ਭਾਗ 61 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਘਰ ਨੂੰ ਵੇਚ ਦਿਉ, ਮੁੜ ਕੇ ਸਰੀਕਾਂ ਨੇ ਹੀ ਦੱਬਣਾਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਚੈਨ ਦੀ ਮੰਮੀ ਦੀ ਚਿਖਾਂ ਦੀਆਂ ਲਾਟਾਂ ਨਿੱਕਲ ਕੇ ਬੁੱਝ ਗਈਆਂ ਸਨ। ਅੰਗਿਆਰ ਦਗ਼ ਰਹੇ ਸਨ। ਜਿੰਨਾਂ ਦੀ ਇਸ ਨਾਲ ਗੂੜੀ ਸਾਂਝ ਸੀ। ਉਨਾਂ ਨੇ ਡੱਕੇ ਤੋੜੇ ਕੇ ਕਿਹਾ, " ਹੁਣ ਤੇਰੀ ਸਾਂਝ ਸਾਡੇ ਨਾਲੋਂ ਟੁੱਟ ਗਈ ਹੈ। ਸਾਡੇ ਵੱਲ ਸੁਰਤੀ ਨਾਂ ਕਰੀਂ। ਰਾਤ ਨੂੰ ਸੁਪਨੇ ਵਿੱਚ ਵੀ ਨਾਂ ਆਵੀਂ। ਭੂਤ ਬੱਣ ਕੇ ਨਾਂ ਡਰਾਂਵੀ। " ਸਬ ਜਾਂਣਦੇ ਸਨ, ਉਸ ਮਰਨ ਵਾਲੀ ਨੂੰ ਕੁੱਝ ਨਹੀਂ ਸੁਣ ਰਿਹਾ। ਕੁੱਝ ਲੱਕੜਾਂ ਵਿਚੋਂ ਅਜੇ ਧੂੰਆਂ ਨਿੱਕਲ ਰਿਹਾ ਸੀ। ਸਬ ਸਾਥ ਛੱਡ ਕੇ ਤੁਰ ਗਏ ਸਨ। ਜੋ ਆਂਮ ਹੀ ਕਹਿੰਦੇ ਸਨ, " ਹਰ ਸਮੇਂ ਤੇਰੇ ਨਾਲ ਹੀ ਹਾਂ। ਗੁਰਦੁਆਰਾ ਸਾਹਿਬ ਅਰਦਾਸ ਵਿੱਚ ਕੁੱਝ ਕੁ ਹੀ ਪਹੁੰਚੇ ਸਨ। ਬਹੁਤੇ ਕਾਹਲੇ, ਆਪਦੇ ਕੰਮਾਂ ਕਰਕੇ, ਰਸਤੇ ਵਿਚੋਂ ਹੀ ਚਲੇ ਗਏ ਸਨ। ਮਰਨ ਵਾਲੀ ਦੀ ਕੁੜੀ ਨਹਾਉਣ ਸਮੇਂ ਤੱਕ, ਅਜੇ ਆਈ ਨਹੀਂ ਸੀ। ਉਸ ਨੂੰ ਨਹਾਉਣ ਸਮੇਂ, ਔਰਤਾਂ ਨੇ ਉਸ ਦੀਆਂ ਵਾਲੀਆਂ ਲਾਹ ਕੇ, ਚੈਨ ਦੇ ਡੈਡੀ ਨੂੰ ਫੜਾ ਦਿੱਤੀਆਂ ਸਨ। ਰੋਟੀ ਖਾਂਣ ਪਿਛੋਂ ਕੁੜੀ ਆਪਦੇ ਡੈਡੀ ਦੇ ਦੁਆਲੇ ਹੋ ਗਈ। ਉਸ ਨੇ ਪੁੱਛਿਆ, " ਡੈਡੀ ਮੰਮੀ ਦੀਆ ਵਾਲੀਆਂ ਕਿਥੇ ਹਨ? " " ਵਾਲੀਆਂ ਮੇਰੀ ਜੇਬ ਵਿੱਚ ਹਨ। " ਲਿਆਵੋ ਦੇਵੋ ਮੇਰੀ ਮਾਂ ਦੀਆਂ ਵਾਲੀਆਂ। " " ਕੁੜੇ ਇਹੀ ਵਾਲੀਆਂ ਚੈਨ ਮੰਗਦਾ ਹੈ। ਪਰ ਜਿੰਨਾਂ ਚਿਰ ਮੈਂ ਜਿਉਂਦਾ ਹਾਂ। ਉਸ ਦੀ ਨਿਸ਼ਾਨੀ ਮੈਂ ਰੱਖਣੀ ਹੈ। " " ਡੈਡੀ ਮੈਂ ਵਾਲੀਆਂ ਹੀ ਮੰਗਦੀ ਹਾਂ। ਚੈਨ ਲਈ ਘਰ ਤੇ ਮਾਂ ਦੀ ਪੇਟੀ ਛੱਡਦੀ ਹਾਂ। " " ਪੇਟੀ ਤਾਂ ਖਾਲੀ ਹੈ। ਮਰਨ ਤੋਂ ਕੁੱਝ ਦਿਨ ਪਹਿਲਾਂ ਉਸ ਨੇ ਦਿਖਾਈ ਸੀ। ਸਾਡੇ ਦੋਂਨਾਂ ਦਾ ਖ਼ੱਫਨ, ਉਸ ਵਿੱਚ ਰੱਖਿਆ ਹੋਇਆ ਸੀ। ਹੁਣ ਮੇਰਾ ਖ਼ੱਫਨ ਪੇਟੀ ਵਿੱਚ ਪਿਆ ਹੈ। ਦੋ ਸਾਡੀਆਂ ਉਤੇ ਲੈਣ ਵਾਲੀਆਂ ਰਜ਼ਾਈਆਂ ਹਨ। ਜੇ ਨਹੀਂ ਜ਼ਕੀਨ ਢੱਕਣ ਚੱਕ ਕੇ ਦੇਖ ਲੈ। ਧੀਏ ਤੂੰ ਮੇਰਾ ਦੁੱਖ ਕੀ ਸੁਣਨਾਂ ਹੈ? ਤੂੰ ਹੀ ਤਾਂ ਮੇਰੇ ਕੋਲ ਬਚੀ ਹੈ। ਤੂੰ ਵੀ ਸ਼ਰੀਕਾਂ ਮੁਹਰੇ, ਮਾਪਿਆਂ ਦੇ ਪਰਦੇ ਫੋਲਣ ਲੱਗ ਗਈ। " ਉਹ ਰੋਣ ਲੱਗ ਗਿਆ। ਉਸ ਦੀ ਸੱਸ ਕੋਲ ਬੈਠੀ ਸੀ। ਉਸ ਨੇ ਕਿਹਾ, " ਵਾਲੀਆਂ ਦੋ ਹਨ। ਇੱਕ-ਇੱਕ ਦੋਂਨੇ ਬੱਚਿਆਂ ਨੂੰ ਵੰਡ ਦਿਉ। ਘਰ ਜਦੋਂ ਵੇਚਿਆ, ਉਦੋਂ ਬੱਣਦਾ, ਅੱਧਾ ਹਿੱਸਾ ਸਾਨੂੰ ਦੇ ਦਿਉ। ਇਹ ਖੌਲਾ ਕੀ ਕਰਨਾਂ ਹੈ? ਜਿਉਂਦੇ ਜੀਅ ਘਰ ਨੂੰ ਵੇਚ ਦਿਉ, ਮੁੜ ਕੇ ਸਰੀਕਾਂ ਨੇ ਹੀ ਦੱਬਣਾਂ ਹੈ। ਤੇਰੀ ਰਹਾਇਸ਼ ਜਿੰਮੀਦਾਰਾਂ ਦੇ ਘਰ ਹੈ। " ਹੋਰ ਲੋਕ ਵੀ ਇਹੀ ਕਹੀ ਜਾ ਰਹੇ ਸਨ। ਉਹ ਬੈਠਾ ਬਿਟਰ-ਬਿਟਰ ਦੇਖ ਰਿਹਾ ਸੀ। ਬੰਦੇ ਦੀ ਮਨਿਆਦ ਇੰਨੀ ਹੀ ਹੈ। ਇੰਨੀ ਹੀ ਇੱਜ਼ਤ ਹੈ। ਹੱਦ ਹੀ ਹੋ ਗਈ। ਇਹ ਸਾਡੀ ਪਤੀ-ਪਤਨੀ ਦੀ ਸਾਰੀ ਉਮਰ ਦੀ ਆਪਦੀ ਕਮਾਈ ਹੈ। ਬੱਚੇ ਇਸ ਨੂੰ ਲੁੱਟਣ ਲਈ ਤਿਆਰ ਬੈਠੇ ਹਨ।
ਚੈਨ ਦਾ ਕਦੇ ਫੋਨ ਨਹੀਂ ਆਇਆ ਸੀ। ਉਹ ਕਦੇ ਹੀ ਡੈਡੀ-ਮੰਮੀ ਦਾ ਫੋਨ ਚੱਕਦਾ ਸੀ। ਇੰਡੀਆਂ ਦਾ ਨੰਬਰ ਦੇਖ ਕੇ ਹੀ, ਫੋਨ ਦੀ ਰਿੰਗ ਬੰਦ ਕਰ ਦਿੰਦਾ ਸੀ। ਉਸ ਦੀ ਮੰਮੀ ਹਰ ਬਾਰ ਫੋਨ ਕਰਕੇ, ਇਹੀ ਕਹਿੰਦੀ ਸੀ, " ਸਾਨੂੰ ਵੀ ਕਨੇਡਾ ਦਿਖਾਦੇ। ਆਪਣੇ ਘਰ ਦੇ ਦੁਆਲੇ ਸਬ ਨੇ ਪੱਕੇ ਘਰ ਪਾ ਲਏ ਹਨ। ਤੂੰ ਵੀ ਪਿਛੇ ਦਾ ਖਿਆਲ ਕਰ। ਪੇਸੈ ਭੇਜ ਦੇਵੇ, ਤਾਂ ਘਰ ਸੁਮਾਰ ਲਈਏ। " ਉਸ ਦੀ ਇਹ ਹਰ ਰੋਜ਼ ਦੀ ਕਹਾਣੀ ਸੀ। ਚੈਨ ਨੇ ਘਰ ਕਦੇ, ਕੋਈ ਪੈਸਾ ਨਹੀਂ ਭੇਜਿਆ ਸੀ।  ਜਿਸ ਦਿਨ ਦੀ ਮਾਂ ਮਰੀ ਸੀ। ਉਸ ਦਿਨ ਦੇ ਚੈਨ ਦੇ ਕਈ ਫੋਨ ਆ ਗਏ ਸਨ। ਉਸ ਦਾ ਇਹੀ ਕਹਿੱਣਾਂ ਸੀ, " ਲੋਕਾਂ ਨੂੰ ਚਾਹ, ਪਾਣੀ,  ਖਾਣਾਂ ਖਿਲਾਉਣ ਵਿੱਚ ਕਮੀ ਨਾਂ ਰਹਿ ਜਾਵੇ। ਲੋਕਾਂ ਦੀ ਪੂਰੀ ਸੇਵਾ ਹੋਣੀ ਚਾਹੀਦੀ ਹੈ। " " ਚੈਨ ਪੁੱਤਰ, ਇਹ ਸਾਰੇ ਹੋਏ, ਖ਼ਰਚੇ ਦੇ ਪੈਸੇ ਕਿਥੋਂ ਭਰਨੇ ਹਨ? "  " ਉਹੀ ਭਰਨਗੇ, ਦੋਂਨਾਂ ਨੇ, ਜਿੰਨਾਂ ਜੰਮੀਦਾਰਾਂ ਦੇ ਹੁਣ ਤੱਕ ਦਿਹਾੜੀਆਂ ਲਾਈਆਂ ਹਨ। ਨਾਲੇ ਇਸ ਘਰ ਦਾ ਸੌਦਾ ਕਰ ਲੈ। ਤੇਰੇ ਮਰਨ ਪਿਛੋਂ, ਜੰਮੀਦਾਰਾਂ ਨੇ ਰੂੜੀ ਲਾ ਲੈਣੀ ਹੈ। ਤੇਰੇ ਵੀ ਦਿਨ ਨੇੜੇ ਆ ਗਏ ਲੱਗਦੇ ਹਨ। "
ਉਸ ਦੇ ਹੱਥ ਵਿਚੋਂ ਫੋਨ ਛੁੱਟ ਗਿਆ ਸੀ। ਉਸ ਨੂੰ ਬਹੁਤ ਜ਼ੋਰ ਦੀ ਖੰਘ ਆ ਗਈ। ਖੇਤੀ ਦਾ ਕੰਮ ਜ਼ੋਰ ਦਾ ਹੋਣ ਕਰਕੇ, ਉਸ ਨਸ਼ੇ ਖਾਂਣ ਦੀ ਆਦਤ ਪੈ ਗਈ ਸੀ। ਉਹ ਬੀੜੀ ਪੀਣ ਲੱਗ ਗਿਆ ਸੀ। ਉਸ ਨਾਲ ਸਾਹ ਔਖਾ ਆਉਂਦਾ ਸੀ। ਡੋਡੇ ਖਾਂਣ ਦੀ ਆਦਤ ਪੈ ਗਈ ਸੀ। ਦੇਸੀ ਦਾਰੂ ਵੀ ਖੇਤ ਵਿੱਚ ਕੱਢ ਕੇ ਪੀ ਲੈਂਦਾ ਸੀ। ਲੋਕਾ ਦਾ ਘਰ ਵਿੱਚ ਆਉਣਾਂ-ਜਾਂਣਾਂ ਬੱਣਿਆ ਹੋਇਆ ਸੀ। ਇਸ ਕਰਕੇ ਸਹੀਂ ਸਮੇਂ ਸਿਰ ਮੌਕਾ ਵੀ ਨਹੀਂ ਲੱਗਦਾ ਸੀ। ਹੱਥ ਵਿਚੋਂ ਭਾਂਡਾ ਛੁੱਟ ਜਾਂਦਾ ਸੀ। ਅੱਗੇ ਵੀ ਜਦੋਂ ਡੋਡੇ ਖਾਂਣ ਨੂੰ ਨਹੀਂ ਮਿਲਦੇ ਸਨ। ਮੰਜਾ ਫੜ ਲੈਂਦਾ ਸੀ। ਕਈ-ਕਈ ਦਿਨ ਉਠਦਾ ਨਹੀਂ ਸੀ। ਚੈਨ ਦੀ ਮੰਮੀ, ਕਿਸੇ ਹੋਰ ਦਿਹਾੜੀਏ ਕੋਲੋ ਮੰਗ ਕੇ, ਇਸ ਨੂੰ ਡੋਡੇ ਖਾਂਣ ਨੂੰ ਦਿੰਦੀ ਸੀ। ਫਿਰ ਉਹ ਕਾਇਮ ਹੁੰਦਾ ਸੀ। ਭੋਗ ਉਤੇ ਸਬ ਜਾਂਣ-ਪਛਾਂਣ ਵਾਲੇ ਲੋਕ ਭੋਜ ਖਾਂਣ ਆਏ ਹੋਏ ਸਨ। ਉਹ ਤਾਂ ਸੋਚਦੇ ਸਨ, ਸਾਰਾ ਕੁੱਝ ਕਨੇਡਾ ਵਾਲੇ ਮੁੰਡੇ ਦਾ ਕੀਤਾ ਹੋਇਆ ਹੈ। ਹਲਵਾਈਆਂ, ਬਹਿਰਿਆਂ ਨੇ ਖਾਂਣਾ ਤਿਆਰ ਕੀਤਾ ਸੀ। ਸਰਦਾਰਨੀ ਨੇ, ਸਾਰਾ ਖ਼ਰਚਾ ਕੀਤਾ ਸੀ। ਡੋਡੇ ਖਾਂਣ ਨਾਂ ਕਰਕੇ, ਭੋਗ ਵਾਲੇ ਦਿਨ ਪਿਛੋਂ, ਉਸ ਦੀ ਹਾਲਤ ਐਸੀ ਹੀ ਹੋ ਗਈ ਸੀ। ਉਸ ਨੇ ਵੀ ਮੰਜਾ ਫੜ ਲਿਆ ਸੀ।

Comments

Popular Posts