16198       ਬੋਲਹੁ ਰਾਮੁ ਕਰੇ ਨਿਸਤਾਰਾ ॥
Bolahu Raam Karae Nisathaaraa ||
बोलहु रामु करे निसतारा ॥
ਪ੍ਰੀਤਮ ਰੱਬ ਦਾ ਨਾਮ ਜੱਪੋ, ਹਰੀ ਦੇ ਗੁਣ ਗਾਉਣ ਨਾਲ,ਉਹ  ਸੰਸਾਰ ਦੇ ਵਿਕਾਰ ਕੰਮਾਂ ਦੇ ਪਾਪਾਂ ਤੋਂ ਪਾਰ ਲੰਘਾ ਲੈਂਦਾ ਹੈ ॥
So speak the Lord's Name, which shall emancipate you.
16199      ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
Gur Parasaadh Rathan Har Laabhai Mittai Agiaan Hoe Oujeeaaraa ||1|| Rehaao ||
गुर परसादि रतनु हरि लाभै मिटै अगिआनु होइ उजीआरा ॥१॥ रहाउ ॥
ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਗ੍ਰੰਥਿ ਸਾਹਿਬ ਰੱਬੀ ਬਾਣੀ ਦੇ ਸ਼ਬਦ ਰਾਹੀਂ, ਸਤਿਗੁਰੂ ਜੀ ਦਾ ਕੀਮਤੀ ਗਿਆਨ ਤੇ ਗੁਣ ਮਿਲਦੇ ਹਨ। ਮਨ ਅੰਦਰੋਂ ਮਾੜੇ ਕੰਮਾਂ, ਵਿਕਾਰਾਂ ਦਾ ਹਨੇਰਾ ਮਿਟ ਜਾਂਦਾ ਹੈ। ਗਿਆਨ ਦਾ ਚਾਨਣ ਹੋ ਜਾਂਦਾ ਹੈ ॥1॥ ਰਹਾਉ ॥
By Satguru's Grace, the jewel of the Lord is found; ignorance is dispelled, and the Divine Light shines forth. ||1||Pause||

Comments

Popular Posts