ਭਾਗ 57 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਸ਼ਿਕਾਰ ਨੂੰ ਮਾਰਨ ਦਾ ਤਰੀਕਾ ਝੱਟਕਾ ਜਾਂ ਹਲਾਲ ਹੋਵੇ, ਧਰਮੀ ਮਾਸ ਖੂਨ ਹੱਡੀਆਂ ਚੂਸ ਜਾਂਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੁਨੀਆਂ ਰੰਡੀ ਦਾ ਕੋਠਾ ਹੈ। ਹਰ ਕੋਈ ਵਿਕਾਊ ਹੈ। ਰੰਡੀ ਨੂੰ ਹਰ ਬਾਰ ਨਵਾਂ ਖ਼ਸਮ ਚਾਹੀਦਾ ਹੈ। ਰੰਡੀ ਘਰ ਨਹੀਂ ਵਸਾ ਸਕਦੀ। ਥਾਂ-ਥਾਂ ਵਿੱਕਦੀ ਹੈ। ਵੇਸਵਾਂ ਦੀ ਔਲਾਦ ਨੂੰ ਕੋਈ ਧੀ-ਪੁੱਤ ਨਹੀਂ ਮੰਨਂਦਾ। ਕੋਈ ਬਾਪ ਦਾ ਨਾਂਮ ਨਹੀਂ ਦਿੰਦਾ। ਭਾਵੇ ਮਰਦ ਆਪ ਜਾਂਣਦੇ ਹੁੰਦੇ ਹਨ। ਬਈ ਬੱਚਾ ਮੇਰਾ ਵੀ ਹੋ ਸਕਦਾ ਹੈ। ਰੰਡੀ ਦਾ ਹਰ ਕੋਈ ਰੂਪ ਲੁੱਟ ਕੇ ਚਲਾ ਜਾਂਦਾ ਹੈ। ਕੋਈ ਪੱਕਾ ਯਾਰ ਨਹੀਂ ਬੱਣਾਂ ਸਕਦੀ। ਇਕ ਖ਼ਸਮ ਨਾਲ ਗੁਜ਼ਰਾ ਨਹੀਂ ਕਰ ਸਕਦੀ। ਲੋਚਦੀ ਹੈ, ਅੱਗਲਾ ਮਰਦ ਸ਼ਾਇਦ ਨੋਟਾਂ ਤੇ ਕਾਂਮ ਦਾ ਹੱਲਕ ਪੂਰਾ ਕਰ ਦੇਵੇ। ਖ਼ਾਲੀ ਥਾਂ ਭਰ ਦੇਵੇ। ਐਸੇ ਹੀ ਇਹੀ ਆਦਤਾਂ ਵਾਲੇ ਵਿਕਾਊ ਮਰਦ ਵੀ ਹੁੰਦੇ ਹਨ। ਥਾਂ-ਥਾਂ ਆਪਦਾ ਬੀਜ ਬੋਂਦੇ ਫਿਰਦੇ ਹਨ। ਉਹ ਵੀ ਸਿਰਫ਼ ਨੋਟ ਬਟੋਰਦੇ ਹਨ। ਜੋ ਜਿਸਮ ਵੇਚਦੇ ਹਨ। ਅੰਦਰਲਾ ਹਿਲ ਜਾਂਦਾ ਹੈ। ਟਿਕਾਣੇ ਉਤੇ ਨਹੀਂ ਆਉਂਦਾ। ਕਈ ਨਰਾਜ਼ਗੀ ਕਰਦੇ ਹਨ। ਇਹ ਕਲਮ ਮਰਦਾ ਨਾਲ ਇੰਨਸਾਫ਼ ਨਹੀਂ ਕਰਦੀ। ਪਰ ਹਰ ਗੱਲ ਵਿੱਚ ਔਰਤਾਂ ਦਾ ਨਾਂਮ ਪਹਿਲਾਂ ਹੀ ਲਿਖ ਹੁੰਦਾ ਹੈ। ਔਰਤਾਂ ਆਪ ਭਾਂਵੇਂ ਸ਼ਰੇਅਮ ਸ਼ਰਾਰਤ ਨਾਂ ਕਰਨ। ਜਾਂਹਰ ਹੈ, ਔਰਤਾਂ ਨਾਲ ਹੀ ਮਰਦ ਧੰਦਾ ਘਾਲਦੇ ਹਨ। ਰਲ-ਮਿਲਕੇ ਮਰਦ ਔਰਤ ਨੂੰ ਰੰਡੀ ਬਣਾਂਉਂਦੇ ਹਨ। ਤਾਲੀ ਦੋਨੇਂ ਹੱਥਾਂ ਨਾਲ ਵੱਜਦੀ ਹੈ। ਮਰਦ ਦੇ ਪਿਛੇ ਔਰਤਾਂ ਹੁੰਦੀਆਂ ਹਨ। ਇੰਨਾਂ ਮਰਦ-ਔਰਤਾਂ ਦਾ ਇੱਕ ਦੂਜੇ ਬਗੈਰ ਗੁਜ਼ਾਰਾ ਵੀ ਨਹੀਂ, ਢਾਸਣਾਂ ਚਾਹੀਦਾ ਹੈ। ਜੀਵਨ ਦਾ ਸਹਾਰਾ ਚਾਹੀਦਾ ਹੈ। ਤਾਂਹੀਂ ਵਿਕਦੇ ਹਨ।                                                                                
ਅੱਜ ਕੱਲ ਦੇ ਨਵੇਂ ਅੰਮ੍ਰਿਤ ਛੱਕਣ ਵਾਲੇ, ਵੈਸੇ ਤਾਂ ਪੁਰਾਣੇ ਜ਼ਮਾਨੇ ਤੋਂ ਹੀ ਧਰਮੀ ਬੰਦੇ ਬੜੇ ਸੁਆਦ ਨਾਲ ਮੀਟ ਖਾਂਦੇ ਹਨ। ਸ਼ਰਬ ਪੀਂਦੇ ਹਨ। ਸਗੋਂ ਮੀਟ ਤਾਂ ਆਪ ਤਾਜ਼ਾ ਉਦੋਂ ਹੀ ਕੱਤਲ ਕਰਕੇ ਖਾਂਦੇ ਹਨ। ਇਹ ਸ਼ਰਤ ਰੱਖਦੇ ਹਨ। ਧਰਮੀ ਬੰਦੇ ਕਹਿੰਦੇ ਹਨ, " ਮੀਟ ਉਹ ਵੀ ਬੱਕਰਾ, ਝੱਟਕਾ ਹੋਣਾਂ ਚਾਹੀਦਾ ਹੈ। ਹਲਾਲ ਹੋਣਾਂ ਚਾਹੀਦਾ ਹੈ। ਕੱਟੇ, ਗਾਵਾਂ ਤੋਂ ਉਰੇ ਕੁੱਝ ਸੁਆਦ ਨਹੀਂ ਲੱਗਦਾ। " ਭਾਵ ਅੱਖਾਂ ਮੂਹਰੇ ਕੱਤਲ ਹੋਣਾਂ ਚਾਹੀਦਾ ਹੈ। ਤਾਂਹੀ ਜ਼ਕੀਨ ਆਵੇਗਾ, ਝੱਟਕਾ ਹੈ ਜਾਂ ਹਲਾਲ ਹੈ। ਮੀਟ ਕੋਈ ਵੀ ਮੁਰਦਾ ਹੋਇਆ। ਉਸ ਨੂੰ ਮਾਰ ਕੇ ਹੀ ਖਾਂਣਾ ਪਵੇਗਾ। ਸ਼ਿਕਾਰ ਨੂੰ ਮਾਰਨ ਦਾ ਤਰੀਕਾ ਝੱਟਕਾ ਜਾਂ ਹਲਾਲ ਹੋਵੇ, ਧਰਮੀ ਮਾਸ ਖੂਨ ਹੱਡੀਆਂ ਚੂਸ ਜਾਂਦੇ ਹਨ। ਇਹ ਸਬ ਲੋਕਾਂ ਨੂੰ ਬੇਵਕੂਫ਼ ਬੱਣਾਉਣ ਲਈ ਹੈ। ਪਹਿਲਾਂ ਖਾਂਣ ਤੋਂ ਵਰਜ਼ਤ ਕਰਕੇ, ਉਸੇ ਮੂੰਹ ਨਾਲ ਕਹਿੰਦੇ ਹਨ, " ਝੱਟਕਾ ਜਾਂ ਹਲਾਲ ਖਾ ਸਕਦੇ ਹੋ। ਜਿਸ ਦਿਨ ਭੁੱਖ ਮਰੀ ਪੈ ਗਈ। ਇਹੀ ਕੱਟੜ ਧਰਮੀਆਂ ਨੇ ਬੰਦੇ ਖਾਂਣ ਲੱਗ ਜਾਂਣਾ ਹੈ। ਅੰਮ੍ਰਿਤ ਨੇ ਵੀ 300 ਡਾਲਰ ਜਾਂਣੀ ਦੀ 18000 ਰੂਪਾਏ ਦੀ ਗਰੋਸਰੀ-ਸੌਂਦੇ ਲਏ ਸਨ। ਜਿਸ ਵਿੱਚ ਮੀਟ ਦੇ ਵੱਡੇ ਵੱਡੇ ਪੈਕਟ ਸਨ। ਮੱਛੀ, ਸ਼ਰਿੰਪ, ਗਾਂ, ਸੂਰ, ਬੱਕਰੇ, ਮੁਰਗੇ ਦੇ ਮੀਟ ਵਿੱਚ ਲਾਲ ਬਲੱਡ ਦਿਸ ਰਿਹਾ ਸੀ। ਤਾਂਹੀ ਪਾਸਿਆ ਤੇ ਢਿੱਡ ਦਾ ਭਾਰ ਇੰਨਾਂ ਸੀ। ਲੱਕ ਨਾਲੋਂ ਟੁੱਟ ਕੇ, ਤੂੜੀ ਵਾਲੀ ਪੰਡ ਵਾਂਗ ਲੱਮਕ ਰਿਹਾ ਸੀ। ਕੱਪੜੇ ਇੰਨੇ ਤੰਗ ਪਾਏ ਹੋਏ ਸਨ। ਸਲੈਕਸ ਦੇ ਵਿਚੋਂ ਦੀ ਵੀ ਇਸ ਤਰਾਂ ਅੰਗ ਝਾਤੀਆਂ ਮਾਰ ਰਹੇ ਸਨ। ਸਰੀਰ ਦਾ ਹਰ ਪਾਰਟ ਦਿਖਾਈ ਦਿੰਦਾ ਸੀ। ਉਵੇਂ ਹੀ ਆਸੇ-ਪਾਸੇ ਲੰਮਕਦੇ ਸਾਫ਼ ਦਿਸ ਰਹੇ ਸਨ। ਟੌਪ ਵੀ ਕੁੱਝ ਐਸਾ ਹੀ ਸੀ। ਉਪਰ ਦੀ ਗਾਤਰਾ ਪਾਇਆ ਹੋਇਆ। ਦੂਜੇ ਪਾਸੇ ਦੀ ਪਰਸ ਬਾਂਹ ਤੇ ਗਲ਼ੇ ਉਤੋਂ ਦੀ ਪਾਇਆ ਹੋਇਆ ਸੀ। ਉਸ ਦੀਆਂ ਦੋਂਨੇਂ ਛਾਤੀਆਂ ਨੂੰ ਹੋਰ ਮਜ਼ਾਕੀਆਂ ਢੰਗ ਨਾਲ ਫੈਲਾਅ ਕੇ ਉਬਾਰ ਰਿਹਾ ਸੀ। ਦੇਖਣ ਵਾਲੇ ਨੂੰ ਉਸ ਦੀ ਹਾਲਤ ਅਜੀਬ ਲੱਗਦੀ ਸੀ। ਆਪਦੇ ਸਰੀਰ ਦੀ ਪ੍ਰਦਰਸ਼ਨੀ ਕਰਦੀ ਲੱਗਦੀ ਸੀ। ਜੇ ਵੱਡੇ ਸਰੀਰ ਦੇ ਮੇਚ ਦੇ ਕੱਪੜੇ ਨਹੀਂ ਮਿਲਦੇ। ਪੰਜਾਬੀ ਕਮੀਜ਼ ਸਲਵਾਰ ਵੀ ਪਾ ਸਕਦੀ ਸੀ।
ਪ੍ਰੀਤ ਵੀ ਅੰਮ੍ਰਿਤ ਨੂੰ ਨਿਹਾਰ ਰਹੀ ਸੀ। ਉਸ ਦਾ ਪਤੀ ਕਿਸੇ ਹੋਰ ਪਾਰਟੀ ਉਤੇ ਗਿਆ ਹੋਇਆ ਸੀ। ਇਹ ਅੱਜ ਪ੍ਰੀਤ ਦੇ ਘਰ ਖਾਂਣਾਂ ਖਾਣ ਦੇ ਸੱਦੇ ਉਤੇ ਆਈ ਹੋਈ ਸੀ। ਪ੍ਰੀਤ ਨੂੰ ਚੈਨ ਨੇ ਇੰਨਾਂ ਹੀ ਦੱਸਿਆ ਸੀ, " ਉਸ ਦੇ ਪਿੰਡ ਦੀ ਕੁੜੀ ਹੈ। ਇਸ ਦਾ ਪਤੀ ਸ਼ਰਾਬੀ ਹੈ। " ਪ੍ਰੀਤ ਨੇ ਅੰਮ੍ਰਿਤ ਨੂੰ ਪੁੱਛਿਆ, " ਤੇਰਾ ਪਤੀ ਸ਼ਰਾਬੀ ਹੈ। ਤੁਸੀਂ ਅੰਮ੍ਰਿਤ ਕਿਵੇਂ ਛੱਕ ਲਿਆ। " " ਮੇਰੇ ਪਤੀ ਨੂੰ ਜਿਸ ਚੀਜ਼ ਦੀ ਭੁੱਖ ਪਿਆਸ ਲੱਗਦੀ ਹੈ। ਉਹੀ ਛੱਕਦਾ ਹੈ। ਮੈਨੂੰ ਅੰਮ੍ਰਿਤ ਦੀ ਪਿਆਸ ਲੱਗੀ ਸੀ। ਇਹ ਤਾਂ ਪਿੱਛਲਾ ਕਰਮ ਭਗਾ ਜਾਗ ਗਿਆ ਹੈ। ਜੋ ਸਤਿਗੁਰੂ ਜੀ ਦੇ ਲੜ ਲੱਗ ਗਈ। ਸਤਿਗੁਰੂ ਜੀ ਦੇ ਦਰਸ਼ਨ ਅੱਖੀ ਦੇਖ ਲਏ ਹਨ। " ਅੰਮ੍ਰਿਤ ਸੱਚੀ ਤੂੰ ਸਤਿਗੁਰੂ ਜੀ ਨੂੰ ਦੇਖਿਆ ਹੈ। 10 ਸਤਿਗੁਰਾਂ ਵਿਚੋਂ ਕਿਹੜੇ ਦੇ ਤੈਨੂੰ ਦਰਸ਼ਨ ਹੋਏ ਹਨ? " " ਪ੍ਰੀਤ ਸਤਿਗੁਰੂ ਜੀ ਨੂੰ ਐਦਾ ਮਜ਼ਾਕ ਨਹੀਂ ਕਰੀਦਾ। ਕੀ ਤੂੰ ਸਤਿਗੁਰੂ ਜੀ ਨਹੀਂ ਜਾਂਣਦੀ? " " ਅੰਮ੍ਰਿਤ ਸਤਿਗੁਰੂ ਜੀ, ਤਾਂ ਅੰਮ੍ਰਿਤ ਛੱਕੇ ਵਾਲੇ ਨੂੰ ਹੀ ਦਿਖਾਈ ਦਿੰਦੇ ਹਨ। ਮੈ ਕਿਹੜਾ ਅੰਮ੍ਰਿਤ ਛੱਕਿਆ ਹੈ? ਜੇ ਸੱਚੀ ਸਤਿਗੁਰੂ ਜੀ ਮਿਲ ਜਾਣ ਤਾਂ ਮੈਂ ਵੀ ਅੰਮ੍ਰਿਤ ਛੱਕ ਲੈਂਦੀ ਹਾਂ। ਫਿਰ ਤਾਂ ਚੈਨ ਵੀ ਅੰਮ੍ਰਿਤ ਛੱਕ ਲਵੇਗਾ। " ਚੈਨ ਨੇ ਕਿਹਾ, " ਮੈਂ ਐਸੇ ਪੰਗੇ ਵਿੱਚ ਨਹੀਂ ਪੈਣਾਂ। ਪ੍ਰੀਤ ਮੈਨੂੰ ਅੰਮ੍ਰਿਤ ਛੱਕਣ ਲਈ ਨਾਂ ਕਹੀਂ। ਅਜੇ ਮੇਰੀ ਖਾਂਣ-ਪੀਣ ਦੀ ਉਮਰ ਹੈ। ਅੰਮ੍ਰਿਤ ਛੱਕਣ ਨੂੰ ਬਥੇਰੀ ਉਮਰ ਪਈ ਹੈ। ਮੇਰੇ ਕੋਲੋ ਸ਼ਰਾਬ-ਮੀਟ ਨਹੀਂ ਛੱਡ ਹੋਣੇ। " " ਚੈਨ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ, ਸ਼ਰਾਬ-ਮੀਟ ਛੱਡਣ, ਅੰਮ੍ਰਿਤ ਛੱਕਣ ਦੀ ਲੋੜ ਨਹੀਂ ਹੈ। ਕੀ ਤੁਸੀ ਸਤਿਗੁਰੂ ਜੀ ਦਾ ਨਾਂਮ ਨਹੀ ਸੁਣਿਆ? ਜਦੋਂ ਇੰਡੀਆ ਗਏ, ਕਿਤੋਂ ਵੀ ਸਤਿਗੁਰੂ ਜੀ ਦਾ ਨਾਂਮ ਪੁੱਛ ਲੈਣਾਂ। ਅੱਜ ਕੱਲ ਲੋਕ ਮੋਡਰਨ ਹੋ ਗਏ ਹਨ। ਸਾਇੰਸ ਤੇ ਜ਼ਕੀਨ ਕਰਦੇ ਹਨ। ਜਿੰਨਾਂ ਚਿਰ ਅੱਖਾ ਦੇ ਸਹਮਣੇ ਚੀਜ਼ ਨਾਂ ਦਿਸੇ ਜਕੀਨ ਨਹੀਂ ਕਰਦੇ। ਤਾਂਹੀ ਸਾਡੇ ਗੁਰੂ ਜੀ ਨੇ ਆਪਦਾ ਨਾਂਮ ਸਤਿਗੁਰੂ ਜੀ ਰੱਖ ਲਿਆ। ਉਦਾਂ ਤਾਂ ਲੋਕ ਸਤਿਗੁਰੂ ਜੀ ਨੂੰ ਯਾਦ ਨਹੀਂ ਕਰਦੇ। ਪਹਿਲਾਂ ਉਸ ਦੀ ਪਿੰਡ ਦੇ ਵੀ ਕੋਈ ਬਾਤ ਨਹੀਂ ਪੁੱਛਦੇ ਸੀ। ਹੁਣ ਤਿਲ ਸਿੱਟਣ ਨੂੰ ਥਾਂ ਨਹੀਂ ਮਿਲਦੀ। " ਪ੍ਰੀਤ ਨੇ ਕਿਹਾ, " ਮੈਂ ਤਾਂ ਗੁਰੂ ਗ੍ਰੰਥਿ ਸਾਹਿਬ ਜੀ ਵਿਚੋਂ, ਸਤਿਗੁਰੂ ਜੀ ਦੇ ਦਰਸ਼ਨ ਕਰਦੀ ਹਾਂ। ਸ਼ਬਦਾਂ ਨਾਲ ਪਿਆਰ ਹੋ ਗਿਆ ਹੈ। ਜੋ ਪੜ੍ਹ, ਲਿਖ, ਬੋਲ, ਸੁਣ ਕੇ, ਜਿੰਦਗੀ ਵਿੱਚ ਬੋਲੇ ਜਾਂਦੇ ਹਨ। ਅੱਖਰਾਂ ਨਾਲ ਹੀ ਮੈਂ ਇਸ਼ਕ ਰੱਖਣਾਂ ਹੈ। ਰੱਬ ਕਿਸੇ ਬੰਦੇ ਨੂੰ ਮੇਰਾ ਗੁਰੂ ਨਾਂ ਬਣਾਵੇ। "
ਇਸ ਅੰਮ੍ਰਿਤ ਛੱਕੇ ਵਾਲੀ ਉਤੇ ਤੇ ਚੈਨ ਉਤੇ ਪ੍ਰੀਤ ਨੂੰ ਭੋਰਾ ਵੀ ਛੱਕ ਨਹੀਂ ਹੋਇਆ ਸੀ। ਉਸ ਨੂੰ ਲੱਗਦਾ ਨਹੀਂ ਸੀ। ਬਈ ਚੈਨ ਐਸੇ ਸਰੀਰ ਵਾਲੀ ਔਰਤ ਨਾਲ ਰੌਮਾਸ ਕਰ ਸਕਦਾ ਹੈ। ਅੰਮ੍ਰਿਤ ਚੈਨ ਕੋਲ ਬੈਠੀ ਟੀਵੀ ਦੇਖ ਰਹੀ ਸੀ। ਕਦੇ ਸੋਫ਼ੇ ਉਤੇ ਲੰਬੀ ਪੈ ਜਾਂਦੀ ਸੀ। ਕਦੇ ਬੈਠ ਜਾਂਦੀ।  ਚਾਹ ਪਾਣੀ ਪਿਲਾਉਣ ਪਿਛੋਂ, ਪ੍ਰੀਤ ਖਾਂਣਾਂ ਬੱਣਾਉਣ ਵਿੱਚ ਲੱਗੀ ਹੋਈ ਸੀ। ਚੈਨ ਅੰਮ੍ਰਿਤ ਨੂੰ ਘਰ ਦਿਖਾਉਣ ਲੱਗ ਗਿਆ। ਉਸ ਦਾ ਪੈਰ ਗਲੀਚੇ ਵਿੱਚ ਅੱੜਕ ਗਿਆ। ਉਹ ਡਿੱਗ ਗਈ। ਗਿੱਟੇ ਨੂੰ ਮੋਚ ਆ ਗਈ। ਉਸ ਨੂੰ ਬਿਡ ਰੂਮ ਵਿੱਚ ਪਾ ਦਿੱਤਾ। ਉਹ ਰੋ ਕੁਰਲਾ ਰਹੀ ਸੀ। ਦਰਦ ਬਹੁਤ ਹੋ ਰਿਹਾ ਸੀ।

Comments

Popular Posts