ਪਿਛਲੇ ਜਨਮ ਦੇ ਚੰਗੇ ਭਾਗਾਂ ਤੋਂ ਬਗੈਰ, ਰੱਬ ਦੀ ਭਗਤੀ ਨਹੀਂ ਹੁੰਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
06/09/2013. 354

ਕੋਈ ਮੰਗਤਾ ਮੰਗ ਮੰਗ ਕੇ ਖਾਂਦਾ ਹੈ। ਕੋਈ ਮਨੁੱਖ ਰਾਜਾ ਬਣ ਕੇ ਰਾਜ ਦੇ ਕੰਮਾਂ ਵਿਚ ਲੱਗਾ ਹੈ। ਕਿਸੇ ਨੂੰ ਆਦਰ ਮਿਲ ਰਿਹਾ ਹੈ। ਕਿਸੇ ਦੀ ਨਿਰਾਦਰੀ ਹੋ ਰਹੀ ਹੈ। ਆਪਣੇ ਮਨ ਵਿਚ ਕਈ ਵਿਉਤਾਂ, ਸਕੀਮਾਂ ਬਣਾਂਉਂਦਾ, ਢਾਂਹਉਂਦਾ ਹੈ। ਜੋ ਪੈਦਾ ਕਰਦਾ-ਮਰਦਾ ਹੈ। ਰੱਬ ਨੂੰ ਯਾਦ ਕਰੀਦਾ ਹੈ। ਪ੍ਰਮਾਮਤਮਾਂ ਜੀ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ। ਕਿਹਨੂੰ ਦਿਖਾਵਾਂ, ਕੋਈ ਅਜਿਹਾ ਨਹੀਂ ਹੈ। ਜੋ ਚੰਗਾ ਹੋਵੇ? ਮੇਰੇ ਲਈ ਸਿਰਫ਼ ਤੇਰੀ ਗੁਰਬਾਣੀ ਦਾ ਨਾਮ ਹੀ ਸਹਾਰਾ ਹੈ। ਤੂੰ ਹੀ ਸਭ ਚੀਜ਼ਾਂ ਦੇਣ ਵਾਲਾ ਹੈਂ। ਤੂੰ ਸਭ ਕੁਝ ਕਰਨ ਵਾਲਾ ਹੈਂ। ਸਾਰਾ ਬ੍ਰਿਹਮੰਡ ਤੂੰ ਪੈਦਾ ਕੀਤਾ ਹੈਂ। ਭਗਵਾਨ ਤੇਰੇ ਬਿਨਾ ਮੈਂ ਜੀਵਨ ਦਾ ਸਹੀ ਰਸਤਾ ਨਹੀਂ ਲੱਭਦਾ। ਕੁਰਾਹੇ ਹੀ ਜਾਂਦਾ ਹਾਂ। ਮੈਨੂੰ ਤੇਰੇ ਦਰਬਾਰ ਵਿੱਚ ਥਾਂ ਨਹੀਂ ਮਿਲਣੀ। ਮਨ ਦਾ ਵਿਕਾਰ ਕੰਮਾਂ, ਪਾਪਾਂ ਵਿੱਚ ਅੰਨ੍ਹਾ ਹੋ ਕੇ, ਧੰਨ, ਮੋਹ ਦੇ ਮੋਹ ਵਿਚ ਬੱਝਾ ਰਹਿੰਦਾ ਹਾਂ। ਮੇਰਾ ਸਰੀਰ ਵਿਕਾਰਾਂ ਵਿਚ ਸਦਾ ਕਮਜ਼ੋਰ ਤੇ ਖ਼ੁਆਰ ਹੁੰਦਾ ਹੈ। ਸਦਾ ਹੋਰ ਹੋਰ ਖਾਂਣ ਤੇ ਜੀਉਣ ਦੀ ਉਮੀਦ ਰਹਿੰਦੀ ਹੈ।

ਪ੍ਰਭੂ ਤੇਰੇ ਹਿਸਾਬ ਵਿਚ ਮੇਰਾ ਹਰ ਸਾਹ ਤੇ ਖਾਂਣ ਦੀ ਹਰ ਬੁਰਕੀ ਹੈ। ਪ੍ਰਭੂ ਦਿਆਲੂ ਹੈ, ਅੰਨ੍ਹੇ ਨੂੰ ਦਿਨ ਰਾਤ ਗਿਆਨ ਦਾ ਦੀਵਾ ਬਖ਼ਸ਼ਦਾ ਹੈ। ਜੋ ਪ੍ਰਭੂ ਦਾ ਨਾਮ ਜਪਦੇ, ਸੁਣਦੇ ਹਨ। ਗੁਰਬਾਣੀ ਦੇ ਨਾਮ ਨੂੰ ਮੰਨਦੇ ਹਨ। ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ। ਪ੍ਰਭੂ ਸਤਿਗੁਰੂ ਨਾਨਕ ਜੀ ਤੇਰੇ ਕੋਲ ਇੱਕ ਅਰਦਾਸ ਕਰਦਾ ਹਾਂ। ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਤੇਰੇ ਹੀ ਹੈ। ਪ੍ਰਭੂ ਜਦੋਂ ਤੂੰ ਆਪਦਾ ਨਾਮ ਚੇਤੇ ਕਰਾਉਣ ਦਾ ਹੁਕਮ ਦਿੰਦਾ ਹੈਂ। ਤਾਂਹੀ ਮੈਂ ਤੇਰਾ ਨਾਮ ਬੋਲਦਾਂ ਹਾਂ। ਪ੍ਰਭੂ ਤੇਰੇ ਦਰਬਾਰ ਵਿਚ ਮੈਨੂੰ ਬੈਠਣ ਲਈ ਥਾਂ ਮਿਲ ਸਕਦੀ ਹੈ। ਜਦੋਂ ਪ੍ਰਭੂ ਤੂੰ ਚਾਹੇ, ਤਾਂ ਹੀ ਮੇਰੀ ਭੈੜੀ ਮਤਿ ਦੂਰ ਹੋ ਸਕਦੀ ਹੈ। ਪ੍ਰਭੂ ਤੇਰਾ ਵੱਡਮੁੱਲਾਂ ਨਾਂਮ ਰਤਨ ਗਿਆਨ ਮੇਰੇ ਮਨ ਵਿਚ ਕੇ ਵੱਸ ਸਕਦਾ ਹੈ। ਜਿਸ ਉਤੇ ਪ੍ਰਭੂ ਦ੍ਰਿਸ਼ਟੀ ਕਰਦਾ ਹੈ। ਉਸ ਨੂੰ ਸਤਿਗੁਰੁ ਮਿਲਦੇ ਹਨ। ਸਤਿਗੁਰੁ ਨਾਨਕ ਜੀ ਕੋਲ ਬੇਨਤੀ ਕਰਕੇ, ਭੁੱਲਾਂ ਬਖ਼ਸ਼ਾ ਕੇ, ਉਹ ਬੰਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਗਾਂ ਦੁੱਧ ਤੋਂ ਬਗੈਰ, ਕਿਸ ਕੰਮ? ਪੰਛੀ ਖੰਭ ਬਿੰਨ ਉਡ ਨਾਹੀਂ ਸਕਦਾ। ਬਨਸਪਤੀ ਪਾਣੀ ਬਿਨਾ ਹਰੀ ਨਹੀਂ ਰਹਿ ਸਕਦੀ। ਉਹ ਬਾਦਸ਼ਾਹ ਨਹੀਂ ਹੈ। ਜਿਸ ਨੂੰ ਕੋਈ ਸਲਾਮ ਕਰੇ। ਉਹ ਮਨ ਅਗਿਆਨਤਾ ਦੇ ਹਨੇਰੇ ਵਿੱਚ ਹੈ। ਜਿਸ ਅੰਦਰ ਪ੍ਰਭੂ ਤੇਰਾ ਨਾਮ ਨਹੀਂ ਹੈ। ਪ੍ਰਭੂ ਤੂੰ ਮੈਨੂੰ ਕਿਉਂ ਭੁੱਲਦਾ ਹੈਂ? ਤੇਰੇ ਭੁੱਲਣ ਨਾਲ, ਮੈਨੂੰ ਜ਼ਿਆਦਾ ਦੁੱਖ ਲੱਗਦਾ ਹੈ। ਪ੍ਰਭੂ ਦੁੱਖ ਲੱਗਦਾ ਹੈ। ਪ੍ਰਭੂ ਤੂੰ ਮੈਨੂੰ ਨਾਂ ਭੁੱਲਾ ਜੇ ਗੁਰਬਾਣੀ ਦਾ ਨਾਂਮ ਨਾਂ ਪੜ੍ਹੀਏ, ਅੱਖਾਂ ਵਿੱਚ ਹਨੇਰਾ ਦਾ ਹੈ। ਜੇ ਗੁਰਬਾਣੀ ਨਾਂ ਪੜ੍ਹੀਏ, ਜੀਭ ਨੂੰ ਖਾਣਾਂ-ਪੀਣਾਂ ਸੁਆਦ ਨਹੀਂ ਲੱਗਦਾ। ਜੇ ਗੁਰਬਾਣੀ ਸੁਣੀਏ, ਕੰਨਾਂ ਵਿਚ ਅੰਨਦ ਦੇਣ ਵਾਲੀ ਆਵਾਜ਼ ਨਹੀਂ ਸੁਣਦੀ। ਬੁਢੇਪੇ ਵਿੱਚ ਪੈਰਾਂ ਨਾਲ, ਬੰਦਾ ਉਦੋਂ ਤੁਰਦਾ ਹੈ। ਜੇ ਕੋਈ ਸਹਾਰਾ ਬੱਣਦਾ ਹੈ। ਸਿਮਰਨ ਤੋਂ ਬਿਨਾਂ ਇਸ ਦਾ ਜੀਵਨ ਵਿਕਾਰ ਕੰਮਾਂ ਪਾਪਾਂ ਦੇ ਲਾਲਚ ਵਿੱਚ ਲੱਗਾ ਰਹਿੰਦਾ ਹੈ। ਜੋ ਬੰਦੇ ਮਨ ਦੀ ਧਰਤੀ ਸੋਧ ਕੇ, ਗੁਰਬਾਣੀ ਦੇ ਸ਼ਬਦ ਦੇ ਪੇੜ ਬੀਜਦੇ ਹਨ। ਪਿਆਰ ਦੇ ਪਾਣੀ ਸਿੰਜਦੇ ਹਨ। ਸਾਰਿਆਂ ਨੂੰ ਭਗਵਾਨ ਦੇ ਨਾਮ ਦਾ ਇੱਕੋ ਰੰਗ ਲੱਗਦਾ ਹੈ। ਪਿਛਲੇ ਜਨਮ ਦੇ ਚੰਗੇ ਭਾਗਾਂ ਤੋਂ ਬਗੈਰ, ਰੱਬ ਦੀ ਭਗਤੀ ਨਹੀਂ ਹੁੰਦੀ। ਸਾਰਿਆਂ ਨੂੰ ਭਗਵਾਨ ਦੇ ਨਾਮ ਦਾ ਇੱਕੋ ਰੰਗ ਲੱਗਦਾ ਹੈ। ਬਗੈਰ ਪਿਛਲੇ ਜਨਮ ਦੇ ਚੰਗੇ ਭਾਗਾਂ ਤੋਂ ਰੱਬ ਦੀ ਭਗਤੀ ਨਹੀਂ ਹੁੰਦੀ। ਸਾਰੇ ਜੀਵ ਪ੍ਰਭੂ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੈਨੂੰ ਯਾਦ ਕੀਤੇ ਬਗੈਰ, ਕਿਸੇ ਨੂੰ ਲਾਭ ਨਹੀਂ ਮਿਲ ਸਕਦਾ।

ਪੀੜਾਂ, ਮਸੀਬਤਾਂ ਖੁਸ਼ੀਆਂ ਪ੍ਰਭੂ ਤੇਰੀ ਰਜ਼ਾ ਵਿੱਚ ਹੁੰਦੇ ਹਨ। ਤੇਰੇ ਸ਼ਬਦ ਦੇ ਨਾਮ ਬਿਨਾ ਮਨ ਅਡੋਲ ਜਿਉਂਦਾ ਨਹੀਂ ਬੱਚ ਸਕਦਾ। ਸਤਿਗੁਰੂ ਦੀ ਦੱਸੀ ਮਤਿ ਵਿਚ ਤੁਰਕੇ, ਮਨ ਮਾਰ ਲੈਣਾਂ ਸਹੀ ਜੀਵਨ ਹੈ। ਜੇ ਬੰਦੇ ਦੇ ਵਾਧੂ ਵਿਕਾਰ ਕੰਮ, ਪਾਪ ਨਹੀਂ ਮੁੱਕੇ, ਤਾਂ ਉਹ ਜੀਵਨ ਵਿਅਰਥ ਹੈ ਜੇ ਮਰਜ਼ੀ ਕਰਦਾਂ ਹਾਂ। ਤਾਂ ਜਿਉਣ ਦਾ ਚੱਜ ਨਹੀਂ ਹੈ। ਸਤਿਗੁਰੂ ਨਾਨਕ ਕਹਿੰਦੇ ਹਨ, ਪ੍ਰਭੂ ਤੂੰ ਜ਼ਿੰਦਗੀ ਦੇਣ ਵਾਲਾ ਹੈ। ਆਪਣੀ ਰਜ਼ਾ ਵਿਚ ਰੱਖ, ਜਿਵੇਂ ਤੈਨੂੰ ਚੰਗਾ ਲੱਗੇ।

 

 



 

Comments

Popular Posts