ਭਾਗ 53 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਡਾਊਨਟਾਊਨ ਦੀ ਰਹਾਇਸ਼ ਵਾਲੀ ਬਿਲਡਿੰਗ ਵਿੱਚ ਬਲਾਤਕਾਰ ਹੋਇਆ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹੈਦਰ ਨੇ ਚਾਰੇ ਪਾਸੇ ਦੇਖਿਆ, " ਮੈਂ 20 ਸਾਲਾਂ ਦੀ ਹਾਂ। " ਪਰ ਉਸ ਦਾ ਸਰੀਰ ਦੇਖ਼ ਕੇ ਲੱਗਦਾ ਸੀ। ਉਹ 30 ਸਾਲਾਂ ਦੀ ਹੈ। ਬਿਰਸਟ ਤੇ ਪੂਰਾ ਸਰੀਰ ਢਿੱਲਾ ਜਿਹਾ ਹੋਇਆ ਪਿਆ ਸੀ। ਸਾਰੇ ਸਰੀਰ ਮੂੰਹ, ਬਾਂਹਾਂ ਉਤੇ, ਤਾਜੇ ਬੈਡ ਬਗਜ਼, ਚਿਕਨਪੌਕ-ਮਾਤਾ ਦੇ ਦਾਂਣੇ ਨਿੱਕਲੇ ਹੋਏ ਸਨ। ਲਹੂ ਸਿਮ ਰਿਹਾ ਸੀ। ਇਹ ਬਹੁਤ ਛੇਤੀ ਬੰਦੇ ਦਾ ਲਹੂ ਚੂਸ ਜਾਂਦੇ ਹਨ। ਬਹੁਤੇ ਬੰਦੇ ਮਰ ਜਾਂਦੇ ਹਨ। ਐਸੀ ਹਾਲਤ ਵਿੱਚ ਕੌਣ ਬਲਾਤਕਾਰ ਕਰ ਸਕਦਾ ਹੈ? ਕਹਾਣੀ ਮਨ ਨੂੰ ਲੱਗੀ ਨਹੀਂ ਸੀ। ਉਸ ਨੇ ਮੁਫ਼ਤ ਦਾ ਕੰਮਰਾ ਲੈਣਾਂ ਸੀ। ਕੋਲ ਨੂਰਾ ਖੜ੍ਹੀ ਸੀ। ਉਸ ਨੇ ਪੁੱਛਿਆ, " ਹੈਦਰ ਦੱਸ ਉਹ ਕੌਣ ਸੀ? ਉਹ ਬੁੱਢਾ ਜਾਂ ਜੁਵਾਨ ਜਾਂ ਕੀ ਔਰਤ ਹੀ ਸੀ? ਅੱਜ ਕੱਲ ਔਰਤਾਂ ਵੀ ਮਰਦਾਂ ਵਾਲੇ ਅੰਗ ਲਗਾਈ ਫਿਰਦੀਆਂ ਹਨ। ਟੂ ਫੋਰ ਵੰਨ, ਚੇਹਰੇ ਉਪਰ ਮੇਕੱਪ ਤੇ ਬਿਰਸਟ ਤੋਂ ਔਰਤ ਲੱਗਦੀਆਂ ਹਨ। ਡਬਲ ਬੈਨੇਫਿੱਟ ਲੈਂਦੀਆਂ ਹਨ। ਔਰਤ, ਮਰਦਾਂ ਦੀ ਵੀ ਐਸੀ ਕੀ ਤੈਸੀ ਤੋਬਾ ਕਰਾ ਦਿੰਦੀਆਂ ਹਨ। " ਹੈਦਰ ਨੂਰਾਂ ਦੇ ਖ਼ਰੇ ਸੱਚ ਤੋਂ ਇਸ ਤਰਾਂ ਤੱੜਫ਼ੀ, ਜਿਵੇ ਜਖ਼ਮਾਂ ਉਤੇ ਮਿਰਚਾ ਲੱਗੀਆਂ ਹੋਣ। ਉਸ ਨੇ ਕਿਹਾ, " ਮੈਂ ਉਸ ਦੇ ਸਰੀਰ ਤੇ ਸ਼ਕਲ ਨੂੰ ਨਹੀਂ ਦੇਖਿਆ। ਰਾਤ ਦਾ ਹਨੇਰਾ ਸੀ। " ਸਾਰੀਆਂ ਔਰਤਾਂ ਨੇ ਇੱਕ-ਦੂਜੀ ਨਾਲ ਅੱਖਾਂ ਮਿਲਾਈਆਂ। ਬੁੱਲਾ ਵਿੱਚ ਹੱਸੀਆਂ। ਕਮਾਲ ਦੀ ਗੱਲ ਸੀ। ਪੁਰਾਣੇ ਜ਼ਮਾਨੇ ਤੋਂ ਮਰਦ-ਔਰਤ, ਪਤੀ-ਪਤਨੀ, ਪ੍ਰੇਮੀ ਮਿਲਣ ਲਈ, ਰਾਤ ਦਾ ਸਮਾਂ  ਹਨੇਰਾ ਲੱਭਦੇ ਹਨ। ਪਰ ਉਨਾਂ ਨੂੰ ਹਨੇਰੇ ਵਿੱਚ ਵੀ ਦਿਸਦਾ ਹੁੰਦਾ ਹੈ। ਕਿਸ ਦਾ ਸਾਥ ਮਾਂਣ ਰਹੇ ਹਨ। ਕਦੇ ਐਸਾ ਨਹੀਂ ਹੋਇਆ, ਗੁਆਂਢੀ ਭੁਗਤ ਜਾਵੇ। ਜਾਂਣ ਬੁੱਝ ਕੇ ਗੁਆਂਢੀ ਨੂੰ ਵੀ ਜੱਫ਼ਾ ਜਰੂਰ ਪੈ ਸਕਦਾ ਹੈ। ਜਿਵੇਂ ਸਾਲੀ ਤੇ ਦਿਉਰ ਜੇਠ ਨਾਲ ਜਾਂਣ ਕੇ ਖਹੀ ਜਾਂਦੇ ਹਨ। ਰੇਪ ਕਰਨ ਵਾਲੇ ਬਾਰੇ, ਉਸ ਨੂੰ ਕੁੱਝ ਯਾਦ ਨਹੀਂ ਸੀ। ਜਦੋਂ ਰੇਪ ਹੋਇਆ। ਉਸ ਦੇ ਕੱਪੜੇ ਉਤਾਰੇ ਗਏ ਹੋਣੇ ਹਨ। ਬੰਦੇ ਨੇ, ਉਸ ਦੇ ਸਰੀਰ ਨੂੰ ਕਿਹੜੇ ਲਹਿਜੇ ਵਿੱਚ ਛੂਹਿਆ। ਉਸ ਦੇ ਅੰਗਾ ਵਿੱਚ ਹਰਕੱਤ ਕੀਤੀ ਹੋਣੀ ਹੈ। ਬਲਾਤਕਾਰ ਕਰਨ ਵਾਲੇ ਵਿੱਚ ਕਿੰਨਂੀ ਕੁ ਸ਼ਕਤੀ ਸੀ? ਮਰਦ ਜਾਂ ਔਰਤ, ਬੁੱਢਾ ਜਾਂ ਜੁਵਾਨ, ਗੋਰਾ, ਕਾਲਾ, ਲੰਬਾ, ਮੱਧਰਾ, ਮੋਟਾ ਪਤਲਾ, ਸਬ ਪਤਾ ਲੱਗਦਾ ਹੈ।
ਅੰਮ੍ਰਿਤ ਜਰੂਰੀ ਪੇਪਰ ਲੈਣ ਆਈ ਸੀ। ਉਹ ਵੀ ਔਰਤਾਂ ਦਾ ਝੁਰਮਟ ਦੇਖ਼ ਕੇ, ਗੱਲਾਂ ਸੁਣਨ ਲਈ ਖੜ੍ਹ ਗਈ ਸੀ। ਐਸਾ ਮੌਕਾ ਤਾਂ ਔਰਤਾਂ ਨੂੰ ਰੱਬ ਦੇਵੇ। ਗਾਤਰਾ ਪਾਉਣ ਨਾਲ ਚੂਗਲੀ, ਨਿੰਦਿਆ ਬੰਦੇ ਅੰਦਰੋਂ ਨਹੀਂ ਜਾਂਦੀ। ਧਰਮੀ ਲਿਬਾਸ ਬੱਣਾਉਣਾਂ ਪਬਲਿਕ ਨੂੰ ਬੇਵਕੂਫ਼ ਬੱਣਾਉਣ ਲਈ, ਲੋਕਾਂ ਦੀਆਂ ਅੱਖਾ ਚੋਬਲੀਆਂ ਜਾਂਦੀਆਂ ਹਨ। ਅੱਜ ਤੱਕ ਵੱਡੇ-ਵੱਡੇ ਧਰਮੀਆਂ ਨੇ ਕੋਈ ਬਹੁਤੀ ਵੱਡੀ ਮੱਲ ਨਹੀਂ ਮਾਰੀ। ਆਮ ਲੋਕਾਂ ਤੋਂ ਵੱਖਰਾ, ਧਰਮੀਆਂ ਨੇ ਕੀ ਖੱਟਿਆ ਹੈ? ਦੂਜੇ ਦੀਆਂ ਧੀਆਂ, ਭੈਣਾਂ, ਜ਼ਨਾਨੀਆਂ, ਪਬਲਿਕ ਦਾ ਧੰਨ ਜਾਇਦਾਦਾਂ ਜਰੂਰ ਹੱਥਿਆਈਆਂ ਹਨ। ਅੰਮ੍ਰਿਤ ਵੀ ਬਹੁਤ ਧਰਮੀ ਬੱਣ ਕੇ ਦਿਖਾਉਂਦੀ ਸੀ। ਧਰਮ ਕਿਥੋਂ ਤੋਰ ਲੂ, ਇੱਕ ਪਤੀ ਤੇ ਘਰ ਚੱਜ ਨਾਲ ਨਹੀਂ ਚਲਾ ਸਕਦੀ। ਤੀਜੇ ਇਨ ਸ਼ੈਲਟਰ ਵਿੱਵ ਕੁੱਟ ਖਾ ਕੇ ਆਈ ਹੁੰਦੀ ਹੈ। ਐਸੇ ਸ੍ਰੀ ਸਾਹਿਬ ਕੱਪੜਿਆਂ ਉਤੋਂ ਦੀ ਪਾਉਣ, ਲੋਕ ਦਿਖਾਵੇ ਦਾ ਕੀ ਫ਼ੈਇਦਾ ਹੈ? ਜੇ ਆਪਣੇ ਆਪ ਨੂੰ ਖੁਸ,æ ਸੁਰੱਖਿਤ ਨਹੀਂ ਰੱਖ ਸਕਦੇ। ਮੱਥੇ ਉਤੇ ਸੌ ਤਿਉੜੀਆਂ ਪਾਈਆਂ ਰਹਿੰਦੀਆਂ ਹਨ। ਅੰਮ੍ਰਿਤ ਨੇ ਕਿਹਾ, " ਜੇ ਤੈਨੂੰ ਰੇਪ ਕਰਨ ਵਾਲੇ ਦੇ ਬਾਰੇ ਚੇਤਾ ਜਾਂ ਸਮਝ ਨਹੀਂ ਆਈ। ਕਿਤੇ ਸੁਪਨੇ ਵਿੱਚ ਹੀ, ਤੇਰੀ ਕੋਈ ਦੇਵੀ, ਦੇਵਤਾ, ਭੁਤ, ਪ੍ਰੇਤ ਮੁਰਾਦ ਪੂਰੀ ਨਾਂ ਕਰ ਗਿਆ ਹੋਵੇ। ਸੁਪਨੇ ਵਿੱਚ ਸੈਕਸ ਕਰਨ ਵਾਲੇ ਦਾ ਜਿਸਮ ਨਹੀਂ ਦਿਸਦਾ। ਉਹ ਸਬ ਖੇਡ-ਖਿਡਾ ਕੇ, ਹੋਲੀ ਜਿਹੇ ਖਿਸਕ ਜਾਂਦਾ ਹੈ। ਅੱਖ ਖੁੱਲਣ ਤੇ ਪਤਾ ਚੱਲਦਾ ਹੈ। ਜਦੋਂ ਝੂਟੇ ਆਈ ਜਾਂਦੇ ਹਨ। ਬੜਾ ਅੰਨਦ ਦੇ ਗਿਆ। ਕਨੇਡਾ ਵਿੱਚ ਤਾਂ ਲਾਈਟ ਵੀ ਨਹੀਂ ਜਾਂਦੀ। ਹਨੇਰੇ ਵਾਲੀ ਐਸੀ ਕਿਹੜੀ ਥਾਂ ਸੀ? "
ਹੈਦਰ ਨੂੰ ਲੱਗਾ, ਇਹ ਸੱਚ ਨਹੀਂ ਮੰਨ ਰਹੀਆਂ। ਉਸ ਨੇ ਕਿਹਾ, "  ਡਾਊਨਟਾਊਨ ਦੀ ਰਹਾਇਸ਼ ਵਾਲੀ ਬਿਲਡਿੰਗ ਵਿੱਚ ਬਲਾਤਕਾਰ ਹੋਇਆ ਹੈ। ਮੈਂ ਬਲਾਤਕਾਰ ਬਾਰ, ਹੋਰ ਕੋਈ ਗੱਲ ਨਹੀਂ ਕਰਨੀ ਚਹੁੰਦੀ। ਅਜੇ ਘੱਟਨਾਂ ਹੋਈ ਨੂੰ 24 ਘੰਟੇ ਤਾਂ ਹੋਏ ਹਨ। ਮੈਂ ਤਾਂ ਪੁਲੀਸ ਨੂੰ ਵੀ ਚੱਜ ਨਾਲ ਨਹੀਂ ਦੱਸਿਆ। " ਕਿਮ ਨੇ ਕਿਹਾ, " ਤੂੰ ਵੀ ਭਾਰਤ, ਪੰਜਾਬ ਦੇ ਪੁਲੀਸ ਵਾਲਿਆਂ ਵਾਂਗ 24 ਘੰਟੇ ਦਾ ਸਮਾਂ ਪਾਰ ਕਰਾਉਣਾਂ ਚਹੁੰਦੀ ਹੈ। ਜਦ ਨੂੰ ਚਾਹੇ ਅੱਗਲਾ ਆ ਕੇ, ਤੇਰੀ ਟੀ ਵਜ਼ਾ ਦੇਵੇ। ਡਾਊਨਟਾਊਨ ਵਿੱਚ ਚੱਪੇ-ਚੱਪੇ ਉਤੇ ਬੱਲਬ ਜੱਗਦੇ ਹਨ। ਲੱਗਦਾ ਹੈ, ਕਾਰਾ ਘਰ ਵਿੱਚ ਹੀ ਹੋਇਆ ਹੈ। ਜਦੋਂ ਕੋਈ ਖਾਸ ਹੋਵੇ। ਉਦੋਂ ਹੀ ਅੱਧਾ-ਕੱਚਾ ਪੱਕਾ ਨਿਗਲਿਆ ਜਾਂਦਾ ਹੈ। ਹੈਦਰ ਤੂੰ ਆਪ ਬੀਤੀ ਬਾਰੇ ਕਦੋਂ ਦੱਸੇਗੀ? ਜਦੋਂ ਉਹ ਹੋਰ ਔਰਤਾਂ ਨੂੰ ਵੀ ਆਪਣਾਂ ਸ਼ਿਕਾਰ ਬਣਾਂ ਲਵੇਗਾ। ਤੇਰੇ ਉਪਰਲੇ ਬੁੱਲ ਉਤੇ ਦੰਦਾ ਦੀ ਬਾਈਟ ਦੇ ਨਿਸ਼ਾਨ ਹਨ। ਉਸੇ ਨੇ ਦੰਦੀ ਵੱਡੀ ਹੋਣੀ ਹੈ। " " ਓ ਮਾਈ ਗੋਡ, ਤੁਸੀਂ ਸਬ ਔਰਤਾਂ ਵੀ ਸ਼ੇਮ-ਸ਼ੇਮ ਹੋ। ਵਕੀਲਾਂ ਵਾਂਗ ਦੁੱਖਦੀ ਰਗ ਫੜਦੀਆਂ ਹੋ। ਇਹ ਦੰਦੀ ਤਾਂ ਮੇਰੇ ਕੋਲੋ ਵੱਡੀ ਗਈ ਸੀ। " ਨੂਰਾਂ ਨੇ ਵੀ ਆਪਦੇ ਬੁੱਲ ਦੰਦਾ ਵਿੱਚ ਦੱਬ ਲਏ ਸਨ। ਉਸ ਤੋਂ ਗੱਲਾਂ ਪੁੱਛਦੀ ਸੁਆਦ-ਸੁਆਦ ਹੋਈ ਪਈ ਸੀ। ਉਸ ਦੇ ਵੀ ਜੁਵਾਨੀ ਚੂੰਡੀਆਂ ਵੱਡ ਰਹੀ ਸੀ। ਮੱਛਰੀ ਪਈ ਸੀ। ਨੂਰਾਂ ਨੇ  ਕਿਹਾ, " ਸੁਆਦ ਤਾ ਉਸ ਨੇ ਵੀ ਦਿੱਤਾ ਲਿੱਤਾ ਹੋਣਾਂ ਹੈ। ਕੀ ਤੈਨੂੰ ਮਜ਼ਾ ਆਇਆ ਸੀ? ਦੰਦੀਆਂ ਤਾਂ ਤੈਨੂੰ ਉਸ ਦੇ ਵੱਡਣੀਆਂ ਚਾਹੀਦੀਆਂ ਸੀ। ਉਸ ਦੇ ਮੋਡੇ, ਛਾਤੀ, ਗੱਲ਼ਾਂ, ਕੰਨ ਨੱਕ ਖਾਂ ਜਾਂਦੀ। ਆਪੇ ਸਾਲਾ ਫੜਿਆ ਜਾਂਦਾ। ਆਪਦੇ ਕਾਹਦੇ ਲਈ ਦੰਦੀ ਵੱਡ ਲਈ? ਆਪਦੇ ਬੁੱਲਾਂ ਉਤੇ ਸਰੀਰਕ ਸਬੰਧ ਸਮੇਂ, ਉਦੋਂ ਦੰਦੀ ਵੱਡੀ ਜਾਂਦੀ ਹੈ। ਜਦੋਂ ਆਪਣੇ-ਆਪ ਦੀ ਸੁਰਤ ਨਹੀਂ ਰਹਿੰਦੀ। ਆਪਦੀ ਮਰਜ਼ੀ ਦੁਆਰਾ, ਜਿਸਮ ਉਤੇ ਦੂਜਾ ਛਾ ਜਾਂਦਾ ਹੈ। ਕੀ ਤੂੰ ਆਪਦੇ ਕਿਸੇ ਆਪਣੇ ਨੂੰ ਮਾਂ-ਬਾਪ ਨੂੰ ਦੱਸਿਆ ਹੈ? " " ਮੇਰੇ ਕੋਲ ਦੰਦੀ ਵੱਡੀ ਦਾ ਜੁਆਬ ਨਹੀਂ ਹੈ। ਇਹ ਤੁਹਾਡਾ ਬਿਜ਼ਨਸ ਵੀ ਨਹੀਂ ਹੈ। ਮੇਰਾ ਬਾਪ ਕੌਣ ਹੈ? ਉਸ ਦਾ ਮੈਨੂੰ ਤੇ ਮੇਰੀ ਮਾਂ ਨੂੰ ਵੀ ਪਤਾ ਨਹੀਂ ਹੈ। ਮੈਂ ਮਾਂ ਤੇ ਭਰਾ ਨੂੰ ਫੋਨ ਕਰਨ ਦੀ ਕੋਸ਼ਸ਼ ਕਰ ਰਹੀ ਹਾਂ। ਉਨਾਂ ਨਾਲ ਮੇਰੀ ਬੋਲ-ਚਾਲ ਨਹੀਂ ਹੈ। ਇਸੇ ਲਈ ਮੇਰਾ ਫੋਨ ਨਹੀ ਚੱਕਦੇ। " ਹੈਦਰ ਸਾਰੀਆਂ ਔਰਤਾਂ ਨੂੰ ਛੱਡ ਕੇ, ਕੌਨਸਲਰ ਦੇ ਕੰਮਰੇ ਵਿੱਚ ਚਲੀ ਗਈ ਸੀ। ਉਸ ਨੇ ਕੌਨਸਲਰ ਨੂੰ ਕਿਹਾ, " ਮੇਰੇ ਨਾਲ ਰਾਤ ਜਬæਰਦਸਤੀ ਹੋਈ ਹੈ। ਉਸ ਬਾਰੇ ਦੱਸਣਾਂ ਹੈ। " ਦਫ਼ਤਰ ਦਾ ਦਰਵਾਜ਼ਾ ਬੰਦ ਹੋ ਗਿਆ ਸੀ। ਅੱਧੇ ਕੁ ਘੰਟੇ ਪਿਛੋਂ ਹੈਦਰ ਹੱਸਦੀ ਹੋਈ ਬਾਹਰ ਆਈ। ਦੋਂਨੇ ਕੌਨਸਲਰਾਂ ਨੂੰ ਵੀ ਬੜਾ ਸੁਆਦ ਆਇਆ ਲੱਗਦਾ ਸੀ। ਇੱਕ ਨੇ ਦੂਜੀ ਦੇ ਹੱਥ ਦੇ ਪੰਜੇ ਉਤੇ ਪੰਜਾ ਮਾਰ ਕੇ, ਹਾਏ ਫਾਈਵ ਕੀਤਾ। ਉਨਾਂ ਦੇ ਹਾਸੇ ਦੀ ਗੂਜ ਬਾਹਰ ਤੱਕ ਆਈ। ਦੂਜੀਆਂ ਸਬ ਔਰਤਾਂ ਬੂਹੇ ਦੇ ਬਾਹਰ ਹੀ ਵਿੜਕਾਂ ਲੈ ਰਹੀਆਂ ਸਨ। ਜਿਉਂ ਹੀ ਹੈਦਰ ਐਲਾਵੇਟਰ-ਲਿਫ਼ਟ ਵਿੱਚ ਵੜੀ, ਸਬ ਤਾੜੀਆਂ ਮਾਰ ਕੇ ਹੱਸੀਆਂ।

Comments

Popular Posts