ਸਤਿਗੁਰੂ ਬੰਦਿਆਂ ਦੀਆਂ ਭੁੱਲਾਂ ਮਿਟਾ ਕੇ ਮੁਆਫ਼ ਕਰਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
23/09/2013. 363


ਭਗਤ ਆਪਣੀ ਦੁਨਿਆਵੀ ਹਸਤੀ ਮਿਟਾ ਲੈਂਦਾ ਹੈ। ਆਪਣੀ ਜਾਨ ਤੇ ਸਰੀਰ ਸਤਿਗੁਰੂ ਦੇ ਹਵਾਲੇ ਕਰਕੇ, ਸਤਿਗੁਰੂ ਦਾ ਆਸਰਾ ਲੈ ਲਿਆ ਹੈ। ਭਗਤ ਦੇ ਹਿਰਦੇ ਵਿਚ ਰੱਬ ਦਾ ਨਾਂਮ ਹੈ। ਇਸ ਨਾਲ ਬਹੁਤ ਇੱਜ਼ਤ ਹੈ। ਉਹੀ ਭਗਤ ਪਿਆਰਾ ਹੈ, ਜੋ ਦੁਨੀਆਂ ਦੇ ਵਿਕਾਰ ਕੰਮ, ਲਾਲਚ ਛੱਡ ਕੇ, ਜੀਵਨ ਜਿਉਂਦਾ ਹੈ। ਜੋ ਉਦਾਸੀ, ਖ਼ੁਸ਼ੀ ਦੋਂਨਾਂ ਨੂੰ ਇਕੋ ਜਿਹਾ ਸਮਝਦਾ ਹੈ। ਸਤਿਗੁਰੂ ਦੀ ਕਿਰਪਾ ਨਾਲ, ਉਹ ਗੁਰਬਾਣੀ ਦੀ ਬਿਚਾਰ ਕਰਦਾ ਹੈ। ਕਰਨ ਜੋਗ ਕੰਮ, ਜਨਮ ਵੇਲੇ ਤੋਂ ਰੱਬ ਦੇ ਹੁਕਮ ਨਾਲ ਹੁੰਦੇ ਹਨ। ਬਗੈਰ ਰੱਬੀ ਬਾਣੀ ਤੋਂ, ਮਨੁੱਖ ਰੱਬ ਦੇ ਦਰ ਕਬੂਲ ਨਹੀਂ ਹੁੰਦਾ। ਇਹੀ ਬੰਦੇ ਦੇ ਵਾਸਤੇ ਜੋਗ ਕੰਮ ਹੈ। ਰੱਬ ਨੂੰ ਆਪਣੇ ਮਨ ਵਿਚ ਯਾਦ ਰੱਖਦਾ ਹੈ। ਉਨਾਂ ਨੂੰ ਆਪ ਹੀ ਦਿੰਦਾ ਹੈ। ਚਿਰ ਨਹੀਂ ਲਗਾਉਂਦਾ। ਮਨ ਪਿੱਛੇ ਤੁਰਨ ਵਾਲਾ ਬੰਦਾ, ਦੁਨੀਆਂ ਦੀ ਮਾਇਆ ਦੀ ਭੱਟਕਦਾ ਰਹਿੰਦਾ ਹੈ। ਬਗੈਰ ਰੱਬ ਦੀ ਸਿਫ਼ਤ ਤੋਂ, ਨਾਂ ਕੰਮ ਆਉਣ ਵਾਲਾ ਸੌਦਾ ਕਰਦਾ ਹੈ। ਬਗੈਰ ਰੱਬੀ ਬਾਣੀ ਨੂੰ ਬਿਚਰਨ ਤੋਂ, ਕੁੱਝ ਹਾਂਸਲ ਨਹੀਂ ਹੁੰਦਾ। ਮਨ ਮਰਜ਼ੀ ਕਰਨ ਵਾਲਾ ਮਨੁੱਖ, ਜ਼ਿੰਦਗੀ ਬਰਬਾਦ ਕਰਦਾ ਹੈ। ਜੋ ਸਤਿਗੁਰੂ ਦੀ ਸਰਨ ਪੈਂਦਾ ਹੈ। ਉਹੀ ਰੱਬ ਦਾ ਪਿਆਰਾ ਹੋ ਜਾਂਦਾ ਹੈ। ਉਹੀ ਪ੍ਰਭੂ ਦੀ ਜਾਤ ਵਾਲਾ, ਉੱਚੇ ਜੀਵਨ ਵਾਲਾ ਹੋ ਜਾਂਦਾ ਹੈ। ਸਤਿਗੁਰੂ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ। ਸਤਿਗੁਰੂ ਦਾ ਆਸਰਾ ਲੈ ਕੇ, ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦਾ ਨਾਮ ਯਾਦ ਕਰਨ ਨਾਲ ਉਪਮਾਂ ਹੁੰਦੀ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਬੇਕਾਰ ਝੂਠੇ ਕੰਮ ਕਰਦੇ ਹਨ। ਉਹ ਪ੍ਰਭੂ ਪਤੀ ਦਾ ਦਰਬਾਰ, ਕਦੇ ਨਹੀਂ ਹਾਂਸਲ ਕਰ ਸਕਦੇ। ਦੂਜੀ ਪਾਸੇ, ਮਾਇਆ ਦੇ ਮੋਹ ਵਿਚ ਫਸ ਕੇ. ਭਟਕਦਾ ਹੈ। ਮੋਹ ਵਿੱਚ ਲੱਗ ਕੇ, ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜੋ ਮਨੁੱਖ ਪੁੱਤਰ, ਇਸਤਰੀ, ਧਨ, ਮਾਇਆ ਵਿਚ ਮਨ ਜੋੜਦਾ ਹੈ। ਉਸ ਦਾ ਇਹ ਸਾਰਾ ਮੋਹ ਦਾ ਵਹਿਮ ਵਿਅਰਥ ਹੈ। ਉਹ ਹਰ ਸਮੇਂ ਸੋਹਾਗਣ, ਪਤੀ ਵਾਲੀ ਹੈ ਜੋ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ। ਸਤਿਗੁਰੂ ਦੀ ਰੱਬੀ ਬਾਣੀ ਨਾਲ ਆਪ ਨੂੰ ਢਾਰਦੀ ਹੈ। ਉਸ ਦੇ ਹਿਰਦੇ ਦੀ ਸੇਜ ਅੰਨਦ ਵਾਲੀ ਹੋ ਜਾਂਦੀ ਹੈ। ਉਹ ਹਰ ਵੇਲੇ ਪ੍ਰਭੂ ਪਤੀ ਨੂੰ ਮਨ ਵਿੱਵ ਯਾਦ ਕਰਦੀ ਹੈ। ਪ੍ਰਭੂ ਪਿਆਰੇ ਨੂੰ ਮਿਲ ਕੇ, ਉਹ ਹਰ ਸਮੇਂ ਆਨੰਦ ਮਾਣਦੀ ਹੈ। ਉਹ ਹਰ ਸਮੇਂ ਸੋਹਾਗਣ ਚੰਗੇ ਭਾਗਾਂ ਵਾਲੀ ਰਹਿੰਦੀ ਹੈ। ਉਹ ਆਪਣੇ ਪਤੀ-ਪ੍ਰਭੂ ਨੂੰ, ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ। ਉਹ ਪ੍ਰਭੂ ਨੂੰ ਸਮਰਨ ਪਿਛੋਂ, ਉਚੀ ਜਾਤ, ਸੋਹਣੇ ਰੂਪ ਪਰਲੋਕ ਵਿਚ ਨਹੀਂ ਜਾਂਦੇ।

ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ। ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਬਰਾਬਰ ਦਿੱਸਦਾ ਹੈ। ਮਰਨ ਪਿਛੋਂ, ਉਚੀ ਜਾਤ, ਸੋਹਣੇ ਰੂਪ ਪਰਲੋਕ ਵਿਚ ਨਾਲ ਨਹੀਂ ਜਾਂਦੇ। ਬੰਦਾ ਜਿਹੋ ਜਿਹੇ ਕੰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ। ਸਤਿਗੁਰੂ ਦੀ ਰੱਬੀ ਬਾਣੀ ਨਾਲ ਜੀਵਨ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ। ਸਤਿਗੁਰੂ ਨਾਨਕ ਉਹ ਵਿਚ ਲੀਨ ਹੋ ਜਾਂਦਾ ਹੈ। ਜੋ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਉਹ ਰੱਬ ਦੇ ਪਿਆਰ ਵਿਚ ਅਡੋਲ ਟਿਕਿਆ ਰਹਿੰਦਾ ਹੈ। ਜੋ ਸਤਿਗੁਰੂ ਦੇ ਅਦਬ, ਡਰ ਵਿਚ ਰਹਿੰਦਾ ਹੈ। ਉਹ ਪ੍ਰਭੂ ਦੇ ਪ੍ਰੇਮ ਵਿਚ ਲਿਵ ਲਗਾਉਂਦਾ ਹੈ। ਸਤਿਗੁਰ ਸਰਨ ਪੈਣ ਤੋਂ ਬਿਨਾ, ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਮਨ ਮਰਜ਼ੀ ਕਰਨ ਵਾਲੇ ਆਪਣੀ ਇੱਜ਼ਤ ਗਵਾ ਕੇ ਰੋਂਦੇ ਹਨ। ਮੇਰੇ ਮਨ ਪ੍ਰਮਾਤਮਾ ਦੇ ਗੁਣ ਚੇਤੇ ਕਰ, ਹਰ ਸਮੇਂ ਪ੍ਰਭੂ ਨੂੰ ਦਾ ਯਾਦ ਕਰ। ਹਰ ਸਮੇਂ, ਮਨ ਨੂੰ ਖੁਸ਼ੀ ਹੋਵੇ। ਦਿਨ ਰਾਤ ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ। ਪੂਰੇ ਸਤਿਗੁਰ ਕੋਲੋ ਸਾਰੇ ਗੁਣਾਂ ਦਾ ਮਾਲਕ ਰੱਬ ਲੱਭਦਾ ਹੈ। ਹਿਰਦੇ ਵਿਚ ਸਤਿਗੁਰੂ ਦਾ ਸ਼ਬਦ ਵਸਾਉਂਦਾ ਹੈ। ਪ੍ਰਭੂ ਦਾ ਸੱਚਾ ਨਾਮ ਵਸਾਉਂਦਾ ਹੈ। ਜੋ ਬੰਦਾ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ। ਉਸ ਦਾ ਮਨ ਪਵਿਤਰ ਹੁੰਦਾ ਜਾਂਦਾ ਹੈ। ਹਰ ਸਮੇਂ ਪ੍ਰਮਾਤਮਾ ਦੀ ਯਾਦ ਵਿਚ ਲੀਨ ਹੋ ਕੇ, ਮਨੁੱਖ ਸਦਾ ਲਈ ਪਵਿਤਰ ਹੋ ਜਾਂਦੇ ਹਨ। ਪ੍ਰਮਾਤਮਾ ਨੂੰ ਹਰ ਵਕਤ, ਅੰਗ-ਸੰਗ ਵੇਖਦਾ ਹੈ। ਗੁਰੂ ਦੀ ਕਿਰਪਾ ਨਾਲ, ਉਸ ਨੂੰ ਰੱਬ ਹਰ ਥਾਂ ਬਰਾਬਰ ਦਿੱਸਦਾ ਹੈ। ਮੈਂ ਜਿਧਰ ਜਾਂਦਾ ਹਾਂ। ਉਸ ਰੱਬ ਨੂੰ ਹਰ ਥਾਂ ਵੇਖਦਾ ਹਾਂ। ਸਤਿਗੁਰੂ ਤੋਂ ਬਿਨਾ ਕੋਈ ਹੋਰ ਦਾਤਾਂ ਦੇਣ ਦੇ ਜੋਗ ਨਹੀਂ ਹੈ। ਸਤਿਗੁਰੂ ਰੱਬੀ ਸਿਫ਼ਤ ਦੇ ਖ਼ਜ਼ਾਨੇ ਦਾ ਪੂਰਾ ਸਮੁੰਦਰ ਹੈ। ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ। ਸਤਿਗੁਰੂ ਦੀ ਕਿਰਪਾ ਰਾਹੀਂ ਉਹ ਪ੍ਰਭੂ ਦਾਤਾਂ ਦਿੰਦਾ ਹੈ। ਸਤਿਗੁਰੂ ਨਾਨਕ ਬੰਦਿਆਂ ਦੀਆਂ ਭੁੱਲਾਂ ਮਿਟਾ ਕੇ ਮੁਆਫ਼ ਕਰਦੇ ਹਨ।

Comments

Popular Posts