ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੫੯ Page 359 of 1430

16452 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि



ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ।

One Universal Creator God. By The Grace Of The True Guru:

16453 ਭੀਤਰਿ ਪੰਚ ਗੁਪਤ ਮਨਿ ਵਾਸੇ



Bheethar Panch Gupath Man Vaasae ||

भीतरि पंच गुपत मनि वासे

ਮਨ ਵਿਚ ਧੁਰ ਅੰਦਰ ਕਾਂਮ. ਕਰੋਧ, ਲੋਭ. ਹੰਕਾਂਰ, ਮੋਹ ਲੁਕੇ ਪਏ ਹਨ ॥The five evil passions dwell hidden within the mind.

16454 ਥਿਰੁ ਰਹਹਿ ਜੈਸੇ ਭਵਹਿ ਉਦਾਸੇ ੧॥



Thhir N Rehehi Jaisae Bhavehi Oudhaasae ||1||

थिरु रहहि जैसे भवहि उदासे ॥१॥

ਨਾਹ ਉਹ ਆਪ ਟਿਕਦੇ ਹਨ ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ ||1||


They do not remain still, but move around like wanderers. ||1||
16455 ਮਨੁ ਮੇਰਾ ਦਇਆਲ ਸੇਤੀ ਥਿਰੁ ਰਹੈ



Man Maeraa Dhaeiaal Saethee Thhir N Rehai ||

मनु मेरा दइआल सेती थिरु रहै

ਮੇਰਾ ਮਨ ਦਿਆਲੂ ਰੱਬ ਦੀ ਯਾਦ ਵਿਚ ਜੁੜਦਾ ਨਹੀਂ ਹੈ



My soul does not stay held by the Merciful Lord.

16456 ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ੧॥ ਰਹਾਉ



Lobhee Kapattee Paapee Paakhanddee Maaeiaa Adhhik Lagai ||1|| Rehaao ||

लोभी कपटी पापी पाखंडी माइआ अधिक लगै ॥१॥ रहाउ

ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ।ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ 1॥ ਰਹਾਉ



It is greedy, deceitful, sinful and hypocritical, and totally attached to Maya. ||1||Pause||

16457 ਫੂਲ ਮਾਲਾ ਗਲਿ ਪਹਿਰਉਗੀ ਹਾਰੋ



Fool Maalaa Gal Pehirougee Haaro ||

फूल माला गलि पहिरउगी हारो

ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ ॥



I will decorate my neck with garlands of flowers.

16458 ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ੨॥



Milaigaa Preetham Thab Karougee Seegaaro ||2||

मिलैगा प्रीतमु तब करउगी सीगारो ॥२॥

ਮੇਰਾ ਪਿਆਰ ਪ੍ਰਭੂ ਮਿਲੇਗਾ, ਤਾਂ ਮੈਂ ਸਿੰਗਾਰ ਕਰਾਂਗੀ ||2||

When I meet my Beloved, then I will put on my decorations. ||2||

16459 ਪੰਚ ਸਖੀ ਹਮ ਏਕੁ ਭਤਾਰੋ



Panch Sakhee Ham Eaek Bhathaaro ||

पंच सखी हम एकु भतारो

ਮੇਰੀਆਂ ਪੰਜੇ ਸਹੇਲੀਆਂ ਗਿਆਨ-ਇੰਦਰੀਆਂ ਹਨ। ਜਿੰਨਾਂ ਦਾ ਖਸਮ ਮਨ ਹੈ



I have five companions and one Spouse.

16460 ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ੩॥



Paedd Lagee Hai Jeearraa Chaalanehaaro ||3||

पेडि लगी है जीअड़ा चालणहारो ॥३॥

ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ। ਜੀਵਾਤਮਾ ਨੇ ਮਰ ਜਾਂਣਾ ਹੈ ||3||


It is ordained from the very beginning, that the soul must ultimately depart. ||3||
16461 ਪੰਚ ਸਖੀ ਮਿਲਿ ਰੁਦਨੁ ਕਰੇਹਾ



Panch Sakhee Mil Rudhan Karaehaa ||

पंच सखी मिलि रुदनु करेहा

ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋਦੀਆਂ ਹਨ



The five companions will lament together.

16462 ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ੪॥੧॥੩੪॥



Saahu Pajoothaa Pranavath Naanak Laekhaa Dhaehaa ||4||1||34||

साहु पजूता प्रणवति नानक लेखा देहा ॥४॥१॥३४॥

ਸਤਿਗੁਰੂ ਨਾਨਕ ਕਹਿ ਰਹੇ ਹਨ, ਮਨ ਇਕੱਲਾ ਲੇਖਾ ਦੇਣ ਲਈ ਫੜਿਆ ਜਾਂਦਾ ਹੈ ||4||1||34||


When the soul is trapped, prays Nanak, it is called to account. ||4||1||34||
16463 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि



ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ

One Universal Creator God. By The Grace Of The True Guru:

16464 ਆਸਾ ਘਰੁ ਮਹਲਾ



Aasaa Ghar 6 Mehalaa 1 ||

आसा घरु महला

ਆਸਾ ਘਰ 6 ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||

Aasaa, Sixth House, First Mehl 1 ||

16465 ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ



Man Mothee Jae Gehanaa Hovai Poun Hovai Sooth Dhhaaree ||

मनु मोती जे गहणा होवै पउणु होवै सूत धारी

ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿੱਣਾ ਬਣਾ ਲਈਏ। ਜੇ ਸਾਹਾਂ ਦਾ ਧਾਗਾ ਬਣਾ ਕੇ, ਸਿਮਰਨ ਰੱਬ ਦੀ ਯਾਦ ਇਕੱਠੀ ਕਰ ਲਈਏ

If the pearl of the mind is strung like a jewel on the thread of the breath.

16466 ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ੧॥



Khimaa Seegaar Kaaman Than Pehirai Raavai Laal Piaaree ||1||

खिमा सीगारु कामणि तनि पहिरै रावै लाल पिआरी ॥१॥

ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਕੇ ਮੁਆਫ਼ ਕਰਨ ਦਾ ਸਿੰਗਾਰ ਬਣਾ ਕੇ, ਆਪਣੇ ਸਰੀਰ ਉਤੇ ਹੂਢਾਏ, ਤਾਂ ਪਤੀ ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ||1||


And the soul-bride adorns her body with compassion, then the Beloved Lord will enjoy His lovely bride. ||1||
16467 ਲਾਲ ਬਹੁ ਗੁਣਿ ਕਾਮਣਿ ਮੋਹੀ



Laal Bahu Gun Kaaman Mohee ||

लाल बहु गुणि कामणि मोही

ਬਹੁਤ ਗੁਣਾਂ ਵਾਲੇ ਲਾਲ ਪ੍ਰਭੂ, ਜਿਸ ਮਨ ਨੂੰ ਤੂੰ ਪਿਆਰਾ ਲੱਗਦਾਂ ਹੈ ॥



My Love, I am fascinated by Your many glories;

16468 ਤੇਰੇ ਗੁਣ ਹੋਹਿ ਅਵਰੀ ੧॥ ਰਹਾਉ



Thaerae Gun Hohi N Avaree ||1|| Rehaao ||

तेरे गुण होहि अवरी ॥१॥ रहाउ

ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ 1॥ ਰਹਾਉ



Your Glorious Virtues are not found in any other. ||1||Pause||

16469 ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ



Har Har Haar Kanth Lae Pehirai Dhaamodhar Dhanth Laeee ||

हरि हरि हारु कंठि ले पहिरै दामोदरु दंतु लेई

ਜੇ ਬੰਦਾ ਰੱਬ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਵੇ। ਪ੍ਰਭੂ-ਸਿਮਰਨ ਨੂੰ ਦੰਦਾਂ ਵਿੱਚ ਗਾਉਂਦਾ ਰਹੇ ॥



If the bride wears the garland of the Lord's Name, Har, Har, around her neck, and if she uses the toothbrush of the Lord;

16470 ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ੨॥



Kar Kar Karathaa Kangan Pehirai Ein Bidhh Chith Dhharaeee ||2||

कर करि करता कंगन पहिरै इन बिधि चितु धरेई ॥२॥

ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਵੇ। ਚਿੱਤ ਪ੍ਰਭੂ ਚਰਨਾਂ ਵਿਚ ਟਿਕਿਆ ਰਹਿੰਦਾ ਹੈ ||2||


And if she fashions and wears the bracelet of the Creator Lord around her wrist, then she shall hold her consciousness steady. ||2||
16471 ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ



Madhhusoodhan Kar Mundharee Pehirai Paramaesar Patt Laeee ||

मधुसूदनु कर मुंदरी पहिरै परमेसरु पटु लेई

ਪ੍ਰਭੂ ਦੇ ਨਾਮ ਨੂੰ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ ॥



She should make the Lord, the Slayer of demons, her ring, and take the Transcendent Lord as her silken clothes.

16472 ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ੩॥



Dhheeraj Dhharree Bandhhaavai Kaaman Sreerang Suramaa Dhaeee ||3||

धीरजु धड़ी बंधावै कामणि स्रीरंगु सुरमा देई ॥३॥

ਗੰਭੀਰਤਾ ਨੂੰ ਮਾਂਗ ਵਿੱਚ ਸਜਾਵੇ, ਪਤੀ ਪ੍ਰਭੂ ਭਗਤ ਦੀਆਂ ਅੱਖਾਂ ਵਿਚ ਸੁਰਮਾ ਹੋਵੇ ||3||


The soul-bride should weave patience into the braids of her hair, and apply the lotion of the Lord, the Great Lover. ||3||
16473 ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ



Man Mandhar Jae Dheepak Jaalae Kaaeiaa Saej Karaeee ||

मन मंदरि जे दीपकु जाले काइआ सेज करेई

ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਈਏ। ਹਿਰਦੇ ਨੂੰ ਪ੍ਰਭੂ-ਮਿਲਾਪ ਵਾਸਤੇ ਸੇਜ ਬਣਾਈਏ ॥



If she lights the lamp in the mansion of her mind, and makes her body the bed of the Lord,

16474 ਗਿਆਨ ਰਾਉ ਜਬ ਸੇਜੈ ਆਵੈ ਨਾਨਕ ਭੋਗੁ ਕਰੇਈ ੪॥੧॥੩੫॥



Giaan Raao Jab Saejai Aavai Th Naanak Bhog Karaeee ||4||1||35||

गिआन राउ जब सेजै आवै नानक भोगु करेई ॥४॥१॥३५॥

ਜਦੋਂ ਪ੍ਰਭੂ ਦਾ ਗਿਆਨ ਹਿਰਦੇ-ਸੇਜ ਉਤੇ ਪ੍ਰਗਟ ਹੁੰਦਾ ਹੈ, ਤਾਂ ਉਸ ਨੂੰ ਸਤਿਗੁਰੂ ਨਾਨਕ ਜੀ ਆਪਣੇ ਨਾਲ ਮਿਲਾ ਲੈਂਦਾ ਹੈ ||4||1||35||


Then, when the King of spiritual wisdom comes to her bed, He shall take her, and enjoy her. ||4||1||35||
16475 ਆਸਾ ਮਹਲਾ



Aasaa Mehalaa 1 ||

आसा महला

ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ||


Aasaa, First Mehl 1 ||
16476 ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ



Keethaa Hovai Karae Karaaeiaa This Kiaa Keheeai Bhaaee ||

कीता होवै करे कराइआ तिसु किआ कहीऐ भाई

ਭਾਈ, ਬੰਦੇ ਜੀਵ ਦੇ ਕੀ ਵੱਸ? ਉਹੀ ਕੁਝ ਕਰਦਾ ਹੈ। ਜੋ ਭਗਵਾਨ ਉਸ ਤੋਂ ਕਰਾਂਦਾ ਹੈ ॥



The created being acts as he is made to act; what can be said to him, Siblings of Destiny?

16477 ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ੧॥



Jo Kishh Karanaa So Kar Rehiaa Keethae Kiaa Chathuraaee ||1||

जो किछु करणा सो करि रहिआ कीते किआ चतुराई ॥१॥

ਬੰਦੇ ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ। ਜੋ ਕੁਝ ਰੱਬ ਕਰਨਾ ਚਾਹੁੰਦਾ ਹੈ। ਉਹੀ ਕਰ ਰਿਹਾ ਹੈ



Whatever the Lord is to do, He is doing; what cleverness could be used to affect Him? ||1||

16478 ਤੇਰਾ ਹੁਕਮੁ ਭਲਾ ਤੁਧੁ ਭਾਵੈ



Thaeraa Hukam Bhalaa Thudhh Bhaavai ||

तेरा हुकमु भला तुधु भावै

ਪ੍ਰਭੂ ਜੀ ਤੇਰਾ ਭਾਣਾਂ ਚੰਗਾ ਲਗਦਾ ਹੈ। ਤੇਰੀ ਰਜ਼ਾ ਹੀ ਚੰਗੀ ਹੈ, ਜੋ ਤੈਨੂੰ ਪ੍ਰਭੂ ਚੰਗੀ ਲੱਗਦੀ ਹੈ ॥



The Order of Your Will is so sweet, O Lord; this is pleasing to You.

16479 ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ੧॥ ਰਹਾਉ



Naanak Thaa Ko Milai Vaddaaee Saachae Naam Samaavai ||1|| Rehaao ||

नानक ता कउ मिलै वडाई साचे नामि समावै ॥१॥ रहाउ

ਸਤਿਗੁਰ ਨਾਨਕ ਪ੍ਰਭੂ ਦੇ ਦਰਬਾਰ ਵਿੱਚ, ਮਰਨ ਪਿਛੋਂ, ਉਸ ਬੰਦੇ ਨੂੰ ਉਪਮਾਂ ਮਿਲਦੀ ਹੈ। ਪ੍ਰਭੂ ਵਿਚ ਲੀਨ ਰਹਿੰਦਾ ਹੈ 1॥ ਰਹਾਉ



Sathigur Nanak, he alone is honored with greatness, who is absorbed in the True Name. ||1||Pause||

16480 ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਹੋਈ



Kirath Paeiaa Paravaanaa Likhiaa Baahurr Hukam N Hoee ||

किरतु पइआ परवाणा लिखिआ बाहुड़ि हुकमु होई

ਪਿਛਲੇ ਜਨਮ ਦੇ ਕੀਤੇ ਕੰਮਾਂ ਦੇ ਅਨੁਸਾਰ ਜੀਵਨ ਲਿਖਿਆ ਹੁੰਦਾ ਹੈ। , ਉਸ ਦੇ ਉਲਟ ਕੋਈ ਆਪਦੀ ਮਰਜ਼ੀ ਨਹੀਂ ਕਰ ਸਕਦਾ ॥



The deeds are done according to pre-ordained destiny; no one can turn back this Order.

16481 ਜੈਸਾ ਲਿਖਿਆ ਤੈਸਾ ਪੜਿਆ ਮੇਟਿ ਸਕੈ ਕੋਈ ੨॥



Jaisaa Likhiaa Thaisaa Parriaa Maett N Sakai Koee ||2||

जैसा लिखिआ तैसा पड़िआ मेटि सकै कोई ॥२॥

ਜਿਵੇਂ ਜੀਵਨ ਦਾ ਲੇਖ ਲਿਖਿਆ ਪਿਆ ਹੈ। ਉਵੇਂ ਹੀ ਕਰਮਾਂ ਜੀਵਨ ਨੂੰ ਦੇਖ ਕੇ, ਰੱਬ ਲੇਖ ਉਘਾੜਦਾ ਹੈ। ਲਿਖਤ ਕੋਈ ਮਿਟਾ ਨਹੀਂ ਸਕਦਾ ||2||


As it is written, so it comes to pass; no one can erase it. ||2||
16482 ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ



Jae Ko Dharageh Bahuthaa Bolai Naao Pavai Baajaaree ||

जे को दरगह बहुता बोलै नाउ पवै बाजारी

ਜੇ ਕੋਈ ਜੀਵ, ਬੰਦਾ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਇਤਰਾਜ਼ ਕਰੀ ਜਾਏ। ਉਸ ਦਾ ਨਾਮ ਬੜਬੋਲਾ, ਮੂੰਹ ਜ਼ੋਰ ਅਵਾਰਾ ਪੈ ਸਕਦਾ ਹੈ ॥



He who talks on and on in the Lord's Court is known as a joker.

16483 ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ੩॥



Satharanj Baajee Pakai Naahee Kachee Aavai Saaree ||3||

सतरंज बाजी पकै नाही कची आवै सारी ॥३॥

ਜੀਵਨ ਦੀ ਬਾਜ਼ੀ, ਸ਼ਤਰੰਜ ਚੌਪੜ ਦੀ ਬਾਜ਼ੀ ਵਾਂਗੀ ਹੈ। ਝੋਰਾ ਕਰਨ ਨਾਲ ਬਾਜ਼ੀ ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ। ਜਿੱਤਦੀਆਂ ਉਹ ਹਨ, ਜੋ ਪੁੱਗਣ ਵਾਲੇ ਘਰ ਵਿਚ ਜਾਂਦੀਆਂ ਹਨ ||3||



He is not successful in the game of chess, and his chessmen do not reach their goal. ||3||

16484 ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ



Naa Ko Parriaa Panddith Beenaa Naa Ko Moorakh Mandhaa ||

ना को पड़िआ पंडितु बीना ना को मूरखु मंदा

ਪ੍ਰਭੂ ਦੀ ਨਜ਼ਰ ਵਿੱਚ ਨਾਹ ਕੋਈ ਵਿਦਵਾਨ ਸਿਆਣਾ ਹੈ, ਨਾਹ ਕੋਈ ਬੇਸਮਝ ਹੈ



By himself, no one is literate, learned or wise; no one is ignorant or evil.

16485 ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ੪॥੨॥੩੬॥



Bandhee Andhar Sifath Karaaeae Thaa Ko Keheeai Bandhaa ||4||2||36||

बंदी अंदरि सिफति कराए ता कउ कहीऐ बंदा ॥४॥२॥३६॥

ਉਹ ਬੰਦਾ ਹੈ, ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤ ਕਰਾਂਉਂਦਾ ਹੈ ||4||2||36||


When, as a slave, one praises the Lord, only then is he known as a human being. ||4||2||36||
16486 ਆਸਾ ਮਹਲਾ



Aasaa Mehalaa 1 ||

ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ||

आसा महला

Aasaa, First Mehl 1 ||

16487 ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ



Gur Kaa Sabadh Manai Mehi Mundhraa Khinthhaa Khimaa Hadtaavo ||

गुर का सबदु मनै महि मुंद्रा खिंथा खिमा हढावउ

ਸਤਿਗੁਰੂ ਦਾ ਗੁਰਬਾਣੀ ਦਾ ਸ਼ਬਦ, ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ। ਜੋਗੀ, ਮੁੰਦ੍ਰਾਂ ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਗੁਰਬਾਣੀ ਦਾ ਸ਼ਬਦ ਹੈ ਮੈਂ ਮੁਆਫ਼ ਕਰਨ ਦਾ ਸੁਭਾਉ ਦੀ ਗੋਦੜੀ ਪਹਿਨਦਾ ਹਾਂ ॥



Let the Word of the Sathigur's Shabad be the ear-rings in your mind, and wear the patched coat of tolerance.

16488 ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ੧॥



Jo Kishh Karai Bhalaa Kar Maano Sehaj Jog Nidhh Paavo ||1||

जो किछु करै भला करि मानउ सहज जोग निधि पावउ ॥१॥

ਜੋ ਕੁਝ ਰੱਬ ਕਰਦਾ ਹੈ, ਉਸ ਨੂੰ ਭਲਾ ਮੰਨੀਦਾ ਹੈ। ਮਨ ਨੂੰ ਟਿੱਕਾ ਕੇ, ਜੋਗ ਸਾਧਨਾਂ ਨਾਂਮ ਦਾ ਖ਼ਜ਼ਾਨਾ, ਜੋ ਇਕੱਠਾ ਕਰੀਏ

Whatever the Lord does, look upon that as good, thus you shall obtain the treasure of Sehj Yoga. ||1||

16489 ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ



Baabaa Jugathaa Jeeo Jugeh Jug Jogee Param Thanth Mehi Jogan ||

बाबा जुगता जीउ जुगह जुग जोगी परम तंत महि जोगं

ਜਿਸ ਮਨੁੱਖ ਦਾ ਰੱਬ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ। ਉਹੀ ਜੁੜਿਆ ਹੋਇਆ ਹੈ। ਉਹੀ ਅਸਲ ਜੋਗੀ ਹੈ। ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ



Father, the soul which is united in union as a Yogi, remains united in the supreme essence throughout the ages.

16490 ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ੧॥ ਰਹਾਉ



Anmrith Naam Niranjan Paaeiaa Giaan Kaaeiaa Ras Bhogan ||1|| Rehaao ||

अम्रितु नामु निरंजन पाइआ गिआन काइआ रस भोगं ॥१॥ रहाउ

ਪ੍ਰਭੂ ਦੀ ਰੱਬੀ ਗੁਰਬਾਣੀ ਦੇ ਗੁਣ ਹਾਂਸਲ ਕਰ ਲਏ ਹਨ। ਉਹ ਹਿਰਦੇ ਵਿਚ ਅੰਨਦ ਮਾਣਦਾ ਹੈ 1॥ ਰਹਾਉ



One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||

16491 ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ



Siv Nagaree Mehi Aasan Baiso Kalap Thiaagee Baadhan ||

सिव नगरी महि आसणि बैसउ कलप तिआगी बादं

ਪ੍ਰਭੂ ਦੇ ਦੇਸ ਵਿਚ, ਪ੍ਰਭੂ ਦੇ ਚਰਨਾਂ ਵਿਚ ਟਿਕ ਕੇ ਬੈਠਕੇ, ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ ਛੱਡ ਦਿੱਤੇ ਹਨ



In the Lord's City, he sits in his Yogic posture, and he forsakes his desires and conflicts.

16492 ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ੨॥



Sinn(g)ee Sabadh Sadhaa Dhhun Sohai Ahinis Poorai Naadhan ||2||

सिंङी सबदु सदा धुनि सोहै अहिनिसि पूरै नादं ॥२॥

ਜੋਗੀ ਤਾਂ ਸਿੰਙੀ ਵਜਾਂਉਂਦਾ ਹੈਂ। ਦਿਨ ਰਾਤ ਮਨ ਅੰਦਰ ਸਤਿਗੁਰੂ ਦੀ ਗੁਰਬਾਣੀ ਦਾ ਸ਼ਬਦ ਵੱਸਦਾ ਹੈ। ਦਿਨ ਰਾਤ ਸੁਹਾਵਣੀ ਸੁਰ ਵਿੱਚ ਚਲਦਾ ਹੈ ||2||


The sound of the horn ever rings out its beautiful melody, and day and night, he is filled with the sound current of the Naad. ||2||
16493 ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ



Path Veechaar Giaan Math Ddanddaa Varathamaan Bibhoothan ||

पतु वीचारु गिआन मति डंडा वरतमान बिभूतं

ਮੈਂ ਪ੍ਰਭੂ ਦੇ ਗੁਣ ਬਿਚਾਰਦਾ ਹਾਂ। ਰੱਬ ਨਾਲ ਡੂੰਘੀ ਸਾਂਝ ਮੇਰੇ ਹੱਥ ਵਿਚ ਡੰਡਾ ਹੈ। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾਂ ਹੀ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ ॥



My cup is reflective meditation, and spiritual wisdom is my walking stick; to dwell in the Lord's Presence is the ashes I apply to my body.

16494 ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ੩॥



Har Keerath Reharaas Hamaaree Guramukh Panthh Atheethan ||3||

हरि कीरति रहरासि हमारी गुरमुखि पंथु अतीतं ||3||

ਰੱਬੀ ਬਾਣੀ ਦੀ ਮਹਿਮਾਂ ਗਾਉਣਾਂ ਮੇਰੀ ਮਰਯਾਦਾ ਹੈ ਗੁਰੂ ਦੀ ਭਗਤੀ ਧਰਮ ਦਾ ਰਸਤਾ ਹੈ ||3||


The Praise of the Lord is my occupation; and to live as Gurmukh is my pure religion. ||3||
16495 ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ



Sagalee Joth Hamaaree Sanmiaa Naanaa Varan Anaekan ||

सगली जोति हमारी समिआ नाना वरन अनेकं

ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤ ਨੂੰ ਵੇਖਣਾ ॥



My arm-rest is to see the Lord's Light in all, although their forms and colors are so numerous.

16496 ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ੪॥੩॥੩੭॥



Kahu Naanak Sun Bharathhar Jogee Paarabreham Liv Eaekan ||4||3||37||

कहु नानक सुणि भरथरि जोगी पारब्रहम लिव एकं ॥४॥३॥३७॥

ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ ਇਹ ਹੈ ਬੈਰਾਗਣ ਜੋ ਸਾਨੂੰ ਪ੍ਰਭੂ ਪ੍ਰੇਮ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ||4||3||37||


Says Nanak, listen, O Bharthari Yogi: love only the Supreme Lord God. ||4||3||37||
16497 ਆਸਾ ਮਹਲਾ



Aasaa Mehalaa 1 ||

आसा महला

ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||

Aasaa, First Mehl 1

Comments

Popular Posts