ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੬੬ Page 366 of 1430

ਰਾਗੁ ਆਸਾ ਘਰੁ ਮਹਲਾ
Raag Aasaa Ghar 2 Mehalaa 4 ||

रागु आसा घरु महला


ਰਾਗੁ ਆਸਾ ਘਰੁ 4 ||
ਸਤਿਗੁਰ ਰਾਮਦਾਸ ਜੀ ਦੀ ਬਾਣੀ ਹੈ 4 ||

Raag Aasaa, Second House, Fourth Mehl 4 ||

16791 ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ
Kis Hee Dhharraa Keeaa Mithr Suth Naal Bhaaee ||

किस ही धड़ा कीआ मित्र सुत नालि भाई

ਕਿਸੇ ਮਨੁੱਖ ਨੇ ਆਪਣੇ ਦੋਸਤ ਨਾਲ, ਪੁੱਤਰ ਨਾਲ, ਭਰਾ ਨਾਲ ਪੱਕਾ ਸਾਥ ਬੱਣਾਂਇਆ ਹੈ ॥



Some form alliances with friends, children and siblings.

16792 ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ



Kis Hee Dhharraa Keeaa Kurram Sakae Naal Javaaee ||

किस ही धड़ा कीआ कुड़म सके नालि जवाई

ਕਿਸੇ ਨੇ ਆਪਣੇ ਸੱਕੇ ਕੁੜਮ, ਜਵਾਈ ਨਾਲ ਧੜਾ ਬਣਾਇਆ ਹੋਇਆ ਹੈ ॥



Some form alliances with in-laws and relatives.

16793 ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ



Kis Hee Dhharraa Keeaa Sikadhaar Choudhharee Naal Aapanai Suaaee ||

किस ही धड़ा कीआ सिकदार चउधरी नालि आपणै सुआई

ਕਿਸੇ ਬੰਦੇ ਨੇ ਆਪਦੇ ਕੰਮਾਂ ਦੇ ਲਈ, ਪਿੰਡ ਦੇ ਆਗੂ, ਵਡੇਰੇ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ ॥



Some form alliances with chiefs and leaders for their own selfish motives.

16794 ਹਮਾਰਾ ਧੜਾ ਹਰਿ ਰਹਿਆ ਸਮਾਈ ੧॥



Hamaaraa Dhharraa Har Rehiaa Samaaee ||1||

हमारा धड़ा हरि रहिआ समाई ॥१॥

ਮੇਰਾ ਸਾਥ ਉਹ ਪ੍ਰਭੂ ਨਾਲ ਹੈ। ਜੋ ਸਾਰੇ ਜੀਵਾਂ ਤੇ ਸਭ ਥਾਈਂ ਹਾਜ਼ਰ ਹੈ ||1||


My alliance is with the Lord, who is pervading everywhere. ||1||
16795 ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ



Ham Har Sio Dhharraa Keeaa Maeree Har Ttaek ||

हम हरि सिउ धड़ा कीआ मेरी हरि टेक

ਪ੍ਰਮਾਤਮਾ ਨਾਲ ਸਾਥ ਗੰਢਿਆ ਹੈ। ਪ੍ਰਭੂ ਮੇਰਾ ਆਸਰਾ ਹੈ



I have formed my alliance with the Lord; the Lord is my only support.

16796 ਮੈ ਹਰਿ ਬਿਨੁ ਪਖੁ ਧੜਾ ਅਵਰੁ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ੧॥ ਰਹਾਉ



Mai Har Bin Pakh Dhharraa Avar N Koee Ho Har Gun Gaavaa Asankh Anaek ||1|| Rehaao ||

मै हरि बिनु पखु धड़ा अवरु कोई हउ हरि गुण गावा असंख अनेक ॥१॥ रहाउ

ਪ੍ਰਭੂ ਤੋਂ ਬਗੈਰ, ਮੇਰਾ ਹੋਰ ਕੋਈ ਪੱਖ ਨਹੀਂ ਹੈ। ਕੋਈ ਧੜਾ ਨਹੀਂ ਮੈਂ ਪ੍ਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਉਂਦਾ ਰਹਿੰਦਾ ਹਾਂ 1॥ ਰਹਾਉ



Other than the Lord, I have no other faction or alliance; I sing of the countless and endless Glorious Praises of the Lord. ||1||Pause||

16797 ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ



Jinh Sio Dhharrae Karehi Sae Jaahi ||

जिन्ह सिउ धड़े करहि से जाहि

ਜਿਨਾਂ ਬੰਦਿਆਂ ਨੇ, ਬੰਦਿਆਂ ਨਾਲ ਧੜੇ ਬੱਣਾਏ ਹਨ। ਉਹ ਆਪ ਤੇ ਬੰਦੇ ਵੀ ਮਰ ਜਾਂਦੇ ਹਨ ॥



Those with whom you form alliances, shall perish.

16798 ਝੂਠੁ ਧੜੇ ਕਰਿ ਪਛੋਤਾਹਿ



Jhooth Dhharrae Kar Pashhothaahi ||

झूठु धड़े करि पछोताहि

ਧੜੇ ਬਣਾਉਂਣ ਵਾਲੇ, ਇਹ ਝੂਠੇ ਧੜੇ ਬਣਾ ਕੇ, ਉਨਾਂ ਦੇ ਮਰ ਜਾਂਣ ਪਿਛੇ ਪੱਛਤਾਉਦੇ ਹਨ ॥



Making false alliances, the mortals repent and regret in the end.

16799 ਥਿਰੁ ਰਹਹਿ ਮਨਿ ਖੋਟੁ ਕਮਾਹਿ



Thhir N Rehehi Man Khott Kamaahi ||

थिरु रहहि मनि खोटु कमाहि

ਮਿੱਤਰ, ਪੁੱਤਰ, ਭਰਾ, ਕੁੜਮ, ਜਵਾਈ, ਆਗੂ, ਵਡੇਰੇ ਚੌਧਰੀ ਧੜੇ ਬਣਾਉਣ ਵਾਲੇ ਆਪ ਵੀ, ਸਦਾ ਦੁਨੀਆਂ ਵਿਚ ਜਿਉਂਦੇ ਨਹੀਂ ਰਹਿੰਦੇ। ਧੜਿਆਂ ਦੀ ਖ਼ਾਤਰ ਆਪਣੇ ਮਨ ਵਿਚ ਠੱਗੀ, ਧੋਖੇ ਫ਼ਰੇਬ ਕਰਦੇ ਰਹਿੰਦੇ ਹਨ



Those who practice falsehood shall not last.

16800 ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ੨॥



Ham Har Sio Dhharraa Keeaa Jis Kaa Koee Samarathh Naahi ||2||

हम हरि सिउ धड़ा कीआ जिस का कोई समरथु नाहि ॥२॥

ਮੈਂ ਤਾਂ ਉਸ ਪ੍ਰਭੂ ਨਾਲ ਆਪਣਾ ਸੰਗ ਬਣਾਇਆ ਹੈ। ਉਸ ਦੇ ਬਰਾਬਰ ਦੇ ਗੁਣਾਂ ਸ਼ਕਤੀ ਵਾਲਾ, ਹੋਰ ਕੋਈ ਨਹੀਂ ਹੈ ||2||


I have formed my alliance with the Lord; there is no one more powerful than Him. ||2||
16801 ਏਹ ਸਭਿ ਧੜੇ ਮਾਇਆ ਮੋਹ ਪਸਾਰੀ
Eaeh Sabh Dhharrae Maaeiaa Moh Pasaaree ||
एह सभि धड़े माइआ मोह पसारी
ਦੁਨੀਆ ਦੇ ਇਹ ਸਾਰੇ ਰਿਸ਼ਤੇ, ਸਾਕ, ਬੰਦਿਆਂ ਦੇ ਇਕੱਠ ਮੋਹ-ਮਾਇਆ ਦੇ ਲਾਲਚ ਦਾ ਖਿਲਾਰਾ ਹਨ
All these alliances are mere extensions of the love of Maya.
16802
ਮਾਇਆ ਕਉ ਲੂਝਹਿ ਗਾਵਾਰੀ
Maaeiaa Ko Loojhehi Gaavaaree ||
माइआ कउ लूझहि गावारी
ਲੋਕਾਂ ਉਤੇ ਮਾਂਣ ਕਰਨ ਵਾਲੇ, ਮੂਰਖ ਲੋਕ ਮਾਇਆ ਦੀ ਖ਼ਾਤਰ, ਆਪੋ ਵਿਚ ਲੜਦੇ ਰਹਿੰਦੇ ਹਨ
Only fools argue over Maya.
16803
ਜਨਮਿ ਮਰਹਿ ਜੂਐ ਬਾਜੀ ਹਾਰੀ
Janam Marehi Jooai Baajee Haaree ||
जनमि मरहि जूऐ बाजी हारी
ਮੋਹ-ਮਾਇਆ ਦੇ ਚੱਕਰ ਵਿੱਚ, ਉਹ ਮੁੜ ਮੁੜ ਜੰਮਦੇ, ਮਰਦੇ ਹਨ। ਉਹ ਲੋਕਾਂ ਪਿਛੇ ਦੋੜ ਕੇ, ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਨ
They are born, and they die, and they lose the game of life in the gamble.
16804
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ੩॥
Hamarai Har Dhharraa J Halath Palath Sabh Savaaree ||3||
हमरै हरि धड़ा जि हलतु पलतु सभु सवारी ॥३॥
ਮੇਰਾ ਰੱਬ ਨਾਲ ਸਾਥ ਹੈ। ਜੋ ਮੇਰਾ ਇਹ ਜੀਵਨ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ ||3||
My alliance is with the Lord, who embellishes all, in thisworld and the next. ||3||


16805 ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ



Kalijug Mehi Dhharrae Panch Chor Jhagarraaeae ||

कलिजुग महि धड़े पंच चोर झगड़ाए

ਰੱਬ ਬਿੰਨਾਂ ਦੁਨੀਆਂ ਵਿੱਚ ਫਸ ਕੇ, ਮਨੁੱਖਾਂ ਦੇ ਧੜੇ ਬਣਦੇ ਹਨ। ਸਰੀਰ ਦੇ ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ ॥



In this Dark Age of Kali Yuga, the five thieves instigate alliances and conflicts.

16806 ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ



Kaam Krodhh Lobh Mohu Abhimaan Vadhhaaeae ||

कामु क्रोधु लोभु मोहु अभिमानु वधाए

ਪੰਜੇ ਚੋਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਂਰ ਨੂੰ ਵਧਾਉਦਾ ਹੈ



Sexual desire, anger, greed, emotional attachment and self-conceit have increased.

16807 ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ



Jis No Kirapaa Karae This Sathasang Milaaeae ||

जिस नो क्रिपा करे तिसु सतसंगि मिलाए

ਜਿਸ ਮਨੁੱਖ ਉਤੇ ਰੱਬ ਮੇਹਰ ਕਰਦਾ ਹੈ। ਉਸ ਨੂੰ ਭਗਤਾਂ ਸਾਧ ਸੰਗਤਿ ਵਿਚ ਮਿਲਾਂਦਾ ਹੈ



One who is blessed by the Lord's Grace, joins the Sat Sangat, the True Congregation.

16808 ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ੪॥



Hamaraa Har Dhharraa Jin Eaeh Dhharrae Sabh Gavaaeae ||4||

हमरा हरि धड़ा जिनि एह धड़े सभि गवाए ॥४॥

ਮੇਰੀ ਮਦੱਦ ਪ੍ਰਮਾਤਮਾ ਆਪ ਕਰਦਾ ਹੈ। ਜਿਸ ਨੇ ਮੇਰੇ ਅੰਦਰੋਂ ਮਨ ਦੇ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ ||4||


My alliance is with the Lord, who has destroyed all these alliances. ||4||
16809 ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ



Mithhiaa Dhoojaa Bhaao Dhharrae Behi Paavai ||

मिथिआ दूजा भाउ धड़े बहि पावै

ਬੰਦਾ ਪ੍ਰਭੂ ਨੂੰ ਛੱਡ ਕੇ, ਮੋਹ-ਮਾਇਆ, ਲੋਕਾਂ ਦੇ ਮਾਂਣ ਦੀਆਂ, ਝੂਠੇ ਪਿਆਰ ਦੀਆ, ਧੜੇ ਬਾਜ਼ੀਆਂ ਬੱਣਾਂਉਂਦਾ ਹੈ ॥



In the false love of duality, people sit and form alliances.

16810 ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ



Paraaeiaa Shhidhra Attakalai Aapanaa Ahankaar Vadhhaavai ||

पराइआ छिद्रु अटकलै आपणा अहंकारु वधावै

ਬੰਦਾ ਹੋਰਨਾਂ ਲੋਕਾਂ ਦੇ, ਔਗੁਣ ਲੱਭਦਾ ਫਿਰਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ, ਆਪਣਾ ਹੰਕਾਂਰ ਵਧਾਉਂਦਾ ਹੈ



They complain about other peoples' faults, while their own self-conceit only increases.

16811 ਜੈਸਾ ਬੀਜੈ ਤੈਸਾ ਖਾਵੈ



Jaisaa Beejai Thaisaa Khaavai ||

जैसा बीजै तैसा खावै

ਜੋ ਬੰਦਾ, ਜੀਵ ਬੀ ਬੀਜਦਾ, ਕੰਮ ਹੈ। ਉਹੀ ਫਲ ਹਾਂਸਲ ਕਰਦਾ ਹੈ
As they plant, so shall they harvest.


16812 ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ੫॥੨॥੫੪॥



Jan Naanak Kaa Har Dhharraa Dhharam Sabh Srisatt Jin Aavai ||5||2||54||

जन नानक का हरि धड़ा धरमु सभ स्रिसटि जिणि आवै ॥५॥२॥५४॥

ਬੰਦੇ ਦਾ ਸਤਿਗੁਰ ਨਾਨਕ ਪ੍ਰਮਾਤਮਾ ਦਾ ਧਰਮ ਪੱਖ ਕਰਨ ਵਾਲਾ ਸਾਥੀ ਹੈ। ਉਹ ਮਨੁੱਖ ਸਾਰੀ ਦੁਨੀਆਂ ਨੂੰ ਜਿੱਤ ਕੇ, ਮਰਦਾ ਹੈ ||5||2||54||


Servant Nanak has joined the Lord's alliance of Dharma, which shall conquer the whole world. ||5||2||54||
16813 ਆਸਾ ਮਹਲਾ



Aasaa Mehalaa 4 ||

आसा महला


ਆਸਾ ਸਤਿਗੁਰ ਰਾਮਦਾਸ ਜੀ ਦੀ ਬਾਣੀ ਹੈ 4 ||

Aasaa, Fourth Mehl 4 ||

16814 ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ
Hiradhai Sun Sun Man Anmrith Bhaaeiaa ||

हिरदै सुणि सुणि मनि अम्रितु भाइआ

ਸਤਿਗੁਰੂ ਦੀ ਬਾਣੀ ਸੁਣ ਕੇ, ਜਿਸ ਮਨੁੱਖ ਦੇ ਹਿਰਦੇ ਵਿਚ, ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੁੰਦਾ ਹੈ



Constantly listening to the Ambrosial Gurbani in the heart, it becomes pleasing to the mind.

16815 ਗੁਰਬਾਣੀ ਹਰਿ ਅਲਖੁ ਲਖਾਇਆ ੧॥



Gurabaanee Har Alakh Lakhaaeiaa ||1||

गुरबाणी हरि अलखु लखाइआ ॥१॥

ਗੁਰਬਾਣੀ ਦੇ ਪ੍ਰੇਮ ਨਾਲ,. ਉਹ ਮਨੁੱਖ ਰੱਬ ਦਾ ਦਰਸ਼ਨ ਕਰ ਲੈਂਦਾ ਹੈ ||1||


Through Gurbani, the Incomprehensible Lord is comprehended. ||1||
16816 ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ



Guramukh Naam Sunahu Maeree Bhainaa ||

गुरमुखि नामु सुनहु मेरी भैना

ਮੇਰੀ ਭੈਣੋ ਸਤਿਗੁਰੂ ਦੀ ਸ਼ਰਨ ਪੈ ਕੇ ਭਗਤ, ਉਸ ਪ੍ਰਮਾਤਮਾ ਦਾ ਨਾਮ ਸੁਣੋ ॥

As Sathigurs's Gurmukh, listen to the Naam, the Name of the Lord, my sisters.

16817 ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ੧॥ ਰਹਾਉ



Eaeko Rav Rehiaa Ghatt Anthar Mukh Bolahu Gur Anmrith Bainaa ||1|| Rehaao ||

एको रवि रहिआ घट अंतरि मुखि बोलहु गुर अम्रित बैना ॥१॥ रहाउ

ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ 1॥ ਰਹਾਉ



The One Lord is pervading and permeating deep within the heart; with your mouth, recite the Ambrosial Hymns of the Sathigur. ||1||Pause||

16818 ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ



Mai Man Than Praem Mehaa Bairaag ||

मै मनि तनि प्रेमु महा बैरागु

ਮੇਰੇ ਹਿਰਦੇ,ਸਰੀਰ ਵਿਚ ਰੱਬ ਦਾ ਬਹੁਤ ਪਿਆਰ, ਵਿਛੋੜੇ ਦੀ ਉਦਾਸੀ ਹੈ



My mind and body are filled with divine love, and great sadness.

16819 ਸਤਿਗੁਰੁ ਪੁਰਖੁ ਪਾਇਆ ਵਡਭਾਗੁ ੨॥



Sathigur Purakh Paaeiaa Vaddabhaag ||2||

सतिगुरु पुरखु पाइआ वडभागु ॥२॥

ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਸਤਿਗੁਰੁ ਦੀ ਰਾਹੀਂ ਹੀ ਮਿਲਦਾ ਹੈ ||2||


By great good fortune, I have obtained the True Sathigur, the Primal Being. ||2||
16820 ਦੂਜੈ ਭਾਇ ਭਵਹਿ ਬਿਖੁ ਮਾਇਆ



Dhoojai Bhaae Bhavehi Bikh Maaeiaa ||

दूजै भाइ भवहि बिखु माइआ

ਦੂਜੇ ਪਾਸੇ ਲੱਗ ਕੇ, ਮਾਇਆ ਦੇ ਮੋਹ ਵਿਚ ਫਸ ਕੇ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ। ਜੋ ਉਹਨਾਂ ਲਈ ਜ਼ਹਿਰ ਬਣਦੀ ਹੈ



In the love of duality, the mortals wander through poisonous Maya.

16821 ਭਾਗਹੀਨ ਨਹੀ ਸਤਿਗੁਰੁ ਪਾਇਆ ੩॥



Bhaageheen Nehee Sathigur Paaeiaa ||3||

भागहीन नही सतिगुरु पाइआ ॥३॥

ਉਹ ਮਨੁੱਖ ਜਿਨ੍ਹਾਂ ਨੂੰ ਸਤਿਗੁਰੂ ਨਹੀਂ ਮਿਲਿਆ ਹੈ। ਉਹ ਮਾਇਆ ਦੇ ਮੋਹ, ਮਾਇਆ ਵਿਚ ਫਸਦੇ ਹਨ ||3||


The unfortunate ones do not meet the True Sathigur. ||3||
16822 ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ



Anmrith Har Ras Har Aap Peeaaeiaa ||

अम्रितु हरि रसु हरि आपि पीआइआ

ਰੱਬ ਆਪ ਹੀ ਜਿਸ ਮਨੁੱਖ ਨੂੰ ਨਾਮ ਦੇ ਅੰਨਦ ਦਾ ਰਸ ਪੀਣ ਲਈ ਦਿੰਦਾ ਹੈ ॥



The Lord Himself inspires us to drink in the Lord's Ambrosial Elixir.

16823 ਗੁਰਿ ਪੂਰੈ ਨਾਨਕ ਹਰਿ ਪਾਇਆ ੪॥੩॥੫੫॥



Gur Poorai Naanak Har Paaeiaa ||4||3||55||

गुरि पूरै नानक हरि पाइआ ॥४॥३॥५५॥

ਉਸ ਨੇ ਪੂਰੇ ਸਤਿਗੁਰੂ ਨਾਨਕ ਦੇ ਰਾਹੀਂ ਉਸ ਪ੍ਰਮਾਤਮਾ ਨੂੰ ਲੱਭ ਲਿਆ ||4||3||55||


Through the Perfect Sathigur, O Nanak, the Lord is obtained. ||4||3||55||
16824 ਆਸਾ ਮਹਲਾ



Aasaa Mehalaa 4 ||

आसा महला


ਆਸਾ ਮਹਲਾ ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Aasaa, Fourth Mehl:

16825 ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ



Maerai Man Than Praem Naam Aadhhaar ||

मेरै मनि तनि प्रेमु नामु आधारु

ਰੱਬ ਦਾ ਪਿਆਰਾ ਨਾਂਮ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ

The Love of the Naam, the Name of the Lord, is the Support of my mind and body.

16826 ਨਾਮੁ ਜਪੀ ਨਾਮੋ ਸੁਖ ਸਾਰੁ ੧॥



Naam Japee Naamo Sukh Saar ||1||

नामु जपी नामो सुख सारु ॥१॥

ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ ਮੇਰੇ ਵਾਸਤੇ ਸਾਰੇ ਸੁਖਾਂ ਦਾ ਨਿਚੋੜ ਹੈ ||1||


I chant the Naam; the Naam is the essence of peace. ||1||
16827 ਨਾਮੁ ਜਪਹੁ ਮੇਰੇ ਸਾਜਨ ਸੈਨਾ



Naam Japahu Maerae Saajan Sainaa ||

नामु जपहु मेरे साजन सैना

ਮੇਰੇ ਸਜਣੋਂ, ਹੇ ਮੇਰੇ ਮਿੱਤਰੋ, ਪ੍ਰਮਾਤਮਾ ਦਾ ਨਾਮ ਜਪਿਆ ਕਰੋ



So chant the Naam, O my friends and companions.

16828 ਨਾਮ ਬਿਨਾ ਮੈ ਅਵਰੁ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ੧॥ ਰਹਾਉ



Naam Binaa Mai Avar N Koee Vaddai Bhaag Guramukh Har Lainaa ||1|| Rehaao ||

नाम बिना मै अवरु कोई वडै भागि गुरमुखि हरि लैना ॥१॥ रहाउ

ਨਾਮ ਤੋਂ ਬਿਨਾ ਮੈਨੂੰ ਤਾਂ ਜ਼ਿੰਦਗੀ ਦਾ ਹਰ ਕੋਈ ਆਸਰਾ ਨਹੀਂ ਦਿੱਸਦਾ ਇਹ ਹਰਿ-ਨਾਮ ਚੰਗੀ ਕਿਸਮਤ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ 1॥ ਰਹਾਉ



Without the Naam, there is nothing else for me. By great good fortune, as Gurmukh, I have received the Lord's Name. ||1||Pause||

16829 ਨਾਮ ਬਿਨਾ ਨਹੀ ਜੀਵਿਆ ਜਾਇ



Naam Binaa Nehee Jeeviaa Jaae ||

नाम बिना नही जीविआ जाइ

ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ



Without the Naam, I cannot live.

16830 ਵਡੈ ਭਾਗਿ ਗੁਰਮੁਖਿ ਹਰਿ ਪਾਇ ੨॥



Vaddai Bhaag Guramukh Har Paae ||2||

वडै भागि गुरमुखि हरि पाइ ॥२॥

ਇਹ ਹਰਿ-ਨਾਮ ਚੰਗੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ ||2||


By great good fortune, the Gurmukhs obtain the Naam. ||2||
16831 ਨਾਮਹੀਨ ਕਾਲਖ ਮੁਖਿ ਮਾਇਆ



Naameheen Kaalakh Mukh Maaeiaa ||

नामहीन कालख मुखि माइआ

ਨਾਮ ਤੋਂ ਬਿੰਨਾਂ ਮਾਇਆ ਦੇ ਮੋਹ ਦੇ ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ ॥



Those who lack the Naam have their faces rubbed in the dirt of Maya.

16832 ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ੩॥



Naam Binaa Dhhrig Dhhrig Jeevaaeiaa ||3||

नाम बिना ध्रिगु ध्रिगु जीवाइआ ॥३॥

ਨਾਮ ਸਿਮਰਨ ਤੋਂ ਬਿਨਾ ਜੀਉਣਾਂ ਫਿਟਕਾਰ-ਜੋਗ ਹੈ ||3||


Without the Naam, cursed, cursed are their lives. ||3||
16833 ਵਡਾ ਵਡਾ ਹਰਿ ਭਾਗ ਕਰਿ ਪਾਇਆ



Vaddaa Vaddaa Har Bhaag Kar Paaeiaa ||

वडा वडा हरि भाग करि पाइआ

ਮਨੁੱਖ ਉਸ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਵੱਡੀ ਕਿਸਮਤ ਨਾਲ ਮਿਲ ਪੈਂਦਾ ਹੈ



The Great Lord is obtained by great good destiny.

16834 ਨਾਨਕ ਗੁਰਮੁਖਿ ਨਾਮੁ ਦਿਵਾਇਆ ੪॥੪॥੫੬॥



Naanak Guramukh Naam Dhivaaeiaa ||4||4||56||

नानक गुरमुखि नामु दिवाइआ ॥४॥४॥५६॥

ਨਾਨਕ ਸਤਿਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ ਰੱਬ ਆਪਣੇ ਨਾਮ ਦੀ ਦਾਤ ਦਿੰਦਾ ਹੈ ||4||4||56||


Sathigur Nanak, the Gurmukh is blessed with the Naam. ||4||4||56||
16835 ਆਸਾ ਮਹਲਾ



Aasaa Mehalaa 4 ||

आसा महला


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Aasaa, Fourth Mehl 4

Comments

Popular Posts