ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੬੫ Page 365 of 1430
16757 ਆਸਾ ਘਰੁ ਕਾਫੀ ਮਹਲਾ



Aasaa Ghar 8 Kaafee Mehalaa 3

आसा घरु काफी महला


ਆਸਾ ਘਰੁ 8 ਕਾਫੀ ਸਤਿਗੁਰ ਅਮਰਦਾਸ ਦਾਸ ਜੀ ਦੀ ਬਾਣੀ ਹੈ
Aasaa, Eighth House, Kaafee, Third Mehl

16758 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥

One Universal Creator God. By The Grace Of The True Guru:

16759 ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ



Har Kai Bhaanai Sathigur Milai Sach Sojhee Hoee ||

हरि कै भाणै सतिगुरु मिलै सचु सोझी होई



By the Pleasure of the Lord's Will one meets the True Guru and true understanding is obtained.

16760 ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ੧॥



Gur Parasaadhee Man Vasai Har Boojhai Soee ||1||

गुर परसादी मनि वसै हरि बूझै सोई ॥१॥

ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਦੀ ਕਿਰਪਾ ਨਾਲ, ਪ੍ਰਭੂ ਵੱਸਦਾ ਹੈ। ਉਹੀ ਰੱਬ ਨੂੰ ਸਮਝਦਾ ਹੈ ||1||


By Sathiguru's Grace, the Lord abides in the mind, and one comes to understand the Lord. ||1||
16761 ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ



Mai Sahu Dhaathaa Eaek Hai Avar Naahee Koee ||

मै सहु दाता एकु है अवरु नाही कोई

ਪ੍ਰਭੂ ਪਤੀ, ਮੇਰਾ ਇਕ ਰਾਖਾ ਚੀਜ਼ਾਂ ਦੇਣ ਵਾਲਾ ਹੈ। ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ



My Husband Lord, the Great Giver, is One. There is no other at all.

16762 ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ੧॥ ਰਹਾਉ



Gur Kirapaa Thae Man Vasai Thaa Sadhaa Sukh Hoee ||1|| Rehaao ||

गुर किरपा ते मनि वसै ता सदा सुखु होई ॥१॥ रहाउ

ਸਤਿਗੁਰੂ ਦੀ ਮੇਹਰਬਾਨੀ ਨਾਲ, ਜਦੋਂ ਉਹ ਪ੍ਰਭੂ ਮਨ ਵਿਚ ਵੱਸਦਾ ਹੈ। ਤਾਂ ਸਦਾ ਲਈ ਆਨੰਦ ਬਣ ਜਾਂਦਾ ਹੈ 1॥ ਰਹਾਉ



By Sathiguru's merciful favor, He abides in the mind, and then, a lasting peace ensues. ||1||Pause||

16763 ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ



Eis Jug Mehi Nirabho Har Naam Hai Paaeeai Gur Veechaar ||

इसु जुग महि निरभउ हरि नामु है पाईऐ गुर वीचारि

ਇਸ ਦੁਨੀਆਂ ਵਿਚ ਰੱਬ ਦਾ ਨਾਮ ਹੈ। ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ। ਇਹ ਨਾਮ ਸਤਿਗੁਰੂ ਦੀ ਗੁਰਬਾਣੀ ਨਾਲ ਮਿਲਦਾ ਹੈ ॥



In this age, the Lord's Name is fearless; it is obtained by meditative reflection upon the Guru.

16764 ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ੨॥



Bin Naavai Jam Kai Vas Hai Manamukh Andhh Gavaar ||2||

बिनु नावै जम कै वसि है मनमुखि अंध गवारि ॥२॥

ਬੰਦਾ ਨਾਮ ਤੋਂ ਬਿਨਾਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਮੌਤ ਦੇ ਡਰ ਵਿਚ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਅੰਨ੍ਹਾਂ ਹੋਇਆ ਰਹਿੰਦਾ ਹੈ। ਬੇਸਮਝ ਬੱਣ ਜਾਂਦਾ ਹੈ ||2||


Without the Name, the blind, foolish, self-willed manmukh is under Death's power. ||2||
16765 ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ



Har Kai Bhaanai Jan Saevaa Karai Boojhai Sach Soee ||

हरि कै भाणै जनु सेवा करै बूझै सचु सोई

ਜੋ ਬੰਦਾ ਰੱਬ ਦੀ ਰਜ਼ਾ ਵਿਚ ਚੱਲਦਾ ਹੈ। ਉਹੀ ਮਨੁੱਖ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਸੱਚੇ ਅਸਲ ਪ੍ਰਭੂ ਨੂੰ ਸਮਝਦਾ ਹੈ



By the Pleasure of the Lord's Will, the humble being performs His service, and understands the True Lord.

16766 ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ੩॥



Har Kai Bhaanai Saalaaheeai Bhaanai Manniai Sukh Hoee ||3||

हरि कै भाणै सालाहीऐ भाणै मंनिऐ सुखु होई ॥३॥

ਪ੍ਰਮਾਤਮਾ ਦੇ ਹੁਕਮ ਵਿਚ ਹੀ ਰੱਬ ਦੀ ਪ੍ਰਸੰਸਾ ਹੋ ਸਕਦੀ ਹੈ ਰੱਬ ਦੀ ਰਜ਼ਾ ਵਿਚ ਮਨ ਦਾ ਆਨੰਦ ਪ੍ਰਾਪਤ ਹੁੰਦਾ ਹੈ ||3||


By the Pleasure of the Lord's Will, He is to be praised; surrendering to His Will, peace ensues. ||3||
16767 ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ



Har Kai Bhaanai Janam Padhaarathh Paaeiaa Math Ootham Hoee ||

हरि कै भाणै जनमु पदारथु पाइआ मति ऊतम होई

ਜਿਸ ਬੰਦੇ ਨੇ, ਰੱਬ ਦੀ ਰਜ਼ਾ ਵਿਚ ਰਹਿ ਕੇ, ਜੰਮਣ ਦਾ ਸਹੀਂ ਮਨੋਰਥ ਹਾਂਸਲ ਕਰ ਲਿਆ ਹੈ। ਉਸ ਦੀ ਅੱਕਲ ਗੁਣਾਂ ਵਾਲੀ ਹੋ ਗਈ ਹੈ ॥



By the Pleasure of the Lord's Will, the prize of this human birth is obtained, and the intellect is exalted.

16768 ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ੪॥੩੯॥੧੩॥੫੨॥



Naanak Naam Salaahi Thoon Guramukh Gath Hoee ||4||39||13||52||

नानक नामु सलाहि तूं गुरमुखि गति होई ॥४॥३९॥१३॥५२॥

ਸਤਿਗੁਰੂ ਨਾਨਕ ਦੇ ਨਾਮ ਦੀ, ਤੂੰ ਵੀ ਵੱਡਿਆਈ ਕਰ ਸਤਿਗੁਰੂ ਦੇ ਭਗਤ ਬੱਣ ਕੇ, ਜੰਮਣ, ਮਰਨ ਮੁੱਕ ਜਾਂਦਾ ਹੈ ||4||39||13||52||


Sathiguru Nanak, praise the Naam, the Name of the Lord; as Gurmukh, you shall be emancipated. ||4||39||13||52||
16769 ਆਸਾ ਮਹਲਾ ਘਰੁ



Aasaa Mehalaa 4 Ghar 2

आसा महला घरु


ਸਤਿਗੁਰ ਰਾਮਦਾਸ ਜੀ ਦੀ ਬਾਣੀ ਹੈ ਘਰੁ 2 Aasaa, Fourth Mehl, Second House 2
16770 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥

One Universal Creator God. By The Grace Of The True Guru:

16771 ਤੂੰ ਕਰਤਾ ਸਚਿਆਰੁ ਮੈਡਾ ਸਾਂਈ



Thoon Karathaa Sachiaar Maiddaa Saanee ||

तूं करता सचिआरु मैडा सांई

ਪ੍ਰਭੂ ਤੂੰ ਦੁਨੀਆਂ ਬੱਣਾਂਉਣ ਵਾਲਾ ਹੈਂ। ਤੂੰ ਸਦਾ ਕਾਇਮ ਰਹਿੱਣ ਵਾਲਾ, ਸੂਝਵਾਨ, ਗੁਣਾਂ ਵਾਲਾ ਹੈਂ। ਤੂੰ ਮੇਰਾ ਖ਼ਸਮ ਹੈਂ ॥ ਇਹ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੧ Page 11 of 1430 ਉਤੇ ਵੀ ਦਰਜ਼ ਹੈ ॥



You are the True Creator, my Lord Master.

16772 ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ੧॥ ਰਹਾਉ



Jo Tho Bhaavai Soee Thheesee Jo Thoon Dhaehi Soee Ho Paaee ||1|| Rehaao ||

जो तउ भावै सोई थीसी जो तूं देहि सोई हउ पाई ॥१॥ रहाउ


ਤੈਨੂੰ ਜੋ ਠੀਕ ਲੱਗਦਾ ਹੈ। ਉਹੀ ਕਰਦਾ ਹੈ। ਜੋ ਤੂੰ ਦਿੰਦਾ ਹੈ, ਉਹੀ ਮਿਲਦਾ ਹੈ। ॥1 ਰਹਾਉ
That which is pleasing to Your Will, comes to pass. Whatever You give, that is what I receive. ||1||Pause||

16773 ਸਭ ਤੇਰੀ ਤੂੰ ਸਭਨੀ ਧਿਆਇਆ



Sabh Thaeree Thoon Sabhanee Dhhiaaeiaa ||

सभ तेरी तूं सभनी धिआइआ


ਤੇਰੇ ਸਾਰੇ ਆਪਦੇ ਹਨ। ਤੈਨੂੰ ਸਾਰਿਆਂ ਨੇ ਜੱਪਿਆ ਕੀਤਾ ਹੈ ॥
All are Yours; all meditate on You.

16774 ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ



Jis No Kirapaa Karehi Thin Naam Rathan Paaeiaa ||

जिस नो क्रिपा करहि तिनि नाम रतनु पाइआ


ਤੂੰ ਜਿਸ ਨੂੰ ਚਾਹੇ ਕਿਰਪਾ ਕਰਕੇ, ਉਨਾਂ ਨੂੰ ਨਾਂਮ ਦਾ ਰਸ ਭੰਡਾਰ ਦਿੰਦਾ ਹੈ ॥
He alone, whom You bless with Your Mercy, obtains the jewel of the Naam.

16775 ਗੁਰਮੁਖਿ ਲਾਧਾ ਮਨਮੁਖਿ ਗਵਾਇਆ



Guramukh Laadhhaa Manamukh Gavaaeiaa ||

गुरमुखि लाधा मनमुखि गवाइआ


ਸਤਿਗੁਰੂ ਨੂੰ ਮੰਨਣ ਯਾਦ ਕਰਨ ਵਾਲਿਆ ਨੇ ਪ੍ਰਭੂ ਪਾ ਲਿਆ ਮਨ ਦੀ ਮੰਨਣ ਵਾਲਿਆ ਨੇ ਰੱਬ ਭੁਲਾ ਲਿਆ ਹੈ ॥
The Gurmukhs obtain it, and the self-willed manmukhs lose it.

16776 ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ੧॥



Thudhh Aap Vishhorriaa Aap Milaaeiaa ||1||

तुधु आपि विछोड़िआ आपि मिलाइआ ॥१॥


ਤੂੰ ਆਪ ਹੀ ਭੁਲਿਆ ਤੇ ਆਪ ਹੀ ਮਿਲਾਇਆ ਹੈ ਯਾਦ ਆਇਆ ਹੈ||1||
You Yourself separate the mortals, and You Yourself unite them. ||1||


16777 ਤੂੰ ਦਰੀਆਉ ਸਭ ਤੁਝ ਹੀ ਮਾਹਿ
Thoon Dhareeaao Sabh Thujh Hee Maahi ||

तूं दरीआउ सभ तुझ ही माहि


ਤੂੰ ਅਥਾਹ ਸਮੂੰਦਰ ਹੈ ਸਾਰੀ ਸ੍ਰਿਸਟੀ ਤੇਰੇ ਵਿਚ ਜਿਉਂ ਰਹੀ ਹੈ। ਸਾਰੇ ਜੀਵ ਤੇਰੇ ਵਿਚੋਂ ਪੈਦਾ ਹੋ ਕੇ ਰਹਿੰਦੇ ਹਨ ॥
You are the River - all are within You.

16778 ਤੁਝ ਬਿਨੁ ਦੂਜਾ ਕੋਈ ਨਾਹਿ



Thujh Bin Dhoojaa Koee Naahi ||

तुझ बिनु दूजा कोई नाहि


ਤੇਰੇ ਬਿੰਨ ਹੋਰ ਕੋਈ ਦੂਜਾ ਨਹੀਂ ਹੈ ॥
Other than You, there is no one at all.


16779 ਜੀਅ ਜੰਤ ਸਭਿ ਤੇਰਾ ਖੇਲੁ
Jeea Janth Sabh Thaeraa Khael ||

जीअ जंत सभि तेरा खेलु


ਪ੍ਰਭੂ ਤੇਰਾ ਸਾਰੇ ਜੀਵ, ਦੁਨੀਆਂ ਦਾ ਪਸਾਰਾ, ਤੇਰੇ ਬਣਾਏ ਚੋਜ਼ ਹਨ ॥
All beings and creatures are your play-things.

16780 ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ੨॥



Vijog Mil Vishhurriaa Sanjogee Mael ||2||

विजोगि मिलि विछुड़िआ संजोगी मेलु ॥२॥

ਵਿਜੋਗ ਦੇ ਕਾਰਣ, ਵਿਛੜਿਆ ਨੂੰ ਮਿਲਾ ਕੇ, ਵਿਛੜੇ ਹੋਏ, ਫਿਰ ਕਰਮਾ ਨਾਲ ਮੇਲ ਦਿੰਦਾ ਹੈ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ ||2||
The united ones are separated, and the separated ones are re-united. ||2||


16781 ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ



Jis No Thoo Jaanaaeihi Soee Jan Jaanai ||

जिस नो तू जाणाइहि सोई जनु जाणै


ਜਿਸ ਨੂੰ ਤੂੰ ਸੋਝੀ ਦਿੰਦਾ ਹੈ ਉਹੀ ਤੈਨੂੰ ਬੁੱਝ ਸਕਦਾ ਹੈ ॥
That humble being, whom You inspire to understand, understands;


16782 ਹਰਿ ਗੁਣ ਸਦ ਹੀ ਆਖਿ ਵਖਾਣੈ
Har Gun Sadh Hee Aakh Vakhaanai ||

हरि गुण सद ही आखि वखाणै


ਤੇਰੇ ਕਾਰ ਨਾਂਮ ਦੀ ਸਦਾ ਸਲਾਘਾ ਕਰਦਾ ਹੈ ॥
He continually speaks and chants the Glorious Praises of the Lord.

16783 ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ



Jin Har Saeviaa Thin Sukh Paaeiaa ||

जिनि हरि सेविआ तिनि सुखु पाइआ


ਪ੍ਰਭੂ ਤੈਨੂੰ ਜਿਸ ਨੇ ਚੇਤੇ ਰੱਖਿਆ ਹੈ ਉਸ ਨੇ ਅੰਨਦ ਲਿਆ ਹੈ ॥
One who serves the Lord, obtains peace.

16784 ਸਹਜੇ ਹੀ ਹਰਿ ਨਾਮਿ ਸਮਾਇਆ ੩॥



Sehajae Hee Har Naam Samaaeiaa ||3||

सहजे ही हरि नामि समाइआ ॥३॥


ਉਨਾਂ ਅੰਦਰ ਪ੍ਰਭੂ ਤੇਰਾ ਹਰੀ ਨਾਂਮ ਅਡੋਲ ਟਿੱਕ ਗਿਆ ਹੈ ||3||


He is easily absorbed in the Lord's Name. ||3||
16785 ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ
Thoo Aapae Karathaa Thaeraa Keeaa Sabh Hoe ||

तू आपे करता तेरा कीआ सभु होइ


ਤੂੰ ਆਪ ਹੀ ਜੀਵਾਂ ਨੂੰ ਸਾਜ ਬਣਾ ਕੇ ਦੇਖਦਾ, ਪਾਲਦਾ ਜਾਂਣਦਾ ਹੈ ॥
You Yourself are the Creator; by Your doing, all things come to be.

16786 ਤੁਧੁ ਬਿਨੁ ਦੂਜਾ ਅਵਰੁ ਕੋਇ



Thudhh Bin Dhoojaa Avar N Koe ||

तुधु बिनु दूजा अवरु कोइ


ਤੇਰੇ ਬਗੈਰ ਦੂਜਾ ਕੋਈ ਨਹੀ ਹੈ ॥
Without You, there is no other at all.

16787 ਤੂ ਕਰਿ ਕਰਿ ਵੇਖਹਿ ਜਾਣਹਿ ਸੋਇ



Thoo Kar Kar Vaekhehi Jaanehi Soe ||

तू करि करि वेखहि जाणहि सोइ


ਤੂੰ ਆਪ ਹੀ ਜੀਵਾਂ ਨੂੰ ਸਾਜ ਬਣਾ ਕੇ, ਪਾਲਦਾ, ਦੇਖਦਾ ਜਾਂਣਦਾ ਹੈ
You watch over the creation, and understand it.

16788 ਜਨ ਨਾਨਕ ਗੁਰਮੁਖਿ ਪਰਗਟੁ ਹੋਇ ੪॥੧॥੫੩॥



Jan Naanak Guramukh Paragatt Hoe ||4||1||53||

जन नानक गुरमुखि परगटु होइ ॥४॥१॥५३॥

ਸਤਿਗੁਰੂ ਨਾਨਕ ਦੀ ਮੱਤ ਵਾਲੇ ਬੰਦੇ ਗੁਣਾਂ ਤੇ ਗਿਆਨ ਵਾਲੇ ਹੋ ਹਨ ||4||2||

Nanak, Sathigur is revealed through the Gurmukh man||4||2||

16789 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥

One Universal Creator God. By The Grace Of The True Guru:

Comments

Popular Posts