ਤੂੰ ਨੱਚੀ ਜਾਵੇ ਤਾਂਣ ਪੂਰਾ ਲਾ ਕੇ।

ਕੋਈ ਲੈ ਨਾਂ ਜਾਵੇ ਨੱਚਣੇ ਨੂੰ ਤੇਰੀ ਬਾਂਹ ਫੜਕੇ।

ਆਈਆਂ ਗਿੱਧੇ ਵਿੱਚ ਕੁੜੀਆਂ ਬੱਣ ਠੱਣਕੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਤੂੰ ਤਾਂ ਆਈ ਗਿੱਧੇ ਵਿੱਚ ਨੱਚਣੇ ਦਾ ਮੂੰਡ ਕਰਕੇ। ਇੱਕ ਬਾਰ ਆ ਜਾ ਗਿੱਧੇ ਵਿੱਚ ਹਾਂ ਕਰਕੇ।

ਪਾਦੇ ਬੋਲੀ ਇੱਕ ਗੇੜਾ ਦੇ-ਦੇ ਲੰਬੀ ਬਾਂਹ ਕਰਕੇ। ਗੇੜਾ ਦੇ ਮਜ਼ਾਜ਼ਣੇ ਤੂੰ ਮੇਰਾ ਹੱਥ ਫੜਕੇ।

ਕਿਹੜਾ ਰੋਕ ਲੂ, ਜੇ ਨੱਚਣੇ ਨੂੰ ਪੈਰ ਥਿੜਕੇ। ਹਾਏ ਤੈਨੂੰ ਨੱਚਦੀ ਦੇਖ ਮੇਰਾ ਦਿਲ ਤੇਜ਼ ਧੱੜਕੇ।

ਸੱਤੀ ਬਹਿਗੇ ਸਾਰੇ ਕਾਲਜ਼ੇ ਤੇ ਹੱਥ ਧੱਰਕੇ। ਸਤਵਿੰਦਰ ਨੱਚੇ ਪੰਜਾਬੀ ਗੀਤ ਜਦੋਂ ਵੱਜੇ ਡਿਕਤੇ।

ਆਈਆਂ ਗਿੱਧੇ ਵਿੱਚ ਕੁੜੀਆਂ ਨੇ ਬੱਣ ਠੱਣਕੇ। ਰੰਗੀਨ ਤਿਲੇਦਾਰ ਸੂਟ ਸੱਜਣ ਸੋਹਣੇ ਤਨ ਤੇ।

ਆ ਗਈਆਂ ਸਿਤਾਰੇ ਸਿਰ ਵਿੱਚ ਗੁੰਦਕੇ। ਦੋਵੇ ਬਾਹਾਂ ਵਿੱਚ ਵੰਗਾਂ ਝੰਜਰ ਪੈਰਾਂ ਵਿੱਚ ਛੱਣਕੇ।

ਦੇਣ ਗਿੱਧੇ ਵਿੱਚ ਗੇੜੇ ਇੱਕ ਦੂਜੀ ਤੋਂ ਵੱਧ ਕੇ। ਨੱਚਦੀਆਂ ਮੁਟਿਆਰਾਂ ਨੂੰ ਦੇਖੇ ਦੁਨੀਆਂ ਖੜ੍ਹਕੇ।

ਪਾਉਣ ਬੋਲੀਆਂ ਇੱਕ ਦੂਜੀ ਤੋਂ ਵੱਧ ਚੜ੍ਹ ਕੇ। ਦੇਣ ਗਿੱਧੇ ਵਿੱਚ ਗੇੜਾ ਗਾਗਰ ਸਿਰ ਤੇ ਚੱਕਕੇ।

ਆਗੀ ਵੱਡੀ ਬੇਬੇ ਚੂੰਨੀ ਦਾ ਪੱਲਾ ਮੂੰਹ ਤੇ ਕਰਕੇ। ਕੁੜੀਆਂ ਨੇ ਬੋਲੀ ਚੱਕਤੀ ਊਚੀ ਹੇਕ ਕਰਕੇ।

ਬਾਰੀਂ ਬਾਰੀਂ ਵਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆ ਚਾਕੂ।

ਨੱਚਣਾਂ ਬਥੇਰਾ ਜਾਂਣਦੀ, ਨੱਚਣ ਦਿੰਦਾ ਨਹੀਂ ਮੁੰਡੇ ਦਾ ਬਾਪੂ।

ਜਦੋਂ ਜੁਵਾਨੀ ਜ਼ੋਰ ਸੀ ਬਾਲਮਾਂ। ਬਿੱਜਲੀ ਵਰਗਾ ਬੋਲ ਸੀ ਬਾਲਮਾਂ।

ਵੱਜੇ ਅੱਡੀ ਉਡਣ ਮੋਰ ਸੀ ਬਾਲਮਾਂ। ਗਿੱਧੇ ਚ ਵੱਜਦਾ ਢੋਲ ਸੀ ਬਾਲਮਾਂ।

Comments

Popular Posts