ਬਹੁਤੇ ਦੀ ਲੋਕਾਂ ਖ਼ਾਹਸ਼ ਹੁੰਦੀ ਹੈ, ਕਨੇਡ, ਅਮਰੀਕਾ ਦਾ ਵਿਜ਼ਾ ਲੱਗ ਜਾਵੇਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com




ਬਹੁਤੇ ਲੋਕ ਮਨ ਦੀ ਇੱਛਾ ਹੁੰਦੀ ਹੈ। ਉਹ ਪੰਜਾਬ ਵਿੱਚੋਂ ਨਿੱਕਲ ਜਾਂਣ। ਪੰਜਾਬ ਵਿਚੋਂ ਨਿੱਕਲ ਕੇ ਜਿੰਦਗੀ ਬੇਹਤਰ ਬੱਣ ਜਾਵੇਗੀ। ਉਹ ਸੋਚਦੇ ਹਨ, ਪੰਜਾਬ ਵਿੱਚ ਉੱਨਤੀ ਕਰਨ ਲਈ ਕੁੱਝ ਨਹੀਂ ਬਚਿਆ। ਇਸ ਲਈ ਲੋਕ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆਉਣਾਂ ਚਹੁੰਦੇ ਹਨ। ਬਹੁਤੇ ਦੀ ਲੋਕਾਂ ਖ਼ਾਹਸ਼ ਹੁੰਦੀ ਹੈ, ਕਨੇਡਾ, ਅਮਰੀਕਾ ਦਾ ਵਿਜ਼ਾ ਲੱਗ ਜਾਵੇ। ਕਈਆਂ ਦਾ ਕੰਮ ਸੌਖਾ ਬੱਣ ਜਾਂਦਾ ਹੈ। ਬਹੁਤੇ ਹੇਰਾ-ਫੇਰੀ ਕਰਕੇ ਆਉਂਦੇ ਹਨ। ਜਿੰਨਾਂ ਵਿੱਚ ਬਾਬਿਆਂ ਦਾ ਦਾਅ ਚੰਗਾ ਲੱਗਿਆ ਹੈ। ਇੰਨਾਂ ਚਿੱਟੇ, ਪੀਲੇ, ਨੀਲੇ ਚੌਲਿਆ ਵਾਲਿਆਂ ਤੋਂ ਹਰ ਕੋਈ ਡਰਦਾ ਹੈ। ਅੱਗਲਾਂ ਪਹਿਲਾਂ ਹੀ ਪੈਰਾ ਉਤੇ ਡਿੱਗ ਪੈਂਦਾ ਹੈ। ਬਾਬੇ ਹੋਰ ਨਾਂ ਕਿਤੇ ਸਰਾਪ ਹੀ ਦੇ ਦੇਣ। ਜੋ ਇੰਨਾਂ ਨੂੰ ਵਿਜ਼ੇ ਦਿੰਦੇ। ਇੰਨਾਂ ਦੀ ਕਿਹੜੀ ਪੜ੍ਹਾਈ ਦੇਖਦੇ ਹਨ? ਢੋਲਕੀ ਹੱਥ ਵਿੱਚ ਚੱਮਟੇ, ਛੈਣੇ ਫੜੇ ਦੇਖ ਲੈਂਦੇ ਹਨ। ਕੱਪੜਿਆਂ ਦੇ ਰੰਗ ਦੇਖ ਲੈਂਦੇ ਹਨ। ਜਿੱਡਾ ਵੱਡਾ ਚੋਲਾ, ਉਡਾ ਲੰਬਾ ਵਿਜ਼ਾ ਲੱਗ ਜਾਂਦਾ ਹੈ। ਜੇ ਕਿਸੇ ਦਾ ਸਿਧੇ ਤਰੀਕੇ ਨਾਲ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦਾ ਕੰਮ ਨਹੀਂ ਬੱਣਦਾ। ਤਾਂ ਇਉਂ ਕਰਕੇ ਦੇਖ ਲਵੋਂ।

ਵੱਡਾ ਸਾਰਾ ਚੋਲਾ ਪਾ ਕੇ, ਗਲ਼ ਢੋਲਕੀ ਹੱਥ ਵਿੱਚ ਚੱਮਟੇ, ਛੈਣੇ ਫੜ ਕੇ, ਬਾਬੇ ਬੱਣ ਕੇ ਟਰਾਈ ਮਾਰੋ। ਕਨੇਡਾ ਦਾ ਵਿਜ਼ਾ ਲੱਗ ਜਾਵੇਗਾ। ਕਿਸੇ ਗੁਰਦੁਆਰੇ ਦੇ ਪਧਾਨ ਨਾਲ ਮਾਲ ਅੱਧਾ-ਅੱਧਾ 10, 20 ਹਜਾਂਰ ਡਾਲਰ ਕਰਨਾਂ ਪੈਣਾ ਹੈ। ਬਹੁਤਾ ਹੀ ਸਰੀਫ਼ ਬੱਣਨਾਂ ਪੈਣਾਂ ਹੈ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆ ਕੇ ਚਾਹੇ ਕੁੱਝ ਕਰੀ ਚੱਲਿਉ। ਕਿਸੇ ਸਾਧ ਨਾਲ ਰੱਲਣ ਦੀ ਲੋੜ ਹੈ। ਗਰਮੀਆਂ ਵਿੱਚ ਸਾਧਾਂ ਦੇ ਬੱਗ ਆਉਣੇ ਹਨ। ਵਿੱਚੇ ਕਿਸੇ ਨਾਲ ਵੱਛੀ ਤੁਸੀਂ ਛੱਡ ਲਿਉ। ਕਨੇਡਾ, ਅਮਰੀਕਾ ਦਾ ਵਿਜ਼ਾ ਲੋਉਣਾਂ ਹੈ,ਤਾ ਜੱਥਾ ਹੀ ਆਪਦਾ ਬੱਣਾਉਣਾਂ ਚਾਹੀਦਾ ਹੈ। ਸਾਰੇ ਰਿਸ਼ਤੇਦਾਰ ਨਿੱਕਲ ਜਾਂਣਗੇ। ਕਨੇਡਾ, ਅਮਰੀਕਾ ਵਿੱਚ ਲੁਕਣ ਨੂੰ ਬਥੇਰੀਆਂ ਥਾਵਾਂ ਹਨ। ਕੱਬਡੀ, ਗਾਉਣ ਵਾਲੇ, ਬਾਬੇ, ਚੇਲੇ ਬਥੇਰੇ ਇਥੇ ਕਨੇਡਾ, ਅਮਰੀਕਾ ਹੀ ਗੁਆਚ ਗਏ ਹਨ। ਪੁਲੀਸ ਨੂੰ ਵੀ ਨਹੀਂ ਲੱਭੇ।

ਗਾਉਣ ਵਾਲਿਆ ਦੀ ਟੀਮ ਵੀ ਬੱਣਾਂ ਸਕਦੇ ਹੋ। ਸੰਦ ਉਹੀ ਬਾਬਿਆਂ ਵਾਲੇ ਹੀ ਗਲ਼ ਢੋਲਕੀ ਚੱਮਟੇ, ਛੈਣੇ ਹੱਥਾਂ ਗਲ਼ੇ ਵਿੱਚ ਹੋਣੇ ਚਾਹੀਦੇ ਹਨ। ਨਾਲ ਦੀ ਚਾਰ ਕੁੜੀਆਂ ਵੀ ਹੋਣ ਤਾਂ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੇ ਰਹਿੱਣ ਵਾਲਿਆਂ ਨੇ ਹੀ ਵਿਜ਼ਾ ਭਿਜਵਾ ਦੇਣਾਂ ਹੈ। ਹੋਏ ਲਾਂਭ ਦੇ ਪੈਸੇ, ਅੱਧੋ-ਅੱਧ ਹੀ ਹੋਣਗੇ। ਕੱਬਡੀ ਖੇਡਣ ਆਏ ਵੀ, ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੂੰ ਮੈਦਾਨ ਹੀ ਸਮਝ ਲੈਂਦੇ ਹਨ। ਐਸੇ ਖੋਹ ਜਾਂਦੇ ਹਨ। ਲੱਭੇ ਨਹੀਂ ਲੱਭਦੇ। ਗੁਆਚਣ ਵਾਲਿਆਂ ਵਿੱਚ ਭਾਰਤ ਤੋਂ ਆ ਰਹੇ, ਨਵੇਂ ਵਿਆਹੇ, ਪਤੀ-ਪਤਨੀ ਵੀ ਸ਼ਾਮਲ ਹੋ ਗਏ ਹਨ। ਇਹ ਕਿਹੜਾ ਕਿਸੇ ਬਾਬੇ, ਕੱਬਡੀ, ਗਾਉਣ ਵਾਲਿਆ ਤੋਂ ਘੱਟ ਹਨ? ਅੱਜ ਕੱਲ ਨਵੇਂ ਉਠ ਰਹੇ ਮੁੰਡੇ-ਕੁੜੀਆਂ, ਭਾਰਤ ਜਾ ਕੇ, ਵਿਆਹ ਕਰਾਉਣ ਤੋਂ ਡਰਦੇ ਹਨ। ਅਗੇ ਮੁੰਡੇ-ਕੁੜੀਆਂ ਮਾਪਿਆਂ ਦੇ ਘਰੋਂ ਭੱਜਦੇ ਸਨ। ਅੱਜ ਕੱਲ ਪਤੀ-ਪਤਨੀ ਦੇ ਘਰੋਂ ਭੱਜਦੇ ਹਨ। ਨਵੇਂ ਯਾਰ-ਯਾਰਨੀਆਂ ਲੱਭ ਲੈਂਦੇ ਹਨ।

ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚਇੰਨੇ ਮੁੰਡੇ-ਕੁੜੀਆਂ ਪੜ੍ਹਨ, ਵਰਕ ਪਰਮਿੰਟ, ਵਿਆਹ ਕਰਾ ਕੇ ਆ ਗਏ ਹਨ। ਹੇੜੀਆਂ ਦਿੰਦੇ ਫਿਰਦੇ ਹਨ। ਐਸੀ ਹਾਸਤ ਵਿੱਚ ਆਪਦਾ ਘਰ ਤਬਾਅ ਕਰਕੇ ਬੈਠ ਜਾਂਦੇ ਹਨ। ਸਾਰੇ ਉਜੜੇ ਫਿਰਦੇ ਹਨ। ਸ਼ਾਇਦ ਪੱਛਮੀ ਦੇਸ਼ ਦੀ ਰੀਸ ਕਰਦੇ ਹਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਬਾਬੇ, ਕੱਬਡੀ, ਗਾਉਣ, ਮੁੰਡੇ-ਕੁੜੀਆਂ, ਪਤੀ-ਪਤਨੀ, ਵਿਜ਼ ਅਫਸਰ,ਐਬਰਸੀ ਵਾਲੇ ਸਬ ਉਲਝੇ ਫਿਰਦੇ ਹਨ। ਸਬ ਦੀ ਖਿੱਚੜੀਪੱਕੀ ਪਈ ਹੈ। ਆਏ ਕਮਾਈ ਕਰਨ ਹਨ। ਬੱਣੀ ਕੁੱਝ ਹੋਰ ਹੀ ਜਾਂਦਾ ਹੈ। ਯਾਰੀਆਂ ਲਗਾਉਂਦੇ ਫਿਰਦੇ ਹਨ। ਰੋਜ਼ ਨਵੀਂ ਥਾਂ ਲੱਭ ਲੈਂਦੇ ਹਨ। ਲੱਗਦਾ ਨਹੀਂ ਕੁੱਝ ਖੱਟ ਕੇ ਮੁੜਨਗੇ। ਸਬ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਗੁਆਚ ਗਏ ਹਨ। ਇਨਾਂ ਤੋਂ ਉਪਰ ਵਾਲਾ ਬਾਬਾ ਹੀ ਬੱਚਾਵੇ।   

Comments

Popular Posts