ਭਾਗ 58 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਪਤੀ ਦੀ ਸ਼ਰਾਬ ਸੁੰਘ ਕੇ, ਮੇਹਦਾ ਖ਼ਰਾਬ ਹੋਇਆ ਪਿਆ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪ੍ਰੀਤ ਸੋਚ ਰਹੀ ਸੀ। ਕਿਥੇ ਪੰਗਾ ਲੈ ਲਿਆ। ਬਲਾਮਤ ਗਲ਼ੇ ਪੈ ਗਈ ਹੈ। ਹੁਣ ਮੇਰੀ ਘਰ ਦੀ ਇੰਨਸੋਂਰੈਸ ਤੋਂ ਪੈਸੇ ਲਵੇਗੀ। ਮੇਰ ੇਘਰ ਦੀ ਇੰਨਸੋਂਰੈਸ ਵੱਧ ਜਾਵੇਗੀ। ਪਰ ਉਹ ਤਾਂ ਗੌਰਮਿੰਟ ਤੋਂ ਅਲਬਰਟਾ ਫੰਡ ਲੈ ਰਹੀ ਸੀ। ਜੇ ਉਧਰੋਂ ਸਕੂਲ ਵੱਲੋਂ ਹਾਜ਼ਰੀ ਤੋੜਦੀ ਸੀ। ਤਾਂ ਸਾਰੀ ਉਮਰ ਲਈ ਹੱਥ ਧੋਣੇ ਪੈ ਸਕਦੇ ਸੀ। ਸੋ ਅੰਮ੍ਰਿਤ ਦੇਸੀ ਜਿਹਾ ਇਲਾਜ਼ ਕਰਕੇ, ਛੇਤੀ ਠੀਕ ਹੋਣਾਂ ਚਹੁੰਦੀ ਸੀ। ਚੈਨ ਨੇ ਕਿਹਾ, " ਗਿੱਟਾ ਕਿਸੇ ਤੋਂ ਚੜ੍ਹਵਾ ਲੈਂਦੇ ਹਾਂ। ਜਾਂ ਫਿਰ ਡਾਕਟਰ ਨੂੰ ਦਿਖਾ ਦਿੰਦੇ ਹਾਂ। ਅੰਮ੍ਰਿਤ ਨੇ ਕਿਹਾ, " ਮੈਂ ਡਾਕਟਰਾਂ ਦੀ ਚੀਰ ਫਾੜ ਵਿੱਚ ਨਹੀਂ ਪੈਣਾਂ। ਕੋਈ ਗਿੱਟੇ ਉਤੇ ਲਗਾਉਣ ਲਈ ਦੁਵਾਈ ਹੈ। ਉਹ ਲਾ ਕੇ ਦੇਖ ਲੈਂਦੀ ਹਾਂ। ਦਰਦ ਤੋਂ ਦੋ ਗੋਲ਼ੀਆਂ ਦੇ ਦੇਵੋ। ਕੀ ਪਤਾ ਅਰਾਮ ਆ ਜਾਵੇ? ਪ੍ਰੀਤ ਨੇ ਗਿੱਟੇ ਉਤੇ ਲਗਾਉਣ ਨੂੰ ਵਿਕਸ ਦੇ ਦਿੱਤੀ। " ਪ੍ਰੀਤ ਨੇ ਕਿਹਾ, " ਗਿੱਟੇ ਉਤੇ ਵਿਕਸ ਮੈਂ ਲਗਾ ਦਿੰਦੀ ਹਾਂ। " ਉਸ ਦੀ ਕੁੜੀ ਵੀ ਰੋਈ ਜਾਦੀ ਸੀ। ਉਸ ਦਾ ਸੌਣ ਦਾ ਸਮਾਂ ਹੋ ਗਿਆ ਸੀ। ਅੰਮ੍ਰਿਤ ਨੇ ਕਿਹਾ, " ਤੂੰ ਕੁੜੀ ਨੂੰ ਸੰਭਾਲ ਲੈ। ਮੈ ਆਪੇ ਮਾਲਸ਼ ਕਰ ਲੈਂਦੀ। " ਪ੍ਰੀਤ ਦੂਜੇ ਕੰਮਰੇ ਵਿੱਚ ਬੱਚੀ ਨੂੰ ਲੈ ਕੇ ਚਲੀ ਗਈ। ਅੰਮ੍ਰਿਤ ਨੇ ਗਿੱਟੇ ਉਤੇ ਵਿਕਸ ਲਗਾਉਣ ਦੀ ਕੋਸ਼ਸ਼ ਕੀਤੀ। ਉਸ ਦਾ ਹੱਥ ਗਿੱਟੇ ਤੱਕ ਨਹੀਂ ਪਹੁੰਚ ਰਿਹਾ ਸੀ। ਢਿੱਡ ਗੋਡਿਆਂ ਵਿੱਚ ਨਹੀਂ ਆਉਂਦਾ ਸੀ। ਝੁੱਕ ਵੀ ਨਹੀਂ ਹੁੰਦਾ ਸੀ। ਚੈਨ ਨੂੰ ਪਤਾ ਸੀ, ਅੱਧਾ ਘੰਟਾ ਬੱਚੀ ਨੇ ਨਹੀਂ ਸੌਣਾਂ। ਪ੍ਰੀਤ ਛੇਤੀ ਮੁੜਨ ਵਾਲੀ ਨਹੀਂ ਹੈ। ਉਹ ਆਪ ਅੰਮ੍ਰਿਤ ਦੇ ਗਿੱਟੇ ਉਤੇ ਵਿਕਸ ਲਗਾਉਣ ਲੱਗ ਗਿਆ। ਜਿਉ ਹੀ ਚੈਨ ਦੀਆਂ ਹੱਥ ਦੀਆਂ ਉਂਗ਼ਲਾਂ, ਉਸ ਦੇ ਸਰੀਰ ਉਤੇ ਫਿਰਨ ਲੱਗੀਆਂ। ਉਹ ਸਾਰਾ ਦੁੱਖ ਭੁੱਲ ਗਈ। ਚੈਨ ਵੀ ਅੰਮ੍ਰਿਤ ਦੇ ਨਵੇਂ ਸਰੀਰ ਨੂੰ ਛੂਹ ਕੇ, ਉਤੇਜ਼ਤ ਹੋ ਗਿਆ। ਦੋਂਨਾਂ ਵਿੱਚ ਰੌਮਾਸ ਸ਼æੁਰੂ ਹੋ ਗਿਆ। ਦੋਨਾਂ ਵਿੱਚ ਸ਼ੈਅਰੀ ਸ਼ੁਰੂ ਹੋ ਗਈ। ਜਦੋਂ ਉਹ ਪਿੰਡ ਮੱਝਾ ਨੂੰ ਪੱਠੇ ਪਾਉਂਦਾ ਹੁੰਦਾ ਸੀ। ਅੰਮ੍ਰਿਤ ਤੇ ਇਸ ਦੀਆਂ ਭਾਬੀਆਂ ਮੱਝਾ ਦੀਆਂ ਧਾਰਾਂ ਕੱਢਣ ਆਉਂਦੀਆਂ ਸਨ। ਮੱਝਾ ਵਿੱਚ ਦੀ ਚੈਨ ਗੀਤ ਗਾਉਂਦਾ ਹੁੰਦਾ ਸੀ। ਚੇਹਰਾ ਤੇਰਾ ਖੂਬ ਸੂਰਤ ਲੱਗਦਾ। ਅੱਖਾਂ ਮੋਟੀਆਂ ਤੇ ਦੋ ਗੁੱਤਾਂ ਕੀਤੀਆਂ। ਬੁੱਲਾਂ ਉਤੇ ਮਲੀਆਂ ਦੰਦਾਸੀਆਂ। ਚੂੰਨੀ ਤੇਰੀ ਲਾਲ ਰੰਗਦੀ ਦੀ, ਨੀ ਮਿੱਤਰਾਂ ਦਾ ਦਿਲ ਮੰਗਦੀ। ਤੂੰ ਕਾਹਤੋਂ ਸਾਡੇ ਕੋਲੋ ਸੰਗਦੀ। ਸਾਡੀ ਜਾਨ ਨਿੱਕਲਦੀ ਜਾਂਦੀ। ਉਸ ਨੂੰ ਅੰਮ੍ਰਿਤ ਪਹਿਲਾਂ ਵਾਲੀ ਹੀ ਲੱਗ ਰਹੀ ਸੀ। ਚੈਨ ਨੇ ਕਿਹਾ, " ਕਿਆ ਤੁਮ ਖੂਬ ਲੱਗਤੀ ਹੋ। ਖੂਬ ਦਿਲ ਠੱਗਤੀ ਹੋ। ਤੂੰ ਜਾਨ ਹਮਾਰੀ ਹੋ। ਤੂੰ ਬੜੀ ਪਿਆਰੀ ਹੋ। ਆਜ ਵੀ ਸੋਲਾਂ ਸਾਲ ਕੀ ਲਗਤੀ ਹੋ। ਮੇਰੇ ਜਾਨ ਕੀ ਕਾਤਲ ਬਨਤੀ ਹੋ।
ਉਹ ਪੁਰਾਣੀਆਂ ਗੱਲਾਂ ਕਰਨ ਲੱਗ ਗਏ। " ਚੈਨ ਅਸਲ ਵਿੱਚ ਮੈਂ ਤੈਨੂੰ ਹੀ ਪਿਆਰ ਕਰਦੀ ਹਾਂ। ਇਹ ਮੇਰਾ ਪਹਿਲਾ ਪਿਆਰ ਹੈ। ਤੂੰ ਹੀ ਪਹਿਲੀ ਬਾਰ ਮੇਰੇ ਅੰਗ ਛੂਹੇ ਸੀ। ਅਸਲ ਮਾਲਕ ਤੂੰ ਹੀ ਹੈ। ਤੇਰੇ ਨਾਲ ਬਹੁਤ ਸੁਆਦ ਆਉਂਦਾ ਸੀ। ਤੇਰੇ ਨਾਲ ਬਹੁਤ ਮੋਜ਼ ਲੁੱਟੀ ਹੈ। ਹੁਣ ਵੀ ਮੈਂ ਤੇਰਾ ਪੂਰਾ ਸਾਥ ਦੇਵਾਂਗੀ। ਤੂੰ ਵੀ ਮੋਜ਼ ਲੁੱਟੀ ਚੱਲ। ਸ਼ਰਾਬੀ ਪਤੀ ਦੀ ਸ਼ਰਾਬ ਸੁੰਘ ਕੇ, ਮੇਹਦਾ ਖ਼ਰਾਬ ਹੋਇਆ ਪਿਆ ਹੈ। ਤੂੰ ਹੀ ਮੇਰਾ ਖਹਿੜਾ ਸ਼ਰਾਬੀ ਤੋਂ ਛੁੱਡਾ ਸਕਦਾ ਹੈ। ਮੇਰੇ ਮਦਰ ਜੰਮ ਲੱਗਾ ਹੈ। ਤੂੰ ਮੇਰੇ ਨਾਲ ਹੀ ਰਹੀ ਚੱਲ। ਉਹ ਸ਼ਰਾਬੀ ਤਾਂ ਘਰ ਵੀ ਨਹੀਂ ਆਉਂਦਾ। ਯਾਰਾਂ ਦੋਸਤਾਂ ਕੋਲ ਹੀ ਰਹਿੰਦਾ ਹੈ। ਉਸ ਦਾ ਸਰੀਰ ਸ਼ਰਾਬ ਪੀਣ ਨਾਲ ਫੁਲਿਆ ਪਿਆ ਹੈ। ਮੇਰੇ ਤੋਂ ਵੀ ਭਾਰਾ ਹੈ। ਜਿਵੇਂ ਹਾਥੀ ਕਈ ਬਾਰ ਮੂੰਧੇ ਮੂੰਹ ਡਿੱਗ ਜਾਂਦਾ। ਉਹਦਾ ਵੀ ਉਹੀ ਹਾਲ ਹੈ। ਬਹੁਤੀ ਪੀਤੀ ਵਿੱਚ ਹਾਥੀ ਵਾਂਗ ਹੀ ਟੱਕਰਾਂ ਮਾਰਦਾ ਹੈ। ਇਕ ਮੈਂ ਆਪ ਉਹੋ-ਜਿਹੀ ਹਾਂ। ਅੰਨੇ ਨੂੰ ਅੰਨਾ ਟੱਕਰਿਆ ਹੈ। ਟੱਕਰਾਂ ਹੀ ਮਾਰ ਰਹੇ ਹਾਂ। ਹੁਣ ਤੂੰ ਮਿਲ ਗਿਆ। ਹੁਣ ਜੀਵਨ ਅੰਨਦ ਵਾਲਾ ਬੱਣ ਗਿਆ ਹੈ। ਦਿਲਜੀਤ ਤੇ ਹਨੀ ਸਿੰਘ ਨੇ ਠੀਕ ਹੀ ਗੀਤ ਗਾਇਆ ਹੈ। " ਨੀ ਛੱਡ ਪਹਿਲੇ ਨੂੰ, ਚੱਲ ਐਲੇ ਨੂੰ ।"  ਕਦੋਂ ਚੈਨ ਉਸ ਉਤੇ ਭਾਰੂ ਹੋ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ। ਦੋਨੇਂ ਰੌਮਾਸ ਵਿੱਚ ਇੰਨੇ ਮਸਤ ਹੋ ਗਏ। ਗੱਲਾਂ ਕਰਦੇ, ਇੱਕ ਦਮ ਚੁਪ ਤਣ ਗਈ। ਇੱਕ ਦੂਜੇ ਦੇ ਸਾਹਾਂ ਦੀ ਅਵਾਜ਼ ਸੁਣ ਰਹੀ ਸੀ।
ਪ੍ਰੀਤ ਦੀ ਕੁੜੀ ਦੁੱਧ ਪੀ ਕੇ, ਖੇਡ ਪੈ ਗਈ ਸੀ। ਉਸ ਨੇ ਸੋਚਿਆ ਅਜੇ ਰੋਟੀ ਖਾਂਣੀ ਹੈ। ਸੌਣ ਨੂੰ ਵੱਡੀ ਰਾਤ ਹੋ ਜਾਵੇਗੀ। ਚੰਗਾ ਹੀ ਹੈ। ਜੇ ਕੁੜੀ ਲੇਟ ਸੌਵੇਗੀ ਤੇ ਸਵੇਰੇ ਲੇਟ ਉਠੇਗੀ। ਮੈਂ ਵੀ ਜ਼ਿਆਦਾ ਸੌਂ ਲਵਾਂਗੀ। ਉਹ ਉਸ ਨੂੰ ਝੂਲੇ ਵਿੱਚ ਹੀ ਛੱਡ ਕੇ, ਅੰਮ੍ਰਿਤ ਨੂੰ ਰੋਟੀ ਪੁੱਛਣ ਆ ਗਈ। ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਜਦੋਂ ਉਸ ਨੇ ਦੇਖਿਆ, ਹੱਥਣੀ ਵਾਂਗ ਅੰਮ੍ਰਿਤ ਬਿਡ ਉਤੇ ਪਸਰੀ ਪਈ ਹੈ। ਚੈਨ ਉਸ ਉਤੇ ਛਾਇਆ ਹੋਇਆ ਹੈ। ਉਸ ਨੂੰ ਚੂੰਮ ਚੱਟ ਰਿਹਾ ਹੈ। ਉਸ ਦੇ ਅੰਗਾਂ ਨਾਲ ਖੇਡ ਰਿਹਾ ਸੀ। ਦੋਂਨਾਂ ਨੂੰ ਸੁਰਤ ਨਹੀਂ ਸੀ। ਪ੍ਰੀਤ ਉਤੇ ਆ ਗਈ ਹੈ। ਦੋਂਨਾਂ ਦੇ ਕੱਪੜੇ ਬਿਡ ਉਤੇ ਲਾਹ ਕੇ ਸਿੱਟੇ ਹੋਏ ਸਨ। ਦੋਂਨੇ ਦੀ ਐਸੀ ਹਾਲਤ ਸੀ। ਪ੍ਰੀਤ ਨੂੰ ਅੱਖਾਂ ਬੰਦ ਕਰਨੀਆਂ ਪਈਆਂ। ਪ੍ਰੀਤ ਪਾਗਲ ਜਿਹੀ ਹੋ ਗਈ। ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀ। ਅੰਮ੍ਰਿਤ ਨੇ ਆ ਕੇ ਉਸ ਦੇ ਮੂੰਹ ਉਤੇ ਹੱਥ ਧਰ ਦਿੱਤਾ। ਚੀਕਾਂ ਦਬੀ ਅਵਾਜ਼ ਵਿੱਚ ਵੀ ਬਾਹਰ ਨਿੱਕਲ ਰਹੀਆਂ ਸਨ। ਬੇਸਮਿੰਟ ਵਿੱਚ ਰਹਿੰਦੇ, ਕਿਰਾਏਦਾਰਾਂ ਨੂੰ ਚੀਕਾਂ ਸੁਣੀਆਂ। ਉਨਾਂ ਨੂੰ ਪ੍ਰੀਤ ਤੇ ਚੈਨ ਦੀ ਪਹਿਲਾਂ ਵਾਲੀ ਲੜਾਈ ਦਾ ਪਤਾ ਸੀ। ਉਹ ਕੰਮਰੇ ਵਿੱਚ ਭੱਜ ਕੇ ਆਏ। ਅੰਮ੍ਰਿਤ ਤੇ ਚੈਨ ਨੂੰ ਨੰਗੇ ਦੇਖ ਕੇ ਦੰਗ ਰਹਿ ਗਏ।
ਪ੍ਰੀਤ ਦੇ ਬਰਦਾਸਤ ਤੋਂ ਬਾਹਰ ਦੀ ਗੱਲ ਹੋ ਗਈ ਸੀ। ਉਸ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਘਰ ਵਿੱਚ ਸ਼ਾਂਤੀ ਰੱਖਣ ਲਈ, ਪੁਲੀਸ ਨੇ ਚੈਨ ਨੂੰ ਘਰੋਂ ਬਾਹਰ ਕਰ ਦਿੱਤਾ। ਚੈਨ ਤੇ ਕੋਈ ਚਾਰਜ਼ ਤਾਂ ਲੱਗ ਨਹੀਂ ਸਕਦਾ ਸੀ। ਉਸ ਦੀ ਅੰਮ੍ਰਿਤ ਨਾਲ ਰਜ਼ਾਮੰਦੀ ਸੀ। ਰਜ਼ਾਮੰਦੀ ਨਾਲ ਹੀ ਘਰ ਆਈ ਸੀ। ਅੰਮ੍ਰਿਤ ਖਿਸਕ ਗਈ ਸੀ। ਪੁਲੀਸ ਦੀਆਂ ਕਾਰਾਂ ਅਜੇ ਦਰਾਂ ਮੂਹਰੇ ਹੀ ਖੜ੍ਹੀਆਂ ਸਨ। ਪ੍ਰੀਤ ਦੇ ਭਰਾ-ਭਰਜਾਈ ਅਚਾਨਿਕ ਆ ਗਏ। ਉਨਾਂ ਮੂਹਰੇ ਵੀ ਸਾਰੀ ਕਹਾਣੀ ਖੁੱਲ ਗਈ। ਜਦੋਂ ਪੁਲੀਸ ਔਫ਼ੀਸਰ ਚਲੇ ਗਏ। ਚੈਨ ਦਾ ਫੋਨ ਪ੍ਰੀਤ ਨੂੰ ਆ ਗਿਆ। ਉਸ ਨੇ ਕਿਹਾ, " ਮੈਂ ਘਰ ਵਾਪਸ ਆਉਣਾਂ ਹੈ। " " ਚੈਨ ਤੇਰੀਆਂ ਬਹੁਤ ਵਧੀਕੀਆਂ ਜ਼ਰ ਲਈਆਂ ਹਨ। ਮੈ ਹੋਰ ਨਹੀਂ ਦੇਖ਼ ਸਕਦੀ। ਮੈਂ ਤੇਰੇ ਵਰਗੇ ਚਗਲ ਨਾਲ ਹੋਰ ਨਹੀਂ,ਜਿੰਦਗੀ ਗੁਜ਼ਾਰ ਸਕਦੀ। " ਪ੍ਰੀਤ ਕੀ ਤੈਨੂੰ ਪਤਾ ਹੈ? ਤੂੰ ਮੇਰੇ ਘਰ ਵਿੱਚ ਰਹਿ ਰਹੀ ਹੈ। ਮੇਰੇ ਨਾਂਮ ਨਾਲ ਤੇਰਾ ਨਾਂਮ ਜੁੜਿਆ ਹੈ। ਮੈਂ ਤੈਨੂੰ ਵਿਆਹ ਕੇ ਲਿਆਂਦਾ ਹੈ। ਤੂੰ ਮੈਨੂੰ ਨਹੀਂ ਵਿਆਹਿਆ। "  " ਹੁਣ ਤੈਨੂੰ ਕਨੂੰਨ ਦੱਸੇਗਾ। ਇਹ ਘਰ ਕਿਹਦਾ ਹੈ? ਕਨੇਡਾ ਵਿੱਚ ਪਤੀ-ਪਤਨੀ ਬਰਾਬਰ ਦੇ ਹੱਕਦਾਰ ਹਨ। ਮੈਂ ਵੀ ਨੌਕਰੀ ਕਰਕੇ, ਘਰ ਵਿੱਚ ਪੈਸੇ ਲਗਾਏ ਹਨ। ਮੈਂ ਹੋਰ ਗੱਲ ਨਹੀਂ ਕਰਨੀ ਚਹੁੰਦੀ। " ਤੇਰੀ ਮਾਂ ????। ਤੇਰੀਆਂ ਨੰਗੀ ਦੀਆਂ ਮੇਰੇ ਕੋਲ ਫੋਟੋਆਂ ਹਨ। ਸਾਰੀ ਕੈਲਗਰੀ ਵਿੱਚ ਲਗਾ ਦੇਵਾਂਗਾ। " ਸਪੀਕਰ ਲੱਗਾ ਹੋਣ ਕਰਕੇ, ਉਸ ਦੀ ਹਰ ਗੱਲ ਬਾਕੀ ਸਭ ਜਾਂਣਿਆ ਨੂੰ ਵੀ ਸੁਣ ਰਹੀ ਸੀ। ਉਸ ਦੇ ਭਰਾ ਨੇ ਫੋਨ ਫੜ ਲਿਆ। ਉਸ ਨੇ ਕਿਹਾ, " ਤੇਰੀ ਚੰਗੀ ਕਿਸਮਤ ਹੈ। ਤੂੰ ਮੇਰੇ ਹੱਥੋਂ ਬਚਦਾ ਆ ਰਿਹਾਂ ਹੈ। ਬੰਦੇ ਦਾ ਪੁੱਤ ਬੱਣ ਜਾ। ਤੈਨੂੰ ਮੈਂ ਜਿਉਂਦੇ ਨੂੰ ਹੀ ਜ਼ਮੀਨ ਵਿਚੇ ਗੱਡ ਦਿਆਗਾ। "

Comments

Popular Posts