ਭਾਗ 360 ਸ੍ਰੀ ਗੁਰੂ ਗ੍ਰੰਥ ਸਾਹਿਬ 360 ਅੰਗ 1430 ਵਿੱਚੋਂ ਹੈ
ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
19/09/2013. 360
ਜਿਸ ਮਨੁੱਖ ਦਾ ਰੱਬ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ। ਉਹੀ ਜੁੜਿਆ ਹੋਇਆ ਹੈ। ਉਹੀ ਅਸਲ ਜੋਗੀ ਹੈ। ਜਿਸ ਦੀ ਸਮਾਧੀ ਸਦਾ ਲੱਗੀ ਰਹਿੰਦੀ ਹੈ। ਪ੍ਰਭੂ ਦੀ ਰੱਬੀ ਗੁਰਬਾਣੀ ਦੇ ਗੁਣ ਹਾਸਲ ਕਰ ਲਏ ਹਨ। ਉਹ ਹਿਰਦੇ ਵਿਚ ਅਨੰਦ ਮਾਣਦਾ ਹੈ। ਪ੍ਰਭੂ ਦੇ ਦੇਸ ਵਿਚ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ ਬੈਠਕੇ, ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ ਛੱਡ ਦਿੱਤੇ ਹਨ। ਜੋਗੀ ਤਾਂ ਸਿੰਙੀ ਵਜਾਂਉਂਦਾ ਹੈਂ। ਦਿਨ ਰਾਤ ਮਨ ਅੰਦਰ ਸਤਿਗੁਰੂ ਦੀ ਗੁਰਬਾਣੀ ਦਾ ਸ਼ਬਦ ਵੱਸਦਾ ਹੈ। ਦਿਨ ਰਾਤ ਸੁਹਾਵਣੀ ਸੁਰ ਵਿੱਚ ਚਲਦਾ ਹੈ। ਮੈਂ ਪ੍ਰਭੂ ਦੇ ਗੁਣ ਬਿਚਾਰਦਾ ਹਾਂ। ਰੱਬ ਨਾਲ ਡੂੰਘੀ ਸਾਂਝ ਮੇਰੇ ਹੱਥ ਵਿਚ ਡੰਡਾ ਹੈ। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਹੀ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ। ਰੱਬੀ ਬਾਣੀ ਦੀ ਮਹਿਮਾ ਗਾਉਣਾ ਮੇਰੀ ਮਰਯਾਦਾ ਹੈ। ਗੁਰੂ ਦੀ ਭਗਤੀ ਧਰਮ ਦਾ ਰਸਤਾ ਹੈ। ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤ ਨੂੰ ਵੇਖਣਾ। ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ ਇਹ ਹੈ ਬਰਾਗਣ ਜੋ ਸਾਨੂੰ ਪ੍ਰਭੂ ਪ੍ਰੇਮ ਵਿਚ ਜੁੜਨ ਲਈ ਸਹਾਰਾ ਦਿੰਦੀ ਹੈ। ਜੋ ਬੰਦਾ ਪ੍ਰਭੂ ਨਾਲ ਡੂੰਘੀ ਸਾਂਝ ਨੂੰ ਗੁੜ ਬਣਾਵੇ, ਪ੍ਰਭੂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਸਮਝੇ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਸਮਝੇ। ਸਰੀਰਕ ਮੋਹ ਨੂੰ ਸਾੜ ਕੇ, ਸ਼ਰਾਬ ਕੱਢਣ ਦੀ ਭੱਠੀ ਵਾਂਗ ਬਣੇ। ਪ੍ਰਭੂ ਵਿਚ ਪਿਆਰ ਮਨ ਜੋੜ ਕੇ, ਸ਼ਾਂਤ ਸੁਭਾਅ ਦਾ ਠੰਢਾ ਪੋਚਾ, ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ। ਅੰਮ੍ਰਿਤ ਰਸ ਨਿਕਲੇਗਾ। ਜੋ ਰੱਬੀ ਬਾਣੀ ਦੇ ਸਿਮਰਨ ਦਾ ਰਸ ਪੀਂਦਾ ਹੈ। ਮਨ ਨੂੰ ਟਿੱਕਾ ਕੇ, ਅਨੰਦ ਮਾਣਦਾ ਹੈ। ਜਿਸ ਦੀ ਬੰਦੇ ਦੀ ਸੁਰਤ ਪ੍ਰਭੂ ਦੇ ਪ੍ਰੇਮ ਲਗਦੀ ਹੈ। ਉਹ ਦਿਨ ਰਾਤ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਮਨ ਅੰਦਰ ਟਿਕਾਈ ਰੱਖਦਾ ਹੈ। ਸੱਚੇ ਪ੍ਰਭੂ ਦੇ ਨਾਮ ਦਾ ਸ਼ਬਦ ਦੀ ਮਸਤੀ ਦਾ ਅਸਲੀ ਪਿਆਲਾ, ਅਡੋਲਤਾ ਵਿਚ ਰੱਖਦਾ ਹੈ। ਇਹ ਪਿਆਲਾ ਰੱਬ ਉਸ ਨੂੰ ਪਿਆਉਂਦਾ ਹੈ ਜਿਸ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ। ਜੋ ਮਨੁੱਖ ਅੰਮ੍ਰਿਤ ਰਸ ਦਾ ਵਪਾਰੀ ਹੁੰਦਾ ਹੈ। ਉਹ ਹੋਛੀ ਸ਼ਰਾਬ ਨਾਲ ਪਿਆਰ ਨਹੀਂ ਕਰਦਾ। ਸਤਿਗੁਰੂ ਦੀ ਸਿੱਖਿਆ ਮਿੱਠੀ ਬਾਣੀ ਦਾ ਰਸ ਪੀਣ ਨਾਲ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ। ਉਹ ਬੰਦਾ ਰੱਬ ਦੇ ਮਹਿਲ ਦੇ ਦੀਦਾਰ ਦਾ ਪ੍ਰੇਮੀ ਹੁੰਦਾ ਹੈ। ਉਸ ਨੂੰ ਜੀਵਨ ਮੁਕਤ ਤੇ ਸਵਰਗ ਦੀ ਲੋੜ ਨਹੀਂ ਹੈ। ਉਹ ਰੱਬ ਦੇ ਪ੍ਰੇਮ ਦੇ ਅਨੰਦ ਵਿਚ ਮਸਤ ਰਹਿੰਦਾ ਹੈ। ਉਹ ਮਨੁੱਖ ਜੀਵਨ ਜੂਏ ਵਿਚ ਨਹੀਂ ਗਵਾਉਂਦਾ। ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ, ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ। ਖ਼ੁਰਾਸਾਨ ਈਰਾਨ ਦਾ ਪ੍ਰਸਿੱਧ ਨਗਰ ਉੱਤੇ ਬਾਬਰ ਮੁਗ਼ਲ ਨੇ, ਹਮਲਾ ਕਰ ਕੇ, ਹਿੰਦੁਸਤਾਨ ਨੂੰ ਸਹਿਮ ਪਾ ਲਿਆ ਸੀ। ਆਪਦੇ ਉੱਤੇ ਇਤਰਾਜ਼ ਨਹੀਂ ਕਰਨ ਦਿੰਦਾ। ਮਾਲਕ ਰੱਬ ਮੁਗ਼ਲ-ਬਾਬਰ ਤੋਂ ਹਿੰਦੁਸਤਾਨ ਉੱਤੇ ਧਾਵਾ ਬੁਲਾਵਾ ਦਿੱਤਾ। ਇਤਨੀ ਮਾਰ ਪਈ ਕਿ ਉਹ ਪੁਕਾਰ ਉੱਠੇ ਸਨ। ਪ੍ਰਭੂ ਕੀ ਇਹ ਸਭ ਕੁੱਝ ਵੇਖ ਕੇ ਤੈਨੂੰ ਉਨ੍ਹਾਂ ਉੱਤੇ ਤਰਸ ਨਹੀਂ ਆਇਆ। ਦੁਨੀਆ ਬਣਾਉਣ ਵਾਲੇ ਪ੍ਰਭੂ ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ। ਮਨ ਵਿਚ ਗ਼ੁੱਸਾ-ਗਿਲਾ ਨਹੀਂ ਹੁੰਦਾ। ਜੇ ਤਕੜਾ, ਸ਼ੇਰ, ਕਮਜ਼ੋਰ, ਗਾਈਆਂ ਦੇ ਵੱਗ ਉੱਤੇ ਹੱਲਾ ਕਰਕੇ, ਮਾਰਨ ਆ ਜਾਏ। ਇਸ ਦੀ ਪੁੱਛ ਖ਼ਸਮ ਰੱਬ ਨੂੰ ਹੀ ਹੁੰਦੀ ਹੈ। ਮਨੁੱਖ ਨੂੰ ਪਾੜ ਖਾਣ ਵਾਲੇ ਇੰਨਾ ਮਨੁੱਖ-ਰੂਪ ਮੁਗ਼ਲ ਕੁੱਤਿਆਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਪ੍ਰਭੂ ਤੂੰ ਆਪ ਹੀ ਸੰਬੰਧ ਜੋੜ ਕੇ, ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ, ਆਪੇ ਵਿਛੋੜ ਦਿੱਤਾ ਹੈ । ਇਹ ਤੇਰੀ ਤਾਕਤ ਦਾ ਮਹਿਮਾ ਹੈ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ। ਤੇ ਮਨ ਆਈਆਂ ਰੰਗ-ਰਲੀਆਂ ਕਰੇ। ਉਹ ਪ੍ਰਭੂ ਮਾਲਕ ਦੀਆਂ ਨਜ਼ਰਾਂ ਵਿਚ ਤੁਸ਼ ਜਿਹਾ ਜੀਵ ਹੈ। ਧਰਤੀ ਤੋਂ ਦਾਣੇ ਚੁਗ ਚੁਗਦਾ ਹੈ। ਜੋ ਮਨੁੱਖ ਵਿਕਾਰਾਂ ਵੱਲੋਂ ਹੱਟ ਕੇ ਜੀਵਨ ਜੀਉਂਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦਾ ਨਾਮ ਸਿਮਰਦਾ ਹੈ। ਉਹੀ ਇੱਥੋਂ ਕੁੱਝ ਖੱਟਦਾ ਹੈ।


ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ । ਮਨੁੱਖ ਵੱਡੀ ਕਿਸਮਤ ਨਾਲ ਪ੍ਰਮਾਤਮਾ ਮਿਲਦਾ ਹੈ। ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ, ਸੱਚੇ ਪ੍ਰਮਾਤਮਾ ਵਿਚ ਲਗਨ ਜੁੜਦੀ ਹੈ। ਇਹ ਛੇ ਸ਼ਾਸਤਰ ਸਤਿਗੁਰੂ ਦੇ ਸ਼ਾਸਤਰ ਦਾ ਅੰਤ ਨਹੀਂ ਪਾ ਸਕਦੇ। 

Comments

Popular Posts