ਭਾਗ 65 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਬਹੁਤੇ ਪਿਆਰ ਵਾਲੀ ਨਾਲ ਤੂੰ ਵੀ ਚੀਟਿੰਗ ਕਰ ਚੁੱਕਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪ੍ਰੀਤ ਦੀ ਮੰਮੀ ਨੇ ਕਨੇਡਾ ਦਾ ਪਾਣੀ ਪੀਤਾ ਸੀ। ਹੁਣ ਪੰਜਾਬ ਦਾ ਪਾਣੀ ਮਾਫ਼ਕ ਨਹੀਂ ਆ ਰਿਹਾ ਸੀ। ਦਿਮਾਗ ਵਿਚ ਅਮਰੀਕਾ ਦੀਆ ਉਡਾਨਾਂ ਘੁੰਮ ਰਹੀਆਂ ਸਨ। ਲੋਕਾਂ ਤੋਂ ਧੋਖੇ ਨਾਲ ਪੈਸਾ ਇਕੱਠਾ ਕਰਕੇ, ਆਪਦਾ ਰਸਤਾ ਸਿੱਧਾ ਕਰ ਲਿਆ ਸੀ। ਜਦੋਂ ਕਨੇਡਾ ਨੂੰ ਆਉਣ ਲੱਗੀ ਸੀ। ਕਨੇਡਾ ਇਮੀਗ੍ਰੇਸ਼ਨ ਵਿੱਚ ਆਪਦੇ ਪਤੀ ਦਾ ਨਾਂਮ ਲਿਖਾ ਦਿੱਤਾ ਸੀ। ਹੁਣ ਪਤੀ ਦੋਬਈ ਵਿੱਚ ਬੈਠਾ ਸੀ। ਕਿਸੇ ਹੋਰ ਨੂੰ ਅਦਾਲਤ ਵਿੱਚ ਖੜ੍ਹਾ ਕੇ, ਉਸ ਨੂੰ ਪਹਿਲਾ ਪਤੀ ਬੱਣਾਂ ਕੇ, ਉਸ ਨੇ ਤਲਾਕ ਲੈ ਲਿਆ ਸੀ। ਪੰਜਾਬੀ-ਭਾਰਤੀ ਸਾਰੇ ਹੀ ਹੇਠ-ਉਤਾ, ਹੇਰ-ਫੇਰ ਕਰਨ ਵਿੱਚ ਪਿਛੇ ਨਹੀਂ ਹੱਟਦੇ। ਅਮਰੀਕਾ ਵਾਲੇ ਨੇ, ਆਪਦੀ ਪਤਨੀ ਤੇ ਬੱਚੇ ਛੱਡ ਕੇ, ਇਹ ਹੂਰਾਂ-ਪਰੀ ਲੱਭ ਲਈ ਸੀ। ਇਹ ਜਰੂਰ ਉਸ ਦੀ ਸੇਵਾ ਕਰੇਗੀ। ਅਮਰੀਕਾ ਵਾਲੇ ਦਾ, ਕਨੇਡਾ ਵਾਲੀ ਨਾਲ ਵਿਆਹ ਹੋਣਾਂ ਸੀ। ਘਰ ਵਿੱਚ ਬਹੁਤ ਰੌਣਕ ਸੀ। ਨੌਜਵਾਨਾਂ ਦੇ ਵਿਆਹ ਘਰ-ਘਰ ਹੁੰਦੇ ਹਨ। ਇਹ ਵਿਆਹ ਵਿਗੜੇ, ਠੱਰਕੇ ਜੋੜੇ ਦਾ ਸੀ। ਰੀਸੋ-ਰੀਸ ਲੋਕ ਵਿਆਹ ਤੋਂ ਪਿਛੋਂ 25 ਵੇਂ ਵਰੇ ਵਿੱਚ ਵਿਆਹ ਕਰਦੇ ਹਨ। ਪਹਿਲੀ ਬਾਰੀ ਜਦੋਂ ਮਾਪਿਆਂ ਨੇ ਵਿਆਹ ਕੀਤਾ ਸੀ। ਕਮੀ ਰਹਿ ਗਈ ਹੋਣੀ ਹੈ। ਆਪਣੇ ਬੱਚਿਆਂ ਨੂੰ ਵੀ ਵਿਆਹ ਦਿਖਾਉਣਾਂ ਹੁੰਦਾ ਹੈ।
ਇਸ ਲਈ ਅੱਜ ਕੱਲ ਨਵਾਂ ਰਿਵਾਜ਼ ਪੈ ਗਿਆ ਹੈ। ਪਹਿਲਾਂ ਬੱਚੇ ਜੰਮਦੇ ਹਨ। ਪ੍ਰੀਤ ਦੇ ਗੁਆਂਢ ਇੱਕ ਜੋੜਾ ਰਹਿੰਦਾ ਹੈ। ਉਹ ਬਹੁਤ ਚਿਰ ਤੋਂ ਪਰਿਵਾਰ ਵਾਂਗ ਰਹਿੰਦੇ ਹਨ। ਇੱਕ ਦਿਨ ਉਹ ਪ੍ਰੀਤ ਦੇ ਘਰ ਆਈ। ਆਪਦੇ ਵਿਆਹ ਦਾ ਸੱਦਾ ਦੇ ਗਈ। ਉਸ ਨੇ ਕਿਹਾ, " ਅਸੀਂ ਕਾਡ ਵੀ ਨਹੀਂ ਛਪਾਏ। ਮਨੀ ਸੇਵ ਕਰਨੀ ਹੈ। ਬਹੁਤੇ ਲੋਕ ਨਹੀਂ ਸੱਦਣੇ। ਤੈਨੂੰ ਹੀ ਸੱਦਣਾਂ ਹੈ। ਲੋਕਾਂ ਤੋਂ ਕੀ ਕਰਾਉਣਾਂ? " ਪ੍ਰੀਤ ਨੇ ਪੁੱਛਿਆ, " ਤੇਰਾ ਬੇਟਾ 27 ਸਾਲ ਦਾ ਹੈ। ਇਹ ਕੀ ਚੱਕਰ ਹੈ? " ਉਸ ਨੇ ਕਿਹਾ, " ਮੈਂ ਤੇ ਮੇਰਾ ਲਵਰ, ਹਾਈ ਸਕੂਲ ਵਿੱਚ ਇਕੱਠੇ ਪੜ੍ਹਦੇ ਸੀ। ਮਾਪਿਆਂ ਨਾਲ ਅਣਬੱਣ ਹੋ ਗਈ। ਅਸੀਂ ਦੋਂਨੇ ਕਿਰਾਏ ਦੇ ਘਰ ਵਿਚ ਰਹਿੱਣ ਲੱਗੇ। ਮੈਂ ਇਸ ਦੇ ਬੱਚੇ ਦੀ ਮਾਂ ਬੱਣਨ ਵਾਲੀ ਸੀ। ਜਦੋਂ ਮੇਰਾ ਪੇਟ ਬਲੂਨ ਵਾਂਗ ਫੂਲਿਆ ਹੋਇਆ ਸੀ। ਇਸ ਦੀ ਸੈਕਸ ਦੀ ਹੱਵਸ ਨਹੀਂ ਮਿੱਟਦੀ ਸੀ। ਮੇਰੇ ਲਵਰ ਨੂੰ ਹੋਰ ਔਰਤ ਲੱਭ ਗਈ। ਉਸ ਨਾਲ ਵਿਆਹ ਕਰਾ ਲਿਆ। ਇਹ ਉਸ ਨਾਲ ਬੀਜੀ ਹੋ ਗਿਆ। ਬੇਟਾ ਹੋਣ ਪਿਛੋਂ ਮੇਰਾ ਵੀ ਚੱਕਰ ਕਿਸੇ ਹੋਰ ਨਾਲ ਹੋ ਗਿਆ। ਮੈਂ ਉਸ ਨਾਲ ਵਿਆਹ ਕਰਾ ਲਿਆ ਸੀ। ਜਦੋਂ ਉਸ ਦੇ ਬੱਚੇ ਦੀ ਮਾਂ ਬੱਣਨ ਵਾਲੀ ਸੀ। ਉਹ ਵੀ ਮੈਨੂੰ ਛੱਡ ਗਿਆ। ਫਿਰ ਅਚਾਨਿਕ ਇਹ ਮੇਰੇ ਕੋਲ ਵਾਪਸ ਆ ਗਿਆ। ਮੇਰਾ ਦੂਜਾ ਬੇਟਾ 15 ਸਾਲਾਂ ਦੀ ਉਮਰ ਵਿੱਚ ਘਰੋਂ ਚਲਾ ਗਿਆ ਸੀ। ਅਸੀਂ ਐਸਾ ਵਿਆਹ ਤੋਂ ਅੱਕੇ, ਹੋਸਲਾ ਹੀ ਨਹੀਂ ਪਿਆ। ਤੇਰੇ ਨਾਲ ਵੀ ਚੈਨ ਨੇ ਬਹੁਤ ਮਾੜਾ ਕੀਤਾ ਹੈ। " ਇੰਨੇ ਨੂੰ ਉਸ ਦਾ ਲਵਰ ਵੀ ਆ ਗਿਆ। ਉਸ ਨੇ ਆਪਦੇ ਬਾਰੇ ਦੱਸਣਾਂ ਸ਼ੁਰੂ ਕਰ ਦਿੱਤਾ, " ਮੇਰੀ ਪਤਨੀ ਮੇਰੇ ਨਾਲ ਚੀਟਿੰਗ ਕਰਨ ਲੱਗ ਗਈ ਸੀ। ਹੋਰ ਮਰਦ ਉਸ ਨੂੰ ਗਹਿੱਣੇ, ਪੈਸੇ ਦਿੰਦੇ ਸਨ। ਮੇਰੇ ਘਰ ਸਮੇਂ ਸਿਰ ਨਹੀਂ ਆਉਂਦੀ ਸੀ। ਮੈਂ ਉਸ ਨੂੰ ਤਲਾਕ ਦੇ ਦਿੱਤਾ। ਇਸ ਔਰਤ ਨੂੰ ਮੈਂ ਬਹੁਤ ਪਿਆਰ ਕਰਦਾਂ ਹਾਂ। " ਪ੍ਰੀਤ ਨੂੰ ਕਹਿੱਣਾਂ ਪਿਆ, " ਬਹੁਤੇ ਪਿਆਰ ਵਾਲੀ ਨਾਲ ਤੂੰ ਵੀ ਚੀਟਿੰਗ ਕਰ ਚੁੱਕਾ ਹੈ। ਇਸ ਦੁਨੀਆਂ ਵਿੱਚ ਕਿਸੇ ਉਤ,ੇ ਭਰੋਸਾ ਨਹੀਂ ਹੈ। ਹਰ ਕੋਈ ਸ਼ਿਲਫਿਸ਼ ਹੈ। ਕਿਸੇ ਦੇ ਦਿਲ ਦਾ ਭੇਤ ਨਹੀਂ ਲੱਗਦਾ। ਮੇਰੀ ਮਾਂ ਵੀ ਕਿਸੇ ਹੋਰ ਮਰਦ ਨਾਲ ਵਿਆਹ ਕਰਾਉਣ ਲੱਗੀ ਹੈ। ਪਹਿਲੀ ਉਮਰ ਇਕੱਲੀ ਨੇ ਗੁਜ਼ਾਰ ਦਿੱਤੀ। ਜਦੋਂ ਬੱਚੇ ਪਾਲਣੇ ਸਨ। ਹੁਣ ਸਾਰੇ ਬੱਚੇ ਵਿਆਹੇ ਗਏ ਹਨ। ਹੋਰ ਕੋਈ ਕੰਮ ਨਹੀਂ ਸੁੱਝਦਾ। ਸਾਰੀ ਉਮਰ ਬੰਦਾ ਇਸੇ ਕਾਸੇ ਦੇ ਦੁਆਲੇ ਹੋਇਆ ਰਹਿੰਦਾ ਹੈ। "
ਅਮਰੀਕਾ ਵਾਲੇ ਦਾ, ਕਨੇਡਾ ਵਾਲੀ ਨੇ ਵਿਆਹ ਪੱਕਾ ਕਰਕੇ, ਪਿੰਡ ਵਿੱਚ ਧੰਨ-ਧੰਨ ਕਰਾ ਦਿੱਤੀ ਸੀ। ਖੁੱਲੀ ਸ਼ਰਾਬ, ਖਾਂਣਾਂ ਪੀਣਾਂ ਚਾਰ ਦਿਨ ਪਹਿਲਾਂ ਹੀ ਚਾਲੂ ਹੋ ਗਿਆ ਸੀ। ਇਹੀ ਚੱਮਕ ਦੇਖ ਕੇ, ਲੋਕੀ ਬਾਹਰਲੇ ਦੇਸ਼ਾਂਂ ਨੂੰ ਜਾਂਣਾ ਚਹੁੰਦੇ ਹਨ। ਲੋਕ ਇਹ ਨਹੀਂ ਜਾਂਣਦੇ। ਐਸੇ ਲੋਕ ਜਿੰਦਗੀ ਤੋਂ ਭੱਟਕੇ ਹੁੰਦੇ ਹਨ। ਲੋਕਾਂ ਨੂੰ ਆਮ ਵਿਆਹ ਦਾ ਇੰਨਾਂ ਚਾਅ ਨਹੀਂ ਹੁੰਦਾ। ਜਿੰਨਾਂ ਸੁਆਦ ਇਸ ਵਿਆਹ ਦਾ ਆ ਰਿਹਾ ਸੀ। ਲੋਕ ਖਾ ਪੀ ਵੀ ਰਹੇ ਸਨ। ਟਿੱਚਰਾਂ ਵੀ ਕਰਦੇ ਸਨ। ਲਾੜਾ-ਲਾੜੀ ਇਕੋ ਘਰ ਵਿੱਚ ਟਿੱਕੇ ਹੋਏ ਸਨ। ਪ੍ਰੀਤ ਦੇ ਵੱਡੇ ਭਰਾ ਨੂੰ ਇਹ ਸਮਝ ਨਹੀਂ ਲੱਗ ਰਹੀ ਸੀ। ਉਹ ਬਰਾਤੀ ਬਣੇ ਜਾਂ ਮਾਂ ਦਾ ਕੰਨਿਆਂ ਦਾਨ ਕਰੇ। ਉਹ ਬਰਾਤੀਆਂ ਨਾਲ ਹੀ ਲਾੜੇ ਵਾਲੀ ਕਾਰ ਵਿੱਚ, ਉਸ ਦੇ ਬਰਾਬਰ ਚੜ੍ਹ ਕੇ ਬੈਠ ਗਿਆ। ਦੁਲਹਨ ਤੇ ਲਾੜੇ ਦਾ ਰੂਪ ਦੇਖਣ ਦੀ ਬਜਾਏ ਲੋਕ ਕੱਪੜੇ ਗਹਿੱਣਿਆਂ ਦੀ ਚੱਮਕ ਦੱਮਕ ਦੇਖ ਰਹੇ ਸਨ। ਇਹ ਡਰਾਮਾਂ ਵੀ ਅਮਰੀਕਾ ਇਮੀਗ੍ਰੇਸ਼ਨ  ਨੂੰ ਦਿਖਾਉਣ ਲਈ ਰਚਿਆ ਜਾ ਰਿਹਾ ਸੀ। ਜੋ ਦੇਸ਼, ਦੂਜੇ ਦੇਸ਼ਾਂ ਨੂੰ ਨਿੱਗਲ ਰਿਹਾ ਹੈ। ਉਸੇ ਦੀ ਆਪਦੀ ਵੱਸੋਂ ਦੀ ਪਬਲਿਕ ਉਸ ਨੂੰ ਅੰਦਰ ਖਾਤੇ ਖਾ ਰਹੀ ਹੈ। ਪ੍ਰੀਤ ਦੀ ਮੰਮੀ ਅਮਰੀਕਾ ਵਿੱਚ ਲੈਡ ਕਰ ਗਈ ਸੀ। ਪ੍ਰੀਤ ਨਾਲ ਕੀ ਹੋਇਆ। ਮਾਂ ਨੂੰ ਭੋਰਾ ਫ਼ਿਕਰ ਨਹੀਂ ਸੀ।

Comments

Popular Posts