪਣੀ ਕੁੜੀ ਦੇ ਘਰ ਮਿਲੀ ਸੀ। ਇਸ ਦੀ ਦੋਹਤੀ ਦਾ ਵਿਆਹ ਸੀ। ਮੇਰੇ ਕੋਲੋਂ ਰਿਹਾ ਨਾਂ ਗਿਆ। ਮੈਂ ਕਿਹਾ, " ਕਨੇਡਾ ਵਿੱਚ ਕੋਈ ਕਿਸੇ ਦੀ ਇਹ ਹਾਲਤ ਨਹੀਂ ਕਰ ਸਕਦਾ। ਤੂੰ ਇੱਕ ਬਾਰ ਬੈਂਕ ਪਹੁੰਚ ਜਾ। ਉਥੇ ਹਰ ਬੈਂਕ ਵਿੱਚ ਆਪਣੇ ਪੰਜਾਬੀ ਕੰਮ ਕਰਦੇ ਹਨ। ਇਹੀ ਜੋ ਮੈਨੂੰ ਦੱਸਿਆ ਹੈ। ਉਨਾਂ ਨੂੰ ਜਾ ਕੇ ਦੱਸ ਦੇ। ਤੇਰੇ ਬਗੈਰ ਤੇਰੇ ਪੈਸੇ ਕੋਈ ਹੋਰ ਨਹੀਂ ਕੱਢਾ ਸਕਦਾ। ਤੂੰ ਆਪ ਢਿੱਲੀ ਪਈ ਹੋਈ ਹੈ। ਜਿਹੜੇ ਤੈਨੂੰ ਪੈਸੇ ਆਉਂਦੇ ਹਨ। ਉਹ ਸਿਰਫ਼ ਤੇਰੇ ਪੈਸੇ ਹਨ। ਤੂੰ ਆਪਣੇ ਮਰਜ਼ੀ ਨਾਲ ਖੱæਰਚ ਸਕਦੀ ਹੈ। " ਉਸ ਔਰਤ ਦੀਆਂ ਅੱਖਾ ਵਿੱਚ ਪਾਣੀ ਆ ਗਿਆ। ਉਸ ਨੇ ਕਿਹਾ, " ਮੈਂ ਕਾਹਨੂੰ ਆਪਣੇ ਪੁੱਤਰ ਨਾਲ ਇਸ ਤਰਾਂ ਕਰਨਾਂ ਹੈ। ਮੈਂ ਇਸ ਨੂੰ ਮਸਾਂ ਦੇਖਿਆ ਹੈ। ਹੋਰ ਮੈਂ ਕਿਸ ਨੂੰ ਪੈਸੇ ਦੇਣੇ ਹਨ? ਤਕਦੀਰ ਵਿੱਚ ਇਸੇ ਤਰਾਂ ਲਿਖਿਆ ਹੈ। " ਮੈਂ ਸੋਚ ਰਹੀ ਸੀ। ਸਬ ਤੋਂ ਵਦੀਆਂ ਦੇਸ਼ ਵਿੱਚ ਬੈਠੀ ਹੈ। ਘਰ ਬੈਠੀ ਨੂੰ ਮਹੀਨੇ ਦੀ 1300 ਡਾਲਰ ਕਨੇਡਾ ਦੀ ਪੈਨਸ਼ਨ ਲੱਗੀ ਹੋਈ ਹੈ। ਆਪਣੀ ਮਰਜ਼ੀ ਨਾਲ ਖੱਰਚ ਕਰਨ ਦੀ ਹਿੰਮਤ ਨਹੀਂ ਹੈ। ਦੋਸ਼ ਲੇਖਾਂ ਨੂੰ ਦੇ ਰਹੀ ਹੈ।

Comments

Popular Posts