ਸਤਿਗੁਰੂ ਨਾਨਕ ਦੀ ਮੱਤ ਵਾਲੇ ਬੰਦੇ ਗੁਣਾਂ ਤੇ ਗਿਆਨ ਵਾਲੇ ਹੋ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
26/09/2013. 365
ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਦੀ ਕਿਰਪਾ ਨਾਲ, ਪ੍ਰਭੂ ਆ ਵੱਸਦਾ ਹੈ। ਉਹੀ ਰੱਬ ਨੂੰ ਸਮਝਦਾ ਹੈ। ਪ੍ਰਭੂ ਪਤੀ, ਮੇਰਾ ਇਕ ਰਾਖਾ ਚੀਜ਼ਾਂ ਦੇਣ ਵਾਲਾ ਹੈ। ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਸਤਿਗੁਰੂ ਦੀ ਮੇਹਰਬਾਨੀ ਨਾਲ, ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ। ਤਾਂ ਸਦਾ ਲਈ ਆਨੰਦ ਬਣ ਜਾਂਦਾ ਹੈ। ਇਸ ਦੁਨੀਆਂ ਵਿਚ ਰੱਬ ...ਦਾ ਨਾਮ ਹੈ। ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ। ਇਹ ਨਾਮ ਸਤਿਗੁਰੂ ਦੀ ਗੁਰਬਾਣੀ ਨਾਲ ਮਿਲਦਾ ਹੈ। ਬੰਦਾ ਨਾਮ ਤੋਂ ਬਿਨਾਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਮੌਤ ਦੇ ਡਰ ਵਿਚ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਅੰਨ੍ਹਾਂ ਹੋਇਆ ਰਹਿੰਦਾ ਹੈ। ਬੇਸਮਝ ਬੱਣ ਜਾਂਦਾ ਹੈ। ਜੋ ਬੰਦਾ ਰੱਬ ਦੀ ਰਜ਼ਾ ਵਿਚ ਚੱਲਦਾ ਹੈ। ਉਹੀ ਮਨੁੱਖ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਸੱਚੇ ਅਸਲ ਪ੍ਰਭੂ ਨੂੰ ਸਮਝਦਾ ਹੈ। ਪ੍ਰਮਾਤਮਾ ਦੇ ਹੁਕਮ ਵਿਚ ਹੀ ਰੱਬ ਦੀ ਪ੍ਰਸੰਸਾ ਹੋ ਸਕਦੀ ਹੈ । ਰੱਬ ਦੀ ਰਜ਼ਾ ਵਿਚ ਮਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਸ ਬੰਦੇ ਨੇ, ਰੱਬ ਦੀ ਰਜ਼ਾ ਵਿਚ ਰਹਿ ਕੇ, ਜੰਮਣ ਦਾ ਸਹੀਂ ਮਨੋਰਥ ਹਾਂਸਲ ਕਰ ਲਿਆ ਹੈ। ਉਸ ਦੀ ਅੱਕਲ ਗੁਣਾਂ ਵਾਲੀ ਹੋ ਗਈ ਹੈ। ਸਤਿਗੁਰੂ ਨਾਨਕ ਦੇ ਨਾਮ ਦੀ, ਤੂੰ ਵੀ ਵੱਡਿਆਈ ਕਰ। ਸਤਿਗੁਰੂ ਦੇ ਭਗਤ ਬੱਣ ਕੇ, ਜੰਮਣ, ਮਰਨ ਮੁੱਕ ਜਾਂਦਾ ਹੈ।
ਪ੍ਰਭੂ ਤੂੰ ਦੁਨੀਆਂ ਬੱਣਾਂਉਣ ਵਾਲਾ ਹੈਂ। ਤੂੰ ਸਦਾ ਕਾਇਮ ਰਹਿੱਣ ਵਾਲਾ, ਸੂਝਵਾਨ, ਗੁਣਾਂ ਵਾਲਾ ਹੈਂ। ਤੂੰ ਮੇਰਾ ਖ਼ਸਮ ਹੈਂ। ਤੈਨੂੰ ਜੋ ਠੀਕ ਲੱਗਦਾ ਹੈ। ਉਹੀ ਕਰਦਾ ਹੈ। ਜੋ ਤੂੰ ਦਿੰਦਾ ਹੈ, ਉਹੀ ਮਿਲਦਾ ਹੈ। ਤੇਰੇ ਸਾਰੇ ਆਪਦੇ ਹਨ। ਤੈਨੂੰ ਸਾਰਿਆਂ ਨੇ ਜੱਪਿਆ ਕੀਤਾ ਹੈ। ਤੂੰ ਜਿਸ ਨੂੰ ਚਾਹੇ ਕਿਰਪਾ ਕਰਕੇ, ਉਨਾਂ ਨੂੰ ਨਾਂਮ ਦਾ ਰਸ ਭੰਡਾਰ ਦਿੰਦਾ ਹੈ। ਸਤਿਗੁਰੂ ਨੂੰ ਮੰਨਣ ਯਾਦ ਕਰਨ ਵਾਲਿਆ ਨੇ ਪ੍ਰਭੂ ਪਾ ਲਿਆ। ਮਨ ਦੀ ਮੰਨਣ ਵਾਲਿਆ ਨੇ ਰੱਬ ਭੁਲਾ ਲਿਆ ਹੈ। ਤੂੰ ਆਪ ਹੀ ਭੁਲਿਆ ਤੇ ਆਪ ਹੀ ਮਿਲਾਇਆ ਹੈ। ਯਾਦ ਆਇਆ ਹੈ। ਤੂੰ ਅਥਾਹ ਸਮੂੰਦਰ ਹੈ। ਸਾਰੀ ਸ੍ਰਿਸਟੀ ਤੇਰੇ ਵਿਚ ਜਿਉਂ ਰਹੀ ਹੈ। ਸਾਰੇ ਜੀਵ ਤੇਰੇ ਵਿਚੋਂ ਪੈਦਾ ਹੋ ਕੇ ਰਹਿੰਦੇ ਹਨ। ਤੇਰੇ ਬਿੰਨ ਹੋਰ ਕੋਈ ਦੂਜਾ ਨਹੀਂ ਹੈ। ਪ੍ਰਭੂ ਤੇਰਾ ਸਾਰੇ ਜੀਵ, ਦੁਨੀਆਂ ਦਾ ਪਸਾਰਾ, ਤੇਰੇ ਬਣਾਏ ਚੋਜ਼ ਹਨ। ਵਿਜੋਗ ਦੇ ਕਾਰਣ, ਵਿਛੜਿਆ ਨੂੰ ਮਿਲਾ ਕੇ, ਵਿਛੜੇ ਹੋਏ, ਫਿਰ ਕਰਮਾ ਨਾਲ ਮੇਲ ਦਿੰਦਾ ਹੈ। ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ। ਜਿਸ ਨੂੰ ਤੂੰ ਸੋਝੀ ਦਿੰਦਾ ਹੈ। ਉਹੀ ਤੈਨੂੰ ਬੁੱਝ ਸਕਦਾ ਹੈ। ਤੇਰੇ ਕਾਰ ਨਾਂਮ ਦੀ ਸਦਾ ਸਲਾਘਾ ਕਰਦਾ ਹੈ। ਪ੍ਰਭੂ ਤੈਨੂੰ ਜਿਸ ਨੇ ਚੇਤੇ ਰੱਖਿਆ ਹੈ। ਉਸ ਨੇ ਅੰਨਦ ਲਿਆ ਹੈ। ਉਨਾਂ ਅੰਦਰ ਪ੍ਰਭੂ ਤੇਰਾ ਹਰੀ ਨਾਂਮ ਅਡੋਲ ਟਿੱਕ ਗਿਆ ਹੈ। ਤੇਰੇ ਬਗੈਰ ਦੂਜਾ ਕੋਈ ਨਹੀ ਹੈ। ਤੂੰ ਆਪ ਹੀ ਜੀਵਾਂ ਨੂੰ ਸਾਜ ਬਣਾ ਕੇ ਦੇਖਦਾ, ਪਾਲਦਾ ਜਾਂਣਦਾ ਹੈ। ਸਤਿਗੁਰੂ ਨਾਨਕ ਦੀ ਮੱਤ ਵਾਲੇ ਬੰਦੇ ਗੁਣਾਂ ਤੇ ਗਿਆਨ ਵਾਲੇ ਹੋ ਹਨ।
See More

Comments

Popular Posts