ਸਤਿਗੁਰੂ ਦੀ ਕਿਰਪਾ ਨਾਲ ਖੋਟੀ ਮਾੜੀ ਸੋਚਣੀ ਮੁੱਕਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
12/09/2013. 357

ਪੇਕੇ ਘਰ ਦੁਨੀਆਂ ਦੇ ਮੋਹ ਵਿਚ ਫਸ ਕੇ, ਹਰ ਕੋਈ ਅਣਜਾਂਣ ਬੱਣ ਕੇ ਬਚਪਨਾਂ ਕਰਦਾ ਹੈ। ਮੈਂ ਪਤੀ ਪ੍ਰਭੂ ਦੇ ਗੁਣਾਂ ਨੂੰ ਨਹੀਂ ਸਮਝ ਸਕੀ। ਮੇਰੇ ਪਤੀ ਪ੍ਰਭੂ ਵਰਗਾ ਹੋਰ ਕੋਈ ਨਹੀਂ ਹੈ। ਪ੍ਰਭੂ ਦੀ ਕਰਪਾ ਦੀ ਨਜ਼ਰ ਨਾਲ ਹੀ ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ। ਜੇ ਬੰਦਾ ਦੁਨੀਆਂ ਦੇ ਮੋਹ ਤੋਂ ਨਿਕਲ ਕੇ, ਮਰਨ ਪਿਛੋਂ, ਸਹੁਰੇ ਘਰ ਵਿਚ ਜਾਂਣ ਲਈ, ਪ੍ਰਭੂ ਨੂੰ ਲੱਭ ਲਿਆ ਹੈ। ਲਗਾਤਾਰ ਮਨ ਨੂੰ ਟਿਕਾ ਕੇ, ਅਡੋਲ ਅਵਸਥਾ ਵਿਚ ਪ੍ਰੇਮ ਵਿਚ ਜੁੜ ਕੇ, ਆਪਣੇ ਪ੍ਰਭੂ ਪਤੀ ਪਛਾਣ ਲਿਆ ਹੈ। ਸਤਿਗੁਰੂ ਦੀ ਕਿਰਪਾ ਨਾਲ ਬੰਦੇ ਨੂੰ ਗੁਣਾਂ ਗਿਆਨ ਵਾਲੀ ਅੱਕਲ ਜਾਂਦੀ ਹੈ। ਪ੍ਰਭੂ ਪਤੀ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ। ਸਤਿਗੁਰੂ ਨਾਨਕ ਆਖਦੇ ਹਨ, ਜੋ ਰੱਬ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਕਰਦੀ ਹੈ। ਉਸ ਦੇ ਮਨ ਦੀ ਸੇਜ ਉਤੇ ਪ੍ਰਭੂ ਪਤੀ ਸਦਾ ਲਈ ਰਹਿੰਦਾ ਹੈ।

ਮਾਂ ਪਿਉ ਪੁੱਤਰ ਕਿਸੇ ਦੇ ਨਹੀਂ ਹਨ। ਸਦਾ ਸਾਥੀ ਨਹੀਂ ਹਨ। ਦੁਨੀਆਂ ਦੇ ਝੂਠੇ ਪਿਆਰ ਦੇ ਕਾਰਨ, ਦੁਨੀਆਂ ਮੋਹ ਦੇ ਭੁੱਲੇਖੇ ਵਿੱਚ ਭੱਟਕਦੀ ਹੈ। ਮਾਲਕ ਪ੍ਰਭੂ ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ। ਤੂੰ ਮੈਨੂੰ ਜਦੋਂ ਆਪਣਾ ਨਾਮ ਦੇਂਦਾ ਹੈਂ, ਤਾਂ ਮੈਂ ਪ੍ਰਭੂ ਤੈਨੂੰ ਚੇਤੇ ਕਰਦਾ ਹਾਂ। ਅਨੇਕਾਂ ਹੀ ਪਾਪ ਕੀਤੇ ਹੋਏ ਹਨ। ਕੋਈ ਮਨੁੱਖ ਪ੍ਰਭੂ ਕੋਲ ਰੋ ਕੇ ਦਸਦਾ ਹੈ।ਜੇ ਪ੍ਰਭੂ ਤੂੰ ਚਾਹੇ ਤਾਂ ਉਸ ਨੂੰ ਮੁਆਫ਼ ਕਰਦਾਂ ਹੈ। ਸਤਿਗੁਰੂ ਦੀ ਕਿਰਪਾ ਨਾਲ ਖੋਟੀ ਮਾੜੀ ਸੋਚਣੀ ਮੁੱਕਦੀ ਹੈ। ਜਿਥੇ ਵੇਖਦਾ ਹਾਂ। ਉਧਰ ਇਕੋਂ ਰੱਬ ਦਿੱਸਦਾ ਹੈ। ਸਤਿਗੁਰੂ ਨਾਨਕ ਆਖਦੇ ਹਨ, ਪ੍ਰਭੂ ਦੀ ਆਪਣੀ ਹੀ ਮੇਹਰ ਨਾਲ, ਜੀਵ ਨੂੰ ਅਜੇਹੀ ਅਕਲ ਜਾਵੇ। ਬੰਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ।

ਜੀਵ ਗਰਭ ਵਿਚ ਪਾਣੀ ਤੇ ਅੱਗ ਤੋ ਉਤਪਤ ਹੋਇਆ ਹੈ। ਉਸ ਭਿਆਨਕ ਸਰੋਵਰ ਵਿਚ ਵੱਸਦਾ ਹੈ। ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੈ। ਮੋਹ ਕਰਕੇ ਉਹ ਇਸ ਚਿਕੜ ਵਿੱਚ ਫਸ ਗਿਆ। ਰੱਬ ਦੀ ਰਜਾ ਬਿੰਨ ਨਿਕਲ ਨਹੀਂ ਸਕਦਾ। ਮਨ ਤੂੰ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ। ਰੱਬ ਨੂੰ ਭੁੱਲਣ ਨਾਲ ਤੇਰੇ ਰਹਿੰਦੇ ਗੁਣ ਮੁੱਕ ਜਾਣਗੇ। ਰੱਬ ਦੇ ਨਾਂਮ ਬਿੰਨ ਨਾ ਹੀ ਉਹ ਕਰਮਾ ਤੋ ਬੱਚਣ ਵਾਲਾ ਜਤੀ ਹੈ। ਨਾ ਹੀ ਸਤੀ ਮਰਨ ਮਿਟਣ ਵਾਲਾ ਹੈ। ਨਾ ਹੀ ਨਾਂਮ ਪੜ੍ਹ ਸਕਦਾ ਹੈ। ਜਨਮ ਨੂੰ ਵਿਕਾਰਾ ਵਿੱਚ ਮੁੱਕਾ ਰਿਹਾ ਹੈ। ਸਤਿਗੁਰ ਨਾਨਕ ਉਨ੍ਹਾਂ ਦੇ ਕੋਲੋ ਬੈਠਾ ਜਿਸ ਨੂੰ ਤੂੰ ਨਹੀ ਭੁਲਦਾ। ਛੇ ਸਾਸਤਰ ਛੇ ਪੰਡਤ ਛੇ ਮੱਤ ਹਨ। ਰੱਬ ਗੁਰ ਇਕੋ ਤੇ ਉਸ ਦੇ ਅਨੇਕਾਂ ਰੂਪ ਹਨ। ਰੱਬ ਜੀ ਜਿਸ ਜੀਵ ਘਰ ਵਿੱਚ ਤੇਰੀ ਯਾਦ ਹੈ। ਇਸ ਸਰੀਰ ਘਰ ਅੰਦਰ ਪ੍ਰਕਾਸ਼ ਹੋਣ ਦੀ ਤੇਰੀ ਹੀ ਉਪਮਾਂ ਹੈ। ਸਕਿੰਟ ਮਿੰਟ ਘੰਟੇ ਦਿਨ ਮਹੀਨੇ ਹੁੰਦੇ ਹਨ। ਇੱਕ ਸੂਰਜ ਹੀ ਤੱਤੇ ਠੰਡੇ ਮੋਸਮ ਬਹੁਤੇ ਬਦਲਦਾ ਹੈ। ਸਤਿਗੁਰ ਨਾਨਕ ਰੱਬ ਦਾ ਸਰੂਪ ਸਾਰੀ ਸ੍ਰਿਸਟੀ ਹੈ।






 

 

Comments

Popular Posts