ਭਾਗ 66 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਜਿਸ ਗੱਲ਼ਤੀ ਮੰਨਣ ਨਾਲ ਮੁਆਫ਼ੀ ਦੀ ਜਗਾ ਸਜ਼ਾ ਮਿਲਦੀ, ਐਸੀ ਗੱਲ਼ਤੀ ਮੰਨਣ ਦੀ ਕੋਈ ਲੋੜ ਨਹੀਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪੁਲੀਸ ਔਫ਼ੀਸਰਾਂ ਨੇ ਡੋਰ ਟੂ ਡੋਰ ਜਾ ਕੇ, ਚੈਨ ਦੇ ਕੇਸ ਦੀ ਪੁੱਛ ਪੜਤਾਲ ਕੀਤੀ ਸੀ। ਬਈ ਜੇ ਕਿਸੇ ਨੇ ਅੱਖੀ ਕੁੱਝ ਦੇਖਿਆ ਹੋਵੇ, ਲੋਕ ਤਾਂ ਅੱਖੀ ਦੇਖ ਕੇ, ਅੱਖਾਂ ਮੀਚ ਲੈਂਦੇ ਹਨ। ਕੌਣ ਕਿਹਦੀ ਮਸੀਬਤ ਵਿੱਚ ਫਸਦਾ ਹੈ? ਕੋਈ ਮੌਕੇ ਦਾ ਗੁਵਾਹ ਨਹੀਂਂ ਬੱਣਿਆ ਸੀ। ਕਈਆਂ ਨੇ ਦਰ ਨਹੀਂ ਖੋਲਿਆ ਸੀ। ਜੋ ਮੌਕੇ ਉਤੇ ਕੋਲ ਖੜ੍ਹੇ ਸਨ। ਪੁਲੀਸ ਔਫ਼ੀਸਰਾਂ ਨੇ, ਉਨਾਂ ਨੂੰ ਗੁਵਾਹ ਬਣਾਂ ਲਿਆ ਸੀ। ਦੇਵ ਦੀ ਤਰੀਕ ਹਰ ਮਹੀਨੇ ਪੈ ਜਾਂਦੀ ਸੀ। ਕੋਈ ਨਾਂ ਕੋਈ ਗੁਵਾਹ ਭੁਗਤੀ ਜਾਂਦਾ ਸੀ। ਜੱਜ ਤੇ ਸਰਕਾਰੀ ਵਕੀਲ ਹਰ ਤਰੀਕ ਉਤੇ ਬਦਲ ਜਾਂਦੇ ਸੀ। ਸਜ਼ਾ ਜਾਂ ਬਰੀ ਹੋਣਾਂ, ਸਿਰਫ ਤੀਰ ਤੁਕਾ ਹੈ। ਕਿਸੇ ਵੀ ਕੇਸ ਵਿੱਚ, ਇੰਨਾਂਂ ਨੂੰ ਕੋਈ ਦਿਲ ਚਸਪੀ ਨਹੀਂ ਹੁੰਦੀ। ਨਾਂ ਹੀ ਜੱਜ ਤੇ ਸਰਕਾਰੀ ਵਕੀਲ ਕੇਸ ਨੂੰ ਪਹਿਲਾਂ ਪੜ੍ਹਦੇ ਹਨ। ਇਹ ਮੁਜ਼ਰਮ ਉਤੇ ਹੈ। ਜਿਸ ਨੇ ਗੱਲ਼ਤੀ ਮੰਨ ਲਈ ਹੈ। ਉਸ ਨੂੰ ਮੁਆਫ਼ੀ ਨਹੀਂ ਮਿਲੇਗੀ। ਫ਼ਾਂਸੀ, ਜੇਲ ਹੁੰਦੀ ਹੈ। ਜ਼ੁਰਮਾਨਾਂ ਭਰਨਾਂ ਪੈਂਦਾ ਹੈ। ਇਹੀ ਹਾਲ ਸਮਾਜ਼ ਵਿੱਚ ਲੋਕ ਬੰਦੇ ਦਾ ਕਰਦੇ ਹਨ। ਜੇ ਨੌਟ ਗਿਲਟੀ ਹੋ, ਬਰੀ ਹੋ ਸਕਦੇ ਹੋ। ਅੱਗੇ ਵਾਸਤੇ ਸੋਚ ਕੇ, ਗੱਲ ਮੂੰਹ ਵਿਚੋਂ ਕੱਢਣੀ ਚਾਹੀਦੀ ਹੈ। ਕਿਹੜੀ ਗੱਲ ਵਿੱਚ ਤੁਹਾਡਾ ਬਚਾ ਹੈ? ਕੇਸ ਉਸੇ ਤਰਾਂ ਬੱਣਾਂ ਕੇ, ਵਕੀਲ ਤੇ ਜੱਜ ਨੂੰ ਦੱਸੋ। ਤੁਹਾਡੇ ਕੋਲੋ ਹੀ ਗੱਲਾਂ ਸੁਣ ਕੇ, ਆਪਸ ਵਿੱਚ ਫ਼ੈਸਲਾਂ ਕਰਦੇ ਹਨ। ਵਕੀਲ ਤੇ ਜੱਜ ਸਬ ਜਾਂਣਦੇ ਹੁੰਦੇ ਹਨ। ਫ਼ੈਸਲਾਂ ਕੀ ਹੋਣਾਂ ਹੈ? ਕਾਤਲ ਨੂੰ ਤਾਂ ਸਜ਼ਾ ਹੀ ਮਿਲੇਗੀ। ਜਿਸ ਗੱਲ਼ਤੀ ਮੰਨਣ ਨਾਲ ਮੁਆਫ਼ੀ ਦੀ ਜਗਾ ਸਜ਼ਾ ਮਿਲਦੀ, ਐਸੀ ਗੱਲ਼ਤੀ ਮੰਨਣ ਦੀ ਕੋਈ ਲੋੜ ਨਹੀਂ ਹੈ। ਸਜ਼ਾ ਭੁਗਤ ਕੇ ਵੀ ਕੀਤੀ ਗੱਲ਼ਤੀ ਸੁਧਰ ਨਹੀਂ ਸਕਦੀ। ਮਰਿਆ ਬੰਦਾ ਜੀਵਤ ਨਹੀਂ ਹੋ ਸਕਦਾ। ਮੁਜ਼ਰਮ ਬੰਦੇ ਨੂੰ ਕੋਈ ਭਲਾ ਕੰਮ ਕਰਨ ਲਈ, ਮੁਜ਼ਬੂਰ ਕੀਤਾ ਜਾ ਸਕਦਾ ਹੈ। ਜਿਸ ਨਾਲ ਕਿਸੇ ਨੂੰ ਲਾਭ ਹੋ ਸਕੇ। ਐਸੇ ਆਪਣੀ ਮੈਂ-ਮੈਂ, ਹੰਕਾਂਰ ਘੈਟ ਪੁਣੇ ਦਾ ਕੀ ਲਾਭ ਹੈ? ਜੇ ਗੱਲ਼ਤੀ ਦਿਲੋਂ ਮੰਨਦੇ ਹੋ। ਫ਼ਾਂਸੀ, ਜੇਲ, ਜ਼ੁਰਮਾਨੇ ਦੀ ਥਾਂ, ਜੇ ਹੋ ਸਕੇ, ਅੱਗੇ ਤੋਂ ਸੁਧਰਨ ਦੀ ਕੋਸ਼ਸ਼ ਕਰੋ। ਜਿਸ ਪਰਿਵਾਰ ਦੇ ਤੁਸੀ ਮੁਜ਼ਰਮ ਹੋ। ਉਸ ਕੋਲ ਚੁਪ-ਚਾਪ, ਉਮਰ ਭਰ ਜ਼ੁਰਮਾਨਾਂ ਭਰਦੇ ਰਹੋ। ਕੇਸ ਚਾਹੇ ਸਾਰੀ ਉਮਰ ਭੁਗਤੀ ਜਾਵੋ।
ਭਾਵੇਂ ਸਬੂਤ ਪੱਕਾ ਮਿਲ ਗਿਆ ਸੀ। ਦੇਵ ਦੇ ਰੀਵਾਲਵਰ ਦੀਆ ਗੋਲ਼ੀਆਂ ਚੈਨ ਨੂੰ ਲੱਗੀਆਂ ਸਨ। ਪੁਲੀਸ ਦੀ ਰਿਪੋਰਟ ਅਨੁਸਾਰ, ਜੋ ਲੋਕ ਆਲੇ ਦੁਆਲੇ ਸਨ। ਸਾਰਿਆਂ ਨੂੰ ਬਾਰੀ-ਬਾਰੀ ਕੋਰਟ ਵਿੱਚ ਸੱਦਿਆ ਗਿਆ। ਪ੍ਰੀਤ ਨੂੰ ਵੀ ਅਦਾਲਤ ਵਿੱਚ ਸੱਦਿਆ ਗਿਆ। ਜੱਜ ਤੇ ਸਰਕਾਰੀ ਵਕੀਲ ਨੇ ਚੈਨ ਤੇ ਪ੍ਰੀਤ ਦੇ ਜੀਵਨ ਬਾਰੇ ਕੁੱਝ ਨਹੀਂ ਪੁੱਛਿਆ। ਸਰਕਾਰੀ ਵਕੀਲ ਨੇ ਕਿਹਾ, " ਕੀ ਤੂੰ ਦੇਵ ਨੂੰ ਜਾਂਣਦੀ ਹੈ? " " ਇਹ ਦੇਵ ਹੈ। ਮੇਰਾ ਭਰਾ ਹੈ। " " ਕੀ ਇਹ ਆਮ ਹੀ ਉਸ ਨੂੰ ਮਾਰਨ ਦੀਆਂ ਧੱਮਕੀਆ ਦਿੰਦਾ ਸੀ? " " ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ। " " ਆਪਣੇ ਪਤੀ ਨੂੰ ਮਰਵਾਉਣ ਲਈ, ਕੀ ਤੂੰ ਇਸ ਨੂੰ ਸੱਦਿਆ ਸੀ? " ਨਹੀਂ ਮੈਂ ਉਸ ਨੂੰ ਨਹੀਂ ਸੱਦਿਆ ਸੀ। " ਕੀ ਤੂੰ ਇਸ ਨੂੰ ਗੋਲੀਆਂ ਚਲਾਉਂਦੇ ਦੇਖਿਆ ਸੀ? " " ਮੈਂ ਐਸਾ ਕੁੱਝ ਨਹੀ ਦੇਖਿਆ। " ਕੀ ਤੂੰ ਚੈਨ ਦੇ ਗੋਲੀਆਂ ਵੱਜਦੀਆਂ ਦੇਖੀਆਂ ਸਨ? " " ਮੈਂ ਨਹੀਂ ਦੇਖੀਆਂ " " ਚੈਨ ਮਰ ਗਿਆ ਹੈ। ਪਤਾ ਕਿਵੇ ਲੱਗਾ? " " ਗੋਲੀæਂਆਂ ਦੀ ਅਵਾਜ਼ ਸੁਣੀ ਸੀ। ਚੈਨ ਦੀ ਟੈਕਸੀ ਖੜੀ ਦੇਖ ਕੇ, ਮੈਂ ਉਧਰ ਨੂੰ ਦੌੜੀ। ਤਾਂ ਪਤਾ ਲੱਗਾ। ਚੈਨ ਜਖ਼ਮੀ ਹੋ ਗਿਆ ਹੈ। " " ਉਸ ਸਮੇਂ ਦੇਵ ਕਿਥੇ ਸੀ? " " ਮੇਰਾ ਖਿਆਲ ਚੈਨ ਵਿੱਚ ਸੀ। ਮੈਨੂੰ ਕੀ ਪਤਾ ਦੇਵ ਕਿਥੇ ਸੀ? "
ਸਰਕਾਰੀ ਵਕੀਲ ਨੇ ਅਵਾਜ਼ ਉਚੀ ਕਰਕੇ ਕਿਹਾ, " ਮੈਨੂੰ ਲੱਗਦਾ ਹੈ। ਤੂੰ ਦੇਵ ਨੂੰ ਬਚਾਉਣ ਦੀ ਕੋਸ਼ਸ਼ ਕਰ ਰਹੀ ਹੈ। " ਪ੍ਰੀਤ ਨੇ ਕਿਹਾ, " ਭਰਾ ਤੋਂ ਵੱਧ ਕੇ, ਮੈਨੂੰ ਪਤੀ ਪਿਆਰਾ ਸੀ। ਮੈ 24 ਘੰਟੇ ਉਸ ਨਾਲ ਰਹਿੰਦੀ ਸੀ। ਨਾਂ ਕਿ ਭਰਾ ਨਾਲ " " ਇਹ ਕੈਸਾ ਪਿਆਰ ਸੀ? ਉਹ ਤੇਰੇ ਜਿਸਮ ਦੀ ਪ੍ਰਦਰਸ਼ਨੀ  ਕਰਦਾ ਸੀ। ਤੇਰੀਆ ਨੰਗੀਆਂ ਤਸਵੀਰਾਂ ਨੂੰ ਪਬਲਿਸ਼ ਕਰਦਾ ਸੀ। " ਦੇਵ ਦਾ ਵਕੀਲ ਵੀ ਉਠ ਕੇ ਖੜ੍ਹਾ ਹੋ ਗਿਆ ਸੀ। ਉਸ ਨੇ ਕਿਹਾ, " ਮਾਈ ਔਨਰ, ਮੇਰਾ ਦੋਸਤ, ਗੁਵਾਹ ਨੂੰ ਫੋਰਸ ਕਰਕੇ, ਬਿਆਨ ਬਦਲਾਉਣਾਂ ਚਹੁੰਦਾ ਹੈ। " ਜੱਜ ਨੇ ਸਿਰ ਹਿਲਾ ਕੇ ਰਜਾਮੰਦੀ ਜਾਹਰ ਕੀਤੀ। ਸਰਕਾਰੀ ਵਕੀਲ ਨੇ ਪ੍ਰੀਤ ਦੀ ਭਰਜਾਈ ਤੇ ਹੋਰ ਗੁਵਾਹਾਂ ਤੋਂ ਇਹੀ ਕੁੱਝ ਪੁੱਛਿਆ ਸੀ। ਕਿਸੇ ਨੇ ਠੋਸ ਗੁਵਾਹੀ ਨਹੀ ਦਿੱਤੀ ਸੀ। ਸਬ ਦੇ ਬਿਆਨ ਅੱਲਗ-ਅੱਲਗ ਸਨ।
ਚਾਰੇ ਪੁਲੀਸ ਔਫ਼ੀਸਰਾਂ ਨੇ ਠੋਕ ਕੇ, ਇੱਕੋ ਬੋਲੀ ਵਿੱਚ ਬਿਆਨ ਦਿੱਤੇ ਸਨ। ਸਰਕਾਰੀ ਵਕੀਲ ਪਿਛੋਂ ਦੇਵ ਦੇ ਵਕੀਲ ਨੇ, ਬਾਰੀ-ਬਾਰੀ ਉਨਾਂ ਨੂੰ ਪੁੱਛਿਆ, " ਤੁਸੀ ਦੇਵ ਨੂੰ ਕਿਥੋਂ ਫੜਿਆ ਸੀ? " " ਦੇਵ ਚੈਨ ਦੇ ਬਰਾਬਰ ਟੈਕਸੀ ਦੇ ਕੋਲ ਖੜ੍ਹਾ ਸੀ। " " ਕਿਵੇਂ ਪਤਾ ਲੱਗਾ, ਦੇਵ ਕਾਤਲ ਹੈ? " " ਦੇਵ ਹੱਥ ਵਿੱਚ ਰੀਵਾਲਵਰ ਸੀ। ਉਸੇ ਵਿਚੋਂ ਗੋਲ਼ੀਂਆਂ ਚੱਲੀਆਂ ਸਨ। ਉਸ ਦੇ ਸਿਰ ਵਿਚੋਂ ਬਰਾਮਦ ਹੋਈਆਂ ਹਨ। ਜੋ ਸਬੂਤ ਵੱਜੋ ਕਨੂੰਨ ਦੇ ਹਵਾਲੇ ਵਿੱਚ ਸੀ। ਦੇਵ ਨੇ ਜ਼ੁਰਮ ਸਵੀਕਾਰ ਕੀਤਾ ਸੀ। ਆਪ ਨੂੰ ਕਨੂੰਨ ਦੇ ਹਵਾਲੇ ਕੀਤਾ ਸੀ। " ਦੇਵ ਦੇ ਵਕੀਲ ਨੇ ਜੱਜ ਨੂੰ ਕਿਹਾ, " ਮਾਈ ਲੌਡ, ਮੇਰੇ ਕਲਾਂਈਟ ਦਾ, ਅਜ ਤੱਕ ਕੋਈ ਕਰੀਮਨਲ ਰੈਕਿਡ ਨਹੀਂ ਹੈ। ਦੇਵ ਫੈਮਲੀ ਮੈਨ ਹੈ। ਲੰਬੇ ਸਮੇਂ ਤੋਂ ਪਤਨੀ ਨਾਲ ਰਹਿ ਰਿਹਾ ਹੈ। ਬੱਚਿਆਂ ਦਾ ਬਾਪ ਵੀ ਹੈ। ਇਸ ਉਤੇ ਰੈਹਿਮ ਕਰਕੇ, ਨਰਮੀ ਵਰਤੀ ਜਾਵੇ। " ਆਖਰੀ ਤਰੀਕ ਸੀ। ਫ਼ੈਸਲਾ ਹੋਣਾਂ ਸੀ। ਹਰ ਤਰਾਂ ਦੇ ਲੋਕ ਪਹੁੰਚੇ ਹੋਏ ਸਨ। ਜੱਜ ਨੇ ਕਿਹਾ, " ਦੇਵ ਨੂੰ 7 ਸਾਲਾਂ ਦੀ ਜੇਲ ਦਾ ਹੁਕਮ ਦਿੱਤਾ ਜਾਂਦਾ ਹੈ। ਜੋ ਛੁੱਟੀਆਂ, ਦਿਨ ਰਾਤ ਕੱਟ ਕੇ, 3 ਸਾਲਾਂ ਦੇ ਕਰੀਬ ਬੱਣਦੀ ਹੈ।

Comments

Popular Posts